GIMP/C2/Brushes/Punjabi
From Script | Spoken-Tutorial
Time | Narration |
---|---|
00:23 | ਮੀਟ ਦ ਜਿੰਪ (Meet The GIMP)ਦੇ ਟਯੂਟੋਰਿਅਲ (tutorial) ਵਿੱਚ ਤੁਹਾਡਾ ਸੁਵਾਗਤ ਹੈ। ਮੇਰਾ ਨਾਮ ਰੋਲਫ ਸਟੈਨ ਫੋਰਟ ਹੈ ਤੇ ਮੈਂ ਇਸਦੀ ਰਿਕਾਰਡਿੰਗ (recording0 ਬਰੀਮਨ, ਨੌਰਦਨ ਜਰਮਨੀ (Bremen, Northen Germany) ਚ ਕਰ ਰਿਹਾ ਹਾਂ। |
00:32 | ਪਹਿਲੇ ਟਯੂਟੋਰਿਅਲ ਚ ਮੈਂ ਤੁਹਾਨੂੰ ਟੂਲਸ (tools) ਬਾਰੇ ਕੁੱਝ ਵਿਖਾਇਆ ਸੀ ਤੇ ਕਿਸੇ ਤਰਹਾਂ ਐਪਲਾਈ ਜਿਟਰ ਬਟਣ (apply jitter button) ਗੁਮ ਗਿਆ ਸੀ। |
00:43 | ਮੈਨੂੰ ਯਾਦ ਹੈ ਕਿ ਉਹ ਸਟੱਫ (stuff)ਮੈਂ ਕੀਤਾ ਸੀ ਪਰ ਸੰਪਾਦਨ ਕਰਦੇ ਹੋਏ ਉਹ ਰਹਿ ਗਿਆ ਹੋਵੇਗਾ। |
00:51 | ਜਦੋਂ ਮੈਂ ਇੱਥੇ ਕੁੱਝ ਲਾਇਨਾਂ ਪੇੰਟ (paint) ਕਰਦਾ ਹਾਂ ਤਾਂ ਤੁਸੀਂ ਵੇਖਦੇ ਹੋ ਕਿ ਇਸਦਾ ਕੋਣਾ ਸਮੂਦ (smooth) ਹੈ ਤੇ ਇਹ ਇੰਜ ਦਿੱਖਦਾ ਹੈ ਜਿਵੇਂ ਇਹ ਪੈੰਨ ਨਾਲ ਕੀਤਾ ਹੋਵੇ। |
01:09 | ਹੁਣ ਮੈਂ ਜਿਟਰ ਲਗਾਂਦਾ ਹਾਂ ਤੇ ਇਸਦੀ ਰਕਮ ਕਹਿ ਲਉ ਅੱਧੀ ਯਾ ਇਸਦੇ ਲਗਭਗ ਸੈਟ (set) ਕਰਦਾ ਹਾਂ ਤੇ ਤੁਸੀਂ ਵੇਖਦੇ ਹੋ ਕਿ ਪੇੰਟ ਬਰੱਸ਼ (brush) ਥੋੜਾ ਜਿਟਰ ਕਰਦਾ ਹੈ ਅਤੇ ਬੌਰਡਰ (border) ਵੀ ਪਹਿਲਾਂ ਜਿੰਨੇ ਬਰਾਬਰ ਨਹੀਂ ਹਣ। |
01:29 | ਆਉ ਰਕਮ ਵਧਾਇਏ ਤੇ ਤੁਸੀਂ ਡੌਟਸ (dots) ਦਾ ਬੱਦਲ ਵੇਖ ਸਕਦੇ ਹੋ ਜੋ ਉਹਨਾਂ ਲਾਈਨਾਂ ਦੇ ਚਾਰੋਂ ਪਾਸੇ ਖਿੰਡਿਆ ਹੋਇਆ ਹੈ ਜੋ ਮੈਂ ਡਰਾਅ (draw) ਕੀਤੀਆਂ ਹਣ। |
01:41 | ਤੇ ਇਹ ਜਿਟਰ ਬਟਣ ਦਾ ਰਹੱਸ ਹੈ। |
01:55 | ਇੱਕ ਹੋਰ ਕੁਰੈਕਸ਼ਨ (correction) ਕਰਣ ਵਾਲੀ ਹੈ। |
02:00 | ਹੈਨਸਨ ਨੇ ਮੈਨੂੰ ਲਿੱਖਿਆ ਹੈ ਕਿ ਇਰੇਜਰ ਟੂਲ (eraser tool) ਦਾ ਪੈੱਣ ਤੇ ਬੱਰਸ਼ ਤੋਂ ਇੱਕ ਮਹਤੱਵਪੂਰਨ ਫਰਕ ਹੈ। |
02:06 | ਇਸਨੂੰ ਐਕਸ਼ੱਨ (action) ਵਿੱਚ ਦੇਖਣ ਲਈ ਫੋਰਗਰਾਉੰਡ ਲੇਅਰ (foreground layer) ਉੱਤੇ ਟਰਾੰਸਪਿਰੇਸੀ (transparency) ਵਿੱਚ ਯਾਣੀ ਕਿ ਐਲਫਾ ਚੈਨਲ (alpha channel) ਨਾਲ ਕੁੱਝ ਪੇੰਟ ਕਰੋ। |
02:15 | ਇੱਕ ਪੈੱਨ ਯਾ ਬਰੱਸ਼ ਜੋ ਬੈਰਗਰਾਉੰਡ ਕਲਰ (background colour) ਨਾਲ ਸਿਲੈਕਟ (select) ਕੀਤਾ ਹੋਇਆ ਹੈ ਉੱਸੇ ਕਲਰ ਨਾਲ ਪੇੰਟ ਕਰੇਗਾ,ਪਰ ਇਰੇਜਰ ਕਲਰ ਨੂੰ ਹਟਾ ਕੇ ਇਸਨੂੰ ਟਰਾੰਸਪੇਰੈੰਟ (transparent) ਕਰ ਦੇਵੇਗਾ। ਓ ਕੇ (ok )ਆਉ ਉਸਨੂੰ ਕਰ ਕੇ ਵੇਖੀਏ। |
02:27 | ਬਲੈਕ (black) ਮੇਰਾ ਫੋਰਗਰਾਉੰਡ ਕਲਰ ਹੈ ਤੇ ਐਰੈੰਜ (orange) ਬੈਕ ਗਰਾਉੰਡ ਕਲਰ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਲੇਅਰ ਦਾ ਨਾਂ ਬੋਲਡ (bold) ਹੈ ਇਸ ਦਾ ਮਤਲਬ ਹੈ ਕਿ ਐਲਫਾ ਚੈਨਲ ਚਿੱਤਰ ਵਿੱਚ ਨਹੀਂ ਹੈ। ਸੋ ਮੈਂ ਐਲਫਾ ਚੇਨਲ ਨੂੰ ਸਵਿੱਚ ਐਨ (switch on) ਕਰਦਾ ਹਾਂ। |
02:47 | ਸੋ ਆਉ ਇਰੇਜਰ ਸਿਲੈਕਟ ਕਰੀਏ। |
02:54 | ਇੱਥੇ ਮੇਰੇ ਫੋਰਗਰਾਉੰਡ ਤੇ ਬੈਕਗਰਾਉੰਡ ਕਲਰ ਸੇਮ (same) ਹਣ ਸੋ ਮੇਂ ਸਿਟਰਲ +ਕਲਿੱਕ (CTRL+click) ਦਬਾ ਕੇ ਬੈਕਗਰਾਉੰਡ ਕਲਰ ਲਈ ਐਰੇੰਜ ਕਲਰ ਚੁੱਕਦਾ ਹਾਂ। |
03:12 | ਸੋ ਬੇਸਿਕਲੀ (basically) ਅਸੀਂ ਬੈਕਗਰਾਉੰਡ ਕਲਰ ਨਾਲ ਪੇੰਟਿਗ ਕਰ ਰਹੇ ਹਾਂ ਤੇ ਹੁਣ ਮੈਂ ਲੇਅਰ ਉੱਤੇ ਰਾਈਟ (right) ਕਲਿਕ ਕਰਕੇ ਐਲਫਾ ਚੇਨਲ ਐਨ ਕਰਦਾ ਹਾਂ ਤੇ ਐਲਫਾ ਚੈਨਲ ਐਡ (add) ਕਰ ਲੈਂਦੇ ਹਾਂ ਤੇ ਤੁਸੀਂ ਵੇਖਦੇ ਹੋ ਕਿ ਨਾਮ ਹੁਣ ਬੋਲਡ ਨਹੀਂ ਰਿਹਾ ਅਤੇ ਹੁਣ ਮੈਂ ਇਰੇਜਰ ਸਿਲੈਕਟ ਕਰਦਾ ਹਾਂ। |
03:32 | ਤੁਸੀਂ ਵੇਖ ਸਕਦੇ ਹੋ ਕਿ ਫੋਰਗਰਾਉੰਡ ਤੇ ਬੈਕਗਰਾਉੰਡ ਕਲਰ ਇਰੇਜ ਹੋ ਗਿਆ ਹੈ। |
03:41 | ਹੁਣ ਮੈਂ ਤੁਹਾਨੂੰ ਪੇੰਟ ਬੱਰਸ਼ਿਸ ਤੇ ਉਨਾਂ ਬੱਰਸ਼ਿਸ ਬਾਰੇ ਦੱਸਾਂਗਾ ਜੋ ਤੁਸੀਂ ਪੇੰਟਿਗ ਵਾਸਤੇ ਸਿਲੈਕਟ ਕਰ ਸਕਦੇ ਹੋ। |
04:01 | ਸੋ ਆਉ ਮੀਟ ਦ ਜਿੰਪ ਦੇ ਇਸ ਟਯੂਟੋਰਿਅਲ ਵਿੱਚ ਅਸੀਂ ਬਰਸ਼ਿਸ ਦੀ ਗੱਲ ਕਰੀਏ। |
04:07 | ਬਰੱਸ਼ਿਸ ਦਾ ਪ੍ਰਯੋਗ ਬਹੁਤ ਸਾਰੇ ਟੂਲਸ ਦੁਆਰਾ ਕੀਤਾ ਜਾਂਦਾ ਹੈ ਪੈੰਸਿਲ ਤੋਂ ਸ਼ੁਰੁ ਕਰਕੇ ਤੇ ਮੇਰੇ ਖਿਆਲ ਚ ਡੌਜ (dodge)ਅਤੇ ਬਰਨ ਟੂਲ (burn tool)( ਨਾਲ ਖੱਤਮ ਕਰਕੇ। ਸੋ ਹੁਣ ਮੈਂ ਉਦਾਹਰਣ ਵਾਸਤੇ ਪੇੰਟ ਬੱਰਸ਼ ਸਿਲੈਕਟ ਕਰਦਾ ਹਾਂ |
04:30 | ਤੁਸੀਂ ਬੱਰਸ਼ਿਸ ਸਿਲੈਕਟ ਕਰ ਸਕਦੇ ਹੋ, ਬਰਸ਼ਿਸ ਡਾਯਲੌਗ (brushes dialog) ਤੇ ਕਲਿਕ ਕਰਕੇ ਯਾ ਟੂਲ ਬੌਕਸ ਵਿੱਚ ਪੇਣ ਬਰੱਸ਼ ਸਿਲੈਕਟ ਕਰੋ ਤੇ ਬਰੱਸ਼ ਔਪਸ਼ਨ (option) ਤੇ ਕਲਿਕ ਕਰੋ, ਤੁਹਾਨੂੰ ਬਰੱਸਿਸ ਦਾ ਸੈਟ ਮਿਲ ਜਾਵੇਗਾ। |
04:47 | ਇਸਦੇ ਆਸ ਪਾਸ ਛੋਟੇ ਛੇਟੇ ਚਿੰਨ ਹਣ, ਦ ਪੱਲਸ (the plus) ਦੱਸਦਾ ਹੇ ਕਿ ਬੱਰਸ਼ ਇੰਨਾ ਛੋਟਾ ਨਹੀਂ ਹੈ ਜਿੰਨਾ ਦਿਖਾਇਆ ਹੋਇਆ ਹੈ ਤੇ ਜਦੋਂ ਮੈਂ ਇਸਤੇ ਕਲਿਕ ਕਰਦਾ ਹਾਂ ਮੈਨੂੰ ਇੱਕ ਵੱਡਾ ਬੱਰਸ਼ ਨਜਰ ਆਉੰਦਾ ਹੈ। |
05:03 | ਇਹ ਰੈੱਡ ਟਰਾਈਐੰਗਲ (red triangle) ਇੱਕ ਐਨੀਮੇਟਿਡ (animated) ਬੱਰਸ਼ ਹੈ। |
05:18 | ਆਉ ਇਸਨੂੰ ਇੱਥੇ ਕਰਕੇ ਵੇਖੀਏ। |
05:27 | ਇਹ ਕੁੱਝ ਪੈੰਸਿਲ ਡਰਾਇੰਗ (pencil drawing) ਦੀ ਤਰਹਾਂ ਲਗਦਾ ਹੈ ਤੇ ਇਸਨੂੰ ਪੈੰਸਿਲ ਸਕੈੱਚ (pencil sketch)ਕਿਹਾ ਜਾਂਦਾ ਹੈ। |
05:36 | ਨੀਲੇ ਵਾਲੇ ਪੈਰਾਮੀਟਰਿਕ ਸਕੈੱਚ (parametric sketch) ਹਣ। |
05:41 | ਇਹ ਬੇਸਿਕਲੀ ਮੈਥੇਮੈਟਿਕਲ ਮੌਡਲ (mathematical model) ਹਣ ਜੋ ਮੈਂ ਤੁਹਾਨੂੰ ਬਾਦ ਵਿੱਚ ਵਿਖਾਵਾਂਗਾ। |
05:49 | ਇੱਥੇ ਕੁੱਝ ਸਟੈੰਡਰਡ (standard) ਬੱਰਸ਼ ਹਣ। |
05:52 | ਇਸ ਕੇਸ (case) ਵਿੱਚ ਇਸ ਬਰੱਸ਼ ਦਾ ਕਾਲਾ ਹਿੱਸਾ ਫੋਰਗਰਾਉਂਡ ਕਲਰ ਨਾਲ ਭਰਿਆ ਹੋਇਆ ਰੈ, ਇਹ ਕਾਲਾ ਹੈ ਅਤੇ ਇੰਨਾ ਸਟੈੰਡਰਡ ਬਰੱਸ਼ਿਸ ਵਾਈਟ (white) ਹਿੱਸਾ ਬਦਲਿਆ ਨਹੀਂ ਹੋਇਆ ਸੋ ਮੈਂ ਇੱਥੇ ਪੇੰਟ ਕਰ ਸਕਦਾ ਹਾਂ। |
06:09 | ਤੇ ਜੇ ਮੈਂ ਆਪਣੇ ਫੋਰਗਰਾਉੰਡ ਕਲਰ ਨੂੰ ਬਦਲ ਕੇ ਲਾਲ ਕਰ ਦਿਆਂ ਤਾਂ ਮੇਰੀ ਪੇੰਟਿਗ ਚ ਇੱਮੇਜ ਲਾਲ ਹੋ ਜਾਵੇਗੀ ਤੇ ਇਹ ਵਾਈਟ ਬੈਕਗਰਾਉੰਡ ਦੇ ਤੌਰ ਤੇ ਰਹਿ ਜਾਵੇਗਾ। |
06:29 | ਇੱਥੇ ਇਸ ਤਰਹਾਂ ਦੇ ਕੁੱਛ ਹੋਰ ਬਰੱਸਿਸ ਵੀ ਹਣ, ਦ ਪੈਪਰ ਕਲਰ ਬਰੱਸ਼ (Pepper color brush) |
06:35 | ਮੈਂ ਇਸਦੇ ਵਿੱਚ ਇੱਕ ਪੈਪਰ ਰੱਖ ਸਕਦਾ ਹਾਂ ਤੇ ਇੰਨਹਾਂ ਪੈਪਰਸ ਦੀ ਇੱਕ ਲਾਈਨ ਵੀ ਖਿੱਚ ਸਕਦਾ ਹਾਂ। |
06:52 | ਇਹ ਬਰੱਸ਼ ਬਹੁਤ ਉਪਯੋਗੀ ਨਹੀਂ ਹੈ ਪਰ ਤੁਸੀਂ ਆਪਣਾ ਬਰੱਸ਼ ਬਣਾ ਸਕਦੇ ਹੋ ਤੇ ਇਹ ਬਹੁਤ ਉਪਯੋਗੀ ਹੋ ਸਕਦਾ ਹੈ। |
07:06 | ਇੱਥੇ ਇੱਕ ਬਰੱਸ਼ ਹੈ ਜੋ ਕਿ ਬਹੁਤ ਹੀ ਵਧੀਆ ਚੀਜ ਹੈ। |
07:10 | ਇਹ ਵਾਈਨ (vine) ਹੈ ਤੇ ਤੁਸੀਂ ਵਾਈਨ ਦੀ ਇੱਕ ਲਾਈਨ ਖਿੱਚ ਸਕਦੇ ਹੋ ਜੋ ਕਿ ਬਹੁਤ ਸੁਹਣੀ ਦਿੱਖਦੀ ਹੈ। |
07:18 | ਤੁਸੀ ਇਸਨੂੰ ਥੋੜੀ ਸਜਾਵਟ ਕਰਣ ਲਈ ਵੀ ਇਸਤੇਮਾਲ ਕਰ ਸਕਦੇ ਹੋ। |
07:32 | ਆਉ ਕੱਲਿਪ ਬੋਰਡ (clip board) ਦੇ ਸਾਹਮਨੇ ਇਸ ਅਜੀਬ ਜਿਹੇ ਬਰੱਸ਼ ਵੱਲ ਨਜਰ ਮਾਰੀਏ। |
07:37 | ਸੋ ਹੁਣ ਮੈਂ ਕੁੱਝ ਡਰਾਅ ਕਰਦਾ ਹਾਂ ਪਰ ਉਸ ਤੋਂ ਪਹਿਲਾਂ ਮੈਨੂੰ ਕਲਰਸ ਲਈ ਮੈਨੂੰ ਬਲੈਕ ਅਤੇ ਵਾਈਟ ਦਾ ਇਸਤੇਮਾਲ ਕਰਣਾ ਚਾਹੀਦਾ ਹੈ। |
08:01 | ਸੋ ਹੁਣ ਇਸ ਪੇੰਟਿਗ ਦੇ ਆਸੇ ਪਾਸੇ ਮੈਂ ਇੱਕ ਚੌਰਸ ਏਰੀਆ (area) ਸਿਲੈਕਟ ਕਰਦਾ ਹਾਂ ਅਤੇ ਸਿਟਰਲ +ਸੀ (Ctrl+C) ਦੇ ਨਾਲ ਇਸਨੂੰ ਕੱਲਿਪ ਬੋਰਡ ਤੇ ਕੌਪੀ (copy) ਕਰ ਲੈੱਣਾ ਹਾਂ। |
08:16 | ਕੌਪੀ ਕਰਣ ਵਾਸਤੇ ਮੈਂ ਐਡਿਟ (Edit), ਕੌਪੀ ਤੇ ਜਾ ਸਕਦਾ ਸੀ ਯਾ ਰਾਈਟ ਕਲਿੱਕ ਕਰਕੇ ਤੇ ਕੌਪੀ ਵੀ ਕਰ ਸਕਦਾ ਸੀ। |
08:33 | ਹੁਣ ਇੱਥੇ ਮੈਂ ਆਪਣਾ ਪੇੰਟ ਬਰੱਸ਼ ਸਿਲੈਕਟ ਕਰਦਾ ਹਾਂ ਤੇ ਕਲਿੱਪ ਬੋਰਡ ਡਾਯਲੌਗ ਸਿਲੈਕਟ ਕਰਦਾ ਹਾਂ।ਤੁਸੀਂ ਵੇਖੋ ਇੱਥੇ |
08:41 | ਇਹ ਕੰਮ ਨਹੀਂ ਕਰ ਰਿਹਾ। |
09:05 | ਮੈਂ ਸਿਰਫ ਇੱਸ ਏਰੀਏ ਵਿੱਚ ਹੀ ਪੇੰਟ ਕਰ ਸਕਿੱਆ ਕਿਉਂਕਿ ਇਹ ਏਰੀਆ ਸਿਲੈਕਟ ਕੀਤਾ ਹੋਇਆ ਹੈ ਤੇ ਇਹ ਏਰੀਆ ਨਹੀਂ ਸਿਲੈਕਟ ਕੀਤਾ ਹੋਈਆ। |
09:15 | ਸੋ ਸਿਟਰਲ + ਸ਼ਿਫਟ +ਏ (Ctrl+Shift+A) ਨਾਲ ਮੈਂ ਇਸਨੂੰ ਸਿਲੈਕਟ ਕਰ ਲਿਆ ਹੈ ਤੇ ਹੁਣ ਮੈਂ ਪੇੰਟ ਕਰ ਸਕਦਾ ਹਾਂ। |
09:26 | ਤੁਸੀਂ ਇੱਥੇ ਵੇਖੋ ਕਿ ਮੇਰੇ ਛੋਟੇ ਛੋਟੇ ਫੁੱਲ ਉੱਪਰ ਆ ਗਏ ਹਣ। |
09:30 | ਤੁਸੀਂ ਛੋਟੇ ਫੁੱਲਾਂ ਦੀ ਇੱਕ ਲਾਈਨ ਵੀ ਖਿੱਚ ਸਕਦੇ ਹੋ ਜੋ ਕਿ ਬਹੁਤ ਚੰਗੀ ਨਹੀਂ ਹੈ, ਬੈਕਗਰਾਉੰਡ ਦੀ ਵੀ ਕੌਪੀ ਕੀਤੀ ਗਈ ਹੈ ਤੇ ਹਰ ਫੁੱਲ ਦੂਜੇ ਫੁੱਲ ਦੇ ਉੱਪਰ ਆ ਗਿਆ ਹੈ। |
09:48 | ਇਹ ਚੰਗੀ ਦਿੱਖੇਗੀ ਜੇ ਤੁਸੀਂ ਥੋੜੀ ਬਹੁਤ ਇੱਮੇਜ ਤੇ ਪੰਖ ਕੌਪੀ ਕਰੋ,ਕਿਨਾਰੇ ਨੂੰ ਸੌਫਟ (soft) ਕਰੋ ਤੇ ਫੇਰ ਇੱਮੇਜ ਵਿੱਚ ਡਰਾਇੰਗ (drawing) ਕਰ ਜਿੱਥੇ ਤੁਸੀਂ ਚਾਹੁੰਦੇ ਹੋ। |
09:59 | ਤੁਸੀਂ ਇਸਨੂੰ ਲੋਗੋਸ ਸਟੈੰਪ (logos stamp)ਕਰਣ ਲਈ ਯਾ ਕੱਚੇ ਤੌਰ ਨਾਲ ਕਿਸੇ ਦਾ ਚਿਹਰਾ ਸਟੈੰਪ ਕਰਣ ਲਈ ਇਸਤੇਮਾਲ ਕਰ ਸਕਦੇ ਹੋ। |
10:24 | ਜਦੋਂ ਮੈਂ ਇੱਥੇ ਬਰੱਸ਼ਿਸ ਪੇਜ (page) ਨੂੰ ਖੋਲਦਾ ਹਾਂ ਤਾਂ ਮੈਂ ਇੰਨਹਾਂ ਬਰੱਸ਼ਿਸ ਵਿੱਚ ਕੁੱਝ ਤਬਦੀਲੀ ਕਰ ਸਕਦੇ ਹਾਂ। |
10:31 | ਪਹਿਲੀ ਚੀਜ ਇੱਥੇ ਸਪੇਸਿੰਗ (spacing) ਦੀ ਹੈ ਤੇ ਹਜੇ ਵੀ ਮੇਰਾ ਕੱਲਿਪਬੋਰਡ ਬਰੱਸ਼ ਸਿਲੈਕਟਿਡ ਹੈ ਤੇ ਜਦੋਂ ਮੈਂ ਸਪੇਸਿੰਗ 100% ਕਰਦਾ ਹਾਂ, ਮੈਂ ਪਿਆਰੇ ਫੁਲ਼ਾਂ ਦੀ ਇੱਕ ਲਾਈਨ ਖਿੱਚ ਸਕਦਾ ਹਾਂ। |
10:53 | ਇਸ ਡਾਯਲੌਗ ਵਿੱਚ ਬਸ ਪਹਿਲੇ ਔਪਸ਼ਨ ਤੇ ਕਲਿੱਕ ਕਰਕੇ ਤੁਸੀਂ ਨਵਾਂ ਬਰੱਸ਼ ਵੀ ਬਣਾ ਸਕਦੇ ਹੋ ਪਰ ਇਹ ਐਡਿਟਿੰਗ ਔਪਸ਼ਨ (editing option) ਹੈ। |
11:10 | ਸੋ ਦੂਜੇ ਔਪਸ਼ਨ ਤੇ ਕਲਿੱਕ ਕਰੋ ਤੇਇੱਥੇ ਮੈਂ ਇੱਕ ਨਵਾਂ ਬਰੱਸ਼ ਬਣਾ ਸਕਦਾ ਹਾਂ। |
11:20 | ਮੈਂ ਕੋਈ ਇੱਕ ਸ਼ੇਪ (shape) ਸਿਲੈਕਟ ਕਰ ਸਕਦਾ ਹਾਂ ਸਰਕਲ,ਸਕੇਅਰ(circle, square) ਯਾ ਡਾਯਮੰਡ (diamond) |
11:27 | ਮੈਂ ਇਸਦੇ ਰੇਡੀਅਸ (radius) ਨੂੰ ਬਦਲ ਸਕਦਾ ਹਾਂ ਤੇ ਮੈਂ ਬਰੱਸ਼ ਤੇ ਕੁੱਛ ਸਪਾਈਕਸ (spikes) ਵੀ ਔਡ ਕਰ ਸਕਦਾ ਹਾਂ। |
11:40 | ਤੁਸੀਂ ਵੇਖ ਸਕਦੇ ਹੋ ਕਿ ਮੈਂ ਬਰੱਸ਼ ਦੀ ਹਾਰਡਨੈੱਸ (hardness) ਬਦਲ ਸਕਦਾ ਹਾਂ ਤੇ ਇਸਨੂੰ ਨਰਮ ਯਾ ਸੱਖਤ ਬਣਾ ਸਕਦਾ ਹਾਂ। |
11:48 | ਮੈਂ ਆਸਪੈਕਟ ਰੇਸ਼ੋ (aspect ratio)ਵੀ ਬਦਲ ਸਕਦਾ ਹਾਂ। |
12:03 | ਬਰੱਸ਼ ਦਾ ਐੰਗਲ (angle) ਬਦਲ ਕੇ,ਮੈਂ ਇਸਨੂੰ ਥੋੜਾ ਟੇ ਢਾ ਕਰ ਸਕਦਾ ਹਾਂ ਤੇ ਸਪੇਸਿੰਗ ਬਦਲ ਸਕਦਾ ਹਾਂ |
12:13 | ।ਆਉ ਇਸਨੂੰ ਕਰੀਏ। ਇਸ ਛੋਟੇ ਸਟਾਰ (star) ਨਾਲ ਸਪੇਸਿੰਗ 200 ਯਾ ਇਤਨੀ ਵਧਾਉ। |
12:22 | ਤੇ ਹੁਣ ਮੈਂ ਇੱਕ ਨਵਾਂ ਬਰੱਸ਼ ਬਣਾ ਚੁੱਕਿਆ ਹਾਂ ਤੇ ਮੈਂ ਇਸਨੂੰ ਸਟਾਰ ਆਖਦਾ ਹਾਂ। |
12:37 | ਹੁਣ ਤੁਸੀਂ ਬਰੱਸ਼ ਡਾਯਲੌਗ ਵਿੱਚ ਆਪਣਾ ਨਵਾਂ ਸਟਾਰ ਬਰੱਸ਼ ਵੇਖ ਸਕਦੇ ਹੋ। |
12:43 | ਤੇ ਜਦੋਂ ਤੁਸੀਂ ਇਸਨੂੰ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਇਸ ਤਰਹਾਂ ਦਾ ਇੱਕ ਸਟਾਰ ਮਿਲੇਗਾ। |
12:49 | ਹੁਣ ਮੈਨੂੰ ਇਸ ਨੂੰ ਸਿਰਫ ਕਾਲੇ ਨਾਲ ਭਰਨਾ ਹੈ. |
12:58 | ਗੋਲਡ ਨੂੰ ਆਪਣੇ ਫੋਰਗਰਾਉੰਡ ਕਲਕਰ ਦੇ ਤੌਰ ਤੇ ਸਿਲੈਕਟ ਕਰੋ। |
13:02 | ਸਟਾਰ ਬਰੱਸ਼ ਤੇ ਬਹੁਤ ਜਿਆਦਾ ਜਿਟਰ ਲਗਾਉ ਤੇ ਇੱਥੇ ਸਟਰਸ ਛਾਪੋ। |
13:18 | ਮੇਰੇ ਖਿਆਲ ਚ ਜਿਟਰ ਬਹੁਤ ਜਿਆਦਾ ਹੈ ਤੇ ਇਹ ਚੰਗਾ ਨਹੀਂ ਲਗਦਾ। |
13:27 | ਇਹ ਬਹੁਤ ਜਲਦੀ ਇੱਕ ਨਵਾਂ ਬਰੱਸ਼ ਬਣਾਉਨ ਦਾ ਤਰੀਕਾ ਸੀ। |
13:33 | ਮੈਂ ਪਹਿਲੀ ਔਪਸ਼ਨ ਸਿਲੈਕਟ ਕਰਕੇ ਇਸ ਬਰੱਸ਼ ਨੂੰ ਐਡਿਟ ਕਰ ਸਕਦਾ ਹਾਂ ਤੇ ਮੈਂ ਥੋਰਾ ਐੰਗਲ ਵੀ ਬਦਲ ਸਕਦਾ ਹਾਂ , ਤੇ ਇਹ ਕਰਕੇ ਹੁਣ ਮੈੰ ਇਸਨੂੰ ਇੱਥੇ ਇਸਤੇਮਾਲ ਕਰ ਸਕਦਾ ਹਾਂ। |
13:51 | ਮੈਂ ਐੰਗਲ ਥੋੜਾ ਬਦਲ ਦਿੱਤਾ ਹੈ ਸੋ ਇਹ ਬਹੁਤ ਚੰਗੀ ਤਰਹਾਂ ਕੰਮ ਕਰਦਾ ਹੈ। |
13:58 | ਤੁਸੀਂ ਇੱਕ ਨਵਾਂ ਬਰੱਸ਼ ਬਣਾ ਕੇ ਆਪਣੇ ਹਿਸਾਬ ਦੇ ਬਰੱਸਿਸ ਬਣਾ ਸਕਦੇ ਹੋ। |
14:05 | ਪਹਿਲਾ ਐਪਸ਼ਨ ਕਲਿੱਪਬੋਰਡ ਤੋਂ ਕੁੱਝ ਵੀ ਕੌਪੀ ਕਰਨ ਦਾ ਹੈ। |
14:10 | ਅਖੀਰਲੀ ਜੋ ਚੀਜ ਇਸ ਟਯੂਟੋਰਿਅਲ ਵਿੱਚ ਮੈਂ ਤੁਹਾਨੂੰ ਵਿਖਾਣਾ ਚਾਹੁੰਦਾ ਹਾਂ ਉਹ ਹੈ ਨੈਟ (net) ਤੋਂ ਬਰੱਸ਼ਿਸ ਲੈਣਾ ਤੇ ਇਹ ਜਿੰਪ ਬਹੱਸ਼ਿਸ ਦੀ ਸਰਚ (search) ਕਰਕੇ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਤੇ ਇੱਥੇ ਤੁਹਾਡੇ ਵਾਸਤੇ ਆਈਸੀਟੀਨਾ(Iceytina) ਦੁਆਰਾ ਡੇਵਿਅੰਟਆਰਟ(deviantART) ਉੱਤੇ ਇੱਕ ਉਦਾਹਰਨ ਹੈ। |
14:49 | ਇੱਥੇ ਉਹ ਬਰੱਸ਼ਿਸ ਹਣ ਜੋ ਆਈਸੀਟੀਨਾ ਨੇ ਬਣਾਏ ਹਣ ਤੇ ਮੈਂ ਇੱਥੇ ਡਾਊਨਲੋਡ (download) ਸਿਲੈਕਟ ਕਰਕੇ ਉਨਹਾਂ ਨੂੰ ਡਾਊਨਲੋਡ ਕਰ ਸਕਦਾ ਹਾਂ। |
15:05 | ਤੇ ਮੈਂ ਉਨਹਾਂ ਨੂੰ ਡਿਸਕ (disk) ਉੱਤੇ ਸੇਵ (save) ਕਰ ਲੈਣਾ ਹਾਂ। |
15:14 | ਮੈਂ ਇਸਨੂੰ ਆਪਣੀ ਡਿਸਕ ਤੇ ਡਾਊਨਲੋਡ ਕਰ ਲੀਤਾ ਹੈ ਤੇ ਮੈਂ ਇੱਕ ਮਿਨਟ ਵਿੱਚ ਇਹ ਇਨਸਟਾਲ (install) ਕਰ ਲਵਾਂਗਾ। |
15:21 | ਸੋ ਆਉ ਇਸ ਪੇਜ ਤੇ ਨਜਰ ਮਾਰਿਏ ਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਬਰੱਸਿਸ ਕਰਿਏਟਿਵ ਕੌਮਨ ਲਾਈਸੇੰਸ (creative commons license) ਵਿੱਚ ਲਸੰਸਸ਼ੁਦਾ ਹਣ ਤੇ ਮੈਨੂੰ ਇਸਦੇ ਨਾਲ ਡੈਰੀਵੇਟਿਵ (derivative)ਕੰਮ ਦੀ ਇਜਾਜਤ ਨਹੀਂ ਹੈ, ਸੋ ਮੈਨੂੰ ਇਨਹਾਂ ਬਰੱਸ਼ਿਸ ਨੂੰ ਲੈਣ ਦੀ ਇਜਾਜਤ ਨਹੀਂ ਹੈ ਤੇ ਮੈਂ ਇਨਹਾਂ ਨੂੰ ਬਦਲ ਕੇ ਦੁਬਾਰਾ ਵੈਬ (web) ਤੇ ਨਹੀਂ ਰੱਖ ਸਕਦਾ। |
15:47 | ਪਰ ਮੈਂ ਉਨਹਾਂ ਨੂੰ ਵਰਤ ਸਕਦਾ ਹਾਂ ,ਉਨਹਾਂ ਨਾਲ ਕੰਮ ਕਰ ਸਕਦਾ ਹਾਂ ਤੇ ਉਨਹਾਂ ਨੂੰ ਆਈਸੀਟੀਨਾ ਤੇ ਅਸਲੀ ਲਿੰਕ (link) ਦੇ ਐਟਰੀਬਯੂਸ਼ਨ (attribution) ਨਾਲ ਆਪਣੀ ਵੈਬਸਾਈਟ ਤੇ ਛਾਪ ਵੀ ਸਕਦਾ ਹਾਂ। |
16:00 | ਤੁਸੀਂ ਇੱਤੇ ਵੇਖ ਸਕਦੇ ਹੋ ਕਿ ਜਿੰਪ ਬਰੱਸ਼ਿਸ ਨਾਲ ਇੱਕ ਲਿੰਕ ਹੈ ਤੇ ਉੱਥੇ ਡੈਵਿਅੰਟਆਰਟ ਤੇ ਦੂਸਰੀ ਵੈਬਸਾਈਟਸ (websites) ਉੱਤੇ ਹੋਰ ਬਹੁਤ ਸਾਰੇ ਬਰੱਸ਼ਿਸ ਹਣ। |
16:14 | ਇਹ ਪਿਛਲੇ 24 ਘੰਟਿਆਂ ਵਿੱਚ ਸਬਤੋਂ ਨਵਾਂ ਤੇ ਪ੍ਰਸਿੱਧ ਬਰੱਸ਼ ਹੈ। |
16:21 | ਮੈਂ ਇਕ ਮਹੀਨਾ ਸਿਲੈਕਟ ਕਰਦਾ ਹਾਂ ਤੇ ਹੁਣ ਤੁਸੀਂ ਬਹੁਤ ਸਾਰੇ ਵੱਖ ਵੱਖ ਬਰੱਸ਼ਿਸ ਵੇਖ ਸਕਦੇ ਹੋ |
16:36 | ਤੇ ਆਉ ਇਹ ਸਟਾਰਡਸਟ (Stardust) ਤੇ ਟਵਿੰਕਲਸ (Twinkles) ਲਇਏ। |
16:49 | ਪਰ ਇਹ ਬਹੁਤ ਹੈਰਾਨ ਕਰਣ ਵਾਲਾ ਹੈ। |
16:59 | ਨੱਕਸਸਿਸ ਸਪਾਈਕ ਬਰੱਸ਼ (KNUXS SPIKE BRUSH) ਨਕਸ 57 ਨਾਲ ਪੈਕ (PACK) ਹੈ |
17:04 | ਇੱਥੇ ਲਾਈਸੋੰਸ ਦੀ ਕੋਈ ਜਾਨਕਾਰੀ ਨਹੀਂ ਹੈ, ਸੋ ਮੈਂ ਇਸਨੂੰ ਡਾਉਨਲੋਡ ਕਰ ਸਕਦਾ ਹਾਂ ਤੇ ਇਸ ਉੱਤੇ ਕੰਮ ਕਰ ਸਕਦਾ ਹਾਂ। |
17:29 | ਮੈਂ ਡਾਉਨਲੋਡ ਤੇ ਕਲਿੱਕ ਕਰਦਾ ਹਾਂ। |
17:32 | ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜਿੰਪ 2.4 ਬਰੱਸ਼ਿਸ ਦਾ ਫੋਲਡਰ (FOLDRE) ਖੁੱਲਿਆ ਹੋਇਆ ਹੈ ਤੇ ਇੱਥੇ ਤੁਸੀਂ ਇੱਕ ਸਟਾਰ. ਵੀਬੀਆਰ (vbr) ਵੇਖ ਸਕਦੇ ਹੋ। |
17:44 | ਮੈਂ ਵੀਬੀਆਰ ਬਾਰੇ ਨਹੀਂ ਜਾਣਦਾ ਪਰ ਜੀਬੀਆਰ (gbr) ਜਿੰਪ ਦੇ ਸਟੈੰਡਰਡ ਬਰੱਸ਼ਿਸ ਹਣ। |
17:54 | ਇਸ ਵੈਬਸਾਈਟ ਤੇ ਇੱਥੇ ਆਈਸੀਟੀਨਾ ਦੁਵਾਰਾ ਬਣਾਏ ਹੋਏ ਬਰੱਸ਼ਿਸ ਹਣ। |
18:01 | ਮੈਂ ਆਪਣੇ ਆਰਚਿਵ ਟੂਲ (archive tool) ਨਾਲ ਇਸ ਫੋਲਡਰ ਨੂੰ ਖੋਲਣਾ ਹਾਂ ਤੇ ਤੁਸੀਂ ਵੇਖ ਸਕਦੇ ਹੋ ਕਿ ਜੇਪੀਜੀ (jpg) ਵਿੱਚ ਵਾਟਰ ਕਲਰਸ (ater colours) ਅਤੇ ਰੀਡਮੀ (README) ਵਾਂਗ ਹੋਰ ਬਹੁਤ ਸਾਰੀਆਂ ਫਾਈਲਸ (files) ਹਣ। |
18:20 | ਸੋ ਮੈਨੂੰ ਇੰਨਾ ਸਾਰੀਆਂ ਨੂੰ ਸਿਲੈਕਟ ਕਰਣ ਦਿਉ ਤੇ ਬਰੱਸ਼ ਡਾਇਰੈਕਟਰੀ(directory) ਦੇ ਉੱਪਰ ਲਿਆਣ ਦਿਉ। |
18:35 | ਉਹ ਇੱਥੇ ਹਣ। |
18:37 | ਤੇ ਮੈਂ ਨਕੱਸ ਸਪਾਈਕ ਬਰੱਸ਼ ਪੈਕ ਨਾਲ ਵੀ ਇਹੋ ਹੀ ਕਰਦਾ ਹਾਂ। |
18:43 | ਮੈਂ ਆਰਚਿਵ ਮੈਨੇਜਰ (manager) ਨਾਲ ਫੋਲਡਰ ਖੋਲਦਾ ਹਾਂ ਤੇ ਇੱਥੇ ਤੁਸੀਂ ਜਿੰਪ ਬਰੱਸ਼ ਫਾਇਲਸ ਵੇਖ ਸਕਦੇ ਹੋ। |
18:52 | ਸੋ ਮੈਂ ਉਨਹਾਂ ਸਾਰੀਆਂ ਨੂੰ ਸਿਲੈਕਟ ਕਰਦਾ ਹਾਂ ਤੇ ਬਰੱਸ਼ ਡਾਇਰੈਕਟਰੀ ਤੇ ਉੱਪਰ ਲਿਆਂਦਾ ਹਾਂ। |
19:05 | ਹੁਣ ਮੇਰੇ ਕੋਲ ਬਰੱਸ਼ ਡਾਇਰੈਕਟਰੀ ਦੇ ਸਾਰੇ ਬਰੱਸਿਸ ਹਣ ਸੋ ਮੈਂ ਆਪਣੇ ਆਰਚਿਵ ਮੈਨੇਜਰ ਨੂੰ ਬੰਦ ਕਰਦਾ ਹਾਂ ਤੇ ਫੋਲਡਰ ਨੂੰ ਬੰਦ ਕਰਦਾ ਹਾਂ ਅਤੇ ਜਿੰਪ ਤੇ ਵਾਪਿਸ ਜਾਂਦਾ ਹਾਂ । |
19:21 | ਤੁਸੀਂ ਵੇਖ ਸਕਦੇ ਹੋ ਕਿ ਇੱਥੇ ਕੁੱਝ ਵੀ ਨਹੀਂ ਬਦਲਿਆ ਪਰ ਮੈਂ ਇੱਥੇ ਰੀਲੋਡ(reload) ਬਰੱਸ਼ਿਸ ਸਿਲੈਕਟ ਕਰ ਸਕਦਾ ਹਾਂ ਤੇ ਹੁਣ ਤੁਸੀਂ ਵੇਖਦੇ ਹੋ ਕਿ ਮੇਰੇ ਕੋਲ ਹੋਰ ਬਹੁਤ ਸਾਰੇ ਬਰੱਸ਼ਿਸ ਹਣ
ਤੇ ਇਹ ਬਰੱਸ਼ਿਸ ਆਈਸੀਟਿਨਾ ਤੋਂ ਹੈ ਤੇ ਹੁਣ ਮੈਂ ਉਨਹਾਂ ਨੂੰ ਇੱਥੇ ਚਲਾ ਸਕਦਾ ਹਾਂ। |
19:46 | ਇਹ ਬਰੱਸ਼ਿਸ ਵਾਟਰ ਕਲਰ ਦੀ ਤਰਹਾਂ ਦੇ ਹਣ। |
19:50 | ਸੋ ਮੈਂ ਇੱਥੇ ਵਾਟਰ ਕਲਰ ਬੌਕਸ ਤੋਂ ਇੱਕ ਕਲਰ ਸਿਲੈਕਟ ਕਰਦਾ ਹਾਂ ਤੇ ਡਰਾਅ ਕਰਦਾ ਹਾਂ। |
19:57 | ਇਹ ਬਰੱਸ਼ਿਸ ਸਿਰਫ ਸਟੈਪਿੰਗ ਵਾਸਤੇ ਵਰਤੇ ਜਾ ਸਕਦੇ ਹਣ ਡਰਾਇੰਗ ਵਾਸਤੇ ਨਹੀਂ। |
20:03 | ਇਨਹਾਂ ਬਰੱਸ਼ਿਸ ਵਿੱਚ ਬਹੁਤ ਸਾਰਾ ਜਿਟਰ ਹੈ। |
20:17 | ਪਰ ਪਹਿਲਾਂ ਮੈਨੂੰ ਬੈਕਗਰਾਉੰਡ ਨੂੰ ਕਲੀਅਰ (clear) ਕਰਣ ਦਿਉ। |
20:23 | ਸੋ ਇੱਥੇ ਇਹ ਬਰੱਸ਼ਿਸ ਵਾਟਰ ਕਲਰ ਨੂੰ ਫਿੱਕਾ ਕਰਣ ਵਾਸਤੇ ਠੀਕ ਹਣ ਯਾ ਤੁਸੀਂ ਉਨਹਾਂ ਦਾ ਇਸਤੇਮਾਲ ਇੱਮੇਜ ਦੇ ਚਾਰੋ ਪਾਸੇ ਫਰੇਮ ਬਣਾਉਨ ਵਾਸਤੇ ਕਰ ਸਕਦੇ ਹੋ। |
20:36 | ਸੋ ਆਉ ਨਕੱਸ ਬਰੱਸਿਸ ਤੇ ਨਜਰ ਮਾਰੀਏ। |
20:40 | ਮੈਂ ਇਨਹਾਂ ਨੂੰ ਪਹਿਲਾਂ ਨਹੀਂ ਵੇਖਿੱਆ ਤੇ ਆਉ ਉਹ ਕਰ ਕੇ ਵੇਖੀਏ। |
20:47 | ਇਹ ਬਰਸ਼ਿਸ ਵੱਡੇ ਹਣ ਇਹ ਚੀਜ ਵੀ ਸਟੈੰਪਿਗ ਵਾਸਤੇ ਹੈ। |
21:01 | ਤੇ ਬਹੁਤ ਫਰਕ ਹੈ, ਜਦੋਂ ਮੈਂ ਇਨਹਾਂ ਨਾਲ ਪੇੰਟ ਕਰਦਾ ਹਾਂ ਇਹ ਉੰਨਾ ਵਧੀਆ ਨਹੀ ਹੈ ਪਰ ਜੇ ਮੈਂ ਉਪੈਸਿਟੀ (opacity) ਨੂੰ ਘਟਾਵਾਂ ਯਾ ਸ੍ਪੈਸਿਂਗ ਵਧਾਵਾਂ ਤੇ ਇਹ ਸੁਹਣੀ ਹੋ ਸਕਦੀ ਹੈ। |
21:07 | ਜੇ ਤੁਹਾਨੂੰ ਕਿਸੇ ਦੇ ਚਾਰੇ ਪਾਸੇ ਫਰੇਮ ਚਾਹੀਦਾ ਹੈ ਤਾਂ ਇਹ ਕਾਫੀ ਸੁਹਣੀ ਹੋ ਸਕਦੀ ਹੈ। |
21:13 | ਪਰ ਮੇਰੇ ਖਿਆਲ ਚ ਇਹ ਬਰੱਸ਼ਿਸ ਗਰਾਫਿਕਲ (graphical) ਕਲਾਕਾਰ ਵਾਸਤੇ ਹੈ ਤੇ ਫੋਟੋ ਗਰਾਫਰ (photographer) ਵਾਸਤੇ ਉੰਨੇ ਲਾਭਦਾਇਕ ਨਹੀਂ। |
21:23 | ਪਰ ਸ਼ਾਇਦ ਤੁਸੀਂ ਇਨਹਾ ਨੂੰ ਵਰਤਣ ਦਾ ਕੋਈ ਤਰੀਕਾ ਲੱਭ ਲਵੋ। |
21:27 | ਮੇਰੇ ਖਿਆਲ ਚ ਮੈਂ ਬਰੱਸ਼ਿਸ ਬਾਰੇ ਕਾਫੀ ਚੀਜਾਂ ਕਵਰ ਕਰ ਲਇਆਂ ਹਣ ਤੇ ਮੈਂ ਇਕ ਐਨੀਮੇਟਿੱਡ ਬਰੱਸ਼,ਇੱਮੇਜ ਹੋਸ (image hose) ਤੇ ਇਹ ਕਲਰ ਬਰੱਸਿਸ ਨੂੰ ਬਣਾਨਾ ਕਿਸੇ ਦੂਸਰੇ ਛੋਟੇ ਐਡੀਸ਼ਨ ਵਿੱਚ ਕਵਰ ਕਰਾਂਗਾ। |
21:44 | ਹੋਰ ਜਿਆਦਾ ਜਾਨਕਾਰੀ ਲਈ ਐਚਟੀਟੀਪੀ://ਮੀਟਦਜਿੰਪ.ਔਰਗ(http://meetthegimp.org) ਤੇ ਜਾਉ ਤੇ ਆਪਣੀ ਟਿੱਪਣੀ ਭੇਜਨ ਵਾਸਤੇ ਕਿਰਪਾ ਕਰਕੇ ਇਨਫੋ@ਮੀਟਦਜਿੰਪ.ਔਰਗ (info@meetthegimp.org) ਨੂੰ ਲਿੱਖੋ। ਗੁਡ ਬਾਯ।(good buy) |
21:56 | ਮੈਂ ਪ੍ਰਤਿਭਾ ਥਾਪਰ ਸਪੋਕਣ ਟਯੂਟੋਰਿਅਲ ਪ੍ਰੌਜੈਕਟ (Spoken Tutorial Project) ਵਾਸਤੇ ਇਹ ਅਨੁਵਾਦ ਕਰ ਰਹੀ ਹਾਂ। |