GChemPaint/C3/Orbital-Overlap/Punjabi

From Script | Spoken-Tutorial
Jump to: navigation, search
Time Narration
00:00 ਸਤ ਸ਼੍ਰੀ ਅਕਾਲ
00:01 GChemPaint ਵਿੱਚ Orbital Overlap ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
00:08 *ਭਿੰਨ ਪ੍ਰਕਾਰ ਦੇ ਔਰਬਿਟਲਸ ( orbitals ) ਦੇ ਬਾਰੇ ਵਿੱਚ
00:11 *ਔਰਬਿਟਲਸ ਨੂੰ ਘੁਮਾਉਣਾ ਅਤੇ ਰੀਸਾਇਜ ਕਰਨਾ
00:14 *ਔਰਬਿਟਲ ਓਵਰਲੈਪਸ ਦੇ ਪ੍ਰਕਾਰ
00:17 ਇੱਥੇ ਮੈਂ ਵਰਤੋ ਕਰ ਰਿਹਾ ਹਾਂ , ਉਬੰਟੁ ਲਿਨਕਸ OS ਵਰਜਨ 12.04
00:21 GChemPaint ਵਰਜਨ 0.12.10
00:26 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਕੈਮੀਕਲ ਸਟਰਕਚਰ ਐਡਿਟਰ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ ।
00:34 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਸਾਡੀ ਵੈਬਸਾਈਟ ਉੱਤੇ ਜਾਓ ।
00:38 ਸਭ ਤੋਂ ਪਹਿਲਾਂ ਵੇਖਦੇ ਹਾਂ ਕਿ ਐਟੋਮਿਕ ਔਰਬਿਟਲ ( atomic orbital ) ਕੀ ਹੈ
00:42 ਐਟੋਮਿਕ ਔਰਬਿਟਲ ( atomic orbital ) ਇੱਕ ਮੈਥੇਮੈਟਿਕਲ ਫੰਕਸ਼ਨ ਹੈ ।
00:46 ਇਹ atom ਵਿੱਚ ਇਲੈਕਟ੍ਰੋਨ ਦੇ ਲਹਿਰ ਵਰਗੇ ਸੁਭਾਅ ਦਾ ਵਰਣਨ ਕਰਦਾ ਹੈ ।
00:52 ਔਰਬਿਟਲ ਸਪੇਸ ਦਾ ਉਹ ਖੇਤਰ ਹੈ , ਜਿੱਥੇ ਇਲੈਕਟ੍ਰੋਨ ਨੂੰ ਲਭਣ ਦੀ ਸੰਭਾਵਨਾ ਸਭ ਤੋਂ ਜਿਆਦਾ ਹੁੰਦੀ ਹੈ ।
00:58 ਇਹ ਇੱਕ s ਔਰਬਿਟਲ ਹੈ ।
01:00 ਇਸਦਾ ਅਕਾਰ spherical (ਸਫੈਰੀਕਲ) ਹੁੰਦੀ ਹੈ ।
01:03 ਇੱਥੇ ਭਿੰਨ axis ਵਾਲੇ p ਔਰਬਿਟਲਸ ਹਨ ।
01:06 p ਔਰਬਿਟਲਸ dumb-bell (ਡੰਬ-ਬੈੱਲ) ਅਕਾਰ ਦੇ ਹੁੰਦੇ ਹਨ ।
01:09 ਅੱਗੇ , ਸਾਡੇ ਕੋਲ ਭਿੰਨ axis ਉੱਤੇ d ਔਰਬਿਟਲਸ ਹਨ ।
01:13 d ਔਰਬਿਟਲਸ ਦੋਹਰੇ dumb-bell ਅਕਾਰ ਦੇ ਹੁੰਦੇ ਹਨ ।
01:17 ਮੈਂ ਇੱਕ ਨਵੀਂ GChemPaint ਐਪਲੀਕੇਸ਼ਨ ਖੋਲੀ ਹੈ ।
01:20 ਸਭ ਤੋਂ ਪਹਿਲਾਂ ਔਰਬਿਟਲਸ ਦੇ ਬਾਰੇ ਵਿੱਚ ਸਿਖਦੇ ਹਾਂ।
01:24 Add or modify an atomic orbital ਟੂਲ ਉੱਤੇ ਕਲਿਕ ਕਰੋ ।
01:28 ਔਰਬਿਟਲ ਪ੍ਰਾਪਰਟੀ ਵਿੰਡੋ ਖੁਲਦੀ ਹੈ ।
01:30 ਇਸ ਵਿੰਡੋ ਵਿਚ ਇਹ ਫੀਲਡਸ ਹੁੰਦੇ ਹਨ ਜਿਵੇਂ - Coefficient,ਰੋਟੇਸ਼ਨ ਅਤੇ ਟਾਈਪ
01:36 ਸਭ ਤੋਂ ਪਹਿਲਾਂ ਮੈਂ ਟਾਈਪ ਦੇ ਨਾਲ ਸ਼ੁਰੂ ਕਰਾਂਗਾ।
01:40 ਡਿਫਾਲਟ ਰੂਪ ਵਲੋਂ , s ਔਰਬਿਟਲ ਚੁਣਿਆ ਹੋਇਆ ਹੈ ।
01:42 ਹੁਣ p , dxy ਅਤੇ dz ਸਕਵਾਇਰ ਔਰਬਿਟਲ ਰੇਡੀਓ ਬਟਨਸ ਉੱਤੇ ਕਲਿਕ ਕਰਦੇ ਹਾਂ ।
01:50 ਇਸਦੇ ਇੱਕ ਤਰਫ ਦਿਖਾਏ ਹੋਏ ਭਿੰਨ ਔਰਬਿਟਲ ਸ਼ੇਪਸ ਨੂੰ ਧਿਆਨ ਨਾਲ ਵੇਖੋ ।
01:54 ਅਗਲਾ ਚਲੋ Coefficient ਅਤੇ ਰੋਟੇਸ਼ਨ ਪ੍ਰਾਪਰਟੀਜ ਨੂੰ ਜਾਂਚਦੇ ਹਾਂ ।
01:59 Coefficient ਪ੍ਰਾਪਰਟੀ ਦੀਆਂ ਵੈਲਿਊਜ -1.00 ਵਲੋਂ 1.00 ਤੱਕ ਹੁੰਦੀਆਂ ਹਨ ।
02:04 Coefficient ਫੀਲਡ ਵੈਲਿਊਜ ਦੀ ਵਰਤੋ ਕਰਕੇ ਅਸੀ ਔਰਬਿਟਲ ਦਾ ਸਾਇਜ ਬਦਲ ਸਕਦੇ ਹਾਂ ।
02:10 ਧਿਆਨ ਦਿਓ ਕਿ ਇਸਦੇ ਨਾਲ-ਨਾਲ ਔਰਬਿਟਲ ਦਾ ਸਾਇਜ ਬਦਲ ਗਿਆ ਹੈ ।
02:15 ਰੋਟੇਸ਼ਨ ਪ੍ਰਾਪਰਟੀ ਦੀਆਂ ਵੈਲਿਊਜ -180 ਵਲੋਂ 180 ਤੱਕ ਹੁੰਦੀਆਂ ਹਨ ।
02:20 ਅਸੀ ਔਰਬਿਟਲਸ ਨੂੰ clockwise ਜਾਂ anticlockwise ਘੁਮਾ ਸਕਦੇ ਹਾਂ ।
02:25 ਅਪ ਜਾਂ ਡਾਉਨ ਐਰੋਜ ਦੀ ਵਰਤੋ ਕਰਕੇ ਵੈਲਿਊਜ ਬਦਲੀਆਂ ਜਾ ਸਕਦੀਆਂ ਹਨ ।
02:30 ਹੁਣ ਦੇਖਦੇ ਹਾਂ ਕਿ ਭਿੰਨ ਤਰ੍ਹਾਂ ਦੇ ਪੌਜੀਟਿਵ ਓਵਰਲੈਪਸ ਨੂੰ ਦਿਖਾਉਣ ਲਈ ਔਰਬਿਟਲਸ ਦੀ ਵਰਤੋ ਕਿਵੇਂ ਕਰਦੇ ਹਨ ।
02:36 ਇੱਥੇ ਭਿੰਨ ਔਰਬਿਟਲਸ ਦੇ ਪੌਜੀਟਿਵ ਓਵਰਲੈਪਸ ਲਈ ਸਲਾਇਡ ਹੈ ।
02:40 s-s ਓਵਰਲੈਪ , s-p ਓਵਰਲੈਪ , p-p ਓਵਰਲੈਪ ਅਤੇ p-p side-wise ਓਵਰਲੈਪ ।
02:51 ਚਲੋ ਹੁਣ ਡਿਸਪਲੇ ਏਰਿਆ ਉੱਤੇ ਹਾਇਡਰੋਜਨ molecule ਬਣਾਉਂਦੇ ਹਾਂ ।
02:55 ਕੀਬੋਰਡ ਉੱਤੇ H ਦਬਾਓ।
02:58 coefficient ਦੀ ਵੈਲਿਊ 1 ਸੈੱਟ ਕਰੋ ।
03:01 Add or modify an atom ਟੂਲ ਉੱਤੇ ਕਲਿਕ ਕਰੋ ।
03:04 Add a bond ਟੂਲ ਉੱਤੇ ਕਲਿਕ ਕਰੋ ।
03:07 ਯਕੀਨੀ ਕਰ ਲਵੋ ਕਿ ਬੌਂਡ ਲੈਂਥ 130 ਦੇ ਆਸਪਾਸ ਹੈ ।
03:11 ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
03:14 ਹਾਇਡਰੋਜਨ molecule ਬਣ ਗਿਆ ਹੈ ।
03:17 ਹੁਣ s-s end-on ਓਵਰਲੈਪ ਦੇ ਨਾਲ ਸ਼ੁਰੂ ਕਰਦੇ ਹਾਂ ।
03:20 Add or modify an atomic orbital ਟੂਲ ਉੱਤੇ ਕਲਿਕ ਕਰੋ ।
03:24 s ਔਰਬਿਟਲ ਉੱਤੇ ਕਲਿਕ ਕਰੋ ,
03:28 ਫਿਰ ਹਾਇਡਰੋਜਨ molecule ਦੇ ਹਾਇਡਰੋਜਨ atoms ਉੱਤੇ ਕਲਿਕ ਕਰੋ ।
03:33 s-s end-on ਓਵਰਲੈਪ ਨੂੰ ਵੇਖੋ ।
03:35 ਹੁਣ p-p end-on ਓਵਰਲੈਪ ।
03:38 ਕੀਬੋਰਡ ਉੱਤੇ F ਦਬਾਓ।
03:42 Add or modify an atom ਟੂਲ ਉੱਤੇ ਕਲਿਕ ਕਰੋ ।
03:45 Add a bond ਟੂਲ ਉੱਤੇ ਕਲਿਕ ਕਰੋ ।
03:49 ਯਕੀਨੀ ਕਰ ਲਵੋ ਕਿ ਬੌਂਡ ਲੈਂਥ 200 ਦੇ ਲਗਭਗ ਹੈ ।
03:53 ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
03:56 ਫਲੋਰੀਨ molecule ਬਣ ਗਿਆ ਹੈ ।
03:59 Add or modify an atomic orbital ਟੂਲ ਉੱਤੇ ਕਲਿਕ ਕਰੋ ।
04:02 p ਔਰਬਿਟਲ ਉੱਤੇ ਕਲਿਕ ਕਰੋ ।
04:05 p- p end-on ਓਵਰਲੈਪ ਬਣਾਉਣ ਦੇ ਲਈ , ਸਾਨੂੰ p ਔਰਬਿਟਲਸ ਦੀ ਹੌਰੀਜੋਂਟਲ ਦਿਸ਼ਾ ਵਿੱਚ ਜਰੁਰਤ ਹੈ ।
04:11 ਹੁਣ ਰੋਟੇਸ਼ਨ ਵੈਲਿਊ ਨੂੰ 90 ਤੱਕ ਵਧਾਓ ।
04:15 p ਔਰਬਿਟਲ ਉੱਤੇ ਕਲਿਕ ਕਰੋ ।
04:18 ਇੱਕ ਫਲੋਰੀਨ molecule ਉੱਤੇ ਕਲਿਕ ਕਰੋ ।
04:21 ਇਸੇ ਤਰ੍ਹਾਂ, ਪ੍ਰਕਿਰਿਆ ਨੂੰ ਦੋਹਰਾਓ ਅਤੇ p ਔਰਬਿਟਲ ਨੂੰ -90 ਤੱਕ ਘੁਮਾਓ ।
04:27 ਫਲੋਰੀਨ molecule ਉੱਤੇ ਕਲਿਕ ਕਰੋ ।
04:30 ਜੇਕਰ ਤੁਸੀ ਔਰਬਿਟਲ ਨੂੰ ਚੰਗੀ ਤਰ੍ਹਾ ਨਹੀਂ ਵੇਖ ਪਾਉਂਦੇ , ਤਾਂ ਤੁਸੀ ਔਰਬਿਟਲ ਨੂੰ ਰੀਸਾਇਜ ਕਰ ਸਕਦੇ ਹੋ ।
04:36 ਅਜਿਹਾ ਕਰਨ ਦੇ ਲਈ , ਸਾਨੂੰ coefficient ਦੀ ਵੈਲਿਊ ਬਦਲਨੀ ਪਵੇਗੀ ।
04:40 ਔਰਬਿਟਲ ਉੱਤੇ ਰਾਇਟ ਕਲਿਕ ਕਰੋ , ਔਰਬਿਟਲ ਚੁਣੋ ਫਿਰ ਪ੍ਰਾਪਰਟੀਜ ਉੱਤੇ ਕਲਿਕ ਕਰੋ ।
04:46 ਔਰਬਿਟਲ ਪ੍ਰਾਪਰਟੀਜ ਡਾਇਲਾਗ ਬਾਕਸ ਖੁਲਦਾ ਹੈ ।
04:50 ਜਦੋਂ ਤੱਕ ਉਚਿਤ ਓਵਰਲੈਪ ਨਹੀਂ ਦਿਖਦਾ, coefficient ਦੀ ਵੈਲਿਊ ਘਟਾਉਂਦੇ ਰਹੋ ।
04:54 ਕਲੋਜ ਬਟਨ ਉੱਤੇ ਕਲਿਕ ਕਰੋ ।
04:57 ਮੈਂ ਬਾਕੀ ਔਰਬਿਟਲਸ ਲਈ ਇਸ ਪ੍ਰਕਿਰਿਆ ਨੂੰ ਦੋਹਰਾਵਾਂਗਾ ।
05:01 p - p end - on ਓਵਰਲੈਪ ਨੂੰ ਵੇਖੋ ।
05:04 ਹੁਣ dz^2 ਔਰਬਿਟਲ ਵਰਤੋ ਕਰਕੇ , d - d end - on ਓਵਰਲੈਪ ਬਣਾਉਂਦੇ ਹਾਂ ।
05:09 ਡਿਸਪਲੇ ਏਰਿਆ ਉੱਤੇ ਆਓ ਅਤੇ ਕੀਬੋਰਡ ਉੱਤੇ ਵੱਡਾ F ਦਬਾਓ ।
05:14 ਸੂਚੀ ਵਿਚੋਂ Fe ਚੁਣੋ ।
05:17 Add or modify an atom ਟੂਲ ਉੱਤੇ ਕਲਿਕ ਕਰੋ ।
05:20 ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
05:23 Add a bond ਟੂਲ ਉੱਤੇ ਕਲਿਕ ਕਰੋ ।
05:26 ਬੌਂਡ ਬਣਾਉਣ ਲਈ ਆਇਰਨ ਪਰਮਾਣੁ ( Fe ) ਉੱਤੇ ਕਲਿਕ ਕਰੋ ।
05:29 Add or modify an atomic orbital ਟੂਲ ਉੱਤੇ ਕਲਿਕ ਕਰੋ ।
05:32 dz^2 ਔਰਬਿਟਲ ਰੇਡੀਓ ਬਟਨ ਨੂੰ ਚੁਣੋ ।
05:37 ਉਚਿਤ ਓਵਰਲੈਪ ਦੇ ਲਈ , coefficient ਦੀ ਵੈਲਿਊ 0.8 ਤੱਕ ਘਟਾਓ ।
05:42 dz^2 ਔਰਬਿਟਲਸ ਨੂੰ ਓਵਰਲੈਪ ਕਰਨ ਦੇ ਲਈ , ਬੌਂਡ ਕੀਤੇ ਕੀਤੇ ਹੋਏ ਆਇਰਨ atoms ਉੱਤੇ ਕਲਿਕ ਕਰੋ ।
05:49 d-d end-on ਓਵਰਲੈਪ ਨੂੰ ਵੇਖੋ ।
05:52 ਹੁਣ p ਔਰਬਿਟਲਸ ਦੇ ਸਾਇਡ - ਵਾਇਜ ਓਵਰਲੈਪ ਦੇ ਬਾਰੇ ਵਿੱਚ ਸਿਖਦੇ ਹਾਂ ।
05:57 ਯਕੀਨੀ ਕਰ ਲਵੋ ਕਿ ਕਰੰਟ ਐਲੀਮੈਂਟ ਕਾਰਬਨ ਹੈ ।
06:02 Add a bond ਟੂਲ ਉੱਤੇ ਕਲਿਕ ਕਰੋ ।
06:05 ਯਕੀਨੀ ਕਰ ਲਵੋ ਕਿ ਬੌਂਡ ਲੈਂਥ 90 ਦੇ ਕਰੀਬ ਹੈ ।
06:08 ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
06:12 Add or modify an atomic orbital ਟੂਲ ਉੱਤੇ ਕਲਿਕ ਕਰੋ ।
06:16 coefficient ਦੀ ਵੈਲਿਊ 1 ਤੱਕ ਵਧਾਓ ।
06:20 p ਔਰਬਿਟਲ ਰੇਡੀਓ ਬਟਨ ਉੱਤੇ ਕਲਿਕ ਕਰੋ ।
06:23 p ਔਰਬਿਟਲ ਨੂੰ ਵਰਟੀਕਲ ਸਥਿਤੀ ਵਿੱਚ ਘੁਮਾਓ ਜੇਕਰ ਇਹ ਹੋਰੀਜੌਂਟਲ ਸਥਿਤੀ ਵਿਚ ਹੈ ।
06:29 ਬੌਂਡਸ ਦੇ ਕਿਨਾਰਿਆਂ ਉੱਤੇ ਕਲਿਕ ਕਰੋ ।
06:32 p-p ਸਾਇਡ - ਵਾਇਜ ਓਵਰਲੈਪ ਨੂੰ ਵੇਖੋ ।
06:37 ਇਸ ਤਰ੍ਹਾਂ ਦੇ ਓਵਰਲੈਪ ਵਿੱਚ , ਔਰਬਿਟਲਸ ਦੇ ਲੋਬਸ ( lobes ) ਸਮਾਨ ਚਿੰਨ੍ਹ ਦੇ ਹੁੰਦੇ ਹਨ ।
06:43 ਅੱਗੇ , ਅਸੀ ਨੈਗੇਟਿਵ ਅਤੇ ਜੀਰੋ ਓਵਰਲੈਪਸ ਉੱਤੇ ਜਾਵਾਂਗੇ।
06:46 ਇੱਥੇ ਨੈਗੇਟਿਵ ਓਵਰਲੈਪਸ ਦੀ ਇੱਕ ਸਲਾਇਡ ਹੈ ।
06:51 ਮੈਂ ਇੱਕ ਨਵੀਂ GChemPaint ਐਪਲੀਕੇਸ਼ਨ ਖੋਲੀ ਹੈ ।
06:55 ਹੁਣ , ਦਿਖਾਵਾਂਗਾ ਕਿ ਨੈਗੇਟਿਵ ਓਵਰਲੈਪ ਕਿਵੇਂ ਬਣਾਉਂਦੇ ਹਨ ।
06:59 Add a bond ਟੂਲ ਉੱਤੇ ਕਲਿਕ ਕਰੋ ।
07:02 ਯਕੀਨੀ ਕਰ ਲਵੋ ਕਿ ਬੌਂਡ ਲੈਂਥ 90 ਦੇ ਕਰੀਬ ਹੈ।
07:05 ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
07:08 Add or modify an atomic orbital ਟੂਲ ਉੱਤੇ ਕਲਿਕ ਕਰੋ ।
07:12 p ਔਰਬਿਟਲ ਰੇਡੀਓ ਬਟਨ ਉੱਤੇ ਕਲਿਕ ਕਰੋ ਫਿਰ ਬੌਂਡ ਬਾਂਡ ਐਡਜ ਉੱਤੇ ਕਲਿਕ ਕਰੋ ।
07:17 p ਔਰਬਿਟਲ ਨੂੰ ਉਲਟਾਉਣ ਲਈ, ਇਸਨੂੰ 180 ਡਿਗਰੀ ਤੱਕ ਘੁਮਾਓ।
07:23 ਫਿਰ ਬੌਂਡ ਦੇ ਦੂੱਜੇ ਐਡਜ ਉੱਤੇ ਕਲਿਕ ਕਰੋ ।
07:27 ਨੈਗੇਟਿਵ ਓਵਰਲੈਪ ਨੂੰ ਵੇਖੋ ।
07:29 ਇਸ ਪ੍ਰਕਾਰ ਦੇ ਓਵਰਲੈਪ ਵਿੱਚ , ਔਰਬਿਟਲ ਦੇ ਲੋਬਸ ਵਿਪਰੀਤ ਚਿੰਨ੍ਹ ਦੇ ਹੁੰਦੇ ਹਨ ।
07:34 ਹੁਣ , ਚਲੋ ਸਿਖਦੇ ਹਾਂ ਕਿ ਜੀਰੋ ਓਵਰਲੈਪ ਕਿਵੇਂ ਬਣਾਉਂਦੇ ਹਨ ।
07:38 ਇੱਥੇ ਜੀਰੋ ਓਵਰਲੈਪ ਲਈ ਸਲਾਇਡ ਹੈ ।
07:42 Add a bond ਟੂਲ ਉੱਤੇ ਕਲਿਕ ਕਰੋ ।
07:45 ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
07:48 Add or modify an atomic orbital ਟੂਲ ਉੱਤੇ ਕਲਿਕ ਕਰੋ ।
07:52 p ਔਰਬਿਟਲ ਉੱਤੇ ਕਲਿਕ ਕਰੋ ।
07:54 p ਔਰਬਿਟਲ ਨੂੰ ਮੂਲ ਸਥਿਤੀ ਵਿੱਚ ਘੁਮਾਓ ।
07:59 ਬੌਂਡ ਦੇ ਇੱਕ ਐਡਜ ਉੱਤੇ ਕਲਿਕ ਕਰੋ ।
08:02 s ਔਰਬਿਟਲ ਉੱਤੇ ਕਲਿਕ ਕਰੋ ।
08:05 ਅਤੇ ਫਿਰ ਬੌਂਡ ਦੇ ਦੂੱਜੇ ਐਡਜ ਉੱਤੇ ਕਲਿਕ ਕਰੋ ।
08:09 ਜੀਰੋ ਓਵਰਲੈਪ ਨੂੰ ਵੇਖੋ ।
08:12 ਇਸ ਪ੍ਰਕਾਰ ਦੇ ਓਵਰਲੈਪ ਵਿੱਚ, ਔਰਬਿਟਲਸ ਦੀ ਓਰੀਐਂਟੇਸ਼ਨ ( orientation ) ਸਮਾਨ ਨਹੀਂ ਹੁੰਦੀ ।
08:17 ਚਲੋ ਹੁਣ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ
08:20 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ : * ਭਿੰਨ ਪ੍ਰਕਾਰ ਦੇ ਓਵਰਲੈਪਸ
08:24 * end-ਓਨ ਅਤੇ ਸਾਇਡ-ਵਾਇਜ ਓਵਰਲੈਪਸ
08:27 * ਔਰਬਿਟਲਸ ਨੂੰ ghumauna ਅਤੇ ਰੀਸਾਇਜ ਕਰਨਾ
08:30 * ਪੌਜੀਟਿਵ , ਨੈਗੇਟਿਵ ਅਤੇ ਜੀਰੋ ਓਵਰਲੈਪਸ ।
08:34 ਇੱਥੇ ਇੱਕ ਅਸਾਇਨਮੈਂਟ ਹੈ ।
08:36 * ਹਾਇਡਰੋਜਨ ਕਲੋਰਾਇਡ ( H - Cl ) molecule ਦੇ ਨਾਲ s-p end-on ਓਵਰਲੈਪ ਬਣਾਓ
08:40 * dxy-dxy ਔਰਬਿਟਲਸ ਦਾ ਸਾਇਡ-ਵਾਇਜ ਓਵਰਲੈਪ ਬਣਾਓ
08:44 * ਹੋਰ ਨੈਗੇਟਿਵ ਅਤੇ ਜੀਰੋ ਓਵਰਲੈਪਸ ਬਣਾਓ ।
08:48 * ਸੰਕੇਤ: ਉਚਿਤ ਓਵਰਲੈਪ ਲਈ ਔਰਬਿਟਲਸ ਨੂੰ ਘੁਮਾਓ ਅਤੇ ਰੀਸਾਇਜ ਕਰੋ ।
08:56 ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਤਰ੍ਹਾਂ ਵਿਖਣੀ ਚਾਹੀਦੀ ਹੈ।
09:00 ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org/What_is_a_Spoken_Tutorial
09:04 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
09:07 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
09:12 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
09:16 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
09:20 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@ spoken-tutorial.org ਨੂੰ ਲਿਖੋ।
09:27 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:31 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
09:37 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। http://spoken-tutorial.org/NMEICT-Intro
09:43 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet