Drupal/C2/Installation-of-Drupal/Punjabi

From Script | Spoken-Tutorial
Jump to: navigation, search
Time Narration
00:01 Installation of Drupal ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਉਬੰਟੁ ਅਤੇ ਵਿੰਡੋਜ ਆਪਰੇਟਿੰਗ ਸਿਸਟਮ ਉੱਤੇ Drupal ਨੂੰ ਡਾਉਨਲੋਡ ਅਤੇ ਇੰਸਟਾਲ ਕਰਨਾ ਸਿਖਾਂਗੇ।
00:17 ਇਸ ਟਿਊਟੋਰਿਅਲ ਦੇ ਲਈ, ਤੁਹਾਡੇ ਕੋਲ ਵੈਬ ਤੋਂ ਨਵੇਂ ਵਰਜਨ ਨੂੰ ਇੰਸਟਾਲ ਕਰਨ ਲਈ ਇੰਟਰਨੈੱਟ ਕਨੈਕਸ਼ਨ ਹੋਣਾ ਚਾਹੀਦਾ ਹੈ ਜਾਂ ਤੁਹਾਡੇ ਕੋਲ ਲੋੜ ਮੁਤਾਬਿਕ ਲੋਕਲ ਫਾਈਲਸ ਹੋਣੀਆਂ ਚਾਹੀਦੀਆਂ ਹਨ।
00:30 ਤੁਹਾਡੇ ਕੋਲ ਮਸ਼ੀਨ ਹੋਣੀ ਚਾਹੀਦੀ ਹੈ ਜਿਸ ਉੱਤੇ ਉਬੰਟੁ ਲਿਨਕਸ ਜਾਂ ਵਿੰਡੋਜ ਆਪਰੇਟਿੰਗ ਸਿਸਟਮ ਇੰਸਟਾਲ ਹੋਵੇ।
00:38 ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ ਦੱਸੇ ਗਏ ਆਪਰੇਟਿੰਗ ਸਿਸਟਮ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ।
00:45 Drupal ਨੂੰ ਇੰਸਟਾਲ ਕਰਨ ਦੇ ਕਈ ਤਰੀਕੇ ਹਨ।
00:48 ਇਸ ਟਿਊਟੋਰਿਅਲ ਦੇ ਲਈ, ਮੈਂ Bitnami Drupal Stack ਦੀ ਵਰਤੋ ਕਰਾਂਗਾ, ਕਿਉਂਕਿ ਇੰਸਟਾਲ ਕਰਨ ਲਈ ਇਹ ਬਹੁਤ ਹੀ ਸਰਲ ਤਰੀਕਾ ਹੈ।
00:57 Bitnami Drupal Stack, ਨੂੰ ਇੰਸਟਾਲ ਕਰਨ ਲਈ ਤੁਹਾਨੂੰ
*  Intel x86 ਜਾਂ  compatible processor
01:05 * ਘੱਟ ਤੋਂ ਘੱਟ 256 MB RAM
01:08 * ਘੱਟ ਤੋਂ ਘੱਟ 150 MB hard drive ਸਪੇਸ ਅਤੇ
01:13 * TCP/IP protocol ਸਪੋਰਟ ਦੀ ਲੋੜ ਹੁੰਦੀ ਹੈ।
01:16 ਹੇਠਾਂ ਦਿੱਤੇ ਕੰਪੈਟੀਬਲ ਆਪਰੇਟਿੰਗ ਸਿਸਟੰਸ ਹਨ
01:20 * ਕੋਈ ਵੀ x86 ਲਿਨਕਸ ਆਪਰੇਟਿੰਗ ਸਿਸਟਮ
01:24 ਕੋਈ ਵੀ 32 - bit ਆਪਰੇਟਿੰਗ ਸਿਸਟਮ ਜਿਵੇਂ ਕਿ ਵਿੰਡੋਜ ਵਿਸਟਾ, ਵਿੰਡੋਜ 7, ਵਿੰਡੋਜ 8, ਵਿੰਡੋਜ 10, ਵਿੰਡੋਜ ਸਰਵਰ 2008 ਜਾਂ ਵਿੰਡੋਜ ਸਰਵਰ 2012 .
01:41 ਕੋਈ ਵੀ OS X ਆਪਰੇਟਿੰਗ ਸਿਸਟਮ x86 .
01:46 ਆਪਣੇ ਪਸੰਦੀਦਾ ਵੈਬ ਬਰਾਉਜਰ ਨੂੰ ਖੋਲੋ ਅਤੇ ਦਿਖਾਏ ਗਏ URL ਉੱਤੇ ਜਾਓ।
01:53 ਹੇਠਾਂ ਸਕਰੋਲ ਕਰੋ ਅਤੇ ਵਿੰਡੋਜ ਅਤੇ ਲਿਨਕਸ ਆਪਰੇਟਿੰਗ ਸਿਸਟਮ ਲਈ ਇੰਸਟਾਲਰ ਵੇਖੋ।
02:01 ਤੁਹਾਨੂੰ ਆਪਣੇ ਆਪਰੇਟਿੰਗ ਸਿਸਟਮ ਦੇ ਅਨੁਸਾਰ ਇੰਸਟਾਲਰ ਚੁਣਨਾ ਹੈ।
02:06 ਜਿਵੇਂ ਕਿ ਮੈਂ ਲਿਨਕਸ ਯੂਜਰ ਹਾਂ, ਇਸਲਈ ਮੈਂ Linux ਇੰਸਟਾਲਰ ਚੁਣਾਗਾ।
02:11 ਜੇਕਰ ਤੁਸੀ ਵਿੰਡੋਜ ਯੂਜਰ ਹੋ, ਤਾਂ Windows ਲਈ Drupal ਇੰਸਟਾਲਰ ਚੁਣੋ।
02:17 ਇੱਥੇ ਅਸੀ Drupal ਦੇ ਵੱਖਰੇ ਵਰਜੰਸ ਵੇਖ ਸਕਦੇ ਹਾਂ।
02:22 ਜੇਕਰ ਤੁਸੀ ਸੁਨਿਸਚਿਤ ਨਹੀਂ ਕਰ ਪਾ ਰਹੇ ਕਿ ਕਿਸ ਵਰਜਨ ਨੂੰ ਡਾਊਨਲੋਡ ਕਰਨਾ ਹੈ ਤਾਂ, ਤੁਸੀ Recommended ਵਰਜਨ ਨੂੰ ਡਾਊਨਲੋਡ ਕਰ ਸਕਦੇ ਹੋ।
02:29 ਇਸ ਰਿਕਾਰਡਿੰਗ ਦੇ ਸਮੇਂ, Drupal 8.1.3 ਵਰਜਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
02:36 ਇਹ ਵੱਖਰਾ ਹੋ ਸਕਦਾ ਹੈ ਜਦੋਂ ਤੁਸੀ ਇਸਦਾ ਅਭਿਆਸ ਕਰ ਰਹੇ ਹੋਵੋਗੇ।
02:39 ਸੱਜੇ ਪਾਸੇ ਦੇ ਵੱਲ Download ਬਟਨ ਉੱਤੇ ਕਲਿਕ ਕਰੋ।
02:43 Bitnami ਵੈਬਸਾਈਟ ਵਿੱਚ ਅਕਾਊਂਟ ਬਣਾਉਣ ਲਈ ਇੱਕ ਪਾਪਅਪ ਵਿੰਡੋ ਖੁਲਦੀ ਹੈ।
02:50 ਹੁਣੇ ਲਈ “No thanks” ਉੱਤੇ ਕਲਿਕ ਕਰੋ।
02:53 ਤੁੰਰਤ ਹੀ ਇਹ ਇੰਸਟਾਲਰ ਨੂੰ ਡਾਊਨਲੋਡ ਕਰਨਾ ਸ਼ੁਰੂ ਕਰਦਾ ਹੈ। ਫਾਇਲ ਨੂੰ ਸੇਵ ਕਰਨ ਲਈ OK ਬਟਨ ਉੱਤੇ ਕਲਿਕ ਕਰੋ।
03:01 ਹੇਠਾਂ ਦਿੱਤੇ ਇੰਸਟਾਲੇਸ਼ਨ ਸਟੈੱਪਸ ਵਿੰਡੋਜ ਅਤੇ ਲਿਨਕਸ ਆਪਰੇਟਿੰਗ ਸਿਸਟਮ ਲਈ ਸਮਾਨ ਹੁੰਦੇ ਹਨ।
03:07 ਜੇਕਰ ਤੁਹਾਡੇ ਕੋਲ Bitnami installer ਫਾਈਲਸ ਹਨ, ਤਾਂ ਡਾਊਨਲੋਡ ਕਰਨ ਦੀ ਬਜਾਏ ਉਨ੍ਹਾਂ ਦਾ ਵਰਤੋ ਕਰੋ।
03:15 ਆਪਣੇ Downloads ਫੋਲਡਰ ਨੂੰ ਖੋਲੋ, ਜਿੱਥੇ ਇੰਸਟਾਲਰ ਫਾਈਲ ਡਾਊਨਲੋਡ ਹੋਈ ਹੈ।
03:20 ਇਸ ਇੰਸਟਾਲਰ ਫਾਈਲ ਨੂੰ ਚਲਾਉਣ ਦੇ ਲਈ, ਸਾਡੇ ਕੋਲ ਐਡਮਿਨ ਐਕਸੇਸ ਹੋਣਾ ਚਾਹੀਦਾ ਹੈ।
03:25 ਜੇਕਰ ਤੁਸੀ ਵਿੰਡੋਜ ਯੂਜਰ ਹੋ ਤਾਂ ਇੰਸਟਾਲਰ ਫਾਈਲ ਉੱਤੇ ਰਾਇਟ ਕਲਿਕ ਕਰੋ। ਅਤੇ ਫਿਰ Run as administrator ਵਿਕਲਪ ਚੁਣੋ।
03:33 ਜੇਕਰ ਤੁਸੀ ਲਿਨਕਸ ਯੂਜਰ ਹੋ ਤਾਂ, ਇੰਸਟਾਲਰ ਫਾਈਲ ਉੱਤੇ ਰਾਇਟ ਕਲਿਕ ਕਰੋ। ਅਤੇ Properties ਉੱਤੇ ਕਲਿਕ ਕਰੋ।
03:40 ਫਿਰ Permissions ਟੈਬ ਉੱਤੇ ਕਲਿਕ ਕਰੋ। ਅਤੇ Allow executing file as program ਵਿਕਲਪ ਦੇ ਚੈਕ-ਬਾਕਸ ਉੱਤੇ ਕਲਿਕ ਕਰੋl
03:48 ਵਿੰਡੋ ਨੂੰ ਬੰਦ ਕਰਨ ਲਈ Close ਬਟਨ ਉੱਤੇ ਕਲਿਕ ਕਰੋ।
03:52 ਹੁਣ, ਇੰਸਟਾਲਰ ਫਾਈਲ ਉੱਤੇ ਡਬਲ ਕਲਿਕ ਕਰੋ।
03:55 ਹੁਣ ਇੰਸਟਾਲੇਸ਼ਨ ਸ਼ੁਰੂ ਹੋ ਗਿਆ ਹੈ। Next ਉੱਤੇ ਕਲਿਕ ਕਰੋ।
04:01 ਇੱਥੇ ਅਸੀ ਕੌਂਪੋਨੈਂਟਸ ਨੂੰ ਚੁਣ ਸਕਦੇ ਹਾਂ ਜਿਨ੍ਹਾਂ ਨੂੰ ਅਸੀ ਇੰਸਟਾਲ ਕਰਨਾ ਚਾਹੁੰਦੇ ਹਾਂ ।
04:06 ਹਰ ਇੱਕ ਕੌਂਪੋਨੈਂਟ ਉੱਤੇ ਕਲਿਕ ਕਰੋ ਅਤੇ ਪਹਿਲਾਂ ਉਨ੍ਹਾਂ ਦੇ ਬਾਰੇ ਵਿੱਚ ਜਾਣਕਾਰੀ ਨੂੰ ਵਿਸਥਾਰ ਨਾਲ ਪੜ੍ਹੋ।
04:12 ਮੈਂ ਸਾਰੇ ਕੌਂਪੋਨੈਂਟਸ ਨੂੰ ਚੁਣ ਰਿਹਾ ਹਾਂ। Next ਬਟਨ ਉੱਤੇ ਕਲਿਕ ਕਰੋ।
04:18 ਇਸ ਵਿੰਡੋ ਵਿੱਚ, ਸਾਨੂੰ ਫੋਲਡਰ ਚੁਣਨਾ ਹੈ ਜਿੱਥੇ ਅਸੀ Drupal ਨੂੰ ਇੰਸਟਾਲ ਕਰਨਾ ਚਾਹੁੰਦੇ ਹਾਂ।
04:24 ਮੈਂ Home ਫੋਲਡਰ ਚੁਣਾਗਾ।
04:27 ਵਿੰਡੋਜ ਵਿੱਚ, ਇਹ ਡਿਫਾਲਟ ਰੂਪ ਵਲੋਂ C ਕਾਲਨ ਜਾਂ ਮੇਨ ਡਰਾਇਵ ਵਿੱਚ ਇੰਸਟਾਲ ਹੋਵੇਗਾ।
04:34 Next ਬਟਨ ਉੱਤੇ ਕਲਿਕ ਕਰੋ।
04:36 ਹੁਣ ਸਾਨੂੰ Drupal ਐਡਮਿਨ ਅਕਾਊਂਟ ਬਣਾਉਣਾ ਹੋਵੇਗਾ।
04:40 ਮੈਂ ਆਪਣਾ ਅਸਲੀ ਨਾਮ Priya ਟਾਈਪ ਕਰਾਂਗਾ। ਇਹ ਨਾਮ ਐਪਲੀਕੇਸ਼ਨ ਵਿੱਚ ਦਿਖਾਇਆ ਹੋਵੇਗਾ।
04:47 ਕਿਰਪਾ ਕਰਕੇ ਇੱਥੇ ਆਪਣਾ ਨਾਮ ਟਾਈਪ ਕਰੋ।
04:50 Email Address ਵਿੱਚ, ਮੈਂ priyaspoken@gmail.com ਟਾਈਪ ਕਰਾਂਗਾ।
04:56 ਕ੍ਰਿਪਾ ਕਰਕੇ ਆਪਣਾ ਸਹੀ ਈਮੇਲ ਐਡਰੇਸ ਟਾਈਪ ਕਰੋ।
05:00 ਹੁਣ, ਸਾਨੂੰ ਐਡਮਿਨਿਸਟਰੇਟਰ ਲਈ ਆਪਣਾ username ਅਤੇ password ਦੇਣਾ ਹੋਵੇਗਾ।
05:07 Login ਯੂਜਰਨੇਮ ਵਿੱਚ, ਮੈਂ admin ਟਾਈਪ ਕਰਾਂਗਾ।
05:11 Password ਵਿੱਚ, ਮੈਂ ਪਾਸਵਰਡ ਟਾਈਪ ਕਰਾਂਗਾ। ਪੁਸ਼ਟੀ ਲਈ ਪਾਸਵਰਡ ਨੂੰ ਦੁਬਾਰਾ ਟਾਈਪ ਕਰੋ।
05:17 ਤੁਸੀ ਆਪਣੇ ਅਨੁਸਾਰ ਕੋਈ ਵੀ ਲਾਗਿਨ ਨੇਮ ਜਾਂ ਪਾਸਵਰਡ ਟਾਈਪ ਕਰ ਸਕਦੇ ਹੋ।
05:22 Next ਬਟਨ ਉੱਤੇ ਕਲਿਕ ਕਰੋ।
05:24 ਲਿਨਕਸ ਵਿੱਚ, Apache ਲਈ ਡਿਫਾਲਟ ਲਿਸਨਿੰਗ ਪੋਰਟ 8080 ਹੈ ਅਤੇ MySQL ਲਈ ਇਹ 3306 ਹੈ।
05:34 ਵਿੰਡੋਜ ਵਿੱਚ, ਇਹ 80 ਅਤੇ 3306 ਹੈ।
05:39 ਜੇਕਰ ਇਹ ਪੋਰਟਸ ਪਹਿਲਾਂ ਤੋਂ ਹੀ ਕਿਸੇ ਹੋਰ ਐਪਲੀਕੇਸ਼ੰਸ ਦੁਆਰਾ ਉਪਯੋਗਿਤ ਹਨ ਤਾਂ ਇਹ ਵਰਤੋ ਕਰਨ ਲਈ ਹੋਰ ਵਿਕਲਪਿਕ ਪੋਰਟਸ ਦਾ ਸੰਕੇਤ ਦੇਵੇਗਾ।
05:47 ਮੈਂ ਪਹਿਲਾਂ ਤੋਂ ਹੀ ਆਪਣੀ ਮਸ਼ੀਨ ਵਿੱਚ MySQL ਇੰਸਟਾਲ ਕੀਤਾ ਹੈ। ਤਾਂ ਇਹ ਇੱਕ ਵਿਕਲਪਿਕ ਪੋਰਟਸ ਲਈ ਸੰਕੇਤ ਦੇਵੇਗਾ।
05:54 ਮੈਂ 3307 ਦੇਵਾਂਗਾ।
05:57 Next ਬਟਨ ਉੱਤੇ ਕਲਿਕ ਕਰੋ ।
05:59 ਹੁਣ ਸਾਨੂੰ ਆਪਣੀ Drupal ਸਾਈਟ ਲਈ ਨਾਮ ਦੇਣਾ ਹੈ। ਮੈਂ Drupal 8 ਨਾਮ ਟਾਈਪ ਕਰਾਂਗਾ।
06:06 ਤੁਸੀ ਆਪਣੇ ਅਨੁਸਾਰ ਕੋਈ ਵੀ ਨਾਮ ਦੇ ਸਕਦੇ ਹੋ।
06:10 Next ਬਟਨ ਉੱਤੇ ਕਲਿਕ ਕਰੋ।
06:12 ਇੱਥੇ, ਇਹ ਸਾਨੂੰ Bitnami Cloud Hosting ਲਈ ਪੁੱਛਦਾ ਹੈ। ਹੁਣ ਲਈ, ਮੈਨੂੰ ਇਹ ਨਹੀਂ ਚਾਹੀਦਾ ਹੈ।
06:19 ਇਸਲਈ, ਇਸਨੂੰ ਅਨਚੁਣਿਆ ਕਰਨ ਦੇ ਲਈ, ਚੈਕਬਾਕਸ ਉੱਤੇ ਕਲਿਕ ਕਰੋ।
06:23 ਫਿਰ Next ਬਟਨ ਉੱਤੇ ਕਲਿਕ ਕਰੋ।
06:26 Drupal ਹੁਣ ਇੰਸਟਾਲ ਲਈ ਤਿਆਰ ਹੈ। Next ਬਟਨ ਉੱਤੇ ਕਲਿਕ ਕਰੋ।
06:31 ਇੰਸਟਾਲੇਸ਼ਨ ਪੂਰਾ ਹੋਣ ਵਿੱਚ ਇਹ ਕੁੱਝ ਸਮਾਂ ਲਵੇਗਾ।
06:36 ਇੱਕ ਵਾਰ ਜਦੋਂ ਇੰਸਟਾਲੇਸ਼ਨ ਖ਼ਤਮ ਹੋ ਜਾਂਦਾ ਹੈ, ਤਾਂ ਸੁਨਿਸਚਿਤ ਕਰ ਲਵੋ ਕਿ Launch Bitnami Drupal Stack ਚੈਕਡ ਹੈ।
06:43 ਫਿਰ Finish ਬਟਨ ਉੱਤੇ ਕਲਿਕ ਕਰੋ।
06:46 Bitnami Drupal Stack ਕੰਟਰੋਲ ਵਿੰਡੋ ਆਪਣੇ ਆਪ ਹੀ ਖੁਲਦੀ ਹੈ।
06:51 ਸਾਰੀਆਂ ਚੱਲ ਰਹੀਆਂ ਸੇਵਾਵਾਂ ਨੂੰ ਦੇਖਣ ਲਈ Manage Servers ਉੱਤੇ ਕਲਿਕ ਕਰੋ।
06:56 ਇੱਥੇ ਅਸੀ ਵੇਖ ਸਕਦੇ ਹਾਂ ਕਿ ਹੁਣੇ MySQL Database ਅਤੇ Apache Web Server ਚੱਲ ਰਹੇ ਹਨ।
07:02 ਧਿਆਨ ਦਿਓ ਕਿ Drupal ਉੱਤੇ ਕੰਮ ਕਰਨ ਦੇ ਲਈ, ਸਾਨੂੰ database ਜਿਵੇਂ ਕਿ MySQL, PostgreSQL ਜਾਂ Oracle ਦੀ ਲੋੜ ਹੁੰਦੀ ਹੈ।
07:11 ਅਤੇ ਵੈੱਬ ਸਰਵਰ ਜਿਵੇਂ ਕਿ Apache ਜਾਂ Nginx
07:16 ਡਿਫਾਲਟ ਰੂਪ ਵਲੋਂ, Bitnami Drupal Stack, MySQL ਡੇਟਾਬੇਸ ਅਤੇ Apache ਵੈਬ ਸਰਵਰ ਦੇ ਨਾਲ ਆਉਂਦਾ ਹੈ।
07:23 ਕੰਟਰੋਲ ਵਿੰਡੋ ਉੱਤੇ ਵਾਪਸ ਜਾਂਦੇ ਹਾਂ।
07:26 ਅਸੀ ਉਪਯੁਕਤ ਬਟੰਸ ਉੱਤੇ ਕਲਿਕ ਕਰਕੇ ਸੇਵਾਵਾਂ ਨੂੰ start, stop ਅਤੇ restart ਕਰ ਸਕਦੇ ਹਾਂ।
07:33 ਹੁਣ Welcome ਟੈਬ ਉੱਤੇ ਕਲਿਕ ਕਰੋ ।
07:36 Drupal ਨੂੰ ਸ਼ੁਰੂ ਕਰਨ ਦੇ ਲਈ, ਸੱਜੇ ਵੱਲ Go to Application ਬਟਨ ਉੱਤੇ ਕਲਿਕ ਕਰੋ।
07:42 ਬਰਾਊਜਰ bitnami ਪੇਜ ਦੇ ਨਾਲ ਆਪਣੇ ਆਪ: ਖੁੱਲ ਜਾਂਦਾ ਹੈ।
07:46 ਹੁਣ, Access Drupal ਲਿੰਕ ਉੱਤੇ ਕਲਿਕ ਕਰੋ। ਅਸੀ ਆਪਣੀ Drupal ਵੈਬਸਾਈਟ ਉੱਤੇ ਆ ਗਏ ਹਾਂ।
07:54 ਧਿਆਨ ਦਿਓ ਕਿ ਵੈਬਸਾਈਟ ਦਾ ਨਾਮ Drupal 8 ਹੈ।
07:58 ਵੈਬਸਾਈਟ ਉੱਤੇ ਲਾਗਿਨ ਕਰਨ ਦੇ ਲਈ, ਉਪਰ ਸੱਜੇ ਵੱਲ Log in ਲਿੰਕ ਉੱਤੇ ਕਲਿਕ ਕਰੋ।
08:03 ਹੁਣ ਆਪਣਾ user name ਅਤੇ password ਟਾਈਪ ਕਰੋ, ਜਿਸਨੂੰ ਅਸੀਂ ਪਹਿਲਾਂ ਬਣਾਇਆ ਸੀ।
08:11 ਹੁਣ, Login ਬਟਨ ਉੱਤੇ ਕਲਿਕ ਕਰੋ।
08:14 ਐਡਰੇਸ ਬਾਰ ਵਿੱਚ, ਅਸੀ ਆਪਣੀ ਵੈਬਸਾਈਟ ਦੇ ਵੈਬ ਐਡਰੇਸ ਨੂੰ ਵੇਖ ਸਕਦੇ ਹਾਂ ।

http://localhost:8080/drupal/user/1 .

08:27 ਅਗਲੇ ਟਿਊਟੋਲਿਅਲ ਵਿੱਚ, ਅਸੀ /user/1 ਦੇ ਬਾਰੇ ਵਿੱਚ ਸਿਖਾਂਗੇ।
08:32 localhost ਦੇ ਬਜਾਏ, ਇਹ ਤੁਹਾਨੂੰ ਤੁਹਾਡੇ ਸਿਸਟਮ ਕੌਂਫੀਗਰੇਸ਼ਨ ਦੇ ਆਧਾਰ ਉੱਤੇ 127.0.0.1 ਵਿਖਾ ਸਕਦਾ ਹੈ ।
08:42 ਅਗਲੀ ਵਾਰ ਤੋਂ, ਅਸੀ ਇਸ ਵੈਬ ਐਡਰੇਸ ਦੀ ਵਰਤੋ ਕਰਕੇ Drupal ਨੂੰ ਐਕਸੇਸ ਕਰ ਸਕਦੇ ਹਾਂ।

localhost colon 8080 slash drupal ਜਾਂ localhost slash drupal ਜੇਕਰ Apache port 80 ਉੱਤੇ ਲਿਸਨਿੰਗ ਕਰ ਰਿਹਾ ਹੈ।

08:57 ਅੱਗੇ, ਵੇਖਦੇ ਹਾਂ ਕਿ Bitnami Drupal Stack ਕੰਟਰੋਲ ਵਿੰਡੋ ਨੂੰ ਐਕਸੇਸ ਕਿਵੇਂ ਕਰਦੇ ਹਨ।
09:03 ਜੇਕਰ ਤੁਸੀ ਲਿਨਕਸ ਯੂਜਰ ਹੋ, ਤਾਂ ਕ੍ਰਿਪਾ ਕਰਕੇ ਇਹਨਾਂ ਸਟੈਪਸ ਦਾ ਪਾਲਣ ਕਰੋ।
09:07 File browser ਉੱਤੇ ਜਾਓ।
09:10 ਫਿਰ ਖੱਬੇ ਸਾਇਡਬਾਰ ਵਿੱਚ, Places ਦੇ ਹੇਠਾਂ Home ਉੱਤੇ ਕਲਿਕ ਕਰੋ।
09:15 ਹੁਣ, ਸੂਚੀ ਵਿੱਚੋਂ drupal hyphen 8.1.3 hyphen 0 folder ਉੱਤੇ ਡਬਲ ਕਲਿਕ ਕਰੋ।
09:23 ਇੱਥੇ ਤੁਸੀ manager hyphen linux hyphen x64.run ਫਾਈਲ ਵੇਖੋਗੇ। ਇਸਨੂੰ ਖੋਲ੍ਹਣ ਲਈ ਇਸ ਉੱਤੇ ਡਬਲ ਕਲਿਕ ਕਰੋ ।
09:33 ਜੇਕਰ ਤੁਸੀ ਵਿੰਡੋਜ ਯੂਜਰ ਹੋ, ਤਾਂ Start Menu - > All Programs - > Bitnami Drupal Stack - > Bitnami Drupal Stack Manager ਟੂਲ ਉੱਤੇ ਜਾਓ।
09:44 Bitnami Drupal Stack ਕੰਟਰੋਲ ਵਿੰਡੋ ਖੁਲੇਗੀ।
09:48 ਜਦੋਂ ਵੀ ਤੁਸੀ Drupal ਖੋਲ੍ਹਦੇ ਹੋ ਤਾਂ, ਕ੍ਰਿਪਾ ਕਰਕੇ ਵੇਖ ਲਵੋ ਕਿ ਸਾਰੇ ਸਰਵਰ ਚੱਲ ਰਹੇ ਹਨ।
09:54 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
09:57 ਸੰਖੇਪ ਵਿੱਚ, ਇਸ ਟਿਊਟੋਲਿਅਲ ਵਿੱਚ, ਅਸੀਂ ਉਬੰਟੁ ਲਿਨਕਸ ਅਤੇ ਵਿੰਡੋਜ ਆਪਰੇਟਿੰਗ ਸਿਸਟਮ ਉੱਤੇ Drupal ਨੂੰ ਇੰਸਟਾਲ ਕਰਨ ਦੇ ਬਾਰੇ ਵਿੱਚ ਸਿੱਖਿਆ।
10:07 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਡਾਊਨਲੋਡ ਕਰੋ ਅਤੇ ਵੇਖੋ।
10:14 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
10:25 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT , ਮਨੁੱਖ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
10:36 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ . . .

Contributors and Content Editors

Harmeet