Introduction-to-Computers/C2/Compose-Options-for-Email/Punjabi

From Script | Spoken-Tutorial
Jump to: navigation, search
Time Narration
00:01 Compose Options for Emails ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਇਹਨਾਂ ਦੇ ਬਾਰੇ ਵਿੱਚ ਸਿਖਾਂਗੇ
00:10 * ਈਮੇਲ ਪ੍ਰਾਪਤਕਰਤਾਵਾਂ ਦੇ ਬਾਰੇ ਵਿੱਚ, ਜਿਵੇਂ To, Cc, Bcc
00:16 * ਈਮੇਲ ਟੈਕਸਟ ਦਾ ਫਾਰਮੈਟ
00:19 * ਈਮੇਲਸ ਵਿੱਚ ਫਾਈਲਾਂ ਨੱਥੀ ਕਰਨਾ
00:22 * Google Drive (ਗੂਗਲ ਡਰਾਇਵ) ਦੇ ਦੁਆਰਾ ਫਾਈਲਾਂ ਸ਼ੇਅਰ ਕਰਨਾ
00:25 * ਇੱਕ ਈਮੇਲ ਵਿੱਚ ਇੱਕ ਫੋਟੋ ਜਾਂ ਲਿੰਕ ਇਨਸਰਟ ਕਰਨਾ
00:29 ਅਤੇ * Compose ਵਿੰਡੋ ਵਿਕਲਪਾਂ ਦੇ ਬਾਰੇ ਵਿੱਚ ।
00:33 ਇਸ ਟਿਊਟੋਰਿਅਲ ਦੇ ਲਈ, ਤੁਹਾਨੂੰ ਇੱਕ ਕਾਰਜਕਾਰੀ ਇੰਟਰਨੈੱਟ ਕਨੈਕਸ਼ਨ
00:38 ਅਤੇ ਇੱਕ ਵੈੱਬ ਬਰਾਊਜਰ ਦੀ ਜਰੂਰਤ ਹੋਵੇਗੀ।
00:40 ਇਸ ਪੇਸ਼ਕਾਰੀ ਦੇ ਲਈ, ਮੈਂ Firefox ਵੈਬ ਬਰਾਊਜਰ ਪ੍ਰਯੋਗ ਕਰ ਰਿਹਾ ਹਾਂ।
00:45 ਹੁਣ ਸ਼ੁਰੂ ਕਰਦੇ ਹਾਂ।
00:46 ਆਪਣਾ ਵੈਬ ਬਰਾਊਜਰ ਖੋਲੋ ਅਤੇ ਟਾਈਪ ਕਰੋ : http://gmail.com
00:55 Login ਪੇਜ ਖੁੱਲ੍ਹਦਾ ਹੈ।
00:58 ਸੰਬੰਧਿਤ ਟੈਕਸਟ ਬਾਕਸਸ (boxes) ਵਿੱਚ username ਅਤੇ password ਭਰੋ।
01:04 ਜੇਕਰ ਲਾਗਿਨ ਪੇਜ ਯੂਜਰਨੇਮ ਦੇ ਨਾਲ ਖੁਲਦਾ ਹੈ ਤਾਂ ਇਸਦਾ ਮਤਲੱਬ ਹੈ ਕਿ ਤੁਸੀਂ ਪਹਿਲਾਂ ਵੀ ਆਪਣੀ ਮਸ਼ੀਨ ਤੋਂ ਇਸ ਅਕਾਊਂਟ ਨੂੰ ਐਕਸੈਸ ਕੀਤਾ ਹੈ ।
01:12 ਪਾਸਵਰਡ ਭਰੋ।
01:15 ਅਤੇ Sign in ਬਟਨ ਉੱਤੇ ਕਲਿਕ ਕਰੋ ।
01:18 ਅਸੀ ਆਪਣੇ Gmail ਪੇਜ ਉੱਤੇ ਹਾਂ ।
01:21 ਹੁਣ, ਇੱਕ ਈਮੇਲ ਲਿਖਣ ਲਈ ਉਪਲੱਬਧ ਵਿਕਲਪਾਂ ਨੂੰ ਵੇਖਦੇ ਹਾਂ।
01:26 ਸੋ, ਪਹਿਲਾਂ Compose ਬਟਨ ਉੱਤੇ ਕਲਿਕ ਕਰਦੇ ਹਾਂ।
01:31 Compose ਵਿੰਡੋ ਖੁਲਦੀ ਹੈ ।
01:34 To ਸੈਗਮੈਂਟ, ਜਿੱਥੇ ਅਸੀ ਪ੍ਰਾਪਤਕਰਤਾਵਾਂ ਦੀ ਜਾਣਕਾਰੀ ਦਿੰਦੇ ਹਾਂ ।
01:38 ਇਹ ਤਿੰਨ ਵਿਕਲਪ ਰੱਖਦਾ ਹੈ, To, Cc ਅਤੇ Bcc
01:44 Cc ਦਾ ਮਤਲਬ ਕਾਰਬਨ ਕਾਪੀ ਅਤੇ Bcc ਦਾ ਮਤਲਬ ਬਲਾਇੰਡ ਕਾਰਬਨ ਕਾਪੀ ਹੈ।
01:51 ਸਾਨੂੰ To ਖੇਤਰ ਵਿੱਚ ਉਸ ਵਿਅਕਤੀ ਦਾ ਈਮੇਲ ਐਡਰੈਕਸ ਲਿਖਣਾ ਹੈ ਜਿਸਨੂੰ ਅਸੀ ਈਮੇਲ ਭੇਜ ਰਹੇ ਹਾਂ।
01:58 ਇੱਥੇ ਇੱਕ screenshot ਹੈ।
02:01 ਜੇਕਰ ਸਾਨੂੰ ਉਹੀ ਈਮੇਲ ਇੱਕ ਤੋਂ ਜਿਆਦਾ ਲੋਕਾਂ ਨੂੰ ਭੇਜਣਾ ਹੈ ਤਾਂ ਕੇਵਲ To ਖੇਤਰ ਵਿੱਚ email-ids ਨੂੰ ਸ਼ਮਿਲ ਕਰੋ।
02:09 ਇੱਥੇ ਇੱਕ screenshot ਹੈ ।
02:12 ਦੂਸਰਿਆਂ ਨੂੰ ਈਮੇਲ ਦੀ ਇੱਕ ਕਾਪੀ ਮਾਰਕ ਕਰਨ ਲਈ Cc ਵਿਕਲਪ ਦਾ ਪ੍ਰਯੋਗ ਕਰੋ।
02:18 To ਅਤੇ Cc ਦੇ ਸਾਰੇ ਪ੍ਰਾਪਤਕਰਤਾ ਬਾਕੀ ਸਾਰੇ ਪ੍ਰਾਪਤਕਰਤਾਵਾਂ ਨੂੰ ਵੇਖ ਸਕਦੇ ਹਨ ।
02:25 ਇੱਥੇ ਇੱਕ ਸਕਰੀਨਸ਼ਾਟ ਹੈ।
02:28 ਅਸੀ ਦੂਸਰਿਆਂ ਨੂੰ ਈਮੇਲ ਦੀ ਬਲਾਇੰਡ ਕਾਪੀ ਮਾਰਕ ਕਰਨ ਲਈ Bcc ਵਿਕਲਪ ਦਾ ਪ੍ਰਯੋਗ ਕਰ ਸਕਦੇ ਹਾਂ।
02:34 ਇਸ ਵਿਕਲਪ ਵਿੱਚ, To ਅਤੇ Cc ਵਾਲੇ ਪ੍ਰਾਪਤਕਰਤਾ Bcc ਵਿੱਚ ਸ਼ਾਮਿਲ ਕੀਤੇ ਪ੍ਰਾਪਤ ਕਰਤਾਵਾਂ ਨੂੰ ਨਹੀਂ ਵੇਖ ਸਕਦੇ ਹਨ।
02:42 Bcc ਵਾਲੇ ਪ੍ਰਾਪਤਕਰਤਾ To ਅਤੇ Cc ਦੇ ਪ੍ਰਾਪਤਕਰਤਾਵਾਂ ਨੂੰ ਵੇਖ ਸਕਦੇ ਹਨ।
02:47 ਲੇਕਿਨ Bcc ਦੇ ਹੋਰ ਪ੍ਰਾਪਤਕਰਤਾਵਾਂ ਨੂੰ ਨਹੀਂ ਵੇਖ ਸਕਦੇ ਹਨ।
02:51 ਈਮੇਲ ਭੇਜਣ ਵਾਲਾ, ਪ੍ਰਾਪਤ ਕਰਤਾਵਾਂ ਦੀ ਪੂਰੀ ਸੂਚੀ ਵੇਖ ਸਕਦਾ ਹੈ।
02:55 ਇੱਥੇ ਇੱਕ ਸਕਰੀਨਸ਼ਾਟ ਹੈ ।
02:58 ਜਰੂਰੀ ਨੋਟ:
03:00 ਅਸੀ ਪ੍ਰਾਪਤਕਰਤਾਵਾਂ ਦੇ ਖੇਤਰ ਜਿਵੇਂ - To, Cc ਅਤੇ Bcc ਵਿੱਚ ਜਿੰਨੀਆਂ ਮਰਜ਼ੀ email-ids ਸ਼ਾਮਿਲ ਕਰ ਸਕਦੇ ਹਾਂ।
03:08 ਲੇਕਿਨ ਪ੍ਰਤੀ ਦਿਨ ਅਧਿਕਤਮ ਪ੍ਰਾਪਤ ਰਤਾਵਾਂ ਦੀ ਸੀਮਾ 500 ਹੈ।
03:13 ਹਰ ਇੱਕ ਮੇਲ-ਆਈ ਡੀ ਸਪੇਸ ਜਾਂ ਕੌਮਾ ਜਾਂ ਕੋਲਨ ਨਾਲ ਵੱਖ ਕੀਤੀ ਜਾਣੀ ਚਾਹੀਦੀ ਹੈ।
03:20 ਹੁਣ ਆਪਣੇ Gmail ਕੰਪੋਜ ਵਿੰਡੋ ਉੱਤੇ ਵਾਪਸ ਜਾਂਦੇ ਹਾਂ।
03:25 ਡਿਫਾਲਟ ਰੂਪ ਵਲੋਂ, ਕਰਸਰ To ਖੇਤਰ ਵਿੱਚ ਹੈ ।
03:29 ਹੁਣ ਹੇਠਾਂ ਦਿੱਤੇ ਗਏ ਦੀ ਤਰ੍ਹਾਂ ਪ੍ਰਾਪਤਕਰਤਾਵਾਂ ਦਾ ਐਡਰੈਸ ਭਰਦੇ ਹਾਂ -
03:33 To ਖੇਤਰ ਵਿੱਚ, ਈਮੇਲ-ਆਈ ਡੀ ray.becky.0808@gmail.com ਦਿੰਦੇ ਹਾਂ।
03:46 Cc ਖੇਤਰ ਵਿੱਚ, 0808iambecky@gmail.com
03:55 Bcc ਖੇਤਰ ਵਿੱਚ, stlibreoffice@gmail.com ਅਤੇ info@spoken-tutorial.org
04:10 Subject ਲਾਈਨ ਉੱਤੇ ਕਲਿਕ ਕਰੋ ਅਤੇ ਆਪਣੇ ਈਮੇਲ ਦਾ ਇੱਕ ਛੋਟਾ ਜਿਹਾ ਵਰਣਨ ਭਰੋ।
04:15 ਮੈਂ ਟਾਈਪ ਕਰਾਂਗਾ: Partner with us
04:19 ਕੰਟੈਂਟ ਖੇਤਰ ਵਿੱਚ, ਹੁਣ ਮੈਸੇਜ ਟਾਈਪ ਕਰਦੇ ਹਾਂ:
04:24 Spoken Tutorial Project is helping to bridge the digital divide.
04:29 Gmail ਸਾਡੇ ਈਮੇਲ ਦੇ ਢਾਂਚੇ ਵਿੱਚ ਟੈਕਸਟ ਉੱਤੇ ਬੁਨਿਆਦੀ ਫਾਰਮੈਟਿੰਗ ਕਰਨ ਦੀ ਸਹੂਲਤ ਦਿੰਦਾ ਹੈ।
04:35 ਡਿਫਾਲਟ ਰੂਪ ਵਲੋਂ, ਇਹ Compose ਵਿੰਡੋ ਵਿੱਚ ਹੇਠਾਂ ਦੇ ਵੱਲ ਦਿੱਸਦਾ ਹੈ।
04:41 ਜੇਕਰ ਨਹੀਂ, ਤਾਂ ਫਾਰਮੈਟਿੰਗ ਟੂਲਬਾਰ ਨੂੰ ਐਕਸੈਸ ਕਰੋ, Formatting options ਬਟਨ ਉੱਤੇ ਕਲਿਕ ਕਰੋ।
04:47 ਇੱਥੇ, ਸਾਡੇ ਕੋਲ ਵਿਕਲਪ ਹਨ ਜਿਵੇਂ ਵੱਖ-ਵੱਖ fonts, sizes, bold, italic, underline, text, color, align, numbered ਅਤੇ bulleted lists ਅਤੇ indentation
05:03 ਇਹ ਵਿਕਲਪ ਵਾਸਤਵ ਵਿੱਚ ਕਿਸੇ ਵੀ ਵਰਡ ਪ੍ਰੋਸੈਸਰ ਐਪਲੀਕੇਸ਼ਨ ਦੀ ਤਰ੍ਹਾਂ ਹੀ ਹਨ।
05:08 ਤੁਸੀ ਆਪਣੇ ਤੁਸੀ ਇਸ ਵਿਕਲਪਾਂ ਨੂੰ ਐਕਸਪਲੋਰ ਕਰ ਸਕਦੇ ਹੋ।
05:12 ਮੈਂ ਇਸ ਤਰ੍ਹਾਂ ਆਪਣੇ ਟੈਕਸਟ ਨੂੰ ਫਾਰਮੈਟ ਕੀਤਾ ਹੈ।
05:16 ਫਾਰਮੈਟਿੰਗ ਟੂਲਬਾਰ ਨੂੰ ਛੁਪਾਉਣ ਦੇ ਲਈ, Formatting options ਬਟਨ ਉੱਤੇ ਕਲਿਕ ਕਰੋ।
05:22 Compose ਵਿੰਡੋ ਵਿੱਚ, ਫਾਈਲਾਂ, ਫੋਟੋਜ, ਲਿੰਕਸ ਅਤੇ emoticons ਨੂੰ ਨੱਥੀ ਕਰਨ ਦੇ ਵਿਕਲਪ ਹਨ।
05:32 ਫਾਈਲਾਂ ਅਤੇ ਡਾਕਿਊਮੈਂਟਸ ਨੂੰ ਦੂਸਰਿਆਂ ਦੇ ਨਾਲ ਸ਼ੇਅਰ ਕਰਨ ਦੇ ਲਈ,
05:35 ਅਸੀ Attach files ਜਾਂ Insert files using Drive ਵਿਕਲਪਾਂ ਦਾ ਪ੍ਰਯੋਗ ਕਰ ਸਕਦੇ ਹਾਂ ।
05:41 ਸਾਰੇ Mail ਪ੍ਰਦਾਤਾ ਫਾਈਲਾਂ ਨੂੰ attachment ਦੀ ਤਰ੍ਹਾਂ ਭੇਜਣ ਦੀ ਸਹੂਲਤ ਦਿੰਦੇ ਹਨ।
05:46 ਤੁਸੀ 25 ਮੇਗਾਬਾਇਟਸ ਤੱਕ ਦੇ ਸਾਇਜ ਦੀ ਫਾਈਲ ਨੱਥੀ ਕਰ ਸਕਦੇ ਹੋ।
05:51 ਇਸ ਤੋਂ ਵੱਡੇ ਸਾਇਜ ਦੀਆਂ ਫਾਈਲਾਂ ਨੂੰ ਭੇਜਣ ਦੇ ਲਈ, ਤੁਸੀ Insert files using Drive ਵਿਕਲਪ ਦਾ ਪ੍ਰਯੋਗ ਕਰ ਸਕਦੇ ਹੋ।
05:59 ਹੁਣ ਪਹਿਲਾਂ ਇੱਕ pdf ਫਾਈਲ ਨੱਥੀ ਕਰਦੇ ਹਾ ਜੋ 1Mb ਸਾਇਜ ਤੋਂ ਛੋਟੀ ਹੈ।
06:04 Attach file ਆਇਕਨ ਉੱਤੇ ਕਲਿਕ ਕਰੋ, ਜੋ ਇੱਕ ਪੇਪਰ ਕਲਿੱਪ ਦੀ ਤਰ੍ਹਾਂ ਦਿਸਦਾ ਹੈ।
06:09 ਇਹ ਫਾਈਲ ਬਰਾਊਜਰ ਨੂੰ ਖੋਲੇਗਾ।
06:12 ਫਾਈਲ ਨੂੰ ਬਰਾਉਜ ਕਰੋ ਅਤੇ ਚੁਣੋ, ਜੋ ਤੁਸੀ ਮੇਲ ਵਿੱਚ ਭੇਜਣਾ ਚਾਹੁੰਦੇ ਹੋ।
06:16 ਡੈਸਕਟਾਪ ਵਿਚੋਂ, ਮੈਂ myscript.pdf ਚੁਣਾਗਾ ਅਤੇ Open ਉੱਤੇ ਕਲਿਕ ਕਰਾਂਗਾ।
06:23 ਅਸੀ ਵੇਖ ਸਕਦੇ ਹਾਂ ਕਿ ਸਾਡੀ ਫਾਈਲ ਮੇਲ ਵਿੱਚ ਨੱਥੀ ਹੋ ਰਹੀ ਹੈ।
06:27 Attach files ਵਿਕਲਪ ਪ੍ਰਯੋਗ ਕਰਕੇ ਉਸੀ ਮੇਲ ਵਿੱਚ ਵੱਖ-ਵੱਖ ਫਾਈਲਾਂ ਵੀ ਨੱਥੀ ਕੀਤੀ ਜਾ ਸਕਦੀਆਂ ਹਨ।
06:34 ਮੈਸੇਜ ਦੇ ਨਾਲ ਜੋੜੀ ਗਈ ਫਾਈਲ ਨੂੰ ਹਟਾਉਣ ਦੇ ਲਈ, ਫਾਈਲ-ਨੇਮ ਦੇ ਸੱਜੇ ਪਾਸੇ ਵੱਲ x ਮਾਰਕ ਉੱਤੇ ਕਲਿਕ ਕਰੋ ।
06:41 ਹੁਣ, ਇੱਕ ਫਾਈਲ ਨੱਥੀ ਕਰਦੇ ਹਾਂ ਜੋ ਲੱਗਭੱਗ 30Mb ਦੀ ਹੈ।
06:46 ਮੇਰੇ ਕੋਲ ਮੇਰੇ ਡੈਸਕਟਾਪ ਉੱਤੇ ਇੱਕ zip file ਹੈ ਜਿਸਦਾ ਸਾਇਜ ਲੱਗਭਗ 30Mb ਹੈ।
06:52 ਇੱਕ ਵਾਰ ਫਿਰ Attach files ਆਇਕਨ ਉੱਤੇ ਕਲਿਕ ਕਰੋ।
06:56 30Mb ਜਿਪ ਫਾਈਲ ਨੂੰ ਬਰਾਊਜ ਕਰੋ ਅਤੇ ਚੁਣੋ ਅਤੇ Open ਉੱਤੇ ਕਲਿਕ ਕਰੋ।
07:02 ਸਾਨੂੰ ਪੌਪਅੱਪ ਮੈਸੇਜ ਮਿਲੇਗਾ :
07:04 The file you are trying to send exceeds the 25mb attachment limit
07:09 ਅਤੇ ਇਹ ਸਾਨੂੰ Send using Google drive ਦਾ ਵਿਕਲਪ ਦਿੰਦਾ ਹੈ।
07:14 Send using google drive ਬਟਨ ਉੱਤੇ ਕਲਿਕ ਕਰੋ।
07:18 ਹੁਣ ਮੈਂ ਇੱਕ ਪਲ ਲਈ ਇਸ ਡਾਕਿਊਮੈਂਟ ਨੂੰ ਬੰਦ ਕਰਦਾ ਹਾਂ।
07:21 Insert files using Drive ਵਿਕਲਪ ਉੱਤੇ ਕਲਿਕ ਕਰਨਾ ਵੀ ਸਾਨੂੰ ਪਹਿਲਾਂ ਵਾਲੀ ਵਿੰਡੋ ਉੱਤੇ ਲੈ ਜਾਂਦਾ ਹੈ।
07:28 ਇੱਥੇ ਅਸੀ ਤਿੰਨ ਟੈਬਸ ਵੇਖ ਸਕਦੇ ਹਾਂ :
07:31 My Drive, Shared with me ਅਤੇ Upload
07:36 ਡਿਫਾਲਟ ਰੂਪ ਵਲੋਂ, ਫਾਈਲਾਂ ਜੋ ਪਹਿਲਾਂ ਹੀ ਅਪਲੋਡ ਦੀਆਂ ਗਈਆਂ ਹਨ My Drive ਟੈਬ ਵਿੱਚ ਉਪਲੱਬਧ ਹੋਣਗੀਆਂ।
07:43 ਇੱਥੇ ਤੁਸੀ ਫਾਈਲ ਵੇਖ ਸਕਦੇ ਹੋ।
07:46 ਇਹ ਅਕਾਊਂਟ ਬਣਾਉਂਦੇ ਸਮੇਂ ਗੂਗਲ ਟੀਮ ਦੁਆਰਾ ਸ਼ੇਅਰ ਕੀਤਾ ਗਿਆ ਸੀ।
07:51 Shared with me ਟੈਬ ਉੱਤੇ ਕਲਿਕ ਕਰੋ।
07:55 ਇੱਥੇ ਅਸੀ ਮੈਸੇਜ ਵੇਖ ਸਕਦੇ ਹਾਂ - No ones shared any files with you yet !
08:00 ਜੇਕਰ ਕੋਈ ਤੁਹਾਡੇ ਨਾਲ ਫਾਈਲ ਸ਼ੇਅਰ ਕਰਨਾ ਚਾਹੁੰਦਾ ਹੈ ਤਾਂ ਇਹ Shared with Me tab ਵਿੱਚ ਉਪਲੱਬਧ ਹੋਵੇਗਾ ।
08:06 ਹੁਣ, ਨਵੀਂ ਫਾਈਲ ਨੂੰ ਅਪਲੋਡ ਕਰਨ ਲਈ Upload ਟੈਬ ਉੱਤੇ ਕਲਿਕ ਕਰੋ।
08:12 Select files from your computer ਬਟਨ ਉੱਤੇ ਕਲਿਕ ਕਰੋ ।
08:16 ਆਪਣੀ ਮਸ਼ੀਨ ਤੋਂ ਉਸ ਫਾਈਲ ਨੂੰ ਬਰਾਊਜ ਕਰੋ ਅਤੇ ਚੁਣੋ ਜੋ ਤੁਸੀ ਅਪਲੋਡ ਕਰਨਾ ਚਾਹੁੰਦੇ ਹੋ ਅਤੇ Open ਉੱਤੇ ਕਲਿਕ ਕਰੋ ।
08:23 Add more files ਬਟਨ ਉੱਤੇ ਕਲਿਕ ਕਰੋ, ਜੇਕਰ ਤੁਸੀ ਹੋਰ ਵੀ ਫਾਈਲਾਂ ਸ਼ਾਮਿਲ ਕਰਨਾ ਚਾਹੁੰਦੇ ਹੋ।
08:27 ਮੈਂ ਹੁਣ ਲਈ ਇਸਨੂੰ ਛੱਡਦਾ ਹਾਂ ਅਤੇ ਕੇਵਲ ਇੱਕ ਹੀ ਫਾਈਲ ਅਪਲੋਡ ਕਰਦਾ ਹਾਂ।
08:33 ਫਾਈਲ ਜੋੜਨ ਤੋਂ ਬਾਅਦ, ਅਸੀਂ ਚਰਚਾ ਕਰਾਂਗੇ ਕਿ ਇਸਨੂੰ ਆਪਣੇ ਮੇਲ ਵਿੱਚ ਕਿਵੇਂ ਇਨਸਰਟ ਕਰਨਾ ਹੈ।
08:40 ਧਿਆਨ ਦਿਓ ਕਿ ਹੇਠਾਂ ਸੱਜੇ ਪਾਸੇ ਵੱਲ ਦੋ ਬਟੰਸ ਹਨ ਜੋ ਦੱਸਦੇ ਹਨ -
08:44 Insert as Drive link ਅਤੇ
08:46 Attachment
08:48 ਡਿਫਾਲਟ ਰੂਪ ਵਲੋਂ, Insert as Drive link ਚੁਣਿਆ ਹੋਇਆ ਹੈ।
08:52 ਜੇਕਰ ਅਸੀ Attachment ਚੁਣਦੇ ਹਾਂ ਤਾਂ ਫਾਈਲ ਅਟੈਚਮੈਂਟ ਦੀ ਤਰ੍ਹਾਂ ਇਨਸਰਟ ਕੀਤੀ ਜਾਵੇਗੀ।
08:57 ਅਸੀ ਇਸਨੂੰ ਇੰਜ ਹੀ ਛੱਡ ਦੇਵਾਂਗੇ।
09:00 ਸਕਰੀਨ ਦੇ ਹੇਠਲੇ ਖੱਬੇ ਕੋਨੇ ਉੱਤੇ Upload ਬਟਨ ਉੱਤੇ ਕਲਿਕ ਕਰੋ।
09:05 ਇਹ ਅਪਲੋਡ ਹੋਣਾ ਸ਼ੁਰੂ ਹੋਵੇਗਾ ਲੇਕਿਨ ਤੁਹਾਡੀ ਇੰਟਰਨਿੱਤ ਦੀ ਸਪੀਡ ਦੇ ਆਧਾਰ ਉੱਤੇ ਇਹ ਕੁੱਝ ਸਮਾਂ ਲੈ ਸਕਦਾ ਹੈ।
09:11 ਇਹ ਪੂਰਾ ਹੋਣ ਦੇ ਬਾਅਦ, ਅਸੀ ਕੰਟੈਂਟ ਖੇਤਰ ਵਿੱਚ, ਅਪਲੋਡ ਕੀਤੀ ਹੋਈ ਫਾਈਲ ਦਾ ਲਿੰਕ ਵੇਖ ਸਕਦੇ ਹਾਂ।
09:17 ਹੁਣ ਈਮੇਲ ਵਿੱਚ ਇਮੇਜਸ ਇਨਸਰਟ ਕਰਨ ਲਈ Insert Photo ਵਿਕਲਪ ਉੱਤੇ ਕਲਿਕ ਕਰੋ।
09:24 Upload Photos ਵਿੰਡੋ ਖੁਲਦੀ ਹੈ।
09:27 ਅਸੀ ਆਪਣੇ ਕੰਪਿਊਟਰ ਵਲੋਂ ਜਾਂ ਇਮੇਜ ਦਾ ਵੈਬਸਾਈਟ ਐਡਰੈਸ ਦੇਕੇ ਫੋਟੋਜ ਅਪਲੋਡ ਕਰ ਸਕਦੇ ਹਾਂ
09:34 ਹੁਣ ਦੇ ਲਈ, ਮੈਂ ਕੋਈ ਵੀ ਇਮੇਜ ਅਪਲੋਡ ਨਹੀਂ ਕਰਨਾ ਚਾਹੁੰਦਾ।
09:38 ਸੋ, ਮੈਂ Cancel ਬਟਨ ਉੱਤੇ ਕਲਿਕ ਕਰਾਂਗਾ।
09:41 ਤੁਸੀ ਇਸ ਵਿਕਲਪ ਨੂੰ ਆਪਨੇ ਆਪ ਐਕਸਪਲੋਰ ਕਰ ਸਕਦੇ ਹੋ।
09:44 ਅਗਲਾ ਵਿਕਲਪ Insert Link ਹੈ। ਹੁਣ ਇਸ ਉੱਤੇ ਕਲਿਕ ਕਰੋ।
09:49 Edit Link ਡਾਇਲਾਗ ਬਾਕਸ ਖੁਲਦਾ ਹੈ।
09:53 Text to display ਖੇਤਰ ਵਿੱਚ, ਉਹ ਟੈਕਸਟ ਟਾਈਪ ਕਰੋ, ਜੋ ਤੁਸੀ ਲਿੰਕ ਦੀ ਤਰ੍ਹਾਂ ਚਾਹੁੰਦੇ ਹੋ।
09:58 ਮੈਂ ਟਾਈਪ ਕਰਾਂਗਾ Spoken Tutorial
10:02 Link to ਸੈਕਸ਼ਨ ਵਿੱਚ, ਡਿਫਾਲਟ ਰੂਪ ਵਲੋਂ, Web address ਵਿਕਲਪ ਚੁਣਿਆ ਹੋਇਆ ਹੈ।
10:08 ਟੈਕਸਟ ਖੇਤਰ ਵਿੱਚ, url ਟਾਈਪ ਕਰੋ http://spoken-tutorial.org
10:20 ਅਤੇ OK ਬਟਨ ਉੱਤੇ ਕਲਿਕ ਕਰੋ।
10:23 ਹੁਣ, ਕੰਟੈਂਟ ਖੇਤਰ ਵਿੱਚ, ਤੁਸੀ Spoken Tutorial ਟੈਕਸਟ ਵੇਖ ਸਕਦੇ ਹੋ ਅਤੇ ਇਹ ਹਾਇਪਰਲਿੰਕ ਹੋ ਗਿਆ ਹੈ।
10:29 ਹੁਣ ਮੈਂ ਹਾਇਪਰਲਿੰਕ ਕੀਤੇ ਹੋਏ ਟੈਕਸਟ ਉੱਤੇ ਕਲਿਕ ਕਰਦਾ ਹਾਂ।
10:32 ਟੈਕਸਟ ਦੇ ਹੇਠਾਂ ਛੋਟੀ pop window ਖੁਲ੍ਹਦੀ ਹੈ।
10:35 ਇਹ ਦੱਸਦਾ ਹੈ Go to link:
10:38 ਦਿਖਾਏ ਹੋਏ URL ਉੱਤੇ ਕਲਿਕ ਕਰੋ, ਜੋ ਤੁਹਾਨੂੰ ਸਪੋਕਨ ਟਿਊਟੋਰਿਅਲ ਵੈਬਸਾਈਟ ਦੇ ਹੋਮਪੇਜ ਉੱਤੇ ਲੈ ਜਾਵੇਗਾ।
10:45 URL ਨੂੰ ਬਦਲਨ ਜਾਂ ਲਿੰਕ ਨੂੰ ਹਟਾਉਣ ਦੇ ਲਈ, ਅਸੀ ਹੌਲੀ ਹੌਲੀ Change ਜਾਂ Remove ਵਿਕਲਪਾਂ ਉੱਤੇ ਕਲਿਕ ਕਰ ਸਕਦੇ ਹਾਂ ।
10:53 ਅਸੀ ਇਸ emoticon ਆਇਕਨ ਦੀ ਮਦਦ ਨਾਲ ਵੱਖ-ਵੱਖ ਪਿਕਟੋਰੀਅਲ ਪ੍ਰਦਰਸ਼ਨਾਂ ਨੂੰ ਵੀ ਇਨਸਰਟ ਕਰ ਸਕਦੇ ਹਾਂ ।
10:59 ਆਪਣੇ ਈਮੇਲ ਵਾਰਤਾਲਾਪ ਵਿੱਚ ਕਿਤੇ ਵੀ ਜ਼ਰੂਰਤ ਦੇ ਅਨੁਸਾਰ ਇਸ ਵਿਸ਼ੇਸ਼ਤਾ ਦਾ ਪ੍ਰਯੋਗ ਕਰੋ।
11:04 ਧਿਆਨ ਦਿਓ ਕਿ ਟੈਕਸਟ Trash ਆਇਕਨ ਤੋਂ ਬਿਲਕੁੱਲ ਪਹਿਲਾਂ ਸੇਵ ਹੁੰਦਾ ਹੈ।
11:08 ਜਦੋਂ ਵੀ ਅਸੀ ਕੰਟੈਂਟ ਜੋੜਦੇ ਹਾਂ ਜਾਂ ਮਿਟਾਉਂਦੇ ਹਾਂ ਤਾਂ ਸਾਡਾ ਈਮੇਲ ਡਿਫਾਲਟ Drafts folder ਵਿੱਚ ਆਪਣੇ ਆਪ ਹੀ ਸੇਵ ਕੀਤਾ ਜਾਵੇਗਾ ।
11:16 ਬਿਜਲੀ ਜਾਣ ਉੱਤੇ ਜਾਂ ਇੰਟਰਨਿੱਤ ਕਨੈਕਸ਼ਨ ਟੁੱਟ ਜਾਣ ਉੱਤੇ, ਇਹ ਸਾਡੇ ਟਾਈਪ ਕੀਤੇ ਹੋਏ ਮੈਸੇਜ ਨੂੰ ਫੇਰ ਪ੍ਰਾਪਤ ਕਰਨ ਲਈ ਬਹੁਤ ਸਹਾਇਕ ਹੈ।
11:24 ਜੇਕਰ ਅਸੀ ਇਸ ਮੈਸੇਜ ਨੂੰ ਮਿਟਾਉਣਾ ਚਾਹੁੰਦੇ ਹਾਂ ਤਾਂ Trash ਆਇਕਨ ਉੱਤੇ ਕਲਿਕ ਕਰੋ।
11:28 ਇਹ ਪ੍ਰਕਿਰਿਆ Drafts folder ਵਿਚੋਂ ਵੀ ਈਮੇਲ ਨੂੰ ਹਟਾ ਦੇਵੇਗੀ।
11:34 More options ਬਟਨ ਉੱਤੇ ਕਲਿਕ ਕਰੋ ਜੋ Trash ਆਇਕਨ ਤੋਂ ਬਾਅਦ ਹੈ।
11:39 Default to full-screen ਵਿਕਲਪ Compose ਵਿੰਡੋ ਨੂੰ ਵੱਡਾ ਕਰੇਗਾ।
11:44 Label - ਅਸੀ ਇਸ ਵਿਸ਼ੇਸ਼ਤਾ ਦੇ ਬਾਰੇ ਵਿੱਚ ਭਵਿੱਖ ਦੇ ਟਿਊਟੋਰਿਅਲਸ ਵਿੱਚ ਸਿਖਾਂਗੇ।
11:49 ਸਾਰੀ ਫਾਰਮੈਟਿੰਗ ਜੋ ਅਸੀਂ ਪਹਿਲਾਂ ਕੀਤੀ ਸੀ Plain text mode ਵਿਕਲਪ ਉਹਨਾਂ ਨੂੰ ਹਟਾ ਦੇਵੇਗਾ ਅਤੇ ਮੇਲ ਨੂੰ ਪਲੇਨ ਟੈਕਸਟ ਵਿੱਚ ਬਦਲ ਦੇਵੇਗਾ।
11:57 Print ਵਿਕਲਪ ਲਿਖੇ ਹੋਏ ਮੇਲ ਨੂੰ ਡਿਫਾਲਟ ਰੂਪ ਨਾਲ ਜੁੜੇ ਹੋਏ ਪ੍ਰਿੰਟਰ ਨੂੰ ਭੇਜੇਗਾ।
12:03 Check Spelling ਟਾਈਪ ਕੀਤੇ ਹੋਏ ਕੰਟੈਂਟ ਦੇ ਸਪੈਲਿੰਗ ਚੈੱਕ ਕਰੇਗਾ।
12:07 ਹੁਣ ਅਸੀ ਆਪਣਾ ਮੇਲ ਭੇਜਣ ਲਈ ਤਿਆਰ ਹਾਂ।
12:09 Send ਬਟਨ ਉੱਤੇ ਕਲਿਕ ਕਰੋ।
12:12 ਸਕਰੀਨ ਉੱਤੇ ਸਾਨੂੰ ਹੇਠਾਂ ਦਿੱਤਾ ਮੈਸੇਜ ਮਿਲਦਾ ਹੈ-
12:15 This Drive file isnt shared with all recipients.
12:19 ਇਹ ਇਸਲਈ ਕਿਉਂਕਿ ਅਸੀਂ ਉਹ ਫਾਈਲ ਉਨ੍ਹਾਂ ਲੋਕਾਂ ਨਾਲ ਸ਼ੇਅਰ ਨਹੀਂ ਕੀਤੀ ਸੀ ਜੋ ਇਸ ਈਮੇਲ ਵਿੱਚ ਮਾਰਕ ਕੀਤੇ ਗਏ ਹਨ।
12:25 Share & Send ਬਟਨ ਉੱਤੇ ਕਲਿਕ ਕਰੋ।
12:29 ਸਕਰੀਨ ਉੱਤੇ, ਅਸੀ ਦੋਨਾਂ ਵਿੱਚੋਂ ਕੋਈ ਇੱਕ ਮੈਸੇਜ ਵੇਖਾਂਗੇ:
12:32 Your message is sending
12:34 ਜਾਂ Your message has been sent.
12:38 ਭੇਜੇ ਹੋਏ ਮੇਲ ਨੂੰ ਦੇਖਣ ਦੇ ਲਈ, View Message ਲਿੰਕ ਉੱਤੇ ਕਲਿਕ ਕਰੋ।
12:43 ਅਸੀ ਇੱਥੇ ਉਸ ਈਮੇਲ ਦੇ ਕੰਟੇਂਟ ਨੂੰ ਵੇਖ ਸਕਦੇ ਹਾਂ ਜੋ ਅਸੀਂ ਭੇਜਿਆ ਹੈ।
12:47 ਹੁਣ ਅਸੀ ਇੱਕ ਇੱਕ ਕਰਕੇ ਦੁਬਾਰਾ ਜਾਂਚਦੇ ਹਾਂ।
12:50 ਇੱਥੇ attachments ਹਨ
12:52 ਅਤੇ ਇੱਥੇ URL ਲਿੰਕ ਹੈ।
12:55 ਮੇਲ ਐਡਰੀਸ ਦੇ ਹੇਠਾਂ ਇੱਕ ਉਲਟਾ ਤਿਕੋਨ ਹੈ ਜੋ ਹੈਡਰ ਨੂੰ ਦਿਖਾਉਂਦਾ ਹੈ।
13:00 ਮੈਂ ਇਸ ਉੱਤੇ ਕਲਿਕ ਕਰਦਾ ਹਾਂ।
13:03 ਅਸੀ To, Cc ਅਤੇ Bcc ਖੇਤਰਾਂ ਵਿੱਚ ਸਾਰੇ ਪ੍ਰਾਪਤਕਰਤਾਵਾਂ ਦੇ ਇਮੇਲ-ids ਵੇਖ ਸਕਦੇ ਹਾਂ।
13:11 ਵੇਖੋ ਕਿ ਪ੍ਰਾਪਤ ਕਰਤਾਵਾਂ ਨੂੰ ਈਮੇਲ ਕਿਵੇਂ ਵਿਖੇਗਾ।
13:16 ਇਹ Cc ਵਿੱਚ ਮਾਰਕ ਕੀਤੇ ਹੋਏ ਪ੍ਰਾਪਤਕਰਤਾ ਦੀ ਮੇਲ-id ਹੈ।
13:21 ਤੁਸੀ ਉਹ ਮੈਸੇਜ ਵੇਖ ਸਕਦੇ ਹੋ ਜੋ ਹੁਣੇ ਭੇਜਿਆ ਹੈ। ਮੈਂ ਇਸਨੂੰ ਪੜ੍ਹਨ ਲਈ ਖੋਲ੍ਹਦਾ ਹਾਂ।
13:27 Show Details ਉੱਤੇ ਕਲਿਕ ਕਰੋ।
13:29 ਇਹ To ਅਤੇ Cc ਦੇ ਪ੍ਰਾਪਤਕਰਤਾਵਾਂ ਨੂੰ ਦਿਖਾਉਂਦਾ ਹੈ ਲੇਕਿਨ Bcc ਦੇ ਨਹੀਂ ਦਿਖਾਉਂਦਾ।
13:35 ਇਹ Bcc ਵਿੱਚ ਮਾਰਕ ਕੀਤੇ ਹੋਏ ਕਿਸੇ ਇੱਕ ਪ੍ਰਾਪਤਕਰਤਾ ਦੀ ਮੇਲ-ਆਈਡੀ ਹੈ।
13:41 ਤੁਸੀ ਉਹ ਮੈਸੇਜ ਵੇਖ ਸਕਦੇ ਹੋ ਜੋ ਹੁਣੇ ਭੇਜਿਆ ਗਿਆ ਹੈ।
13:43 ਮੈਂ ਪੜ੍ਹਨ ਲਈ ਇਸਨੂੰ ਖੋਲ੍ਹਦਾ ਹਾਂ।
13:46 Show Details ਉੱਤੇ ਕਲਿਕ ਕਰੋ।
13:49 ਤੁਸੀ To, Cc ਅਤੇ Bcc ਦੇ ਪ੍ਰਾਪਤਕਰਤਾਵਾਂ ਦਾ ਵਰਣਨ ਵੇਖ ਸਕਦੇ ਹੋ।
13:55 ਹੁਣ ਮੈਂ ਭੇਜਣ ਵਾਲੇ ਦੇ ਜੀਮੇਲ ਅਕਾਊਂਟ ਉੱਤੇ ਵਾਪਸ ਆਉਂਦਾ ਹਾਂ।
13:59 ਇੱਥੇ ਵੇਖੋ, ਅਸੀਂ Bcc ਵਿੱਚ ਦੋ ਪ੍ਰਾਪਤਕਰਤਾਵਾਂਦਾ ਦੀ ਚਰਚਾ ਕੀਤੀ ਹੈ।
14:04 ਲੇਕਿਨ ਇੱਥੇ ਅਸੀ ਸਿਰਫ ਇੱਕ email id ਵੇਖ ਸਕਦੇ ਹਾਂ। ਦੂਜਾ ਨਹੀਂ ਦਿੱਸਦਾ ਹੈ।
14:10 Bcc ਫੀਚਰ ਇਸ ਪ੍ਰਕਾਰ ਕਾਰਜ ਕਰਦਾ ਹੈ।
14:13 ਆਸ ਕਰਦਾ ਹਾਂ ਕਿ ਤੁਸੀ ਸਪੱਸ਼ਟ ਰੂਪ ਨਾਲ ਅੰਤਰ ਦੇਖਣ ਵਿੱਚ ਸਮਰੱਥਾਵਾਨ ਹੋਵੋਗੇ।
14:17 ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
14:20 ਇਸਦਾ ਸਾਰ ਕਰਦੇ ਹਾਂ।
14:22 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
14:25 * ਈਮੇਲ ਪ੍ਰਾਪਤ ਕਰਤਾਵਾਂ ਦੇ ਬਾਰੇ ਵਿੱਚ, ਜਿਵੇਂ To, Cc, Bcc
14:30 * ਇਮੇਲਸ ਦੇ ਟੈਕਸਟ ਦੀ ਫਾਰਮੈਟਿੰਗ ਕਰਨਾ
14:33 * ਫਾਈਲਾਂ ਨੂੰ ਇਮੇਲਸ ਵਿੱਚ ਨੱਥੀ ਕਰਨਾ
14:36 * Google Drive ਵਿਚੋਂ ਫਾਈਲਾਂ ਸ਼ੇਅਰ ਕਰਨਾ
14:39 * ਈਮੇਲ ਵਿੱਚ ਇੱਕ ਫੋਟੋ ਜਾਂ ਲਿੰਕ ਇਨਸਰਟ ਕਰਨਾ ਅਤੇ
14:43 * Compose ਵਿੰਡੋ ਵਿਕਲਪਾਂ ਦੇ ਬਾਰੇ ਵਿੱਚ ।
14:47 ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵਿਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
14:52 ਕਿਰਪਾ ਕਰਕੇ ਇਸਨੂੰ ਡਾਉਨਲੋਡ ਕਰੋ ਅਤੇ ਵੇਖੋ।
14:55 ਅਸੀ ਵਰਕਸ਼ਾਪਾਂ ਲਗਾਉਂਦੇ ਹਾਂ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਾਂ।
15:01 ਜਿਆਦਾ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ।
15:04 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਨਿਧਿਬੱਧ ਕੀਤਾ ਗਿਆ ਹੈ।
15:11 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
15:21 ਆਈ ਆਈ ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਇਸ ਟਿਊਟੋਰਿਅਲ ਨੂੰ ਦੇਖਣ ਲਈ ਅਤੇ ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet