Git/C2/Overview-and-Installation-of-Git/Punjabi
From Script | Spoken-Tutorial
|
|
00:01 | Overview and Installation of Git ਦੇ spoken tutorial (ਸਪੋਕਨ ਟਿਊਟੋਰੀਅਲ) ਵਿੱਚ ਤੁਹਾਡਾ ਸਵਾਗਤ ਹੈ. |
00:06 | ਇਸ ਟਿਊਟੋਰੀਅਲ ਵਿੱਚ ਅਸੀ ਇਹਨਾਂ ਬਾਰੇ ਸਿੱਖਾਂਗੇ:
Version Control System (ਵਰਜਨ ਕਨਟਰੋਲ ਸਿਸਟਮ) Git ਅਤੇ Ubuntu Linux (ਉਬੰਟੂ ਲੀਨਕਸ) ਅਤੇ Windows (ਵਿੰਡੋਜ਼) operating systems (ਓਪਰੇਟਿੰਗ ਸਿਸਟਮ) ਵਿੱਚ Git ਦੀ Installation (ਇੰਸਟਾਲੇਸ਼ਨ)
|
00:17 | ਇਸ ਟਿਊਟੋਰੀਅਲ ਲਈ ਤੁਹਾਨੂੰ ਕੰਮ ਕਰਦੇ ਹੋਏ 'Internet connection ਦੀ ਲੋੜ ਹੋਵੇਗੀ . |
00:22 | ਤੁਹਾਡੇ ਕੋਲ Ubuntu Linux ਜਾਂ Windows operating system (ਓਪਰੇਟਿੰਗ ਸਿਸਟਮ) ਹੋਣਾ ਚਾਹੀਦਾ ਹੈ. |
00:28 | ਇਸ ਟਿਊਟੋਰੀਅਲ ਨੂੰ ਸਮਝਣ ਲਈ ਤੁਹਾਨੂੰ ਉੱਪਰ ਦਿੱਤੇ ਹੋਏ ਕਿਸੇ ਇੱਕ operating systems ਦੀ ਜਾਣਕਾਰੀ ਹੋਣੀ ਚਾਹੀਦੀ ਹੈ. |
00:36 | ਆਉ ਸਭ ਤੋਂ ਪਹਿਲਾਂ ਇਹ ਜਾਣੀਏ ਕਿ VCS i.e Version Control System (ਵਰਜਨ ਕਨਟਰੋਲ ਸਿਸਟਮ) ਕੀ ਹੈ. |
00:39 | Version Control System (ਵਰਜਨ ਕਨਟਰੋਲ ਸਿਸਟਮ) backup ਸਿਸਟਮ ਦੀ ਤਰਾਂ ਹੈ. |
00:44 | ਇਹ document (ਡੋਕੂਮੈਂਟ) ਦੀ ਤਬਦੀਲੀ, computer program (ਕੰਪਿਊਟਰ ਪ੍ਰੋਗਰਾਮ) ਅਤੇ web site ਦਾ ਪ੍ਰਬੰਧਨ ਕਰਦਾ ਹੈ. |
00:51 | ਤੁਸੀ ਜੋ ਵੀ ਕੀਤਾ ਹੈ ਇਹ ਉਸਦਾ historical record (ਪਿਛਲਾ ਰਿਕਾਰਡ) ਦਿੰਦਾ ਹੈ. |
00:55 | VCS, revision control, source control ਅਤੇ Source Code Management (SCM) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ. |
01:03 | RCS, Subversion ਅਤੇ Bazaar. VCS ਦੇ ਕੁਝ ਉਦਾਹਰਣ ਹਨ. |
01:11 | ਆਉ ਅੱਗੇ Git ਨਾਲ ਸ਼ੁਰੂ ਕਰੀਏ. |
01:13 | Git distributed version control software ਹੈ. |
01:16 | ਇਹ ਮੁਫ਼ਤ ਅਤੇ open source software ਹੈ. |
01:19 | ਇਹ file, ਜਾਂ file ਸਮੂਹ ਦੀਆਂ ਤਬਦੀਲੀਆਂ ਦਾ ਧਿਆਨ ਰੱਖਦਾ ਹੈ. |
01:24 | ਇਹ developers ਨੂੰ ਸਹਿਯੋਗ ਨਾਲ ਕੰਮ ਕਰਨ ਵਿੱਚ ਸਹਾਇਕ ਹੈ. |
01:28 | ਇਹ project (ਪ੍ਰੋਜੈਕਟ) ਦੇ versions ਨੂੰ manage ਅਤੇ stores ਕਰਦਾ ਹੈ. |
01:32 | ਇਹ project progress history ਦਾ ਧਿਆਨ ਰੱਖਣ ਵਿੱਚ ਸਹਾਇਕ ਹੈ. |
01:37 | Git ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਦਿੱਤੀਆਂ ਹਨ: |
01:42 | ਅਸੀਂ ਪਿੱਛੇ ਜਾ ਕੇ ਆਪਣੇ ਕੰਮ ਦਾ previous version recover ਕਰ ਸਕਦੇ ਹਾਂ. |
01:47 | ਅਸੀਂ ਸਾਰੀਆਂ ਤਬਦੀਲੀਆਂ ਦੀ history (ਹਿਸਟ੍ਰੀ) ਦੇਖ ਸਕਦੇ ਹਾਂ. |
01:52 | Git ਦਵਾਰਾ ਦਿੱਤੇ ਗਏ ਸੁਝਾਅ ਨਾਲ Conflicts ਆਸਾਨੀ ਨਾਲ ਹੱਲ ਕੀਤੇ ਜਾ ਸਕਦੇ ਹਨ. |
01:58 | ਜੇ data loss ਹੋ ਜਾਵੇ ਤਾਂ ਇਸਨੂੰ ਕਿਸੇ ਵੀ client repositories ਤੋਂ restore ਕੀਤਾ ਜਾ ਸਕਦਾ ਹੈ. |
02:05 | Git ਦਾ ਇਸਤੇਮਾਲ programmers, web developers, project managers, writers ਅਤੇ ਹੋਰ ਬਹੁਤ ਸਾਰਿਆਂ ਦਵਾਰਾ ਕੀਤਾ ਜਾ ਸਕਦਾ ਹੈ. |
02:14 | ਕੋਈ ਵੀ ਜਿਹੜਾ text files (ਟੈਕਸਟ ਫਾਈਲਸ), sheets (ਸ਼ੀਟਸ), design files (ਡਿਜਾੲਿਨ ਫਾੲੀਲ), drawings (ਡਰਾਇੰਗ ) ਆਦਿ ਵਿੱਚ ਕੰਮ ਕਰਦਾ ਹੋਵੇ. |
02:22 | ਲੋਕ ਜੋ ਇੱਕ ਗਤੀਵਿਧੀ ਜਾਂ ਪ੍ਰੋਜੈਕਟ ਪਰ ਸਹਿਯੋਗ ਨਾਲ ਕੰਮ ਕਰਦੇ ਹੋਣ . |
02:28 | ਆਉ ਹੁਣ ਦੇਖੀਏ Git ਕਿਸ ਤਰਾਂ ਕੰਮ ਕਰਦਾ ਹੈ. |
02:31 | Git ਅਸਲ ਵਿੱਚ ਪੂਰੇ project ਦਾ snapshot store ਕਰਦਾ ਹੈ . |
02:36 | Snapshot ਇੱਕ ਸਮੇਂ ਤੇ ਸਾਰੀਆਂ ਫਾਈਲਾਂ ਦੀ picture ਲੈਣ ਦੀ ਤਰਾਂ ਹੈ. |
02:42 | ਜੇ ਕਿਸੇ ਫਾਈਲ ਵਿੱਚ ਕੋਈ ਤਬਦੀਲੀ ਨਹੀਂ ਹੈ ਤਾਂ Git ਉਸਨੂੰ store ਨਹੀਂ ਕਰਦਾ. |
02:47 | ਇਹ ਉਹਨਾਂ ਨੂੰ ਪਿੱਛਲੇ version ਨਾਲ links ਕਰਦਾ ਹੈ. |
02:50 | Fail ਹੋਣ ਤੇ data snapshot ਤੋਂ restore ਕੀਤਾ ਜਾਂਦਾ ਹੈ. |
02:56 | ਹੁਣ ਮੈਂ ਤੁਹਾਨੂੰ ਉਹਨਾਂ features ਦੀ ਝਲਕ ਦਿਖਾਵਾਂਗਾ ਜਿਹੜੇ ਇਸ series ਵਿੱਚ cover ਕੀਤੇ ਗਏ ਹਨ. |
03:01 | Git ਦੀਆਂ ਬੁਨਿਆਦੀ commands |
03:04 | git check out (ਚੈਕ ਆਊਟ) command |
03:06 | Git ਦੀ Inspection ਅਤੇ comparison |
03:09 | Git ਵਿੱਚ Tagging |
03:11 | ਇਸ Series ਵਿੱਚ ਅਸੀਂ ਇਹਨਾਂ ਬਾਰੇ ਵੀ ਸਿੱਖਾਂਗੇ:
Git ਵਿੱਚ Branching. Deleting ਅਤੇ Merging branches Stashing ਅਤੇ Cleaning. |
03:22 | Git' ਨੂੰ Ubuntu Software Center ਦਾ ਇਸਤੇਮਾਲ ਕਰਕੇ Ubuntu Linux ਵਿੱਚ install ਕੀਤਾ ਜਾ ਸਕਦਾ ਹੈ. |
03:27 | Ubuntu Software Center ਦੀ ਜਿਆਦਾ ਜਾਣਕਾਰੀ ਲਈ ਇਸ website ਦੇ "Linux" tutorials ਨੂੰ refer ਕਰ ਸਕਦੇ ਹੋ. |
03:35 | ਮੈਂ ਪਹਿਲਾਂ ਹੀ ਆਪਣੇ system ਤੇ Git install ਕਰ ਚੁੱਕਾ ਹਾਂ. ਆਉ ਹੁਣ ਇਸ ਨੂੰ verify ਕਰੀਏ. |
03:42 | terminal ਵਿੱਚ ਜਾਓ ਤੇ type ਕਰੋ: git space hyphen hyphen version ਅਤੇ Enter' press ਕਰੋ. |
03:50 | ਅਸੀਂ Git ਦਾ displayed version number ਦੇਖ ਸਕਦੇ ਹਾਂ . |
03:53 | ਇਸ ਦਾ ਮਤਲਬ ਇਹ ਹੈ ਕਿ Git ਸਫਲਤਾ ਨਾਲ install ਹੋ ਗਿਆ ਹੈ. |
03:57 | ਆਓ ਅੱਗੇ 'Git ਨੂੰ Windows OS ਵਿੱਚ install ਕਰਨਾ ਸਿੱਖੀਏ. |
04:01 | ਆਪਣਾ web browser ਖੋਲੋ ਅਤੇ www.git-scm.com ਵਿਚ ਜਾਉ. |
04:09 | ਖੱਬੇ ਪਾਸੇ Downloads link ਉੱਤੇ click ਕਰੋ. |
04:13 | Windows icon ਉੱਪਰ Windows ਲਈ Git download ਕਰਨ ਲਈ click ਕਰੋ. |
04:17 | Save As dialog-box ਦਿਖਾਈ ਦੇਵੇਗਾ. Save File button ਉੱਪਰ click ਕਰੋ. |
04:22 | installer file ਆਪਣੇ ਆਪ Downloads folder ਵਿੱਚ download ਹੋ ਜਾਵੇਗੀ. |
04:26 | Git install ਕਰਨ ਲਈ "exe" file ਉੱਪਰ Double-click ਕਰੋ. |
04:30 | ਜਿਹੜਾ dialog-box ਦਿਖਾਈ ਦੇਵੇਗਾ ਉਸ ਵਿੱਚ Run ਅਤੇ ਉਸਤੋਂ ਬਾਦ Yes' ਉੱਤੇ click ਕਰੋ. |
04:35 | ਹੁਣ Next' ਉੱਤੇ click ਕਰੋ. "General Public License" page ਵਿੱਚ Next ਉੱਤੇ click ਕਰੋ. |
04:41 | Git ਆਪਣੇ ਆਪ Program Files' ਵਿੱਚ install ਹੋਵੇਗਾ. Next ਉੱਤੇ click ਕਰੋ. |
04:46 | ਅਸੀਂ install ਕਰਨ ਲਈ components select ਕਰ ਸਕਦੇ ਹਾਂ. |
04:49 | Additional icons ਉੱਤੇ click ਕਰੋ |
04:52 | ਫਿਰ Next ਉੱਤੇ click ਕਰੋ. ਫਿਰ Next ਉੱਤੇ click ਕਰੋ. |
04:57 | ਇੱਥੇ ਤੁਸੀਂ Git 'command ਨੂੰ run ਕਰਨ ਲਈ option select ਕਰ ਸਕਦੇ ਹੋ. |
05:00 | ਮੈਂ Use Git Bash only selectਕਰਾਂਗਾ ਅਤੇ Next' ਉੱਤੇ click ਕਰਾਂਗਾ . |
05:04 | ਮੈਂ ਇਹ option default ਰੱਖਾਂਗਾ ਅਤੇ Next' ਉੱਤੇ click ਕਰਾਂਗਾ. |
05:09 | Git install ਹੋ ਰਿਹਾ ਹੈ. ਇਹ ਥੋੜੇ ਮਿੰਟ ਲੈ ਸਕਦਾ ਹੈ ਜਿਹੜਾ ਕਿ ਤੁਹਾਡੀ internet speed ਤੇ ਨਿਰਭਰ ਕਰਦਾ ਹੈ. |
05:15 | Installation ਪੂਰੀ ਕਰਨ ਲਈ Finish button ਉੱਪਰ Click ਕਰੋ. |
05:19 | ਹੁਣ Git Release Notes ਆਪਣੇ ਆਪ ਖੁੱਲ ਜਾਵੇਗਾ. ਮੈਨੂੰ ਇਹ ਬੰਦ ਕਰ ਲੈਣ ਦਿਓ. |
05:24 | ਤੁਸੀਂ Desktop ਤੇ ਬਣਿਆ ਹੋਇਆ short-cut icon Git Bash ਦੇਖੋਗੇ. ਇਸਨੂੰ ਖੋਲ੍ਣ ਲਈ ਇਸਦੇ ਉੱਪਰ Double-click ਕਰੋ. |
05:32 | ਇਸ ਦੇ ਨਾਲ ਹੀ ਤੁਸੀਂ 'Start' menu >> All programs >> Git ਅਤੇ Git Bash ਉੱਪਰ click ਕਰ ਸਕਦੇ ਹੋ. |
05:41 | ਹੁਣ Git Bash ਖੁਲ ਜਾਵੇਗਾ |
05:44 | ਇਹ Git ਦਾ install version number ਦੱਸੇਗਾ. |
05:48 | ਇਸ ਤਰਾਂ ਸਾਨੂੰ ਪਤਾ ਲਗ ਗਿਆ ਕਿ Git ਸਫਲਤਾ ਨਾਲ install ਹੋ ਗਿਆ ਹੈ. |
05:51 | ਇਸ ਦੇ ਨਾਲ ਹੀ ਅਸੀਂ ਇਸ ਟਿਊਟੋਰੀਅਲ ਦੇ ਅੰਤ ਵਿਚ ਆ ਗਏ ਹਾਂ |
05:55 | ਆਉ ਇਸ ਦਾ ਸਾਰ ਕੱਢੀਏ.
ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ ਹੈ: Version Control System Git ਅਤੇ Git ਦੀ Ubuntu Linux' ਅਤੇ Windows operating systems ਵਿੱਚ Installation. |
06:10 | Link ਵਿੱਚ ਦਿੱਤਾ ਹੋਇਆ video Spoken Tutorial (ਸਪੋਕਨ ਟਿਊਟੋਰੀਅਲ ) project ਦਾ ਸਾਰ ਦੱਸਦਾ ਹੈ. ਕਿਰਪਾ ਕਰਕੇ ਇਸਨੂੰ download ਕਰੋ ਤੇ ਦੇਖੋ. |
06:18 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪ ਚਲਾਉਂਦੀਆਂ ਹਨ ਅਤੇ ਜਿਹੜੇ ਔਨਲਾਈਨ ਟੈਸਟ ਪਾਸ ਕਰਦੇ ਹਨ ਉਨਾਂ ਨੂੰ certificate ਦਿੱਤੇ ਜਾਂਦੇ ਹਨ.ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ ਲਿਖੋ |
06:29 | ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਤੋਂ funded ਹੈ. ਇਸ mission ਦੀ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ link ਵਿੱਚ ਉਪਲੱਬਧ ਹੈ. |
06:41 | ਮੈਂ ਦਿਨੇਸ਼ ਮੋਹਨ ਜੋਸ਼ੀ IIT Bombay ਤੋਂ . ਸਾਡੇ ਨਾਲ ਜੁੜਣ ਲਈ ਧੰਨਵਾਦ . |