Drupal/C2/User-group-and-Entity-Reference/Punjabi

From Script | Spoken-Tutorial
Jump to: navigation, search
Time Narration
00:01 User Group and Entity Reference ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰੀਅਲ ਵਿੱਚ ਅਸੀ User Group Content type ਬਣਾਉਣਾ
00:11 User Group ਫੀਲਡ ਜੋੜਨਾ ਅਤੇ Entity reference ਦੇ ਨਾਲ Content types ਨੂੰ ਕਨੈਕਟ ਕਰਨ ਦੇ ਬਾਰੇ ਵਿੱਚ ਸਿਖਾਂਗੇ।
00:18 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ
*  ਉਬੰਟੁ ਆਪਰੇਟਿੰਗ ਸਿਸਟਮ
*  Drupal 8 ਅਤੇ
*  Firefox ਵੈੱਬ ਬਰਾਊਜਰ ਦੀ ਵਰਤੋ ਕਰ ਰਿਹਾ ਹਾਂ। 
00:27 ਤੁਸੀ ਆਪਣੀ ਪੰਸਦ ਦਾ ਕੋਈ ਵੀ ਵੈੱਬ ਬਰਾਊਜਰ ਇਸਤੇਮਾਲ ਕਰ ਸਕਦੇ ਹੋ।
00:32 Events Content type ਨੂੰ ਯਾਦ ਕਰੋ, ਜਿਸਨੂੰ ਅਸੀਂ ਪਿਛਲੇ ਟਿਊਟੋਰੀਅਲ ਵਿੱਚ ਬਣਾਇਆ ਸੀ।
00:38 ਅਸੀਂ ਪਹਿਲਾਂ ਪੰਜ fields ਬਣਾਏ ਸਨ, ਜੋ ਇੱਥੇ ਵਿਖਾਏ ਗਏ ਹਨ।
00:42 Event Sponsor ਫੀਲਡ ਨੂੰ ਬਣਾਉਣ ਦੇ ਲਈ, ਸਾਨੂੰ User Groups Content type ਬਣਾਉਣ ਦੀ ਜ਼ਰੂਰਤ ਹੈ।
00:48 User Groups People ਦਾ ਇੱਕ ਗਰੁਪ ਹੈ, ਜੋ ਇਵੈਂਟ ਦਾ ਪ੍ਰਬੰਧ ਕਰਨ ਲਈ ਇਕੱਠੇ ਆਉਂਦੇ ਹਨ।
00:54 ਜਿਵੇਂ ਕਿ Cincinnati User group, Drupal Mumbai group, Bangalore Drupal group, ਆਦਿ।
01:03 ਪਹਿਲਾਂ User Groups ਨੂੰ ਪੇਪਰ ਉੱਤੇ ਬਣਾਉਂਦੇ ਹਾਂ।
01:07 ਗਰੁੱਪ website, contact person, ਉਨ੍ਹਾਂ ਦੀ email ਅਤੇ ਉਨ੍ਹਾਂ ਦਾ experience level ਹੋ ਸਕਦਾ ਹੈ।
01:15 Drupal ਵਿੱਚ URL ਅਤੇ Email ਲਈ ਡਿਫਾਲਟ ਫੀਲਡਸ ਹਨ। ਇਸਲਈ, ਅਸੀਂ ਇਸ field types ਨੂੰ ਚੁਣਿਆ ਹੈ।
01:23 ਵਿਅਕਤੀ ਦਾ ਨਾਮ Name field ਦੁਆਰਾ ਕੈਪਚਰ ਕੀਤਾ ਜਾ ਸਕਦਾ ਹੈ। ਲੇਕਿਨ ਹੁਣ ਲਈ ਅਸੀ Text (plain) ਪ੍ਰਯੋਗ ਕਰਾਂਗੇ।
01:31 User experience levels Beginner, Intermediate ਜਾਂ Advanced ਵਿੱਚੋਂ ਕੋਈ ਇੱਕ ਹੋ ਸਕਦਾ ਹੈ।
01:39 ਇਸਨੂੰ ਲਾਗੂ ਕਰਨ ਦੇ ਲਈ, ਅਸੀ List (text) field type ਚੁਣਨਗੇ।
01:45 ਇੱਥੇ ਅੰਤਮ field, ਇਸ ਗਰੁੱਪ ਦੁਆਰਾ ਸਪੋਂਸਰ ਕੀਤੇ ਸਾਰੇ ਇਵੈਂਟਸ ਨੂੰ ਕੈਪਚਰ ਕਰਨ ਲਈ ਹੈ।
01:51 ਇਸਦੇ ਲਈ, ਅਸੀ ਮੌਜੂਦਾ Events Content type ਨੂੰ ਲਿੰਕ ਕਰਨ ਲਈ Entity reference field ਦੀ ਵਰਤੋ ਕਰ ਸਕਦੇ ਹਾਂ।
02:01 User Groups Content type ਨੂੰ ਸੈੱਟ ਕਰੋ।
02:05 Add content type ਉੱਤੇ ਕਲਿਕ ਕਰੋ। ਇਸਨੂੰ User Groups ਨਾਮ ਦਿਓ।
02:11 ਧਿਆਨ ਦਿਓ ਕਿ Machine name user underscore groups ਹੈ।
02:16 Description ਵਿੱਚ, ਟਾਈਪ ਕਰੋ - This is where we track the Drupal groups from around the world
02:23 Title field label ਵਿੱਚ, ਅਸੀ ਇਸਨੂੰ “User Group name” ਨਾਮ ਦੇਵਾਂਗੇ।
02:29 Events Content type ਦੀ ਤਰ੍ਹਾਂ ਹੀ ਇਸਨੂੰ ਸੈੱਟ ਕਰੋ।
02:35 Publishing options ਟੈਬ ਉੱਤੇ ਕਲਿਕ ਕਰੋ।
02:38 Default options, ਵਿੱਚ,
*  Create new revision , 
*  Published ਅਤੇ
*  Promoted to front page ਨੂੰ ਚੈਕ ਕਰੋ। 
02:48 ਹੁਣ Display settings ਟੈਬ ਉੱਤੇ ਕਲਿਕ ਕਰੋ।
02:52 ਫਿਰ Display author and date information ਬਾਕਸ ਨੂੰ ਅਨਚੈਕ ਕਰੋ।
02:58 ਅੰਤ ਵਿੱਚ, Menu settings ਟੈਬ ਉੱਤੇ ਕਲਿਕ ਕਰੋ ਅਤੇ Main navigation ਬਾਕਸ ਨੂੰ ਅਨਚੈਕ ਕਰੋ।
03:05 ਜਦੋਂ ਅਸੀਂ ਉਨ੍ਹਾਂ ਨੂੰ ਸੈੱਟ ਕਰ ਦਿੱਤਾ ਹੈ, ਫਿਰ ਅਸੀ ਹੇਠਾਂ Save and manage fields ਬਟਨ ਉੱਤੇ ਕਲਿਕ ਕਰ ਸਕਦੇ ਹਾਂ।
03:13 ਅਸੀ Manage fields ਪੇਜ ਉੱਤੇ ਆ ਗਏ ਹਾਂ।
03:17 ਇੱਥੇ Body ਵਿੱਚ Label ਨੂੰ ਬਦਲੋ।
03:21 Operations ਕਾਲਮ ਦੇ ਹੇਠਾਂ Edit ਬਟਨ ਉੱਤੇ ਕਲਿਕ ਕਰੋ।
03:26 Label ਫੀਲਡ ਵਿੱਚ, User Group Description ਟਾਈਪ ਕਰੋ ਅਤੇ ਫਿਰ ਹੇਠਾਂ Save settings ਬਟਨ ਉੱਤੇ ਕਲਿਕ ਕਰੋ।
03:36 ਅਸੀ ਸਿਖਰ ਉੱਤੇ ਹਰੇ ਰੰਗ ਵਿੱਚ ਸਫਲਤਾ ਦਾ ਮੈਸੇਜ ਵੇਖ ਸਕਦੇ ਹਾਂ।
03:40 ਇਸ Content type ਦੇ ਲਈ, ਅਸੀ ਕੇਵਲ 5 fields ਨੂੰ ਸੈੱਟ ਕਰਾਂਗੇ।
03:46 ਅਸੀਂ ਪਹਿਲਾਂ ਹੀ ਇੱਕ field ਬਣਾਇਆ ਹੈ। ਹੁਣ ਇੱਕ ਹੋਰ ਬਣਾਉਂਦੇ ਹਾਂ।
03:52 Add field ਬਟਨ ਉੱਤੇ ਕਲਿਕ ਕਰੋ।
03:55 ਇਸ ਮਾਮਲੇ ਵਿੱਚ, ਅਸੀ Reuse an existing field ਡਰਾਪਡਾਊਨ ਉੱਤੇ ਕਲਿਕ ਕਰਾਂਗੇ।
04:02 ਵੇਖੋ ਕਿ Link: field_event_ website field ਉਪਲੱਬਧ ਹੈ।
04:08 ਕਿਉਂਕਿ ਅਸੀਂ ਪਹਿਲਾਂ ਹੀ ਇਸਨੂੰ Event website ਨਾਮ ਦਿੱਤਾ ਹੈ।
04:13 field ਦਾ ਮੁੜ-ਉਪਯੋਗ , ਸਾਨੂੰ Drupal database ਵਿੱਚ table ਦੀ ਦੁਬਾਰਾ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ।
04:20 ਇਹ ਸਮਾਨ field ਲਈ ਵੱਖ-ਵੱਖ ਸੈਟਿੰਗਸ ਬਣਾਏ ਰੱਖਣ ਦੁਆਰਾ ਕੀਤਾ ਜਾਂਦਾ ਹੈ।
04:25 ਇਸ ਮਾਮਲੇ ਵਿੱਚ, ਨਵਾਂ field ਸੈੱਟ ਕਰਨ ਲਈ ਇਹ ਜਿਆਦਾ ਸਮਝ ਵਿੱਚ ਆਉਂਦਾ ਹੈ।
04:30 Add a new field ਡਰਾਪਡਾਊਨ ਵਿੱਚ, Link field type ਚੁਣੋ।
04:35 Label ਵਿੱਚ ਟਾਈਪ ਕਰੋ, Group Website
04:39 Save and continue, ਉੱਤੇ ਕਲਿਕ ਕਰੋ ਅਤੇ ਫਿਰ Save field settings ਉੱਤੇ ਕਲਿਕ ਕਰੋ।
04:45 ਇਸ ਵਾਰ ਅਸੀ External links only ਚੁਣਾਗੇ, ਕਿਉਂਕਿ ਕਿਸੇ ਵੀ User Groups ਦਾ Drupalville ਵਿੱਚ ਕੋਈ ਵੀ ਪੇਜ ਨਹੀਂ ਹੈ।
04:54 ਹੇਠਾਂ Save settings ਬਟਨ ਉੱਤੇ ਕਲਿਕ ਕਰੋ।
04:57 ਇੱਕ ਵਾਰ ਫਿਰ ਤੋਂ Add field. ਉੱਤੇ ਕਲਿਕ ਕਰੋ।
05:01 ਇਸ ਵਾਰ ਅਸੀ contact person’s ਦੇ ਨਾਮ ਲਈ Text field ਦੀ ਵਰਤੋ ਕਰਾਂਗੇ।
05:07 Add a new field ਡਰਾਪਡਾਊਨ ਉੱਤੇ ਕਲਿਕ ਕਰੋ ਅਤੇ field type Text (plain) ਚੁਣੋ।
05:14 ਅਸੀ Label ਨੂੰ Group Contact ਨਾਮ ਦੇਵਾਂਗੇ।
05:18 Save and continue ਉੱਤੇ ਕਲਿਕ ਕਰੋ ਅਤੇ ਫਿਰ Save field settings ਉੱਤੇ ਕਲਿਕ ਕਰੋ।
05:24 ਫਿਰ ਹੇਠਾਂ Save settings ਬਟਨ ਉੱਤੇ ਕਲਿਕ ਕਰੋ।
05:28 ਇੱਕ ਵਾਰ ਫਿਰ ਤੋਂ Add field ਬਟਨ ਉੱਤੇ ਕਲਿਕ ਕਰੋ। ਇਸ ਸਮੇਂ, ਡਰਾਪਡਾਊਨ ਵਿੱਚ Email field ਚੁਣੋ।
05:37 ਅਸੀ Label ਨੂੰ Contact Email ਨਾਮ ਦੇਵਾਂਗੇ। Save and continue ਬਟਨ ਉੱਤੇ ਕਲਿਕ ਕਰੋ।
05:44 Allowed number of values ਵਿੱਚ, ਸਾਨੂੰ ਕੇਵਲ 1 ਚਾਹੀਦਾ ਹੈ। Save field settings ਉੱਤੇ ਕਲਿਕ ਕਰੋ।
05:52 ਇੱਥੇ ਹੋਰ ਕੋਈ ਸੈਟਿੰਗ ਨਹੀਂ ਹੈ। ਸੋ, ਅਸੀ ਹੇਠਾਂ Save settings ਉੱਤੇ ਕਲਿਕ ਕਰਾਂਗੇ।
05:59 ਇੱਕ ਵਾਰ ਫਿਰ ਤੋਂ Add field ਬਟਨ ਉੱਤੇ ਕਲਿਕ ਕਰੋ।
06:03 ਇਸ ਵਾਰ, Field type ਡਰਾਪਡਾਊਨ ਵਿੱਚ, List (text) ਆਪਸ਼ਨ ਨੂੰ ਚੁਣੋ।
06:09 Label field ਵਿੱਚ, ਅਸੀ Group Experience ਟਾਈਪ ਕਰਾਂਗੇ ਅਤੇ ਫਿਰ Save and continue ਬਟਨ ਉੱਤੇ ਕਲਿਕ ਕਰਾਂਗੇ।
06:16 ਇਸ Field type ਦੇ ਬਾਰੇ ਵਿੱਚ ਧਿਆਨ ਵਿੱਚ ਰੱਖਣ ਵਾਲੀ ਗੱਲਾਂ ਵਿਚੋਂ ਇਕ ਇਸ ਮੈਸੇਜ ਵਿੱਚ ਦਿੱਤੀ ਗਈ ਹੈ।
06:23 These settings impact the way the data is stored in the database and cannot be changed once data has been created.
06:32 ਇਹੀ ਕਾਰਨ ਹੈ ਕਿ ਅਸੀ ਪਲੈਨਿੰਗ ਉੱਤੇ ਜ਼ੋਰ ਪਾ ਰਹੇ ਹਾਂ।
06:37 ਇੱਥੇ ਆਪਣੀਆਂ ਵੈਲਿਊਜ ਜੋੜੋ- Beginner, Intermediate, Advanced, ਅਤੇ Expert
06:44 ਸਾਡਾ User Group ਬਹੁਤ ਆਸਾਨੀ ਨਾਲ ਇੱਕ ਤੋਂ ਜਿਆਦਾ ਵੈਲਿਊ ਨੂੰ ਉਨ੍ਹਾਂ ਉੱਤੇ ਲਾਗੂ ਕਰ ਸਕਦਾ ਹੈ।
06:51 Allowed number of values ਵਿੱਚ Limited ਨੂੰ Unlimited ਵਿੱਚ ਬਦਲੀਆਂ ਅਤੇ ਫਿਰ Save field settings ਉੱਤੇ ਕਲਿਕ ਕਰੋ।
07:01 ਹੁਣ Save settings ਉੱਤੇ ਕਲਿਕ ਕਰੋ।
07:04 ਇੱਥੇ ਸਾਡੇ ਕੋਲ ਜੋੜਨ ਲਈ ਇੱਕ ਹੋਰ field ਹੈ, ਜੋ ਕਿ Entity reference field ਹੈ ।
07:10 ਹੁਣ ਅਸੀ ਸਿਖਾਂਗੇ ਕਿ Entity Reference ਕੀ ਹੈ ਅਤੇ ਇਸ ਨੂੰ ਕਿਵੇਂ ਬਣਾਉਂਦੇ ਹਨ।
07:17 ਆਪਣੀ ਵੈੱਬਸਾਈਟ ਵਿੱਚ ਇੱਕ ਕਾਰਜ ਅਸੀ ਇਹ ਕਰਨਾ ਚਾਹੁੰਦੇ ਹਾਂ ਕਿ Events User Groups ਦੁਆਰਾ ਸਪੋਂਸਰ ਕੀਤੇ ਜਾ ਸਕਦੇ ਹਨ ਅਤੇ User Groups Events ਨੂੰ ਸਪੋਂਸਰ ਕਰ ਸਕਨ।
07:28 website ਵਿੱਚ ਇਹ ਬਹੁਤ ਹੀ ਆਮ ਜਿਹੀ ਗੱਲ ਹੈ, ਜਿੱਥੇ ਤੁਸੀ ਇਕੱਠੇ ਦੋ ਵੱਖ-ਵੱਖ ਕੰਟੈਂਟ ਨੂੰ ਲਿੰਕ ਕਰਨਾ ਚਾਹੁੰਦੇ ਹੋ।
07:35 Events User Groups ਦੁਆਰਾ ਸਪੋਂਸਰ ਕੀਤੇ ਜਾਂਦੇ ਹਨ। ਸੋ, ਅਸੀ User Group ਦੀ ਜਾਣਕਾਰੀ ਹਰ ਇੱਕ ਇਵੈਂਟ ਲਈ ਉਪਲੱਬਧ ਕਰਵਾਉਣਾ ਚਾਹੁੰਦੇ ਹਾਂ।
07:45 ਹੁਣ ਇਸਨੂੰ ਸੈੱਟ ਕਰੋ। Add field ਉੱਤੇ ਕਲਿਕ ਕਰੋ।
07:49 ਜੇਕਰ ਤੁਸੀ ਡੇਟਾਬੇਸ ਵਾਲੇ ਵਿਅਕਤੀ ਹੋ, ਤਾਂ ਤੁਸੀ ਇਨ੍ਹਾਂ ਨੂੰ ਡੇਟਾ ਵਿੱਚ many to many relationship ਦੇ ਰੂਪ ਵਿੱਚ ਪਛਾਣ ਕਰੋਗੇ।
07:57 Add a new field ਡਰਾਪਡਾਊਨ ਉੱਤੇ ਕਲਿਕ ਕਰੋ। ਇਸ ਵਾਰ, Reference ਦੇ ਹੇਠਾਂ Content ਨੂੰ ਚੁਣੋ।
08:04 Label ਫੀਲਡ ਵਿੱਚ, ਅਸੀ Events Sponsored ਟਾਈਪ ਕਰਾਂਗੇ ਅਤੇ ਫਿਰ Save and continue ਉੱਤੇ ਕਲਿਕ ਕਰੋ।
08:12 ਫਿਰ, ਸਾਨੂੰ Type of item to reference ਚੁਣਨ ਲਈ ਪੁੱਛਦਾ ਹੈ।
08:17 ਤੁਸੀ ਵੇਖ ਸਕਦੇ ਹੋ ਕਿ ਇੱਥੇ ਬਹੁਤ ਸਾਰੇ ਆਪਸ਼ੰਸ ਹਨ।
08:21 ਅਸੀ ਇਸਨੂੰ ਬਹੁਤ ਹੀ ਆਸਾਨ ਰੱਖਾਂਗੇ- Content ਚੁਣੋ।
08:26 Allowed number of values ਵਿੱਚ, Unlimited ਨੂੰ ਚੁਣੋ।
08:31 ਫਿਰ Save field settings ਉੱਤੇ ਕਲਿਕ ਕਰੋ।
08:34 ਇੱਥੇ Settings ਪੇਜ ਉੱਤੇ, ਅਸੀ ਚੁਣਾਗੇ , ਜੋ Content types User Groups ਦੁਆਰਾ ਸੰਦਰਭਿਤ ਕੀਤੇ ਗਏ ਹਨ।
08:42 ਅਸੀ Events Content type ਨੂੰ ਸੰਦਰਭਿਤ ਕਰ ਰਹੇ ਹਾਂ।
08:46 ਇੱਥੇ, ਜਦੋਂ ਮੈਂ ਇੱਕ ਇਵੈਂਟ ਜੋੜ ਰਿਹਾ ਹਾਂ, ਤਾਂ ਕੇਵਲ ਇਵੈਂਟਸ ਸਪੱਸ਼ਟ ਹੋਵੇਗਾ, ਜਦੋਂ ਮੈਂ Events title ਟਾਈਪ ਕਰਨਾ ਸ਼ੁਰੂ ਕਰਾਂਗਾ।
08:55 ਇਸੇ ਤਰ੍ਹਾਂ, ਸਾਨੂੰ ਯਕੀਨੀ ਕਰਨਾ ਹੈ ਕਿ ਅਸੀਂ ਇੱਥੇ ਠੀਕ Content Type ਨੂੰ ਚੁਣਿਆ ਹੈ।
09:01 Events ਚੁਣੋ ਅਤੇ Save settings ਉੱਤੇ ਕਲਿਕ ਕਰੋ।
09:05 ਹੁਣ, ਸਾਨੂੰ ਆਪਣੇ Events Content type ਵਿੱਚ ਇਸੇ ਤਰ੍ਹਾਂ ਕਰਨਾ ਹੈ।
09:10 Structure ਉੱਤੇ ਕਲਿਕ ਕਰੋ। ਫਿਰ Content types ਉੱਤੇ ਕਲਿਕ ਕਰੋ।
09:16 ਫਿਰ Events Content type ਲਈ Manage fields ਚੁਣੋ।
09:21 ਇੱਕ ਅਤੇ field ਜੋੜੋ। Add a new field ਡਰਾਪਡਾਊਨ ਵਿੱਚ, Content ਨੂੰ ਚੁਣੋ।
09:28 Label ਫੀਲਡ ਵਿੱਚ ਟਾਈਪ ਕਰੋ Event Sponsors
09:32 Save and continue ਉੱਤੇ ਕਲਿਕ ਕਰੋ।
09:34 Allowed number of values ਨੂੰ ਬਦਲੋ, Unlimited ਨੂੰ ਚੁਣੋ।
09:39 ਇਹ ਇਸਲਈ ਕਿਉਂਕਿ, ਇੱਕ ਤੋਂ ਜਿਆਦਾ User Group ਇਵੈਂਟ ਨੂੰ ਸਪੋਂਸਰ ਕਰ ਸਕਦੇ ਹਨ। ਹੁਣ Save field settings ਉੱਤੇ ਕਲਿਕ ਕਰੋ।
09:48 ਇਸ ਵਾਰ REFERENCE TYPE, ਦੇ ਹੇਠਾਂ User groups ਚੁਣੋ।
09:53 ਫਿਰ ਤੋਂ, ਇਹ ਇਸਲਈ ਕਿਉਂਕਿ ਅਸੀ Events Sponsors ਫੀਲਡ ਲਈ User Groups ਸੰਦਰਭਿਤ ਕਰ ਰਹੇ ਹਾਂ।
09:59 Save settings ਉੱਤੇ ਕਲਿਕ ਕਰੋ।
10:01 ਹੁਣ ਇਹ ਉਨ੍ਹਾਂ ਦੋ Content Types ਨੂੰ ਇਕੱਠੇ many to many relationship ਵਿੱਚ ਲਿੰਕ ਕਰਦਾ ਹੈ।
10:08 ਇਹ events sponsors ਅਤੇ ਕਿਸ User Group ਦੁਆਰਾ ਕੀ ਸਪੋਂਸਰ ਕੀਤਾ ਜਾ ਰਿਹਾ ਹੈ, ਇਸ ਉੱਤੇ ਆਧਾਰਿਤ ਹਨ।
10:16 ਇਸ ਦੇ ਨਾਲ ਅਸੀ ਟਿਊਟੋਰਿਲ ਦੇ ਅੰਤ ਵਿੱਚ ਪਹੁੰਚ ਗਏ ਹਾਂ। ਸੰਖੇਪ ਵਿੱਚ ,
10:22 ਇਸ ਟਿਊਟੋਰੀਅਲ ਵਿੱਚ ਅਸੀਂ User Group Content type ਬਣਾਉਣਾ
10:28 User Group ਫੀਲਡਸ ਨੂੰ ਜੋੜਨਾ ਅਤੇ Entity reference ਦੇ ਨਾਲ Content types ਨੂੰ ਕਨੈਕਟ ਕਰਨਾ ਸਿੱਖਿਆ।
10:40 ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ , ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
10:51 ਇਸ ਲਿੰਕ ਉੱਤੇ ਉਪਲੱਬਧ ਵੀਡੀਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰਾ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ।
10:58 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
11:07 ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
11:21 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ...

Contributors and Content Editors

Harmeet