Drupal/C3/Styling-a-Page-using-Themes/Punjabi

From Script | Spoken-Tutorial
Jump to: navigation, search
Time Narration
00:01 Styling a Page using Themes ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ
* themes ਦੀ ਜਾਣ ਪਹਿਚਾਣ
* themes ਦਾ ਪਤਾ ਕਰਨਾ ਅਤੇ
* ਬੇਸਿਕ theme ਇੰਸਟਾਲ ਕਰਨਾ। 
00:16 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
* ਉਬੰਟੁ ਲਿਨਕਸ ਆਪਰੇਟਿੰਗ ਸਿਸਟਮ
* Drupal 8  ਅਤੇ
* Firefox ਵੈਬ ਬਰਾਊਜਰ

ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ।

00:30 ਜਿਵੇਂ ਕਿ ਪਹਿਲਾਂ ਹੀ ਚਰਚਾ ਕੀਤੀ ਹੈ, Drupal website ਨੂੰ ਅਸੀ ਆਪਣੇ ਅਨੁਸਾਰ ਕਿਵੇਂ ਵੀ ਬਣਾ ਸਕਦੇ ਹਾਂ।
00:36 ਵਾਸਤਵ ਵਿੱਚ, ਇੱਥੇ ਕਈ Drupal ਸਾਈਟਸ ਦੇ ਕੁੱਝ ਭਿੰਨ ਲੁਕਸ ਅਤੇ ਫੀਲਸ (looks ਅਤੇ feels) ਹਨ।
00:42 ਧਿਆਨ ਦਿਓ ਕਿ ਉਹ ਪੂਰੀ ਤਰ੍ਹਾਂ ਨਾਲ ਵੱਖਰਾ ਹੈ।
00:45 ਇਹ Theme ਉੱਤੇ ਆਧਾਰਿਤ ਹੈ।
00:48 Themes ਤੁਹਾਡੀ Drupal ਸਾਈਟ ਨੂੰ ਤੁਹਾਡੇ ਅਨੁਸਾਰ ਬਣਾ ਸਕਦੇ ਹਾਂ ਜਿਵੇਂ ਤੁਸੀ ਚਾਹੁੰਦੇ ਹੋ।
00:51 ਇੱਥੇ Themes ਦੇ ਬਾਰੇ ਵਿੱਚ ਯਾਦ ਰੱਖਣ ਲਾਇਕ ਕੁੱਝ ਗੱਲਾਂ ਹਨ।
00:55 ਅਸੀ Themes ਨੂੰ ਕੁੱਝ ਵੱਖ ਸਥਾਨਾਂ ਤੋਂ ਪ੍ਰਾਪਤ ਕਰ ਸਕਦੇ ਹਾਂ।

ਸਾਡੇ ਕੋਲ drupal.org ਵਿੱਚ ਫਰੀ Themes ਹਨ ਜਿਨ੍ਹਾਂ ਨੂੰ Contributed Themes ਕਹਿੰਦੇ ਹਨ। ਜਾਂ ਅਸੀ Theme ਨੂੰ ਕਿਸੇ ਵੀ ਵਿਕਰੇਤਾ ਤੋਂ ਖਰੀਦ ਸਕਦੇ ਹਾਂ।

01:11 ਜਾਂ ਅਸੀ ਆਪਣਾ Theme ਵੀ ਬਣਾ ਸਕਦੇ ਹਾਂ ਜਿਵੇਂ ਕਿ Artisteer.com ਵਿਚੋਂ Artisteer ਅਰਥਾਤ ਇਸਨੂੰ ਸਕਰੈਚ ਤੋਂ ਬਣਾਉਣਾ।
01:19 Contributed Themes ਨੂੰ drupal.org/project/themes ਉੱਤੇ ਪਾਇਆ ਜਾ ਸਕਦਾ ਹੈ।
01:26 Block Regions Theme ਦੁਆਰਾ ਨਿਰਧਾਰਤ ਹਨ।
01:29 ਸੋ ਜਿੱਥੇ ਅਸੀ ਆਪਣੀ ਵੈਬਸਾਈਟ ਉੱਤੇ Blocks ਰੱਖ ਸਕਦੇ ਹਾਂ, ਇਹ ਥੀਮਿੰਗ ਪ੍ਰੋਸੈਸ ਦਾ ਭਾਗ ਹੈ।
01:36 ਜੇਕਰ ਸਾਡੇ ਕੋਲ ਠੀਕ region ਨਹੀਂ ਹੈ, ਤਾਂ ਇਹ theme ਇਸ਼ੂ ਹੁੰਦਾ ਹੈ ਨਾ ਕਿ Block ਇਸ਼ੂ।
01:42 Themes ਨੂੰ ਥੋੜਾ ਹੋਰ ਸਮਝਦੇ ਹਾਂ।
01:46 ਅਸੀ drupal.org ਉੱਤੇ ਮੁਫ਼ਤ ਵਿੱਚ ਕੁੱਝ ਚੰਗੇ Themes ਲੈ ਸਕਦੇ ਹਾਂ।
01:51 drupal.org/projects/themes ਉੱਤੇ ਜਾਓ।
01:56 ਕੁੱਝ Themes ਉੱਤੇ ਨਜ਼ਰ ਪਾਉਂਦੇ ਹਾਂ, ਜੋ Drupal ਲਈ ਉਪਲੱਬਧ ਹੈ।
02:01 ਆਪਣੇ Modules ਵਾਲੇ ਟਿਊਟੋਰੀਅਲ ਨੂੰ ਯਾਦ ਕਰੋ। Drupal ਦੇ ਜਿਸ ਵਰਜਨ ਦੀ ਅਸੀ ਵਰਤੋ ਕਰ ਰਹੇ ਹਾਂ Core compatibility ਦੁਆਰਾ ਫਿਲਟਰ ਹੈ।
02:10 ਇੱਥੇ 2205 Themes ਹਨ। ਜਦੋਂ ਅਸੀ Drupal 8 ਉੱਤੇ ਕਲਿਕ ਕਰਦੇ ਹਾਂ, ਤਾਂ ਇਸ ਵਿੱਚ ਘੱਟ ਗਿਣਤੀ ਆਉਂਦੀ ਹੈ।
02:18 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਤੋਂ ਬਾਅਦ ਨਵੇਂ theme ਜੋੜੇ ਗਏ ਹਨ, ਹੁਣ ਤੁਸੀ ਉੱਚ ਗਿਣਤੀ ਵੇਖ ਸਕਦੇ ਹੋ।
02:25 Themes ਦਾ ਪਤਾ ਕਰਨਾ ਅਤੇ ਕਿਵੇਂ ਲੇਖਾ ਜੋਖਾ ਕਰਨਾ ਹੈ ਇਸਦੇ ਬਾਰੇ ਵਿੱਚ ਸਿਖਦੇ ਹਾਂ।
02:30 ਇਹ Modules ਦੇ ਸਮਾਨ ਹੀ ਹੈ।
02:33 ਅਸੀ ਇੱਥੇ drupal.org ਤੋਂ ਸ਼ੁਰੂ ਕਰਾਂਗੇ।
02:36 ਹੁਣ, ਜਦੋਂ ਅਸੀ Core compatibility ਦੁਆਰਾ ਫਿਲਟਰ ਕਰਦੇ ਹਾਂ, ਤਾਂ ਉਹ ਆਪਣੇ ਆਪ ਹੀ Most Installed ਦੁਆਰਾ ਸਾਰਟ ਹੁੰਦੇ ਹਨ।
02:43 Adaptive Theme ਇਸ ਪਵਾਇੰਟ ਉੱਤੇ ਨੰਬਰ ਇੱਕ ਹੈ।
02:46 ਅਤੇ Bootstrap ਦੂੱਜੇ ਨੰਬਰ ਉੱਤੇ ਹੈ।
02:50 Bootstrap ਉੱਤੇ ਕਲਿਕ ਕਰੋ।
02:53 Module ਟਿਊਟੋਰੀਅਲ ਵਿਚੋਂ DMV ਦੇ ਉਦਾਹਰਣ ਨੂੰ ਯਾਦ ਕਰੋ। ਇੱਥੇ ਵੀ ਉਹੀ ਗੱਲ ਹੈ।
02:59 ਤੁਹਾਨੂੰ ਪਹਿਲਾਂ documentation ਪੜ੍ਹਨਾ ਚਾਹੀਦਾ ਹੈ।
03:02 ਫਿਰ ਆਪਣੇ Maintainers ਨੂੰ ਜਾਂਚੋ।
03:05 ਅਤੇ versions ਅਤੇ project informations ਨੂੰ ਵੇਖੋ।
03:08 ਰਿਕਾਰਡਿੰਗ ਦੇ ਸਮੇਂ, ਇਹ ਵਿਸ਼ੇਸ਼ Theme Drupal 8 x 3.0 alpha 1 ਵਰਜਨ ਵਿੱਚ ਹੈ।
03:16 ਅਤੇ, ਉੱਥੇ development ਵਰਜਨ ਵੀ ਹੈ।
03:20 ਬਾਅਦ ਵਿੱਚ, ਇਸ Theme ਦਾ Drupal 8 ਵਰਜਨ ਬਣਦਾ ਹੈ, ਇੱਥੇ ਹਰੇ ਰੰਗ ਵਿੱਚ।
03:27 Contributed Theme ਦੇ ਕਈ ਪ੍ਰਕਾਰ ਹੋ ਸਕਦੇ ਹਨ। ਇੱਥੇ 3 ਭਿੰਨ ਪ੍ਰਕਾਰ ਦੇ Themes ਹਨ।
03:34 ਸਾਡੇ ਕੋਲ ਬਹੁਤ ਹੀ simple Contributed Theme ਹੋ ਸਕਦੇ ਹਨ ਜਿਸਨੂੰ ਤੁਸੀ ਕਿਸੇ ਵੀ ਪਵਾਇੰਟ ਲਈ ਕੰਫਿਗਰ ਕਰ ਸਕਦੇ ਹੋ।
03:40 ਸਾਡੇ ਕੋਲ Starter Themes ਹੋ ਸਕਦੇ ਹਨ ਜਿਵੇਂ ਕਿ Bootstrap ਜਾਂ Zen.
03:46 ਆਪਣੇ CSS ਨੂੰ ਰੱਖਣ ਲਈ ਇਹ ਤੁਹਾਨੂੰ ਖਾਲੀ ਸਕਰੀਨ ਜਾਂ ਛੋਟਾ framework ਦੇਵੇਗਾ।
03:52 ਜਾਂ, ਸਾਡੇ ਕੋਲ Base Theme ਹੋ ਸਕਦਾ ਹੈ। ਜੋ ਕਿ ਇੱਥੇ ਉੱਤੇ ਹੋਰ Sub-Themes ਲਈ ਡਿਜਾਇਨ ਕੀਤਾ ਗਿਆ ਹੈ, ਜਿਵੇਂ ਕਿ Adaptive Theme.
04:02 ਲੇਕਿਨ ਇੱਥੇ ਸਾਰੇ ਨਿਯਮ ਸਮਾਨ ਹਨ।
04:05 Documentation ਉੱਤੇ ਵੇਖੋ। Maintainers ਉੱਤੇ ਵੇਖੋ ਅਤੇ versions ਉੱਤੇ ਵੇਖੋ।
04:11 ਅਸੀ ਹੁਣ Contributed Theme ਇੰਸਟਾਲ ਕਰਾਂਗੇ।
04:13 drupal.org/projects/zircon ਉੱਤੇ ਜਾਓ।
04:20 ਹੇਠਾਂ ਸਕਰਾਲ ਕਰੋ। ਇਹ ਇੱਕ ਵਧੀਆ Theme ਹੈ, ਜੋ ਕਿ ਵਿਸ਼ੇਸ਼ ਰੂਪ ਵਲੋਂ Drupal 7 ਅਤੇ 8 ਲਈ ਬਣਾਇਆ ਗਿਆ ਹੈ।
04:28 ਇਹ ਕਈ ਸਾਈਟਸ ਉੱਤੇ ਇਸਤੇਮਾਲ ਨਹੀਂ ਕੀਤਾ ਗਿਆ ਹੈ।
04:31 ਅਸੀ ਇਸ theme ਦੀ ਵਰਤੋ ਕਰਾਂਗੇ ਕਿਉਂਕਿ ਇਹ ਹੁਣੇ Drupal 8 ਲਈ ਤਿਆਰ ਹੈ।
04:37 tar.gz ਉੱਤੇ ਰਾਇਟ ਕਲਿਕ ਕਰੋ ਅਤੇ ਉਸ ਲਿੰਕ ਨੂੰ ਕਾਪੀ ਕਰੋ। ਇਹ Modules ਨੂੰ ਇੰਸਟਾਲ ਕਰਨ ਦੇ ਸਮਾਨ ਹੀ ਹੈ। ਆਪਣੀ ਸਾਈਟ ਉੱਤੇ ਵਾਪਸ ਜਾਓ।
04:47 ਹੁਣੇ Appearance ਅਤੇ Install new theme ਉੱਤੇ ਕਲਿਕ ਕਰੋ।
04:52 ਫਿਰ ਤੋਂ, Modules ਦੇ ਸਮਾਨ ਹੀ ਪ੍ਰਕਿਰਿਆ।
04:56 URL ਨੂੰ ਪੇਸਟ ਕਰੋ ਅਤੇ ਫਿਰ Install ਉੱਤੇ ਕਲਿਕ ਕਰੋ।
05:00 Theme ਸਾਡੇ web server ਵਿਚੋਂ ਡਾਊਨਲੋਡ ਹੋ ਗਿਆ ਹੈ ਅਤੇ ਹੁਣ ਅਸੀ ਇਸਨੂੰ ON ਕਰਨ ਵਿੱਚ ਸਮਰੱਥਾਵਾਨ ਹਨ।
05:06 Install newly added themes ਉੱਤੇ ਕਲਿਕ ਕਰੋ।
05:09 ਹੇਠਾਂ ਸਕਰੋਲ ਕਰੋ।
05:12 ਅਤੇ ਤੁਸੀ Zircon ਵੇਖੋਗੇ।

A flexible, recolorable theme with many regions and a responsive mobile first layout.

05:21 Install and set as default ਉੱਤੇ ਕਲਿਕ ਕਰੋ।
05:25 ਜਿਵੇਂ ਕਿ ਅਸੀਂ ਜਾਣ ਪਹਿਚਾਣ ਵਾਲੀ ਵੀਡੀਓ ਵਿੱਚ ਸਿੱਖਿਆ-

ਨੰਬਰ ਇੱਕ:ਨਵੇਂ Themes ਇੰਸਟਾਲ ਕਰਨਾ ਕੰਟੈਂਟ ਨੂੰ ਨਹੀਂ ਬਦਲਦਾ ਹੈ ਅਤੇ ਨੰਬਰ ਦੋ: ਸਾਨੂੰ ਆਪਣੇ Blocks ਦੇ ਸਥਾਨ ਬਦਲਨ ਦੀ ਜ਼ਰੂਰਤ ਹੋ ਸਕਦੀ ਹੈ।

05:38 ਹੁਣ settings ਦੇ ਬਾਰੇ ਵਿੱਚ ਵੀ ਥੋੜਾ ਸਿਖਦੇ ਹਾਂ।
05:42 Settings ਉੱਤੇ ਕਲਿਕ ਕਰੋ।
05:45 ਸਾਡੇ ਕੋਲ Zircon ਵਿੱਚ ਇੱਕੋ ਜਿਹੇ TOGGLE DISPLAY ਹੈ।
05:49 ਅਤੇ shortcut ਆਇਕਨ।
05:51 ਫਿਰ ਤੋਂ, ਜੇਕਰ ਤੁਸੀ ਲੋਗੋ ਅਪਡੇਟ ਕਰਨਾ ਚਾਹੁੰਦੇ ਹੋ, ਜੋ ਕਿ Global settings ਵਿੱਚ ਹੈ।
05:56 ਅਤੇ LOGO IMAGE SETTINGS
05:59 Save ਉੱਤੇ ਕਲਿਕ ਕਰੋ।
06:02 ਅਤੇ ਫਿਰ ਆਪਣੀ ਸਾਈਟ ਉੱਤੇ ਜਾਓ।
06:04 ਇਹ Zircon ਹੈ- ਇਹ Drupal ਲਈ ਪੂਰਨ ਤੌਰ ਤੇ ਫਲੈਕਸੀਬਲ, ਰੋਬਸਟ ਅਤੇ ਸੰਸਾਰਿਕ ਅਨੁਕੂਲ Theme ਹੈ।
06:11 Structure ਅਤੇ Blocks ਉੱਤੇ ਜਾਓ।
06:15 Demonstrate block regions for Zircon ਉੱਤੇ ਕਲਿਕ ਕਰੋ।
06:19 ਅਸੀ ਇੱਥੇ ਬਹੁਤ ਸਾਰੇ Block regions ਵੇਖਾਂਗੇ।
06:22 ਇੱਕ Header region. Main menu ਨੂੰ Main menu Block Region ਵਿੱਚ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਫਿਰ ਇਹ ਉਚਿਤ ਫਾਰਮੈਟ ਵਿੱਚ ਹੋ ਜਾਵੇਗਾ।
06:32 ਇੱਥੇ Slideshow region ਹੈ, ਜਦੋਂ ਤੁਸੀ View Slideshow ਦੀ ਵਰਤੋ ਕਰ ਰਹੇ ਹੋ।
06:37 ਇੱਕ ’Featured block region ,
06:39 Help ,

Sidebar First , Sidebar Second , Content ,

06:44 Panel First ,

Panel Second 1, 2, 3 ਅਤੇ 4. ਅਤੇ ਫਿਰ Footer region l

06:53 ਧਿਆਨ ਦਿਓ ਕਿ ਸਾਡੇ ਡਿਫਾਲਟ Theme ਵਿਚੋਂ ਕੁੱਝ regions ਹੁਣ ਉਪਲੱਬਧ ਨਹੀਂ ਹਨ।
07:00 ਇਸ ਉੱਤੇ ਨਜ਼ਰ ਪਾਉਂਦੇ ਹਾਂ ਅਤੇ ਵੇਖਦੇ ਹਾਂ ਕਿ ਸਾਨੂੰ ਇੱਥੇ ਕੀ ਕਰਨਾ ਚਾਹੀਦਾ ਹੈ।
07:03 ਇੱਥੇ Header region ਵਿੱਚ ਬਹੁਤ ਸਾਰੀਆਂ ਚੀਜਾਂ ਹੈ। Footer region ਜਿਸਨੂੰ ਅਸੀਂ Powered by Drupal block ਅਸਾਈਨ ਕੀਤਾ ਸੀ। ਹੁਣ ਮੌਜੂਦ ਨਹੀਂ ਹੈ।
07:14 ਅਸੀ ਉਸਨੂੰ ਫਿਰ ਤੋਂ Footer ਵਿੱਚ ਰੱਖਾਂਗੇ।
07:17 ਇਹ ਤੁਰੰਤ ਹੀ Header ਵਿਚੋਂ ਗਾਇਬ ਹੋ ਜਾਂਦਾ ਹੈ।
07:20 Header ਵਿਚੋਂ Status message ਲਵੋ ਅਤੇ ਇਸਨੂੰ ਮੈਸੇਜਸ ਵਿੱਚ ਰੱਖੋ।
07:26 Footer menu ਨੂੰ ਫਿਰ ਤੋਂ ਹੇਠਾਂ Footer ਵਿੱਚ ਰੱਖੋ।
07:30 ਅਸੀ Search, Site branding ਅਤੇ User account menu ਨੂੰ ਇੰਜ ਹੀ ਰੱਖਾਂਗੇ ਜਿੱਥੇ ਉੱਤੇ ਉਹ ਹਨ।
07:36 Primary menu ਗਲਤ ਜਗ੍ਹਾ ਵਿੱਚ ਹੈ ਲੇਕਿਨ ਚਲੋ ਉਸ ਉੱਤੇ ਇੱਕ ਨਜ਼ਰ ਪਾਉਂਦੇ ਹਾਂ।
07:42 Save blocks ਉੱਤੇ ਕਲਿਕ ਕਰੋ।
07:44 ਆਪਣੀ ਸਾਈਟ ਉੱਤੇ ਵਾਪਸ ਜਾਓ।
07:47 ਅਤੇ ਅਸੀ ਵੇਖਾਂਗੇ ਕਿ Main menu ਕਿਤੇ ਵੀ ਨਹੀਂ ਹੈ। ਅਜਿਹਾ ਇਸਲਈ ਕਿਉਂਕਿ Primary menu ਇਸ Theme ਵਿੱਚ ਮੌਜੂਦ ਨਹੀਂ ਹੈ।
07:55 ਸੋ, ਅਸੀ ਆਪਣਾ Main navigation ਲਵਾਂਗੇ ਅਤੇ ਉਸਨੂੰ Main menu ਨਾਲ ਬਦਲਾਂਗੇ।
08:01 ਹੇਠਾਂ ਸਕਰੋਲ ਕਰੋ... ਉਸ ਉੱਤੇ ਇੱਕ ਨਜ਼ਰ ਪਾਓ।
08:05 ਆਪਣੇ Content ਖੇਤਰ ਵਿੱਚ, ਸਾਨੂੰ Help block ਮਿਲਦਾ ਹੈ।
08:09 ਉਸਨੂੰ Help ਵਿੱਚ ਰੱਖਦੇ ਹਾਂ।
08:12 Page title, Primary admin actions ਅਤੇ Page Tabs ਠੀਕ ਹਨ।
08:18 Sidebar first, Welcome to Drupalville, Book navigation, Recent Events Added ਅਤੇ Tools.
08:26 Tools menu ਲੈਂਦੇ ਹਾਂ ਅਤੇ ਉਸਨੂੰ Sidebar second ਵਿੱਚ ਰੱਖਦੇ ਹਨ। ਅਸੀਂ ਇਸਨੂੰ ਪਹਿਲਾਂ ਨਹੀਂ ਕੀਤਾ ਹੈ।
08:34 ਇੱਥੇ ਚਾਰ Panel regions ਹਨ, ਜਿਨ੍ਹਾਂ ਵਿੱਚ ਅਸੀ ਕੁੱਝ ਵੀ ਰੱਖ ਸਕਦੇ ਹਾਂ।
08:39 ਹੁਣ, Save ਉੱਤੇ ਕਲਿਕ ਕਰੋ।
08:41 ਅਤੇ ਵੇਖਦੇ ਹਾਂ ਕਿ ਅਸੀਂ ਕੀ ਕੀਤਾ
08:44 ਇਹ ਹੁਣ ਬਹੁਤ ਵਧੀਆ ਹੈ।
08:47 ਸਾਡਾ menu ਚੰਗੀ ਤਰ੍ਹਾਂ ਨਾਲ Main menu block region ਵਿੱਚ ਹੈ। ਕੁੱਝ shading ਅਤੇ ਕੁੱਝ colouring ਦੇ ਨਾਲ in-line menu ਨੂੰ ਵਧੀਆ ਬਣਾਉਣ ਲਈ CSS ਲਿਆ ਗਿਆ ਹੈ।
08:58 BOOK NAVIGATION, RECENTLY ADDED EVENTS ਖੱਬੇ ਵੱਲ ਹੈ।
09:03 ਅਤੇ TOOLS ਸੱਜੇ ਵੱਲ ਹੈ, ਫਿਰ Sidebar first ਅਤੇ Sidebar second
09:10 ਅਤੇ ਸਾਰਾ ਕੰਟੈਂਟ ਵਿਚਕਾਰ ਵਿੱਚ ਹੈ।
09:12 ਇੱਥੇ ਕੁੱਝ ਗੱਲਾਂ ਧਿਆਨ ਦੇਣ ਲਾਇਕ ਹਨ।
09:15 ਅਸੀਂ ਆਪਣਾ themes ਬਦਲਿਆ ਹੈ। ਸਾਡੇ ਕੰਟੈਂਟ ਨੂੰ ਛੱਡ ਕੇ ਸਭ ਕੁੱਝ ਬਦਲ ਗਿਆ ਹੈ।
09:20 ਸਾਨੂੰ ਨਵੇਂ fonts, ਨਵੇਂ font styles, ਨਵੇਂ H3 tags, ਨਵੇਂ Block regions, layouts ਅਤੇ ਨਵੇਂ Footer area ਮਿਲ ਗਏ ਹਨ।
09:31 ਲੇਕਿਨ ਸਾਡੇ ਕੰਟੈਂਟ ਅਤੇ ਸਾਡੇ ਕੰਟੈਂਟ ਦੇ ਅਸਲੀ layout ਵਿੱਚ ਕੁਝ ਨਹੀਂ ਬਦਲਿਆ ਹੈ।
09:37 ਉਨ੍ਹਾਂ ਨੂੰ ਬਦਲਨ ਲਈ ਸਾਨੂੰ Panels ਜਾਂ Display fields ਦੀ ਵਰਤੋ ਕਰਨ ਦੀ ਜ਼ਰੂਰਤ ਹੋਵੇਗੀ।

ਉਹ add-on Modules ਹੈ, ਜਿਨ੍ਹਾਂ ਨੂੰ ਅਸੀ drupal.org ਵਿਚੋਂ ਪ੍ਰਾਪਤ ਕਰ ਸਕਦੇ ਹਾਂ ।

09:48 Themes ਸ਼ਾਨਦਾਰ ਹਨ। ਹੁਣ ਇਹ ਵਾਸਤਵ ਵਿੱਚ ਸਧਾਰਣ theme ਹੈ।

ਇਹ ਕੁੱਝ ਮੁਸ਼ਕਲ themes ਹਨ ਜਿਨ੍ਹਾਂ ਨੂੰ ਅਸੀ Drupal ਵਿਚੋਂ ਪ੍ਰਾਪਤ ਕਰ ਸਕਦੇ ਹਾਂ।

09:58 ਤੁਸੀ drupal.org/projects/themes ਉੱਤੇ ਆ ਸਕਦੇ ਹਾਂ। ਕੁੱਝ Drupal 8 themes ਉੱਤੇ ਨਜ਼ਰ ਪਾਓ, ਜੋ ਉਪਲੱਬਧ ਹਨ।
10:08 ਆਪਣੇ ਪਸੰਦ ਦੇ ਅਨੁਸਾਰ ਕੁੱਝ themes ਦਾ ਪਤਾ ਲਗਾਓ, ਉਨ੍ਹਾਂ ਨੂੰ ਇੰਸਟਾਲ ਕਰੋ ਅਤੇ ਉਨ੍ਹਾਂ ਉੱਤੇ ਕੰਮ ਕਰੋ।
10:13 themes ਕਿਵੇਂ ਸਾਡੀ ਸਾਈਟ ਨੂੰ ਪ੍ਰਭਾਵਿਤ ਕਰਦੇ ਹਨ, ਇਹ ਸਿੱਖਣ ਲਈ ਇਹ ਬਹੁਤ ਹੀ ਸ਼ਾਨਦਾਰ ਤਰੀਕਾ ਹੈ।

ਤੁਹਾਨੂੰ ਆਪਣੇ ਅਨੁਸਾਰ ਡਿਜਾਇਨ ਵੀ ਮਿਲ ਸਕਦੇ ਹਨ।

10:21 ਇਸ ਦੇ ਨਾਲ, ਅਸੀ ਇਸ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ।
10:24 ਸੰਖੇਪ ਵਿੱਚ... ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ
* themes ਦੀ ਜਾਣ ਪਹਿਚਾਣ
* themes  ਨੂੰ ਖੋਜਨਾ ਅਤੇ
* ਬੇਸਿਕ theme ਨੂੰ ਇੰਸਟਾਲ ਕਰਨਾ। 
10:45 ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ, ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
10:54 ਇਸ ਲਿੰਕ ਉੱਤੇ ਉਪਲੱਬਧ ਵੀਡੀਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ।
11:00 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
11:08 ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
11: 19 ਇਹ ਸਕਰਿਪਟ ਅਮਰਜੀਤ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ...

Contributors and Content Editors

Harmeet