Firefox/C2/Searching-and-Auto-complete/Punjabi

From Script | Spoken-Tutorial
Jump to: navigation, search
Time Narration
00:00 Mozilla Firefox - Search and Auto-complete features ਦੇ ਸਪੋਕਨ ਟਿਊਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:06 ਇਸ ਟਿਊਟੋਰਿਅਲ ਵਿਚ ਅਸੀ ਸਰਚ ਦੀ ਵਰਤੋਂ, ਸਰਚ ਇੰਜਣ ਮੈਨੇਜ ਕਰਨਾ,ਅਤੇ ਫਾਇੰਡ(find) ਬਾਰ ਦੀ ਵਰਤੋਂ ਸਿੱਖਾਂਗੇ
00:15 ਅਡਰੈੱਸ ਬਾਰ ਵਿਚ ਔਟੋ(auto) ਕਮਪਲੀਟ ਵਰਤਣਾ
00:18 ਇਸ ਟਿਊਟੋਰਿਅਲ ਵਿਚ ਅਸੀ Mozilla Firefox 7.0 ਤੇ Ubuntu 10.04 ਵਰਤਾਂਗੇ
00:26 ਜਿਆਦਾ ਤਰ ਲੋਕ ਇੰਟਰਨੈੱਟ ਦੀ ਵਰਤੋਂ ਜਾਣਕਾਰੀ ਕਰਨ ਲਈ ਕਰਦੇ ਹਨ
00:31 ਤੁਸੀ ਕਿਸੇ ਖਾਸ ਵੈੱਬਸਾਈਟ ਜਾਂ ਕੋਈ ਹੋਰ ਜਾਣਕਾਰੀ ਦੀ ਖੋਜ ਕਰ ਸਕਦੇ ਹੋ
00:37 Mozilla Firefox ਵਿਚ ਕਈ ਟੂਲ(tool) ਹਨ ਜਿਨ੍ਹਾਂ ਨਾਲ ਤੁਸੀ ਇੰਟਰਨੈੱਟ ਤੇ ਆਸਾਨੀ ਨਾਲ ਜਾਨਕਾਰੀ ਦੀ ਖੋਜ ਕਰ ਸਕਦੇ ਹੋ
00:44 ਆਓ ਦੇਖਦੇ ਹਾਂ
00:47 ਪਹਿਲਾਂ ਤਰੀਕਾ ਹੈ ਦੂਸਰੀਆਂ ਵੈੱਬਸਾਈਟਸ ਤੇ ਜਾਣਾ
00:50 ਕਿਉਂ ਕਿ ਸਰਚ ਇੰਜਣ ਵੀ ਵੈਬਸਾਈਟਜ਼ ਹੀ ਹਨ
00:54 URL ਬਾਰ ਵਿਚ ‘www.google.com’ ਟਾਈਪ ਕਰੋ
00:59 google ਹੋਮਪੋਜ ਖੁੱਲਦਾ ਹੈ
01:01 google ਦੇ ਵਿਚਕਾਰ ਮੁੱਖ Search box ਵਿਚ email ਟਾਈਪ ਕਰੋ, ਅਤੇ ਸਰਚ ਕਲਿੱਕ ਕਰੋ
01:07 ਸਰਚ ਇੰਜਣ ਸਾਰੇ ਨਤੀਜੇ ਦਿਖਾਉਂਦਾ ਹੈ
01:10 ਅਸੀ ਦੇਖਦੇ ਹਾਂ ਕਿ google ਦਾ ਜੀਮੇਲ ਈਮੇਲ ਸਭ ਤੋਂ ਉੱਪਰ ਆਉਂਦਾ ਹੈ
01:16 Mozilla Firefox ਨਾਲ ਇਹ ਕਰਨ ਦਾ ਇਸ ਤੋਂ ਵੀ ਆਸਾਨ ਤਰੀਕਾ ਹੈ
01:20 ਨੇਵੀਗੋਸ਼ਨ ਟੂਲਬਾਰ ਤੇ URL ਬਾਰ ਦੇ ਅੱਗੇ Search ਬਾਰ ਫੀਲਡ ਹੈ
01:26 ਜਾਂ CTRL+K ਦੱਬ ਕੇ ਤੁਸੀ ਸਿੱਧੇ Search ਬਾਰ ਫੀਲਡ ਤੇ ਜਾ ਸਕਦੇ ਹੋ
01:33 Search ਬਾਰ ਤੇ ਕਲਿੱਕ ਕਰੋ ਅਤੇ email ਟਾਈਪ ਕਰੋ
01:36 ਇਸ ਦੇ ਨਾਲ ਵਾਲੇ magnifying glass icon ਤੇ ਕਲਿੱਕ ਕਰੋ
01:40 ਕਨਟੈਂਟ ਏਰਿਆ ਵਿਚ ਸਰਚ ਦੇ ਨਤੀਜੇ ਦੇਖ ਸਕਦੇ ਹਾਂ
01:44 ਸਭ ਤੋਂ ਉੱਪਰਲਾ ਨਤੀਜਾ google ਦੇ ਈਮੇਲ ਜੀਮੇਲ ਦਾ ਆਉਂਦਾ ਹੈ
01:50 Search ਬਾਰ ਦੇ ਖੱਬੇ ਪਾਸੇ, ਨਤੀਜੇ ਦਿਖਾਉਣ ਵਾਲੇ ਸਰਚ ਇੰਜਣ ਦਾ logo ਹੁੰਦਾ ਹੈ ਜਿਹੜਾ ਨਤੀਜੇ ਦਿਖਾਉਣ ਲਈ ਯੂਜ਼ ਹੁੰਦਾ ਹੈ
01:58 Mozilla Firefox ਵਿਚ ਡਿਫਾਲਟ ਸਰਚ ਇੰਜਣ google ਹੈ
02:02 ਲੋਕਿਨ ਏਸ ਦੀ ਕੋਈ ਰੁਕਾਵਟ ਨਹੀ ਹੈ ਤੇ ਅਸੀ ਆਪਣੀ ਮਰਜ਼ੀ ਦਾ ਸਰਚ ਇੰਜਣ ਚੁਣ ਸਕਦੇ ਹਾਂ
02:08 search ਬਾਰ ਵਿਚ google’s ਸਰਚ ਇੰਜਣ ਲੋਗੋ ਤੇ ਕਲਿੱਕ ਕਰੋ
02:12 ਅਸੀ ਦੇਖਦੇ ਹਾਂ ਕਿ “Yahoo” ਅਤੇ “Bing” ਵਰਗੇ ਕਈ ਮਸਹੂਰ ਸਰਚ ਇੰਜਣ ਡ੍ਰੌਪ ਡਾਊਨ ਬੌਕਸ ਵਿਚ ਦਿਖਾਈ ਦਿੰਦੇ ਹਨ
02:21 ਡ੍ਰੋਪ ਡਾਊਨ ਬੌਕਸ ਵਿਚੋਂ “Yahoo” ਚੁਣੋ
02:24 ਅਸੀ ਦੇਖਦੇ ਹਾਂ ਕਿ search ਬਾਰ ਦੇ ਖੱਬੇ ਪਾਸੇ ਵਾਲਾ logo ਹੁਣ ਬਦਲ ਕੇ ਯਾਹੂ ਲੋਗੋ ਹੋ ਗਇਆ ਹੈ
02:30 ਆਓ ਫੇਰ search ਬਾਰ ਵਿਚ email ਟਾਈਪ ਕਰਦੇ ਹਾਂ ਅਤੇ magnifying glass ਤੇ ਕਲਿੱਕ ਕਰਦੇ ਹਾਂ
02:36 ਏਸ ਬਾਰ ਕਨਟੈਂਟ ਐਰਿਆ ਵਿਚ ਦਿਖਾਏ ਗਏ ਨਤੀਜੇ Yahoo ਸਰਚ ਇੰਜਣ ਦੇ ਹਨ
02:42 ਧਿਆਨ ਦੇਵੋ, ਨਤੀਜੇ ਪਿਛਲੀ ਵਾਰ ਨਾਲੋਂ ਕੁਝ ਵੱਖਰੇ ਹਨ
02:46 ਸੱਭ ਤੋਂ ਉੱਪਰਲਾ ਨਤੀਜਾ ਹੁਣ ਜੀਮੇਲ ਨਾ ਹੋ ਕੇ, Yahoo ਹੈ
02:53 Search ਬਾਰ ਦੇ ਵਿਚਲੇ ਸਰਚ ਇੰਜਣ logo ਤੇ ਇਕ ਵਾਰ ਫੇਰ ਕਲਿੱਕ ਕਰੋ
02:57 ਡ੍ਰੌਪ ਡਾਊਨ ਬੌਕਸ ਵਿਚ, ਮੈਨੇਜ ਸਰਚ ਇੰਜਨ ਚੁਣੋ
03:01 ਇਸ ਨਾਲ ‘Manage Search Engines’ ਲਿਸਟ ਵਾਲਾ ਡਾਇਲੌਗ ਬੌਕਸ ਖੁੱਲਦਾ ਹੈ
03:07 ਲਿਸਟ ਵਿੱਚੋ ਦਿੱਤੇ ਆਖਿਰੀ ਆਇਟਮ (item) ਤੇ ਕਲਿੱਕ ਕਰੋ
03:10 ਹੁਣ ਸੱਜੇ ਪਾਸੇ ਵਾਲੇ ਬਟਨ ਇਨੇਬਲ ਹੋ ਗਏ ਹਨ, ‘ਰਿਮੂਵ (remove) ਬਟਨ ਤੇ ਕਲਿੱਕ ਕਰੋ
03:16 ਅਸੀ ਦੇਖਾਂਗੇ ਕਿ ਸਾਡੇ ਚੁਣੇ ਆਇਟਮ ਹੁਣ ਸੂਚੀ ਵਿਚ ਨਹੀਂ ਹਨ
03:21 ਡਾਇਲੌਗ ਬੌਕਸ ਬੰਦ ਕਰਨ ਲਈ ਓਕੇ(OK) ਤੇ ਕਲਿੱਕ ਕਰੋ
03:24 ਸਰਚ ਬਾਰ ਵਿਚ ਸਰਚ ਇੰਜਣ ਲੋਗੋ ਤੇ ਇਕ ਵਾਰ ਫੇਰ ਕਲਿੱਕ ਕਰੋ
03:29 ‘ਮੌਨੋਜ ਸਰਚ ਇੰਜਨਜ਼() ਤੇ ਕਲਿਕ ਕਰੋ
03:32 ਇਸ ਨਾਲ “Manage Search Engines” (ਮੈਨੇਜ ਸਰਚ ਇੰਜਨਜ਼) ਵਾਲਾ ਡਾਇਲੌਗ ਬੌਕਸ ਖੁੱਲਦਾ ਹੈ
03:37 ਡਾਇਲੌਗ ਦੇ ਹੇਠਾਂ ਵਾਲੇ ਪਾਸੇ ‘Get more search engines’. ਵਾਲਾ ਲਿੰਕ ਹੈ
03:42 ਇਸ ਤੇ ਕਲਿੱਕ ਕਰੋ, ਇਕ ਨਵਾਂ ਬ੍ਰਾਉਜ਼ਰ ਟੈਬ ਖੁੱਲਦਾ ਹੈ
03:46 ਇਹ ਕਈ ਸਰਚ ਇੰਜਣਜ਼ ਦਿਖਾਉਂਦੀ ਹੈ ਜਿਨ੍ਹਾਂ ਨੂੰ ਅਸੀ ਸਰਚ ਬਾਰ ਵਿਚ ਜੋੜ ਸਕਦੇ ਹਾਂ
03:51 ਤੁਸੀ ਆਪਣੀ ਜ਼ਰੂਰਤ ਦੇ ਮੁਤਾਬਿਕ ਕੋਈ ਵੀ ਸਰਚ ਇੰਜਣ ਜੋੜ ਸਕਦੇ ਹੋ
03:55 ਟੈਬ ਦੇ ਕੋਨੇ ਤੇ ਐਕ੍ਸ (x) ਉੱਤੇ ਕਲਿੱਕ ਕਰ ਕੇ ਇਹ ਕਲੋਜ਼ ਕਰਦੇ ਹਾਂ
04:00 ਅਸੀ ਫਾਇੰਡ ਬਾਰ ਦੀ ਮਦਦ ਨਾਲ ਕਨਟੈਂਟ ਐਰਿਆ ਵਿਚ ਖਾਸ ਟੈਕਸਟ ਖੋਜ ਸਕਦੇ ਹਾਂ
04:07 URL ਬਾਰ ਵਿਚ www.ਜੀਮੇਲ.com ਟਾਈਪ ਕਰੋ ਅਤੇ ਐਂਟਰ ਦਬਾਓ
04:13 ਜਦੋਂ ਜੀਮੇਲ ਹੋਮ ਪੇਜ ਖੁੱਲ ਜਾਵੇ ਤਾਂ ਐਡਿਟ(edit) ਅਤੇ ਫਿਰ ਫਾਇੰਡ(find) ਤੇ ਕਲਿੱਕ ਕਰੋ
04:19 ਬ੍ਰਾਉਜ਼ਰ ਵਿਂਡੋ ਦੇ ਹੇਠਾਂ ਇਕ ਫਾਇੰਡ ਬਾਰ ਨਜ਼ਰ ਆਉਂਦੀ ਹੈ
04:22 ਫਾਇੰਡ(find) ਬਾਰ ਦੇ ਟੈਕਸਟ ਬੌਕਸ ਵਿਚ ਜੀਮੇਲ ਟਾਈਪ ਕਰੋ
04:28 ਟਾਈਪ ਕਰਦੇ ਹੋਏ ਅਸੀ ਦੇਖਦੇ ਹਾਂ ਕਿ ਕਨਟੈਂਟ ਐਰਿਆ ਵਿਚ ਪਹਲੀ ਵਾਰ ਟਾਇਪ ਹੋਇਆ ਟੈਕਸਟ ਹਾਈਲਾਇਟ ਹੋ ਗਇਆ ਹੈ
04:36 ਨੈਕ੍ਸਟ ਤੇ ਕਲਿੱਕ ਕਰਣ ਨਾਲ ਅੱਗੇ ਵਾਲੇ ਟੇਕ੍ਸਟ ਵਿੱਚ ਓਹੀ ਸ਼ਬਦ ਹਾਈਲਾਇਟ ਹੋ ਜਾਉਂਦਾ ਹੈ
04:41 Previous ਤੇ ਕਲਿੱਕ ਕਰਦੇ ਹੀ ਫੋਕਸ ਸ਼ਬਦ ਦੇ ਪਿਛਲੇ ਇੰਸਟੈਂਸ (instance) ਤੇ ਚਲਾ ਜਾਉਂਦਾ ਹੈ
04:46 ਹਾਇਲਾਇਟ ਔਲ(all) ਆਪਸ਼ਨ ਤੇ ਕਲਿੱਕ ਕਰੋ
04:49 ਅਸੀ ਦੇਖਦੇ ਹਾਂ ਕਿ ਸਰਚ ਟੈਕਸਟ ਨਾਲ ਮਿਲਦੇ ਸਾਰੇ ਸ਼ਬਦ ਕਨਟੈਂਟ ਐਰਿਆ ਵਿਚ ਹਾਈਲਾਇਟ ਹੋ ਜਾਂਦੇ ਹਨ
04:56 Mozilla Firefox ਆਪਣੇ ਔਟੋਕਮਪਲੀਟ ਫੰਕਸ਼ਨ ਨਾਲ URL ਬਾਰ ਵਿਚ ਵੈੱਬ ਐਡਰੈੱਸ ਟਾਈਪ ਕਰਨਾ ਆਸਾਨ ਬਣਾ ਦਿੰਦਾ ਹੈ
05:04 ਸਾਨ੍ਹੁੰ ਐਡਰੈੱਸ ਬਾਰ ਵਿਚ ਪੂਰਾ ਵੈੱਬ ਐਡਰੈੱਸ ਟਾਈਪ ਨਹੀਂ ਕਰਨਾ ਪੈਂਦਾ
05:08 ਐਡਰੈੱਸ ਬਾਰ ਵਿਚ gma ਟਾਈਪ ਕਰੋ
05:12 ਅਸੀ ਦੇਖਦੇ ਹਾਂ ਕਿ ਸਾਡੇ ਵੱਲੋਂ ਟਾਈਪ ਕੀਤੇ ਜਾ ਰਹੇ ਸ਼ਬਦ ਨੂੰ Firefox ਪੂਰਾ ਕਰਨ ਦੀ ਕੌਸ਼ਿਸ਼ ਕਰਦਾ ਹੈ
05:17 ਇਹ gma ਨਾਲ ਸ਼ੁਰੂ ਹੋਣ ਵਾਲੀਆਂ ਵੈੱਬਸਾਈਟਸ ਦੀ ਡ੍ਰੋਪ ਡਾਊਨ ਲਿਸਟ ਦਿਖਾਉਂਦਾ ਹੈ
05:23 ਡ੍ਰੋਪ ਡਾਊਨ ਲਿਸਟ ਵਿਚੋਂ ਜੀਮੇਲ ਦਾ ਲਿੰਕ ਚੁਣੋ
05:27 ਜੀਮੇਲ ਵੈੱਬਪੇਜ ਕਨਟੈਂਟ ਐਰਿਆ ਵਿਚ ਖੁੱਲ ਜਾਏ ਗਾ
05:30 ਜੇ ਸਾਨ੍ਹੁੰ ਇਹ ਫੀਚਰ ਪਸੰਦ ਨਾ ਹੋਵੇ, ਅਸੀ ਇਸ ਨੂੰ ਬੰਦ ਵੀ ਕਰ ਸਕਦੇ ਹਾਂ
05:34 ਐਡਿਟ(edit) ਤੇ ਕਲਿੱਕ ਕਰੋ ਅਤੇ ਫੇਰ ਪ੍ਰੈਫਰੈਂਸਿਜ਼ (Preferences) ਤੇ
05:37 ਵਿੰਡੋਜ਼ ਯੂਜ਼ਰਜ਼ ਟੂਲਜ਼ ਅਤੇ ਫਿਰ ਔਪਸ਼ੰਜ਼ ਤੇ ਕਲਿੱਕ ਕਰਨ
05:41 ਮੇਨ ਸੇਨੂ ਟੈਬਜ਼ ਦੀ ਸੂਚੀ ਵਿਚੋਂ ਪ੍ਰਾਇਵੇਸੀ (Privacy) ਟੈਬ ਚੁਣੋ
05:46 ਡਾਇਲੌਗ ਬੌਕਸ ਦੇ ਬਿਲਕੁਲ ਹੇਠਾਂ ਇਕ ‘When using location ਬਾਰ, ਨਾਮਕ ਵਿਕਲਪ ਹੈ
05:53 ਡ੍ਰੌਪ ਡਾਊਨ ਲਿਸਟ ਨੂੰ ਲੰਬਾ ਕਰਨ ਲਈ ਐਰੋ ਤੇ ਕਲਿੱਕ ਕਰੋ
05:56 ਲਿਸਟ ਵਿਚੋਂ Nothing ਚੁਣੋ
05:59 ਡਾਇਲੌਗ ਬੌਕਸ ਬੰਦ ਕਰਨ ਲਈ Close ਤੇ ਕਲਿੱਕ ਕਰੋ
06:03 ਹੁਣ address ਬਾਰ ਤੇ ਵਾਪਸ ਜਾਓ ਅਤੇ ਧਿਆਨ ਦਿਓ ਕਿ gma ਟਾਈਪ ਕਰਨ ਤੇ ਕੋਈ ਸੁਝਾਅ ਨਹੀਂ ਆਉਂਦਾ ਹੈ
06:09 ਇਸਦੇ ਨਾਲ ਹੀ Mozilla Firefox - Searching and Auto-complete features ਦਾ ਟਿਊਟੋਰਿਅਲ ਸਮਾਪਤ ਹੁੰਦਾ ਹੈ
06:16 ਇਸ ਟਿਊਟੋਰਿਅਲ ਵਿਚ ਅਸੀ ਸਿੱਖਿਆ, ਸਰਚ ਦੀ ਵਰਤੋਂ ਕਰਣਾ, ਸਰਚ ਇੰਜਣ ਮੈਨੇਜ ਕਰਣਾ, ਫਾਇੰਡ(find) ਬਾਰ ਦਾ ਇਸਤੇਮਾਲ ਅਤੇ auto complete ਅਤੇ address ਬਾਰ ਦੀ ਵਰਤੋਂ
06:27 ਇਸ ਟੈਸਟ ਅਸਾਈਨਮੈਂਟ ਨੂੰ ਪੂਰਾ ਕਰੋ
06:30 ਸਰਚ ਬਾਰ ਵਿਚ ਸਰਚ ਇੰਜਣ ਬਦਲ ਕੇ ਯਾਹੂ ਕਰੋ
06:34 spoken tutorial ਸਰਚ ਕਰੋ
06:36 ਪਹਿਲੇ ਨਤੀਜੇ ਤੇ ਕਲਿੱਕ ਕਰੋ
06:40 ਦੇਖੋ ਇਸ ਪੇਜ ਤੇ video ਸ਼ਬਦ ਕਿਤਨੀ ਬਾਰ ਆਉਂਦਾ ਹੈ
06:44 ਹੁਣ ਵੈੱਬ ਪੇਜ ਦੇ ਸਾਰੇ video ਸ਼ਬਦਾਂ ਨੂੰ ਹਾਈਲਾਈਟ ਕਰਨ ਲਈ highlight all ਤੇ ਕਲਿੱਕ ਕਰੋ
06:51 http:// spoken -tutorial.org/What_is_a_ spoken _Tutorial ਤੇ ਉਪਲੱਬਧ ਵੀਡੀਓ ਦੇਖੋ
06:54 ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰਾਂਸ਼ ਹੈ
06:58 ਜੇ ਤੁਹਾਡੇ ਕੋਲ ਪ੍ਰਯਾਪਤ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਦੇਖ ਸਕਦੇ ਹੋ
07:02 ਸਪੋਕਨ ਟਿਊਟੋਰਿਅਲ ਟੀਮ, ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਦੇ ਹੋਏ ਵਰਕਸ਼ਾਪਸ ਸੰਚਾਲਨ ਕਰਦੀ ਹੈ
07:08 ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
07:11 ਹੋਰ ਜਾਣਕਾਰੀ ਲਈ ਈ-ਮੇਲ ਕਰੋ contact@ spoken -tutorial.org
07:18 ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
07:22 ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।
07:30 ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro.
07:41 ਇਹ ਟਿਊਟੋਰਿਅਲ ਦੀਪ ਜਗਦੀਪ ਸਿੰਘ ਦੁਆਰਾ ਲਿਖੀ ਸਕ੍ਰਿਪਟ ਨੂੰ ਤੁਸੀ ਕਿਰਣ ਦੀ ਆਵਾਜ਼ ਵਿਚ ਸੁਣਿਆ । ਸਾਡੇ ਨਾਲ ਜੁੜਨ ਲਈ ਧੰਨਵਾਦ ।
07:46 ਸਤਿ ਸ਼੍ਰੀ ਅਕਾਲ ।

Contributors and Content Editors

Khoslak, PoojaMoolya, Pratik kamble