GIMP/C2/Selecting-Sections-Part-1/Punjabi

From Script | Spoken-Tutorial
Jump to: navigation, search

GIMP/C2/Selecting-Sections-Part-1/English

Time Narration
00:23 ਮੀਟ ਦ ਜਿੰਪ (Meet The Gimp)ਦੇ ਟਯੂਟੋਰਿਅਲ (tutorial)ਵਿੱਚ ਤੁਹਾਡਾ ਸੁਵਾਗਤ ਹੈ।
00:25 ਮੇਰਾ ਨਾਮ ਰੌਲਫ ਸਟੈਨ ਫੋਰਟ ਹੈ ਤੇ ਮੈਂ ਇਸਦੀ ਰਿਕਾਰਡਿੰਗ (recording)ਨੌਰਦਨ ਜਰਮਨੀ , ਬਰੀਮਨ (Bremen, Northen Germany)ਵਿੱਚ ਕਰ ਰਿਹਾ ਹਾਂ।
00:31 ਆਉ ਅੱਜ ਦਾ ਟਯੂਟੋਰਿਅਲ ਅਸੀਂ ਇਸ ਇੱਮੇਜ (image)ਨਾਲ ਸ਼ੁਰੁ ਕਰੀਏ।
00:34 ਮੈਂ ਇਸ ਇੱਮੇਜ ਦੀ ਵਰਤੋਂ ਇੱਕ ਉਦਾਹਰਣ ਦੇ ਰੂਪ ਵਿੱਚ ਕੰਮ ਕਰਕੇ ਕਰ ਰਿਹਾ ਹਾਂ।
00:44 ਸਿਲੈਕਸ਼ਨ (selection)ਤੇ ਕੰਮ ਕਰਣ ਤੋਂ ਪਹਿਲਾਂ ਮੇਰੇ ਖਿਆਲ ਚ ਤੁਹਾਨੂੰ ਥੋੜਾ ਇਹ ਸਮੱਝ ਲੈਣਾ ਚਾਹੀਦਾ ਹੈ ਕਿ ਅਸਲ ਵਿੱਚ ਸਿਲੈਕਸ਼ਨਸ ਕੀ ਹਣ।
00:57 ਇਹ ਸਕੇਅਰ (square)ਇੱਕ ਸਿਲੈਕਸ਼ਨ ਹੈ ਤੇ ਇਹ ਹਿੱਸਾ ਸਿਲੈਕਸ਼ਨ ਤੇਂ ਬਾਹਰ ਹੈ।
01:06 ਇਹ ਮੂਵਿੰਗ ਲਾਇਨਾਂ (moving lines)ਇੱਥੇ ਸਿਲੈਕਸ਼ਨ ਦਾ ਬੌਰਡਰ (border)ਹੈ।
01:15 ਜਿੰਪ ਪੀਪਲ (people)ਸਿਲੈਕਸ਼ਨ ਨੂੰ ਚੈਨਲ (channel)ਆਖਦੇ ਹਣ।
01:19 ਇਕ ਚੈਨਲ ਜਿਵੇਂ ਕਿ ਰੈਡ, (red)ਗਰੀਨ (green) ਯਾ ਬਲੂ (blue)ਯਾ ਇੱਕ ਐਲਫਾ (alpha) ਚੈਨਲ ਜੋ ਟਰਾੰਸਪਿਰੇੰਸੀ(transperancy) ਨੂੰ ਕੰਟ੍ਰੋਲ(control)ਕਰਦਾ ਹੈ।
01:28 ਸਿਲੈਕਸ਼ਨ ਦੇ ਬਾਹਰ ਇਸ ਦੀ ਵੈਲਯੂ ਜੀਰੋ (value zero) ਹੈ।
01:33 ਤੇ ਅੰਦਰ 255 ਹੈ, ਤੇ ਇਨਹਾਂ ਦੇ ਵਿੱਚਕਾਰ ਬੌਰਡਰ ਹੈ ਤੇ ਇਨਹਾਂ ਦੇ ਵਿੱਚਕਾਰ ਵੈਲਯੂਸ 255 ਤੋਂ ਘੱਟ ਤੇ ਜੀਰੋ ਤੋਂ ਜਿਆਦਾ ਹੋ ਸਕਦੀ ਹੈ।
01:48 ਸੋ ਇੱਕ ਸਿਲੈਕਸ਼ਨ ਨੂੰ ਬਦਲਣਾ ਯਾ ਇੱਕ ਸਿਲੈਕਸ਼ਨ ਨੂ ਬਨਾਣਾ ਕੁਝ ਨੰਬਰਾਂ ਨੂੰ ਬਦਲਣਾ ਹੈ।
01:55 ਅਤੇ ਆਉ ਹੁਣ ਵੇਖੀਏ ਕਿ ਇੱਕ ਸਿਲੈਕਸ਼ਨ ਕਿਵੇਂ ਬਣਾਉਨੀ ਹੈ।
02:01 ਇੱਕ ਸਿਲੈਕਸ਼ਨ ਨੂੰ ਡੀ-ਸਿਲੈਕਟ (de-select) ਕਰਣ ਦੇ ਦੋ ਤਰੀਕੇ ਹਣ।
02:05 ਪਹਿਲਾ ਢੰਗ ਹੈ, ਸੇਲੈਕਟ ਅਤੇ ਨੱਨ (Select ,None)ਤੇ ਜਾਉ।
02:11 ਤੁਸੀਂ ਕੀ ਕੌਮਬਿਨੇਸ਼ਨ (key combination)ਸ਼ਿਫਟ+ ਕੰਟਰੋਲ+ਏ (Shift+Ctrl+A)ਦੀ ਵਰਤੋਂ ਵੀ ਕਰਦੇ ਹੋ ਤੇ ਸਿਲੈਕਸ਼ਨ ਤੋਂ ਛੁਟਕਾਰਾ ਪਾਉੰਦੇ ਹੋ।
02:22 ਹੁਣ ਰੈਕਟੈੰਗਲ (Rectangle Select Tool))ਸਿਲੈਕਟ ਟੂਲ ਨੂੰ ਸਿਲੈਕਟ ਕਰੋ। ਅਤੇ ਡਾਯਲੌਗ ਔਪਸ਼ਨਸ (dialog options) ਨੂੰ ਵੇੱਖੋ।
02:33 ਟੌਪ (top)ਦੇ ਉੱਪਰ ਸਾਡੇ ਕੋਲ ਚਾਰ ਚੁਆਇਸਿਸ (choices) ਹਣ।
02:36 ਪਹਿਲੀ ਹਾਲ ਦੀ ਸਿਲੈਕਸ਼ਨ ਬਦਲਣ ਦੀ ਹੈ।
02:40 ਸੋ ਮੈਂ ਇੱਥੇ ਵੱਖ ਏਰੀਆ (area) ਸਿਲੈਕਟ ਕਰਦਾ ਹਾਂ ਤੇ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਮੈਂ ਇਕ ਨਵਾਂ ਏਰੀਆ ਸਿਲੈਕਟ ਕਰਦਾ ਹਾਂ ਤਾਂ ਪਰਾਣੀ ਸਿਲੈਕਸ਼ਨ ਡੀਲੀਟ (delete) ਹੋ ਜਾਂਦੀ ਹੈ।
02:52 ਦੂਸਰੀ ਸਿਲੈਕਸ਼ਨ ਹਾਲ ਦੀ ਸਿਲੈਕਸ਼ਨ ਐਡ (add) ਕਰਣ ਦੀ ਹੈ।
02:58 ਇਸ ਔਪਸ਼ਨ ਨੂੰ ਚੁਣ ਕੇ ਮੈਂ ਇੱਮੇਜ ਵਿੱਚ ਵੱਖ ਵੱਖ ਏਰੀਏ ਸਿਲੈਕਟ ਕਰ ਸਕਦਾ ਹਾਂ ਤੇ ਮੈਨੂੰ ਇੱਕ ਭਹੁਤ ਔੱਖੀ ਸਿਲੈਕਸ਼ਨ ਮਿਲਦੀ ਹੈ।
03:17 ਤੇ ਜੇ ਮੈਂ ਆਪਣੇ ਕਲਰ ਟੈਬ (colour tab)ਤੇ ਜਾ ਕੇ ਕਲਰ ਨੂੰ ਸਿਲੈਕਸ਼ਨ ਦੇ ਉੱਪਰ ਲੈਕੇ ਆਵਾਂ ਤਾਂਤੇ ਸਾਰੇ ਸਿਲੈਕਟਿੱਡ ਏਰੀਏ ਉਸ ਕਲਰ ਨਾਲ ਭਰ ਜਾਂਦੇ ਹਣ ਤੇ ਉਹ ਏਰੀਆ ਜੋ ਸਿਲੈਕਟਿੱਡ ਸੀ ਤੇ ਕਨੈਕਟਿੱਡ (connected) ਨਹੀਂ ਸੀ ,ਵੀ ਭਰ ਗਿਆ।
03:44 ਸੋ ਇੱਕ ਸਿਲੈਕਸ਼ਨ ਵਿੱਚ ਕੁੱਝ ਐਡ ਕਰਣਾ ਹਰ ਸਿਲੈਕਸ਼ਨ ਨੂੰ ਇੱਕ ਦੇ ਤੌਰ ਤੇ ਮੰਨਿਆ ਜਾਂਦਾ ਹੈ , ਭਾਵੇਂ ਸਿਲੈਕਸ਼ਨ ਦੇ ਹਿੱਸਿਆਂ ਵਿੱਚ ਕੋਈ ਕੁਨੈਕਸ਼ਨ (connection) ਨਾ ਹੋਵੇ।
03:57 ਇਹ ਕੁੱਝ ਔੱਖਾ ਹੈ।
03:59 ਫਿਲਿੰਗ (filling) ਨੂੰ ਅਣਡੂ (undo) ਕਰਣ ਵਾਸਤੇ ਕੰਟਰੋਲ+ ਜੈਡ (Ctrl+Z) ਨੂੰ ਦਬਾਉ। ਤੇ ਸ਼ਫਟ+ਕੰਟਰੋਲ+ਏ ਨੂੰ ਇਸਨੂੰ ਡੀ-ਸਿਲੈਕਟ ਕਰਣ ਵਾਸਤੇ। ਅਤੇ ਵਾਪਿਸ ਆਪਣੇ ਔਪਸ਼ਨ ਡਾਯਲੌਗ ਤੇ।
04:11 ਹੁਣ ਇੱਤੇ ਇੱਕ ਸਕੇਅਰ ਸਿਲੈਕਟ ਕਰੋ ਤੇ ਕਰੰਟ (current)ਸਿਲੈਕਸ਼ਨ ਚੋਂ ਸਬਟਰੈਕਟ (Subtract) ਸਿਲੈਕਟ ਕਰੋ।
04:21 ਮੈਂ ਇਹ ਏਰੀਆ ਸਿਲੈਕਟ ਕਰਦਾ ਹਾਂ ਪਰ ਕੁੱਝ ਨਹੀ ਵਾਪਰਦਾ।
04:27 ਪਰ ਜਦੋਂ ਮੈਂ ਇਹ ਏਰੀਏ ਸਿਲੈਕਟ ਕਰਦਾ ਹਾਂ, ਤੁਸੀਂ ਵੇਖ ਸਕਦੇ ਹੋ ਕਿ ਕਿਨਾਰੇ ਕਟ ਜਾਂਦੇ ਹਣ।
04:36 ਤੁਸੀਂ ਵੇਖ ਸਕਦੇ ਹੋ ਕਿ ਸਿਲੈਕਸ਼ਨ ਦਾ ਫਰੇਮ (frame)ਉੱਥੇ ਹੀ ਰਹਿੰਦਾ ਹੈ ਤੇ ਜਦੋਂ ਮੈਂ ਇਸਨੂੰ ਹਿਲਾੰਦਾ ਹਾਂ ਤਾਂ ਬਦਲਾਵ ਲਿਆਏ ਜਾ ਸਕਦੇ ਹਣ।
04:47 ਸੋ ਅਖੀਰ ਵਾਲੀ ਸਿਲੈਕਸ਼ਨ ਜੋ ਤੁਸੀਂ ਕੀਤੀ ਸੀ ਬਦਲੀ ਜਾ ਸਕਦੀ ਹੈ ਜਦੋਂ ਤਕ ਕਿ ਤੁਸੀਂ ਇਕ ਨਵੀਂ ਸਿਲੈਕਸਨ ਲੈਣ ਵਾਸਤੇ ਕਿਸੀ ਦੂਸਰੀ ਜਗਹਾਂ ਤੇ ਕਲਿੱਕ (click)ਨਾਂ ਕਰੋ, ਤੁਸੀਂ ਆਪਣਾ ਕੰਮ ਹਰ ਵੇਲੇ ਬਦਲ ਸਕਦੇ ਹੋ।
05:07 ਹੁਣ ਅਖੀਰੀ ਔਪਸ਼ਨ ਹਾਲ ਦੀ ਸਿਲੈਕਸ਼ਨ ਦੀ ਇੰਟਰਸੈਕਟ (Intersect) ਦੀ ਹੈ।
05:14 ਆਉ ਇਸਦੀ ਕੋਸ਼ਿਸ਼ ਕਰੀਏ।
05:17 ਮੈਂ ਇੱਥੇ ਇੱਕ ਏਰੀਆ ਸਿਲੈਕਟ ਕਰਦਾ ਹਾਂ ਤੇ ਏਰੀਆ ਜੋ ਇਸਤੋਂ ਬਾਹਰ ਹੈ ਨਹੀਂ ਸਿਲੈਕਟ ਕੀਤਾ ਅਤੇ ਜੋ ਸਿਲੈਕਸ਼ਨਸ ਪਹਿਲੋਂ ਕੀਤੀਆਂ ਹੋਇਆਂ ਸੀ ਉਹ ਡੀਲੀਟ ਹੋ ਗਈਆਂ ਹਣ।
05:32 ਤੇ ਇਸ ਰੈਕਟੈੰਗਲ ਦੀ ਸਿਲੈਕਸ਼ਨ ਹੀ ਸਿਰਫ ਰਹਿ ਗਈ ਹੈ।
05:38 ਮੈਂ ਇਸ ਰੈਰਟੈੰਗਲ ਨੂੰ ਵੀ ਬਦਲ ਸਕਦਾ ਹਾਂ ਜਦੋਂ ਤਕ ਮੈਂ ਉਹ ਏਰੀਆ ਜੋ ਮੈਂ ਚਾਹੁੰਦਾ ਸੀ ਨਾ ਮਿਨ ਜਾਵੇ।
05:49 ਸੋ ਹੁਣ ਅਸੀਂ ਚਾਰ ਮੋਡਸ ਕਵਰ (modes cover)ਕਰ ਲਏ ਹਣ ਯਾਣੀ ਰੀਪਲੇਸ, (Replace)ਐਡ, ਸਬਟਰੈਕਟ ਅਤੇ ਇੰਟਰਸੈਕਟ।
06:06 ਤੁਸੀਂ ਬਸ ਕਲਿੱਕ ਕਰਕੇ ਇੱਕ ਸਿਲੈਕਸ਼ਨ ਨੂੰ ਰੀਪਲੇਸ ਕਰ ਸਕਦੇ ਹੋ।
06:11 ਐਡਿੰਗ ਕਲਿੱਕ ਅਤੇ ਸ਼ਿਫਟ ਕਰਕੇ ਕੀਤੀ ਜਾ ਸਕਦੀ ਹੈ
06:17 ਸੋ ਆਉ ਉਸਦੀ ਕੋਸ਼ਿਸ਼ ਕਰੀਏ , ਮੈਂ ਸਿਫਟ ਕੀ ਦਬਾੰਦਾ ਹਾਂ ਤੇ ਫੇਰ ਕਲਿੱਕ ਕਰਕੇ ਮੈਂ ਨਵੀਆਂ ਸਿਲੈਕਸ਼ਨਸ ਐਡ ਕਰਣਾ ਸ਼ੁਰੁ ਕਰਦਾ ਹਾਂ।
06:29 ਤੇ ਜਦੋਂ ਮੈਂ ਸ਼ਿਫਟ ਕੀ ਅਤੇ ਮਾਉਸ ਕੀ ਦਬਾੰਦਾ ਹਾਂ ,ਤਾਂ ਇੱਕ ਪਲੱਸ (plus)ਦਾ ਸਾਈਨ (sign)ਆਉੰਦਾ ਹੈ।
06:39 ਹੁਣ ਜੇ ਮੈਂ ਸਿਲੈਕਸ਼ਨ ਸਬਟਰੈਕਟ ਕਰਣਾ ਚਾਹੁੰਦਾ ਹਾਂ ਤਾਂ ਮੈਂ ਕੰਟਰੋਲ ਕੀ ਪ੍ਰੈਸ (press)ਕਰ ਸਕਦਾ ਹਾਂ ਤੇ ਮੈਂ ਮਾਉਸ ਕੀ ਦਬਾੰਦਾ ਹਾਂ ਅਤੇ ਮੂਵ (move)ਕਰਣਾ ਸੁਰੁ ਕਰਦਾ ਹਾਂ ,ਤੁਸੀਂ ਇਕ ਮਾਇਨਸ (minus)ਸਾਈਨ ਵੇਖਦੇ ਹੋ।
06:57 ਸੋ ਹੁਣ ਮੈਂ ਸਿਲੈਕਸ਼ਨ ਸਬਸਟਰੈਕਟ ਕਰ ਸਕਦਾ ਹਾਂ।
07:02 ਅਤੇ ਇੰਟਰਸੈਕਸ਼ਨ (intersection)ਵਾਸਤੇ, ਸ਼ਿਫਟ+ ਕੰਟਰੋਲ ਇੱਕਠੀ ਪ੍ਰੈਸ ਕਰਣੀ ਚਾਹੀਦੀ ਹੈ ਤੇ ਫੇਰ ਇੰਟਰਸੈਕਟਿੰਗ ਵਾਸਤੇ ਇੱਕ ਏਰੀਆ ਸਿਲੈਕਟ ਕਰੋ।
07:26 ਜੇ ਤੁਸੀਂ ਇਹ ਕੀ ਕੌੰਬੀਨੇਸ਼ਨਸ ਨੂੰ ਯਾਦ ਕਰ ਲਵੋ ਤਾਂ ਤੁਸੀਂ ਏਰੀਆ ਜਲਦੀ ਸਿਲੈਕਟ ਕਰ ਸਕਦੇ ਹੋ।
07:33 ਤੇ ਦੂਸਰੇ ਸਿਲੈਕਸ਼ਨ ਟੂਲ ਨਾਲ ਇਹੋ ਕੀ ਦੀ ਵਰਤੋਂ ਹੁੰਦੀ ਹੈ।
07:38 ਸੋ ਤੁਹਾਨੂੰ ਉਨਹਾਂ ਨੂੰ ਇੱਕੋ ਹੀ ਵਾਰੀ ਯਾਦ ਕਰਣਾ ਪਵੇਗਾ।
07:44 ਸ਼ਿਫਟ+ ਕੰਟਰੋਲ+ਏ ਸਾਰੀ ਸਿਲੈਕਸ਼ਨਸ ਨੂੰ ਡਿਸਏਬਲ (disable)ਕਰ ਦਿੰਦਾ ਹੈ ਤੇ ਮੇਰੇ ਨੌਰਮਲ ਮੋਡ (normal mode)ਤੇ ਵਾਪਿਸ ਲੈ ਆਉੰਦਾ ਹੈ ਅਤੇ ਆਉ ਹੁਣ ਇੱਥੇ ਦੂਸਰੇ ਸੱਟਫ (stuff)ਨਾਲ ਸ਼ੁਰੁ ਕਰੀਏ।
07:56 ਅਗਲਾ ਔਪਸ਼ਨ ਫੈਦਰ ਐੱਜਿਸ (Feather Edges)ਦਾ ਹੈ ਤੇ ਇੱਥੇ ਇੱਕ ਹੋਰ ਦੂਸਰਾ ਔਪਸ਼ਨ ਰੇਡੀਯਸ ਕਾਉੰਟ (Radius Count)ਦਾ ਹੈ।
08:09 ਸੋ ਮੈਂ ਇਸਨੂੰ ਥੋੜਾ ਵੱਧਾ ਕੇ ਇਕ ਏਰੀਆ ਸਿਲੈਕਟ ਕਰ ਲੈੰਦਾ ਹਾਂ।
08:15 ਹੁਣ ਤੁਸੀਂ ਇੱਥੇ ਇਕ ਗੋਲ ਕੌਰਨਰ (corner)ਵੇਖ ਸਕਦੇ ਹੋ।
08:21 ਇੱਥੇ ਮੈਂ ਗੋਲ ਕੌਰਨਰਸ ਨਹੀਂ ਚਾਹੁੰਦਾ।
08:25 ਤੁਹਾਨੂੰ ਇਹ ਵਿਖਾਉਣ ਲਈ ਕਿ ਕੀ ਹੋਇਆ ਹੈ ਮੈਂ ਇਸਨੂੰ ਬਲੈਕ ਨਾਲ ਭਰ ਦਿਆੰਗਾ ਤੇ ਇੱਮੇਜ ਨੂੰ ਜੂਮ (zoom)ਕਰਦਾ ਹਾਂ।
08:37 ਤੁਸੀਂ ਮਿਡਲ ਵਿੱਚ ਇੱਥੇ ਇੱਕ ਬਲੈਕ ਕਲਰ ਦੇਖਦੇ ਹੋ ਤੇ ਇਹ ਬੌਰਡਰਸ ਦੇ ਨੇੜੇ ਫਿੱਕਾ ਹੋ ਜਾੰਦਾ ਹੈ ਤੇ ਇਹ ਮਾਰਜਿਨ ਐੰਡਸ (margin ends)ਬਲੈਕ ਅਤੇ ਅਸਲੀ ਇੱਮੇਜ ਦੇ ਵਿੱਚਕਾਰ ਹਣ ਅਤੇ ਇੱਥੇ ਸਿਲੈਕਸ਼ਨ ਚੈਨਲ ਦੀ ਵੈਲਯੂ 128 ਹੈ।
09:09 ਸੋ ਅੱਧਾ ਬਲੈਕ ਕਲਰ ਸਿਲੈਕਸ਼ਨ ਦੇ ਅੰਦਰ ਫਿੱਕਾ ਹੈ ਤੇ ਅੱਧਾ ਬਾਹਰ।
09:19 ਜਦੋਂ ਤੁਸੀਂ ਇੱਕ ਹਾਰਡ (hard)ਸਿਲੈਕਸ਼ਨ ਕਰਦੇ ਹੋ ਤਾਂ ਮਾਰਜਿਨ ਐੰਡਸ ਤੁਹਾਡੀ ਸਿਲੈਕਸ਼ਨ ਦੇ ਅਸਲੀ ਬੌਰਡਰ ਹਣ।
09:29 ਫੈਦਰ ਐੱਜਿਸ, ਸਮੂਦ (smooth)ਸਿਲੈਕਸ਼ਨ ਲੈਣ ਵਾਸਤੇ ਇੱਕ ਚੰਗੀ ਔਪਸ਼ਨ ਹੈ।
09:35 ਫੈਦਰ ਸਿਲੈਕਸ਼ਨ ਨਾਲ ਤੁਹਾਨੂੰ ਸੀਨ (seen)ਘੱਟ ਸ਼ਾਰਪ (sharp)ਮਿਲਦਾ ਹੈ ਤੇ ਇਹ ਉਸ ਤਰਹਾਂ ਆਸਾਨ ਹੈ।
09.45 ਤਕਨੀਕੀ ਰੁਝਾਨ ਵਾਲੇ ਲੋਗ ਫੈਦਰ ਸਿਲੈਕਸ਼ਨ ਨੂੰ ਗੌਸਿਅਨ ਬੱਲਰ (Gaussian Blur) ਆਖਦੇ ਹਣ ਤੇ ਰੇਡੀਯਸ ਜੋ ਮੈਂ ਇੱਥੇ ਸਿਲੈਕਟ ਕੀਤਾ ਹੈ, ਗੌਸਿਯਨ ਬੱਲਰ ਦਾ ਰੇਡੀਯਸ ਹੈ।
10:04 ਅਗਲਾ ਔਪਸ਼ਨ ਰਾਉੰਡਿਡ ਕੌਰਨਰ (Rounded Corner)ਦਾ ਹੈ।
10:09 ਇਹ ਇੱਕ ਗੋਲ ਕੌਰਨਰ ਵਾਲਾ ਰੈਕਟੈੰਗਲ (rectangle)ਹੈ ਤੇ ਤੁਸੀਂ ਰਾਉੰਡਿੱਡ ਕੌਰਨਰ ਦਾ ਰੇਡੀਯਸ ਸੈਟ ਕਰ ਸਕਦੇ ਹੋ
10:20 ਇਹ ਗੋਲ ਹਿੱਸਾ ਹੈ ਤੇ ਇਹ ਮਾਰਜਿਨਸ ਸਿੱਧੇ ਹਿੱਸੇ ਹਣ।
10:28 ਇਹ ਅਗਲਾ ਔਪਸ਼ਨ ਐੰਟੀਆਲੀਆਜਿੰਗ (Antialiasing)ਹੈ।
10:34 ਇਹ ਔਪਸ਼ਨ ਕੌਰਨਰ ਪੇੰਟਿਗ ਸੈਟ ਕਰਦਾ ਹੈ।
10:40 ਮੈਂ ਇਸ ਸੈਕਸ਼ਨ ਨੂੰ ਬਲੈਕ ਨਾਲ ਭਰਦਾ ਹਾਂ ਤੇ ਹੁਣ ਮੈਂ ਵਾਪਿਸ ਆਪਣੇ ਸਿਲੈਕਸ਼ਨ ਟੂਲ ਤੇ ਜਾਂਦਾ ਹਾਂ ਤੇ ਐੰਟੀਆਲੀਆਜਿੰਗ ਨੂੰ ਡੀ-ਸਿਲੈਕਟ ਕਰਦਾ ਹਾਂਅਤੇ ਇੱਕ ਦੂਸਰੀ ਸਿਲੈਕਸ਼ਨ ਬਣਾਉੰਦਾ ਹਾਂ ਤੇ ਇਸਨੂੰ ਵੀ ਬਲੈਕ ਨਾਲ ਭਰਦਾ ਹਾਂ।
11:09 ਸੋ ਜੂਮ ਟੂਲ ਨੂੰ ਸਿਲੈਕਟ ਕਰੋ ਇਤੇ ਸ਼ਿਫਟ+ ਕੰਟਰੋਲ+ਏ ਨਾਲ ਸਾਰੀਆਂ ਸਿਲੈਕਸ਼ਨਸ ਨੂੰ ਡੀ-ਸਿਲੈਕਟ ਕਰੋ ਤੇ ਇਸ ਏਰੀਏ ਨੂੰ ਜੂਮ ਕਰੋ।
11:24 ਇੱਥੇ ਕਿਨਾਰੇ ਐੰਟੀਆਲੀਆਜਿੰਗ ਤੋਂ ਬਗੈਰ ਹਣ ਅਤੇ ਇਹ ਯਾ ਬਲੈਕ ਨਾਲ ਭਰੇ ਹੋਏ ਹਣ ਯਾ ਨਹੀਂ ਭਰੇ ਹੋਏ।
11:37 ਇੱਥੇ ਤੁਸੀਂ ਗ੍ਰੇਸ (grays)ਦੀ ਸਟੇਅਰਸ (stairs)ਵੇਖ ਸਕਦੇ ਹੋ।
11:42 ਇੱਥੇ ਤੁਸੀਂ ਜੈਗੀਸ (jaggis)ਤੋਂ ਬਗੈਰ ਸਮੂਦ ਕੌਰਨਰ ਵੇਖ ਸਕਦੇ ਹੋ ਤੇ ਇਸਨੂੰ ਐੰਟੀਆਲੀਆਜਿੰਗ ਕਹਿੰਦੇ ਹਣ।
11:53 ਇਸ ਸਿਲੈਕਸ਼ਨ ਵਿੱਚ ਰਾਉੰਡਿਡ ਕੌਰਨਰ ਨਹੀਂ ਹੈ ਪਰ ਇਹ ਸਟੈਪਸ (steps)ਦੀ ਸੀਰੀਜ (series)ਹੈ।
12:04 ਜਦੋਂ ਮੈਂ 100% ਜੂਮ ਤੇ ਵਾਪਿਸ ਜਾੰਦਾ ਹਾਂ ,ਮੈਂ ਇੱਥੇ ਜੈਗੀਸ ਦੇਖ ਸਕਦਾ ਹਾਂ ਤੇ ਇਹ ਸਮੂਦ ਨਹੀਂ ਹੈ ਪਰ ਇੱਥੇ ਸਮੂਦ ਕੌਰਨਰਸ ਹੈਣ ਤੇ ਤੁਸੀਂ ਆਸਾਨੀ ਨਾਲ ਆਪਣੇ ਆਪ ਕਰਕੇ ਵੇਖ ਸਕਦੇ ਹੋ।
12:32 ਸੋ ਜੇ ਤੁਹਾਨੂੰ ਸਮੂਦ ਕੌਰਨਰਸ ਚਾਹੀਦੇ ਹਣ ਤਾਂ ਔੰਟੀਆਲੀਆਜਿੰਗ ਸਿਲੈਕਟ ਕਰੋ।
12:42 ਤੇ ਜੇ ਤੁਸੀਂ ਇੱਥੇ ਇਹ ਗ੍ਰੇ ਟੋਨਸ ਚਾਹੁੰਦੇ ਹੋ ਤਾਂ ਉਸ ਔਪਸ਼ਨ ਨੂੰ ਡੀ-ਸਿਲੈਕਟ ਕਰੋ।
12:55 ਸੋ ਮੈਂ ਉਹ ਔਪਸ਼ਨ ਸਿਲੈਕਟ ਕਰਦਾ ਹਾਂ ਤੇ ਉੱਥੇ ਐਕਸਪੈੰਡ ਫਰੌਮ ਸੈੰਟਰ (Expanded From Centre)ਨਾਂ ਦੀ ਇੱਕ ਸਬ ਔਪਸ਼ਨ (sub option)ਹੈ
13:04 ਅਤੇ ਇੱਥੇ ਕੰਮ ਕਰਣਾ ਸ਼ੁਰੁ ਕਰਦਾ ਹਾਂ।
13:13 ਸੋ ਮੈਂ ਇੱਥੇ ਇੱਕ ਪੁਆਇੰਟ (point)ਰੱਖਦਾ ਹਾਂ ਤੇ ਆਪਣੀ ਸਿਲੈਕਸ਼ਨ ਨੂੰ ਇੱਥੋਂ ਪੁੱਲ (pull)ਕਰਣਾ ਸ਼ੁਰੁ ਕਰਦਾ ਹਾਂ
13:21 ਤੇ ਤੁਸੀਂ ਉਸ ਪੁਆਇੰਟ ਤੇਂ ਇਸਨੂੰ ਵਧੱਦਾ ਵੇਖਦੇ ਹੋ ਤੇ ਇਹ ਪੁਆਇੰਟ ਹਮੇਸ਼ਾ ਸਿਲੈਕਸ਼ਨ ਦੇ ਮਿਡਲ (middle)ਵਿੱਚ ਹੁੰਦਾ ਹੈ।
13:31 ਜਦੋਂ ਮੈਂ ਇਸ ਔਪਸ਼ਨ ਨੂੰ ਡੀ-ਸਿਲੈਕਟ ਕਰਦਾ ਹਾਂ ਮੈਂ ਇੱਥੇ ਸਿਲੈਕਸ਼ਨ ਪੁੱਲ ਕਰ ਸਕਦਾ ਹਾਂ ਤੇ ਮੇਰੀ ਸਿਲੈਕਸ਼ਨ ਦੇ ਅਨੁਸਾਰ ਕੌਰਨਰ ਦੀ ਪੋਜੀਸ਼ਨ (position)ਬਦਲ ਜਾੰਦੀ ਹੈ।
13:46 ਇਸ ਵਾਸਤੇ ਇੱਕ ਕੀ ਕੋਡ key code)ਹੈ।
13:51 ਜਦੋਂ ਮੈਂ ਇਸ ਪੁਆਇੰਟ ਤੇ ਕਲਿੱਕ ਕਰਕੇ ਕੰਟਰੋਲ ਦਬਾੰਦਾ ਹਾਂ ਤੇ ਮੇਰੇ ਕੋਲ ਸੈੰਟਰ ਤੋੰ ਸਿਲੈਕਸ਼ਨ ਹੈ ਅਤੇ ਸਿਲੈਕਸ਼ਨ ਸੈੰਟਰ ਤੋਂ ਫੈਲ ਜਾਂਦੀ ਹੈ।
14:06 ਤੇ ਜਦੋਂ ਮੈਂ ਕੰਟਰੋਲ ਕੀ ਛੱਡ ਦਿੰਦਾ ਹਾਂ ਤਾਂ ਸਿਲੈਕਸ਼ਨ ਗਾਯਬ ਹੋ ਜਾਂਦੀ ਹੈ।
14:16 ਜਦੋਂ ਮੈਂ ਮਾਉਸ ਬਟਣ ਪ੍ਰੈਸ (mouse button press)ਕਰਣ ਤੋਂ ਪਹਿਲਾਂ ਕੰਟਰੋਲ ਕੀ ਪ੍ਰੈਸ ਕਰਦਾ ਹਾਂ ,ਮੈਂ ਇੱਕ ਸਿਲੈਕਸ਼ਨ ਸਬਸਟਰੈਕਟ ਕਰ ਸਕਦਾ ਹਾਂ ਪਰ ਜਦ ਮੈਂ ਪਹਿਲਾਂ ਮਾਉਸ ਕੀ ਪ੍ਰੈਸ ਕਰਦਾ ਹਾਂ ਤੇ ਫੇਰ ਕੰਟਰੋਲ ਕੀ ਮੈਨੂੰ ਸਿਲੈਕਸ਼ਨ ਸੈੰਟਰ ਤੋਂ ਮਿਲਦੀ ਹੈ।
14:42 ਇੱਥੇ ਅਗਲੀ ਔਪਸ਼ਨ ਫਿਕਸਡ ਆਸਪੈਕਟ ਰੇਸ਼ੋ (Fixed Aspect Ratio)ਦੀ ਹੈ ਤੇ ਮੈਂ ਇੱਥੇ 1 ਬਾਯ 1(1by 1) ਦੇ ਤੌਰ ਤੇ ਪ੍ਰੀ ਸਿਲੈਕਟਿੱਢ (pre selected)ਆਸਪੈਕਟ ਰੇਸ਼ੋ ਰੱਖ ਸਕਦਾ ਹਾਂ ਅਤੇ ਜਦੋਂਮੈਂ ਡਰਾਅ (draw)ਕਰਦਾ ਹਾਂ ਤਾਂ ਇਹ ਹਮੇਸ਼ਾ ਇੱਕ ਸਕੇਅਰ (square)ਹੋਵੇਗਾ।
15:08 ਮੈਂ ਇੱਥੇ 2ਬਾਏ 3 ਸਿਲੈਕਟ ਕਰ ਸਕਦਾ ਹਾਂ ਤੇ ਮੈਨੂੰ ਹਮੇਸ਼ਾ ਸਿਲੈਕਸ਼ਨ 2/3 ਵਿੱਚ ਮਿਲੇਗੀ ਤੇ 3/2 ਤੇ ਸਵਿੱਚ (switch)ਕਰਣ ਨਾਲ ਇਹ ਸਿਲੈਕਸ਼ਨ ਲੈੰਡਸਕੇਪ ਮੋਡ (landscape mode)ਵਿੱਚ ਮਿਲਦੀ ਹੈ।
15:31 ਇੱਕ ਮੁਕੱਮਲ ਸਕੇਅਰ ਬਣਾਉਨ ਦਾ ਇੱਕ ਦੂਸਰਾ ਢੰਗ ਹੈ।
15:36 ਮੈਂ ਇਸ ਪੁਵਾਇੰਟ ਤੇ ਸਿਲੈਕਸ਼ਨ ਸ਼ੁਰੁ ਕਰਦਾ ਹਾਂ ਤੇ ਪੁੱਲ ਕਰਦਾ ਹਾਂ ਤੇ ਸ਼ਿਫਟ ਪ੍ਰੈਸ ਕਰਦਾ ਹਾਂ।
15:46 ਅਤੇ ਹੁਣ ਇੱਥੇ ਪ੍ਰੀ-ਸਿਲੈਕਟਿੱਡ ਵੈਲਯੂ ਦੇ ਨਾਲ ਫਿਕੱਸਡ ਆਸਪੈਕਟ ਰੇਸ਼ੋ ਸਿਲੈਕਟ ਕੀਤੀ ਹੋਈ ਹੈ।
15:54 ਇਹ ਫਾਸਟ (fast)ਤਰੀਕਾ ਹੈ, ਸੋ ਜੇ ਆਸਪੈਕਟ ਰੇਸ਼ੋ ਮੈਂ ਚਾਹੁੰਦਾ ਹਾਂ , ਸ਼ਿਫਟ ਪ੍ਰੈਸ ਕਰਕੇ ਉਸਨਾਲ ਏਰੀਆ ਸਿਲੈਕਟ ਕਰ ਸਕਦਾ ਹਾਂ।
16:08 ਅਗਲਾ ਔਪਸ਼ਨ ਹਾਈਲਾਈਟ (highlight)ਹੈ,ਤੇ ਜਦੋਂ ਮੈਂ ਇਸਦੀ ਵਰਤੋਂ ਕਰਦਾ ਹਾਂ, ਉਹ ਏਰੀਆ ਜੋ ਸਿਲੈਕਟਿਡ ਨਹੀਂ ਹੈ ਗ੍ਰੇ ਤੇ ਜੋ ਸਿਲੈਕਟਿੱਡ ਹੈ ਵਾਈਟ ਹੋ ਜਾਂਦਾ ਹੈ।
16:24 ਇਹ ਸਿਰਫ ਹਾਲ ਦੀ ਸਿਲੈਕਸ਼ਨ ਨਾਲ ਹੀ ਹੁੰਦਾ ਹੈ, ਸੋ ਆਉ ਇਸਨੂੰ ਡੀ-ਸਿਲੈਕਟ ਕਰੀਏ ਅਤੇ ਦੂਜੀਆਂ ਔਪਸ਼ਨਸ ਵੇਖੀਏ।
16:35 ਇੱਥੇ ਤੁਸੀਂ ਹੱਥ ਨਾਲ ਵੈਲਯੂਸ ਸੈਟ ਕਰ ਸਕਦੇ ਹੋ ਤੇ ਜੇ ਤੁਸੀਂ ਫਿਕਸ ਤੇ ਕਲਿੱਕ ਕਰੋ ਤਾਂ ਫੇਰ ਮੈਂ ਸਿਲੈਕਸ਼ਨ ਦਾ ਸਾਈਜ (size)ਨਹੀਂ ਬਦਲ ਸਕਦਾ।
16:47 ਫਰ ਜੇ ਮੈਂ ਚੌੜਾਈ ਦੋ ਪਿਕਸਲ (pixel)ਘੱਟ ਤੇ ਉੱਚਾਈ ਇੱਕ ਪਿਕਸਲ ਵੱਧ ਸੈਟ ਕਰਣਾ ਚਾਹੁੰਦਾ ਹਾਂ ਤਾਂ ਇਹ ਸਿਲੈਕਸ਼ਨ ਨੂੰ ਫਾਈਨ ਟਯੂਨ (fine tune)ਕਰ ਦਿੰਦੀ ਹੈ।
16:59 ਮੈਂ ਐਕਸ (X) ਜੋ ਪੁਵਾਇੰਟ ਦਾ ਮੂਲ ਹੈ,ਦੀ ਵੈਲਯੂ ਵੱਧਾ ਕੇ ਸਿਲੈਕਸ਼ਨ ਨੂੰ ਥੋੜਾ ਬਹੁਤ ਸੱਜੇ ਵੱਲ ਮੂਵ ਕਰ ਸਕਦਾ ਹਾਂ।
17:10 ਤੇ ਜਦੋਂ ਮੈਂ ਫਿਕਸ ਤੇ ਕਲਿੱਕ ਕਰਦਾ ਹਾਂ ਤਾਂ ਮੈਂ ਪੂਰੀ ਸਿਲੈਕਸ਼ਨ ਮੂਵ ਕਰ ਸਕਦਾ ਹਾਂ।
17:17 ਸੋ ਐਕਸ ਅਤੇ ਵਾਈ ਇਸ ਲੈਫਟ (left)ਟੌਪ ਪੁਵਾਇੰਟ ਦਾ ਮੂਲ ਬਿੰਦੁ ਹੈ ਤੇ ਫਿਕਸ ਬਟਣ ਨਾਲ ਮੈਂ ਮੂਵਮੈੰਟ (movement)ਰੋਕ ਸਕਦਾ ਹਾਂ।
17:30 ਅਗਲਾ ਔਪਸ਼ਨ ਗਾਈਡਸ (guides)ਦਾ ਹੈ।
17:34 ਮੈਂ ਇੱਕ ਸੈੰਟਰ ਲਾਈਨ ਸਿਲੈਰਟ ਕਰ ਸਕਦਾ ਹਾਂ ਜੋ ਮੈਨੂੰ ਵੇਖਾਉੰਦੀ ਹੈ ਕਿ ਸਿਲੈਕਸ਼ਨ ਦਾ ਮਿਡਲ ਪੁਵਾਇੰਟ ਕਿਹੜਾ ਹੈ।
17:44 ਮੈਂ ਰੂਲ ਔਫ ਥਰਡ (Rule Of Thirds)ਲੈ ਸਕਦਾ ਹਾਂ, ਜੋ ਗਰਾਫਿਕ (graphic)ਕੰਮ ਵਾਸਤੇ ਵਰਤਿਆ ਜਾਂਦਾ ਹੈ ਮੈਂ ਗੋਲਡਨ ਸੈਕਸਨ (Golden Section)

ਲੈ ਸਕਦਾ ਹਾਂ ਜੋ ਰੂਲ ਔਫ ਥਰਡ ਵਰਗਾ ਹੈ।

18:00 ਆਟੋ ਸ਼੍ਰਿੰਕ ਸਿਲੈਕਸ਼ਨ ਅਤੇ ਸ਼੍ਰਿੰਕ ਮਰਜਡ ਬੌਟਮ ਉੱਤੇ ਹਨ
18:08 ਆਟੋ ਸ਼੍ਰਿੰਕ ਸਿਲੈਕਸ਼ਨ ਜਿਆਦਾ ਲਾਭਦਾਇਕ ਨਹੀ ਹੈ
18:14 ਪਰ ਸ਼੍ਰਿੰਕ ਮਰਜਡ ਇਕ ਆਪਸ਼ਨ ਹੈ ਜੋ ਅਗਰ ਸਿਲੈਕਟ ਕੀਤੀ ਗਈ ਤਾਂ ਸਾਰੀ ਲੇਅਰਜ਼ ਦਾ ਔਲਗੋਰਿਦਮ ਵੇਖ ਸਕਦੇ ਹੋ ਅਗਰ ਡੀ ਸਿਲੈਕਟ ਕੀਤੀ ਗਈ ਤਾਂ ਓਹੀ ਲੇਅਰ ਦਾ ਵੇਖ ਸਕਦੇ ਹੋ ਜਿਸ ਓਤੇੱ ਤੁਸੀ ਕੱਮ ਕਰ ਰਹੇ ਹੋ
18:34 ਇਨਹਾਂ ਔਪਸ਼ਨਸ ਨੂੰ ਫੇਰ ਤੋਂ ਵੇਖਣ ਤੋਂ ਪਹਿਲਾਂ ਅਸੀਂ ਐਲਿਪਸ ਸਿਲੈਕਸ਼ਨ (Ellipse Selection) ਬਾਰੇ ਗੱਲ ਕਰਾਂਗੇਂ।
18:42 ਸੋ ਸ਼ਿਪਟ+ਕੰਟਰੋਲ+ਏ ਪ੍ਰੈਸ ਕਰਕੇ ਸਾਰੀਆਂ ਸਿਲੈਕਸ਼ਨਸ ਡੀ-ਸਿਲੈਕਟ ਕਰੋ।
18:49 ਟੌਪ (top)ਦੇ ਉੱਤੇ ਤੁਹਾਨੂੰ ਸੇਮ (same)ਔਪਸ਼ਨਸ ਜਿਸ ਤਰਹਾਂ ਰੀਪਲੇਸ ਕਰੰਟ ਸਿਲੈਕਸ਼ਨ (Replace Current Selection)ਹੈ ਸ਼ਿਫਟ ਕੀ ਕਲਿਕ ਕਰਨ ਤੋ ਪਹਿਲਾ ਸਿਲੈਕਸ਼ਨਸ ਵਿਚ ਏਡ ਕਰੋ,ਕੋਨਤ੍ਰੋਲ ਕੀ ਕਲਿਕ ਕਰਨ ਤੋ ਪਹਿਲਾ ਸਬਸਟਰੈਕਟ ਕਰੋ ਅਤੇ ਸ਼ਿਫਟ ਕੋਨਤ੍ਰੋਲ ਕੀ ਕਲਿਕ ਕਰਨ ਤੋ ਪਹਿਲਾ ਇੰਤੇਰ੍ਸੇਕਤ
19:12 ਐੰਟੀਐਲਿਆਇਜਿੰਗ ਫੇਰ ਤੋਂ ਸਮੂਦ ਕਿਨਾਰੇਆਂ ਲਈ ਹੈ।
19:17 ਇਹ ਰੈਕਟਐੰਗਲ ਤੋਂ ਜਿਆਦਾ ਐਲਿਪਸ ਨਾਲ ਜਰੂਰੀ ਹੈ ਕਿਉਂਕਿ ਐਲਿਪਸ ਹਮੇਸ਼ਾ ਗੋਲ ਹੁੰਦੇ ਹਣ।
19:26 ਫੈਦਰ ਐਜਿਸ (Feather Edges)ਰੈਕਟੈੰਗਲ ਵਰਗੀ ਹੀ ਔਪਸ਼ਨ ਹੈ।
19:32 ਜਦੋਂ ਮੈਂ ਇਸਨੂੰ ਬਲੈਕ ਨਾਲ ਭਰਦਾ ਹਾਂ , ਤੁਸੀਂ ਬਲੈਕ ਅਤੇ ਵਾਈਟ ਦੇ ਵਿੱਚਕਾਰ ਇੱਕ ਸਮੂਦ ਗਰੇਡਿਅੰਟ (gradient)ਵੇਖ ਸਕਦੇ ਹੋ ਤੇ ਇਹ ਮਾਰਜਿਨ (margin)ਦੇ ਕਿਨਾਰੇ ਵੀ ਬਲੈਕ ਅਤੇ ਵਾਈਟ ਦੇ ਵਿੱਚਕਾਰ ਹੈ।
19:54 ਮਾਉਸ ਬਟਣ ਨੂੰ ਕਲਿਕ ਕਰਣ ਤੋਂ ਬਾਦ ਕੰਟਰੋਲ ਕੀ ਨਾਲ ਵੀ ਐਕਸਪੈੰਡ ਫਰੋਮ ਸੈੰਟਰ (Expand from centre)ਉੱਸੇ ਤਰਹਾਂ ਨਾਲ ਹੀ ਕੰਮ ਕਰਦਾ ਹੈ।
20:05 ਫਿਕਸਡ ਆਸਪੈਕਟ ਰੇਸ਼ੋ (Fixed aspect ratio)ਵੀ ਉੱਸੇ ਤਰਹਾਂ ਹੈ, ਮਾਉਸ ਬਟਣ ਕਲਿਕ ਕਰਣ ਤੋਂ ਬਾਦ ਤੁਹਾਨੂੰ 1 ਬਾਏ 1 ਆਸਪੈਕਟ ਰੇਸ਼ੋ ਦਾ ਇੱਕ ਪੂਰਾ ਸਰਕਲ (circle)ਮਿਲਦਾ ਹੈ।
20:19 ਹੁਣ ਉਸ ਆਖਿਰੀ ਟੂਲ ਤੇ ਆਉ ਜੋ ਮੈਂ ਅੱਜ ਤੁਹਾਨੂੰ ਵਿਖਾਉਣਾ ਚਾਹੁੰਦਾ ਹਾਂ ਤੇ ਉਹ ਹੈ ਫਰੀ ਸਿਲੈਕਟ ਟੂਲ। (Free Select Tool)
20:29 ਜਦੋਂ ਮੈਂ ਉਹ ਟੂਲ ਸਿਲੈਕਟ ਕਰਦਾ ਹਾਂ ਤਾਂ ਮੈਂ ਉੱਥੇ ਉਹੀ ਔਪਸ਼ਨਸ ਵੇਖਦਾ ਹਾਂ ਅਤੇ ਕੀਸ ਵੀ ਐਡ, ਰਿਪਲੇਸ,ਸਬਟਰੈਕਟ ਤੇ ਇੰਟਰਸੈਕਟ ਵਾਸਤੇ ਉਹੀ ਕੰਮ ਕਰਦੀਆਂ ਹਣ।
20:44 ਇਸਦੇ ਵਿੱਚ ਸਿਰਫ ਦੋ ਹੋਰ ਔਪਸ਼ਨਸ ਹਣ ਉਹ ਹਣ ਕੁੱਝ ਫੰਕਸ਼ਨਸ (functions)ਨਾਲ ਐੰਟੀਐਲੀਆਇਜਿੰਗ ਤੇ ਫੈਦਰ ਐੱਜਿਸ।
20:54 ਇੱਥੇ ਮੈਨੂੰ ਇੱਕ ਸਰਕਲ ਦਾ ਰੇਡੀਯਸ ਮਿਲਦਾ ਹੈ ਤੇ ਮੈਂ ਇਸਨੂੰ ਹੁਣ ਡੀ-ਸਿਲੈਕਟ ਕਰਦਾ ਹਾਂ।
21:00 ਉਦਾਹਰਨ ਦੇ ਤੌਰ ਤੇ ਤੁਹਾਨੂੰ ਵਿਖਾਉਣ ਵਾਸਤੇ ਮੈਂ ਪੱਤੇ ਦਾ ਇਹ ਹੇਠਲਾ ਹਿੱਸਾ ਸਿਲੈਕਟ ਕਰਦਾ ਹਾਂ।
21:08 ਮੈਂ ਇਮੇਜ ਤੇ ਉੱਥੇ ਕਲਿਕ ਕਰਦਾ ਹਾਂ ਜਿੱਥੋਂ ਮੈਂ ਸਿਲੈਕਸ਼ਨ ਸ਼ੁਰੁ ਕਰਣਾ ਚਾਹੁੰਦਾ ਹਾਂ ਤੇ ਇੱਕ ਲਾਈਨ ਡਰਾਅ ਕਰਦਾ ਹਾਂ ਅਤੇ ਪੱਤੇ ਦੇ ਬੌਰਡਰ ਦੇ ਮਗਰ ਹੋ ਲੈਂਦਾ ਹਾਂ।
21:33 ਸੋ ਹੁਣ ਮੈਂ ਇਹ ਏਰੀਆ ਸਿਲੈਕਟ ਕਰ ਲਿਆ ਹੈ।
21:38 ਮੈਂ ਫਾਈਨ ਟਯੂਨਿੰਗ ਕਰਣ ਵਾਸਤੇ ਇੱਮੇਜ ਨੂੰ ਜੂਮ ਕਰਦਾ ਹਾਂ।
21:43 ਅਤੇ ਆਪਣੇ ਸਿਲੈਕਸ਼ਨ ਡਾਯਲੌਗ ਵਿੱਚ ਮੈਂ ਐਡ ਟੂ ਦ ਕਰੰਟ ਸਿਲੈਕਸ਼ਨ ਸਿਲੈਕਟ ਕਰਦਾ ਹਾਂ ਤੇ ਸਿਲੈਕਸ਼ਨ ਐਡਜਸਟ (adjust)ਕਰਣੀ ਸ਼ੁਰੁ ਕਰਦਾ ਹਾਂ।
22:10 ਦ ਐਲਗੋਰਿਦਮ (The algorithm)ਉਸ ਪੁਵਾਇੰਟ ਤੋਂ ਸਬਤੋਂ ਛੋਟੇ ਰਸਤੇ ਨੂੰ ਲੱਭਦਾ ਹੈ ਜਿੱਥੋ ਤੁਸੀਂ ਸਿਲੈਕਸ਼ਨ ਸ਼ੁਰੁ ਕੀਤੀ ਸੀ।
22:19 ਸਿਲੈਕਸ਼ਨ ਨੂੰ ਆਸਾਨ ਬਣਾਉਨ ਲਈ ਮੈਂ ਕਵਿੱਕ ਮਾਸਕ (Quick Mask)ਦੀ ਵਰਤੋਂ ਕਰਦਾ ਹਾਂ.
22:26 ਬੌਟਮ (bottom)ਦੇ ਲੈਫਟ ਕੌਰਨਰ (left corner)ਤੇ ਇੱਕ ਔਪਸ਼ਨ ਹੈ, ਟੌਗਲ ਕਵਿੱਕ ਮਾਸਕ (Toggle Quick Mask)ਤੇ ਮੈਂ ਇਸਨੂੰ ਟੌਗਲ ਕਰਦਾ ਹਾਂ ਅਤੇ ਹੁਣ ਤੁਸੀਂ ਵੇਕ ਸਕਦੇ ਹੋ ਕਿ ਮੇਰੀ ਸਾਰੀ ਇੱਮੇਜ ਰੈੱਡ ਹੈ।
22:38 ਇਹ ਕੁੱਛ ਉਲਝਾਉਣ ਵਾਲੀ ਔਪਸ਼ਨ ਹੈ ਕਿਉਂਕਿ ਉਹ ਏਰੀਆ ਜੋ ਮੈਂ ਸਿਲੈਕਟ ਕੀਤਾ ਹੈ ਤੇ ਉਹ ਏਰੀਆ ਜੋ ਸਿਲੈਰਟ ਨਹੀਂ ਕੀਤਾ ਦੋਨੋਂ ਰੈਡ ਵਿਖਾਏ ਗਏ ਹਣ।
22:51 ਸੋ ਮੈਂ ਟੌਗਲ ਤੇ ਜਾਂਦਾ ਹਾਂ ਤੇ ਇਸ ਉੱਤੇ ਰਾਈਟ ਕਲਿੱਕ ਕਰਣ ਨਾਲ ਮੈਨੂੰ ਕੌਨਫਿੱਗਰ,ਕਲਰ (Configure Colour)ਤੇ ਓਪੈਸਿਟੀ (Opacity)ਮਿਲਦੇ ਹਣ ਤੇ ਇੱਥੇ ਮੈਂ ਇਕ ਕਲਰ ਸਿਲੈਕਟ ਕਰ ਸਕਦਾ ਹਾਂ ,ਸੋ ਮੈਂ ਬਲੂ ਸਿਲੈਕਟ ਕਰਦਾ ਹਾਂ।
23:07 ਹੂਣ ਸਿਲੈਕਟ ਕੀਤਾ ਹੋਇਆ ਏਰੀਆ ਰੈਡ ਹੈ ਤੇ ਸਾਰਾ ਏਰੀਆ ਬਲੂ ਹੈ।
23:19 ਅਤੇ ਹੁਣ ਮੈਂ ਇੱਕ ਪੈੰਨ (pen)ਸਿਲੈਕਟ ਕਰਦਾ ਹਾਂ ਤੇ ਸਿਲੈਕਟ ਕੀਤੇ ਏਰੀਏ ਨੂੰ ਪੇੰਟ ਕਰਣਾ ਸ਼ੁਰੁ ਕਰਦਾ ਹਾਂ ਪਰ ਉਸਤੋਂ ਪਹਿਲਾਂ ਮੈਂ ਐਕਸ ਕੀ ਨਾਲ ਫੋਰਗਰਾਉੰਡ (foreground)ਤੇ ਬੈਕਗਰਾਉੰਡ (background)ਨੂੰ ਬਦਲਦਾ ਹਾਂ
23:38 ਤੇ ਹੁਣ ਪੇੰਟ ਕਰਣਾ ਸ਼ੁਰੁ ਕਰਦਾ ਹਾਂ।
23:48 ਤੇ ਜਦੋਂ ਮੈਂ ਬੌਰਡਰ ਓਵਰਪੇੰਟ (overpaint)ਕਰਦਾ ਹਾਂ , ਮੈਂ ਬੈਰਗਰਾਉੰਡ ਕਲਰ ਨਾਲ ਪੇੰਟ ਕਰ ਸਕਦਾ ਹਾਂ।
24:00 ਪੇੰਟਿਗ ਵਾਸਤੇ ਮੈਨੂੰ ਸਹੀ ਸਾਈਜ ਦਾ ਪੇੰਟ ਬਰੱਸ ਸਿਲੈਕਟ ਕਰਣਾ ਚਾਹੀਦਾ ਹੈ।
24:23 ਤੇ ਮੈਂ ਜਦੋਂ ਮਾਸਕ ਨੂੰ ਅਣਟੌਗਲ (untoggle)ਕਰਦਾ ਹਾਂ , ਤੁਸੀਂ ਵੇਖ ਸਕਦੇ ਹੋ ਕਿ ਇੱਥੇ ਸਿਲੈਕਸ਼ਨ ਵਿੱਚ ਇਕ ਗਲਤੀ ਹੈ ਤੇ ਇੱਥੇ ਵੀ।
24:35 ਸੋ ਮੈਂ ਟੌਗਲ ਸਿਲੈਕਟ ਕਰਦਾ ਹਾਂ ਤੇ ਗਲਤੀ ਠੀਕ ਕਰਦਾ ਹਾਂ।
24:44 ਫਿਕਸ (fix)ਹੋ ਗਿਆ।
24:50 ਸੋ ਇੱਕ ਮੁਸ਼ਕਿਲ ਸਿਲੈਕਸ਼ਨ ਨੂੰ ਠੀਕ ਕਰਣ ਲਈ ਕਵਿੱਕ ਮਾਸਕ ਇੱਕ ਆਸਾਨ ਢੰਗ ਹੈ।
24:59 ਤੁਸੀਂ ਕਵਿੱਕ ਸਿਲੈਕਸ਼ਨ ਨੂੰ ਇੱਕ ਟੂਲ ਦੀ ਤਰਹਾਂ ਵੀ ਵਰਤ ਸਕਦੇ ਹੋ।
25:05 ਤੁਸੀਂ ਮਾਸਕ ਦੀ ਔਪੈਸਿਟੀ ਬਦਲ ਸਕਦੇ ਹੋ ਤੇ ਹੁਣ ਤੁਸੀਂ ਉਹ ਹਿੱਸੇ ਜੋ ਸਿਲੈਕਟ ਨਹੀਂ ਕੀਤੇ ਤੁਸੀਂ ਨਹੀ ਵੇਖ ਸਕਦੇ। (amount)ਹੈ।
25:19 ਜਿਆਦਾ ਤਰ 50% ਓਪੈਸਿਟੀ ਠੀਕ ਅਮਾਉੰਟ (amount)ਹੈ।
25:28 ਅਣਸਿਲੈਕਟਿਡ ਏਰੀਆ (unselected area)ਵਾਸਤੇ ਤੁਸੀਂ ਆਪਣੀ ਪਸੰਦ ਦੇ ਰੰਗ ਚੁਣ ਸਕਦੇ ਹੋ।
25:36 ਇੱਥੇ ਇੱਕ ਹੋਰ ਔਪਸ਼ਨ ਹੈ ਜਿਸਨੂੰ ਮਾਸਕ ਸਿਲੈਕਟਿਡ ਏਰੀਆ ਆਖਦੇ ਹਣ।
25:43 ਇਸਦਾ ਅਸਰ ਕਵਿੱਕ ਮਾਸਕ ਤੋਂ ਬਿਲਕੁੱਲ ਉਲਟਾ ਹੈ।
25:48 ਸੋ ਹੁਣ ਸਿਲੈਕਟਿਡ ਏਰੀਆ ਬਲੂ ਪੇੰਟ ਕੀਤਾ ਹੈ ਤੇ ਇਸ ਕੇਸ ਵਿੱਚ ਇਹ ਜਿਆਦਾ ਚੰਗਾ ਦਿੱਖਦਾ ਹੈ।
25:59 ਤੇ ਜਦੋਂ ਤੁਸੀਂ ਕਵਿੱਕ ਮਾਸਕ ਨੂੰ ਡੀ- ਸਿਲੈਕਟ ਕਰਦੇ ਹੋ ,ਤੁਸੀਂ ਆਪਣੀ ਸਿਲੈਕਸ਼ਨ ਵੇਖ ਸਕਦੇ ਹੋ।
26:08 ਸੋ ਆਉ ਇਹ ਮੰਣ ਲਇਏ ਕਿ ਮੈਂ ਇੱਕ ਮੁਕੱਮਲ ਸਿਲੈਕਸ਼ਨ ਕਰ ਲਈ ਹੈ ਤੇ ਮੈਂ ਇਸ ਸਿਲੈਕਸ਼ਨ ਨੂੰ ਅਗਲੇ ਕੰਮ ਵਾਸਤੇ ਸੇਵ (save)ਕਰਣਾ ਚਾਹੁੰਦਾ ਹਾਂ, ਇਸਨੂੰ ਗਵਾਣਾ ਨਹੀਂ ਚਾਹੁੰਦਾ।
26:29 ਸਿੱਧਾ ਸਿਲੈਕਟ ਅਤੇ ਸੇਵ ਟੂ ਚੈਨਲ (Save to Channel)ਤੇ ਜਾਉ ਕਿਉਂਕਿ ਸਿਲੈਕਸ਼ਨਸ ਬੁਣਿਯਾਦੀ ਤੌਰ ਤੇ ਚੈਨਲਸ ਹਣ।
26:45 ਮੈਂ ਇਸਨੂੰ ਮਾਸਕ 1 ਦੇ ਤੌਰ ਤੇ ਸੇਵ ਕਰਦਾ ਹਾਂ ਤੇ ਇਹ “ਐਕਸਸੀਐਫ “ (XCF)ਫਾਈਲ ਨਾਲ ਸਟੋਰ (store)ਕੀਤਾ ਜਾਵੇਗਾ।
26:55 ਸੋ ਹੁਣ ਮੈਂ ਸ਼ਿਫਟ+ ਕੰਟਰੋਲ+ ਏ ਦੇ ਨਾਲ ਸਭਕੁੱਝ ਡੀ- ਸਿਲੈਕਟ ਕਰ ,ਕਦਾ ਹਾਂ
27:02 ਤੇ ਇੱਥੇ ਜਦੋਂ ਮੈਂ ਆਪਣੀ ਸਿਲੈਕਸ਼ਨ ਤੇ ਵਾਪਿਸ ਜਾਂਦਾ ਹਾਂ, ਮੈਂ ਸਿਲੈਕਸ਼ਨ ਵਿੱਚ ਐਡ ਯਾ ਇਸ ਵਿੱਚੋਂ ਘਟਾ ਯਾ ਇੱਥੋਂ ਤਕ ਕਿ ਸਿਲੈਕਸ਼ਨ ਨੂੰ ਇੰਟਕਸੈਕਟ ਵੀ ਕਰ ਸਕਦਾ ਹਾਂ ਅਤੇ ਮੇਰੀ ਸਿਲੈਕਸ਼ਨ ਵਾਪਿਸ ਇੱਥੇ ਹੈ।
27:23 ਸੋ ਜੇ ਤੁਸੀਂ ਉਸਨੂੰ ਸੇਵ ਕਰਣਾ ਚਾਹੁੰਦੇ ਹੋ, ਬਸ ਸਿਲੈਕਟ ਤੇ ਸੇਵ ਟੂ ਚੈਨਲ ਤੇ ਜਾਉ। ਗੁਡ ਬਾਯ।(Good Bye)
27:34 ਪ੍ਰਤਿਭਾ ਥਾਪਰ ਦਵਾਰਾ ਅਨੁਵਾਦਿਤ ਇਹ ਸਪੋਕਣ ਟਯੂਟੋਰਿਅਲ (Spoken Tutorial) ਕਿਰਨ ਦੀ ਆਵਾਜ਼ ਵਿੱਚ ਹਾਜਿਰ ਹੋਇਆ ਅਤੇ ਅਗਲੀ ਵਾਰੀ ਫੇਰ ਤੁਹਾਨੂੰ ਮਿਲਣ ਦੀ ਉੱਮੀਦ ਕਰਦੀ ਹਾਂ।

Contributors and Content Editors

Khoslak, PoojaMoolya