Git/C2/Basic-commands-of-Git/Punjabi
From Script | Spoken-Tutorial
00:01 | “’Basic commands of Git’’’ ਦੇ ‘’’spoken tutorial’’’ ਵਿਚ ਤੁਹਾਡਾ ਸਵਾਗਤ ਹੈ । |
00:05 | ਅਸੀਂ ਇਸ ਟਿਊਟੋਰੀਅਲ ਵਿਚ Git ਦੇ ‘’’’Git repository’’’’ ਅਤੇ ਕੁਝ ਮੁਢਲੀ ‘’’ command’’’s ਬਾਰੇ ਸਿਖਾਂਗੇ । |
00:13 | ਇਸ ਟਿਊਟੋਰੀਅਲ ਲਈ ਮੈਂ ਵਰਤ ਰਿਹਾ ਹਾਂ:
Ubuntu Linux 14.04 Git 2.3.2. ਅਤੇ 'gedit' Text Editor |
00:23 | ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ‘’’editor’’’ ਵਰਤ ਸਕਦੇ ਹੋ । |
00:27 | ਇਸ ਟਿਊਟੋਰੀਅਲ ਨੂੰ follow ਕਰਨ ਲਈ ਤੁਹਾਨੂੰ ’’’Linux ’’’commands ਨੂੰ’’’’Terminal’’’’ (ਟਰਮੀਨਲ) ਤੇ ਚਲਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ । |
00:34 | ਜੇਕਰ ਨਹੀਂ, ਤਾਂ ‘’’Linux’’’ ਦੇ ਟਿਊਟੋਰੀਅਲ ਲਈ ਕਿਰਪਾ ਸਾਡੀ ਵੈਬਸਾਈਟ ਤੇ ਜਾਓ । |
00:40 | ਹੁਣ ਅਸੀਂ ਦੇਖਾਂਗੇ ‘’’Git repository’’’ ਕੀ ਹੈ । |
00:44 | ’’’Git repository’’’ ਇਕ ਅਜਿਹਾ ਫੋਲਡਰ ਹੈ ਜਿਥੇ ਸਾਡੇ ਪ੍ਰੋਜੈਕਟ ਦਾ ਸਾਰਾ data (ਡਾਟਾ) ਸਟੋਰ ਹੁੰਦਾ ਹੈ । |
00:50 | ਇਹ local machine (ਲੋਕਲ ਮਸ਼ੀਨ) ਤੇ ਜਾਂ remote machine (ਰਿਮੋਟ ਮਸ਼ੀਨ) ਤੇ ਲੋਕੇਟ ਹੋ ਸਕਦਾ ਹੈ । |
00:55 | Normal folder (ਨੋਰਮਲ ਫੋਲਡਰ) ਤੇ ‘’’Git repository’’’ (ਗਿਟ ਰਿਪੋਸਟਰੀ) ਵਿਚ ਫ਼ਰਕ ਹੈ- |
01:00 | ਨੋਰਮਲ ਫੋਲਡਰ ਵਿਚ ਸਿਰਫ ਫਾਈਲਾਂ ਅਤੇ directories (ਡਾਇਰੈਕਟਰੀਜ) ਹੁੰਦੀਆਂ ਹਨ । |
01:04 | ਪਰੰਤੂ ’’’Git repository’’’ (ਗਿਟ ਰਿਪੋਸਟਰੀ) ਵਿਚ ਫਾਇਲਾਂ ਦਾ ਸੈਟ ਅਤੇ directories (ਡਾਇਰੈਕਟਰੀਜ) ਸਮੇਤ ਪੂਰਾ ਇਤਿਹਾਸ ਹੁੰਦਾ ਹੈ । |
01:11 | ਆਓ ਹੁਣ ਅਸੀਂ ‘’’Git repository’’’ (ਗਿਟ ਰਿਪੋਸਟਰੀ) ਨੂੰ ਲੋਕਲ ਮਸ਼ੀਨ ਵਿਚ ਬਣਾਉਣਾ ਸਿਖਦੇ ਹਾਂ । |
01:17 | ਟਰਮੀਨਲ ਨੂੰ ਖੋਲਣ ਲਈ ’’’Ctrl+Alt+T’’’ ਬਟਨ ਦਬਾਓ । |
01:22 | ਮੈਂ ਆਪਣੀ ਮਸ਼ੀਨ ਤੇ ‘’’Home’’’ (ਹੋਮ) ‘’’directory’’’ (ਡਾਇਰੈਕਟਰੀ) ਵਿਚ ‘’’Git repository’’’ (ਗਿਟ ਰਿਪੋਸਟਰੀ) ਲਈ ਇਕ ‘’’directory’’’(ਡਾਇਰੈਕਟਰੀ) ਬਣਾਵਾਂਗਾ । |
01:28 | ਤੁਸੀਂ ਆਪਣੀ ਮਸ਼ੀਨ ਵਿਚ ਜਿਥੇ ਚਾਹੁੰਦੇ ਹੋ Directory (ਡਾਇਰੈਕਟਰੀ) ਬਣਾ ਸਕਦੇ ਹੋ । |
01:33 | Default (ਡਿਫਾਲਟ) ਤੋਰ ਤੇ ਅਸੀਂ ਆਪਣੀ ’’’Home’’’ (ਹੋਮ) directory (ਡਾਇਰੈਕਟਰੀ) ਤੇ ਹਾਂ । |
01:37 | ’’’mkdir space mywebpage’’’ ਟਾਇਪ ਕਰੋ ਅਤੇ ‘’’Enter’’’ (ਐਂਟਰ) ਦਬਾਓ । |
01:44 | ਇਸ ਲਈ ਅਸੀਂ ਹੁਣ ‘’’Home’’’ (ਹੋਮ) directory (ਡਾਇਰੈਕਟਰੀ) ਵਿਚ ਇਕ ‘’mywebpage’’ ਬਣਾ ਲਿਆ ਹੈ । |
01:49 | ਇਸ ‘’’directory’’’(ਡਾਇਰੈਕਟਰੀ) ਤੇ ਜਾਣ ਲਈ ‘’’cdspace mywebpage’’’ ਟਾਇਪ ਕਰੋ ਅਤੇ ‘’’Enter’’’ ਦਬਾਓ । |
02:00 | ‘’mywebpage’’ directory (ਡਾਇਰੈਕਟਰੀ) ਨੂੰ ‘’’Git repository’’’ ਦੀ ਤਰਾਂ ਬਣਾਉਣ ਲਈ ‘’’git space init’’’ ਟਾਇਪ ਕਰੋ ਅਤੇ ‘’’Enter’’’ ਦਬਾਓ । |
02:08 | ਤੁਸੀ ‘’Initialized empty Git repository’’ ਮੈਸਜ ਦੇਖ ਸਕਦੇ ਹੋ । |
02:13 | ਇਹ ਦਰਸਾਉਂਦਾ ਹੈ ਕਿ Git (ਗਿਟ) ਸਫਲਤਾ ਪੂਰਵਕ ਸ਼ੁਰੂ ਹੋ ਗਿਆ ਹੈ । |
02:17 | ਅਤੇ ਇਹ ਉਹ ਤਰੀਕਾ ਹੈ ਜਿਸ ਰਾਹੀ‘’’Git repository’’’ (ਗਿਟ ਰਿਪੋਸਟਰੀ) ਸਾਡੇ ਸਿਸਟਮ ਵਿਚ ਬਣ ਗਿਆ ਹੈ। |
02:24 | ਸ਼ੁਰੂਆਤ ਦੇ ਬਾਦ ‘’’mywebpage’’’ ਵਿਚ ਇਕ hidden (ਹਿੱਡਨ) ਫੋਲਡਰ ‘’’dot git’’’ ਆ ਜਾਵੇਗਾ । |
02:32 | Hidden folder (ਹਿੱਡਨ ਫੋਲਡਰ) ਨੂੰ ਵੇਖਣ ਲਈ ls space hyphen a ਟਾਇਪ ਕਰਕੇ Enter (ਐਂਟਰ) ਪ੍ਰੇਸ ਕਰੋ । |
02:39 | ਇਹ ‘’’dot git’’’ ਫੋਲਡਰ ਦਰਸਾਉਂਦਾ ਹੈ । ‘’’dot git’’’ ਫੋਲਡਰ ਨੂੰ delete ਕਰਨ ਨਾਲ ਸਾਰੀ ‘’’repository’’’ (ਰਿਪੋਸਟਰੀ) delete ਹੋ ਜਾਵੇਗੀ । |
02:47 | ਇਸ ਲਈ ਤੁਹਾਨੂੰ ‘’’dot git’’’ ਫੋਲਡਰ ਲਈ ਬਹੁਤ ਸਾਵਧਾਨ ਰਹਿਣਾ ਹੋਵੇਗਾ । |
02:51 | ਹੁਣ ਸਾਨੂੰ ‘’’Git’’’ ਲਈ ਆਪਣੀ ਪਹਿਚਾਣ ਬਣਾਉਣੀ ਪਵੇਗੀ । |
02:55 | E-mail address(ਈ-ਮੇਲ ਐਡ੍ਰੇਸ) ਨੂੰ ਸੈਟ ਕਰਨ ਲਈ ‘’’git space config space hyphen hyphen global space user dot email space dinesh[dot]spoken@gmail.com’’’ ਟਾਇਪ ਕਰੋ ਅਤੇ ‘’’Enter’’’ ਦਬਾਓ । |
03:12 | ਇਥੇ ਮੈਂ ਵਰਤਿਆ, ‘’’dinesh[dot]spoken[at]gmail[dot]com’’’ |
03:18 | ਤੁਸੀਂ ਆਪਣਾ ਵੇਲਿਡ E-mail address (ਈ-ਮੇਲ ਐਡ੍ਰੇਸ) ਵਰਤ ਸਕਦੇ ਹੋ । |
03:21 | user nameਬਣਾਉਣ ਲਈ, ‘’’git space config space hyphen hyphen global space user dot name pace dinesh’’’ ਟਾਇਪ ਕਰੋ ਅਤੇ ‘’’Enter’’’ ਦਬਾਓ । |
03:36 | ਮੈਂ ਇਥੇ ‘’dinesh’’ ਦਾ ਨਾਂ user name ਦੇ ਤੋਰ ਤੇ ਵਰਤਿਆ ਹੈ ਕਿਰਪਾ ਦਿਨੇਸ਼ ਦੇ ਨਾਂ ਦੀ ਥਾਂ ਤੇ ਆਪਣਾ ਨਾਂ ਵਰਤੋ । |
03:43 | ਨਾਂ ਅਤੇ E-mail address ਜਿਹੜਾ ਅਸੀਂ set ਕੀਤਾ ਹੈ ਉਹ ਉਸ ਵਿਅਕਤੀ ਦੀ ਪਹਿਚਾਣ ਹੈ ਜਿਹੜਾ Git ਤੇ ਕੰਮ ਕਰ ਰਿਹਾ ਹੈ । |
03:51 | ਅਗੇ ਮੈਂ ‘’’commit’’’ ਮੈਸਜ ਦੇਣ ਲਈ ‘’’gedit text editor’’’ ਨੂੰ configure ਕਰਾਂਗਾ । |
03:57 | git space config space hyphen hyphen global space core dot editor space gedit ਟਾਇਪ ਕਰੋ ਅਤੇ Enter ਦਬਾਓ । |
04:09 | ਹੁਣ ‘’’gedit’’’ ‘’’Git’’’ ਤੇ configured ਹੈ । |
04:14 | ਇਥੇ ਗਲੋਬਲ ‘’’flag’’’ optional (ਓਪਸ਼ਨਲ) ਹੈ । |
04:17 | ਅਸੀਂ ‘’’global’’’ ਫਲੈਗ ਨੂੰ ਜਾਣਨ ਲਈ ਆਪਣੀ ਸਲਾਈਡਾ ਤੇ ਵਾਪਿਸ ਆਵਾਂਗੇ । |
04:22 | ਵਖ ਵਖ repositories ਇਕ ਹੀ ਮਸ਼ੀਨ ਤੇ ਬਣ ਸਕਦੇ ਹਨ । |
04:26 | ਜੇਕਰ ਤੁਸੀ ‘’’hyphen hyphen global’’’ ਫਲੈਗ ਦੀ ਵਰਤੋ ਕਰਦੇ ਹੋ ਤਾਂ ਇਹ setting machine(ਸੈਟਇੰਗ੍ਸ ਮਸ਼ੀਨ) ਦੀ ਸਾਰੀ repositories ਤੇ ਲਾਗੂ ਹੋ ਜਾਂਦੀ ਹੈ । |
04:34 | ਇਸ ਲਈ ਜਦੋਂ ਤੁਸੀਂ ‘’’Git repository’’’ ਬਣਾਉਂਦੇ ਹੋ ਤਾਂ ਇਹ ਸੈਟਇੰਗ੍ਸ ਡਿਫਾਲਟ ਤੋਰ ਤੇ ਲਾਗੂ ਹੋ ਜਾਂਦੀ ਹੈ । |
04:42 | ਜੇਕਰ ਤੁਸੀਂ ਵਿਸ਼ੇਸ਼repository ਲਈ identity ਚਾਹੁੰਦੇ ਹੋ ਤਾਂ ‘’’hyphen hyphen global’’’ ਫਲੈਗ ਦੀ ਵਰਤੋ ਨਾ ਕਰੋ । |
04:49 | ‘’’terminal’’’ ਤੇ ਵਾਪਸ ਆਓ । |
04:51 | ਹੁਣ ਅਸੀ identity ਦੀ configurationਚੈਕ ਕਰਦੇ ਹਾਂ ਜਿਹੜੀ ਕਿ ਅਸੀ ਪਹਿਲਾਂ ਸੈਟ ਕੀਤੀ ਹੈ । |
04:57 | ‘’’git space config space hyphen hyphen list’’’ ਟਾਇਪ ਕਰਕੇ ‘’’Enter’’’ਦਬਾਓ । |
05:04 | ਹੁਣ ਤੁਸੀ ‘’’editor name, email address’’’ ਅਤੇ ‘’’username’’’ ਦੇਖ ਸਕਦੇ ਹੋ । |
05:10 | ਇਹ ‘html’ ਫਾਇਲਾਂ ਦੇ demonstration ਲਈ ਵਰਤਿਆ ਜਾਂਦਾ ਹੈ । |
05:14 | ਤੁਸੀ ਆਪਣੀ ਪਸੰਦ ਦੀ ਕੋਈ ਵੀ ਫਾਇਲ ਵਰਤ ਸਕਦੇ ਹੋ । ਉਦਾਹਰਣ ਲਈ text files ਅਤੇ doc files |
05:22 | ‘’’terminal’’’ ਤੇ ਵਾਪਸ ਆਓ ਮੈਨੂੰ ‘’’prompt’’’ ਨੂੰ clear ਕਰਨ ਦਿਓ । |
05:26 | ਹੁਣ ‘’’gedit space mypage html space ampersand’’’ ਟਇਪ ਕਰੋ । |
05:34 | ਜੇਕਰ ਤੁਸੀਂ ਕੋਈ ਦੂਸਰੀ ਫਾਇਲ ਵਰਤ ਰਹੇ ਹੋ ਤਾਂ ਉਸ ਫਾਇਲ ਨੂੰ ‘’mypage.html’’ ਬਜਾਏ ਕੋਈ ਹੋਰ ਨਾਮ ਦਿਓ । |
05:41 | ਅਸੀ ‘&’ (ampersand) ਦੀ ਵਰਤੋ prompt ਨੂੰ ਫ੍ਰੀ ਕਰਨ ਲਈ ਕਰਦੇ ਹਾਂ ਹੁਣ ‘’’Enter’’’ ਦਬਾਓ । |
05:47 | ਮੈਂ ਆਪਣੀ ‘’’Writer document’’’ ਵਿਚੋ ਜਿਹੜੀ ਕਿ ਮੈਂ ਪਹਿਲਾਂ save ਕੀਤੀ ਸੀ, ਇਸ ਫਾਇਲ ਵਿਚ ਕੁਝ code ਇਸ ਫਾਇਲ ਲਈ ‘’’copy’’’ ਅਤੇ ‘’’paste’’’ ਕਰਾਂਗਾ । |
05:54 | ਇਸੇ ਤਰ੍ਹਾਂ ਆਪਣੀ ਫਾਇਲ ਵਿਚ ਕੁਝ content ਜੋੜੋ । |
05:58 | ਹੁਣ ਅਸੀਂ ਆਪਣੀ ਫਾਇਲ ‘’’save’’’ ਕਰਾਂਗੇ । |
06:00 | ਹੁਣ,ਮੇਰੇ ਕੋਲ ਇਕ ’’’html’’’ ਫਾਇਲ ਹੈ ਜਿਸ ਵਿਚ ਕੁਝ code ਹਨ । |
06:05 | ਨੋਟ: ਜਿਥੇ ਮੈਂ ’’’mypage.html’’’ ਇਸਤੇਮਾਲ ਕਰਦਾ ਹਾਂ, ਤੁਹਾਨੂੰ ਇਸਨੂੰ ਆਪਣੀ ਫਾਇਲ ਦੇ ਨਾਮ ਨਾਲ ਬਦਲਣਾ ਪਵੇਗਾ |
06:13 | ਅੱਗੇ, ਅਸੀਂ ‘’’Git’’’ ਨੂੰ ‘’mypage.html’’ ਫਾਇਲ ਨੂੰ ਸਮਝਣ ਲਈ ਕਹਾਂਗੇ । |
06:18 | ਟਰਮੀਨਲ ਤੇ ਵਾਪਸ ਆਓ ਅਤੇ ‘’’git space add space mypage.html’’’ ਟਾਇਪ ਕਰੋ ਤੇ ‘’’Enter’’’ ਦਬਾਓ । |
06:27 | ਹੁਣ ਅਸੀ ‘’’Git’’’ ਦਾ current status ਚੈਕ ਕਰਾਂਗੇ, ਇਸ ਲਈ ‘’’git space status’’’ ਟਾਇਪ ਕਰਕੇ ‘’’Enter’’’ ਦਬਾਓ । |
06:36 | ਤੁਸੀਂ ‘’’new file: mypage.html’’’ ਨੂੰ ਦੇਖ ਸਕਦੇ ਹੋ, ਇਸਦਾ ਮਤਲਬ ਜਿਹੜੇ ਬਦਲਾਵ ‘’mypage.html’’ ਲਈ ਕੀਤੇ ਸਨ ‘’’Git’’’ ਨੇ ਉਹਨਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿਤੀ ਹੈ । |
06:48 | ਇਸਨੂੰ ’’’tracking’’’ ਕਹਿੰਦੇ ਹਨ । |
06:51 | ਚਲੋ ਹੁਣ ਅਸੀ ਆਪਣੀ ਫਾਇਲ ‘’’mypage.html’’’ ਤੇ ਵਾਪਿਸ ਆਉਂਦੇ ਹਾਂ । |
06:55 | ਅਤੇ code ਦੀਆਂ ਕੁਝ ਹੋਰ ਲਾਈਨਾਂ ਇਸ ਫਾਇਲ ਵਿਚ ਜੋੜਦੇ ਹਾਂ । |
06:58 | ਪਹਿਲਾਂ ਦੀ ਤਰਾਂ ਮੈਂ ‘’’Writer’’’ ਫਾਇਲ ਵਿਚੋਂ copy-paste ਕਰਾਂਗਾ । |
07:06 | ਫਾਇਲ ਨੂੰ Save ਅਤੇ ਬੰਦ ਕਰ ਦਿਓ । |
07:10 | ਪਹਿਲਾਂ ਦੀ ਤਰਾਂ terminal ਤੇ ਵਾਪਿਸ ਆਓ । ’’’Git’’’ ਦੀ ਸਥਿਤੀ ਜਾਣਨ ਲਈ ‘’git space status’’ ਟਾਇਪ ਕਰੋ ਅਤੇ ਅਤੇ ‘’’Enter’’’ ਦਬਾਓ । |
07:21 | ਇਹ ‘’Changes not staged for commit:’’ ਅਤੇ ‘’modified: mypage.html’’ ਨੂੰ ਦਰਸਾਉਂਦਾ ਹੈ । |
07:28 | ਇਸਦਾ ਮਤਲਬ ਜਿਹੜੇ ਬਦਲਾਵ ਅਸੀ ਕੀਤੇ ਸਨ, ਉਹ ‘’’staging area’’’ ਵਿਚ ਨਹੀਂ ਜੁੜੇ ਹਨ । |
07:34 | ‘’’staging area’’’ ਦੇ ਬਾਰੇ ਵਿਚ ਜਿਆਦਾ ਜਾਣਨ ਲਈ ’’’slide’’’s ਤੇ ਵਾਪਿਸ ਆਉਂਦੇ ਹਾਂ । |
07:39 | ‘’’staging area’’’ ਇਕ ਅਜਿਹੀ ਫਾਇਲ ਹੈ ਜਿਹੜੀ ਬਦਲਾਵ ਹੋਣ ਕਾਰਨ ਜਾਣਕਾਰੀ ਸਟੋਰ ਕਰਦੀ ਹੈ । |
07:46 | ’’’staging area’’’ ਦੇ committing ਤੋਂ ਪਹਿਲਾਂ ਫਾਇਲ ਵਿਚ contents ਜੋੜ ਲੈਣੇ ਚਾਹੀਦੇ ਹਨ । |
07:51 | ਅਸੀ ਆਪਣੇ ਆਗਲੇ ਟਿਊਟੋਰੀਅਲ ਵਿਚ ‘’’commit’’’ ਦੇ ਬਾਰੇ ਚਰਚਾ ਕਰਾਂਗੇ । |
07:56 | ‘’’Git’’’ ਦੇ ਪੁਰਾਣੇ ਵਰਜਨ ਵਿਚ ‘’’staging area’’’ ਦੀ ਥਾਂ ਤੇ ‘’’index’’’ ਟਰਮ ਦੀ ਵਰਤੋਂ ਕੀਤੀ ਗਈ |
08:01 | ਆਓ ਹੁਣ ਅਸੀਂ ਦੇਖਦੇ ਹਾਂ ਕਿ ਫਾਇਲ ਦੇ ਨਵੇਂ ਬਦਲਾਵਾਂ ਨੂੰ ’’’staging area’’’ ਵਿਚ ਕਿਵੇਂ ਜੋੜਨਾ ਹੈ । |
08:07 | ‘’’Terminal’’’ ਤੇ ਵਾਪਸ ਆਓ ਮੈਨੂੰ ‘’’prompt’’’ ਨੂੰ ਸਾਫ਼ ਕਰਨ ਦਿਓ । |
08:11 | git space add space mypage dot html ਟਾਇਪ ਕਰੋ ਅਤੇ ‘’’Enter’’’ ਦਬਾਓ । |
08:19 | Git ਦਾ ਸਟੇਟਸ ਚੈਕ ਕਰਨ ਲਈ ‘’’git space status’’’ ਟਾਇਪ ਕਰੋ ਅਤੇ ‘’’Enter’’’ ਦਬਾਓ । |
08:26 | ਹੁਣ ਤੁਸੀ ‘’changes to be committed’’ ਮੇਸਜ ਦੇਖ ਸਕਦੇ ਹੋ । |
08:30 | ਇਸਦਾ ਮਤਲਬ ਫਾਇਲ ‘’’staging area’’’ ਵਿਚ ਜੁੜ ਗਈ ਹੈ ਅਤੇ committed ਲਈ ਤਿਆਰ ਹੈ । |
08:37 | ਹੁਣ ਅਸੀ ਆਪਣੇ code ਨੂੰ ਇਸ point ਤੇ ‘’’freeze’’’ ਕਰਾਂਗੇ । |
08:40 | ਅਸੀ ਆਪਣੇ ਕੰਮ ਵਿਚ ਕਿਸੇ ਸਟੇਜ ਤੇ ਪਹੁੰਚ ਕੇ ਕੰਮ ਨੂੰ ‘’’repository’’’ ਵਿਚ ‘’’save’’’ ਕਰਦੇ ਹਾਂ, ਤਾਂ ਉਸਨੂੰ ‘’’commit’’’ ਕਹਿੰਦੇ ਹਨ । |
08:49 | ਹਰੇਕ ‘’’commit’’’, ‘’’username, email-id, date,time’’’ ਅਤੇ ‘’’commit message’’’ ਦੀ ਜਾਣਕਾਰੀ ਨਾਲ save ਹੁੰਦਾ ਹੈ । |
08:57 | ਆਓ ਹੁਣ ਅਸੀ ਦੇਖਦੇ ਹਾਂ ਕਿ ‘’’commit’’’ ਕਿਵੇਂ ਹੁੰਦਾ ਹੈ। ਟਰਮੀਨਲ ਤੇ ਵਾਪਸ ਆਓ ਅਤੇ ‘’’git space commit’’’ ਟਾਇਪ ਕਰੋ ਅਤੇ ‘’’Enter’’’ ਦਬਾਓ । |
09:07 | ’’’gedit text editor’’’ ‘’’commit’’’ ਮੈਸਜ ਲਈ ਆਪਣੇ ਆਪ ਹੀ ਖੁਲਦਾ ਹੈ । |
09:13 | ਪਹਿਲੀ ਲਾਈਨ ਵਿਚ ਮੈਂ ‘’’commit message’’’ ਦੀ ਤਰਾਂ ‘’Initial commit’’ ਟਾਇਪ ਕਰਾਂਗਾ । |
09:18 | ਤੁਸੀ ਕੋਈ ਵੀ informative message ਜਿਹੜਾ ਚਾਹੁੰਦੇ ਹੋ ਟਾਇਪ ਕਰ ਸਕਦੇ ਹੋ । |
09:22 | ਇਥੇ ਤੁਸੀ ‘’’hash’’’ ਨਾਲ ਸ਼ੁਰੂ ਹੋਣ ਵਾਲੀਆਂ ਕੁਝ ਲਾਇਨਾਂ ਵੇਖ ਸਕਦੇ ਹੋ । ਤੁਸੀ ਇਸ ਨੂੰ ਜਿਸ ਤਰਾਂ ਹੈ ਉਸੇ ਤਰਾਂ ਛਡ ਸਕਦੇ ਹੋ ਜਾਂ delete ਕਰ ਸਕਦੇ ਹੋ । |
09:30 | ਕਿਰਪਾ ‘’’commit message’’’ ਨੂੰ ‘’’hash’’’ ਲਾਈਨ ਤੋਂ ਬਾਦ ਵਿਚ ਲਿਖੋ । |
09:35 | ‘’’commit message’’’ ਨਾਲ ਅਸੀ ਭਵਿਖ ਵਿਚ ਇਹ identify ਕਰ ਸਕਦੇ ਹਾਂ ਕਿ ਅਸੀ ਇਸ ਸਟੇਜ ਤਕ ਕੀ ਕੀਤਾ ਹੈ । |
09:41 | ਮੈਨੂੰ editor ‘’’save’’’ ਅਤੇ ਬੰਦ ਕਰਨ ਦਿਓ । |
09:44 | ਤੁਸੀਂ ਕੁਝ details ਦੇਖੋਗੇ, ਜਿਵੇਂ ਕਿ
‘’commit message’’ ਅਸੀਂ ਕਿੰਨੀਆਂ ਫਾਇਲਾਂ ਬਦਲੀਆਂ ਹਨ ਅਸੀ ਕਿੰਨੀਆਂ insertions ਕੀਤੀਆਂ ਹਨ ਅਤੇ ਫਾਇਲਾਂ ਦੇ ਨਾਮ । |
09:56 | ਆਓ ‘’’git log’’’ ਕਮਾਂਡ ਰਾਹੀ ‘’commit’’ ਦੀ ਡੀਟੇਲ ਦੇਖਦੇ ਹਾਂ । |
10:00 | git space log ਟਾਇਪ ਕਰੋ ਅਤੇ Enter. ਦਬਾਓ । |
10:06 | ਸਾਡੀ repository ਵਿਚ ਸਾਡੇ ਕੋਲ ਕੇਵਲ ਇਕ ‘’’commit’’’ ਹੈ । |
10:09 | ਇਹ ਇਕ ਵਿਲਖਣ ID ਦਰਸਾਉਂਦੀ ਹੈ ਜੋ ਕਿ ‘’’commit hash’’’ ਜਾਂ ‘’’SHA-1 hash’’’ ਅਖਵਾਉਂਦੀ ਹੈ । |
10:16 | ‘’’SHA-1 hash’’’ ਬਾਰੇ ਜਿਆਦਾ ਜਾਣਨ ਲਈ ਸਾਡੀ ਸਲਾਈਡ ਤੇ ਵਾਪਸ ਆਓ । |
10:20 | ‘’’SHA-1 hash’’’ ਇਕ 40 alpha-numeric characters ਦੀ ਵਿਲਖਣ id ਹੈ । |
10:25 | Git ‘’’hash value’’’ ਦੇ ਨਾਲ ਆਪਣੇ ਡਾਟਾਵੇਸ ਵਿਚ ਜਾਣਕਾਰੀ ਸਟੋਰ ਕਰਦਾ ਹੈ । |
10:31 | ‘’’Git commit’’’s, ‘’’SHA-1 hash’’’ ਦੁਆਰਾ ਪਹਿਚਾਣੇ ਜਾਂਦੇ ਹਨ । |
10:35 | ਤੁਸੀ ‘’’SHA-1 hash’’’ ਦੀ ਮਹਤਤਾ ਭਵਿਖ ਦੇ ਟਿਊਟੋਰੀਅਲ ਵਿਚ ਸਮਝੋਗੇ । |
10:41 | ਅਸੀ ਆਪਣੇ ਟਰਮੀਨਲ ਤੇ ਵਾਪਸ ਆਉਂਦੇ ਹਾਂ । |
10:43 | ਇਹ ‘’’commit’’’ ਦੀ details ਦਸਦਾ ਹੈ ਜਿਵੇਂ ਕਿ ‘’’author name, email address, date, time’’’ ਅਤੇ ‘’’commit message’’’ ਜਿਹੜਾ ਕਿ ਅਸੀ ਪਹਿਲਾਂ ਦਿਤਾ ਹੈ । |
10:56 | ਇਸ ਦੇ ਨਾਲ ਹੀ ਅਸੀਂ ਇਸ ਟਿਊਟੋਰੀਅਲ ਦੇ ਆਖਰ ਤੇ ਆਉਂਦੇ ਹਾਂ । |
11:00 | ਆਓ ਅਸੀ ਸਾਰ ਕਰਦੇ ਹਾਂ ਕਿ ਇਸ ਟਿਊਟੋਰੀਅਲ ਵਿਚ ਕੀ ਸਿਖਿਆ ਹੈ
‘’’Git repository’’’ ਅਤੇ ‘’’Git’’’ ਦੀਆਂ ਕੁਝ ਬੇਸਿਕ ਕਮਾਂਡਸ ਜਿਵੇਂ ਕਿ ‘’’git init, status, commit ‘’’ ਅਤੇ ‘’’log’’’ |
11:14 | Assignment ਦੇ ਤੋਰ ਤੇ ਆਪਣੀ ਮਸ਼ੀਨ ਵਿਚ ਇਕ ‘’’directory’’’ ਬਣਾਓ ਅਤੇ ਇਸ ਨੂੰ ‘’’repository’’’ ਬਣਾਓ । |
11:20 | ਇਕ text file ਬਣਾਓ ਅਤੇ ਇਸ ਵਿਚ ਕੁਝ content ਜੋੜੋ । |
11:25 | ‘’’Git repository’’’ ਦੇ ‘’’staging area’’’ ਵਿਚ ਫਾਇਲ ਨੂੰ ਜੋੜੋ । |
11:29 | ਆਪਣੀ ‘’’repository’’’ ਵਿਚ ਫਾਇਲ ਨੂੰ ‘’’commit’’’ ਕਰੋ ਅਤੇ |
11:32 | ‘’’git log’’’ ਕਮਾਂਡ ਨੂੰ ਦੇਖਦੇ ਹੋਏ ‘’’comit’’’ ਦੀ details ਦੇਖੋ । |
11:35 | ਦਰਸਾਏ ਗਏ ਲਿੰਕ ਵਿਚ ਵਿਡਿਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਦਸਦੀ ਹੈ, ਕਿਰਪਾ ਇਸਨੂੰ ਡਾਊਨ੍ਲੋਡ ਕਰੋ ਅਤੇ ਦੇਖੋ । |
11:43 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਦੁਆਰਾ ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ ਅਤੇ ਜਿਹਨਾਂ ਦੁਆਰਾ ਓਨਲਾਈਨ ਟੇਸਟ ਪਾਸ ਕੀਤਾ ਜਾਂਦਾ ਹੈ । ਉਹਨਾਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਂਦੇ ਹਨ , ਵਧੇਰੇ ਜਾਣਕਾਰੀ ਲਈ ਸਾਨੂੰ ਲਿਖੋ । |
11:55 | ਸਪੋਕਨ ਟਿਊਟੋਰੀਅਲ ਲਈ ਫੰਡ NMEICT, MHRD, ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ । |
12:02 | ਇਸ ਮਿਸ਼ਨ ਤੇ ਵਧੇਰੇ ਜਾਣਕਾਰੀ ਹੇਠਾਂ ਦਿਤੇ ਲਿੰਕ ਤੇ ਉਪਲਬਧ ਹੈ । |
12:08 | ਮੈਂ ਦਿਨੇਸ਼ ਮੋਹਨ ਜੋਸ਼ੀ IIT Bombay ਤੋਂ . ਸਾਡੇ ਨਾਲ ਜੁੜਣ ਲਈ ਧੰਨਵਾਦ । |