GIMP/C2/Selective-Sharpening/Punjabi

From Script | Spoken-Tutorial
Jump to: navigation, search
Time Narration
00:21 ਮੀਟ ਦ ਜਿੰਪ (Meet The Gimp) ਦੇ ਸਪੋਕਣ ਟਯੂਟੋਰਿਯਲ (spoken tutorial0ਵਿੱਚ ਤੁਹਾਡਾ ਸੁਵਾਗਤ ਹੈ।
00:26 ਅੱਜ ਮੈਂ ਸਿਲੈਕਟਿਵ ਸ਼ਾਰਪਨਿੰਗ (selective sharpening) ਬਾਰੇ ਸਿਖਾਉਣਾ ਚਾਹਵਾਂਗਾ।
00:31 ਕੈਮਰੇ ਦੀ ਹਰ ਡਿਜਿਟਲ ਇੱਮੇਜ (digital image) ਨੂੰ ਸ਼ਾਰਪਣ (sharpen) ਕਰਣ ਦੀ ਜਰੂਰਤ ਹੁੰਦੀ ਹੈ ਕਿਉਂਕਿ ਉਹ ਕਰਿਸਪ (crisp) ਨਹੀਂ ਹੁੰਦੀਆਂ ਖਾਸਕਰ ਜੇ ਤੁਸੀਂ ਰਾਅ ਇੱਮੇਜਿਸ (images) ਲੈੰਦੇ ਹੋ ਅਤੇ ਕੈਮਰੇ ਵਿੱਚ ਪ੍ਰੌਸੈੱਸਰssssss (processor) ਨੂੰ ਇੱਮੇਜ ਸ਼ਾਰਪਣ ਕਰਣ ਦੀ ਇਜਾਜਤ ਨਹੀਂ ਦਿੰਦੇ।
00:48 ਪਰ ਜਦੋਂ ਤੁਸੀਂ ਜਿੰਪ ਦੀ ਵਰਤੋਂ ਕਰਕੇ ਇਸਨੂੰ ਆਪਣੇ ਆਪ ਕਰਦੇ ਹੋ ਤਾਂ ਤੁਸੀਂ ਸ਼ਾਰਪਨਿੰਗ ਨੂੰ ਕੰਟ੍ਰੋਲ (control) ਕਰ ਸਕਦੇ ਹੋ ਅਤੇ ਅੱਜ ਦੇ ਟਯੂਟੋਰਿਯਲ ਵਿੱਚ ਮੈਂ ਤੁਹਾਨੂੰ ਵਿਖਾਵਾਂਗਾ ਕਿ ਇਹ ਕਿੰਜ ਕਰਣਾ ਹੈ।
01:02 ਆਉ ਇੱਥੇ ਇਸ ਇੱਮੇਜ ਤੇ ਧਿਆਨ ਕਰਿਏ।
01:06 ਇਸ ਇੱਮੇਜ ਵਿੱਚ ਬੈਕਗਰਾਉੰਡ (background) ਵਿੱਚ ਵਾਇਰ ਮੈਸ਼ (wire mesh)ਇੱਕ ਵੱਡਾ ਅਣਸ਼ਾਰਪਡ ਏਰੀਆ (unsharpened area) ਹੈ ਅਤੇ ਫੁੱਲ ਇੱਥੇ ਕੁੱਝ ਸ਼ਾਰਪਨਡ ਹੈ।
01:17 ਸੋ ਮੈਂ ਫੁੱਲ ਨੂੰ ਥੋੜਾ ਹੋਰ ਸ਼ਾਰਪਣ ਕਰਣਾ ਅਤੇ ਬੈਕਗਰਾਉੰਡ ਨੂੰ ਇੰਜ ਹੀ ਰੱਖਣਾ ਚਾਹੁੰਦਾ ਹਾਂ।
01:25 ਪਰ ਪਹਿਲਾਂ ਮੈਂ ਤੁਹਾਨੂੰ ਇਹ ਵਿਖਾਉਣਾ ਚਾਹੁੰਦਾ ਹਾਂ ਕਿ ਮੈਂ ਬੈਕਗਰਾਉੰਡ ਨੂੰ ਸ਼ਾਰਪਣ ਕਿਉਂ ਨਹੀਂ ਕਰਣਾ ਚਾਹੁੰਦਾ।
01:31 ਇਹ ਹੁਣ ਅਣਸ਼ਾਰਪਨਡ ਹੈ ਅਤੇ ਥੋੜੀ ਜਿਹੀ ਸ਼ਾਰਪਨਿੰਗ ਕੋਈ ਨੁਕਸਾਨ ਨਹੀਂ ਕਰੇਗੀ।
01:37 ਸੋ ਮੈਂ ਟੂਲ ਬਾਰ (tool bar) ਵਿੱਚ ਫਿਲਟਰਸ (Fiters) ਉੱਤੇ ਕਲਿੱਕ (click) ਕਰਕੇ ਸਾਰਪਨ ਟੂਲ (sharpen tool) ਸਿਲੈਕਟ (select)ਕਰਦਾ ਹਾਂ ਅਤੇ ਸ਼ਾਰਪਨੈੱਸ ਸਲਾਈਡਰ (sharpness slider) ਨੂੰ ਉੱਪਰ ਪੁੱਲ (pull) ਕਰਦਾ ਹਾਂ ਤੇ ਤੁਸੀਂ ਵੇਖ ਸਕਰਦੇ ਹੋ ਕਿ ਬੈਕਗਰਾਉੰਡ ਦੀ ਮੌਲੀਕਤਾ ਨਸ਼ਟ ਹੋ ਗਈ ਹੈ।
01:52 ਪਰ ਜੇ ਤੁਸੀਂ ਇੱਥੇ ਵੇਖੋ ਅਤੇ ਮੈਂ ਸ਼ਾਰਪਨ ਟੂਲ ਨੂੰ ਇੱਥੇ ਲੈ ਕੇ ਜਾਵਾਂ ਤੇ ਜਦੋਂ ਸਲਾਈਡਰ ਨੂੰ ਐਕਸਟਰੀਮ ਵੈਲਯੂ (extreme value)ਤੇ ਪੁੱਲ ਕਰਾਂ ਪਿਕਚਰ (picture) ਖਤਮ ਹੋ ਜਾੰਦੀ ਹੈ।
02:03 ਸੋ ਅਣਸ਼ਾਰਪਡ ਏਰੀਆਸ ਨੂੰ ਯਾ ਉਨਹਾਂ ਏਰੀਆਸ ਨੂੰ ਜਿਨਹਾਂ ਵਿੱਚ ਕਲਰ (color) ਭਰਿਆ ਹੋਇਆ ਹੈ ਅਤੇ ਕੋਈ ਵੇਰਵਾ ਨਹੀਂ ਹੈ ਸ਼ਾਰਪਣ ਕਰਣਾ ਇੱਮੇਜ ਨੂੰ ਖਰਾਬ ਕਰ ਦਿੰਦਾ ਹੈ ਅਤੇ ਇੰਜ ਇਸ ਕਰਕੇ ਹੁੰਦਾ ਹੈ ਕਿ ਇੱਮੇਜ ਦੇ ਕਲਰਸ ਜਿਨਹਾਂ ਨੂੰ ਸ਼ਾਰਪਨ ਕਰਣ ਦੀ ਲ਼ੋੜ ਨਹੀ ਹੈ ਸ਼ਾਰਪਨ ਹੋ ਜਾੰਦੇ ਹਣ।
02:21 ਸੋ ਮੈਂ ਤੁਹਾਨੂੰ ਸਿਲੈਕਟਿਵਲੀ ( selectively) ਸ਼ਾਰਪਨਿੰਗ ਦਾ ਢੰਗ ਦੱਸਾਂਗਾ ਜੋ ਇੱਮੇਜ ਨੂੰ ਨਸ਼ਟ ਨਹੀਂ ਕਰਦਾ ।
02:29 ਸਿਲੈਕਟਿਵ ਸ਼ਾਰਪਨਿੰਗ ਕਰਣ ਲਈ ਮੈਂ ਲੇਅਰਸ (layers) ਨਾਲ ਕੰਮ ਕਰਾਂਗਾ ।
02:35 ਇਸ ਵਾਰੀ ਮੈਂ ਬੈਕਗਰਾਉੰਡ ਲੇਅਰ ਦੀ ਬਸ ਇੱਕ ਕੌਪੀ (copy) ਬਣਾਉੰਦਾ ਹਾਂ ਅਤੇ ਇਸਨੂੰ ਸ਼ਾਰਪਨ ਆੱਖਦਾ ਹਾਂ।
02:43 ਹੁਣ ਮੈਂ ਸ਼ਾਰਪਨ ਲੇਅਰ ਉੱਤੇ ਇੱਕ ਲੇਅਰ ਮਾਸਕ (mask) ਐਡ (add) ਕਰਦਾ ਹਾਂ ਅਤੇ ਮੈਂ ਲੇਅਰ ਦੀ ਗ੍ਰੇ ਸਕੇਲ (grey scale)ਕੌਪੀ ਨੂੰ ਲੇਅਰ ਮਾਸਕ ਦੇ ਤੌਰ ਤੇ ਚੁੰਣਦਾ ਹਾਂ ਤੇ ਐਡ ਔਪਸ਼ਨ (option) ਤੇ ਕਲਿੱਕ ਕਰਦਾ ਹਾਂ ਅਤੇ ਤੁਸੀਂ ਵੇਖਦੇ ਹੋ ਕਿ ਕੁੱਝ ਵੀ ਨਹੀਂ ਬਦਲਿਆ ਕਿਉਂਕਿ ਲੇਅਰ ਮੋਡ (mode)ਨੌਰਮਲ (normal) ਹੈ।
03:07 ਪਰ ਜਦੋਂ ਮੈਂ ਮੂਲ ਬੈਕਗਰਾਉੰਡ ਲੇਅਰ ਨੂੰ ਡੀ-ਸਿਲੈਕਟ (de- select)ਕਰਦਾ ਹਾਂ ਤੁਸੀਂ ਵੇਖ ਸਕਦੇ ਹੋ ਕਿ ਇੱਮੇਜ ਦੇ ਸਿਰਫ ਬਰਾਈਟ (bright) ਹਿੱਸੇ ਹੀ ਨਜਰ ਆਉੰਦੇ ਹਣ।
03:19 ਤੇ ਜੇ ਤੁਹਾਨੂੰ ਯਾਦ ਹੋਵੇ ਲੇਅਰ ਮਾਸਕ ਵਿੱਚ ਵਾਈਟ (white) ਬਰਾਈਟ ਹਿੱਸੇ ਦਰਸ਼ਾਉੰਦਾ ਹੈ ਅਤੇ ਬਲੈਕ (black) ਛੁਪਾਉੰਦਾ ਹੈ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਲੇਅਰ ਮਾਸਕ ਜਿਆਦਾਤਰ ਡਾਰਕ (dark) ਹੈ ਸੋ ਇਹ ਛੁਪੇ ਹੋਏ ਹਣ ਅਤੇ ਇੱਥੇ ਸਿਰਫ ਬਰਾਈਟ ਹੀ ਨਜਰ ਆਉੰਦੇ ਹਣ।
03:36 ਹੁਣ ਮੈਂ ਜਦੋਂ ਲੇਅਰ ਮਾਸਕ ਉੱਤੇ ਸ਼ਾਰਪਨਿੰਗ ਐਲਗੋਰਿਥਮ (algorithm)ਦੀ ਵਰਤੋਂ ਕਰਦਾ ਹਾਂ ਤਾਂ ਸਿਰਫ ਫੁੱਲ ਹੀ ਸ਼ਾਰਪਨ ਹੋਵੇਗਾ।
03:43 ਅਤੇ ਮੈਂ ਪੱਤੇ ਦੇ ਹਿੱਸੇ ਨੂੰ ਵੀ ਸ਼ਾਰਪਨ ਕਰਣਾ ਚਾਹੁੰਦਾ ਹਾਂ।
03:48 ਸ਼ਾਰਪਨ ਇੱਮੇਜ ਵਿੱਚ ਮੈਂ ਫੁੱਲ ਵਿੱਚ ਵਾਈਟ ਏਰੀਆ ਨੂੰ ਨਹੀਂ ਰਖੱਣਾ ਚਾਹੁੰਦਾ ਅਤੇ ਮੈਂ ਸਿਰਫ ਬਾਰੀਕ ਵੇਰਵੇ ਹੀ ਚਾਹੁੰਦਾ ਹਾਂ।
03:57 ਉਹ ਕਰਣ ਲਈ ਮੈਂ ਦੂਜੇ ਫਿਲਟਰ ਦੀ ਵਰਤੋਂ ਕਰਦਾ ਹਾਂ ਅਤੇ ਇਹ ਐੱਜ ਡਿਟੈਕਟ (Edge Detect) ਹੈ।
04:04 ਇਹ ਐਲਗੋਰਿਥਮ ਹੈ ਜੋ ਇੱਮੇਜ ਵਿੱਚ ਬਰਾਈਟ ਅਤੇ ਡੱਲ (dull) ਹਿੱਸੇ ਦੇ ਵਿੱਚਕਾਰ ਕਿਨਾਰੇ ਵੇੱਖਣ ਲਈ ਮਦਦ ਕਰਦਾ ਹੈ ਅਤੇ ਉੱਥੇ ਇੱਕ ਵਾਈਟ ਲਾਈਨ (line) ਬਣਾ ਕੇ ਉਨਹਾਂ ਨੂੰ ਉਘਾੜਦਾ ਹੈ।
04:20 ਤੁਸੀਂ ਇਨਹਾਂ ਔਪਸ਼ਨਸ ਨੂੰ ਇੱਥੇ ਇੰਜ ਹੀ ਛੱਡ ਸਕਦੇ ਹੋ ਕਿਉਂਕਿ ਇਨਹਾਂ ਐਲਗੋਰਿਥਮਸ ਵਿੱਚ ਬਹੁਤਾ ਫਰਕ ਨਹੀ ਹੈ ਪਰ ਮੈਂ ਮਾੱਤਰਾ ਦੀ ਵੈਲਯੂ 4 ਤੀਕ ਵਧਾਉੰਦਾ ਹਾਂ ਅਤੇ ਪ੍ਰੀਵਿਉ (preview)ਵੇਖਦਾ ਹਾਂ।
04:41 ਤੁਸੀਂ ਵੇਖ ਸਕਦੇ ਹੋ ਕਿ ਇੱਥੇ ਬੈਕਗਰਾਉੰਡ ਵਿੱਚ ਥੋੜਾ ਬਹੁਤ ਢਾੰਚਾ ਹੈ ਅਤੇ ਜਿਆਦਾ ਬਰਾਈਟ ਹਿੱਸੇ ਵਿੱਚ ਉੱਥੇ ਮੋਟੀ ਵਾਈਟ ਲਾਈਨਾਂ ਹਣ।
04:54 ਮੈਂ ਉਕੇ (OK) ਉੱਤੇ ਕਲਿੱਕ ਕਰਦਾ ਹਾਂ ਤੇ ਇੱਮੇਜ ਉੱਤੇ ਐਲਗੋਰਿਥਮ ਦੇ ਲਾਗੂ ਹੋਣ ਦਾ ਇੰਤਜਾਰ ਕਰਦਾ ਹਾਂ।
05:06 ਇਹ ਕੰਮ ਕਰਦਾ ਹੈ ਅਤੇ ਹੁਣ ਮੈਨੂੰ ਸਾਰੇ ਕਿਨਾਰਿਆਂ ਦੀ ਇੱਕ ਵਾਈਟ ਪੇੰਟਿਗ (painting) ਮਿਲਦੀ ਹੈ।
05:15 ਮੈਂ 1 ਪ੍ਰੈੱਸ (press) ਕਰਕੇ ਇੱਮੇਜ ਨੂੰ ਜੂਮ (zoom) ਕਰਦਾ ਹਾਂ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਸਾਰੇ ਬਰਾਈਟ ਹਿੱਸਿਆਂ ਦਾ ਹੁਣ ਇੱਕ ਵਾਈਟ ਬੌਰਡਰ (border) ਤੇ ਵਾਈਟ ਲਾਈਨ ਹੈ ਅਤੇ ਬਾਕੀ ਸਾਰੇ ਏਰੀਆਸ ਲਗਭਗ ਬਲੈਕ ਹਣ।
05:43 ਜਦੋਂ ਮੈਂ ਲੇਅਰ ਮਾਸਕ ਅਤੇ ਬੈਰਗਰਾਉੰਡ ਲੇਅਰ ਸਵਿੱਚ ਔਫ (switch off) ਕਰਦਾ ਹਾਂ ਤੁਸੀਂ ਫੁੱਲ ਦਾ ਸਿਰਫ ਐੱਜ (edge)ਵੇਖ ਸਕਦੇ ਹੋ ਜਿਵੇਂ ਕਿ ਬਰਾਈਟਰ (brighter) ਹਿੱਸਾ ਨਜਰ ਆਉੰਦਾ ਹੈ।
05:57 ਹੁਣ ਮੈਂ ਬੈਰਗਰਾਉੰਡ ਦੇ ਕਲਰ ਅਤੇ ਫੁੱਲ ਦੇ ਕਲਰ ਨੂੰ ਪ੍ਰਭਾਵਿਤ ਕੀਤੇ ਬਿਨਾ ਫੁੱਲ ਦੇ ਐੱਜ ਨੂੰ ਸ਼ਾਰਪਨ ਕਰ ਸਕਦਾ ਹਾਂ।
06:08 ਪਰ ਇਹ ਇੱਕ ਅਜੀਬ ਜਿਹਾ ਇਫੈੱਕਟ (effect) ਦੇਵੇਗੀ ਜਿਵੇਂ ਇੱਕ ਮਟਮੈਲੀ ਬੈਕਗਰਾਉੰਡ ਵਿੱਚ ਇੱਕ ਸ਼ਾਰਪ (sharp) ਲਾਈਨ ਹੋਵੇ।
06:20 ਅਤੇ ਇਸਨੂੰ ਰੋਕਣ ਲਈ ਮੈਂ ਇਸ ਲੇਅਰ ਉੱਤੇ ਇੱਕ ਦੂਸਰਾ ਫਿਲਟਰ ਜਿਸਨੂੰ ਬਲੱਰ (blur) ਆਖਦੇ ਹਣ ਦੀ ਵਰਤੋਂ ਕਰਦਾ ਹਾਂ ।
06:28 ਮੈਂ ਲੇਅਰ ਮਾਸਕ ਸਿਲੈਕਟ ਕਰਦਾ ਹਾਂ ਤੇ ਇਸ ਵਾਈਟ ਲਾਈਨ ਨੂੰ ਥੋੜਾ ਸਮੈਸ਼ (smash) ਕਰਣ ਲਈ ਗੌਸਿਆਨ ਬੱਲਰ (Gaussian blur)ਦੀ ਵਰਤੋਂ ਕਰਦਾ ਹਾਂ ਅਤੇ ਹੋਰੀਜੋੰਟਲ (horizontal) ਬਲੱਰ ਰੇਡੀਯਸ (radius) ਦੀ ਵੈਲਯੂ ਕੁੱਝ ਵਧਾਦਾਂ ਹਾਂ ਕਹਿ ਲਉ 8 ਤੀਕ ਅਤੇ ਉਕੇ ਉੱਤੇ ਕਲਿੱਕ ਕਰਦਾ ਹਾਂ ।
06:46 ਫਿਲਟਰ ਦੇ ਖਤਮ ਹੋਣ ਦਾ ਇੰਤਜਾਰ ਕਰੋ ਤੇ ਤੁਸੀਂ ਵੇਖ ਸਕਦੇ ਹੋ ਕਿ ਫੁੱਲ ਦਾ ਐੱਜ ਥੋੜਾ ਹੋਰ ਸੌਫਟ (soft) ਹੋ ਗਿਆ ਹੈ ਅਤੇ ਮੇਰੇ ਖਿਆਲ ਚ ਮੈਨੂੰ ਇੱਮੇਜ ਵਿੱਚ ਥੋੜਾ ਹੋਰ ਕੰਟਰਾਸਟ (contrast) ਚਾਹੀਦਾ ਹੈ ।
06:59 ਸੋ ਮੈਂ ਕਰਵ ਟੂਲ (curve tool) ਸਿਲੈਕਟ ਕਰਦਾ ਹਾਂ ਤੇ ਕਰਵਸ (curves) ਲੈਣ ਲਈ ਇੱਮੇਜ ਉੱਤੇ ਕਲਿੱਕ ਕਰਦਾ ਹਾਂ ਅਤੇ ਮੈਂ ਡਾਰਕ ਨੂੰ ਹੋਰ ਡਾਰਕ ਕਰਣ ਲਈ ਕਰਵ ਨੂੰ ਥੋੜਾ ਨੀਵੇਂ ਤੇ ਵਾਈਟ ਨੂੰ ਹੋਰ ਵਾਈਟ ਕਰਣ ਲਈ ਬਰਾਈਟ ਹਿੱਸੇ ਨੂੰ ਉੱਪਰ ਖਿੱਚਦਾ ਹਾਂ ।
07:15 ਉਕੇ ਤੇ ਕਲਿੱਕ ਕਰੋ ਅਤੇ ਹੁਣ ਸ਼ਾਰਪਨਿੰਗ ਦੀ ਜਰੂਰਤ ਹੈ ਮੇਰੇ ਕੋਲ ਮੋਟੀ ਵਾਈਟ ਲਾਈਨ ਹੈ ਅਤੇ ਜਿੱਥੇ ਸ਼ਾਰਪਨਿੰਗ ਨਹੀਂ ਚਾਹੀਦੀ ਬਲੈਕ ਹਿੱਸਾ ਹੈ।
07:30 ਮੈਂ ਬਲੈਕ ਹਿੱਸੇ ਤੇ ਕੰਮ ਕਰ ਸਕਦਾ ਸੀ ਪਰ ਇਹ ਕੋਈ ਇਫੈੱਕਟ ਨਹੀਂ ਵਿਖਾਵੇਗਾ ।
07:37 ਹੁਣ ਇੱਥੇ ਮੈਂ ਲੇਅਰ ਮਾਸਕ ਨੂੰ ਡਿਸਏਬਲ (disable) ਕਰਦਾ ਹਾਂ ਅਤੇ ਪੂਰੀ ਇੱਮੇਜ ਨੂੰ ਵੇੱਖਣ ਲਈ ਸ਼ਿਫਟ+ ਸਿਟਰਲ+ਈ (Shift+ Ctrl+E )ਪ੍ਰੈੱਸ ਕਰਦਾ ਹਾਂ ।
07:47 ਤੁਸੀਂ ਹੁਣ ਜਾਣਦੇ ਹੋ ਕਿ ਸ਼ਿਫਟ+ ਸਿਟਰਲ+ਈ ਪੂਰੀ ਇੱਮੇਜ ਵੇੱਖਣ ਲਈ ਹੈ।
07:51 ਜਦੋਂ ਮੈਂ ਮੂਲ ਬੈਕਗਰਾਉੰਡ ਲੇਅਰ ਨੂੰ ਡਿਸਏਬਲ ਕਰਦਾ ਹਾਂ ਤਾਂ ਮੈਂ ਇੱਮੇਜ ਦਾ ਲਗਭਗ ਕੁੱਝ ਵੀ ਨਹੀਂ ਵੇਖ ਸਕਦਾ।
07:57 ਮੈਨੂੰ ਇਹ ਤੁਹਾਨੂੰ ਸਮਝਾਉਣ ਦਿਉ ਕਿ ਵਾਈਟ ਲੇਅਰ ਫਿਲ ਟਾਈਪ (fill type) ਨਾਲ ਇੱਕ ਨਵੀਂ ਲੇਅਰ ਐਡ ਕਰਕੇ ਅਤੇ ਉਕੇ ਪ੍ਰੈੱਸ ਕਰਕੇ ਕੀ ਵਾਪਰਦਾ ਹੈ।
08:06 ਹੁਣ ਤੁਸੀਂ ਉਹ ਏਰੀਆਸ ਵੇਖ ਸਕਦੇ ਹੋ ਜਿਨਹਾਂ ਨੂੰ ਸ਼ਾਰਪਨ ਕਰਣ ਦੀ ਜਰੂਰਤ ਹੈ।
08:10 ਆਉ ਹੁਣ ਇਸ ਇੱਮੇਜ ਨੂੰ ਸ਼ਾਰਪਨ ਕਰੀਏ ਮੈਂ ਟੂਲ ਬਾਰ ਵਿੱਚ ਫਿਲਟਰ ਉੱਤੇ ਕਲਿੱਕ ਕਰਦਾ ਹਾਂ ਤੇ ਐਨਹਾੰਸ (enhance) ਅਤੇ ਸ਼ਾਰਪਨ ਸਿਲੈਕਟ ਕਰਦਾ ਹਾਂ।
08:25 ਫੁੱਲ ਦੇ ਉਸ ਏਰੀਏ ਤੇ ਜਾਉ ਜਿੱਥੇ ਸ਼ਾਰਪਨਿੰਗ ਦੀ ਲੋੜ ਹੈ ਅਤੇ ਦੇਖੋ ਕਿ ਸ਼ਾਪਨਿੰਗ ਲੇਅਰ ਸਿਲੈਕਟ ਹੋ ਗਈ ਹੈ ਕਿਉਂਕਿ ਵਾਈਟ ਲੇਅਰ ਵਿੱਚ ਸ਼ਾਰਪਨ ਕਰਣ ਲਈ ਕੁੱਝ ਵੀ ਨਹੀਂ ਹੈ।
08:37 ਸੋ ਸ਼ਾਰਪਨ ਲੇਅਰ ਸਿਲੈਕਟ ਕਰੋ ਫੇਰ ਫਿਲਟਰ ਅਤੇ ਸ਼ਾਰਪਨ ਨੂੰ ਦੁਬਾਰਾ ਵਿਖਾਉ ਤੇ ਇੱਥੇ ਤੁਸੀਂ ਫੁੱਲ ਵੇਖਦੇ ਹੋ ਅਤੇ ਹੁਣ ਮੈਂ ਸ਼ਾਰਪਨੈੱਸ ਸਲਾਈਡਰ ਨੂੰ ਉੱਪਰ ਪੁੱਲ ਕਰਦਾ ਹਾਂ ਜਦੋਂ ਤਕ ਮੈਂ ਇੱਕ ਚੰਗੀ ਸ਼ਾਰਪਨ ਕੀਤੀ ਹੋਈ ਇੱਮੇਜ ਲੈ ਲਵਾਂ।
08:55 ਫੇਰ ਉਕੇ ਪ੍ਰੈੱਸ ਕਰੋ ਅਤੇ ਐਲਗੋਰਿਥਮ ਦੇ ਕੰਮ ਕਰਣ ਦੀ ਇੰਤਜਾਰ ਕਰੋ।
09:01 ਇਹ ਕੰਮ ਕਰਦਾ ਹੈ।
09:04 ਅਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਲਾਈਨ ਹੋਰ ਵੀ ਉੱਘੜ ਗਈ ਹੈ।
09:09 ਆਉ ਇਸ ਵਾਈਟ ਲੇਅਰ ਨੂੰ ਸਵਿੱਚ ਔਫ ਕਰੀਏ ਅਤੇ ਪੂਰੀ ਇੱਮੇਜ ਵੇੱਖੀਏ।
09:16 ਸ਼ਾਰਪਨ ਲੇਅਰ ਨੂੰ ਸਵਿੱਚ ਔਫ ਕਰ ਦਿਉ ਪਰ ਇਸ ਵੱਡਦਰਸ਼ੀ ਇੱਮੇਜ ਵਿੱਚ ਕੁੱਝ ਬਦਲਾਵ ਨਹੀਂ ਦਿੱਖਦੇ।
09:23 ਸੋ ਮੈਂ ਇੱਮੇਜ ਤੇ ਜੂਮ ਕਰਦਾ ਹਾਂ।
09:27 ਅਤੇ ਮੇਰੇ ਖਿਆਲ ਚ ਤੁਹਾਨੂੰ ਪੂਰੀ ਤਰਹਾਂ ਇਫੈੱਕਟਸ ਨਜਰ ਆਉਣੇ ਚਾਹੀਦੇ ਹਣ।
09:31 ਜਦੋਂ ਮੈਂ ਸ਼ਾਰਪਨ ਲੇਅਰ ਨੂੰ ਔਨ (on) ਕਰਦਾ ਹਾਂ ਤੁਸੀਂ ਸ਼ਾਰਪਨ ਕੀਤੀ ਹੋਈ ਇੱਮੇਜ ਵੇਖਦੇ ਹੋ ਅਤੇ ਜਦੋਂ ਮੈਂ ਇਸਨੂੰ ਔਫ ਕਰਦਾ ਹਾਂ ਇੱਮੇਜ ਸ਼ਾਰਪਨ ਨਹੀਂ ਹੈ।
09:40 ਓਪੈਸਿਟੀ (opacity) ਸਲਾਈਡਰ ਦੀ ਮਦਦ ਨਾਲ ਮੈਂ ਇਫੈੱਗ ਨਹੀਂ ਚਾਹੀਦੀ ਬਲੈਕ ਹਿੱਸਾ ਹੈ।
07:30 ਮੈਂ ਬਲੈਕ ਹਿੱਸੇ ਤੇ ਕੰਮ ਕਰ ਸਕਦਾ ਸੀ ਪਰ ਇਹ ਕੋਈ ਇਫੈੱਕਟ ਨਹੀਂ ਵਿਖਾਵੇਗਾ ।
07:37 ਹੁਣ ਇੱਥੇ ਮੈਂ ਲੇਅਰ ਮਾਸਕ ਨੂੰ ਡਿਸਏਬਲ (disable) ਕਰਦਾ ਹਾਂ ਅਤੇ ਪੂਰੀ ਇੱਮੇਜ ਨੂੰ ਵੇੱਖਣ ਲਈ ਸ਼ਿਫਟ+ ਸਿਟਰਲ+ਈ (Shift+ Ctrl+E )ਪ੍ਰੈੱਸ ਕਰਦਾ ਹਾਂ । ਕਟ ਦੀ ਮਾਤਰਾ ਕੰਟ੍ਰੋਲ ਕਰ ਸਕਦਾ ਹਾਂ।
09:47 ਹੁਣ ਮੈਂ ਬੈਕਗਰਾਉੰਡ ਚੈੱਕ (check) ਕਰਦਾ ਹਾਂ ਅਤੇ ਤੁਸੀਂ ਵੇਖ ਸਕਦੇ ਹੋ ਕਿ ਮੈਂ ਇਸਨੂੰ ਨੁਕਸਾਨ ਨਹੀਂ ਪੁਚਾਇਆ।
09:54 ਹੁਣ ਮੈਂ ਕੁੱਝ ਫਾਈਨ ਟਯੂਨਿੰਗ (fine tuning) ਕਰਾਂਗਾ।
10:10 ਅਤੇ ਮੈਂ ਇੱਮੇਜ ਵਿੱਚ ਉਹ ਏਰੀਆਸ ਜੋ ਉਵਰ (over) ਸ਼ਾਰਪਨ ਹਣ ਅਤੇ ਉਹ ਸੱਟਫ (stuff) ਜੋ ਚੰਗੀ ਤਰਹਾਂ ਸ਼ਾਰਪਨ ਨਹੀਂ ਹੋਇਆ ਲੱਭਦਾ ਹਾਂ।
10:20 ਫੁੱਲ ਅਤੇ ਬੈਕਗਰਾਉੰਡ ਦੇ ਵਿੱਚਕਾਰਲਾ ਬੌਰਡਰ ਬਹੁਤ ਚੰਗੀ ਤਰਹਾਂ ਸਾਰਪਨ ਹੈ ਅਤੇ ਕੋਈ ਵਾਧੂ ਇਫੈੱਕਟਸ ਨਹੀਂ ਹਣ।
10:30 ਪਰ ਜਦੋਂ ਮੈਂ ਫੁੱਲ ਵਿੱਚ ਜਾੰਦਾ ਹਾਂ ਇਹ ਹਿੱਸਾ ਥੋੜਾ ਬਨਾਵਟੀ ਦਿੱਖਦਾ ਹੈ ਅਤੇ ਇੱਥੇ ਇਹ ਹਿੱਸਾ ਪੱਕਾ ਹੀ ਉਵਰ ਸ਼ਾਰਪਨਡ ਹੈ।
10:41 ਅਤੇ ਇਹ ਫੁੱਲ ਕਲੀ ਇੱਥੇ ਪੂਰੀ ਸ਼ਾਰਪ ਨਹੀਂ ਹੈ ਕਿਉਂਕਿ ਐੱਜ ਡਿਟੈਕਟ ਐਲਗੋਰਿਥਮ ਨੂੰ ਕਿਨਾਰੇ ਨਹੀਂ ਲੱਭੇ।
10:52 ਪਰ ਜਿਵੇਂ ਕਿ ਤੂਸੀਂ ਵੇਖ ਸਕਦੇ ਹੋ ਕਿ ਉੱਥੇ ਕੁੱਛ ਕਿਨਾਰੇ ਹੈਣ ਅਤੇ ਮੈਨੂੰ ਇਸ ਹਿੱਸੇ ਨੂੰ ਲੈਵਲਸ ਟੂਲ (levels tool) ਦੀ ਯਾ ਕਰਵਸ ਟੂਲ ਦੀ ਮਦਦ ਨਾਲ ਥੋੜਾ ਹੋਰ ਉਘਾੜਣਾ ਚਾਹੀਦਾ ਸੀ।
11:06 ਤੁਹਾਡੇ ਕੰਮ ਦੇ ਬਹਾਵ ਵਿੱਚ ਸ਼ਰਪਨਿੰਗ ਹਮੇਸ਼ਾ ਅਖੀਰੀ ਸਟੈੱਪ (step) ਹੋਨਾ ਚਾਹੀਦਾ ਹੈ।
11:11 ਉਕੇ ਉਸ ਉੱਤੇ ਮੈਂ ਬਾਦ ਵਿੱਚ ਵਾਪਿਸ ਆਵਾਂਗਾ।
11:16 ਹੁਣ ਮੈਨੂੰ ਇਸ ਹਿੱਸੇ ਦੀ ਸ਼ਾਰਪਨੈੱਸ ਘਟਾਣੀ ਹੋਵੇਗੀ।
11:21 ਇਹ ਆਸਾਨ ਹੈ ਬਸ ਇਹ ਪੱਕਾ ਕਰ ਲਉ ਕਿ ਤੁਸੀਂ ਸ਼ਾਰਪਨ ਲੇਅਰ ਸਿਲੈਕਟ ਕਰ ਲਈ ਹੈ। ਬੱਰਸ਼ (brush) ਟੂਲ ਚੁਣੋ।
11:30 ਨਰਮ ਕਿਨਾਰੇ ਵਾਲਾ ਬੱਰਸ਼ ਚੁਣੋ ਅਤੇ ਸਕੇਲ ਸਲਾਈਡਰ ਦੀ ਮਦਦ ਨਾਲ ਬੱਰਸ਼ ਨੂੰ ਇਸ ਕੰਮ ਦੇ ਮੁਤਾਬਿਕ ਵੱਡਾ ਕਰ ਲਉ ਅਤੇ ਹੁਣ ਬਲੈਕ ਕਲਰ ਸਿਲੈਕਟ ਕਰੋ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਬਲੈਕ ਛੁਪਾਉੰਦਾ ਹੈ ਤੇ ਵਾਈਟ ਦਰਸ਼ਾੰਦਾ ਹੈ।
11:53 ਆਪਣੇ ਬੱਰਸ਼ ਦੇ ਉਪੈਸਿਟੀ ਸਲਾਈਡਰ ਨੂੰ ਪੁੱਲ ਕਰੋ ਕਹਿ ਲਉ 20% ।
12:03 ਜਦੋਂ ਇੱਥੇ ਮੈਂ ਬਰੱਸ਼ ਨੂੰ ਹਿਲਾਉੰਦਾ ਹਾਂ ਤੇ ਪੇਂਟਿੰਗ ਸ਼ੁਰੁ ਕਰਦਾ ਹਾਂ ਤੁਸੀ ਵੇਖ ਸਕਦੇ ਹੋ ਕਿ ਸ਼ਾਰਪਨਿੰਗ ਘੱਟ ਗਈ ਹੈ।
12:14 ਲੇਅਰ ਮਾਸਕ ਦੀ ਮਦਦ ਨਾਲ ਮੈਂ ਤੁਹਾਨੂੰ ਪੂਰਾ ਵਿਖਾ ਸਕਦਾ ਹਾਂ ਕਿ ਇੱਥੇ ਕੀ ਵਾਪਰਿਆ।
12:21 ਮੈਂ ਲੇਅਰ ਮਾਸਕ ਔਨ ਕਰਦਾ ਹਾਂ ਤੇ ਜਦੋਂ ਮੈਂ ਵਾਈਟ ਹਿੱਸੇ ਉੱਤੇ ਪੇਂਟ ਕਰਦਾ ਹਾਂ ਤਾਂ ਇਹ ਹੋਰ ਡਾਰਕ ਹੋ ਜਾੰਦਾ ਹੈ।
12:36 ਪਰ ਜਦੋਂ ਮੈਂ ਲੇਅਰ ਮਾਸਕ ਔਫ ਕਰਦਾ ਹਾਂ ਮੈਂ ਇੱਮੇਜ ਵੇਖ ਸਕਦਾ ਹਾਂ ਅਤੇ ਆਪਣੀ ਕਾਰਵਾਈ ਦਾ ਨਤੀਜਾ ਵੇਖ ਸਕਦਾ ਹਾਂ।
12:47 ਮੈਂ ਵੇਰਵੇ ਵੱਲ ਬਾਦ ਵਿੱਚ ਧਿਆਨ ਦੇਵਾਂਗਾ।
12:52 ਹੁਣ ਮੈਨੂੰ ਇੱਥੇ ਇਸ ਹਿੱਸੇ ਨੂੰ ਹੋਰ ਸ਼ਾਰਪਨ ਕਰਣਾ ਹੋਵੇਗਾ।
12:58 ਮੈਂ ਐਕਸ ਕੀਅ (‘x’ key) ਨਾਲ ਕਲਰਸ ਬਸ ਸਵਿੱਚ ਕਰਦਾ ਹਾਂ ਅਤੇ ਪੇਂਟਿੰਗ ਸ਼ੁਰੁ ਕਰਦਾ ਹਾਂ।
13:06 ਅਤੇ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਇਹ ਹਿੱਸਾ ਹੋਰ ਸ਼ਾਰਪ ਤੇ ਹੋਰ ਡਾਰਕ ਹੋ ਗਿਆ ਹੈ।
13:13 ਮੇਰੇ ਖਿਆਲ ਚ ਇਹ ਕਾਫੀ ਠੀਕ ਹੈ ਅਤੇ ਆਪਣੇ ਕੰਮ ਨੂੰ ਚੈੱਕ ਕਰਣ ਲਈ ਮੈਂ ਲੇਅਰ ਮਾਸਕ ਸਵਿੱਚ ਔਨ ਕਰਦਾ ਹਾਂ ਅਤੇ ਤੁਸੀਂ ਵੇਖ ਸਕਦੇ ਹੋ ਕਿ ਵਾਈਟ ਹਿੱਸਾ ਜੋ ਮੈਂ ਪੇਂਟ ਕੀਤਾ ਹਾ ਤੇ ਮੈਂ ਇਸਨੂੰ ਥੋੜਾ ਉਵਰ ਕਰ ਦਿੱਤਾ ਹੈ।
13:31 ਸੋ ਮੈਂ ਲੇਅਰ ਤੇ ਵਾਪਿਸ ਜਾੰਦਾ ਹਾਂ ਅਤੇ ਐਕਸ ਕੀਅ ਪ੍ਰੈੱਸ ਕਰਕੇ ਕਲਰ ਬਦਲਦਾ ਹਾਂ ਤੇ ਆਪਣੇ ਕੀਤੇ ਹੋਏ ਕੰਮ ਨੂੰ ਦੁਬਾਰਾ ਕਰਦਾ ਹਾਂ।
13:43 ਇੱਥੇ ਅਸੀਂ ਲੇਅਰਸ ਨਾਲ ਕੰਮ ਕਰ ਰਹੇ ਹਾਂ ਸੋ ਕੋਈ ਡਾਟਾ (data) ਗੁਮ ਜਾਣ ਦਾ ਖਤਰਾ ਨਹੀਂ ਹੈ।
13:51 ਸਿਰਫ ਇੱਕ ਚੀਜ ਜੋ ਮੈਂ ਹੁਣ ਨਸ਼ਟ ਕਰ ਸਕਦਾ ਹਾਂ ਉਹੈ ਐੱਜ ਡਾਟਾ ਜੋ ਕਿ ਫਿਲਟਰ ਨਾਲ ਬਣਾਇਆ ਹੋਇਆ ਹੈ।
14:00 ਪਰ ਉਹ ਆਸਾਨੀ ਨਾਲ ਦੁਬਾਰਾ ਬਣਾਇਆ ਜਾ ਸਕਦਾ ਹੈ।
14:03 ਮੈਂ ਇੱਥੇ ਫੁੱਲ ਦੇ ਐੱਜ ਨੂ ਜੂਮ ਕੀਤਾ ਹੈ ਜਿੱਥੇ ਕਿ ਸ਼ਾਰਪਨਿੰਗ ਕਰਣੀ ਹੋਵੇਗੀ।
14:12 ਅਤੇ ਜਿਸ ਤਰਹਾਂ ਤੁਸੀਂ ਵੇਖ ਸਕਦੇ ਹੋ ਕਿ ਸ਼ਾਰਪਨਿੰਗ ਇੱਥੇ ਹੋ ਗਈ ਹੈ।
14:18 ਸ਼ਾਰਪਨਿੰਗ ਇਨਹਾਂ ਦੋ ਕਲਰਸ ਦੇ ਵਿੱਚ ਬੌਰਡਰ ਦੇ ਬਰਾਈਟ ਅਤੇ ਡਾਰਕ ਹਿੱਸੇ ਦੇ ਵਿੱਚਕਾਰ ਇੱਕ ਬਰਾਈਟ ਤੇ ਡਾਰਕ ਲਾਈਨ ਲੈਣ ਵਿੱਚ ਮਦਦ ਕਰਦੀ ਹੈ।
14:30 ਡਾਰਕ ਹਿੱਸੇ ਦਾ ਕਿਨਾਰਾ ਡਾਰਕ ਹੋ ਗਿਆ ਹੈ ਅਤੇ ਬਰਾਈਟ ਹਿੱਸੇ ਦਾ ਬਰਾਈਟ ।
14:37 ਅਤੇ ਮਾਸਕ ਦੀ ਵਰਤੋਂ ਕਰਕੇ ਤੁਸੀਂ ਇੱਫੈਕਟ ਉਸ ਏਰੀਆ ਤੇ ਰੱਖ ਸਕਦੇ ਹੋ ਜਿੱਥੇ ਤੁਸੀਂ ਇਹ ਚਾਹੁੰਦੇ ਹੋ।
14:50 ਆਉ ਮੈਂ ਤੁਹਾਨੂੰ ਸ਼ਾਰਪਨਿੰਗ ਬਾਰੇ ਵਧੇਰੇ ਵਿਸਤ੍ਰਿਤ ਸਰੋਤ ਨੂੰ ਵਿਖਾਵਾਂ।
14:56 ਟਿਪਸ ਫਰੋਮ ਦ ਟੌਪ ਫਲੋਰ ਡੌਟ ਕੌਮ (tips from the top floor . com)ਤੋਂ ਕ੍ਰਿਸ ਮਾਰਕਵਾਸ ਬਰੌਡਕਾਸਟ (Chris Markwa’s broadcast) ਦੀ ਸਾਈਟ (site) ਤੇ ਜਾਉ ਤੇ ਉੱਥੇ ਖੱਬੇ ਪਾਸੇ ਕਿੱਥੇ ਕਰਕੇ ਤੁਹਾਨੂੰ ਇੱਕ ਫੋਟੋਸ਼ੌਪ ਕੌਰਨਰ (Photoshop corner) ਮਿਲੇਗਾ।
15:12 ਉੱਥੇ ਉਸ ਕੋਲ ਫੋਟੋਸ਼ੌਪ ਬਾਰੇ ਬਹੁਤ ਸਾਰੇ ਬਰੌਡਕਾਸਟ ਹਣ ਜੋ ਕਿ ਜਿੰਪ ਵਾਸਤੇ ਵੀ ਤਕਰੀਬਨ ਵਰਤੇ ਜਾੰਦੇ ਹਣ ਅਤੇ ਉਸਨੇ ਜੋ ਉਹ ਬਰੌਡਕਾਸਟ ਵਿੱਚ ਕਹਿੰਦਾ ਹੈ ਉਸਨੂੰ ਲਿੱਖਤ ਤੌਰ ਤੇ ਕਰਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸਦੀ ਕੋਈ ਪਿਕਚਰ ਬਣਾਈ ਹੈ ਅਤੇ ਮੈਂ ਉੱਥੋ ਕੁੱਝ ਸਮੱਗਰੀ ਲਵਾਂਗਾ ਤਾ ਜੋ ਮੈਂ ਇੱਥੇ ਸਿੱਧੇ ਸਰੋਤ ਵੱਲ ਪੁਆਇੰਟ(point) ਕਰ ਸਕਾਂ।
15:44 ਅਤੇ ਇੱਥੇ ਤੁਸੀਂ ਸ਼ਾਰਪਨਿੰਗ ਇਫੈੱਕਟ ਬਾਰੇ ਵੇਖ ਸਕਦੇ ਹੋ ਜਿਸਦੀ ਚਰਚਾ ਮੈਂ ਇਸ ਟਯੂਟੋਰਿਅਲ ਵਿੱਚ ਕੀਤੀ ਸੀ।
15:52 ਉਸਨੇ ਅਣਸ਼ਾਰਪ ਮਾਸਕ ਅਤੇ ਹੈਲੋਸ (halos) ਤੋਂ ਬਚਣ ਦੇ ਤਰੀਕੇ ਨੂੰ ਵੀ ਵਿਸਤਾਰ ਨਾਲ ਕਵਰ (cover) ਕੀਤਾ ਹੈ।
16:00 ਅਤੇ ਇੱਮੇਜ ਨੂੰ ਸ਼ਾਰਪਨ ਕਰਣ ਦੀ ਬਹੁਤ ਸਾਰੀ ਵੱਖ ਵੱਖ ਟੈੱਕਨੀਕਸ (techniques)ਵੀ ਵਿਖਾਂਇਆਂ ਹਣ।
16:05 ਪਰ ਇੱਕ ਜਿਹੜੀ ਮੈਂ ਤੁਹਾਨੂੰ ਇੱਥੇ ਵਿਖਾਈ ਹੈ ਇਸ ਸਾਈਟ ਉੱਤੇ ਨਹੀਂ ਹੈ।
16:12 ਅਤੇ ਬਾਯ ਦ ਵੇ (By the way)ਜਦੋਂ ਤੁਸੀਂ ਇਸ ਸਾਈਟ ਤੇ ਜਾਉ ਤਾਂ ਇਹ ਚੈੱਕ ਕਰ ਲੈਣਾ ਕਿ ਜੇਕਰ ਵਰਕ ਸ਼ੌਪ (workshop)ਵੇੱਖਣ ਲਈ ਅਜੇ ਵੀ ਸਿੱਖਣ ਲਈ ਕੁੱਝ ਜਗਹਾਂ ਹੈਣ।
16:23 ਇਸ ਹਫਤੇ ਲਈ ਇੰਨਾ ਹੀ । ਜੇ ਤੁਸੀਂ ਕੋਈ ਟਿੱਪਣੀ ਦੇਣਾ ਚਾਹੁੰਦੇ ਹੋ ਕਿਰਪਾ ਕਰਕੇ ਇਨਫੋ@ਮੀਟਦਜਿੰਪ.ਔਰਗ (info@meetthegimp.org) ਤੇ ਜਾਉ।
16:35 ਵਧੇਰੇ ਜਾਨਕਾਰੀ ਐਚਟੀਟੀਪੀ://ਮੀਟਦਜਿੰਪ.ਔਰਗ (http://meetthegimp.org)ਤੇ ਉਪਲਬੱਧ ਹੈ।
16:40 ਅਤੇ ਮੈਂ ਤੁਹਾਨੂੰ ਸੁਣਨਾ ਚਾਹਵਾਂਗਾ।
16:43 ਮੈਨੂੰ ਦੱਸੋ ਕਿ ਤੁਸੀੰ ਕੀ ਪਸੰਦ ਕੀਤਾ ਮੈਂ ਕੀ ਹੋਰ ਵਧੀਆ ਕਰ ਸਕਦਾ ਸੀ ਤੁਸੀਂ ਭਵਿੱਖ ਵਿੱਚ ਕੀ ਵੇੱਖਣਾ ਚਾਹੁੰਦੇ ਹੋ।
16:51 ਪ੍ਰਤਿਭਾ ਥਾਪਰ ਦ੍ਵਾਰਾ ਅਨੁਵਾਦਿਤ ਇਸ ਸਕ੍ਰਿਪ੍ਟ ਦੀ ਡਬਿੰਗ ਕਿਰਣ ਸਪੋਕਣ ਟਯੂਟੋਰਿਯਲ ਪ੍ਰੌਜੈਕਟ ਵਾਸਤੇ ਕਰ ਰਹੀ ਹਾਂ।

Contributors and Content Editors

PoojaMoolya, Pratibhat