Geogebra/C3/Spreadsheet-View-Advanced/Punjabi

From Script | Spoken-Tutorial
Jump to: navigation, search
Time Narration
00:00 ਸੱਤ ਸ਼੍ਰੀ ਅਕਾਲ।
00:01 ਸਪ੍ਰੈਡਸ਼ੀਟ ਵਿਊ ਐਡਵਾਂਸਡ ਉੱਤੇ ਇਸ ਜਿਓਜੈਬਰਾ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:05 ਜੇਕਰ ਤੁਸੀ ਜਿਓਜੈਬਰਾ ਲਈ ਸਪ੍ਰੈਡਸ਼ੀਟਸ ਦਾ ਇਸਤੇਮਾਲ ਪਹਿਲੀ ਵਾਰ ਕਰ ਰਹੇ ਹੋ, ਤਾਂ ਕਿਰਪਾ ਕਰਕੇ ਸਪ੍ਰੈਡਸ਼ੀਟ ਵਿਊ ਉੱਤੇ ਬੁਨਿਆਦੀ ਟਿਊਟੋਰਿਅਲ ਲਈ ਸਪੋਕਨ ਟਿਊਟੋਰਿਅਲ ਵੇਬਸਾਈਟ ਵੇਖੋ ।
00:15 ਇਸ ਟਿਊਟੋਰਿਅਲ ਵਿੱਚ ਅਸੀ ਸਪ੍ਰੈਡਸ਼ੀਟ ਵਿਊ ਦਾ ਇਸਤੇਮਾਲ ਹੇਠਾਂ ਦਿੱਤੇ ਗਿਆਂ ਲਈ ਕਰਾਂਗੇ -
00:19 ਇੱਕ ਬਿੰਦੂ ਦੇ X ਅਤੇ Y ਕੋਆਰਡੀਨੇਟਸ ਨੂੰ ਰਿਕਾਰਡ ਕਰਨ, ਜੋ ਸਲਾਇਡਰ ਦੀ ਵਰਤੋ ਕਰਕੇ ਸਮੀਕਰਨ ਦੇ ਨਾਲ ਟਰੇਸ ਕੀਤਾ ਗਿਆ ਹੈ,
00:24 ਸੰਖਿਆ ਸਵਰੁਪ ਦਾ ਪਤਾ ਲਗਾਉਣ ਅਤੇ ਸਮੀਕਰਨ ਗਰਾਫ ਦੇ ਬਾਰੇ ਵਿੱਚ ਪੂਰਵ-ਸੂਚਨਾ ਦੇਣ ਲਈ ਡੇਟਾ ਦਾ ਇਸਤੇਮਾਲ ਕਰਨ ਲਈ ।
00:29 ਮੈਂ ਲਿਨਕਸ ਆਪਰੇਟਿੰਗ ਸਿਸਟਮ ਉਬੰਟੂ ਵਰਜਨ 10.04 LTS, ਅਤੇ ਜਿਓਜੈਬਰਾ ਵਰਜਨ 3.2.40 ਇਸਤੇਮਾਲ ਕਰ ਰਿਹਾ ਹਾਂ ।
00:40 ਹੁਣ ਜਿਓਜੈਬਰਾ ਵਿੰਡੋ ਵਿੱਚ।
00:43 ਸਪ੍ਰੈਡਸ਼ੀਟ ਨੂੰ ਦਿਖਾਉਣ ਲਈ view ਮੈਨਿਊ ਆਪਸ਼ਨ ਵਿੱਚ ਜਾਓ ਅਤੇ spreadsheet view ਆਪਸ਼ਨ ਨੂੰ ਚੈੱਕ ਕਰੋ।
00:52 ਹੁਣ ਇੱਥੇ xValue ਨਾਮਕ ਇੱਕ ਸਲਾਇਡਰ ਬਣਾਉਂਦੇ ਹਾਂ। ਅਸੀ ਨਿਊਨਤਮ ਅਤੇ ਅਧਿਕਤਮ ਡਿਫਾਲਟ ਵੈਲਿਊ ਨੂੰ ਛੱਡ ਦੇਵਾਂਗੇ ਅਤੇ increment ਨੂੰ 1 ਵਿੱਚ ਬਦਲਦੇ ਹਾਂ।
01:07 xValue ਨੂੰ ਨਿਊਨਤਮ ਵੈਲਿਊ ਦੀ ਤਰਫ ਮੂਵ ਕਰਦੇ ਹਾਂ।
01:12 ਇੱਕ ਬਿੰਦੂ A ਬਣਾਓ। ਬਿੰਦੂ ਉੱਤੇ ਸੱਜਾ ਬਟਨ ਕਲਿਕ ਕਰਕੇ ਅਤੇ object properties ਚੁਣ ਕੇ ਬਿੰਦੂ A ਦੇ ਕੋਆਰਡੀਨੇਟਸ ਨੂੰ X ਕੋਆਰਡੀਨੇਟ ਲਈ xValue ਵਿੱਚ ਅਤੇ Y ਕੋਆਰਡੀਨੇਟ ਲਈ xValue ਤੋਂ ਤਿੰਨ ਗੁਣਾ ਵਿੱਚ ਬਦਲੋ।
01:36 ਇੱਥੇ ਅਸੀ ਲਕੀਰ ਦਾ ਸਲੋਪ ਉਹ ਰੱਖਾਂਗੇ ਜੋ ਇਸ ਬਿੰਦੂ ਦੇ ਦੁਆਰਾ 3 ਤੱਕ ਟਰੇਸ ਹੋਵੇਗੀ। ਕੀਬੋਰਡ ਉੱਤੇ ਟੈਬ ਦਬਾਓ, ਨਾਲ ਹੀ show trace on ਨੂੰ ਚੁਣੋ।
01:50 ਅਤੇ close ਦਬਾਓ। ਸਪ੍ਰੈਡਸ਼ੀਟ ਵਿਊ ਨੂੰ ਮੂਵ ਕਰਦੇ ਹਾਂ, ਜਿਸਦੇ ਨਾਲ ਕਿ ਅਸੀ ਕਾਲਮ A ਅਤੇ B ਵੇਖ ਸਕੀਏ।
02:02 ਹੁਣ ਇੱਥੇ ਪਹਿਲਾਂ ਟੂਲ ਵਿੱਚ ਤੀਸਰੇ ਆਪਸ਼ਨ record to spreadsheet ਆਪਸ਼ਨ ਨੂੰ ਚੁਣੋ।
02:10 ਬਿੰਦੂ A ਨੂੰ ਚੁਣੋ। ਜੇਕਰ ਡਰਾਇੰਗ ਪੈਡ ਵਿੱਚ ਇਹ ਨਹੀਂ ਦਿਖਾਇਆ ਹੋਇਆ ਹੈ, ਤਾਂ ਕਿਰਪਾ ਕਰਕੇ ਇਸਨੂੰ ਅਲਜੈਬਰਾ ਵਿਊ ਵਿਚੋਂ ਚੁਣੋ। ਅਤੇ ਫਿਰ xValue ਸਲਾਇਡਰ ਨੂੰ ਨਿਊਨਤਮ ਤੋਂ ਅਧਿਕਤਮ ਤੱਕ ਮੂਵ ਕਰੋ।
02:23 ਧਿਆਨ ਦਿਓ, ਕਿ ਬਿੰਦੂ A ਦਾ X ਕੋਆਰਡੀਨੇਟ ਸਪ੍ਰੈਡਸ਼ੀਟ ਦੇ ਕਾਲਮ A ਵਿੱਚ ਟਰੇਸ ਕੀਤਾ ਹੈ, ਅਤੇ ਬਿੰਦੂ A ਦੇ Y ਕੋਆਰਡੀਨੇਟ ਨੂੰ ਕਾਲਮ B ਵਿੱਚ ਟਰੇਸ ਕੀਤਾ ਹੈ।
02:34 ਇੱਕ ਵਾਰ ਜਦੋਂ ਇਹ ਪਾਠ ਤਿਆਰ ਹੋ ਜਾਂਦਾ ਹੈ, ਤੁਸੀ ਵਿਦਿਆਰਥੀਆਂ ਨੂੰ ਕਹਿ ਸਕਦੇ ਹੋ ਕਿ ਸਪ੍ਰੈਡਸ਼ੀਟ ਵਿਊ ਵਿੱਚ ਵਿਜੁਅਲ ਟਰੇਸ ਨੂੰ ਵੇਖਕੇ ਜਾਂ ਡੇਟਾ ਨੂੰ ਵੇਖਕੇ ਸਮੀਕਰਨ ਦਾ ਪੂਰਵਾਨੁਮਾਨ ਕਰੋ ।
02:44 ਪੂਰਵਾਨੁਮਾਨਤ ਸਮੀਕਰਨ ਨੂੰ ਇਨਪੁਟ ਬਾਰ ਵਿੱਚ f (x) = 3 x ਦੇ ਰੂਪ ਵਿੱਚ ਇਨਪੁਟ ਕੀਤਾ ਜਾ ਸਕਦਾ ਹੈ। ਜਿਓਜੈਬਰਾ ਵਿੱਚ ਟਾਈਮਸ ਲਈ ਅਸੀ ਸਪੇਸ ਇਸਤੇਮਾਲ ਕਰ ਸਕਦੇ ਹਾਂ ਅਤੇ ਐਂਟਰ ਦਬਾਓ ।
03:05 ਜੇਕਰ ਪੂਰਵਾਨੁਮਾਨ ਠੀਕ ਹੈ ਤਾਂ ਸਾਰੇ ਟਰੇਸ ਕੀਤੇ ਗਏ ਬਿੰਦੂ ਲਕੀਰ ਉੱਤੇ ਹੋਣਗੇ, ਜੋ ਕਿ ਇਨਪੁਟ ਸੀ ਜਾਂ ਸਮੀਕਰਨ ਜੋ ਇਨਪੁਟ ਸੀ ।
03:15 ਸੰਖੇਪ ਵਿੱਚ,
03:18 ਅਸੀਂ ਇੱਕ xValue ਸਲਾਇਡਰ ਬਣਾਇਆ ਹੈ। ਅਸੀਂ (xValue, 3 xValue) ਕੋਆਰਡੀਨੇਟਸ ਦੇ ਨਾਲ ਇੱਕ ਬਿੰਦੂ A ਬਣਾਇਆ ਹੈ।
03:27 ਅਸੀਂ ਵੱਖ-ਵੱਖ xValues ਲਈ ਬਿੰਦੂ A ਦੇ X ਅਤੇ Y ਕੋਆਰਡੀਨੇਟਸ ਨੂੰ ਰਿਕਾਰਡ ਕਰਨ ਲਈ Record to Spreadsheet ਦੀ ਵਰਤੋ ਕਰਦੇ ਹਾਂ।
03:34 ਅਸੀਂ ਸੰਖਿਆ ਪੈਟਰਨਸ ਦਾ ਇਸਤੇਮਾਲ ਕਰਕੇ ਇੱਕ ਇਨਪੁਟ ਸਮੀਕਰਨ ਦਾ ਪੂਰਵਾਨੁਮਾਨ ਕੀਤਾ ਹੈ।
03:40 ਹੁਣ ਪਾਠ ਦੇ ਅਗਲੇ ਭਾਗ ਵਿੱਚ ਚਲਦੇ ਹਾਂ। ਪਹਿਲਾਂ ਬਿੰਦੂ A ਤੋਂ ਟਰੇਸ ਨੂੰ ਹਟਾ ਦਿੰਦੇ ਹਾਂ।
03:53 ਹੁਣ y ਇੰਟਰਸੈਪਟ ਪੈਰਾਮੀਟਰ ਜੋੜਦੇ ਹਾਂ।
03:56 ਇੱਕ ਹੋਰ ਸਲਾਇਡਰ ਬਣਾਓ ਅਤੇ ਉਸਨੂੰ b ਨਾਮ ਦਿਓ ਨਿਊਨਤਮ ਅਤੇ ਅਧਿਕਤਮ ਵੈਲਿਊਸ ਨੂੰ ਛੱਡਕੇ ਅਤੇ increment ਨੂੰ 1 ਵਿੱਚ ਬਦਲ ਕੇ, ਅਤੇ apply ਕਲਿਕ ਕਰੋ ।
04:10 ਅੱਗੇ, ਅਸੀ b ਦੀ ਵੈਲਿਊ ਮੂਵ ਕਰਾਂਗੇ, ਮੂਵ ਟੂਲ ਦਾ ਇਸਤੇਮਾਲ ਕਰੋ ਅਤੇ b ਦੀ ਵੈਲਿਊ ਨੂੰ 2 ਤੱਕ ਮੂਵ ਕਰੋ, xValue ਨੂੰ ਨਿਊਨਤਮ ਵੈਲਿਊ ਵੱਲ ਬਦਲੋ ।
04:24 ਫਿਰ ਬਿੰਦੂ A ਉੱਤੇ ਸੱਜਾ ਬਟਨ ਕਲਿਕ ਕਰੋ। object properties ਚੁਣੋ, y ਕੋਆਰਡੀਨੇਟ ਨੂੰ 3 xValue + b ਵਿੱਚ ਬਦਲੋ, ਕੀਬੋਰਡ ਉੱਤੇ ਟੈਬ ਦਬਾਓ ।
04:40 show trace on ਨੂੰ ਚੈੱਕ ਕਰੋ। ਫਿਰ ਸਪ੍ਰੈਡਸ਼ੀਟ ਵਿਊ ਨੂੰ ਮੂਵ ਕਰੋ, ਜਿਸਦੇ ਨਾਲ ਕਿ ਤੁਸੀ ਕਾਲਮ C ਅਤੇ D ਵੇਖ ਸਕੋ ।
04:50 ਆਪਣਾ ਕਰਸਰ ਸੈੱਲ C1 ਉੱਤੇ ਰੱਖੋ, ਫਿਰ ਦੁਬਾਰਾ record to spreadsheet ਆਪਸ਼ਨ ਇਸਤੇਮਾਲ ਕਰੋ । ਪਹਿਲਾਂ ਬਿੰਦੂ A ਚੁਣੋ, ਇਹ ਉਹ ਹੈ ਜਿਸਨੂੰ ਤੁਸੀ ਟਰੇਸ ਕਰਨਾ ਚਾਹੁੰਦੇ ਹੋ ਅਤੇ ਫਿਰ xValue ਨੂੰ ਨਿਊਨਤਮ ਤੋਂ ਅਧਿਕਤਮ ਤੱਕ ਮੂਵ ਕਰੋ ।
05:06 ਤੁਸੀ ਵੇਖ ਸਕਦੇ ਹੋ ਕਿ ਬਿੰਦੂ A ਦਾ x ਕੋਆਰਡੀਨੇਟ ਸਪ੍ਰੈਡਸ਼ੀਟ ਦੇ ਕਾਲਮ C ਵਿੱਚ ਅਤੇ ਬਿੰਦੂ A ਦਾ y ਕੋਆਰਡੀਨੇਟ ਕਾਲਮ D ਵਿੱਚ ਟਰੇਸ ਹੋਇਆ ਹੈ ।
05:17 ਇਸ ਡੇਟਾ ਤੋਂ ਤੁਸੀ ਵਿਦਿਆਰਥੀਆਂ ਨੂੰ ਪੈਟਰਨ ਸੱਮਝਣ ਅਤੇ ਸਮੀਕਰਨ ਦਾ ਪੂਰਵਾਨੁਮਾਨ ਕਰਨ ਲਈ ਕਹਿ ਸਕਦੇ ਹੋ ।
05:22 ਇਸ ਪਰਿਕ੍ਰੀਆ ਨੂੰ b ਦੀਆਂ ਵੱਖ-ਵੱਖ ਵੈਲਿਊਸ ਲਈ ਦੋਹਰਾਓ l ਪੂਰਵਾਨੁਮਾਨਿਤ ਸਮੀਕਰਨ ਇਨਪੁਟ ਵਾਰ ਵਿੱਚ ਇਨਪੁਟ ਹੋ ਸਕਦਾ ਹੈ ।
05:29 ਹਾਲਾਂਕਿ ਸਾਡੇ ਕੋਲ f(x) ਪਹਿਲਾਂ ਤੋਂ ਹੀ ਹੈ, ਮੈਂ g(x) = 3x+b ਇਸਤੇਮਾਲ ਕਰਾਂਗਾ, b ਦੀ ਵੈਲਿਊ ਇੱਥੇ 2 ਹੈ । ਅਤੇ enter ਦਬਾਓ ।
05:51 ਹੁਣ ਸਾਰ ਦੇ ਲਈ, ਅਸੀਂ b ਨਾਮਕ ਇੱਕ ਹੋਰ ਸਲਾਇਡਰ ਬਣਾਇਆ ਹੈ, ਬਿੰਦੂ A ਦੇ ਕੋਆਰਡੀਨੇਟ ਨੂੰ xValue ਅਤੇ y ਕੋਆਰਡੀਨੇਟ ਲਈ 3 xValue+b ਵਿੱਚ ਬਦਲਿਆ ਹੈ ।
06:02 ਵੱਖ-ਵੱਖ xValue ਅਤੇ b ਵੈਲਿਊਸ ਦੇ ਲਈ, ਬਿੰਦੂ A ਦੇ x ਅਤੇ y ਕੋਆਰਡੀਨੇਟਸ ਨੂੰ ਰਿਕਾਰਡ ਕਰਨ ਲਈ Record to Spreadsheet ਆਪਸ਼ਨ ਦਾ ਇਸਤੇਮਾਲ ਕਰੋ ।
06:11 ਅਸੀਂ ਇੱਕ ਇਨਪੁਟ ਸਮੀਕਰਨ f(x ) = 3x + b ਨੂੰ ਪੂਰਵਾਨੁਮਾਨਿਤ ਕੀਤਾ, ਇੱਥੇ ਅਸੀਂ ਕੇਵਲ ਸਮੀਕਰਨ ਨੂੰ g ( x ) ਕਿਹਾ ਹੈ ।
06:23 ਹੁਣ ਅਸਾਈਨਮੈਂਟ ਉੱਤੇ ਚੱਲਦੇ ਹਾਂ ।
06:25 ਅਸਾਈਨਮੈਂਟ ਵਿੱਚ ਇੱਕ ਵਰਗਾਕਾਰ ਸਮੀਕਰਨ ਨੂੰ ਸਲਾਇਡਰਸ xValue ਅਤੇ a ਨੂੰ ਬਣਾ ਕੇ ਟਰੇਸ ਕਰੋ ।
06:33 x ਕੋਆਰਡੀਨੇਟ ਲਈ xValue ਅਤੇ y ਕੋਆਰਡੀਨੇਟ ਲਈ xValue^2 ਕੋਆਰਡੀਨੇਟਸ ਦੇ ਨਾਲ ਇੱਕ ਬਿੰਦੂ A ਬਣਾਓ ।
06:43 ਵੱਖ-ਵੱਖ xValue ਅਤੇ a ਵੈਲਿਊਸ ਦੇ ਲਈ , ਬਿੰਦੂ A ਦੇ x ਅਤੇ y ਕੋਆਰਡੀਨੇਟਸ ਨੂੰ ਰਿਕਾਰਡ ਕਰਨ ਲਈ Record to Spreadsheet ਆਪਸ਼ਨ ਦਾ ਇਸਤੇਮਾਲ ਕਰੋ ।
06:51 ਅਤੇ ਸਮੀਕਰਨ f ( x ) = a x^2 ਨੂੰ ਪੂਰਵਾਨੁਮਾਨ ਅਤੇ ਇਨਪੁਟ ਕਰਨ ਲਈ । ਅਸਾਈਨਮੈਂਟ ਦੇ ਨਾਲ ਜਾਰੀ ਰਹਿਣ ਦੇ ਲਈ, ਅਸੀ ਇੱਕ ਵਰਗਾਕਾਰ ਸਮੀਕਰਨ a x^2 + bx + 3 ਨੂੰ ਟਰੇਸ ਕਰਾਂਗੇ ।
07:05 ਅਸੀ ਇੱਕ ਹੋਰ ਸਲਾਇਡਰ b ਬਣਾਉਂਦੇ ਹਾਂ। y ਕੋਆਰਡੀਨੇਟ ਲਈ ਕੋਆਰਡੀਨੇਟਸ xValue, a xValue^2 + b xValue + 3 ਦੇ ਨਾਲ ਇੱਕ ਬਿੰਦੂ A ਬਣਾਓ ।
07:18 ਵੱਖ-ਵੱਖ a ਅਤੇ b ਵੈਲਿਊ ਸੰਯੋਜਨਾਂ ਦੇ ਲਈ , ਬਿੰਦੂ A ਦੇ x ਅਤੇ y ਕੋਆਰਡੀਨੇਟਸ ਨੂੰ ਰਿਕਾਰਡ ਕਰਨ ਲਈ Record to Spreadsheet ਆਪਸ਼ਨ ਦਾ ਇਸਤੇਮਾਲ ਕਰੋ।
07:26 ਸਮੀਕਰਨ f(x) = a x^2 + b x + 3 ਦਾ ਪੂਰਵਾਨੁਮਾਨ ਕਰੋ ਅਤੇ ਇਨਪੁਟ ਕਰੋ।
07:32 ਮੈਂ ਇਹ ਜਿਓਜੈਬਰਾ ਫਾਇਲ ਪਹਿਲਾਂ ਤੋਂ ਹੀ ਬਣਾ ਲਈ ਹੈ। ਇਸ ਮਾਮਲੇ ਵਿੱਚ trace on ਨੂੰ ਚੁਣੋ, ਇਹ ਪਹਿਲਾਂ ਤੋਂ ਹੀ ਆਨ(on) ਹੈ।
07:43 ਅਸੀ x ਵੈਲਿਊ ਨੂੰ ਨਿਊਨਤਮ ਵਿੱਚ ਬਦਲਾਂਗੇ, ਅਤੇ ਫਿਰ record to spreadsheet ਦਾ ਇਸਤੇਮਾਲ ਕਰਾਂਗੇ, ਬਿੰਦੂ A ਨੂੰ ਚੁਣਾਂਗੇ ਅਤੇ xValue ਸਲਾਇਡਰ ਨੂੰ ਮੂਵ ਕਰਾਂਗੇ।
08:05 ਅਸੀ ਪੂਰਵਾਨੁਮਾਨਿਤ ਸਮੀਕਰਨ f (x) = 2 x^2 + 2 x + 3 ਨੂੰ ਇਨਪੁਟ ਕਰ ਸਕਦੇ ਹਾਂ , ਜਿਸਨੂੰ ਅਸੀਂ ਸਥਿਰ ਵੈਲਿਊ ਨੂੰ ਨਿਰਧਾਰਤ ਕਰਨ ਲਈ ਇਸਤੇਮਾਲ ਕੀਤਾ ਹੈ ।
08:28 ਇਸ ਪੈਰਾਬੋਲਾ ਦੇ ਉਪਰ ਟਰੇਸੇਸ (traces) ਉੱਤੇ ਧਿਆਨ ਦਿਓ।
08:36 ਇਸ ਵੈੱਬਸਾਈਟ ਉੱਤੇ ਉਪਲੱਬਧ ਵੀਡੀਓ ਨੂੰ ਵੇਖੋ, ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ ।
08:47 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ, ਆਨਲਾਇਨ ਟੈਸਟ ਪਾਸ ਕਰਨ ਵਾਲੀਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ। ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਇਸ ਈ-ਮੇਲ ਐਡਰੇਸ ਉੱਤੇ ਸੰਪਰਕ ਕਰੋ।
09:02 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ । ਜਿਆਦਾ ਜਾਣਕਾਰੀ ਇਸ ਵੈਬਸਾਈਟ ਉੱਤੇ ਉਬਲਬਧ ਹੈ ।
09:16 ਧੰਨਵਾਦ। ਆਈ ਆਈ ਟੀ ਬਾੰਬੇ ਵਲੋਂ, ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਜਿਓਜੈਬਰਾ ਬਾਰੇ ਜਿਆਦਾ ਸਿੱਖਣ ਦਾ ਆਨੰਦ ਲਵੋ।

Contributors and Content Editors

Harmeet