Geogebra/C3/Exporting-GeoGebra-Files/Punjabi
From Script | Spoken-Tutorial
| Time | Narration |
| 00:00 | ਸੱਤ ਸ਼੍ਰੀ ਅਕਾਲl |
| 00:02 | ਜਿਓਜੈਬਰਾ ਵਿੱਚ ਐਕਸਪੋਰਟ ਫੀਚਰ ਦੇ ਇਸ ਜਿਓਜੈਬਰਾ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
| 00:07 | ਜੇਕਰ ਤੁਸੀ ਪਹਿਲੀ ਵਾਰ ਜਿਓਜੈਬਰਾ ਦਾ ਪ੍ਰਯੋਗ ਕਰ ਰਹੇ ਹੋ ਤਾਂ |
| 00:10 | ਕਿਰਪਾ ਕਰਕੇ ਸਪੋਕਨ ਟਿਊਟੋਰਿਅਲ ਵੈਬਸਾਈਟ ਉੱਤੇ ਜਿਓਜੈਬਰਾ ਦੀ ਜਾਣ ਪਹਿਚਾਣ ਦੇ ਟਿਊਟੋਰਿਅਲ ਨੂੰ ਵੇਖੋ । |
| 00:17 | ਇਸ ਟਿਊਟੋਰਿਅਲ ਵਿੱਚ: |
| 00:18 | ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿਚ ਸਿਖਾਂਗੇ:ਜਿਓਜੈਬਰਾ ਵਿੱਚ ਐਕਸਪੋਰਟ ਫੀਚਰ ਦੇ ਬਾਰੇ ਵਿੱਚ। |
| 00:22 | ਡਰਾਇੰਗ ਪੈਡ ਫਿਗਰਸ ਨੂੰ ਸਟੈਟਿਕ ਪਿਕਚਰ ਦੀ ਤਰ੍ਹਾਂ ਐਕਸਪੋਰਟ ਕਰਨ ਦੇ ਬਾਰੇ ਵਿਚ I |
| 00:26 | ਅਤੇ ਜਿਓਜੈਬਰਾ ਫਾਇਲ ਨੂੰ ਡਾਈਨੈਮਿਕ HTML ਵੈਬਪੇਜ ਦੀ ਤਰ੍ਹਾਂ ਐਕਸਪੋਰਟ ਕਰਨ ਦੇ ਬਾਰੇ ਵਿਚ I |
| 00:31 | ਜਿਓਜੈਬਰਾ ਸ਼ੁਰੂ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ |
| 00:34 | GNU / ਲਿਨਕਸ ਆਪਰੇਟਿੰਗ ਸਿਸਟਮ ਉਬੰਟੁ ਵਰਜਨ 10.04 LTS |
| 00:39 | ਅਤੇ ਜਿਓਜੈਬਰਾ ਵਰਜਨ 3.2.40.0 |
| 00:44 | ਹੁਣ ਜਿਓਜੈਬਰਾ ਵਿੰਡੋ ਲਈ |
| 00:48 | ਕੋਈ ਜਿਓਜੈਬਰਾ ਫਾਇਲ ਖੋਲੋ ਜੋ ਤੁਸੀਂ ਮੈਨਿਊ (menu) ਆਪਸ਼ਨ ਵਿੱਚ ਫਾਇਲ ਅਤੇ ਓਪਨ ਚੁਣ ਕੇ ਪਹਿਲਾਂ ਹੀ ਬਣਾ ਲਈ ਹੈ। |
| 00:57 | ਹੁਣ ConcentricCircles.ggb ਚੁਣੋ ਅਤੇ ਓਪਨ ਉੱਤੇ ਕਲਿਕ ਕਰੋ । |
| 01:04 | ਹੁਣ ਮੈਨਿਊ ਆਪਸ਼ਨ ਵਿਊ ਨੂੰ ਚੁਣ ਕੇ ਅਤੇ ਆਪਸ਼ੰਸ ਨੂੰ ਅਨਚੈਕ ਕਰਕੇ ਐਲਜੈਬਰਾ ਅਤੇ ਸਪਰੈਡਸ਼ੀਟ ਵਿਊਜ ਨੂੰ ਬੰਦ ਕਰਦੇ ਹਾਂ, ਜੇਕਰ ਉਹ ਖੁੱਲੇ ਹਨ। |
| 01:16 | ਅਸੀ ਮੂਵ ਗਰਾਫਿਕਸ ਵਿਊ ਟੂਲ ਪ੍ਰਯੋਗ ਕਰ ਸਕਦੇ ਹਾਂ ਅਤੇ ਡਰਾਇੰਗ ਪੈਡ ਆਬਜੇਕਟਸ ਨੂੰ ਸਥਿਤ ਕਰ ਸਕਦੇ ਹਾਂI |
| 01:22 | ਤੁਸੀ ਆਬਜੈਕਟ ਨੂੰ ਐਕਸਪੋਰਟ ਕਰਨ ਲਈ ਚੁਣ ਸਕਦੇ ਹੋ ਜਾਂ ਤੁਸੀ ਸੰਪੂਰਨ ਡਰਾਇੰਗ ਪੈਡ ਐਕਸਪੋਰਟ ਕਰ ਸਕਦੇ ਹੋ ਜੇਕਰ ਤੁਸੀ ਕੋਈ ਆਬਜੇਕਟਸ ਨਹੀਂ ਚੁਣਦੇ । |
| 01:32 | ਮੈਨਿਊ ਆਪਸ਼ਨ File > > Export > > Graphics View as Picture ਨੂੰ ਚੁਣੋ I |
| 01:40 | ਫਾਇਲ ਦਾ ਫਾਰਮੇਟ ਚੁਣੋ, ਜੋ ਤੁਸੀ ਐਕਸਪੋਰਟ ਕਰਨੀ ਚਾਹੁੰਦੇ ਹੋ, ਚਲੋ png ਨੂੰ ਚੁਣਦੇ ਹਾਂ। |
| 01:48 | ਤੁਸੀ ਇਥੇ ਸਕੇਲ ਬਦਲ ਸਕਦੇ ਹੋ, ਅਸੀ ਡਿਫਾਲਟ ਵੈਲਿਊਜ ਹੀ ਛੱਡ ਦੇਵਾਂਗੇ । |
| 01:53 | ਤੁਸੀ ਰੈਜੋਲੁਸ਼ਨ (resolution) ਨੂੰ ਵਧਾ ਜਾਂ ਘਟਾ ਸਕਦੇ ਹੋ । |
| 01:58 | ਸੇਵ ਉੱਤੇ ਕਲਿਕ ਕਰੋ । |
| 02.01 | ਇੱਥੇ ਫੋਲਡਰ ਨੇਮ ਚੁਣੋ, ਫਾਇਲ ਨੇਮ ਚੁਣੋ। |
| 02:07 | ਫਾਇਲ ਟਾਈਪ png ਇੱਥੇ ਪਹਿਲਾਂ ਤੋਂ ਹੀ ਹੈ, ਅਤੇ ਸੇਵ ਉੱਤੇ ਕਲਿਕ ਕਰੋ । |
| 02:15 | ਸਾਰ ਕਰਨ ਦੇ ਲਈ, |
| 02:17 | ਡਰਾਇੰਗ ਪੈਡ ਉੱਤੇ ਆਬਜੇਕਟਸ ਚੁਣੋ, ਜਾਂ ਪੂਰੇ ਡਰਾਇੰਗ ਪੈਡ ਨੂੰ ਐਕਸਪੋਰਟ ਕਰਨ ਲਈ ਇਸਨੂੰ ਅਨਚੁਣਿਆ ਹੀ ਛੱਡ ਦਿਓ । |
| 02:26 | ਮੈਨਿਊ ਆਪਸ਼ਨ File > Export > Graphics View as Picture ਚੁਣੋ I |
| 02:33 | ਫਾਰਮੇਟ, ਸਕੇਲ ਅਤੇ ਰੈਜੋਲੁਸ਼ਨ ਨੂੰ ਚੁਣੋ ਅਤੇ ਐਕਸਪੋਰਟ ਕੀਤੀ ਗਈ ਫਾਇਲ ਨੂੰ ਸੇਵ ਕਰੋ । |
| 02:40 | ਹੁਣ ਪਾਠ ਦੇ ਦੂੱਜੇ ਹਿੱਸੇ ਦੇ ਲਈ । |
| 02:45 | ਜਿਓਜੈਬਰਾ ਨੂੰ ਡਾਈਨੈਮਿਕ ਵੈਬਪੇਜ ਦੀ ਤਰ੍ਹਾਂ ਐਕਸਪੋਰਟ ਕਰੋ । |
| 02:49 | ਸਭ ਤੋਂ ਪਹਿਲਾਂ ਜਿਓਜੈਬਰਾ ਫਾਇਲ ਖੋਲੋ। ਉਦਾਹਰਣ ਲਈ |
| 02:53 | Interior Angles.ggb, |
| 02.59 | ਹੁਣ ਮੈਨਿਊ ਆਪਸ਼ਨ File, Export > > Dynamic Worksheet as webpage ਚੁਣੋ |
| 03:09 | ਇੱਕ ਬਾਕਸ ਦਿਖਾਇਆ ਹੋਇਆ ਹੈ। |
| 03:12 | ਟਾਇਟਲ (Title), ਔਥਰ ਨੇਮ (Author name) ਅਤੇ ਡੇਟ (Date) ਐਂਟਰ ਕਰੋ। |
| 03:18 | ਇੱਥੇ ਜਨਰਲ ਅਤੇ ਐਡਵਾਂਸਡ ਦੋ ਟੈਬ ਹਨ । |
| 03:22 | ਜਨਰਲ ਟੈਬ ਵਿੱਚ ਤੁਸੀ ਟੈਕਸਟ ਟਾਈਪ ਕਰ ਸਕਦੇ ਹੋ, ਜੋ ਕੰਸਟਰਕਸ਼ਨ ਦੇ ਉੱਤੇ ਅਤੇ ਕੰਸਟਰਕਸ਼ਨ ਦੇ ਹੇਠਾਂ ਚਾਹੁੰਦੇ ਹੋ। |
| 03:30 | ਕੰਸਟਰਕਸ਼ਨ ਦੇ ਉੱਤੇ ਦਿਖਾਉਣ ਲਈ ਇਹ ਟੈਕਸਟ ਜੋੜੋ। |
| 03:37 | ਮੈਂ ਕੀਬੋਰਡ ਉੱਤੇ CTRL+X ਦਬਾ ਕੇ ਜਾਣਕਾਰੀ ਨੂੰ ਕੱਟ ਅਤੇ ਪੇਸਟ ਕਰਾਂਗਾ। |
| 03:43 | ਅਤੇ ਫਿਰ ਕੀਬੋਰਡ ਉੱਤੇ ਦੁਬਾਰਾ CTRL+V ਦਬਾਵਾਂਗਾ। |
| 03:48 | ਤਿਕੋਨ ਕੋਨਿਆਂ ਨੂੰ ਮੂਵ ਕਰੋ ਅਤੇ ਤਿਕੋਨ ਦੇ ਅੰਦਰੂਨੀ ਕੋਣਾਂ ਦੀਆਂ ਵੈਲਿਊਜ ਨੂੰ ਦੇਖੋ । |
| 03:56 | ਹੁਣ ਕੰਸਟਰਕਸ਼ਨ ਦੇ ਹੇਠਾਂ ਜੋੜੋ Observe what happen when A, B and C are on a straight line by dragging the vertices. |
| 04:08 | ਹੁਣ ਐਡਵਾਂਸਡ ਟੈਬ ਲਈ |
| 04:10 | ਇੱਥੇ ਕਈ ਚੈੱਕ ਬਾਕਸਸ ਹਨ ਜੋ ਜਿਓਜੈਬਰਾ ਦੇ ਫੀਚਰਸ ਅਤੇ ਆਪਸ਼ੰਸ ਨੂੰ ਜੋੜਦੇ ਹਨ ਜਿਓਜੈਬਰਾ ਪੇਜ ਦੇ ਇੱਕ ਭਾਗ ਦੀ ਤਰ੍ਹਾਂ ਸ਼ਾਮਿਲ ਕਰਨ ਲਈ । |
| 04:18 | ਵੈਬਪੇਜ ਉੱਤੇ ਰਾਇਟ-ਕਲਿਕ ਫੀਚਰ ਨੂੰ ਸਮਰੱਥਾਵਾਨ ਬਣਾਉਣ ਦੇ ਲਈ, ਇਸਨੂੰ ਚੈੱਕ ਕਰੋl |
| 04:23 | ਮੂਵਿੰਗ ਲੇਬਲਸ (labels) ਨੂੰ ਸਮਰੱਥਾਵਾਨ ਬਣਾਉਣ ਦੇ ਲਈ, ਇਸਨੂੰ ਚੈੱਕ ਕਰੋl |
| 04:28 | ਇੱਕ ਆਇਕਨ ਦੇ ਲਈ, ਜੋ ਕੰਸਟਰਕਸ਼ਨ ਨੂੰ ਫੇਰ ਸ਼ੁਰੁਆਤੀ ਸਥਿਤੀ ਵਿੱਚ ਬਦਲਦਾ ਹੈ, ਇਸਨੂੰ ਚੈੱਕ ਕਰੋl |
| 04:35 | ਜਿਓਜੈਬਰਾ ਵੈਬਪੇਜ ਉੱਤੇ ਡਬਲ ਕਲਿਕ ਕਰਕੇ ਜੇਕਰ ਤੁਸੀ ਆਪਣੇ ਕੰਪਿਊਟਰ ਉੱਤੇ ਜਿਓਜੈਬਰਾ ਐਪਲੀਕੇਸ਼ਨ ਵਿੰਡੋ ਖੋਲ੍ਹਣਾ ਚਾਹੁੰਦੇ ਹੋ, ਇਸਨੂੰ ਚੈੱਕ ਕਰੋl |
| 04:45 | ਜੇਕਰ ਤੁਸੀ ਮੈਨਿਊ ਬਾਰ, ਟੂਲ ਬਾਰ ਅਤੇ ਇਨਪੁਟ ਬਾਰ ਜਾਂ ਸੇਵ ਅਤੇ ਪ੍ਰਿੰਟ ਫੀਚਰਸ ਨੂੰ ਆਪਣੇ ਵੈਬਪੇਜ ਉੱਤੇ ਦਿਖਾਉਣਾ ਚਾਹੁੰਦੇ ਹੋ ਤਾਂ, ਇੱਥੇ ਉਚਿਤ ਬਾਕਸਸ ਨੂੰ ਚੁਣੋ। |
| 04:56 | ਤੁਸੀ ਜਿਓਜੈਬਰਾ ਵਿੰਡੋ ਦੀ ਚੋੜਾਈ ਅਤੇ ਉਚਾਈ ਨੂੰ ਬਦਲ ਸਕਦੇ ਹੋ, ਜੋ ਇੱਥੇ ਵੈਬਪੇਜ ਉੱਤੇ ਦਿਖਾਏ ਹੋਏ ਹਨ। |
| 05:03 | ਐਕਸਪੋਰਟ ਚੁਣੋ ਅਤੇ ਬਰਾਉਜਰ ਵਿੱਚ ਦੇਖਣ ਦੇ ਲਈ, ਇਸਨੂੰ html ਫਾਇਲ ਦੀ ਤਰ੍ਹਾਂ ਸੇਵ ਕਰੋ। |
| 05:11 | ਜਿਵੇਂ ਕਿ ਮੈਂ firefox ਵੈਬ ਬਰਾਊਜਰ ਦੀ ਵਰਤੋ ਕਰਦਾ ਹਾਂ, ਇਹ ਤੁਰੰਤ ਹੀ ਖੁਲਦਾ ਹੈ ਇੱਕ ਵਾਰ ਜਦੋਂ ਮੈਂ ਇਸਨੂੰ ਐਕਸਪੋਰਟ ਕਰਦਾ ਹਾਂ । |
| 05:22 | ਤੁਸੀ ਕੰਸਟਰਕਸ਼ਨ ਦੇ ਉੱਤੇ ਅਤੇ ਕੰਸਟਰਕਸ਼ਨ ਦੇ ਹੇਠਾਂ ਟੈਕਸਟ ਵੇਖ ਸਕਦੇ ਹੋ । |
| 05:29 | ਜਿਵੇਂ ਕਿ ਇਹ ਡਾਈਨੈਮਿਕ ਵੈਬ ਪੇਜ ਹੈ ਤੁਸੀ ਕੋਨਿਆਂ ਨੂੰ ਮੂਵ ਕਰ ਸਕਦੇ ਹੋ ਅਤੇ ਚਿੱਤਰ ਵਿੱਚ ਬਦਲਾਵ ਨੂੰ ਵੇਖ ਸਕਦੇ ਹੋ । |
| 05:38 | ਇਸਦਾ ਸਾਰ ਕਰਨ ਦੇ ਲਈ, |
| 05:39 | ਜਿਓਜੈਬਰਾ ਫਾਇਲ ਖੋਲੋ ਜੋ ਤੁਸੀ ਪਹਿਲਾਂ ਹੀ ਬਣਾ ਚੁੱਕੇ ਹੋ, ਮੈਨਿਊ ਆਪਸ਼ਨ ਵਿੱਚ File > Export > Dynamic Worksheet as webpage ਚੁਣੋl |
| 05:50 | ਟਾਇਟਲ (Title), ਟੈਕਸਟ (Text) ਅਤੇ ਐਡਵਾਂਸਡ (Advanced) ਫੀਚਰ ਚੁਣੋ ਅਤੇ ਆਪਣੀ ਜਿਓਜੈਬਰਾ ਫਾਇਲ ਨੂੰ ਵੈਬਪੇਜ , html ਫਾਇਲ ਦੀ ਤਰ੍ਹਾਂ ਐਕਸਪੋਰਟ ਕਰੋ । |
| 06:01 | ਵੈਬ ਬਰਾਉਜਰ ਪ੍ਰਯੋਗ ਕਰਕੇ html ਫਾਇਲ ਵੇਖੋ । |
| 06:05 | ਵੈਬ ਬਰਾਉਜਰ ਉੱਤੇ ਕੰਮ ਕਰਨ ਲਈ, ਜਿਓਜੈਬਰਾ ਦੇ ਲਈ ਤੁਹਾਨੂੰ ਜਾਵਾ(java) ਸੰਸਥਾਪਿਤ ਕਰਨਾ ਜਰੂਰੀ ਹੈ । |
| 06:11 | ਹੁਣ ਅਸਾਈਨਮੈਂਟ ਲਈ |
| 06:13 | ਜਿਓਜੈਬਰਾ ਫਾਇਲ ਨੂੰ ਖੋਲੋ ਅਤੇ ਕੁੱਝ ਆਬਜੈਕਟਸ ਜਾਂ ਪੂਰੀ ਡਰਾਇੰਗ ਪੈਡ ਚੁਣ ਕੇ ਇਸਨੂੰ ਸਟੈਟਿਕ ਪਿਕਚਰ ਦੀ ਤਰ੍ਹਾਂ ਐਕਸਪੋਰਟ ਕਰੋ । |
| 06:24 | ਅਤੇ ਡਾਈਨੈਮਿਕ ਵੈਬ ਪੇਜ ਦੀ ਤਰ੍ਹਾਂ। |
| 06:25 | ਡਾਈਨੈਮਿਕ ਵੈਬ ਪੇਜ ਵਿੱਚ ਹੇਠਾਂ ਦਿੱਤੇ ਫੀਚਰਸ ਸ਼ਾਮਿਲ ਕਰੋ । |
| 06:29 | Reset (ਰੀਸੈੱਟ) ਆਪਸ਼ਨ ਅਤੇ Tool Bar (ਟੂਲ ਬਾਰ) ਆਪਸ਼ਨl |
| 06:33 | ਇਸ ਵੈਬਸਾਈਟ ਉੱਤੇ ਉਪਲੱਬਧ ਵੀਡੀਓ ਵੇਖੋ, |
| 06:36 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। |
| 06:40 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀਂ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। |
| 06.44 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ I |
| 06.49 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
| 06.52 | ਜਿਆਦਾ ਜਾਣਕਾਰੀ ਲਈ ਇਸ ਈਮੇਲ ਐਡਰੈਸ ਉੱਤੇ ਸੰਪਰਕ ਕਰੋ। |
| 06.58 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
| 07:01 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ। |
| 07:07 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਵੈਬਸਾਈਟ ਉੱਤੇ ਉਪਲੱਬਧ ਹੈ। |
| 07:12 | ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |