Drupal/C2/Managing-Content/Punjabi

From Script | Spoken-Tutorial
Jump to: navigation, search
Time Narration
00:01 Managing Content ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰੀਅਲ, ਅਸੀ ਸਿਖਾਂਗੇ ਨਵਾਂ ਕੰਟੈਂਟ ਬਣਾਉਣਾ
00:11 * ਕੰਟੈਂਟ ਨੂੰ ਮੈਨੇਜ ਕਰਨਾ ਅਤੇ ਰਿਵੀਜਨ
00:15 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ
* ਉਬੰਟੂ ਆਪਰੇਟਿੰਗ ਸਿਸਟਮ
*  Drupal 8 ਅਤੇ
*  Firefox ਵੈਬ ਬਰਾਊਜਰ ਦੀ ਵਰਤੋ ਕਰ ਰਿਹਾ ਹਾਂ। 
00:25 ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ।
00:29 ਆਪਣੀ ਵੈਬਸਾਈਟ ਨੂੰ ਖੋਲੋ, ਜਿਸਨੂੰ ਅਸੀਂ ਪਹਿਲਾਂ ਹੀ ਬਣਾਇਆ ਹੈ।
00:33 ਹੁਣ ਅਸੀ ਸਿਖਾਂਗੇ ਕਿ ਨਵਾਂ ਕੰਟੈਂਟ ਕਿਵੇਂ ਬਣਾਉਂਦੇ ਹਨ।
00:37 ਅਸੀ ਆਪਣਾ ਪਹਿਲਾ Event ਜੋੜਾਂਗੇ। Content ਉੱਤੇ ਕਲਿਕ ਕਰੋ।
00:42 Add content ਉੱਤੇ ਕਲਿਕ ਕਰੋ ਅਤੇ Events ਚੁਣੋ।
00:46 ਅਸੀ ਕੁੱਝ ਚੀਜਾਂ ਦਿਖਾਉਣ ਲਈ ਸੈਂਪਲ Event ਸੈੱਟ ਕਰਾਂਗੇ ਜਿਸ ਨੂੰ ਅਸੀਂ ਸੈੱਟ ਕੀਤਾ ਹੈ।
00:52 ਮੈਂ Event Name ਫੀਲਡ ਵਿੱਚ DrupalCamp Cincinnati ਟਾਈਪ ਕਰਾਂਗਾ।
00:58 Event Description ਫੀਲਡ ਵਿੱਚ, This is the first DrupalCamp in the southern Ohio region ਟਾਈਪ ਕਰੋ।
01:07 ਧਿਆਨ ਦਿਓ ਕਿ Create New revision ਚੈਕ-ਬਾਕਸ ਇੱਥੇ ਆਨ(on) ਹੈ।
01:12 ਸੱਜੇ ਵੱਲ ਇੱਥੇ ਸਾਨੂੰ ਕੁੱਝ ਵੀ ਨਹੀਂ ਕਰਨਾਹੈ।
01:17 ਹੁਣ ਲਈ Event Logo ਨੂੰ ਖਾਲੀ ਛੱਡ ਦਿਓ।
01:21 ਲੇਕਿਨ ਅਸੀ ਇੱਕ Event Website ਚਾਹੁੰਦੇ ਹਾਂ।
01:24 ਸੋ, ਅਸੀ URL http://drupalcampcincinnati.org ਟਾਈਪ ਕਰਾਂਗੇ।
01:34 Link text ਵਿੱਚ, ਅਸੀ ਇਸਨੂੰ ਖਾਲੀ ਛੱਡਾਂਗੇ। ਡਿਸਪਲੇ ਹੀ ਅਸਲੀ URL ਹੋਵੇਗਾ। ਸੋ, ਹੁਣ ਲਈ ਅਸੀ ਇਹ ਕਰਾਂਗੇ।
01:44 ਜਦੋਂ ਅਸੀ Event Date ਉੱਤੇ ਕਲਿਕ ਕਰਦੇ ਹਾਂ ਤਾਂ, ਇੱਕ ਛੋਟਾ ਜਿਹਾ ਕਲੈਂਡਰ ਦਿੱਸਦਾ ਹੈ।
01:49 January 11th 2016 ਚੁਣੋ।
01:54 ਹੁਣ ਅਸੀ ਕੋਈ ਵੀ EVENT SPONSORS ਨਹੀਂ ਜੋੜ ਸਕਦੇ, ਕਿਉਂਕਿ ਸਾਡੇ ਕੋਲ ਕੋਈ ਵੀ User Groups ਸੈੱਟ ਨਹੀਂ ਹੈ।
02:01 Drupal ਦਾ ਇੱਕ ਹੋਰ ਮਹੱਤਵਪੂਰਣ ਫੀਚਰ Inline Entity Reference ਹੈ।
02:07 ਇਹ ਤੁਹਾਨੂੰ user groups ਜੋੜਨ ਦੀ ਆਗਿਆ ਦਿੰਦਾ ਹੈ। ਲੇਕਿਨ ਅਸੀ ਇਸਨੂੰ ਬਾਅਦ ਵਿੱਚ ਸਿਖਾਂਗੇ।
02:13 ਸਾਡੇ ਕੋਲ ਕੁੱਝ EVENT TOPICS ਹਨ। ਟਾਈਪ ਕਰੋ ‘I’ and select ‘Introduction to Drupal’ .
02:21 Add another item ਉੱਤੇ ਕਲਿਕ ਕਰੋ। ਇਸ ਵਾਰ ਅਸੀ ‘m ਟਾਈਪ ਕਰਾਂਗੇ।
02:27 ਧਿਆਨ ਦਿਓ ਕਿ ਸਾਰੇ ਵਿਸ਼ੇ ਜਿਨ੍ਹਾਂ ਵਿੱਚ m ਹੈ, ਦਿਖਣਗੇ।
02:32 ਸੋ Module Development ਚੁਣੋ। ਤੁਸੀ ਆਪਣੇ ਅਨੁਸਾਰ ਹੋਰ ਵਿਸ਼ੇ ਚੁਣ ਸਕਦੇ ਹੋ।
02:38 ਫਿਰ Save and publish ਉੱਤੇ ਕਲਿਕ ਕਰੋ।
02:41 ਇੱਥੇ ਸਾਡਾ DrupalCamp Cincinnati ਨੋਡ ਹੈ।
02:45 Title, Body, Event Website ਜੋ ਕਿ ਆਪਣੇ ਆਪ ਹੀ ਲਿੰਕ ਹੁੰਦੀ ਹੈ ਲੇਕਿਨ ਇਹ ਵਾਸਤਵ ਵਿੱਚ ਮੌਜੂਦ ਨਹੀਂ ਹੈ।
02:53 ਅਸੀ ਇਸਨੂੰ Event Date ਫਾਰਮੈਟ ਵਿੱਚ ਬਦਲਦੇ ਹਾਂ, ਜੇਕਰ ਅਸੀ ਚਾਹੁੰਦੇ ਹਾਂ।
02:58 ਇਹ taxonomy ਹੈ।
03:00 ਜੇਕਰ ਇਹ ਲਿੰਕ ਕਲਿਕ ਕੀਤਾ ਜਾਂਦਾ ਹੈ ਤਾਂ, ਹਰੇਕ ਸਿੰਗਲ ਇਵੈਂਟ Introduction to Drupal ਵਲੋਂ ਟੈਗ ਹੋਵੇਗਾ ਅਤੇ ਪ੍ਰਕਾਸ਼ਨ ਤਾਰੀਖ ਕ੍ਰਮ ਵਿੱਚ ਸੂਚੀਬੱਧ ਹੋਵੇਗਾ।
03:12 ਅਸੀਂ ਆਪਣਾ ਪਹਿਲਾ event node ਸਫਲਤਾਪੂਰਵਕ ਬਣਾ ਲਿਆ ਹੈ।
03:17 ਹੁਣ Shortcuts ਅਤੇ Add content ਉੱਤੇ ਕਲਿਕ ਕਰੋ ਅਤੇ ਇਸ ਸਮੇਂ ਆਪਣਾ User Group ਜੋੜੋ।
03:27 ਅਸੀ ਇਸਨੂੰ Cincinnati User Group ਕਹਾਂਗੇ।
03:31 User Group Description ਫੀਲਡ ਵਿੱਚ, ਟਾਈਪ ਕਰੋ: “This is the user group from the southern Ohio region based in Cincinnati” .
03:42 “We meet on the 3rd Thursday of every month” .
03:47 ਅਸੀ ਇੱਥੇ ਹੋਰ ਜਿਆਦਾ ਜਾਣਕਾਰੀ ਵੀ ਜੋੜ ਸਕਦੇ ਹਾਂ।
03.51 ਇਸ User Group ਲਈ URL ਹੈ: https colon slash slash groups dot drupal dot org slash Cincinnati .
04:03 ਇਹ ਹੁਣ ਨਾ-ਮੌਜੂਦ ਦੇ ਬਰਾਬਰ ਹੈ। ਲੇਕਿਨ, ਇਹ ਵਾਸਤਵ ਵਿੱਚ ਇਸ ਤਰ੍ਹਾਂ ਦਿਖੇਗਾ।
04:10 ਆਪਣੇ ਖੇਤਰ ਵਿੱਚ User Group ਪਤਾ ਕਰਨ ਦੇ ਲਈ, groups dot drupal dot org ਉੱਤੇ ਜਾਓ।
04:16 ਫਿਰ ਆਪਣੀ ਪਸੰਦ ਦੇ ਅਨੁਸਾਰ ਸਰਚ ਕਰੋ।
04:21 ਇੱਥੇ ਦੁਨੀਆ ਵਿੱਚ ਕਈ User Groups ਹਨ ।
04:25 Group Contact ਵਿੱਚ, ਟਾਈਪ ਕਰੋ: Drupal space Group ਅਤੇ Contact Email ਵਿੱਚ , ਟਾਈਪ ਕਰੋ: drupalgroup @ email . com .
04:38 ਧਿਆਨ ਦਿਓ ਕਿ ਇਹ ਠੀਕ ਫਾਰਮੈਟੇਡ email address ਹੋਣਾ ਚਾਹੀਦਾ ਹੈ, ਨਹੀਂ ਤਾਂ Drupal ਇਸਨੂੰ ਰੱਦ ਕਰ ਦੇਵੇਗਾ ।
04:46 ਇੱਥੇ ਮਲਟੀਪਲ ਆਪਸ਼ੰਸ ਵਿੱਚੋਂ Group Level ਚੁਣੋ।
04:50 ਅਤੇ, EVENTS SPONSORED ਵਿੱਚ, ਸਾਨੂੰ Event ਚੁਣਨਾ ਹੋਵੇਗਾ।
04:55 ਜੇਕਰ ਤੁਸੀ d ਕਰਦੇ ਹੋ, ਤਾਂ Drupal Camp Cincinnati ਡਰਾਪ-ਡਾਉਨ ਵਿੱਚ ਦਿਖਾਇਆ ਹੋਵੇਗਾ।
05:02 Save and Publish ਉੱਤੇ ਕਲਿਕ ਕਰੋ।
05:05 ਅਸੀਂ ਆਪਣਾ ਪਹਿਲਾ User Group ਸਫਲਤਾਪੂਰਵਕ ਬਣਾ ਦਿੱਤਾ ਹੈ।
05:09 ਹੁਣ ਅਸੀ ਆਪਣੇ ਕੰਟੈਂਟ ਨੂੰ ਮੈਨੇਜ ਕਰਨ ਦੇ ਬਾਰੇ ਵਿੱਚ ਸਿਖਾਂਗੇ।
05:13 ਜੇਕਰ ਅਸੀ Content ਉੱਤੇ ਕਲਿਕ ਕਰਦੇ ਹਾਂ, ਤਾਂ ਸਾਨੂੰ ਸਾਡੀ ਸਾਈਟ ਉੱਤੇ ਸਾਰੇ ਕੰਟੈਂਟ ਦੀ ਸੂਚੀ ਮਿਲੇਗੀ ।
05:19 ਇਹ ਕਿਵੇਂ Content type ਹੈ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਅਸੀ ਸਾਰੇ ਕੰਟੈਂਟ ਵੇਖ ਸਕਦੇ ਹਾਂ।
05:25 ਅਸੀ Publish status, Content type ਅਤੇ Title ਦੁਆਰਾ ਫਿਲਟਰ ਕਰ ਸਕਦੇ ਹਾਂ।
05:32 ਜੇਕਰ ਅਸੀ ਇੱਥੇ ‘W’ ਟਾਈਪ ਕਰਦੇ ਹਾਂ ਅਤੇ Filter, ਉੱਤੇ ਕਲਿਕ ਕਰਦੇ ਹਾਂ, ਸਾਨੂੰ ਕੇਵਲ ‘w’ ਨਾਲ ਸ਼ੁਰੂ ਹੋਣ ਵਾਲੇ ਨੋਡਸ ਪ੍ਰਾਪਤ ਹੋਣਗੇ।
05:41 Reset ਉੱਤੇ ਕਲਿਕ ਕਰੋ।
05:43 ਜੇਕਰ ਸਾਡੇ ਕੋਲ ਕਈ ਭਾਸ਼ਾਵਾਂ ਹਨ, ਅਸੀ ਹੋਰ ਭਾਸ਼ਾ ਵੀ ਚੁਣ ਸਕਦੇ ਹਾਂ।
05:49 ਇੱਕ ਵਾਰ ਸਾਨੂੰ ਸਾਡੀ ਸੂਚੀ ਪ੍ਰਾਪਤ ਹੋ ਜਾਂਦੀ ਹੈ, ਤਾਂ ਅਸੀ ਇੱਕ ਹੀ ਸਮੇਂ ਤੇ ਇੱਕ ਤੋਂ ਜਿਆਦਾ ਨੋਡ ਚੁਣ ਸਕਦੇ ਹਾਂ ਅਤੇ ਕੁੱਝ ਕਾਰਜ ਕਰ ਸਕਦੇ ਹਾਂ ਜਿਵੇਂ Delete, make Sticky, Promote , Publish ਆਦਿ।
06:04 ਸੋ ਮੈਂ Unpublish content ਚੁਣਾਗਾ ਅਤੇ Apply ਉੱਤੇ ਕਲਿਕ ਕਰੋ।
06:09 ਧਿਆਨ ਦਿਓ ਕਿ, ਮੇਰੇ ਦੁਆਰਾ ਚੁਣੇ ਗਏ ਨੋਡਸ Unpublished ਵਿੱਚ ਅਪਡੇਟ ਹੋ ਗਏ ਹਨ।
06:16 ਇਹ ਕੰਟੈਂਟ ਨੂੰ ਮੈਨੇਜ ਕਰਨ ਲਈ ਸਭ ਤੋਂ ਆਸਾਨ ਸਥਾਨ ਹੈ।
06:20 ਸਾਰੇ ਨੋਡਸ ਨੂੰ ਇੱਕ ਵਾਰ ਚੁਣ ਲਵੋ। Publish ਅਤੇ ਫਿਰ Apply ਉੱਤੇ ਕਲਿਕ ਕਰੋ।
06:28 ਇਸ ਨਾਲ ਕੋਈ ਫਰਕ ਨਹੀਂ ਪੈਂਦਾ ਜੇਕਰ ਕੁੱਝ ਪਹਿਲਾਂ ਤੋਂ ਹੀ ਪ੍ਰਕਾਸ਼ਿਤ ਹਨ। ਹੁਣ ਸਾਰਾ ਕੰਟੈਂਟ ਪ੍ਰਕਾਸ਼ਿਤ ਹੋ ਗਿਆ ਹੈ।
06:35 ਅਸੀ ਇੱਥੇ ਕਿਸੇ ਵੀ ਨੋਡ ਨੂੰ Edit ਜਾਂ Delete ਕਰ ਸਕਦੇ ਹਾਂ ਜਾਂ ਨੋਡਸ ਦੇ ਇੱਕ ਬੈਚ ਨੂੰ ਚੁਣ ਸਕਦੇ ਹਾਂ ਅਤੇ ਡਿਲੀਟ ਕਰ ਸਕਦੇ ਹਾਂ।
06:44 Drupal ਵਿੱਚ ਕੰਟੈਂਟ ਮੈਨੇਜ ਕਰਨਾ ਕਾਫ਼ੀ ਆਸਾਨ ਹੈ। ਟੂਲਬਾਰ ਵਿੱਚ Content ਲਿੰਕ ਉੱਤੇ ਕਲਿਕ ਕਰੋ ਅਤੇ ਇਹ ਤੁਹਾਨੂੰ ਇਸ ਪੇਜ ਉੱਤੇ ਲਿਆਉਂਦਾ ਹੈ।
06:54 ਉੱਤੇ ਦਿੱਤੇ ਗਏ ਟੈਬਸ ਦੀ ਵਰਤੋ ਕਰਕੇ, ਬਣਾਏ ਗਏ Comments ਨੂੰ ਅਸੀ ਮੈਨੇਜ ਕਰ ਸਕਦੇ ਹਾਂ।
07:00 ਅਤੇ ਕਿਸੇ ਵੀ file ਫੀਲਡ ਵਿੱਚ ਅਪਲੋਡ ਕੀਤੀਆਂ ਫਾਈਲਸ ਨੂੰ ਵੀ ਮੈਨੇਜ ਕਰ ਸਕਦੇ ਹਾਂ।
07:05 ਇਮੈਜ ਨੂੰ ਦੇਖਣ ਲਈ ਇਸ ਉੱਤੇ ਕਲਿਕ ਕਰੋ ਅਤੇ ਇਹ ਸਕਰੀਨ ਉੱਤੇ ਖੁਲੇਗੀ।
07:10 ਇਮੈਜ ਕਿੱਥੇ ਉਪਯੋਗਿਤ ਹੈ ਇਹ ਦੇਖਣ ਲਈ Places ਲਿੰਕ ਉੱਤੇ ਕਲਿਕ ਕਰੋ। ਇਹ ਸਾਨੂੰ ਨੋਡਸ ਦੀ ਸੂਚੀ ਦਿੰਦਾ ਹੈ ਜਿੱਥੇ ਫਾਈਲਸ ਦੀ ਵਰਤੋ ਕੀਤੀ ਗਈ ਹੈ।
07:20 ਅਸੀ Administration ਟੂਲਬਾਰ ਵਿੱਚ Content ਲਿੰਕ ਨਾਲ ਆਪਣੇ Content, Comments ਅਤੇ Files ਨੂੰ ਮੈਨੇਜ ਕਰ ਸਕਦੇ ਹਾਂ।
07:29 ਹੁਣ, ਆਪਣੇ ਨੋਡਸ ਵਿੱਚ ਇੱਕ ਕਮੈਂਟ ਜੋੜੋ।
07:33 ਮੈਂ ਇਹ ਕਮੈਂਟ ਜੋੜ ਰਿਹਾ ਹਾਂ - “Great Node ! Fantastic content . ” .
07:39 Save ਉੱਤੇ ਕਲਿਕ ਕਰੋ।
07:42 ਕਿਉਂਕਿ ਅਸੀ superuser ਦੇ ਰੂਪ ਵਿੱਚ ਲੌਗਿਨ ਕੀਤਾ ਹੈ, ਸਾਡੇ ਲਈ ਸਭ ਕੁੱਝ ਦਿੱਤਾ ਗਿਆ ਹੈ। ਸਾਨੂੰ ਵਾਸਤਵ ਵਿੱਚ ਕੁੱਝ ਵੀ ਨਹੀਂ ਕਰਨਾ ਹੈ।
07:50 ਜੇਕਰ ਤੁਸੀ ਕਮੈਂਟਸ ਨੂੰ ਮਨਜੂਰੀ ਲਈ ਸੈੱਟ ਕਰਦੇ ਹੋ, ਤਾਂ ਤੁਸੀ Content, Comments ਉੱਤੇ ਕਲਿਕ ਕਰ ਸਕਦੇ ਹੋ ਅਤੇ ਤੁਸੀ ਉਨ੍ਹਾਂ ਨੂੰ ਇੱਥੇ ਮੈਨੇਜ ਕਰਨ ਵਿੱਚ ਸਮਰੱਥਾਵਾਨ ਹੋਵੋਗੇ।
07:59 ਉਦਾਹਰਣ ਦੇ ਲਈ- comments ਨੂੰ ਪ੍ਰਕਾਸ਼ਿਤ ਕਰੋ ਜਾਂ ਉਨ੍ਹਾਂ ਨੂੰ ਇਸ ਸਕਰੀਨ ਤੋਂ ਡਿਲੀਟ ਕਰ ਦਿਓ।
08:05 Drupal ਵਿੱਚ, Content, Comments ਅਤੇ Files ਨੂੰ ਇੱਕ ਹੀ ਸਥਾਨ ਉੱਤੇ ਮੈਨੇਜ ਕੀਤਾ ਜਾ ਸਕਦਾ ਹੈ।
08:12 ਹੁਣ, node ਅਪਡੇਟ ਕਰੋ ਜਾਂ node ਵਿੱਚ ਬਦਲਾਵ ਕਰੋ ਅਤੇ ਵੇਖੋ ਕਿ Revisions ਕਿਵੇਂ ਕਾਰਜ ਕਰਦਾ ਹੈ।
08:20 Home page ਉੱਤੇ ਆਉਣ ਲਈ Home ਲਿੰਕ ਉੱਤੇ ਕਲਿਕ ਕਰੋ।
08:24 DrupalCamp Cincinnati ਵਿੱਚ Quick edit ਉੱਤੇ ਕਲਿਕ ਕਰੋ।
08:29 Node ਦੀ body ਵਿੱਚ ਕੁੱਝ ਹੋਰ ਜਿਆਦਾ content ਜੋੜਦੇ ਹਾਂ “There is another great camp in Columbus every October . ”
08:39 Save ਉੱਤੇ ਕਲਿਕ ਕਰੋ।
08:41 ਅਤੇ ਹੁਣ DrupalCamp Cincinnati ਉੱਤੇ ਕਲਿਕ ਕਰੋ ਅਤੇ ਤੁਸੀ Revisions ਨਾਮਕ ਨਵਾਂ ਟੈਬ ਵੇਖੋਗੇ।
08:49 Revisions ਉੱਤੇ ਕਲਿਕ ਕਰੋ ਅਤੇ ਤੁਸੀ ਵੇਖੋਗੇ ਕਿ admin ਨੇ ਇਸ node ਨੂੰ 2:37 ਉੱਤੇ ਅਪਡੇਟ ਕੀਤਾ ਹੈ ਅਤੇ ਇਹ Current version ਹੈ।
09:00 ਪੁਰਾਨਾ ਵਰਜਨ ਵੀ ਉਪਲੱਬਧ ਹੈ।
09:03 ਇਸ ਉੱਤੇ ਕਲਿਕ ਕਰਕੇ, ਅਸੀ ਪੁਰਾਣੇ ਵਰਜਨ ਨੂੰ ਵੇਖ ਸਕਦੇ ਹਾਂ ਜਿਸ ਵਿੱਚ ਦੂਜਾ ਪੈਰਾਗਰਾਫ ਨਹੀਂ ਹੈ।
09:09 ਵਾਪਸ ਜਾਣ ਲਈ Revisions ਉੱਤੇ ਕਲਿਕ ਕਰੋ। ਫਿਰ ਅਸੀ ਉਸ ਪੁਰਾਣੇ ਵਰਜਨ ਨੂੰ Revert ਜਾਂ Delete ਕਰ ਸਕਦੇ ਹਾਂ।
09:18 ਇੱਥੇ ਹੋਰ Modules ਹੈ, ਜੋ ਇਸਨੂੰ ਆਸਾਨ ਬਣਾਉਂਦੇ ਹਾਂ।
09:22 ਲੇਕਿਨ Drupal ਵਿੱਚ ਸਾਰਾ version control ਇਨ-ਬਿਲਟ ਹੁੰਦਾ ਹੈ। ਸੋ ਤੁਸੀ ਜਾਣ ਸਕਦੇ ਹੋ ਕਿ ਕਿਸਨੇ ਅਤੇ ਕਦੋਂ ਦਿੱਤੇ ਗਏ node ਵਿੱਚ ਬਦਲਾਵ ਕੀਤੇ ਹਨ ਅਤੇ ਤੁਸੀ ਵਾਪਸ revert ਕਰ ਸਕਦੇ ਹੋ, ਜਦੋਂ ਤੁਸੀ ਚਾਹੋ।
09:36 Drupal ਵਿੱਚ version control ਇਨ-ਬਿਲਟ ਹੁੰਦਾ ਹੈ ਅਤੇ ਇਹ ਬਹੁਤ ਹੀ ਮਦਦਗਾਰ ਹੁੰਦਾ ਹੈ।
09:41 ਇਸ ਦੇ ਨਾਲ ਅਸੀ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ। ਸੰਖੇਪ ਵਿੱਚ ,
09:47 ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ
*  contents ਬਣਾਉਣਾ
* contents  ਮੈਨੇਜ ਕਰਨਾ ਅਤੇ
*  Revisions ਕਰਨਾ
10:06 ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ, ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
10:16 ਇਸ ਲਿੰਕ ਉੱਤੇ ਉਪਲੱਬਧ ਵਿਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਉਨਲੋਡ ਕਰਕੇ ਵੇਖੋ।
10:23 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
10:32 ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
10:45 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ ...

Contributors and Content Editors

Harmeet