Inkscape/C4/Mango-pattern-for-Textile-design/Punjabi
From Script | Spoken-Tutorial
“Time” | “Narration” | |
00:01 | “Inkscape” ਦੀ ਵਰਤੋਂ ਕਰਕੇ ਟੇਕਸਟਾਇਲ ਡਿਜ਼ਾਇਨ ਦੇ ਲਈ ‘Mango’ ਪੈਟਰਨ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:08 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਬਣਾਉਣਾ ਸਿੱਖਾਂਗੇ
‘ਮੈਂਗੋ’ ਪੈਟਰਨ ‘Pattern along Path’ ਦੀ ਵਰਤੋਂ ਕਰਕੇ ਬਣਾਉਣਾ | |
00:17 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ
‘Ubuntu Linux’ 12.04 OS ‘Inkscape’ ਵਰਜ਼ਨ 0.91 | |
00:26 | ਹੁਣ ‘Inkscape’ ਖੋਲ੍ਹਦੇ ਹਾਂ । | |
00:28 | ‘Bezier tool’ ਨੂੰ ਚੁਣੋ । ‘Tool Controls bar’ ‘ਤੇ
‘Mode’ ਨੂੰ ਬਦਲਕੇ ‘Create Spiro path’ ਕਰੋ ਅਤੇ ‘Shape’ ਨੂੰ ਬਦਲਕੇ ‘Ellipse’ ਕਰੋ । | |
00:38 | ਹੁਣ ਦਿਖਾਈ ਦੇ ਰਹੇ ਦੀ ਤਰ੍ਹਾਂ “canvas” ‘ਤੇ ਮੈਂਗੋ ਦੀ ਤਰ੍ਹਾਂ ਦਾ ਡਿਜ਼ਾਇਨ ਬਣਾਉਂਦੇ ਹਾਂ । ਇਹ ਮੈਂਗੋ ਪੈਟਰਨ ਦੀ ਤਰ੍ਹਾਂ ਦਿੱਸਣਾ ਚਾਹੀਦਾ ਹੈ । | |
00:47 | ਅੱਗੇ “Star tool” ਨੂੰ ਚੁਣੋ । | |
00:50 | ਹੁਣ “canvas” ‘ਤੇ ਸਟਾਰ ਬਣਾਓ । “Selector” ਟੂਲ ‘ਤੇ ਕਲਿਕ ਕਰੋ । | |
00:55 | “Tool controls bar” ‘ਤੇ, “Width” ਅਤੇ “Height” ਨੂੰ ਬਦਲਕੇ 30 ਕਰੋ । | |
01:00 | ਰੰਗ ਨੂੰ ਬਦਲ ਕੇ ਲਾਲ ਕਰੋ । | |
01:03 | ਅੱਗੇ ਸਾਨੂੰ ਸਟਾਰ ਦਾ ਰੋ ਪੈਟਰਨ ਬਣਾਉਣਾ ਹੈ । | |
01:07 | ਇਹ ਕਰਨ ਦੇ ਲਈ “Edit” ਮੈਨਿਊ ‘ਤੇ ਜਾਓ ‘Clone’ ਅਤੇ ‘Create Tiled Clones’ ‘ਤੇ ਕਲਿਕ ਕਰੋ । | |
01:16 | ‘Reset’ ‘ਤੇ ਕਲਿਕ ਕਰੋ । | |
01:18 | “Rows” ਦੀ ਗਿਣਤੀ ਨੂੰ 1 ਅਤੇ “Columns” ਦੀ ਗਿਣਤੀ ਨੂੰ 46 ਕਰੋ । | |
01:24 | “Columns” ਦੀ ਗਿਣਤੀ ਮੈਂਗੋ ਦੇ ਆਕਾਰ ਮੁਤਾਬਿਕ ਬਦਲੀ ਜਾ ਸਕਦੀ ਹੈ । | |
01:28 | ‘Create’ ‘ਤੇ ਕਲਿਕ ਕਰੋ । ਹੁਣ ਰੋ ਪੈਟਰਨ ਬਣ ਗਿਆ ਹੈ । | |
01:33 | ਸਾਰੇ ਸਟਾਰਸ ਨੂੰ ਚੁਣੋ ਅਤੇ ਉਨ੍ਹਾਂ ਨੂੰ ਗਰੁਪ ਕਰਨ ਦੇ ਲਈ ‘Ctrl + G’ ਦਬਾਓ । | |
01:38 | ਹੁਣ ਮੈਂਗੋ ਦੇ ਆਕਾਰ ਅਤੇ ਸਟਾਰ ਪੈਟਰਨ ਦੋਵਾਂ ਨੂੰ ਚੁਣੋ । | |
01:42 | ‘Extensions’ ‘ਤੇ ਜਾਓ, ‘Generate from Path’ ਅਤੇ ਫਿਰ ‘Pattern along Path’ ‘ਤੇ ਕਲਿਕ ਕਰੋ । | |
01:49 | ‘Apply’ ‘ਤੇ ਕਲਿਕ ਕਰੋ ਅਤੇ ਡਾਇਲਾਗ ਬਾਕਸ ਬੰਦ ਕਰੋ । | |
01:53 | ਵੇਖੋ ਕਿ ਆਕਾਰ ‘ਤੇ ਸਟਾਰ ਪੈਟਰਨ ਬਣ ਗਿਆ ਹੈ । | |
01:57 | ਹੁਣ ਮੈਂਗੋ ਦੇ ਆਕਾਰ ਨੂੰ ਅਤੇ ਉਸ ਸਟਾਰ ਰੋ ਨੂੰ ਚੁਣੋ ਅਤੇ ਉਨ੍ਹਾਂ ਨੂੰ ਡਿਲੀਟ ਕਰੋ । | |
02:01 | ਸਟਾਰ ਪੈਟਰਨ ਚੁਣੋ ਅਤੇ ਇਸਨੂੰ ਡੁਪਲੀਕੇਟ ਕਰਨ ਦੇ ਲਈ ‘Ctrl + D’ ਦਬਾਓ । | |
02:07 | ਹੁਣ ਡੁਪਲੀਕੇਟ ਕੀਤੇ ਹੋਏ ਪੈਟਰਨ ਨੂੰ ਚੁਣੋ ਅਤੇ ‘Ctrl key’ ਦਬਾਕੇ ਇਸਨੂੰ ਰੀਸਾਇਜ਼ ਕਰੋ । | |
02:13 | ਇਸ ਨੂੰ ਮੂਲ ਪੈਟਰਨ ਦੇ ਮੱਧ ਵਿੱਚ ਰੱਖੋ । | |
02:16 | ਹੁਣ ਮੈਂ ਮੈਂਗੋ ਦੇ ਆਕਾਰ ਦੇ ਅੰਦਰ ਖਾਲੀ ਸਥਾਨ ਨੂੰ ਕਿਸੇ ਹੋਰ ਡਿਜ਼ਾਇਨ ਨਾਲ ਭਰਦਾ ਹਾਂ । | |
02:21 | “Bezier tool” ‘ਤੇ ਕਲਿਕ ਕਰੋ । ਦਿਖਾਈ ਦੇ ਰਹੇ ਦੀ ਤਰ੍ਹਾਂ ਡਿਜ਼ਾਇਨ ਬਣਾਓ । | |
02:28 | “Path menu” ‘ਤੇ ਜਾਓ । “Path Effects” ਨੂੰ ਚੁਣੋ । | |
02:32 | “Pattern along Path” ਵਿੱਚ ਅਸੀਂ ਅਨੇਕਾਂ ਵਿਕਲਪ ਲੱਭ ਸਕਦੇ ਹਾਂ । | |
02:37 | “Pattern source” ਵਿੱਚ ਪਹਿਲਾ ਵਿਕਲਪ ਜੋ ਕਿ ‘Edit on – canvas’ ਹੈ ਉਸ ‘ਤੇ ਕਲਿਕ ਕਰੋ । | |
02:43 | ਵੇਖੋ ਕਿ ‘ਕੈਨਵਾਸ’ ਦੇ ਉੱਪਰ ਖੱਬੇ ਵੱਲ 4 ‘ਨੋਡਸ’ ਬਣ ਗਏ ਹਨ । | |
02:48 | ਹੁਣ ਮੈਂ ‘nodes’ ਨੂੰ ਸਪੱਸ਼ਟ ਰੂਪ ਨਾਲ ਦੇਖਣ ਦੇ ਲਈ ਜੂਮ ਇੰਨ ਕਰਦਾ ਹਾਂ । ਇਸਨੂੰ ਪੈਟਰਨ ਦੇ ਕੋਲ ਲੈ ਜਾਓ । | |
02:54 | ਹੁਣ nodes ‘ਤੇ ਕਲਿਕ ਕਰੋ ਅਤੇ ਖਿੱਚੋ । ਹੁਣ ਆਕਾਰ ਦੇ ਵਿੱਚ ਤਬਦੀਲੀ ਨੂੰ ਵੇਖੋ । | |
03:00 | “Selector” ਟੂਲ ‘ਤੇ ਕਲਿਕ ਕਰੋ । ਹੁਣ ‘Path menu’ ‘ਤੇ ਜਾਓ ਅਤੇ ‘Object to Path’ ‘ਤੇ ਕਲਿਕ ਕਰੋ । | |
03:06 | ਰੀਸਾਇਜਿੰਗ ਦੇ ਦੌਰਾਨ ਇਹ ਆਕਾਰ ਵਿੱਚ ਕਿਸੇ ਵੀ ਤਬਦੀਲੀ ਨੂੰ ਰੋਕਣ ਲਈ ਕੀਤਾ ਜਾਂਦਾ ਹੈ । | |
03:12 | ਦਿਖਾਈ ਦੇ ਰਹੇ ਦੀ ਤਰ੍ਹਾਂ ਪੈਟਰਨ ਨੂੰ ਰੀਸਾਇਜ਼ ਕਰੋ । ਇਸਨੂੰ ਡੁਪਲੀਕੇਟ ਕਰੋ ਅਤੇ ਮੈਂਗੋ ਦੇ ਪੈਟਰਨ ਦੇ ਅੰਦਰ ਰੱਖੋ । | |
03:20 | ਅੱਗੇ ਛੋਟੇ ਵਾਲੇ ਮੈਂਗੋ ਪੈਟਰਨ ਦੇ ਅੰਦਰ ਖਾਲੀ ਸਥਾਨ ਨੂੰ ਭਰਦੇ ਹਾਂ । | |
03:25 | ‘Star’ ਟੂਲ ‘ਤੇ ਕਲਿਕ ਕਰੋ ਅਤੇ ਇੱਕ ਸਟਾਰ ਬਣਾਓ । | |
03:28 | ਅੰਦਰ ਵਾਲੇ ਹੈਂਡਲ ‘ਤੇ ਕਲਿਕ ਕਰੋ ਅਤੇ ਇਸ ਤਰ੍ਹਾਂ ਹੀ ਆਕਾਰ ਨੂੰ ਦੁਬਾਰਾ ਬਣਾਓ । ਰੰਗ ਨੂੰ ਨੀਲਾ ਕਰੋ । | |
03:34 | ‘Selector’ ਟੂਲ ‘ਤੇ ਕਲਿਕ ਕਰੋ ਅਤੇ ਆਕਾਰ ਨੂੰ ਰੀਸਾਇਜ਼ ਕਰੋ । | |
03:38 | ਇਸ ਆਕਾਰ ਨੂੰ ਡੁਪਲੀਕੇਟ ਕਰੋ ਅਤੇ ਛੋਟੇ ਮੈਂਗੋ ਪੈਟਰਨ ਨੂੰ ਭਰੋ । | |
03:47 | ‘Ctrl + A’ ਦਬਾਕੇ ਸਾਰੇ ਆਬਜੈਕਟਸ ਨੂੰ ਚੁਣੋ । ਅਤੇ ਉਨ੍ਹਾਂ ਨੂੰ ਗਰੁੱਪ ਕਰਨ ਦੇ ਲਈ ‘Ctrl + G’ ਦਬਾਓ । | |
03:53 | ਪੈਟਰਨ ਨੂੰ ਰੀਸਾਇਜ਼ ਕਰੋ ਅਤੇ ‘ਕੈਨਵਾਸ’ ‘ਤੇ ਉੱਪਰ ਖੱਬੇ ਪਾਸੇ ਵੱਲ ਇਸਨੂੰ ਰੱਖੋ । | |
03:58 | ਅਸੀਂ ਕਲੋਨਿੰਗ ਦੀ ਵਰਤੋਂ ਕਰਕੇ ਇਸ ਪੈਟਰਨ ਨੂੰ ਦੁਹਰਾ ਸਕਦੇ ਹਾਂ । ‘Edit’ ਮੈਨਿਊ ‘ਤੇ ਜਾਓ । ‘Clone’ ‘ਤੇ ਅਤੇ ਫਿਰ ‘Create Tiled clones’ ‘ਤੇ ਕਲਿਕ ਕਰੋ । | |
04:07 | Symmetry ਟੈਬ ਵਿੱਚ, ਮੋਡ ‘Simple translation’ ਹੋਣਾ ਚਾਹੀਦਾ ਹੈ । | |
04:12 | ‘rows’ ਦੀ ਗਿਣਤੀ ਨੂੰ 8 ਕਰੋ ਅਤੇ ‘columns’ ਦੀ ਗਿਣਤੀ ਨੂੰ 5 ਕਰੋ । | |
04:17 | ‘Shift’ ਟੈਬ ‘ਤੇ ਕਲਿਕ ਕਰੋ । ‘Per column’ ਦੀ ‘Shift X’ ਵੈਲਿਊ ਨੂੰ ਬਦਲਕੇ 30 ਕਰੋ । | |
04:24 | ‘Create’ ਬਟਨ ‘ਤੇ ਕਲਿਕ ਕਰੋ । ਹੁਣ ‘ਕੈਨਵਾਸ’ ‘ਤੇ ਦੁਹਰਾਅ ਹੁੰਦਾ ਹੈ । | |
04:32 | ਇਹ ਪੈਟਰਨ ਕੁੜਤੇ ‘ਤੇ ਇਸ ਤਰ੍ਹਾਂ ਨਾਲ ਦਿੱਸਦਾ ਹੈ । | |
04:35 | ਇਸ ਦਾ ਸਾਰ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ
ਮੈਂਗੋ ਪੈਟਰਨ ‘Pattern along Path’ ਦੀ ਵਰਤੋਂ ਕਰਕੇ ਬਣਾਉਣਾ | |
04:44 | ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ । ਇੱਕ ਲੀਫ ਪੈਟਰਨ ਬਣਾਓ । | |
04:47 | ਤੁਹਾਡਾ ਪੂਰਾ ਨਿਰਧਾਰਤ ਕੰਮ ਇਸ ਤਰ੍ਹਾਂ ਨਾਲ ਦਿੱਸਣਾ ਚਾਹੀਦਾ ਹੈ । | |
04:52 | ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਇਸ ਨੂੰ ਵੇਖੋ । | |
04:58 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
05:07 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । | |
05:16 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |