Inkscape/C4/Warli-art-for-Textle-design/Punjabi

From Script | Spoken-Tutorial
Jump to: navigation, search
“Time” “Narration”
00:01 “Inkscape” ਦੀ ਵਰਤੋਂ ਕਰਕੇ “Warli art for Textile design” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਬਣਾਉਣਾ ਸਿੱਖਾਂਗੇ

ਬਾਰਡਰਜ਼ ਦੇ ਲਈ ਵਾਰਲੀ ਪੈਟਰਨ ਡਿਜ਼ਾਇਨ ਕਲੋਨਿੰਗ ਦੀ ਵਰਤੋਂ ਕਰਕੇ ਪੈਟਰਨਸ ਦੁਹਰਾਉਣਾ

00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ

ਉਬੰਟੁ ਲਿਨਕਸ 12.04 OS Inkscape ਵਰਜ਼ਨ 0.91

00:27 ਹੁਣ “Inkscape” ਖੋਲ੍ਹਦੇ ਹਾਂ । ਪਹਿਲਾਂ ਵਾਰਲੀ ਪੈਟਰਨ ਡਿਜ਼ਾਇਨ ਬਣਾਉਂਦੇ ਹਾਂ ।
00:32 File ‘ਤੇ ਜਾਓ ।

‘Document Properties’ ‘ਤੇ ਕਲਿਕ ਕਰੋ । ‘Orientation’ ਨੂੰ ਬਦਲਕੇ ‘Landscape’ ਕਰੋ । ਡਾਇਲਾਗ ਬਾਕਸ ਬੰਦ ਕਰੋ ।

00:42 “Rectangle tool” ਟੂਲ ਚੁਣੋ । ਪੂਰੇ ਕੈਨਵਾਸ ਨੂੰ ਕਵਰ ਕਰਦੇ ਹੋਏ ਇੱਕ ਆਇਤ ਬਣਾਓ ਅਤੇ ਇਸਨੂੰ ਨੀਲਾ ਰੰਗ ਕਰੋ ।
00:53 “Ellipse” ਟੂਲ ‘ਤੇ ਕਲਿਕ ਕਰੋ । ‘canvas’ ਦੇ ਬਾਹਰ ਇੱਕ ਸਰਕਲ ਬਣਾਓ । ਫਿਰ ‘Selector’ ਟੂਲ ‘ਤੇ ਕਲਿਕ ਕਰੋ ।
01:02 “Tool controls bar” ‘ਤੇ “width” ਅਤੇ “height” ਨੂੰ ਬਦਲਕੇ 15 ਕਰੋ ।
01:08 ਇਸਦਾ ਰੰਗ ਨਾਰੰਗੀ ਕਰੋ । ਦਿਖਾਈ ਦੇ ਰਹੇ ਦੀ ਤਰ੍ਹਾਂ ਇਸਨੂੰ ਕੈਨਵਾਸ ਦੇ ਹੇਠਾਂ ਲਾਓ ।
01:15 ਸਰਕਲ ਨੂੰ ਡੁਪਲੀਕੇਟ ਕਰਨ ਦੇ ਲਈ “Ctrl + D” ਦਬਾਓ ।
01:19 “Tool controls bar” ‘ਤੇ “width” ਅਤੇ “height” ਨੂੰ ਬਦਲਕੇ 7 ਕਰੋ ।
01:25 ਡੁਪਲੀਕੇਟ ਕੀਤੇ ਹੋਏ ਸਰਕਲ ਨੂੰ ਮੂਲ ਸਰਕਲ ਦੇ ਹੇਠਾਂ ਖੱਬੇ ਪਾਸੇ ਵੱਲ ਲਾਓ ।
01:31 ਇਹ ਵਾਰਲੀ ਫਿਗਰ ਦਾ ਸਿਖਰ ਹੈ ।
01:34 ਅੱਗੇ

‘Object menu’ ‘ਤੇ ਜਾਓ । ‘Symbols’ ਵਿਕਲਪ ਵੱਲ ਕਲਿਕ ਕਰੋ । ‘Symbol set’ ਡਰਾਪ ਡਾਊਂਨ ਮੈਨਿਊ ‘ਤੇ ਕਲਿਕ ਕਰੋ । Flow Chart Shapes ਨੂੰ ਚੁਣੋ ।

01:46 ਜਿਓਮੈਟਿਕ ਆਕਾਰਾਂ ਦੀ ਸੂਚੀ ਦਿਖਾਈ ਦਿੰਦੀ ਹੈ ।

ਤ੍ਰਿਕੋਣ ਆਕਾਰ ‘ਤੇ ਕਲਿਕ ਕਰੋ ਅਤੇ ਇਸਨੂੰ ਕੈਨਵਾਸ ‘ਤੇ ਲਾਓ । ਰੰਗ ਨੂੰ ਬਦਲਕੇ ਨਾਰੰਗੀ ਕਰੋ । ਅਤੇ ‘Stroke’ ਨੂੰ ਹਟਾਓ ।

02:00 “Tool controls bar” ‘ਤੇ “width” ਅਤੇ “height” ਨੂੰ ਬਦਲਕੇ 20 ਕਰੋ ।
02:07 ਤ੍ਰਿਕੋਣ ਨੂੰ ਡੁਪਲੀਕੇਟ ਕਰਨ ਦੇ ਲਈ “Ctrl + D” ਦਬਾਓ । ਇਸਨੂੰ ਫਲਿਪ ਮਤਲਬ ਕਿ ਉਲਟਾ ਕਰਨ ਦੇ ਲਈ V ਦਬਾਓ ।
02:14 ਦਿਖਾਈ ਦੇ ਰਹੇ ਦੀ ਤਰ੍ਹਾਂ ਤ੍ਰਿਕੋਣਾਂ ਨੂੰ ਸਿਖਰ ਦੇ ਹੇਠਾਂ ਵਿਵਸਥਿਤ ਕਰੋ ।
02:21 ਇਹ ਵਾਰਲੀ ਆਕਾਰ ਦਾ ਸਰੀਰ ਹੈ ।
02:24 “Rectangle tool” ਚੁਣੋ ਅਤੇ ਸਿਖਰ ਅਤੇ ਸਰੀਰ ਦੇ ਮੱਧ ਵਿੱਚ ਇੱਕ ਲਾਈਨ ਬਣਾਓ ।
02:30 ਹੁਣ ਆਕਾਰ ਦੀ ਗਰਦਨ ਬਣ ਗਈ ਹੈ ।
02:33 ਅੱਗੇ ਹੱਥ ਅਤੇ ਪੈਰ ਬਣਾਉਂਦੇ ਹਾਂ । ਇਸਦੇ ਲਈ ਅਸੀਂ “Bezier tool” ਚੁਣਾਂਗੇ ।
02:41 ਦਿਖਾਈ ਦੇ ਰਹੇ ਦੀ ਤਰ੍ਹਾਂ ਹੱਥ ਅਤੇ ਪੈਰ ਬਣਾਓ ।
02:47 ਹੱਥਾਂ ਅਤੇ ਪੈਰਾਂ ਦੋਵਾਂ ਨੂੰ ਚੁਣੋ । “Fill and Stroke” ‘ਤੇ “Picker tool” ਦੀ ਵਰਤੋਂ ਕਰਕੇ ਵਾਰਲੀ ਆਰਟ ਦੇ ਸਰੀਰ ਨਾਲ ਨਾਰੰਗੀ ਰੰਗ ਨੂੰ ਚੁਣੋ ।
02:59 “Stroke width” ਨੂੰ ਬਦਲਕੇ 2 ਕਰੋ ।
03:02 ਹੁਣ ਸਾਰੇ ਐਲੀਮੈਂਟਸ ਨੂੰ ਚੁਣੋ ਅਤੇ ਉਨ੍ਹਾਂ ਸਾਰਿਆ ਨੂੰ ਇੱਕੋ-ਸਮੇਂ ਗਰੁੱਪ ਕਰਨ ਦੇ ਲਈ ‘Ctrl + G’ ਦਬਾਓ ।
03:09 ਹੁਣ ਵਾਰਲੀ ਫਿਗਰ ਤਿਆਰ ਹੈ । ਹੁਣ ਇਸ ਵਾਰਲੀ ਫਿਗਰ ਦੇ ਨਾਲ ਰਾਉਂਡ ਪੈਟਰਨ ਬਣਾਉਂਦੇ ਹਾਂ ।
03:17 ਹੁਣ ਮੈਂ ਇਸ ਫਿਗਰ ਦੀ ਇੱਕ ਕਾਪੀ ਬਣਾਉਂਦਾ ਹਾਂ ਅਤੇ ਅੱਗੇ ਵਧਣ ਤੋਂ ਪਹਿਲਾਂ ਇਸਨੂੰ ਇੱਕ ਪਾਸੇ ਰੱਖਦਾ ਹਾਂ ।
03:22 ਹੁਣ ਮੂਲ ਵਾਰਲੀ ਆਰਟ ਚੁਣੋ । ਐਂਗਲ ਪੁਆਇੰਟ ਸਿੱਧਾ ਬਣਾਉਣ ਦੇ ਲਈ ਇੱਕ ਵਾਰ ਫਿਰ ਫਿਗਰ ‘ਤੇ ਕਲਿਕ ਕਰੋ ।
03:30 ਐਂਗਲ ਪੁਆਇੰਟ ‘ਤੇ ਕਲਿਕ ਕਰੋ ਅਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਇਸਨੂੰ ਹੇਠਾਂ ਲੈ ਜਾਓ ।
03:36 Edit ‘ਤੇ ਜਾਓ । Clone ‘ਤੇ ਕਲਿਕ ਅਤੇ ਫਿਰ Create Tiled Clones ‘ਤੇ ਕਲਿਕ ਕਰੋ ।
03:42 ਡਾਇਲਾਗ ਬਾਕਸ ਵਿੱਚ Symmetry ਟੈਬ ਵਿੱਚ ਡਰਾਪ – ਡਾਊਂਨ ਮੈਨਿਊ ਵਿੱਚ Simple translation ਵਿਕਲਪ ਹੋਣਾ ਚਾਹੀਦਾ ਹੈ ।
03:51 ਫਿਰ Shift tab ‘ਤੇ ਜਾਓ । Per column ਵਿਕਲਪ ਵਿੱਚ X ਵੈਲਿਊ ਨੂੰ ਬਦਲਕੇ - 100 ਕਰੋ ।
03:58 ਅੱਗੇ Rotation ਟੈਬ ਵਿੱਚ Angle ਦੇ Per row ਅਤੇ Per column ਪੈਰਾਮੀਟਰਸ ਨੂੰ ਬਦਲਕੇ 30 ਕਰੋ ।
04:07 ਹੇਠਾਂ rows ਦੀ ਗਿਣਤੀ 1 ਹੈ । columns ਦੀ ਗਿਣਤੀ ਨੂੰ ਬਦਲਕੇ 12 ਕਰੋ ।
04:14 ਫਿਰ ‘Create’ ਬਟਨ ‘ਤੇ ਕਲਿਕ ਕਰੋ ।
04:16 ‘canvas’ ‘ਤੇ ਬਣੇ ਹੋਏ ਰਾਉਂਡ ਪੈਟਰਨ ਨੂੰ ਵੇਖੋ ।
04:21 ਹੁਣ ਕੁੱਝ ਹੋਰ ਵਿਕਲਪਾਂ ਦੀ ਕੋਸ਼ਿਸ਼ ਕਰਦੇ ਹਾਂ ।
04:24 ‘Rotation’ ਟੈਬ ਵਿੱਚ ‘Angle’ ਦੇ ‘Per row’ ਅਤੇ ‘Per column’ ਪੈਰਾਮੀਟਰਸ ਨੂੰ ਬਦਲਕੇ 10 ਕਰੋ । Create ‘ਤੇ ਕਲਿਕ ਕਰੋ ।
04:33 ‘canvas’ ‘ਤੇ ਬਣੇ ਹੋਏ ਪੈਟਰਨ ਨੂੰ ਵੇਖੋ । ਇਸਨੂੰ ਪੂਰਾ ਰਾਉਂਡ ਪੈਟਰਨ ਬਣਾਉਣ ਦੇ ਲਈ ‘Rows’ ਦੀ ਗਿਣਤੀ ਨੂੰ 40 ਕਰੋ ।
04:41 ‘Create’ ‘ਤੇ ਕਲਿਕ ਕਰੋ । ‘canvas’ ‘ਤੇ ਤਬਦੀਲੀਆਂ ਨੂੰ ਵੇਖੋ ।
04:46 ਇਸ ਤਰ੍ਹਾਂ ਵੱਖ-ਵੱਖ ਐਂਗਲਸ ਵਿੱਚ ਪੈਟਰਨਸ ਪ੍ਰਾਪਤ ਕਰਨ ਲਈ ਤੁਸੀਂ ‘Rotation’ ਪੈਰਾਮੀਟਰਸ ਬਦਲ ਸਕਦੇ ਹੋ ।
04:53 ਰਾਉਂਡ ਪੈਟਰਨ ਚੁਣੋ ਅਤੇ ਉਨ੍ਹਾਂ ਸਾਰਿਆਂ ਨੂੰ ਇੱਕੋ-ਸਮੇਂ ਗਰੁੱਪ ਕਰਨ ਦੇ ਲਈ ‘Ctrl + G’ ਦਬਾਓ ।
04:59 ਹੁਣ ਸਾਡੇ ਕੋਲ canvas ‘ਤੇ ਇੱਕ ਸੁੰਦਰ ਵਾਰਲੀ ਆਰਟ ਹੈ ।
05:04 ਹੁਣ ਇਸੇ ਤਰ੍ਹਾਂ ਇਸ ਨੂੰ ਇੱਕ ਪਾਸੇ ਲਾਓ ।
05:08 ਹੁਣ ਕੁੱਝ ਹੋਰ ਵਿਕਲਪਾਂ ਦੀ ਕੋਸ਼ਿਸ਼ ਕਰਦੇ ਹਾਂ ।
05:11 ਅੱਗੇ ‘Create Spirals’ ਟੂਲ ਦੀ ਵਰਤੋਂ ਕਰਕੇ ‘canvas’ ‘ਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਇੱਕ ਬਹੁਤ ਵੱਡਾ ਸਪਾਇਰਲ ਬਣਾਉਂਦੇ ਹਾਂ ।
05:20 ‘Selector’ ਟੂਲ ‘ਤੇ ਕਲਿਕ ਕਰੋ । ਇੱਕ ਵਾਰਲੀ ਫਿਗਰ ਚੁਣੋ ਅਤੇ ਇਸਨੂੰ ਇਸ ਤਰ੍ਹਾਂ ਸਪਾਇਰਲ ਦੇ ਮੱਧ ਵਿੱਚ ਰੱਖੋ ।
05:27 ਹੁਣ ‘Tool Controls bar’ ‘ਤੇ ‘Raise to top’ ਵਿਕਲਪ ‘ਤੇ ਕਲਿਕ ਕਰੋ ।
05:32 ਫਿਰ ਸਪਾਇਰਲ ਨੂੰ ਵੀ ਚੁਣੋ ।
05:35 Extensions menu ‘ਤੇ ਕਲਿਕ ਕਰੋ ਅਤੇ Generate from path ਵਿਕਲਪ ਚੁਣੋ ।
05:41 ਦਿਖਾਈ ਦੇ ਰਹੇ ਦੀ ਤਰ੍ਹਾਂ ਸਬ-ਮੈਨਿਊ ਵਿੱਚ Scatter ਚੁਣੋ ।
05:45 ਸਕਰੀਨ ‘ਤੇ ਇੱਕ ਡਾਇਲਾਗ ਬਾਕਸ ਖੁੱਲਦਾ ਹੈ । ਇੱਥੇ Follow path orientation ਚੈੱਕਬਾਕਸ ਨੂੰ ਚੈੱਕ ਕਰੋ ।
05:54 Space between copies ਵਿੱਚ, 5 ਦਰਜ ਕਰੋ ।
05:58 ਯਕੀਨੀ ਬਣਾਓ ਕਿ -

Original pattern will be Moved ‘ਤੇ ਸੈੱਟ ਕੀਤਾ ਗਿਆ ਹੋਵੇ ਅਤੇ Duplicate the pattern before deformation ਵੀ ਚੈੱਕ ਕੀਤਾ ਗਿਆ ਹੋਵੇ ।

06:08 Apply ਬਟਨ ‘ਤੇ ਕਲਿਕ ਕਰੋ ਅਤੇ ਡਾਇਲਾਗ ਬਾਕਸ ਬੰਦ ਕਰੋ ।
06:12 ਸਪਾਇਰਲ ਪਾਥ ਨੂੰ ਵਿਖਾਉਣ ਲਈ ਸਪਾਇਰਲ ਵਾਰਲੀ ਪੈਟਰਨ ਨੂੰ ਥੋੜ੍ਹਾ ਜਿਹਾ ਇੱਕ ਪਾਸੇ ਲਾਓ । ਹੁਣ ਸਪਾਇਰਲ ਪਾਥ ਚੁਣੋ ਅਤੇ ਇਸਨੂੰ ਡਿਲੀਟ ਕਰੋ ।
06:21 ਇਸ ਤਰ੍ਹਾਂ ਹੀ Inkscape ਵਿੱਚ ਕੋਈ ਵੀ ਇੱਕ ਸੁੰਦਰ ਸਪਾਇਰਲ ਵਾਰਲੀ ਪੈਟਰਨ ਬਣਾ ਸਕਦਾ ਹੈ ।
06:26 ਇਸ ਤਰ੍ਹਾਂ ਹੀ ਅਸੀਂ ਬਹੁਤ ਸਾਰੇ ਹੋਰ ਸੁੰਦਰ ਵਾਰਲੀ ਪੈਟਰਨ ਬਣਾ ਸਕਦੇ ਹਾਂ ।
06:31 ਅੱਗੇ ਸਿੱਖਦੇ ਹਾਂ ਕਿ ਇੱਕ ਬਾਰਡਰ ਕਿਵੇਂ ਬਣਾਉਂਦੇ ਹਾਂ ।
06:35 Object menu ‘ਤੇ ਜਾਓ ਅਤੇ Symbols ‘ਤੇ ਕਲਿਕ ਕਰੋ । ਤ੍ਰਿਕੋਣ ਆਕਾਰ ‘ਤੇ ਕਲਿਕ ਕਰੋ ਅਤੇ ਇਸਨੂੰ canvas ‘ਤੇ ਲਾਓ ।
06:42 Tool controls bar ‘ਤੇ width ਅਤੇ height ਨੂੰ ਬਦਲਕੇ 30 ਕਰੋ ।
06:47 ਹੁਣ ਤ੍ਰਿਕੋਣ ਨੂੰ canvas ‘ਤੇ ਉੱਪਰ ਖੱਬੇ ਪਾਸੇ ਵੱਲ ਲਾਓ ।
06:52 ਮੈਂ ਤ੍ਰਿਕੋਣ ਦੀ ਵਰਤੋਂ ਕਰਕੇ ਇੱਕ ਰੋ ਪੈਟਰਨ ਬਣਾਉਣਾ ਚਾਹੁੰਦਾ ਹਾਂ ।
06:56 Edit ‘ਤੇ ਜਾਓ । Clone ‘ਤੇ ਅਤੇ ਫਿਰ Create Tiled Clones ‘ਤੇ ਕਲਿਕ ਕਰੋ । ਪਿੱਛਲੀਆਂ ਸਾਰੀਆਂ ਸੇਟਿੰਗਸ ਇੱਥੇ ਦਿੱਸਦੀਆਂ ਹਨ ।
07:06 Rotation ਟੈਬ ਵਿੱਚ Per Row ਅਤੇ Per Column ਦੇ Angle ਪੈਰਾਮੀਟਰਸ ਨੂੰ ਬਦਲਕੇ 0 ਕਰੋ ।
07:13 Shift ਟੈਬ ਵਿੱਚ Per column ਵਿਕਲਪ ਵਿੱਚ X ਨੂੰ ਬਦਲਕੇ 0 ਕਰੋ ।
07:19 ਅਖੀਰ ਵਿੱਚ ਇੱਥੇ ਦਿਖਾਈ ਦੇ ਰਹੇ ਦੀ ਤਰ੍ਹਾਂ ਹੇਠਾਂ Column ਨੂੰ 35 ਕਰੋ । ਫਿਰ Create ਬਟਨ ‘ਤੇ ਕਲਿਕ ਕਰੋ ।
07:27 canvas ‘ਤੇ ਬਣੇ ਹੋਏ ਰੋ ਪੈਟਰਨ ਨੂੰ ਵੇਖੋ ।
07:31 ਸਾਰੇ ਤ੍ਰਿਕੋਣਾਂ ਨੂੰ ਚੁਣੋ ਅਤੇ ਉਨ੍ਹਾਂ ਸਾਰਿਆ ਨੂੰ ਇੱਕੋ-ਸਮੇਂ ਗਰੁੱਪ ਕਰਨ ਦੇ ਲਈ Ctrl + G ਦਬਾਓ ।
07:37 ਤ੍ਰਿਕੋਣ ਪੈਟਰਨ ਨੂੰ ਡੁਪਲੀਕੇਟ ਕਰਨ ਦੇ ਲਈ Ctrl + D ਦਬਾਓ । ਇਸਨੂੰ ਉਲਟਾ ਕਰਨ ਦੇ ਲਈ V ਦਬਾਓ ।
07:43 ਹੁਣ canvas ਦੇ ਹੇਠਾਂ ਪੈਟਰਨ ਨੂੰ ਲਾਓ ।
07:48 ਸਾਡਾ ਵਾਰਲੀ ਪੈਟਰਨ ਹੁਣ ਤਿਆਰ ਹੈ । ਅਸੀਂ ਇਸ ਪੈਟਰਨ ਨੂੰ ਵੱਖਰਾ ਟੇਕਸਟਾਇਲ ਡਿਜ਼ਾਇਨ ਅਸਾਇਨਮੇਂਟਸ ਵਿੱਚ ਬਾਰਡਰ ਦੀ ਤਰ੍ਹਾਂ ਵਰਤੋਂ ਕਰ ਸਕਦੇ ਹਾਂ ।
07:55 ਇਹ ਕੁੜਤੀ ‘ਤੇ ਇਸ ਤਰ੍ਹਾਂ ਨਾਲ ਦਿੱਸਦਾ ਹੈ ।
07:58 ਅਸੀਂ ਇਸਨੂੰ ਪਿਲੋ ਕਵਰ ਡਿਜ਼ਾਇਨ ਦੀ ਤਰ੍ਹਾਂ ਵੀ ਵਰਤੋਂ ਕਰ ਸਕਦੇ ਹਾਂ ।
08:02 ਅਤੇ ਇਹ ਵਾਰਲੀ ਆਰਟ ਕੱਪੜੇ ਦੇ ਬੈਗ ‘ਤੇ ਵੀ ਬਹੁਤ ਚੰਗਾ ਲੱਗਦਾ ਹੈ ।
08:06 ਅਖੀਰ ਵਿੱਚ ਉਸੀ ਤਰ੍ਹਾਂ ਤੁਸੀਂ ਵਾਰਲੀ ਆਰਟ ਫ਼ਾਰਮ ਦੀ ਵਰਤੋਂ ਕਰਕੇ ਅਨੇਕਾਂ ਟੇਕਸਟਾਇਲ ਪੈਟਰਨਸ ਬਣਾ ਸਕਦੇ ਹੋ ।
08:13 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । ਇਸ ਦਾ ਸਾਰ ਕਰਦੇ ਹਾਂ ।
08:18 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਬਣਾਉਣਾ ਸਿੱਖਿਆ:

ਟੇਕਸਟਾਇਲਸ ਲਈ ਵਾਰਲੀ ਪੈਟਰਨ ਕਲੋਨਿੰਗ ਦੀ ਵਰਤੋਂ ਕਰਕੇ ਪੈਟਰਨਸ ਦੁਹਰਾਉਣਾ ।

08:27 ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ । ਇੱਕ ਪੀਕਾਕ (ਮੋਰ) ਪੈਟਰਨ ਡਿਜ਼ਾਇਨ ਬਣਾਓ ।
08:33 ਤੁਹਾਡਾ ਪੂਰਾ ਨਿਰਧਾਰਤ ਕੰਮ ਇਸ ਤਰ੍ਹਾਂ ਨਾਲ ਦਿੱਸਣਾ ਚਾਹੀਦਾ ਹੈ ।
08:37 ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਇਸ ਨੂੰ ਵੇਖੋ ।
08:43 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
08:53 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ ।
09:03 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav