GIMP/C2/The-Curves-Tool/Punjabi

From Script | Spoken-Tutorial
Jump to: navigation, search
Time Narration
00:25 ਮੀਟ ਦ ਜਿੰਪ (Meet The Gimp)ਦੇ ਸਪੋਕਣ ਟਯੂਟੋਰਿਯਲ (spoken tutorial)ਵਿੱਚ ਤੁਹਾਡਾ ਸੁਵਾਗਤ ਹੈ।
00:28 ਮੇਰਾ ਨਾਮ ਰੌਲਫ ਸਟੈਨੌਰਟ ਹੈ ਤੇ ਮੈਂ ਇਸਦੀ ਰਿਕਾਰਡਿੰਗ (recording)(Bremen, Northen Germany)ਬਰੀਮਨ, ਨੌਰਦਨ ਜਰਮਨੀ ਵਿੱਚ ਕਰ ਰਿਹਾ ਹਾਂ।
00:33 ਆਉ ਅੱਜ ਦੇ ਟਯੂਟੋਰਿਯਲ ਨੂੰ ਸ਼ੁਰੁ ਕਰੀਏ।
00:35 ਇਹ ਕਰਵਸ (CURVES)ਬਾਰੇ ਹੈ।
00:37 ਆਉ ਪਹਿਲਾਂ ਟੂਲ ਬੌਕਸ (tool box)ਵਿੱਚ ਕਰਵਸ ਟੂਲ (Curves tool) ਨੂੰ ਐਕਟੀਵੇਟ (activate)ਕਰੀਏ।
00:44 ਤੁਸੀਂ ਵੇਖ ਸਕਦੇ ਹੋ ਕਿ ਕਰਵਸ ਟੂਲ ਵਿੱਚ ਇੱਕ ਹਿਸਟੋਗਰਾਮ (histogram)ਹੈ ਅਤੇ ਇੱਥੇ ਗ੍ਰੇ ਸਕੇਲ (grey scale)ਦੇ ਨਾਲ 2 ਬਾਰਸ (bars)ਹਣ।
00:58 ਫੇਰ ਕਰਵਸ ਟੂਲ ਵਿੱਚ ਸਿਲੈਕਟ (select) ਕਰਣ ਲਈ ਕੁੱਝ ਬਟਨਸ (buttons)ਹਣ ਜਿਵੇਂ ਪ੍ਰੀਵਿਉ,(preview, save) ਸੇਵ, ਓਪਨ (open) ਆਦੀ।
01:06 ਪਰ ਹੁਣ ਵਾਸਤੇ ਅਸੀਂ ਕਰਵ ਟੂਲ ਦੇ ਗ੍ਰੇ ਸਕੇਲ ਵੱਲ ਧਿਆਨ ਦਿਆਂਗੇ।
01:11 ਇਹ ਕਲਰ ਬਾਰ ਇੱਥੇ ਮੁਖ ਇੱਮੇਜ (image)ਦੀ ਵੱਖ ਵੱਕ ਕਲਰ ਰੇੰਜ (colour range) ਵਿਖਾਉੰਦੀ ਹੈ।
01:20 ਇਸ ਬਾਰ ਵਿੱਚ ਸਾਡੇ ਕੋਲ ਕੁੱਝ ਪਿਕਸਲਸ (pixels)ਬਹੁਤ ਡਾਰਕ (dark) ਅਤੇ ਕੁੱਝ ਬਹੁਤ ਬਰਾਈਟ (bright)ਹਣ ਤੇ ਇਨਹਾਂ ਦੇ ਵਿੱਚਕਾਰ ਕੁੱਜ ਪਿਕਸਲਸ ਜੇ ਡਾਰਕ ਤੋਂ ਲਾਈਟ (light) ਹੈ ,ਹਣ।
01:33 ਇੱਥੇ ਹੋਰੀਜੋੰਟਲ (horizontal) ਬਾਰ ਵਿੱਚ 256 ਵੱਖ ਵੱਖ ਕਲਰ ਟੋਣਸ (tones) ਹਣ।
01:39 ਸ਼ੁਰੁਆਤੀ ਪੁਆਇੰਟ (point) ਇਸ ਬਾਰ ਉੱਤੇ ਜੀਰੋ (zero)ਹੈ ਜੋ ਬਲੈਕ (black) ਹੈ ਤੇ ਆਖਿਰਲਾ ਪੁਆਇੰਟ 255 ਹੈ ਜੋ ਵਾਈਟ (white)ਹੈ।
01:49 ਤੇ ਉਦਾਹਰਨ ਲਈ 184 ਇੱਥੇ ਗ੍ਰੇ ਹੈ।
01:53 ਇਸ ਇੱਮੇਜ ਵਿੱਚ ਬਹੁਤ ਸਾਰੇ ਰੰਗ ਹਣ ਤੇ ਮੈਂ ਤੁਹਾਨੂੰ ਇੱਥੇ ਚੈਨਲ (channel)ਬਦਲ ਕੇ ਵੱਖ ਵੱਖ ਰੰਗ ਵਿਖਾ ਸਕਦਾ ਹਾਂ।
02:01 ਆਉ ਕਲਰ ਚੈਨਲ ਚ ਰੈਡ(red) ਸਿਲੈਕਟ ਕਰੀਏ ਤੇ ਤੁਸਈਂ ਇੱਮੇਜ ਵਿੱਚ ਰੈਡ ਟੋਨ ਵੇਖ ਸਕਦੇ ਹੋ।
02:07 ਇੱਸੇ ਤਰਹਾਂ ਤੁਸੀਂ ਇਸਨੂੰ ਗਰੀਨ (green) ਅਤੇ ਬਲੂ (blue) ਟੋਨਸ ਲੈਣ ਵਾਸਤੇ ਇਸਨੂੰ ਬਦਲ ਸਕਦੇ ਹੋ।
02:14 ਇਸ ਚੈਨਲ ਵਿੱਚ ਇਹ ਬਹੁਤੀ ਹੈਰਾਨਜਨਕ ਗੱਲ ਨਹੀਂ ਹੈ ਕਿ ਇੱਥੇ ਗਰੀਨ ਚੈਨਲ ਪ੍ਰਧਾਨ ਚੈਨਲ ਹੈ ਜਿਸਦੇ ਵਿੱਚ ਬਹੁਤ ਵੈਲਯੂਸ (values)ਹਣ।
02:24 ਹੁਣ ਰੀਸੈਟ (reset)ਚੈਨਲ ਤੇ ਕਲਿਕ (click) ਕਰੋ।
02:27 ਹਰ ਟੋਨ ਦੇ ਉੱਪਰ ਹਿਸਟੋਗਰਾਮ ਦਾ ਕਰਵ ਪਿਕਸਲ ਦੀ ਲਯੂਮਿਨੌਸਿਟੀ (luminosity) ਦੀ ਗਿਣਤੀ ਹੈ।
02:38 ਇੱਥੇ ਸਾਡੇ ਕੋਲ ਇੱਕ ਏਰੀਆ (area)ਇਹੋ ਜਿਹਾ ਹੈ ਜਿਸਦੇ ਵਿੱਚ ਇਸ ਟਰਮਿਨਲ (terminal)ਦੇ ਅਤੇ ਬਾਰ ਦੇ ਉੱਤੇ ਇਸ ਟਰਮੀਨਲ ਦੇ ਪਿਕਸਲਸ ਸੇਮ (same)ਨੰਬਰਾਂ ਦੇ ਹਣ।
02:49 ਹਿਸਟੋਗਰਾਮ ਇਹ ਵਿਖਾਉੰਦਾ ਹੈ ਕਿ ਇੱਥੇ ਕਲਰ ਰੇੰਜ ਸਬਤੋਂ ਉੱਚੀ ਹੈ।
02:56 ਜਦੋਂ ਕਰਵ ਟੂਲ ਐਕਟਿਵ ਹੈ, ਤੁਸੀਂ ਇੱਮੇਜ ਤੇ ਜਾਉ ਤੇ ਮਾਉਸ ਕਰਸਰ (mouse cursor)ਇੱਕ ਛੋਟੇ ਡਰੌਪਰ (dropper) ਵਿੱਚ ਬਦਲ ਜਾਂਦਾ ਹੈ, ਜਦੋਂ ਮੈਂ ਇੱਤੇ ਕਲਿਕ ਕਰਦਾ ਹਾਂ, ਹਿਸਟੋਗਰਾਮ ਦੀ ਲਾਈਨ (line)ਉਸ ਪੁਆਇੰਟ ਤੇ ਸ਼ਿਫਟ (shift)ਹੋ ਜਾਂਦੀ ਹੈ।
03:10 ਤੁਸੀਂ ਇੱਮੇਜ ਤੇ ਕਲਿਕ ਕਰ ਸਕਦੇ ਹੋ ਤੇ ਇਸ ਵਿੱਚ ਕਿਹੜੀ ਟੋਨ ਕਿੱਥੇ ਹੈ ਇਹ ਜਾਣਨ ਲਈ ਚਾਰੋਂ ਪਾਸੇ ਘੁੰਮ ਸਕਦੇ ਹੋ।
03:18 ਹੁਣ ਅਸੀਂ ਇੱਥੇ ਹੋਰੀਜੋੰਟਲ ਬਾਰ ਕਵਰ ਕਰ ਲਈ ਹੈ।
03:22 ਤੇ ਇੱਥੇ ਇਹ ਆਉਟਪੁੱਟ (output)ਹੈ।
03:26 ਇੱਥੇ ਵੀ 256 ਵੱਖ ਵੱਖ ਵੈਲਯੂਸ ਹੈਣ ਤੇ ਇਹ ਇੱਮੇਜ ਬਣਾਉੰਦੀਆਂ ਹਣ।
03:33 ਹੋਰੀਜੋੰਟਲ ਬਾਰ ਵਿੱਚ ਕਰਵ ਦੇ ਅੰਦਰ ਜਾਣ ਵਾਲਾ ਡਾਟਾ (data)ਹੈ ਤੇ ਵਰਟੀਕਲ (vertical) ਬਾਰ ਵਿੱਚ ਬਾਹਰ ਭੇਜਿਆ ਡਾਟਾ।
03:44 ਇਹ ਲਾਈਨ ਜੋ ਗਰਾਫ (graph) ਨੂੰ ਕਰੌਸ (cross)ਕਰਦੀ ਹੈ ਟਰਾਂਸਲੇਸ਼ਨ ਫੰਕਸ਼ਨ (translation function)ਹੈ ।
03:53 ਜਦੋਂ ਮੈਂ ਮਿਡ ਗ੍ਰੇ (mid grey)ਤੋਂ ਟਰਾਂਸਲੇਸ਼ਨ ਕਰਵ ਵੱਲ ਜਾਂਦਾ ਹਾਂ , ਤੇ ਫੇਰ ਖੱਬੇ ਪਾਸੇ ਵਰਟੀਕਲ ਬਾਰ ਵੱਲ, ਮੈਂ ਦੁਬਾਰਾ ਮਿਡ ਗ੍ਰੇ ਤੇ ਟਕਰਾਂਦਾ ਹਾਂ।
04:04 ਮੈਂ ਜਿਸ ਤਰਹਾਂ ਚਾਹਵਾਂ ਇਸ ਕਰਵ ਨੂਂ ਪੁੱਲ (pull)ਕਰ ਸਕਦਾ ਹਾਂ ਤੇ ਜਦੋਂ ਮੈਂ ਇਸਨੂੰ ਹੇਠਾਂ ਨੂੰ ਪੁੱਲ ਕਰਦਾ ਹਾਂ ਤਾਂ ਇੱਮੇਜ ਹੋਰ ਡਾਰਕ ਹੋ ਜਾਂਦੀ ਹੈ।
04:13 ਜਦੋਂ ਮੈਂ ਮਿਡ ਗ੍ਰੇ ਤੋਂ ਉੱਪਰ ਕਰਵ ਵੱਲ ਜਾਂਦਾ ਹਾਂ ਤੇ ਫੇਰ ਖੱਬੇ ਵੱਲ, ਮੈਂ ਡਾਰਕ ਗ੍ਰੇ ਤੇ ਪਹੋਚਦੀ ਹਾਂ।
04:23 ਤੁਸੀਂ ਵੇਖਦੇ ਹੋ ਕਿ ਇੱਥੇ ਲੋਅਰ (lower) ਬਾਰ ਅਸਲੀ ਇਨਪੁੱਟ (input)ਹੈ ਤੇ ਵਰਟੀਕਲ ਬਾਰ ਕਰਵ ਟੂਲ ਦੀ ਆਉਟਪੁੱਟ ਹੈ।
04:34 ਮੈਂ ਇਸ ਕਰਵ ਨੂੰ ਹੋਰ ਬੇਅੰਤ ਢੰਗਾਂ ਨਾਲ ਬਦਲ ਸਕਦਾ ਹਾਂ.
04:43 ਇਸਦੀ ਇੱਕ ਲਿਮਿਟ (limit)ਹੈ ਕਿ ਮੈਂ ਕਰਵ ਨੂੰ ਬੈਕਵਰਡ (backward)ਪੁੱਲ ਨਹੀਂ ਕਰ ਸਕਦਾ ਤੇ ਝਿਸ ਵੇਲੇ ਮੈਂ ਇੰਜ ਕਰਦਾ ਹਾਂ ਕਰਵ ਦੇ ਉੱਪਰਲਾ ਪੁਆਇੰਟ ਗੁਮ ਜਾਂਦਾ ਹੈ।
04:53 ਪਰ ਜੇ ਮੈਂ ਇੱਮੇਜ ਚ ਕੋਈ ਬਰਾਈਟ ਪਿਕਸਲ ਨਹੀਂ ਚਾਹੁੰਦਾ ਤਾਂ ਸਾਰੇ ਪੁਆਇੰਟਸ ਨੂੰ ਹੇਠਾਂ ਵੱਲ ਪੁੱਲ ਕਰ ਸਕਦਾ ਹਾਂ ਤੇ ਫੇਰ ਇੱਮੇਜ ਤਕਰੀਬਨ ਬਲੈਕ ਹੋ ਜਾਂਦੀ ਹੈ।
05:10 ਬਸ ਇਸ ਪੁਆਇੰਟ ਨੂੰ ਉੱਪਰ ਪੁੱਲ ਕਰੋ ਤੇ ਤੁਹਾਨੂੰ ਇੱਥੇ ਕੁੱਝ ਬਰਾਈਟ ਸਟੱਫ (stuff) ਮਿਲ ਸਕਦਾ ਹੈ।
05:17 ਤੁਸੀਂ ਕਰਵ ਟੂਲ ਨਾਲ ਤਦ ਤਕ ਛੇੜਖਾਨੀ ਕਰ ਸਕਦੇ ਹੋ ਜਦੋਂ ਤਕ ਤੁਹਾਨੂੰ ਉਹ ਇੱਮੇਜਿਸ ਨਾਂ ਮਿਲ ਜਾਣ ਜਿਨਹਾਂ ਦਾ ਫੈਸ਼ਨ (fashion)ਵਰਿਆਂ ਪਹਿਲਾਂ ਸੀ।
05:28 ਅਸੀਂ ਰੀਸੈਟ ਬਟਨ ਤੇ ਕਲਿਕ ਕਰਕੇ ਕਰਵ ਨੂੰ ਫੇਰ ਤੋਂ ਸ਼ੁਰੁ ਕਰ ਸਕਦੇ ਹਾਂਤੇ ਅਸਲੀ ਕਰਵ ਲੈ ਸਕਦੇ ਹਾਂ ।
05:34 ਕਰਵ ਟੂਲ ਵਿੱਚ ਕੁੱਜ ਹੋਰ ਬਟਨ ਵੀ ਹਣ ਜਿਵੇਂ ਲੀਨੀਅਰ ਮੋਡ (Limear Mode) ਅਤੇ ਲੌਗਐਰੀਦਮਿਕ ਮੋਡ(Logarithmic Mode)।
05:42 ਲੌਗਐਰੀਦਮਿਕ ਮੋਡ ਵਿੱਚ ਤੁਹਾਨੂੰ ਛੋਟੀਆਂ ਵੈਲਯੂਸ ਪੁਸ਼ਡ ਅਪ (pushed up)ਮਿਲਦੀਆਂ ਹਣ।
05:49 ਇੱਥੇ ਲੀਨੀਅਰ ਮੋਡ ਵਿੱਚ ਇਸ ਲਾਈਨ ਦੀ ਇੱਥੇ ਇਸ ਲਾਈਨ ਤੋਂ ਡਬਲ (double) ਵੈਲਯੂ ਹੈ।
05:56 ਲੌਗਐਰੀਦਮਿਕ ਮੋਡ ਵਿੱਚ ਇਹ ਲਾਈਨ1. ਇਹ 10, ਇਹ 100 ਤੇ ਇਹ 1000 ਹੋ ਸਕਦੀ ਹੈ।
06:06 ਹਰ ਸਟੈੱਪ (step) ਤੁਹਾਨੂੰ 10 ਗੁਣਾ ਵੱਧ ਵੈਲਯੂ ਦਿੰਦਾ ਹੈ ਤੇ ਇਸਦੇ ਨਾਲ ਤੁਸੀ ਉਹ ਛੋਟੇ ਪਿਕਸਲਸ ਵੇਖ ਸਕਦੇ ਹੋ ਜੋ ਲੀਨੀਅਰ ਮੋਡ ਵਿੱਚ ਛੁਪੇ ਹੋਏ ਸਣ।
06:17 ਇਹ ਤੁਸੀਂ ਇਸ ਕੌਰਨਰ (corner)ਚ ਦੇਖਦੇ ਹੋ, ਇਹ ਨਹੀਂ ਕਹਿ ਸਕਦੇ ਕਿ ਇੱਥੇ ਕੋਈ ਪਿਕਸਲਸ 250 ਤੋਂ ਲੱਧ ਵੈਲਯੂ ਵਾਲੇ ਹਣ।
06:27 ਪਰ ਲੌਗਐਰੀਦਮਿਕ ਵਿੱਚ ਤੁਸੀਂ ਵੇਖਦੇ ਹੋ ਕਿ ਸਾਡੇ ਕੋਲ ਇੱਮੇਜ ਦੀ ਫੁੱਲ ਰੇੰਜ (full range) ਦੇ ਉੱਪਰ ਪਿਕਸਲਸ ਹਣ।
06:40 ਫੇਰ ਇੱਥੇ ਇੱਕ ਬਟਨ ਹੈ ਜਿਸਨੂੰ ਕਰਵ ਟਾਈਪ (Curve type)ਕਿਹਾ ਜਾਂਦਾ ਹੈ,ਹੁਣ ਤੀਕ ਮੈਂ ਟੂਲ ਨੂੰ ਇੱਥੇ ਉੱਥੇ ਵਰਤਿਆ ਹੈ ਜਿੱਥੇ ਕਰਵ ਨੂੰ ਕਰਵ ਮਿਲਦਾ ਹੈ ਤੇ ਜਦੋਂ ਮੈ ਕਰਵ ਟਾਈਪ ਨੂੰ ਬਦਲਦਾ ਹਾਂ ਮਐਂ ਕਰਵ ਨੂੰ ਅਸਲ ਵਿੱਚ ਪੇੰਟ (paint)ਕਰ ਸਕਦਾ ਹਾਂ ਤੇ ਕੁੱਝ ਫੱਨੀ (funny)ਸਟੱਫ ਲੈ ਸਕਦਾ ਹਾਂ ਜੋ ਮੈਂ ਹੁਣ ਤੀਕ ਨਹੀਂ ਵਰਤਿਆ।
07:12 ਫੇਰ ਉੱਥੇ ਇੱਕ ਸੇਵ ਡਾਯਲੌਗ (save dialog) ਅਤੇ ਓਪਣ ਡਾਯਲੌਗ (open dialog)ਬਟਨ ਹੈ।
07:17 ਜਦੋਂ ਤੁਸੀਂ ਕਰਵ ਬਦਲਣਆ ਖਤਮ ਕਰ ਲੈਂਧੇ ਹੌ ਤਾਂ ਤੁਸੀਂ ਇਸਨੂੰ ਬਾਦ ਚ ਵਰਤਣ ਲਈ ਸੇਵ ਕਰ ਸਕਦੇ ਹੋ ਤੇ ਜਦੋਂ ਚਾਹੋ ਦੁਬਾਰਾ ਲਿਆ ਸਕਦੇ ਹੋ।
07:28 ਮੈਂ ਇੱਕ ਮੁੰਡੇ ਨੂੰ ਜਾਣਦਾ ਹਾਂ ਜੋ ਬਹੁਤ ਸ਼ਾਦੀਆਂ ਸ਼ੂਟ (shoot) ਕਰਦਾ ਹੈ ਤੇ ਉਹਦੇ ਕੋਲ ਇੱਕ ਖਾਸ ਬਰਾਈਟ ਸ਼ੌਟ ਕਰਵ (shot curve)ਹੈ ਜੋ ਵਾਈਟ ਵਿੱਚ ਫਾਈਨ ਟਯੂਨਡ (fine tuned)ਹੈ ਜੋ ਸਟਰਕਚਰ (structure)ਨੂੰ ਵਾਈਟ ਪਹਿਰਾਵਾ ਦਿੰਦਾ ਹੈ।
07:42 ਮੈਂ ਕਰਵ ਟੂਲ ਵਿੱਚ ਇਸਦੀ ਵਰਤੋਂ ਕਿਵੇਂ ਕਰਾਂ।
07:47 ਮੈਂ ਇੱਮੇਜ ਦੇ ਡਾਰਕ ਹਿੱਸੇ ਨੂੰ ਹੋਰ ਡਾਰਕ ਚਾਹੁੰਦਾ ਹਾਂ।
07:52 ਮਿਡ ਟਰਮ (mid term)ਨੂੰ ਮੈਂ ਉਵੇਂ ਹੀ ਰੱਖਣਾ ਚਾਹੁੰਦਾ ਹਾਂ ਤੇ ਬਰਾਈਟ ਹਿੱਸੇ ਨੂੰ ਹੋਰ ਬਰਾਈਟ।
08:00 ਤੇ ਇੰਜ ਕਰਣ ਲਈ ਮੇਰੇ ਖਿਆਲ ਚ ਮੈਂ ‘ਐਸ’ (S)ਕਰਵ ਦੀ ਵਰਤੋਂ ਕਰਾਂਗਾ।
08:06 ਮੈਂ ਹੇਠਲੇ ਹਿੱਸੇ ਚ ਕਰਵ ਨੂੰ ਥੋੜਾ ਨੀਵੇਂ ਪੁੱਲ ਕਰਦਾ ਹਾਂ ਤੇ ਤੁਸੀਂ ਵੇਖ ਸਕਦੇ ਹੋ ਕਿ ਡਾਰਕ ਹਿੱਸਾ ਹੋਰ ਡਾਰਕ ਹੋ ਜਾਂਦਾ ਹੈ ਅਤੇ ਮੈਂ ਬਰਾਈਟ ਹਿੱਸੇ ਤੇ ਜਾਦਾ ਹਾਂ ਤੇ ਕਰਵ ਨੂੰ ਉੱਪਰ ਪੁਸ਼ (push)ਕਰਦਾ ਹਾਂ ਤੇ ਬਰਾਈਟ ਹਿੱਸੇ ਨੂੰ ਹੋਰ ਬਰਾਈਟ ਬਣਾਉਨਾ ਹਾਂ।
08:25 ਤੁਸੀ ਹੋਰ ਬਰਾਈਟਨੈੱਸ ਵਾਸਤੇ ਕਰਵ ਨੂੰ ਥੋੜਾ ਹੋਰ ਉੱਪਰ ਪੁੱਲ ਕਰ ਸਕਦੇ ਹੋ।
08:39 ਜਦੋਂ ਮੈਂ ਓਕੇ (OK)ਕਲਿਕ ਕਰਦਾ ਹਾਂ ਤਾਂ ਕਰਵਸ ਦੀ ਵੈਲਯੂਸ ਸਟੋਰ (store)ਹੋ ਜਾਂਦੀ ਹੈ।
08:44 ਤੇ ਜਦੋਂ ਮੈਂ ਇਸ ਪ੍ਰੋਸੈੱਸ (process)ਨੂੰ ਇੱਥੇ ਦੋਹਰਾਂਦਾ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਿਸਟੋਗਰਾਮ ਇੱਥੇ ਬਦਲ ਗਿਆ ਹੈ।
08:52 ਇੱਥੇ ਵਿੱਚਕਾਰ ਪਿਕਸਲਸ ਦੇ ਨਾਲ ਕੋਈ ਵੈਲਯੂਸ ਨਹੀਂ ਹੈ,ਤੇ ਜਦੋਂ ਮੈਂ ਲੌਗਐਰੀਦਮਿਕ ਮੋਡ ਤੇ ਕਲਿਕ ਕਰਦਾ ਹਾਂ, ਉੱਥੇ ਵੀ ਖਾਸ ਪਿਕਸਲਸ ਦੀ ਕੋਈ ਵੈਲਯੂ ਨਹੀ ਹੈ।
09:04 ਹਰ ਵੇਲੇ ਜਦੋਂ ਤੁਸੀਂ ਕਰਵਸ ਟੂਲ ਦੀ ਵਰਤੋਂ ਕਰਦੇ ਹੋ ,ਤੁਸੀਂ ਇੱਮੇਜ ਵਿੱਚ ਕੁੱਝ ਪਿਕਸਲਸ ਗਵਾ ਲੈਂਦੇ ਹੋ।
09:12 ਸੋ ਕਰਵ ਔਪ੍ਰੇਸ਼ਨ (opration)ਨੂੰ ਅਣਡੂ (undo)ਕਰਣ ਦੀ ਕੋਸ਼ਿਸ਼ ਨਾਂ ਕਰੋ ਇਸਨੂੰ ਊਲਟਾ ਕਰਕੇ ਜਿਵੇਂ ਇੱਥੇ ਕਰਵ ਨੂੰ ਉੱਪਰ ਪੁੱਲ ਕਰਕੇ ਅਤੇ ਇੱਥੇ ਨੀਵੇਂ ਪੁੱਲ ਕਰਕੇ।
09:24 ਓਕੇ ਕਲਿਕ ਕਰੋ ਤੇ ਤੁਸੀ ਵੇਖ ਸਕਦੇ ਹੋ ਇਹ ਖਰਾਬ ਤੋਂ ਖਰਾਬਤਰ ਹੁੰਦਾ ਚਲਾ ਜਾਂਧਾ ਹੈ ਤੇ ਅੰਤ ਵਿੱਚ ਤੁਹਾਨੂੰ ਕਲਰ ਬੈੰਡਿਗ (banding)ਵਾਲੀ ਇੱਮੇਜ ਮਿਲਦੀ ਹੈ।
09:38 ਸੋ ਕਰਵ ਟੂਲ ਦੀ ਵਰਤੋਂ ਸਿਰਫ ਇੱਕ ਬਦਲਾਵ ਲ਼ਿਆਉਣ ਲਈ ਕਰੋ ਤੇ ਭੜੇ ਧਿਆਨ ਨਾਲ ਇਸਦੀ ਵਰਤੋਂ ਕਰੋ ਨਹੀਂ ਤੇ ਤੁਸੀਂ ਇੱਮੇਜ ਵਿੱਚ ਪਿਕਸਲਸ ਗਵਾ ਲਵੋਗੇ ਤੇ ਤੁਹਾਨੂੰਕਲਰ ਬੈੰਡਿਗ ਵਾਲੀ ਇੱਮੇਜ ਮਿਲੇਗੀ।
09:56 ਮੇਰੇ ਖਿਆਲ ਚ ਇਸ ਟਯੂਟੋਰਿਅਲ ਲਈ ਇਕਨਾ ਹੀ ਹੈ ।
10:01 ਤੇ ਮੈਂ ਇਹ ਉੱਮੀਦ ਕਰਦਾ ਹਾਂ ਅਗਲੇ ਟਪੂਟੋਰਿਅਲ ਲੀ ਤੁਹਾਨੂੰ ਫੇਰ ਮਿਲਾਂਗਾ।
10:08 ਜੇ ਤੁਸੀ ਕੋਈ ਟਿੱਪਣੀ ਭੇਜਣਾ ਚਾਹੁੰਦੇ ਹੋ ਤਾ ਕਿਰਪਾ ਕਰਕੇ ਇਨਫੋ@ਮੀਟਦਜਿੰਪ.ਔਰਗ (info@meetthegimp.org)ਤੋ ਲਿਖੋ ਮੈਂ ਤੁਹਾਨੂੰ ਸੁਣਨਾ ਪਸੰਦ ਕਰਾਂਗਾ, ਸੋ ਮੇਰੇ ਬਲੌਗ (blog)ਤੇ ਟਿੱਪਣੀ ਛਡੋ।
10:23 ਮੈਂ ਕਿਰਨ ਸਪੋਕਣ ਟਯੂਟੋਰਿਯਲ ਪ੍ਰੌਜੈਕਟ (Spoken Tutorial Project)ਵਾਸਤੇ ਇਹ ਡਬਿੰਗ (dubbing)ਕਰ ਰਿਹਾ ਹਾਂ ।

Contributors and Content Editors

Khoslak, PoojaMoolya