GIMP/C2/Adjusting-Colours-with-Curves-Tool/Punjabi

From Script | Spoken-Tutorial
Jump to: navigation, search
Time Narration
00:24 ਮੀਟ ਦ ਜਿੰਪ (Meet The Gimp) ਵਿੱਚ ਸੁਵਾਗਤ ਹੈ।
00:26 ਅੱਜ ਦਾ ਟਯੂਟੋਰਿਯਲ (tutorial) ਕੱਚੀ ਤਬਦੀਲ ਬਾਰੇ ਨਹੀਂ ਹੈ ਪਰ ਅਸਲ ਵਿੱਚ ਕਰਕੇ ਵਿਖਾਉੰਦੇ ਹੋਏ ਨਵੀਂ ਕੋਡਿੰਗ (coding) ਦੇ ਬਾਰੇ ਹੈ ਅਤੇ ਪਿਛਲੇ ਟਯੂਟੋਰਿਯਲ ਦੀ ਕੁੱਝ ਗਲਤੀਆਂ ਦਰੁਸਤ ਕਰਣ ਬਾਰੇ ਹੈ।
00:40 ਮੈਂ ਤੁਹਾਨੂੰ ਇਸ ਇੱਮੇਜ (image) ਬਾਰੇ ਕੁੱਝ ਦੱਸਣਾ ਚਾਹੁੰਦਾ ਹਾਂ।
00:44 ਸੋ ਰਿਕਾਰਡ (record) ਕਰਦੇ ਹੋਏ ਮੈਂ ਕੁੱਝ ਹੋਰ ਬਦਲਾਵ ਕੀਤੇ ਹਣ।
00:50 ਜਿਵੇਂ ਤੁਸੀ ਵੇਖ ਸਕਦੇ ਹੋ ਕਿ ਸਮੁੰਦਰ ਕੁੱਝ ਡੱਲ (dull)ਹੈ ਤੇ ਇਹ ਸਿਰਫ ਗ੍ਰੇ (grey) ਹੈ ਜੋ ਬਹੁਤਾ ਪਰਿਭਾਸ਼ਿਤ ਨਹੀਂ ਹੈ ਤੇ ਜਦੋਂ ਮੈਂ ਇੱਥੋਂ ਸਮੁੰਦਰ ਦੀ ਲੇਅਰ (layer) ਅਤੇ ਦੂਸਰਿਆਂ ਲੇਅਰਸ ਹਟਾ ਦਿੰਦਾ ਹਾਂ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਸਮੁੰਦਰ ਵਿੱਚ ਕੁੱਝ ਰੰਗ ਆ ਜਾਂਦਾ ਹੈ।
01:17 ਤੇ ਜਦੋਂ ਮੈਂ ਲੇਅਰ ਮਾਸਕ (layer mask) ਨੂੰ ਦੇਖਦਾ ਹਾਂ, ਤੁਸੀਂ ਵੇਖ ਸਕਦੇ ਹੋ ਜੋ ਏਰੀਆ (area) ਮੈਂ ਵਿਖਾਣਾ ਚਾਹੁੰਦਾ ਹਾਂ ਉਸ ਵਾਸਤੇ ਮੈਂ ਇੱਕ ਲੇਅਰ ਮਾਸਕ ਦੀ ਵਰਤੋਂ ਕੀਤੀ ਹੈ ਜੋ ਜਿਆਦਾਤਰ ਗ੍ਰੇ ਹੈ।
01:30 ਸੋ ਆਉ ਇਸ ਸਟੈੱਪ (step) ਨੂੰ ਦੁਬਾਰਾ ਕਰੀਏ।
01:37 ਮੈਂ ਸਮੁੰਦਰ ਦੀ ਲੇਅਰ ਡੀਲੀਟ (delete) ਕਰ ਦਿੱਤੀ ਹੈ ਅਤੇ ਬੈਕਗਰਾਉੰਡ ਲੇਅਰ (background layer)ਦੀ ਇੱਕ ਕੌਪੀ (copy) ਬਣਾ ਲਈ ਹੈ।
01:44 ਮੈਂ ਲੇਅਰ ਦਾ ਨਾਮ ਸੀਅ (sea) ਦਿੱਤਾ ਹੈ ਤੇ ਇਸ ਲੇਅਰ ਨੂੰ ਅਸਮਾਨ ਦੇ ਹੇਠਾਂ ਅਤੇ ਜਮੀਨ ਦੇ ਉੱਪਰ ਰੱਖਿਆ ਹੈ।
01:57 ਜੋ ਲੇਅਰ ਮੇਰੇ ਕੋਲ ਸੀ ਮੈਂ ਉਸ ਉੱਤੇ ਕੰਮ ਕਰ ਸਕਦਾ ਸੀ ਪਰ ਮੈਨੂੰ ਚੰਗਾ ਨਤੀਜਾ ਨਹੀਂ ਮਿਲਣਾ ਸੀ ਕਿਉਂਕਿ ਸਮੁੰਦਰ ਨੂੰ ਥੋੜਾ ਹੋਰ ਡਾਰਕ (dark) ਲੈਣ ਲਈ ਮੈਂ ਕਰਵਸ ਟੂਲ (curves tool) ਦੀ ਵਰਤੋਂ ਕੀਤੀ ਹੈ।
02:10 ਅਤੇ ਉਸ ਨਾਲ ਮੈਂ ਕਾਫੀ ਕਲਰ ਇਨਫਰਮੇਸ਼ਨ (colour information)ਖਤਮ ਕਰ ਲਈ ਹੈ ਜੋ ਉਸ ਲੇਅਰ ਵਿੱਚ ਸੀ ਅਤੇ ਇਸ ਤਰੀਕੇ ਨਾਲ ਮੈਨੂੰ ਹੋਰ ਚੰਗੇ ਨਤੀਜੇ ਮਿਲਣਗੇ।
02:24 ਹੁਣ ਮੈਂ ਸੀਅ ਲੇਅਰ ਤੇ ਫੇਰ ਇੱਕ ਲੇਅਰ ਮਾਸਕ ਐਡ (add) ਕਰਦਾ ਹਾਂ,ਮੈਂ ਲੇਅਰ ਦੀ ਗ੍ਰੇ ਸਕੇਲ (scale)ਕੌਪੀ ਦੀ ਵਰਤੋਂ ਕਰਦਾ ਹਾਂ ਤੇ ਇਸਨੂੰ ਐਡ ਕਰਦਾ ਹਾਂ।
02:35 ਮੈਂ ਸ਼ੋ ਲੇਅਰ ਮਾਸਕ ਤੇ ਕਲਿਕ (click) ਕਰਦਾ ਹਾਂ ਤੇ ਲੇਅਰ ਮਾਸਕ ਐਡਿਟ (edit) ਕਰਦਾ ਹਾਂ
02:41 ਮੈਂ ਕਰਵ ਟੂਲ ਦੀ ਵਰਤੋਂ ਕਰਾਂਗਾ ਤੇ ਇਸਨੂੰ ਨੀਵੇਂ ਖਿੱਚਕੇ ਉਹ ਹੀ ਤਰੀਕਾ ਦੋਹਰਾਵਾਂਗਾ ਪਰ ਇਸ ਵਾਰੀ ਇਸ ਉੱਪਰ ਵਾਲੇ ਕਰਵ ਨੂੰ ਉੱਪਰ ਪੁੱਲ (pull) ਕਰਾਂਗਾ।
03:01 ਹੁਣ ਮੇਰੇ ਕੋਲ ਇੱਕ ਲੇਅਰ ਮਾਸਕ ਜੋ ਸਮੁੰਦਰ ਅਤੇ ਅਸਮਾਨ ਦੇ ਏਰੀਏ ਲਈ ਤਕਰੀਬਨ ਵਾਈਟ (white)ਹੈ ਤੇ ਜਮੀਨ ਦੇ ਏਰੀਏ ਲਈ ਤਕਰੀਬਨ ਬਲੈਕ (black) ਹੈ।
03:12 ਕੁੱਝ ਗਾਯਬ ਹੋਏ ਢਾੰਚੇ ਨੂੰ ਠੀਕ ਕਰਣ ਲਈ ਇੱਥੇ ਮੈਂ ਬੱਰਸ਼ ਟੂਲ (brush tool) ਸਿਲੈਕਟ (select) ਕਰਦਾ ਹਾਂ ਤੇ ਇੱਕ ਵੱਡਾ ਬੱਰਸ਼ ਚੁਣਦਾ ਹਾਂ ਅਤੇ ਜਮੀਨ ਦੇ ਏਰੀਏ ਨੂੰ ਬਲੈਕ ਪੇੰਟ (paint) ਕਰਣਾ ਸ਼ੁਰੁ ਕਰਦਾ ਹਾਂ।
03:30 ਮੈਂ ਸਮੰਦਰ ਦੀ ਲੇਅਰ ਨੂੰ ਬਲੈਕ ਪੇੰਟ ਕਰਣਾ ਨਹੀਂ ਚਾਹੁੰਦਾ ਸੋ ਮੈਂ ਫੋਰਗਰਾਉੰਡ (foreground) ਅਤੇ ਬੈਕਗਰਾਉੰਡ ਕਲਰ ਨੂੰ ਆਪਸ ਵਿੱਚ ਬਦਲ ਦਿੰਦਾ ਹਾਂ।
03:39 ਤੇ ਸਮੁੰਦਰ ਦੇ ਏਰੀਏ ਤੇ ਜਾਕੇ ਇਸਨੂੰ ਵਾਈਟ ਪੇੰਟ ਕਰਣਾ ਸ਼ੁਰੁ ਕਰਦਾ ਹਾਂ ਤੇ ਮੇਰੇ ਖਿਆਲ ਚ ਮੈਨੂੰ ਇਹ ਥੋੜਾ ਹਲਕਾ ਕਰਣਾ ਚਾਹੀਦਾ ਹੈ।
03:56 ਮੇਰੇ ਖਿਆਲ ਚ ਇਹ ਏਰੀਆ ਇੱਥੇ ਕਾਫੀ ਠੀਕ ਹੈ ਪਰ ਅਸੀ ਇਸਨੂੰ ਬਾਦ ਵਿੱਚ ਠੀਕ ਕਰ ਸਕਦੇ ਹਾਂ।
04:04 ਸੋ ਆਉ ਇੱਕ ਸੌਫਟ (soft) ਬੱਰਸ਼ ਚੁਣਿਏ ਤੇ ਦੇਖੀਏ ਕਿ ਇਹ ਕਿਨਾਰਾ ਸਾਨੂੰ ਫਾਈਨ (fine) ਮਿਲਦਾ ਹੈ।
04:21 ਜਦੋਂ ਮੈਂ ਸੋ ਲੇਅਰ ਮਾਸਕ ਨੂੰ ਨਾਕਾਰਾ ਕਰ ਦਿੰਦਾ ਹਾਂ ਤਾਂ ਸਮੁੰਦਰ ਅਤੇ ਜਮੀਨ ਦੇ ਵਿੱਚਕਾਰ ਬੌਰਡਰ (border)ਉੱਤੇ ਇੱਕ ਫੈਲਿਆ ਹੋਇਆ ਸੀਨ (scene)ਵੇਖ ਸਕਦੇ ਹਾਂ।
04:32 ਆਉ ਇੱਮੇਜ ਨੂੰ ਜੂਮ (zoom)ਕਰੀਏ ਤੇ ਤੁਸੀ ਉੱਥੇ ਇੱਕ ਹੈਲੋ (halo) ਵੇਖ ਸਕਦੇ ਹੋ ਜਿੱਥੋ ਲੇਅਰ ਅਤੇ ਲੇਅਰ ਮਾਸਕ ਦੋਵੇਂ ਇੱਕਠੀ ਕੰਮ ਨਹੀ ਕਰਦੀਆਂ ਤੇ ਇਸ ਉੱਤੇ ਮੈਂ ਬਾਦ ਵਿਚ ਕੰਮ ਕਰਾਂਗਾ।
04:50 ਹੁਣ ਮੈਂ ਸ਼ਿਫਟ+ ਸਿਟਰਲ+ ਈ (shift+ctrl+E)ਦੇ ਨਾਲ ਫੁੱਲ(full) ਇੱਮੇਜ ਤੇ ਵਾਪਿਸ ਜਾਂਦਾ ਹਾਂ।
04:58 ਮੈਂ ਕਰਵ ਟੂਲ ਸੋਲੈਕਟ ਕਰਦਾ ਹਾਂ ਤੇ ਚੈਕ (check) ਕਰਦਾ ਹਾਂ ਜੇ ਮੈਂ ਲੇਅਰ ਮਾਸਕ ਸਿਲੈਕਟ ਕੀਤਾ ਹੋਵੇ ਤੇ ਮੈਂ ਪੂਰੀ ਇੱਮੇਜ ਨੂੰ ਵੇਖਣ ਵਾਸਤੇ ਸਕਾਈ ਲੇਅਰ ਨੂੰ ਵਿੱਚ ਸ਼ਾਮਿਲ ਕਰ ਲੈਂਦਾ ਹਾਂ ਤੇ ਹੁਣ ਮੈਂ ਇੱਮੇਜ ਤੇ ਕਲਿਕ ਕਰਦਾ ਹਾਂ ਅਤੇ ਕਰਵਸ ਨਾਲ ਛੇੜਖਾਣੀ ਕਰਦਾ ਹਾਂ।
05:28 ਹੁਣ ਤੁਸੀ ਵੇਖ ਸਕਦੇ ਹੋ ਕਿ ਸਮੁੰਦਰ ਅਤੇ ਜਮੀਨ ਵਿੱਚਕਾਰਲਾ ਹੈਲੋ ਗਾਯਬ ਹੋ ਗਿਆ ਹੈ ਪਰ ਸਮੁੰਦਰ ਫੇਰ ਡੱਲ ਹੋ ਗਿਆ ਹੈ।
05:40 ਪਰ ਮੈਂ ਕਰਵ ਨੂੰ ਉੱਪਰ ਪੁੱਲ ਕਰ ਸਕਦਾ ਹਾਂ ਤੇ ਮੈਨੂੰ ਇੱਕ ਸਾਫ ਅਸਮਾਨ ਮਿਲਦਾ ਹੈ।
05:52 ਮੇਰੇ ਖਿਆਲ ਚ ਮੈਨੂੰ ਇਹ ਬਹੁਤ ਜਿਆਦਾ ਨਹੀਂ ਕਰਣਾ ਚਾਹੀਦਾ।
06:07 ਮੈਂ ਸਮੁੰਦਰ ਉੱਤੇ ਚਮਕਦਾ ਸੂਰਜ, ਬੱਦਲਾਂ ਦੀ ਛਾਂ,ਵੱਖ ਵੱਖ ਲਹਿਰਾਂ ਦੀ ਸ਼ਕਲ ਅਤੇ ਥੋੜਾ ਜਿਹਾ ਬਲੂ (blue) ਕਲਰ, ਜੋ ਕਿ ਸਮੁੰਦਰ ਤੇ ਹੋਣਾ ਚਾਹੀਦਾ ਹੈ , ਵੇਖ ਸਕਦਾ ਹਾਂ।
06:22 ਅਸਮਾਨ ਦੇ ਕਿਨਾਰੇ ਤੇ ਚਮਕਦੇ ਹੋਏ ਸਟੱਫ (stuff) ਕਰਕੇ ਥੋੜੀ ਸਮੱਸਿਆ ਹੋ ਰਹੀ ਹੈ ਕਿਉਂਕਿ ਅਸਮਾਨ ਬਹੁਤ ਜਿਆਦਾ ਚਮਕਦਾ ਹੋਇਆ ਹੈ ਤੇ ਮੈਂ ਬਾਦ ਦੇ ਸਟੈੱਪਸ ਵਿੱਚ ਇਹ ਸਮੱਸਿਆ ਹਲ ਕਰ ਲਵਾਂਗਾ।
06:41 ਓਕੇ (Ok) ਮੈਂ ਓਪੈਸਿਟੀ ਸਲਾਈਡਰ (opacity slider) ਦੇ ਨਾਲ ਕਰਵ ਟੂਲ ਦੇ ਪ੍ਰਭਾਵ ਨੂੰ ਐਡਜਸਟ (adjust) ਕਰ ਸਕਦਾ ਹਾਂ ਤੇ ਮੇਰੇ ਖਿਆਲ ਚ ਇੱਕ ਚੰਗੇ ਨਤੀਜੇ ਲਈ ਮੈਨੂੰ ਇਹ ਥੋੜਾ ਘੱਟ ਰੱਖਣਾ ਚਾਹੀਦਾ ਹੈ।
06:58 ਜੌਨ ਆਰਨੌਲਡ ਬਰੌਡਕਾਸਟ (John Arnold broadcast)ਦੀ ਇੱਕ ਟਿਪ (tip) ਅਨੁਸਾਰ ਸਾਨੂੰ ਪੂਰੀ ਸੰਭਵ ਮਾਤਰਾ ਤਕ ਜਾਣਾ ਚਾਹੀਦਾ ਹੈ ਤੇ ਫੇਰ ਸਲਾਈਡਰ ਨਾਲ ਨੀਵੇਂ ਕਿਉਂਕਿ ਜਦੋਂ ਤੁਸੀਂ ਨੀਵੇਂ ਜਾਂਦੇ ਹੋ ਤਾਂ ਅਸਰ ਵੇਖਣਾ ਬਹੁਤ ਆਸਾਨ ਹੋ ਜਾਂਦਾ ਹੈ।
07:17 ਅਤੇ ਅਸੀਂ ਠੀਕ ਮਾਤਰਾ ਦਾ ਫੈਸਲਾ ਆਸਾਨੀ ਨਾਲ ਲੈ ਸਕਦੇ ਹਾਂ।
07:22 ਮੇਰੇ ਖਿਆਲ ਚ ਮੈਂ ਇਸ ਹਿੱਸੇ ਉੱਤੇ ਕਾਫੀ ਕੰਮ ਕਰ ਲਿਆ ਹੈ ਸੋ ਮੈਂ ਸਲਾਈਡਰ ਨੂੰ ਨੀਵੇਂ ਸਲਾਈਡ ਕਰਦਾ ਹਾਂ ਤੇ ਮੇਰੇ ਖਿਆਲ ਚ ਇਹ ਠੀਕ ਹੈ।
07:36 ਰੁਖ (horizon)ਦੇ ਉੱਤੇ ਇਹ ਬਰਾਈਟ (bright) ਸਟੱਫ ਕਿੱਥੋਂ ਆਇਆ?
07:40 ਮੈਂ ਸਕਾਈ ਲੇਅਰ ਡੀਸਿਲੈਕਟ ਕਰਕੇ ਇਹ ਚੈਕ ਕਰਦਾ ਹਾਂ ਪਰ ਇਹ ਇਸ ਕਰਕੇ ਨਹੀਂ ਹੈ।
07:46 ਸੋ ਮੈਂ ਸੀਅ ਲੇਅਰ ਡੀਸਿਲੈਕਟ (deselect)ਕਰਦਾ ਹਾਂ ਤੇ ਇਹ ਇੱਸੇ ਕਰਕੇ ਹੈ।
07:52 ਮੈਨੂੰ ਇੱਥੇ ਇਹ ਹਿੱਸਾ ਹੋਰ ਡਾਰਕ ਕਰਣਾ ਪਵੇਗਾ।
07:55 ਅਤੇ ਉਸਨੂੰ ਕਰਣ ਲਈ ਮੈਂ ਗ੍ਰੇਡਿਅੰਟ ਟੂਲ (gradient tool) ਦੀ ਵਰਤੋਂ ਕਰਦਾ ਹਾਂ।
07:59 ਮੈਂ ਲੇਅਰ ਮਾਸਕ ਸਿਲੈਕਟ ਕਰਦਾ ਹਾਂ ਤੇ ਹੁਣ ਮੈਂ ਟੂਲ ਬੌਕਸ (tool box)ਵਿੱਚੋ ਗ੍ਰੇਡਿਅੰਟ ਟੂਲ ਸਿਲੈਕਟ ਕਰਦਾ ਹਾਂ ਤੇ ਮੈਂ ਜਮੀਨੀ ਹਿੱਸੇ ਨੂੰ ਵਾਈਟ ਤੇ ਆਸਮਾਨੀ ਹਿੱਸੇ ਨੂੰ ਬਲੈਕ ਚਾਹੁੰਦਾ ਹਾਂ ਅਤੇ ਇੱਥੇ ਬੌਰਡਰ ਰੱਖਣਾ ਚਾਹੁੰਦਾ ਹਾਂ।
08:21 ਗ੍ਰੇਡਿਅੰਟ ਪੂਰੇ ਵਾਈਟ ਨਾਲ ਸ਼ੁਰੁ ਹੁੰਦਾ ਹੈ ਤੇ ਬਲੈਕ ਨਾਲ ਖਤਮ ਹੁੰਦਾ ਹੈ।
08:29 ਸੋ ਮੈਂ ਇਸ ਹਿੱਸੇ ਨੂੰ ਜੂਮ ਕਰਦਾ ਹਾਂ, ਗ੍ਰੇਡਿਅੰਟ ਟੂਲ ਸਿਲੈਕਟ ਕਰਦਾ ਹਾਂ ਤੇ ਇਹਦੇ ਆਲੇ ਦੁਆਲੇ ਸ਼ੁਰੁ ਕਰਦਾ ਹਾਂ।
08:38 ਇਸ ਲਾਈਨ (line) ਨੂੰ ਬਨਾਉਣ ਲਈ ਮੈਂ ਸਿਟਰਲ ਕੀਅ (ctrl key)ਅਤੇ ਲੈਫਟ ਮਾਉਸ ਬਟਨ (left mouse button) ਨੂੰ ਪ੍ਰੈਸ (press) ਕਰ ਰਿਹਾ ਹਾਂ ਤੇ ਸਿੱਧੀ ਲਾਈਨ ਲੈਣ ਵਾਸਤੇ ਪੁੱਲ ਕਰ ਰਿਹਾ ਹਾਂ ਅਤੇ ਇੱਥੇ ਬਟਨ ਨੂੰ ਛੱਡਦਾ ਹਾਂ।
08:53 ਤੁਸੀ ਵੇਖਦੇ ਹੋ ਕਿ ਇਹ ਕੰਮ ਕਰ ਗਿਆ ਹੈ,ਹੋਰੀਜੋਨ (horizon) ਦੇ ਉੱਤੇ ਦੀ ਬਰਾਈਟਨੈਸ (brightness)ਚਲੀ ਗਈ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਜਮੀਨ ਦਾ ਲੇਅਰ ਮਾਸਕ ਵੀ ਚਲਾ ਗਿਆ ਹੈ।
09:06 ਆਉ ਪੂਰੀ ਇੱਮੇਜ ਨੂੰ ਇੱਕ ਨਜਰ ਮਾਰੀਏ ਤੇ ਤੁਸੀਂ ਵੇਖ ਸਕਦੇ ਹੋ ਕਿ ਸਾਡੇ ਸਾਰੇ ਸੰਪਾਦਨ ਚਲੇ ਗਏ ਹਣ।
09:18 ਸੋ ਹੋਰੀਜੋਨ ਨਾਲ ਨਜਿੱਠਣ ਦਾ ਇਹ ਢੰਗ ਚੰਗਾ ਨਹੀਂ ਸੀ ਸੋ ਮੈਂ ਇੱਥੇ ਇਸ ਸਟੈੱਪ ਨੂੰ ਅਣਡੂ (undo) ਕਰਦਾ ਹਾਂ।
09:27 ਹੁਣ ਪਹਿਲਾਂ ਮੈਂ ਰੈਕਟੈੰਗਲ (rectangle) ਸਿਲੈਕਟ ਕਰਦਾ ਹਾਂ ਤੇ ਚੈਕ ਕਰਦਾ ਹਾਂ ਕਿ ਲੇ੍ਰ ਮਾਸਕ ਸਿਲੈਕਟ ਹੋ ਗਿਆ ਹੈ ਤੇ ਅਸਮਾਨੀ ਹਿੱਸੇ ਵਿੱਚ ਰੈਕਟੈੰਗਲ ਡਰਾਅ (draw)ਕਰਦਾ ਹਾਂ।
09:41 ਹੁਣ ਜਦੋਂ ਰੈਕਟੈੰਗਲ ਡਰਾਅ ਹੋ ਗਿਆ ਤਾਂ ਮੈਂ ਇਸਦੇ ਅੰਦਰ ਸੰਪਾਦਨ ਦਾ ਕੰਮ ਕਰ ਸਕਦਾ ਹਾਂ ਤੇ ਬਾਕੀ ਦਾ ਲੇਅਰ ਮਾਸਕ ਤੇ ਵੀ ਅਸਰ ਨਹੀਂ ਹੋਵੇਗਾ।
09:54 ਹੁਣ ਮੈਂ ਫੇਰ ਉਹ ਹੀ ਵਿਧੀ ਕਰਦਾ ਹਾਂ।
10:00 ਇੱਤੇ ਬਰਾਈਟ ਹਿੱਸੇ ਤੇ ਜੂਮ ਕਰੋ ਤੇ ਲੇਅਰ ਮਾਸਕ ਨੂੰ ਸਿਲੈਰਟ ਕਰੋ।
10:07 ਮੈਂ ਬਲੈਕ ਉੱਪਰ ਅਤੇ ਵਾਈਟ ਹੇਠਾਂ ਚਾਹੁੰਦਾ ਹਾਂ, ਸੋ ਮੈਂ ਇੱਥੋ ਸ਼ੁਰੁ ਕਰਕੇ ਹੋਰੀਜੋਨ ਤਕ ਸਿੱਧਾ ਜਾਂਦਾ ਹਾਂ ਅਤੇ ਤੁਸੀ ਵੇਖ ਸਕਦੇ ਹੋ ਕਿ ਸਿਰਫ ਸਮੁੰਦਰ ਵਾਈਟ ਹੈ ਤੇ ਜਮੀਨ ਤੇ ਅਸਮਾਨ ਬਲੈਕ ਹਣ।
10:33 ਸ਼ਿਫਟ+ਸਿਟਰਲ+ਏ, (Shift+Ctrl+A) ਸਾਰੀ ਸਿਲੈਰਸ਼ਨ ਨੂੰ ਅਯੋਗ ਬਣਾ ਦਿੰਦਾ ਹੈ ,ਸ਼ਿਫਟ+ਸਿਟਰਲ+ਈ ਵਾਪਿਸ ਪੂਰੀ ਇੱਮੇਜ ਤੇ ਜਾਂਦਾ ਹੈ ਅਤੇ ਹੁਣ ਬਹੁਤ ਵਧੀਆ ਹੈ।
10:52 ਮੈਂ ਸਕਾਈ ਲੇਅਰ ਨੂੰ ਵੀ ਉਵੇਂ ਹੀ ਐਡਿਟ ਕਰਣਾ ਚਾਹੁੰਦਾ ਹਾਂ ਜਿਵੇਂ ਮੈਂ ਲੈੰਡ (land) ਲੇਅਰ ਨੂੰ ਕੀਤਾ ਸੀ।
11:01 ਬਸ ਸਕਾਈ ਲੇਅਰ ਨੂੰ ਡਬਲ (double) ਕਰੋ ਤੇ ਓਵਰ ਲੇਅ ਮੋਡ (over lay mode)ਤੇ ਜਾਉ।
11:08 ਇਹ ਬਹੁਤ ਜਿਆਦਾ ਹੈ ਸੋ ਮੈਂ ਓਪੈਸਿਟੀ ਸਲਾਈਡਰ ਨੂੰ ਥੋੜਾ ਨੀਵੇਂ ਪੁੱਲ ਕਰਦਾ ਹਾਂ ਤੇ ਸਾਡੇ ਕੋਲ ਅਸਮਾਨ ਵਿੱਚ ਥੋੜਾ ਜਿਆਦਾ ਕੰਟਰਾਸਟ ਹੈ। (contrast)
11:22 ਮੇਰੇ ਖਿਆਲ ਚ ਹੁਣ ਇੱਕ ਚੀਜ ਛੱਡ ਕੇ ਬਾਕੀ ਸਾਰੀ ਇੱਮੇਜ ਤਕਰੀਬਨ ਪੂਰੀ ਤਿਆਰ ਹੈ।
11:29 ਇੱਥੇ ਹਾਉਸ (house) ਦੀ ਇਹ ਦੀਵਾਰ ਬਹੁਤ ਡਾਰਕ ਹੈ।
11:33 ਇਹ ਡੌਜਿੰਗ ਅਤੇ ਬਰਨਿੰਗ (dodging and burning)ਦਾ ਕੇਸ ਹੈ।
11:38 ਡੌਜਿੰਗ ਅਤੇ ਬਰਨਿੰਗ ਡਾਰਕ ਰੂਮ (room) ਦਿਨਾਂ ਵੇਲੇ ਦਾ ਸ਼ਬਦ ਹੈ,ਜਿੱਥੇ ਤੁਸੀਂ ਆਪਣਾ ਹੱਥ ਯਾ ਕਾਗਜ ਯਾ ਹੋਰ ਕੁੱਝ ਐਨਲਾਰਜਰ (enlarger)ਦੀ ਲਾਈਟ ਬੀਮ (light beam) ਵਿੱਚ ਐਨਲਾਰਜਰ ਅਤੇ ਫੋਟੋਗਰਾਫਿਕ ਪੇਪਰ (photographic paper) ਦੇ ਵਿੱਚਕਾਰ ਰੱਖ ਕੇ ਪਿਕਚਰ (picture)ਡੌਜ ਕਰ ਸਕਦੇ ਹੋ ਅਤੇ ਬਰਨਿੰਗ ਇਸਤੋਂ ਉਲਟ ਹੈ।
12:02 ਉੱਥੇ ਤੁਸੀ ਇੱਕ ਪੇਪਰ ਲੈਂਦੇ ਹੋ ਤੇ ਇੱਕ ਖਾਸ ਰੂਪ ਦਾ ਇਸ ਵਿੱਚ ਛੇਕ ਕਰਦੇ ਹੋ ਅਤੇ ਇੱਮੇਜ ਦੇ ਦੂਸਰੇ ਹਿੱਸੇਆਂ ਨੂੰ ਕੁੱਝ ਲਾਈਟ ਐਡਿਟ ਕਰਦੇ ਹੋ।
12:15 ਕਿਸ ਵੇਲੇ ਕਿਹੜਾ ਸਟੈੱਪ ਕਰਣਾ ਹੈ ਇਹ ਨਿਰਣਾ ਬਹੁਤ ਮੁਸ਼ਕਿਲ ਹੈ ਤੇ ਤੁਹਾਨੂੰ ਇਸ ਲਈ ਪੇਪਰ ਦੀ ਕਾਫੀ ਸ਼ੀਟਸ (sheets) ਦੀ ਜਰੂਰਤ ਹੈ ਅਤੇ ਜਦੋਂ ਤੁਸੀਂ ਇਹੋ ਜਿਹੇ ਪ੍ਰੌਸੈੱਸ (process) ਨੂੰ ਵੇਖਣਾ ਚਾਹੋ ਤਾਂ ਮੈਂ ਤੁਹਾਨੂੰ ਇੱਕ ਫਿਲਮ (film)ਵੈੱਲ ਫੋਟੋਗਰਾਫਰ (Well Photographer) ਵੇੱਖਣ ਦੀ ਸਲਾਹ ਦੇਵਾਂਗਾ।
12:36 ਇਹ ਜੇਮਸ ਦੇ ਬਾਰੇ ਫਿਲਮ ਹੈ ਤੇ ਇਹ ਫਿਲਮ ਹਨੇਰੇ ਕਮਰੇ ਵਿੱਚ ਦੇਖੇ ਬਿਨਾ ਵੀ ਬਹੁਤ ਟੈਰਿਫਿਕ (terrific) ਲਗਦੀ ਹੈ ।
12:45 ਮੈਂ ਸੱਚ ਤੁਹਾਨੂੰ ਇਹ ਫਿਲਮ ਦੇੱਖਣ ਦੀ ਸਲਾਹ ਦਿੰਦਾ ਹਾਂ।
12:49 ਆਉ ਹੁਣ ਡੌਜਿੰਗ ਅਤੇ ਬਰਨਿੰਗ ਪ੍ਰੌਸੈੱਸ ਵੇਖਿਏ।
12:52 ਇੱਥੇ ਟੂਲ ਬੌਕਸ ਵਿੱਚ ਸਾਡੇ ਕੋਲ ਡੌਜ ਅਤੇ ਬਰਨ ਟੂਲ ਹੈ ਪਰ ਫੇਰ ਤੋਂ ਮੈਂ ਲੇਅਰ ਤੇ ਕੰਮ ਕਰਣਾ ਚਾਹਵਾਂਗਾ।
13:02 ਮੈਂ ਇੱਕ ਲੇਅਰ ਹੋਰ ਜੋੜਦਾ ਹਾਂ ਤੇ ਇਸ ਵਿੱਚ ਮੈਂ ਵਾਈਟ ਭਰਣਾ ਚਾਹੁੰਦਾ ਹਾਂ।
13:09 ਮੈਂ ਕਲਰ ਚੈਨਲ (colour channel)ਤੇ ਜਾਂਦਾ ਹਾਂ ਤੇ 50% ਗ੍ਰੇ ਲਈ ਰੱਖਦਾ ਹਾਂ ਅਤੇ 128% ਦੂਸਰੇ ਚੈਨਲ ਵਿੱਚ।
13:21 ਇਹ ਗ੍ਰੇ ਕਲਰ 50% ਗ੍ਰੇ ਤੇ ਮੈਂ ਲੇਅਰ ਮੋਡ ਨੂੰ ਓਵਰਲੇਅ ਤੇ ਬਦਲਦਾ ਹਾਂ ਤੇ ਤੁਸੀਂ ਵੇਖ ਸਕਦੇ ਹੋ ਕਿ ਕੁੱਝ ਨਹੀਂ ਵਾਪਰਦਾ।
13:35 ਹੁਣ ਮੈਂ ਕਲਰਸ ਨੂੰ ਬਲੈਕ ਅਤੇ ਵਾਈਟ ਤੇ ਸਵਿੱਚ (switch)ਕਰਦਾ ਹਾਂ ਤੇ ਇੱਕ ਬਰੱਸ਼ ਸਿਲੈਕਟ ਕਰਦਾ ਹਾਂ।
13:45 ਇਹ ਬਰੱਸ਼ ਸਾਈਜ (size)ਤਕਰੀਬਨ ਠੀਕ ਹੈ ਪਰ ਮੈਂ ਓਪੈਸਿਟੀ ਟੂਲ ਨੂੰ 30%ਤਕ ਘੱਟਾਉੰਦਾ ਹਾਂ।
13:55 ਹੁਣ ਮੈਂ ਇਹ ਪੱਕਾ ਕਰਦਾ ਹਾਂ ਕਿ ਮੈਂ ਇੱਕ ਨਵੀਂ ਲੇਅਰ ਸਿਲੈਕਟ ਕਰ ਲਈ ਹੈ ਤੇ ਫੋਰਗਰਾਉੰਡ ਕਲਰ ਨੂੰ ਵਾਈਟ ਵਿੱਚ ਅਤੇ ਬੈਕਗਰਾਉੰਡ ਕਲਰ ਨੂੰ ਬਲੈਕ ਵਿੱਚ ਬਦਲਦਾ ਹਾਂ ਤੇ ਮੈਂ ਦੀਵਾਰ ਨੂੰ ਪੇੰਟ (paint)ਕਰਣਾ ਸ਼ੁਰੁ ਕਰਦਾ ਹਾਂ।
14:19 ਸ਼ਾਇਦ ਤੁਸੀਂ ਵੇਖ ਸਕਦੇ ਹੋ ਕਿ ਕੰਪਰੈਸ਼ਨ (compression) ਨੇ ਆਪਣਾ ਕੰਮ ਕਰ ਲਿਆ ਹੈ ਅਤੇ ਦੀਵਾਰ ਦੀ ਸਾਈਡ (side) ਬਰਾਈਟ ਹੋਰ ਹੋ ਗਈ ਹੈ।
14:36 ਇਸ ਪ੍ਰੌਸੈੱਸ ਨੂੰ ਡੌਜਿੰਗ ਆਖਦੇ ਹਣ, ਕਿਉਂਕਿ ਮੈਂ ਫੋਟੋਗਰਾਫਿਕ ਪੇਪਰ ਉੱਤੇ ਲਾਈਟ ਰੱਖੀ ਹੈ ਸੋ ਇਸ ਕਰਕੇ ਦੀਵਾਰ ਹੋਰ ਬਰਾਈਟ ਹੋ ਗਈ ਹੈ।
14:49 ਜਦੋਂ ਅਸੀਂ ਲੇਅਰ ਤੇ ਦੇਖਦੇ ਹਾਂ ਤਾਂ ਤੁਸੀ ਵੇਖ ਸਕਦੇ ਹੋ ਕਿ ਇੱਥੇ ਮੇਰੇ ਕੋਲ ਵਧੇਰੇ ਵਾਈਟਰ ਏਰੀਆ ਹੈ ਤੇ ਇੱਮੇਜ ਦੇ ਕੁੱਝ ਅਜਿਹੇ ਦੂਸਰੇ ਹਿੱਸੇ ਹਣ ਜੋ ਥੋੜੇ ਹੋਰ ਲਾਈਟ ਹੋ ਸਕਦੇ ਸੀ।
15:03 ਉਦਾਹਰਨ ਲਈ ਕਿਨਾਰੇ ਦੇ ਨੇੜੇ ਦੀਆਂ ਚੱਟਾਂਨਾਂ।
15:09 ਸਬਤੋਂ ਵਧੀਆ ਤਰੀਕਾ ਇੱਮੇਜ ਨੂੰ ਜੂਮ ਕਰਣ ਦਾ ਹੋਵੇਗਾ ਤੇ ਮੈਂ ਹੁਣ ਵੇਖ ਸਕਦਾ ਹਾਂ ਕਿ ਮੈਂ ਦੀਵਾਰ ਹੋਰ ਬਰਾਈਟ ਬਣਾ ਲਈ ਹੈ ਅਤੇ ਜੇਪੈਗ (JPEG)ਕੰਪਰੈਸ਼ਨ ਕਰਕੇ ਢਾੰਚਾ ਤਰੀਬਨ ਗਾਯਬ ਹੋ ਗਿਆ ਹੈ।
15:25 ਪਰ ਮੈਂ ਇਸਦੀ ਮੁਰੱਮਤ ਕਲਰ ਅਤੇ ਸ਼ੌਰਟਕਟ ਕੀਅ (shortcut key)ਜੋ ਐਕਸ (X) ਕੀਅ ਹੈ ਤੇ ਸਵਿੱਚ ਕਰਕੇ ਕਰ ਸਕਦਾ ਹਾਂ ਤੇ ਇੱਥੇ ਇਸਨੂੰ ਥੋੜਾ ਹੋਰ ਡਾਰਕ ਬਣਾ ਸਕਦਾ ਹਾਂ.
15:44 ਮੈਨੂੰ ਓਪੈਸਿਟੀ ਸਲਾਈਡਰ ਨੂੰ ਥੋੜਾ ਨੀਵੇਂ ਪੁੱਲ ਕਰਣਾ ਚਾਹੀਦਾ ਹੈ ਤੇ ਇਹ ਓਕੇ ਹੈ।
15:54 ਮੇਰੇ ਖਿਆਲ ਚ ਹੋਰੀਜੋਨ ਬਹੁਤ ਬਰਾਈਟ ਹੈ ਸੋ ਮੈਂ ਉਸ ਹਿੱਸੇ ਨੂੰ ਪੇੰਟ ਕਰਣ ਲਈ ਬਰੱਸ ਦੇ ਸਰਕਲ (circle)ਸਾਈਜ ਨੂੰ ਐਡਜਸਟ ਕਰਦਾ ਹਾਂ ਅਤੇ ਇੱਮੇਜ ਦੇ ਉਸ ਹਿੱਸੇ ਨੂੰ ਹੋਰ ਡਾਰਕ ਕਰਣ ਲਈ ਬਲੈਕ ਕਲਰ ਦੀ ਵਰਤੋਂ ਕਰਦਾ ਹਾਂ।
16:34 ਮੈਂ ਐਕਸ ਕੀਅ ਨਾਲ ਕਲਰ ਬਦਲ ਕੇ ਇੱਮੇਜ ਵਿੱਚ ਕੰਮ ਕਰ ਸਕਦਾ ਹਾਂ ਤੇ ਇਸਨੂੰ ਹੋਰ ਡਾਰਕ ਬਣਾ ਸਕਦਾ ਹਾਂ।
16:53 ਮੇਰੇ ਖਿਆਲ ਚ ਉਹ ਬਹੁਤ ਜਿਆਦਾ ਹੋ ਗਿਆ ਹੈ ਅਤੇ ਮੈਨੂੰ ਪੱਕਾ ਨਹੀ ਹੈ ਕਿ ਮੈਂ ਉੱਥੇ ਕੀ ਕਰ ਰਿਹਾ ਹਾਂ।
17:00 ਸੋ ਇਸ ਸਟੈੱਪ ਨੂੰ ਅਣਡੂ ਕਰੋ।
17:03 ਤੁਸੀਂ ਟੈਕਨੀਕ (technique)ਵੇਖ ਸਕਦੇ ਹੋ ਕਿ ਮੈਂ ਇੱਕ ਲੇਅਰ ਬਣਾਈ ਹੈ ਇਸਨੂੰ ਮੱਧਮ ਗ੍ਰੇ ਅਤੇ ਹਰ ਚੈਨਲ ਲਈ 128% ਬਣਾਇਆ ਹੈ ਤੇ ਲੇਅਰ ਮੋਡ ਤੋਂ ਓਵਰਲੇਅ ਮੋਡ ਵਿੱਚ ਬਦਲਿਆ ਹੈ।
17:17 ਮੱਧਮ ਗ੍ਰੇ ਅਤੇ ਓਵਰਲੇਅ ਮੋਡ ਕੁੱਝ ਨਹੀਂ ਕਰਦੇ ਤੇ ਤੁਸੀਂ ਇੱਮੇਜ ਵਾਈਟ ਯਾ ਬਲੈਕ ਵਿੱਚ ਪੇੰਟ ਕਰ ਸਕਦੇ ਹੋ।
17:26 ਵਾਈਟ ਨਾਲ ਪੋੰਟ ਕਰਦੇ ਹੋਏ ਤੁਸੀ ਇੱਮੇਜ ਨੂੰ ਥੋੜਾ ਬਰਾਈਟ ਤੇ ਬਲੈਕ ਨਾਲ ਹੋਰ ਡਾਰਕ ਬਣਾ ਸਕਦੇ ਹੋ।
17:36 ਮੇਰੇ ਖਿਆਲ ਚ ਹੁਣ ਇਹ ਇੱਮੇਜ ਐਡੀਟਿੰਗ ਸਮੇਤ ਪੂਰੀ ਤਿਆਰ ਹੋ ਗਈ ਹੈ।
17:42 ਮੈਂ ਇਸ ਉੱਤੇ ਫੇਰ ਕੰਮ ਨਹੀਂ ਕਰਾਂਗਾ ਸਿਵਾਯ ਇਸਦੇ ਕਿ ਤੁਸੀਂ ਮੇਰੇ ਅੱਜ ਦੇ ਸੰਪਾਦਨ ਵਿੱਚ ਕੋਈ ਗਲਤੀ ਪਕੜੋ।
17:53 ਮੈਂਨੂੰ ਉੱਮੀਦ ਹੈ ਕਿ ਮੈਂ ਇਹ ਨਹੀਂ ਕੀਤੀ ਸੋ ਇਸ ਲੇਅਰ ਨੂੰ ਡੌਜ ਅਤੇ ਬਰਨ ਦਾ ਨਾਮ ਦਿੰਦਾ ਹਾਂ।
18:10 ਅੱਜ ਲਈ ਇਤਨਾ ਹੀ ਹੈ।
18:13 ਜੇ ਤੁਸੀਂ ਕੋਈ ਟਿੱਪਣੀ ਭੇਜਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਨਫੋ@ਮੀਟਦਜਿੰਪ. ਔਰਗ (info@meetthegimp.org)ਤੇ ਲਿਖੋ ਅਤੇ ਵਧੇਰੇ ਜਾਨਕਾਰੀ ਲਈ ਐਚਟੀਟੀਪੀ://ਮੀਟਦਜਿੰਪ.ਔਰਗ (http://meetthegimp.org) ਤੇ ਜਾਉ।
18:33 ਮੈਂ ਤੁਹਾਨੂੰ ਸੁਣਨਾ ਪਸੰਦ ਕਰਾਂਗਾ।
18:36 ਮੈਨੂੰ ਦੱਸੋ ਤੁਹਾਨੂੰ ਕੀ ਚੰਗਾ ਲਗਿਆ,ਕੀ ਮੈਂ ਹੋਰ ਚੰਗਾ ਬਣਾ ਸਕਦਾ ਸੀ, ਤੇ ਤੁਸੀਂ ਭਵਿੱਖ ਵਿੱਚ ਕੀ ਵੇਖਣਾ ਚਾਹੁੰਦੇ ਹੋ।
18:46 ਮੈਂ ਕਿਰਣ ਸਪੋਕਨ ਟਯੂਟੋਰਿਯਲ ਪ੍ਰੌਜੈਕਟ (Spoken Tutorial Project) ਵਾਸਤੇ ਇਹ ਡਬਿੰਗ (dubbing)ਕਰ ਰਹੀ ਹਾਂ।

Contributors and Content Editors

Khoslak, PoojaMoolya