Inkscape/C2/Fill-color-and-stroke/Punjabi

From Script | Spoken-Tutorial
Jump to: navigation, search
Time Narration
00:00 Inkscape ਦੀ ਵਰਤੋ ਕਰਕੇ Fill color and stroke ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ:
*ਆਬਜੈਕਟਸ ਵਿੱਚ ਰੰਗ ਨੂੰ ਭਰਨਾ
*ਆਬਜੈਕਟਸ ਨੂੰ ਆਊਟਲਾਇਨ ਦੇਣਾ
*ਵੱਖ-ਵੱਖ ਪ੍ਰਕਾਰ  ਦੇ gradients ਅਤੇ 
*ਸਟਰੋਕ ਪੇਂਟ ਅਤੇ ਸਟਾਇਲ
00:20 ਇਸ ਟਿਊਟੋਰਿਅਲ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ
*ਊਬੰਟੁ ਲਿਨਕਸ 12.04 OS
* Inkscape ਵਰਜਨ 0.48.4
00:29 Inkscape ਨੂੰ ਖੋਲ੍ਹੋ। ਇਸਦੇ ਲਈ, ਡੈਸ਼ ਹੋਮ ਉੱਤੇ ਜਾਓ ਅਤੇ ਟਾਈਪ ਕਰੋ Inkscape l
00:35 ਤੁਸੀ ਲੋਗੋ ਉੱਤੇ ਕਲਿਕ ਕਰਕੇ Inkscape ਖੋਲ ਸਕਦੇ ਹੋ।
00:40 Assignment.svg ਫਾਇਲ ਖੋਲੋ, ਜਿਸਨੂੰ ਅਸੀਂ ਪਹਿਲਾਂ ਬਣਾਇਆ ਸੀ। ਮੈਂ ਇਸਨੂੰ ਆਪਣੇ ਡਾਕਿਊਮੇਂਟ ਫੋਲਡਰ ਵਿੱਚ ਸੇਵ ਕੀਤਾ ਹੈ।
00:50 ਇਹ ਤਿੰਨ ਸ਼ੇਪਸ ਹਨ ਜਿਨ੍ਹਾਂ ਨੂੰ ਅਸੀਂ ਪਿਛਲੀ ਅਸਾਈਨਮੈਂਟ ਵਿੱਚ ਬਣਾਇਆ ਸੀ।
00:54 ਯਾਦ ਕਰੋ ਕਿ ਅਸੀਂ ਇੰਟਰਫੈਸ ਦੇ ਹੇਠਾਂ color palette ਦੀ ਵਰਤੋ ਕਰਕੇ ਰੰਗ ਨੂੰ ਬਦਲਨਾ ਸਿੱਖਿਆ ਸੀ।
01:01 ਹੁਣ ਅਸੀ ਸਿਖਾਂਗੇ ਕਿ Fill and Stroke ਦੀ ਵਰਤੋ ਕਰਕੇ ਵੱਖ-ਵੱਖ ਪ੍ਰਕਾਰ ਦੇ ਰੰਗਾਂ ਨੂੰ ਕਿਵੇਂ ਭਰਦੇ ਹਨ।
01:08 Object ਮੈਨਿਊ ਉੱਤੇ ਜਾਓ, ਅਤੇ ਡਰਾਪ-ਡਾਊਨ ਸੂਚੀ ਵਿਚੋਂ Fill and Stroke ਉੱਤੇ ਕਲਿਕ ਕਰੋ।
01:13 ਧਿਆਨ ਦਿਓ ਕਿ Fill and Stroke ਡਾਇਲਾਗ ਬਾਕਸ ਇੰਟਰਫੇਸ ਦੇ ਸੱਜੇ ਵੱਲ ਖੁੱਲ੍ਹਦਾ ਹੈ।
01:20 ਇੱਥੇ ਇਸ ਡਾਇਲਾਗ ਬਾਕਸ ਵਿੱਚ 3 ਟੈਬਸ ਹਨ: Fill, Stroke paint ਅਤੇ Stroke style l
01:27 ਹੁਣ, ਅਸੀ ਕੈਨਵਾਸ ਖੇਤਰ ਵਿੱਚ ਰਿਕਟੈਂਗਲ ਉੱਤੇ ਕਲਿਕ ਕਰਾਂਗੇ। ਵੇਖੋ ਕਿ Fill and stroke ਡਾਇਲਾਗ ਬਾਕਸ ਵਿੱਚ ਆਪਸ਼ੰਸ ਅਤੇ ਆਇਕਨ ਇਨੇਬਲ ਹੁੰਦੇ ਹਨ।
01:38 ਪਹਿਲਾਂ ਅਸੀ Fill ਟੈਬ ਦੇ ਬਾਰੇ ਵਿੱਚ ਸਿਖਾਂਗੇ।
01:41 ਵੇਖੋ ਕਿ ਇੱਥੇ Fill ਟੈਬ ਦੇ ਹੇਠਾਂ 6 ਆਇਕੰਸ ਹਨ। ਸਿਖਦੇ ਹਨ ਕਿ ਇਹ ਆਇਕੰਸ ਕੀ ਕਰਦੇ ਹਨ।
01:48 ਪਹਿਲਾਂ ਆਇਕਨ ਨੂੰ No paint ਕਹਿੰਦੇ ਹਨ। ਇਹ ਦਰਸਾਉਂਦਾ ਹੈ ਕਿ ਆਬਜੈਕਟਸ ਕਿਸੇ ਵੀ ਰੰਗ ਨਾਲ ਨਹੀਂ ਭਰਿਆ ਜਾਵੇਗਾ।
01:56 ਆਇਕਨ ਉੱਤੇ ਕਲਿਕ ਕਰੋ ਅਤੇ ਰਿਕਟੈਂਗਲ ਵਿੱਚ ਬਦਲਾਵ ਨੂੰ ਵੇਖੋ। ਰਿਕਟੈਂਗਲ ਦਾ ਰੰਗ ਮਿਟ ਗਿਆ ਹੈ।
02:03 ਅਗਲਾ ਆਇਕਨ Flat color ਹੈ। ਇਹ ਆਬਜੈਕਟਸ ਵਿੱਚ ਸੋਲਿਡ ਰੰਗ ਭਰਨ ਵਿੱਚ ਮਦਦ ਕਰਦਾ ਹੈ।
02:11 Flat color ਆਇਕਨ ਉੱਤੇ ਕਲਿਕ ਕਰੋ ਅਤੇ ਰਿਕਟੈਂਗਲ ਦੀ ਸ਼ੇਪ ਵਿੱਚ ਰੰਗ ਦੇ ਬਦਲਾਵ ਨੂੰ ਵੇਖੋ।
02:17 Flat color ਦੇ ਹੇਠਾਂ, ਵੇਖੋ ਕਿ ਇੱਥੇ 5 ਸਬ-ਟੈਬਸ ਹਨ।
02:21 ਡਿਫਾਲਟ ਰੂਪ ਵਜੋਂ RGB ਟੈਬ ਚੁਣਿਆ ਹੈ।
02:25 RGB ਟੈਬ ਦੇ ਅੰਦਰ, ਇੱਥੇ 4 ਸਲਾਇਡਰਸ ਹਨ।
02:29 ਪਹਿਲਾਂ ਦੇ 3 ਸਲਾਇਡਰਸ ਲਾਲ, ਹਰੇ ਅਤੇ ਨੀਲੇ ਰੰਗਾਂ ਦੀ ਗਹਨਤਾ(intensity) ਨੂੰ ਦਰਸਾਉਂਦੇ ਹਨ।
02:36 ਅਸੀ ਇਸ ਸਲਾਇਡਰਸ ਨੂੰ ਸੱਜੇ ਜਾਂ ਖੱਬੇ ਦਿਸ਼ਾ ਵਿੱਚ ਲਿਜਾ ਕੇ ਰੰਗ ਬਦਲ ਸਕਦੇ ਹਾਂ। ਰਿਕਟੈਂਗਲ ਵਿੱਚ ਰੰਗ ਦੇ ਬਦਲਾਵ ਨੂੰ ਵੇਖੋ ਜਿਵੇਂ ਮੈਂ ਕੀਤਾ।
02:46 ਚੌਥਾ ਸਲਾਇਡਰ Alpha ਸਲਾਇਡਰ ਹੈ। ਇਸਦੇ ਨਾਲ, ਅਸੀ ਅਪਾਰਦਰਸ਼ੀ ਤੋਂ ਪਾਰਦਰਸ਼ੀ ਵਿੱਚ ਰੰਗ ਦੇ opacity ਪੱਧਰ ਨੂੰ ਘਟਾ ਜਾਂ ਵਧਾ ਸਕਦੇ ਹਾਂ।
02:57 ਜਿਵੇਂ ਹੀ ਮੈਂ ਇਹਨਾਂ 4 ਸਲਾਇਡਰਸ ਨੂੰ ਮੂਵ ਕਰਦਾ ਹਾਂ, ਵੇਖੋ ਕਿ ਇਸ ਬਾਕਸ ਵਿੱਚ ਵਿਖਾਏ ਗਏ ਰੰਗ ਦੀ RGBA ਵੈਲਿਊ ਆਪਣੇ ਆਪ ਹੀ ਬਦਲਦੀ ਹੈ।
03:06 ਮੈਂ ਸਲਾਇਡਰਸ ਨੂੰ ਫਿਰ ਦੁਬਾਰਾ ਮੂਵ ਕਰਦਾ ਹਾਂ, ਤਾਂਕਿ ਤੁਸੀ ਇਸ ਬਦਵਾਲ ਨੂੰ ਵੇਖ ਸਕੋ।
03:12 ਅਸੀ ਸਲਾਇਡਰਸ ਦੇ ਸੱਜੇ ਵੱਲ ਉੱਤੇ ਬਾਕਸ ਵਿੱਚ ਹਰ ਇੱਕ ਰੰਗ ਦੀ ਵੈਲਿਊ ਨੂੰ ਬਦਲਕੇ ਰੰਗ ਨੂੰ ਮੈਨੁਅਲੀ ਬਦਲ ਸਕਦੇ ਹਾਂ।
03:20 ਮੈਂ ਲਾਲ ਰੰਗ ਦੀ ਵੈਲਿਊ 100, ਹਰੇ ਨੂੰ 50 ਅਤੇ ਨੀਲੇ ਰੰਗ ਦੀ ਵੈਲਿਊ ਨੂੰ 150 ਨਾਲ ਬਦਲਦਾ ਹਾਂ। ਵੇਖੋ ਕਿ ਰਿਕਟੈਂਗਲ ਦਾ ਰੰਗ ਹੁਣ ਵਾਈਲੇਟ ਵਿੱਚ ਬਦਲ ਗਿਆ ਹੈ।
03:32 ਮੈਂ Alpha ਦੇ ਪੱਧਰ ਨੂੰ 255 ਕਰਦਾ ਹਾਂ, ਕਿਉਂਕਿ ਮੈਂ opacity ਦੇ ਪੱਧਰ ਨੂੰ ਘੱਟ ਨਹੀਂ ਕਰਨਾ ਚਾਹੁੰਦਾ ਹਾਂ।
03:40 ਅਗਲਾ ਟੈਬ HSL ਹੈ ਅਤੇ ਇਹ ਕ੍ਰਮਵਾਰ Hue , Saturation ਅਤੇ Lightness ਲਈ ਹੈ।
03:49 ਅਸੀ ਬੁਨਿਆਦੀ ਰੰਗ ਲਈ Hue ਦੀ ਵਰਤੋ ਕਰ ਸਕਦੇ ਹਾਂ। ਮੈਂ ਹਰੇ ਰੰਗ ਦੇ ਬੁਨਿਆਦੀ ਪੱਧਰ ਨੂੰ ਪ੍ਰਾਪਤ ਕਰਨ ਲਈ ਸਲਾਇਡਰ ਨੂੰ ਖੱਬੇ ਵੱਲ ਲੈ ਜਾਂਦਾ ਹਾਂ।
03:59 ਅਸੀ Saturation ਸਲਾਇਡਰ ਦੀ ਵਰਤੋ ਕਰਕੇ ਬੁਨਿਆਦੀ ਰੰਗ ਦੀ ਸੈਚੂਰੇਸ਼ਨ ਨੂੰ ਵਿਵਸਥਿਤ ਕਰ ਸਕਦੇ ਹਾਂ।
04:04 ਸਲਾਇਡਰ ਨੂੰ ਖੱਬੇ ਜਾਂ ਸੱਜੇ ਵੱਲ ਲਿਜਾ ਕੇ ਸੈਚੁਰੇਸ਼ਨ ਪੱਧਰ ਵਿੱਚ ਬਦਲਾਵ ਨੂੰ ਵੇਖੋ।
04:12 Lightness ਸਲਾਇਡਰ ਬੁਨਿਆਦੀ ਰੰਗ ਦੀ ਚਮਕ ਨੂੰ ਵਿਵਸਥਿਤ ਕਰਦਾ ਹੈ।
04:16 ਇਸ ਆਪਸ਼ਨ ਦੇ ਨਾਲ ਅਸੀ ਬੁਨਿਆਦੀ ਰੰਗ ਦੀ ਸ਼ੇਡ ਨੂੰ ਸ਼ੁੱਧ ਸਫੇਦ ਤੋਂ ਸ਼ੁੱਧ ਕਾਲੇ ਜਾਂ ਵਿਚਕਾਰ ਕਿਸੇ ਹੋਰ ਸ਼ੇਡ ਵਿੱਚ ਬਦਲ ਸਕਦੇ ਹਾਂ।
04:26 ਪਹਿਲਾਂ ਦੀ ਤਰ੍ਹਾਂ, Alpha ਸਲਾਇਡਰ ਦੀ ਵਰਤੋ ਅਪਾਰਦਰਸ਼ੀ ਤੋਂ ਪਾਰਦਰਸ਼ੀ ਕਰਨ ਲਈ opacity ਪੱਧਰ ਨੂੰ ਘਟਾਉਣ ਜਾਂ ਵਧਾਉਣ ਲਈ ਕੀਤਾ ਜਾਂਦਾ ਹੈ।
04:35 ਅਗਲਾ ਟੈਬ CMYK ਹੈ, ਜੋ ਕ੍ਰਮਵਾਰ Cyan, Magenta, Yellow ਅਤੇ Black ਨੂੰ ਦਰਸਾਉਂਦਾ ਹੈ।
04:44 ਇਹਨਾਂ ਸਲਾਇਡਰਸ ਨੂੰ ਮੂਵ ਕਰਕੇ, ਅਸੀ ਬੁਨਿਆਦੀ ਰੰਗ ਦੀ ਤੀਵਰਤਾ ਜਾਂ ਗਹਨਤਾ ਨੂੰ ਘਟਾ ਜਾਂ ਵਧਾ ਸਕਦੇ ਹਾਂ।
04:52 ਇਹ ਕਲਰ ਮਿਕਸਿੰਗ ਆਪਸ਼ਨ ਲਾਭਦਾਇਕ ਹੁੰਦਾ ਹੈ ਜਦੋਂ ਡਿਜਾਇਨ ਪ੍ਰੋਜੈਕਟਸ ਕਮਰਸ਼ੀਅਲ ਪ੍ਰੈਸਾਂ ਉੱਤੇ ਪ੍ਰਿੰਟ ਕੀਤੇ ਜਾਂਦੇ ਹਨ।
05:00 ਅਗਲਾ Wheel ਟੈਬ ਹੈ। ਇਹ HSL ਕਲਰ ਮਿਕਸਰ ਦੀ ਇੱਕ ਵਿਕਲਪਿਕ ਰਿਪ੍ਰੇਜੈਟੇਸ਼ਨ ਹੈ।
05:07 ਅਸੀ ਕਲਰ ਰਿੰਗ ਉੱਤੇ ਕਲਿਕ ਕਰਕੇ ਬੁਨਿਆਦੀ hue ਨੂੰ ਚੁਣ ਸਕਦੇ ਹਾਂ, ਜੋ ਮਿਆਰੀ ਕਲਰ ਵੀਲ ਉੱਤੇ ਆਧਾਰਿਤ ਹੈ।
05:14 ਤਾਂ ਮੈਂ ਪੀਲੇ ਰੰਗ ਦੇ ਬੁਨਿਆਦੀ ਪੱਧਰ ਨੂੰ ਚੁਣਨ ਲਈ ਪੀਲੇ ਰੰਗ ਦੀ ਸ਼ੇਡ ਉੱਤੇ ਕਲਿਕ ਕਰਾਂਗਾ।
05:19 ਰੰਗ ਦੇ ਸਰਕਲ ਦੇ ਅੰਦਰ, ਇੱਥੇ ਇਸਦੇ ਅੰਦਰ ਇੱਕ ਛੋਟੇ ਜਿਹੇ ਚੱਕਰ ਦੇ ਨਾਲ ਇੱਕ ਤਿਕੋਨ ਹੈ। ਇਸ ਉੱਤੇ ਕਲਿਕ ਕਰੋ ਅਤੇ ਇਸਨੂੰ ਤਿਕੋਨ ਦੇ ਅੰਦਰ ਡਰੈਗ ਕਰੋ ਅਤੇ ਰਿਕਟੈਂਗਲ ਵਿੱਚ ਰੰਗ ਦੇ ਬਦਲਾਵ ਨੂੰ ਵੇਖੋ।
05:31 CMS ਟੈਬ ਕੇਵਲ ਉਹਨਾਂ ਲੋਕਾਂ ਲਈ ਅਸਲੀ ਰੂਪ ਵਲੋਂ ਦਿਲਚਸਪ ਹੋਵੇਗਾ ਜੋ ਰੰਗ ਪ੍ਰਬੰਧਿਤ ਮਾਹੋਲ ਵਿੱਚ ਕੰਮ ਕਰਦੇ ਹਨ।
05:38 ਹੁਣ ਦੇ ਲਈ, ਅਸੀ ਇਸ ਟੈਬ ਨੂੰ ਛੱਡ ਦੇਵਾਂਗੇ।
05:43 ਫਿਰ, ਸਿਖਦੇ ਹਾਂ ਕਿ Linear gradient ਕਿਵੇਂ ਬਣਾਉਂਦੇ ਹਨ।
05:47 ਕੈਨਵਾਸ ਉੱਤੇ ਜਾਓ ਅਤੇ ਚੱਕਰ ਉੱਤੇ ਕਲਿਕ ਕਰੋ।
05:50 ਹੁਣ Fill and Stroke ਡਾਇਲਾਗ ਬਾਕਸ ਉੱਤੇ ਵਾਪਸ ਆਓ ਅਤੇ Linear gradient ਆਇਕਨ ਉੱਤੇ ਕਲਿਕ ਕਰੋ।
05:57 ਚੱਕਰ ਵਿੱਚ gradient ਭਰਨ ਉੱਤੇ ਧਿਆਨ ਦਿਓ।
06:00 gradient ਰੈਂਡਮ ਸੰਖਿਆਵਾਂ ਦੀ ਲੜੀ ਦੇ ਨਾਲ ਖਤਮ ਹੋਣ ਵਾਲਾ ਨਾਮ ਦਿੱਤਾ ਜਾਵੇਗਾ।
06:05 ਮੇਰੇ ਇੰਟਰਫੇਸ ਵਿੱਚ ਗਿਣਤੀ linearGradient3794 ਹੈ। ਤੁਹਾਡੇ ਕੋਲ ਇਹ ਵੱਖ ਹੋ ਸਕਦਾ ਹੈ।
06:14 ਅਸੀ Edit ਬਟਨ ਉੱਤੇ ਕਲਿਕ ਕਰਕੇ gradient ਨੂੰ ਬਦਲ ਸਕਦੇ ਹਾਂ ਜੋ linear gradient ਨੰਬਰ ਬਟਨ ਦੇ ਸੱਜੇ ਪਾਸੇ ਹੇਠਾਂ ਹੈ।
06:21 Gradient editor ਡਾਇਲਾਗ ਬਾਕਸ ਖੋਲੇਗਾ।
06:26 ਇਸ ਬਾਕਸ ਵਿੱਚ ਸਭ ਤੋਂ ਉੱਤੇ ਕੁੱਝ ਰੈਂਡਮ ਸੰਖਿਆਵਾਂ ਤੋਂ ਬਾਅਦ stop ਬਟਨ ਹੈ ਅਤੇ ਇਸ ਵਿੱਚ ਡਰਾਪ ਡਾਉਨ ਮੈਨਿਊ ਹੈ।
06:34 ਜੇਕਰ ਤੁਸੀ ਇਸ ਡਰਾਪ ਡਾਉਨ ਦੇ ਐਰੋ ਉੱਤੇ ਕਲਿਕ ਕਰਦੇ ਹੋ, ਤੁਸੀ ਦੋ stop ਆਪਸ਼ੰਸ ਵੇਖੋਗੇ।
06:39 ਪਹਿਲਾ ਸ਼ੁੱਧ ਬੁਨਿਆਦੀ ਰੰਗ ਦਰਸਾਉਂਦਾ ਹੈ। ਦੂਜਾ half checker board ਹੈ, ਜੋ ਦਰਸਾਉਂਦਾ ਹੈ ਕਿ ਇਹ ਪਾਰਦਰਸ਼ੀ ਹੈ।
06:48 ਦੂੱਜੇ ਆਪਸ਼ਨ ਨੂੰ ਚੁਣੋ, ਜੋ ਕਿ ਪਾਰਦਰਸ਼ੀ stop ਆਪਸ਼ਨ ਹੈ।
06:53 ਹੇਠਾਂ Stop Color ਉੱਤੇ ਜਾਓ। ਸਲਾਇਡਰ ਨੂੰ ਮੂਵ ਕਰਕੇ RGB ਵੈਲਿਊ ਨੂੰ ਬਦਲੋ ਜਿਸ ਰੰਗ ਨੂੰ ਤੁਸੀ ਚਾਹੁੰਦੇ ਹੋ।
07:00 gradient ਨੂੰ ਪੂਰੀ ਤਰ੍ਹਾਂ ਨਾਲ ਵਿਖਾਉਣ ਲਈ Alpha ਵੈਲਿਊ ਦੇ ਰੂਪ ਵਿੱਚ 255 ਰੱਖੋ। Gradient editor ਡਾਇਲਾਗ ਬਾਕਸ ਬੰਦ ਕਰੋ।
07:09 ਹੁਣ ਅਸੀ gradient ਐਂਗਲ ਨੂੰ ਬਦਲ ਸਕਦੇ ਹਾਂ। ਅਜਿਹਾ ਕਰਨ ਲਈ ਇੰਟਰਫੈਸ ਦੇ ਖੱਬੇ ਪਾਸੇ ਉੱਤੇ ਟੂਲ ਬਾਕਸ ਵਿਚੋਂ Node ਟੂਲ ਉੱਤੇ ਕਲਿਕ ਕਰੋ। ਇਹ Selector ਟੂਲ ਦੇ ਹੇਠਾਂ ਸੱਜੇ ਵੱਲ ਹੈ।
07:21 ਇਹ ਚੱਕਰ ਉੱਤੇ ਇੱਕ ਲਕੀਰ ਨੂੰ ਦਿਖਾਵੇਗਾ। ਇਹ ਲਕੀਰ gradient ਨੂੰ ਦਰਸਾਉਂਦੀ ਹੈ।
07:29 ਇਹ ਇਸ ਸਮੇਂ ਚੱਕਰ ਦੇ ਸਕਵਾਇਰ ਹੈਂਡਲ ਅਤੇ ਆਰਕ ਹੈਂਡਲਸ ਨਾਲ ਓਵਰਲੈਪ ਹੁੰਦੇ ਹਨ।
07:33 ਸਾਨੂੰ gradient line handles ਨੂੰ ਥੋੜ੍ਹਾ ਜਿਹਾ ਮੂਵ ਕਰਨਾ ਹੋਵੇਗਾ, ਤਾਂਕਿ ਅਸੀ ਹੈਂਡਲਸ ਚੰਗੀ ਤਰ੍ਹਾਂ ਵੇਖ ਸਕੀਏ।
07:40 ਜਿੱਥੇ gradient ਸ਼ੁਰੂ ਅਤੇ ਖਤਮ ਹੁੰਦੇ ਹਨ, ਉੱਥੇ ਸਥਾਨ ਬਦਲਨ ਲਈ circular handle ਜਾਂ square handle ਉੱਤੇ ਕਲਿਕ ਕਰੋ ਅਤੇ ਡਰੈਗ ਕਰੋ।
07:50 ਜਿਵੇਂ ਵਖਾਇਆ ਗਿਆ ਹੈ ਉਸ ਤਰ੍ਹਾਂ ਨਾਲ ਅਸੀ circular ਹੈਂਡਲ ਨੂੰ ਮੂਵ ਕਰਕੇ gradient ਦੀ ਦਿਸ਼ਾ ਨੂੰ ਵੀ ਬਦਲ ਸਕਦੇ ਹਾਂ।
07:58 ਹੁਣ ਸਿਖਦੇ ਹਾਂ ਕਿ Radial gradient ਦੀ ਵਰਤੋ ਕਿਵੇਂ ਕਰਦੇ ਹਨ। ਆਇਕਨ ਉੱਤੇ ਕਲਿਕ ਕਰੋ ਅਤੇ ਚੱਕਰ ਵਿੱਚ gradient ਦੇ ਬਦਲਾਵ ਨੂੰ ਵੇਖੋ।
08:06 Radial gradient ਸਰਕੂਲਰ ਸ਼ੇਪ ਵਿੱਚ ਬਣਦਾ ਹੈ।
08:10 1 square handle ਅਤੇ 2 circular handles ਉੱਤੇ ਧਿਆਨ ਦਿਓ।
08:15 gradient ਦੇ ਸ਼ੁਰੂਵਾਤੀ ਬਿੰਦੂ ਨੂੰ ਮੂਵ ਕਰਨ ਲਈ ਵਿਚਕਾਰ square handle ਉੱਤੇ ਕਲਿਕ ਕਰੋ। ਮੈਂ ਇਸਨੂੰ ਹੇਠਾਂ ਖੱਬੇ ਪਾਸੇ ਮੂਵ ਕਰਾਂਗਾ।
08:22 gradient ਵਿੱਚ ਬਦਲਾਵ ਕਰਨ ਲਈ ਕਿਸੇ ਵੀ circular handles ਉੱਤੇ ਕਲਿਕ ਕਰੋ ਅਤੇ ਡਰੈਗ ਕਰੋ।
08:28 gradient ਦੇ ਸਰੂਪ ਦੀ ਉਚਾਈ ਅਤੇ ਚੌੜਾਈ ਵਿੱਚ ਬਦਲਾਵ ਨੂੰ ਵੇਖੋ।
08:37 ਅਸੀ ਟੂਲ ਬਾਕਸ ਵਿੱਚ ਵੀ Gradient tool ਪਾ ਸਕਦੇ ਹਾਂ।
08:42 ਇਸ ਉੱਤੇ ਕਲਿਕ ਕਰੋ ਅਤੇ ਆਪਣੇ ਚੱਕਰ ਉੱਤੇ ਵਾਪਸ ਆਓ।
08:45 ਧਿਆਨ ਦਿਓ ਕਿ ਕਰਸਰ ਹੁਣ ਕੈਪੀਟਲ ‘I’ ਦੇ ਨਾਲ ਪਲੱਸ ਚਿੰਨ੍ਹ ਵਿੱਚ ਬਦਲ ਗਿਆ ਹੈ।
08:51 ਹੁਣ, ਚੱਕਰ ਦੇ ਅੰਦਰ ਕਿਤੇ ਵੀ ਕਲਿਕ ਕਰੋ ਅਤੇ ਡਰੈਗ ਕਰੋ। gradient ਵਿੱਚ ਬਦਲਾਵ ਨੂੰ ਵੇਖੋ।
09:00 ਹੁਣ, ਚੱਕਰ ਦੇ ਬਾਹਰ ਕਿਤੇ ਵੀ ਕਲਿਕ ਕਰੋ ਅਤੇ ਡਰੈਗ ਕਰੋ।
09:04 gradient ਵਿੱਚ ਬਦਲਾਵ ਨੂੰ ਵੇਖੋ।
09:06 ਅੱਗੇ ਅਸੀ ਸਿਖਾਂਗੇ ਕਿ ਸ਼ੇਪਸ ਉੱਤੇ ਵੱਖ-ਵੱਖ ਪੈਟਰਨਸ ਨੂੰ ਓਵਰਲੇ ਕਿਵੇਂ ਕਰਦੇ ਹਨ।
09:11 Tool box ਉੱਤੇ ਜਾਓ, Selector ਟੂਲ ਉੱਤੇ ਕਲਿਕ ਕਰੋ ਅਤੇ ਫਿਰ ਸਟਾਰ ਸ਼ੇਪ ਉੱਤੇ ਕਲਿਕ ਕਰੋ।
09:17 Fill and stroke ਡਾਇਲਾਗ ਬਾਕਸ ਵਿੱਚ, Pattern ਆਇਕਨ ਉੱਤੇ ਕਲਿਕ ਕਰੋ। ਧਿਆਨ ਦਿਓ ਕਿ, ਸਟਾਰ ਦਾ ਰੰਗ ਸਟਰਿਪ ਪੈਟਰਨ ਵਿੱਚ ਬਦਲ ਗਿਆ ਹੈ।
09:26 ਇੱਥੇ Pattern fill ਵਿੱਚ ਡਰਾਪ ਡਾਉਨ ਮੈਨਿਊ ਹੈ, ਉਪਲੱਬਧ ਪੈਟਰੰਸ ਨੂੰ ਦੇਖਣ ਲਈ ਐਰੋਜ ਉੱਤੇ ਕਲਿਕ ਕਰੋ।
09:32 Checkerboard ਉੱਤੇ ਕਲਿਕ ਕਰੋ ਅਤੇ ਸਟਾਰ ਸ਼ੇਪ ਵਿੱਚ ਬਦਲਾਵ ਵੇਖੋ। ਤੁਸੀ ਇੱਥੇ ਦਿਖਾਏ ਗਏ ਕਿਸੇ ਵੀ ਉਪਲੱਬਧ ਪੈਟਰੰਸ ਦੀ ਵਰਤੋ ਕਰ ਸਕਦੇ ਹੋ।
09:44 ਅਸੀ Swatch ਦੇ ਬਾਰੇ ਵਿੱਚ ਹੋਰ ਟਿਊਟੋਰਿਅਲ ਵਿੱਚ ਸਿਖਾਂਗੇ।
09:48 Unset paint ਨਾਮਕ ਆਖਰੀ ਆਇਕਨ ਦੀ ਵਰਤੋ ਚੁਣੇ ਹੋਏ ਆਬਜੈਕਟਸ ਨੂੰ ਕਾਲੇ ਰੰਗ ਵਿੱਚ ਅਨਸੈੱਟ ਕਰਨ ਲਈ ਕੀਤੀ ਜਾਂਦੀ ਹੈ।
09:54 ਆਇਕਨ ਉੱਤੇ ਕਲਿਕ ਕਰੋ ਅਤੇ ਸਟਾਰ ਵਿੱਚ ਰੰਗ ਦੇ ਬਦਲਾਵ ਨੂੰ ਵੇਖੋ। ਇਹ ਕਾਲੇ ਵਿੱਚ ਬਦਲ ਗਿਆ ਹੈ।
10:01 ਹੁਣ, ਸਿਖਦੇ ਹਾਂ ਕਿ ਇੱਕ ਆਬਜੈਕਟ ਨੂੰ ਸਟਰੋਕ ਜਾਂ ਆਊਟਲਾਇਨ ਕਿਵੇਂ ਦਿੰਦੇ ਹਨ। ਅਜਿਹਾ ਕਰਨ ਦੇ ਲਈ, ਸਾਨੂੰ Stroke paint ਟੈਬ ਦੀ ਵਰਤੋ ਕਰਨੀ ਹੋਵੇਗੀ।
10:09 ਹੁਣ Stroke paint ਟੈਬ ਉੱਤੇ ਕਲਿਕ ਕਰੋ ਅਤੇ ਰਿਕਟੈਂਗਲ ਉੱਤੇ ਕਲਿਕ ਕਰੋ।
10:14 Stroke paint ਟੈਬ ਵਿੱਚ ਆਇਕੰਸ Fill ਟੈਬ ਦੀ ਤਰ੍ਹਾਂ ਸਮਾਨ ਹਨ।
10:19 ਉਹ ਸਮਾਨ ਤਰੀਕੇ ਨਾਲ ਕਾਰਜ ਕਰਦੇ ਹਨ।
10:22 ਪਹਿਲੇ ਆਇਕਨ ਦੇ ਨਾਲ, ਜੋ ਕਿ No paint ਹੈ ਅਸੀ ਸ਼ੇਪ ਦੀ ਆਊਟਲਾਇਨ ਨੂੰ ਹਟਾਉਂਦੇ ਹਾਂ।
10:26 ਫਿਰ ਅਸੀ Flat color ਆਇਕਨ ਉੱਤੇ ਕਲਿਕ ਕਰਦੇ ਹਾਂ। ਅਸੀ ਰਿਕਟੈਂਗੂਲਰ ਸ਼ੇਪ ਦੇ ਆਸਪਾਸ ਇੱਕ ਕਾਲੇ ਰੰਗ ਦੀ ਆਊਟਲਾਇਨ ਵੇਖਦੇ ਹਾਂ।
10:33 ਅਸੀ Stroke style ਟੈਬ ਦੀ ਵਰਤੋ ਕਰਕੇ, ਆਊਟਲਾਇਨ ਦੀ ਮੋਟਾਈ ਨੂੰ ਘਟਾ ਜਾਂ ਵਧਾ ਸਕਦੇ ਹਾਂ।
10:44 width ਪੈਰਾਮੀਟਰ 10 ਰੱਖੋ। ਅਸੀ ਆਪਣੀ ਲੋੜ ਮੁਤਾਬਿਕ ਯੂਨਿਟਸ ਨੂੰ ਪਰਸੈਂਟੇਜ, ਪੁਆਇੰਟਸ ਵਿੱਚ ਵੀ ਬਦਲ ਸਕਦੇ ਹਾਂ।
10:54 ਮੈਂ ਯੂਨਿਟ ਨੂੰ Pixels ਰੱਖਾਂਗਾ।
10:56 ਵਾਪਸ Stroke paint ਟੈਬ ਉੱਤੇ ਜਾਓ। ਅਸੀ RGB ਟੈਬ ਵਿੱਚ ਸਲਾਇਡਰ ਨੂੰ ਮੂਵ ਕਰਕੇ ਸਟਰੋਕ ਦੇ ਰੰਗ ਨੂੰ ਬਦਲ ਸਕਦੇ ਹਾਂ।
11:04 ਆਊਟਲਾਇਨ ਵਿੱਚ ਰੰਗ ਦੇ ਬਦਲਾਵ ਨੂੰ ਵੇਖੋ, ਜਿਵੇਂ ਮੈਂ ਕੀਤਾ ਹੈ।
11:09 ਆਪਣੇ ਆਪ ਹੋਰ Flat color ਆਪਸ਼ੰਸ ਵੇਖੋ, ਜਿਵੇਂ HSL , CMYK , Wheel ਅਤੇ CMS l
11:17 ਹੁਣ, ਮੈਂ Linear gradient ਉੱਤੇ ਕਲਿਕ ਕਰਦਾ ਹਾਂ। ਇਹ ਰਿਕਟੈਂਗੂਲਰ ਸ਼ੇਪ ਨੂੰ gradient ਆਊਟਲਾਇਨ ਦਿੰਦਾ ਹੈ।
11:24 gradients ਜਿਨ੍ਹਾਂ ਦੀ ਅਸੀਂ ਪਹਿਲਾਂ ਵਰਤੋ ਕੀਤੀ ਹੈ, ਇੱਥੇ ਡਰਾਪ ਡਾਉਨ ਸੂਚੀ ਵਿੱਚ ਵਿਖਾਈ ਦੇਣਗੇ। ਅਸੀ ਉਨ੍ਹਾਂ ਵਿਚੋਂ ਕਿਸੇ ਦੀ ਵੀ ਵਰਤੋ ਕਰ ਸਕਦੇ ਹਾਂ।
11:32 ਮੈਂ ਮੇਰੇ ਰਿਕਟੈਂਗਲ ਨੂੰ ਲਾਲ ਅਤੇ ਨੀਲਾ gradient ਆਊਟਲਾਇਨ ਦਿੰਦਾ ਹਾਂ।
11:38 ਸਮਾਨ ਤਰੀਕੇ ਵਜੋਂ, ਅਸੀ ਬਾਕੀ ਸਟਰੋਕ ਆਇਕੰਸ ਦੀ ਵਰਤੋ ਕਰ ਸਕਦੇ ਹਾਂ ਅਤੇ ਆਪਣੇ ਆਬਜੈਕਟਸ ਨੂੰ ਕੁੱਝ ਦਿਲਚਸਪ ਪੈਟਰੰਸ ਅਤੇ gradient ਆਊਟਲਾਇੰਸ ਦੇ ਸਕਦੇ ਹਾਂ।
11:46 ਫਿਰ ਅਸੀ Stroke style ਦੇ ਬਾਰੇ ਵਿੱਚ ਸਿਖਾਂਗੇ। ਇਸ ਉੱਤੇ ਕਲਿਕ ਕਰੋ।
11:50 ਅਸੀ ਪਹਿਲਾਂ ਹੀ ਸਿਖ ਚੁੱਕੇ ਹਾਂ ਕਿ ਸਟਰੋਕ ਦੀ ਚੌੜਾਈ ਨੂੰ ਕਿਵੇਂ ਬਦਲਦੇ ਹਨ।
11:54 ਹੁਣ, 3 Join ਆਇਕਨ ਵੇਖਦੇ ਹਾਂ, Miter join, Round join ਅਤੇ Bevel join ਡਿਫਾਲਟ ਰੂਪ ਵਜੋਂ ਸਟਰੋਕ Miter join ਵਿੱਚ ਹੈ।
12:08 ਮੈਂ ਚੰਗੀ ਤਰ੍ਹਾਂ ਨਾਲ ਦੇਖਣ ਲਈ ਰਿਕਟੈਂਗਲ ਦੇ ਕਿਸੇ ਇੱਕ ਕੋਨੇ ਉੱਤੇ ਜੂਮ-ਇਨ ਕਰਦਾ ਹਾਂ।
12:12 ਹੁਣ, ਸਟਰੋਕ ਨੂੰ ਗੋਲ ਕਿਨਾਰਾ ਦੇਣ ਲਈ Round join ਉੱਤੇ ਕਲਿਕ ਕਰੋ। ਸਟਰੋਕ ਦੇ ਕਿਨਾਰਿਆਂ ਵਿੱਚ ਬਦਲਾਵਾਂ ਨੂੰ ਵੇਖੋ।
12:21 ਹੁਣ ਬੀਵਲ ਕਿਨਾਰਾ ਬਣਾਉਣ ਲਈ Bevel join ਆਪਸ਼ਨ ਉੱਤੇ ਕਲਿਕ ਕਰੋ।
12:26 Dashes ਡਰਾਪ ਡਾਉਨ ਮੈਨਿਊ ਵਿੱਚ ਵੱਖ-ਵੱਖ ਡੈਸ਼ ਪੈਟਰੰਸ ਉਪਲੱਬਧ ਹਨ। ਇਨ੍ਹਾਂ ਦੀ ਵਰਤੋ ਕਰਕੇ, ਅਸੀ ਸਟਰੋਕ ਨੂੰ ਭਿੰਨ ਡੈਸ਼ ਪੈਟਰੰਸ ਦੇ ਸਕਦੇ ਹਾਂ ਅਤੇ ਭਿੰਨ ਚੌੜਾਈ ਵੀ ਦੇ ਸਕਦੇ ਹਾਂ।
12:38 ਅਗਲਾ Cap ਆਪਸ਼ਨ ਹੈ। ਇਹ ਬੁਨਿਆਦੀ ਤੌਰ ਉੱਤੇ ਲਕੀਰ ਸਟਰੋਕਸ ਉੱਤੇ ਕਾਰਜ ਕਰਦਾ ਹੈ।
12:44 Tool box ਉੱਤੇ ਜਾਓ, Freehand ਟੂਲ ਉੱਤੇ ਕਲਿਕ ਕਰੋ। ਸੋ Freehand ਟੂਲ ਦੀ ਮਦਦ ਨਾਲ ਇੱਕ ਲਕੀਰ ਡਰਾਅ ਕਰੋl
12:50 ਹੁਣ, ਲਕੀਰ ਦੇ ਅੰਤ ਵਿੱਚ ਜੂਮ-ਇਨ ਕਰੋ।
12:54 ਡਿਫਾਲਟ ਰੂਪ ਵਜੋਂ, Butt cap ਚੁਣਿਆ ਹੈ ਅਤੇ ਇਹ ਅੰਤ ਵਿੱਚ ਸਿੱਧਾ ਕਿਨਾਰਾ ਦਿੰਦਾ ਹੈ।
12:59 ਹੁਣ ਮੈਂ ਗੋਲ ਕਿਨਾਰਾ ਦੇਣ ਲਈ Round cap ਉੱਤੇ ਕਲਿਕ ਕਰਦਾ ਹਾਂ।
13:04 ਅਗਲਾ Square cap ਹੈ, ਜੋ ਕਿ ਲਕੀਰ ਦੇ ਅੰਤ ਵਿੱਚ ਸਿੱਧਾ ਅਤੇ ਵਿਸਥਾਰਿਤ ਕਿਨਾਰਾ ਦਿੰਦਾ ਹੈ।
13:13 Dashes ਟੈਬ ਦੇ ਹੇਠਾਂ ਇਹ 3 Markers ਹਨ, ਜੋ ਪਾਥ ਦੇ ਵਿਚਕਾਰ ਵਿੱਚ ਮਾਰਕਰਸ ਰੱਖਦੇ ਹਨ।
13:20 ਉਪਲੱਬਧ ਸੂਚੀ ਦੇਖਣ ਲਈ ਹਰੇਕ ਮਾਰਕਰ ਦੇ ਹਰ ਇੱਕ ਡਰਾਪ ਡਾਊਨ ਮੈਨਿਊ ਉੱਤੇ ਕਲਿਕ ਕਰੋ।
13:25 Start Markers ਵਿੱਚ, ਮੈਂ Torso ਚੁਣਦਾ ਹਾਂ।
13:29 Mid markers ਦੇ ਰੂਪ ਵਿੱਚ ਅਸੀ Curvein ਚੁਣਾਗੇ।
13:33 End Marker ਲਈ ਅਸੀ Legs ਚੁਣਾਗੇ।
13:39 ਕੈਨਵਾਸ ਉੱਤੇ ਬਣੇ ਕਾਰਟੂਨ ਦੀ ਸ਼ੇਪ ਨੂੰ ਵੇਖੋ।
13:44 ਅਖੀਰ ਵਿੱਚ, Fill and stroke ਡਾਇਲਾਗ ਬਾਕਸ ਦੇ ਹੇਠਾਂ 2 ਸਲਾਇਡਰਸ Blur ਅਤੇ Opacity ਉੱਤੇ ਧਿਆਨ ਦਿਓ।
13:53 ਪਹਿਲਾਂ ਰਿਕਟੈਂਗਲ ਨੂੰ ਦੁਬਾਰਾ ਚੁਣੋ।
13:56 Blur ਸਲਾਇਡਰ ਦੀ ਵਰਤੋ ਆਬਜੈਕਟਸ ਨੂੰ ਬਲਰ ਇਫੈਕਟ ਦੇਣ ਲਈ ਕੀਤੀ ਜਾਂਦੀ ਹੈ। ਮੈਂ ਸਲਾਇਡਰ ਉੱਤੇ ਕਲਿਕ ਕਰਾਂਗਾ ਅਤੇ ਇਸਨੂੰ ਸੱਜੇ ਵੱਲ ਲੈ ਜਾਵਾਂਗਾ।
14:04 ਵੇਖੋ ਕਿ ਰਿਕਟੈਂਗਲ ਬਲਰ ਹੋ ਰਿਹਾ ਹੈ, ਜਿਵੇਂ ਹੀ ਮੈਂ ਸਲਾਇਡਰ ਨੂੰ ਜਿਆਦਾ ਤੋਂ ਜਿਆਦਾ ਸੱਜੇ ਵੱਲ ਲੈ ਜਾਂਦਾ ਹਾਂ।
14:15 Opacity ਸਲਾਇਡਰ ਦੀ ਵਰਤੋ ਸ਼ੇਪ ਨੂੰ ਸਪਸ਼ਟਤਾ ਦੇਣ ਲਈ ਕੀਤੀ ਜਾਂਦੀ ਹੈ। ਸਲਾਇਡਰ ਨੂੰ ਸੱਜੇ ਵੱਲ ਮੂਵ ਕਰੋ ਅਤੇ ਸ਼ੇਪ ਵਿੱਚ ਬਦਲਾਵਾਂ ਵਿੱਚ ਵੇਖੋ।
14:27 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
14:31 Fill and Stroke ਆਪਸ਼ੰਸ ਦੀ ਵਰਤੋ ਕਰਕੇ ਆਬਜੈਕਟਸ ਵਿੱਚ ਰੰਗ ਭਰਨਾ
*  ਸ਼ੇਪਸ ਨੂੰ ਸਟਰੋਕਸ ਅਤੇ ਆਊਟਲਾਇਨ ਦੇਣਾ। 
*  ਵੱਖ-ਵੱਖ ਪ੍ਰਕਾਰ  ਦੇ Gradients ਅਤੇ
*  ਸਟਰੋਕ ਪੇਂਟ ਅਤੇ ਸਟਰੋਕ ਸਟਾਇਲਸ
14:44 ਇੱਥੇ ਤੁਹਾਡੇ ਲਈ ਅਸਾਈਨਮੈਂਟ ਕਾਰਜ ਹੈ।
14:47 1 . 5 ਪਿਕਸਲ ਦੀ ਚੌੜਾਈ ਦੇ ਨੀਲੇ ਸਟਰੋਕ ਦੇ ਨਾਲ ਲਾਲ ਅਤੇ ਪੀਲੇ ਰੰਗ ਦੇ Linear gradient ਨਾਲ ਭਰਿਆ ਹੋਇਆ ਇੱਕ ਪੈਂਟਾਗਨ ਬਣਾਓ।
14:57 2 . Wavy ਪੈਟਰਨ ਦੇ ਨਾਲ ਭਰਿਆ ਇੱਕ ਐਲੀਪਸ ਬਣਾਓ ਅਤੇ opacity ਨੂੰ 70 % ਕਰੋ।
15:04 3 . Start Markers Arrow1Lstart ਅਤੇ End Markers Tail ਦੇ ਨਾਲ 10 ਦੀ ਚੌੜਾਈ ਵਾਲੀ ਇੱਕ ਲਕੀਰ ਬਣਾਓ।
15:15 ਤੁਹਾਡੀ ਸੰਪੂਰਨ ਅਸਾਈਨਮੈਂਟ ਇਸ ਤਰ੍ਹਾਂ ਦਿਖਨੀ ਚਾਹੀਦੀ ਹੈ।
15:18 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਨੂੰ ਵੇਖੋ, ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ। ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
15:28 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
15:37 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ Spoken–Tutorial.org ਉੱਤੇ ਸੰਪਰਕ ਕਰੋ। ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ।
15:55 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ http: / / spoken - tutorial . org \ NMEICT - Intro ਉੱਤੇ ਉਪਲੱਬਧ ਹੈ।
16:05 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ। ਆਈ ਆਈ ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet