GChemPaint/C2/View-Print-and-Export-structures/Punjabi

From Script | Spoken-Tutorial
Jump to: navigation, search
Time Narration
00:00 ਸਤ ਸ਼੍ਰੀ ਅਕਾਲ
00:02 GChemPaint ਵਿੱਚ View , Print ਅਤੇ Export ਸਟਰਕਚਰਸ ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
00:11 ਵਿਊ ਆਪਸ਼ੰਸ
00:13 ਜੂਮ ਫੈਕਟਰ, ਪੇਜ ਸੈਟਅਪ
00:15 ਪ੍ਰਿੰਟ ਪ੍ਰੀਵਿਊ
00:17 ਡਾਕਿਊਮੈਂਟ ਪ੍ਰਿੰਟ ਕਰਨਾ
00:19 ਇਮੇਜ ਨੂੰ SVG ਅਤੇ PDF ਫੋਰਮੇਟਸ ਵਿੱਚ ਐਕਸਪੋਰਟ ਕਰਨਾ ।
00:24 ਇੱਥੇ ਮੈਂ ਵਰਤੋ ਕਰ ਰਿਹਾ ਹਾਂ
00:26 ਉਬੰਟੁ ਲਿਨਕਸ OS ਵਰਜਨ 12.04
00:30 GChemPaint ਵਰਜਨ 0.12.10
00:35 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ ਵਾਕਫ਼ ਹੋਣਾ ਚਾਹੀਦਾ ਹੈ
00:40 GChemPaint ਕੈਮੀਕਲ ਸਟਰਕਚਰ ਐਡਿਟਰ ਦੇ ਨਾਲ
00:43 ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲ ਦੇ ਲਈ , ਸਾਡੀ ਵੇਬਸਾਈਟ ਉੱਤੇ ਜਾਓ ।
00:48 ਇੱਕ ਨਵੀਂ GChemPaint ਐਪਲੀਕੇਸ਼ਨ ਖੋਲ੍ਹਣ ਦੇ ਲਈ ,
00:52 Dash Home ਉੱਤੇ ਕਲਿਕ ਕਰੋ ।
00:53 ਦਿਖਾਏ ਗਏ ਸਰਚ ਬਾਰ ਵਿੱਚ , GChemPaint ਟਾਈਪ ਕਰੋ
00:58 GChemPaint ਆਈਕਨ ਉੱਤੇ ਕਲਿਕ ਕਰੋ ।
01:01 ਚਲੋ ਪਹਿਲਾਂ ਮੌਜੂਦਾ ਫਾਇਲ ਖੋਲ੍ਹਦੇ ਹਾਂ ।
01:05 ਟੂਲਬਾਰ ਵਿਚੋਂ Open a file ਆਈਕਨ ਉੱਤੇ ਕਲਿਕ ਕਰੋ ।
01:09 ਫਾਇਲਸ ਅਤੇ ਫੋਲਡਰਸ ਵਾਲੀ ਇੱਕ ਵਿੰਡੋ ਖੁਲਦੀ ਹੈ ।
01:12 ਸੂਚੀ ਵਿਚੋਂ pentane - ethane ਨਾਮਕ ਫਾਇਲ ਚੁਣੋ।
01:16 Open ਬਟਨ ਉੱਤੇ ਕਲਿਕ ਕਰੋ ।
01:19 ਹੁਣ ਚਲੋ ਪਹਿਲਾਂ ਵਿਊ ਆਪਸ਼ਨ ਦੇ ਬਾਰੇ ਵਿੱਚ ਸਿਖਦੇ ਹਾਂ।
01:23 View ਮੈਨਿਊ ਉੱਤੇ ਜਾਓ ।
01:25 View ਮੈਨਿਊ ਵਿੱਚ ਸਾਡੇ ਕੋਲ ਦੋ ਆਪਸ਼ੰਸ ਹਨ , ਫੁਲ ਸਕਰੀਨ ਅਤੇ ਜੂਮ
01:31 ਚਲੋ ਜੂਮ ਆਪਸ਼ਨ ਚੁਣਦੇ ਹਾਂ।
01:33 ਜੂਮ ਫੈਕਟਰਸ ਦੀ ਸੂਚੀ ਦੇ ਨਾਲ ਇੱਕ ਸਬਮੈਨਿਊ ਖੁਲਦਾ ਹੈ ।
01:38 ਸੂਚੀ ਵਿੱਚ ਹੇਠਾਂ ਜਾਓ ਅਤੇ Zoom to % ਚੁਣੋ।
01:43 ਜੂਮ ਫੈਕਟਰ (%) ਦੇ ਨਾਲ ਇੱਕ ਡਾਇਲਾਗ ਬਾਕਸ ਖੁਲਦਾ ਹੈ ।
01:47 ਡਿਫਾਲਟ ਜੂਮ ਫੈਕਟਰ (  % ) ਵੈਲਿਊ ਦਿਖਾਈ ਹੋਈ ਹੈ।
01:51 ਇੱਥੇ ਅਸੀ ਜੂਮ ਫੈਕਟਰ ਨੂੰ ਲੋੜ ਦੇ ਅਨੁਸਾਰ ਘਟਾ ਅਤੇ ਵਧਾ ਸਕਦੇ ਹਾਂ ।
01:57 ਅਪ ਜਾਂ ਡਾਉਨ ਐਰੋ ਤ੍ਰਿਕੋਣ ਉੱਤੇ ਕਲਿਕ ਕਰੋ ਅਤੇ ਜੂਮਿੰਗ ਨੂੰ ਵੇਖੋ ।
02:03 Apply ਉੱਤੇ ਕਲਿਕ ਕਰੋ ਅਤੇ OK ਉੱਤੇ ਕਲਿਕ ਕਰੋ ।
02:07 ਲਾਗੂ ਕੀਤੇ ਜੂਮ ਫੈਕਟਰ ਦੇ ਨਾਲ ਸਟਰਕਚਰ ਦਿਖਾਇਆ ਹੋਇਆ ਹੈ।
02:11 ਅੱਗੇ , ਚਲੋ ਵੇਖਦੇ ਹਾਂ ਕਿ ਪੇਜ ਦਾ ਸੇਟਅਪ ਕਿਵੇਂ ਕਰਦੇ ਹਨ ।
02:15 File ਮੈਨਿਊ ਉੱਤੇ ਜਾਓ , Page setup ਉੱਤੇ ਜਾਕੇ ਇਸ ਉੱਤੇ ਕਲਿਕ ਕਰੋ ।
02:20 ਪੇਜ ਸੈਟਅਪ ਵਿੰਡੋ ਖੁਲਦੀ ਹੈ ।
02:23 ਇਸ ਵਿੰਡੋ ਉੱਤੇ ਦੋ ਟੈਬਸ ਹਨ - ਪੇਜ ਅਤੇ ਸਕੇਲ
02:29 ਪੇਜ ਟੈਬ ਕੋਲ ਫੀਲਡਸ ਹਨ ਜਿਵੇਂ ਪੇਪਰ , ਸੈਂਟਰ ਆਨ ਪੇਜ (centre on page) ਅਤੇ ਓਰੀਐਂਟੇਸ਼ਨ
02:36 ਪੇਪਰ ਫੀਲਡ ਵਿੱਚ , ਅਸੀ ਡਿਫਾਲਟ ਪੇਪਰ ਸਾਇਜ ਸੈੱਟ ਕਰ ਸਕਦੇ ਹਾਂ ।
02:41 ਚਲੋ ਹੁਣ Change Paper Type ਬਟਨ ਉੱਤੇ ਕਲਿਕ ਕਰਦੇ ਹਾਂ।
02:44 ਪੇਜ ਸੈੱਟਅਪ ਡਾਇਲਾਗ ਬਾਕਸ ਖੁਲਦਾ ਹੈ ।
02:48 ਇੱਥੇ ਤਿੰਨ ਆਪਸ਼ਨਸ ਹਨ - ਫਾਰਮੇਟ ਫਾਰ (format for), ਪੇਪਰ ਸਾਇਜ ਅਤੇ ਓਰੀਐਂਟੇਸ਼ਨ
02:55 ਫਾਰਮੇਟ ਫਾਰ ਫੀਲਡ ਵਿੱਚ ਆਪਣਾ ਡਿਫਾਲਟ ਪ੍ਰਿੰਟਰ ਚੁਣੋ।
03:00 ਮੈਂ ਆਪਣਾ ਡਿਫਾਲਟ ਪ੍ਰਿੰਟਰ ਚੁਣਾਗਾ ।
03:03 ਪੇਪਰ ਸਾਇਜ ਫੀਲਡ ਕੋਲ ਵਖ ਵਖ ਪੇਪਰ ਸਾਇਜ ਦੇ ਨਾਲ ਇੱਕ ਡਰਾਪ ਡਾਉਨ ਸੂਚੀ ਹੁੰਦੀ ਹੈ ।
03:09 ਮੈਂ A4 ਚੁਣਾਗਾ।
03:11 ਇਸ ਫੀਲਡ ਦੇ ਹੇਠਾਂ A4 ਸਾਇਜ ਦੀਆਂ ਡਾਇਮੈਂਸ਼ਨਸ ਦਿਖਾਈਆਂ ਹੋਇਆ ਹਨ ।
03:17 ਧਿਆਨ ਦਿਓ ਕਿ , ਪੇਪਰ ਸਾਇਜ ਡਾਇਮੈਂਸ਼ਨਸ ਚੁਣੇ ਗਏ ਹਰ ਇੱਕ ਪੇਪਰ ਸਾਇਜ ਲਈ ਦਿਖਾਏ ਹੋਏ ਹਨ ।
03:24 ਓਰੀਐਂਟੇਸ਼ਨ ਫੀਲਡ ਵਿੱਚ ਸਾਡੇ ਕੋਲ 4 ਰੇਡੀਓ ਬਟਨਸ ਹਨ -
03:29 ਪੋਰਟਰੇਟ ( Portrait ) , ਲੈਂਡਸਕੇਪ ( Landscape ) ,
03:31 ਰਿਵਰਸ ਪੋਰਟਰੇਟ ( Reverse portrait ) , ਅਤੇ ਰਿਵਰਸ ਲੈਂਡਸਕੇਪ ( Reverse landscape ) .
03:35 ਡਿਫਾਲਟ ਰੂਪ ਵਲੋਂ ਪੋਰਟਰੇਟ ਚੁਣਿਆ ਹੋਇਆ ਹੈ।
03:39 ਇਸਨੂੰ ਇਸੇ ਤਰਾਂ ਹੀ ਛੱਡ ਦਿਓ ਅਤੇ Apply ਉੱਤੇ ਕਲਿਕ ਕਰੋ ।
03:43 ਅੱਗੇ , ਸਾਡੇ ਕੋਲ ਮਾਰਜਿਨ ਸਾਇਜ ਹਨ ।
03:46 ਟਾਪ ਮਾਰਜਿਨ , ਲੇਫਟ ਮਾਰਜਿਨ , ਰਾਇਟ ਮਾਰਜਿਨ ਅਤੇ ਬਾਟਮ ਮਾਰਜਿਨ ।
03:52 ਇੱਥੇ, ਅਸੀ ਮਰਜਿਨਸ ਨੂੰ ਲੋੜ ਦੇ ਅਨੁਸਾਰ ਐਡਜਸਟ ਕਰ ਸਕਦੇ ਹਾਂ ।
03:56 ਅਗਲਾ ਫੀਲਡ , Unit ਹੈ ।
03:59 ਯੂਨਿਟ ਫੀਲਡ ਨੂੰ inches , millimetres ਅਤੇ points ਵਿੱਚ ਸੈਟ ਕਰ ਸਕਦੇ ਹਨ ।
04:05 ਧਿਆਨ ਦਿਓ ਕਿ, ਜਦੋਂ ਅਸੀ ਯੂਨਿਟ ਬਦਲਦੇ ਹਾਂ ਤਾਂ ਮਾਰਜਿਨ ਸਾਇਜ ਆਪਣੇ ਆਪ ਹੀ ਯੂਨਿਟ ਦੇ ਅਨੁਸਾਰ ਬਦਲ ਜਾਂਦਾ ਹੈ ।
04:14 ਹੁਣ center on page ਦੇ ਬਾਰੇ ਵਿੱਚ ਸਿਖਦੇ ਹਾਂ।
04:17 ਇੱਥੇ ਸਾਡੇ ਕੋਲ ਦੋ ਚੈੱਕ ਬਾਕਸ ਹਨ , ਹੋਰੀਜੋਂਟਲੀ ( horizontally ) ਅਤੇ ਵਰਟਿਕਲੀ ( vertically ) ।
04:22 ਹੋਰੀਜੋਂਟਲੀ ਚੈੱਕ ਬਾਕਸ ਉੱਤੇ ਕਲਿਕ ਕਰੋ ।
04:26 ਅਸੀ Preview ਬਟਨ ਉੱਤੇ ਕਲਿਕ ਕਰਕੇ ਆਪਣੇ ਸਟਰਕਚਰ ਦਾ ਪ੍ਰੀਵਿਊ ਵੇਖ ਸਕਦੇ ਹਾਂ ।
04:33 ਇੱਥੇ ਅਸੀ ਪ੍ਰੀਵਿਊ ਵੇਖ ਸਕਦੇ ਹਾਂ ।
04:35 ਚਲੋ ਪ੍ਰੀਵਿਊ ਵਿੰਡੋ ਨੂੰ ਬੰਦ ਕਰਦੇ ਹਾਂ।
04:38 ਓਰੀਐਂਟੇਸ਼ਨ ਫੀਲਡ ਵਿੱਚ ਸਾਡੇ ਕੋਲ ਹੇਠਾਂ ਦਿੱਤੇ ਗਿਆਂ ਲਈ ਰੇਡੀਓ ਬਟਨਸ ਹਨ
04:43 ਪੋਰਟਰੇਟ , ਲੈਂਡਸਕੇਪ
04:45 ਰਿਵਰਸ ਪੋਰਟਰੇਟ ਅਤੇ ਰਿਵਰਸ ਲੈਂਡਸਕੇਪ
04:49 ਡਿਫਾਲਟ ਰੂਪ ਵਲੋਂ, Portrait ਚੁਣਿਆ ਗਿਆ ਹੈ।
04:53 ਹੁਣ , ਲੈਂਡਸਕੇਪ ਰੇਡੀਓ ਬਟਨ ਉੱਤੇ ਕਲਿਕ ਕਰੋ ।
04:57 ਅਤੇ ਫਿਰ ਪ੍ਰੀਵਿਊ ਬਟਨ ਉੱਤੇ ਕਲਿਕ ਕਰੋ ।
05:01 ਇੱਥੇ ਅਸੀ ਲੈਂਡਸਕੇਪ ਓਰੀਐਂਟੇਸ਼ਨ ਦਾ ਪ੍ਰੀਵਿਊ ਵੇਖ ਸਕਦੇ ਹਾਂ ।
05:06 ਤੁਸੀ ਆਪਣੇ ਆਪ ਹੋਰ ਓਰੀਐਂਟੇਸ਼ਨ ਆਪਸ਼ਨਸ ਜਾਂਚ ਸਕਦੇ ਹੋ ।
05:11 ਜੇਕਰ ਤੁਸੀ ਪ੍ਰਿੰਟ ਬਟਨ ਉੱਤੇ ਕਲਿਕ ਕਰਦੇ ਹੋ , ਤਾਂ ਫਾਇਲ ਕੀਤੇ ਗਏ ਬਦਲਾਵਾਂ ਦੇ ਨਾਲ ਪ੍ਰਿੰਟ ਹੋਵੇਗੀ।
05:17 ਪ੍ਰਿੰਟ ਕਰਨ ਤੋਂ ਪਹਿਲਾਂ ਤੁਸੀ ਆਪਣੇ ਸਟਰਕਚਰ ਨੂੰ ਲੋੜ ਮੁਤਾਬਿਕ ਸਕੇਲ ਕਰ ਸਕਦੇ ਹੋ ।
05:23 ਇਸਦੇ ਲਈ ਤੁਸੀ ਸਕੇਲ ਟੈਬ ਵਿੱਚ ਵਖ ਵਖ ਆਪਸ਼ਨਸ ਦੀ ਵਰਤੋ ਕਰ ਸਕਦੇ ਹੋ ।
05:28 ਤੁਸੀ ਆਪਣੀ ਆਪ ਸਕੇਲ ਟੈਬ ਨੂੰ ਜਾਂਚੋ।
05:32 ਹੁਣ ਪੇਜ ਸੈਟਅਪ ਵਿੰਡੋ ਨੂੰ ਬੰਦ ਕਰਨ ਲਈ ਕਲੋਜ ਬਟਨ ਉੱਤੇ ਕਲਿਕ ਕਰੋ ।
05:37 ਅੱਗੇ , ਚਲੋ ਸਿਖਦੇ ਹਾਂ ਕਿ ਇਮੇਜ ਨੂੰ ਐਕਸਪੋਰਟ ਕਿਵੇਂ ਕਰਦੇ ਹਨ।
05:41 File ਮੈਨਿਊ ਉੱਤੇ ਜਾਓ , save as image ਚੁਣੋ।
05:44 Save as image ਡਾਇਲਾਗ ਬਾਕਸ ਖੁਲਦਾ ਹੈ ।
05:48 File Type ਫੀਲਡ ਦੇ ਕੋਲ ਇਮੇਜ ਆਪਸ਼ਨਸ ਦੀ ਸੂਚੀ ਹੈ ।
05:52 ਤੁਸੀ ਇਮੇਜ ਨੂੰ SVG , EPS , PDF , PNG , JPEG ਅਤੇ ਕੁੱਝ ਹੋਰ ਦੇ ਰੂਪ ਵਿੱਚ ਐਕਸਪੋਰਟ ਕਰ ਸਕਦੇ ਹੋ ।
06:04 SVG ਇਮੇਜ ਚੁਣੋ।
06:07 ਫਾਇਲ ਦਾ ਨਾਮ Pentane - ethane ਏੰਟਰ ਕਰੋ ।
06:11 ਸੇਵ ਬਟਨ ਉੱਤੇ ਕਲਿਕ ਕਰੋ ।
06:13 ਇੱਥੇ ਅਸੀ ਵੇਖ ਸਕਦੇ ਹਾਂ ਕਿ ਫਾਇਲ SVG ਇਮੇਜ ਦੀ ਤਰ੍ਹਾਂ ਸੇਵ ਹੋਈ ਹੈ ।
06:18 ਅਗਲਾ, ਚਲੋ ਇਮੇਜ ਨੂੰ PDF ਡਾਕਿਊਮੈਂਟ ਦੀ ਤਰ੍ਹਾਂ ਐਕਸਪੋਰਟ ਕਰਦੇ ਹਾਂ ।
06:23 File ਮੈਨਿਊ ਉੱਤੇ ਜਾਓ , Save as image ਚੁਣੋ ।
06:27 Save as image ਡਾਇਲਾਗ ਬਾਕਸ ਖੁਲਦਾ ਹੈ ।
06:31 ਫਾਇਲ ਟਾਈਪ ਵਿਚੋਂ , PDF ਡਾਕਿਊਮੈਂਟ ਚੁਣੋ ।
06:35 ਫਾਇਲ ਦਾ ਨਾਮ Pentane - ethane ਐਂਟਰ ਕਰੋ ।
06:39 ਸੇਵ ਬਟਨ ਉੱਤੇ ਕਲਿਕ ਕਰੋ ।
06:41 ਇੱਥੇ ਅਸੀ ਵੇਖ ਸਕਦੇ ਹਾਂ ਕਿ ਫਾਇਲ PDF ਡਾਕਿਊਮੈਂਟ ਦੀ ਤਰ੍ਹਾਂ ਸੇਵ ਹੋਈ ਹੈ ।
06:46 ਇਸਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
06:50 ਚਲੋ ਇਸਦਾ ਸਾਰ ਕਰਦੇ ਹਾਂ। ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ
06:54 ਵਿਊ ਆਪਸ਼ੰਸ
06:56 ਜੂਮ ਫੈਕਟਰ, ਪੇਜ ਸੈਟਆਪ
06:58 ਪ੍ਰਿੰਟ ਪ੍ਰੀਵਿਊ
07:00 ਡਾਕਿਊਮੈਂਟ ਪ੍ਰਿੰਟ ਕਰਨਾ ਅਤੇ
07:03 ਇਮੇਜ ਨੂੰ ਐਕਸਪੋਰਟ ਕਰਨਾ ।
07:05 ਇੱਕ ਅਸਾਇਨਮੈਂਟ ਲਈ, ਸਟਰਕਚਰਸ ਨੂੰ A5 , B5 ਅਤੇ JB5 ਫਾਰਮੇਟਸ ਵਿੱਚ ਪ੍ਰਿੰਟ ਕਰੋ ।
07:12 ਇਮੇਜ ਨੂੰ EPS ਅਤੇ PNG ਫਾਰਮੈਟਸ ਵਿੱਚ ਐਕਸਪੋਰਟ ਕਰੋ ।
07:18 ਇਸ URL ਉੱਤੇ ਉਪਲੱਬਧ ਵਿਡਿਓ ਵੇਖੋ ।
07:22 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
07:25 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
07:30 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
07:32 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
07:35 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
07:39 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ ।
07:46 ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
07:51 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
07:59 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
08:04 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya