Drupal/C2/Creating-New-Content-Types/Punjabi

From Script | Spoken-Tutorial
Jump to: navigation, search
Time Narration
00:01 Creating New Content Types ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ
*  ਨਵਾਂ Content type ਬਣਾਉਣਾ ਅਤੇ 
*  Content type ਵਿੱਚ ਫੀਲਡਸ ਨੂੰ ਜੋੜਨਾ
00:15 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ
*  ਉਬੰਟੁ ਆਪਰੇਟਿੰਗ ਸਿਸਟਮ
*  Drupal 8 ਅਤੇ Firefox  ਵੈਬ ਬਰਾਊਜਰ ਦੀ ਵਰਤੋ ਕਰ ਰਿਹਾ ਹਾਂ। 
ਤੁਸੀ ਆਪਣੇ ਪੰਸਦ ਦਾ ਕੋਈ ਵੀ ਵੈਬ ਬਰਾਊਜਰ ਇਸਤੇਮਾਲ ਕਰ ਸਕਦੇ ਹੋ। 
00:29 ਆਪਣੀ ਵੈਬਸਾਈਟ ਨੂੰ ਖੋਲੋ, ਜਿਸਨੂੰ ਅਸੀਂ ਪਹਿਲਾਂ ਬਣਾਇਆ ਹੈ।
00:34 ਅਸੀ ਜਾਣਦੇ ਹਾਂ ਕਿ built-in Content types ਕੀ ਹੁੰਦਾ ਹੈ। ਕੁੱਝ ਕਸਟਮ Content types ਨੂੰ ਬਣਾਉਂਦੇ ਹਾਂ।
00:41 Content type ਦੀ ਜਾਣ ਪਹਿਚਾਣ ਯਾਦ ਕਰੋ।
00:45 ਅਸੀਂ body ਵਿੱਚ ਸਭ ਕੁੱਝ ਸਮਾਨ ਕਰਨਾ ਨਹੀਂ ਸਿੱਖਿਆ ਸੀ।
00:49 ਹੁਣ ਅਸੀ ਸਿਖਾਂਗੇ ਕਿ ਕਸਟਮ Content type ਨੂੰ ਕਿਵੇਂ ਬਣਾਉਣਾ ਹਨ।
00:55 ਅਸੀ ਇੱਕ Events Content type ਬਣਾਵਾਂਗੇ, ਜੋ ਕਿ ਦੁਨੀਆ ਦੇ ਸਾਰੇ Drupal ਇਵੈਂਟਸ ਨੂੰ ਟ੍ਰੈਕ ਕਰੇਗਾ।
01:02 ਸਭ ਤੋਂ ਪਹਿਲਾਂ, ਪੇਪਰ ਉੱਤੇ ਬਣਾਉਂਦੇ ਹਾਂ ਕਿ ਇਸ Content type ਲਈ ਸਾਨੂੰ ਕਿੰਨ੍ਹਾਂ fields ਨੂੰ ਕੈਪਚਰ ਕਰਨ ਦੀ ਜ਼ਰੂਰਤ ਹੈ।
01:09 ਇਸਨੂੰ Drupal ਵਿੱਚ ਬਣਾਉਣ ਤੋਂ ਪਹਿਲਾਂ, ਸਾਰੇ ਨਵੇਂ Content types ਲਈ ਇਹ ਇੱਕ ਬਹੁਤ ਹੀ ਵਧੀਆ ਅਭਿਆਸ ਹੈ।
01:16 Field Name, Field Type, ਅਤੇ Purpose ਲਈ ਕਾਲੰਸ ਦੇ ਨਾਲ ਟੇਬਲ ਬਣਾਓ।
01:23 ਸਾਰੇ Drupal nodes ਦੇ Title ਅਤੇ Body ਫੀਲਡਸ ਹਨ, ਜੋ ਡਿਫਾਲਟ ਰੂਪ ਵਲੋਂ ਪਰਿਭਾਸ਼ਿਤ ਹਨ।
01:29 Event Name ਇਸ ਇਵੈਂਟ ਦੀ ਅਨੋਖੇ ਰੂਪ ਵਲੋਂ ਪਹਿਚਾਣ ਕਰਨ ਦੇ ਲਈ Title ਫੀਲਡ ਹੋ ਸਕਦਾ ਹੈ।
01:36 Event Description ਕੁੱਝ ਪਲੇਨ ਟੈਕਸਟ ਦੇ ਵੇਰਵੇ ਨੂੰ ਪ੍ਰਦਾਨ ਕਰਨ ਲਈ Body ਫੀਲਡ ਹੋ ਸਕਦਾ ਹੈ।
01:43 ਇੱਕ Event Logo ਇਵੈਂਟ ਦੇ ਕਿਸੇ ਵੀ ਵਿਸ਼ੇਸ਼ ਲੋਗੋ ਨੂੰ ਦਿਖਾਉਣ ਲਈ ਇੱਕ Image ਹੈ।
01:50 ਸਾਨੂੰ Date’’’ ਟਾਈਪ ਦੇ Event Date ਦੀ ਜ਼ਰੂਰਤ ਹੈ, ਜੋ ਇਵੈਂਟ ਦੇ ਸ਼ੁਰੂ ਹੋਣ ਅਤੇ ਸਮਾਪਤ ਹੋਣ ਦੀ ਤਾਰੀਖ ਨੂੰ ਦਰਸਾਉਂਦਾ ਹੈ।
01:58 ਇਵੈਂਟ ਦੀ ਇੱਕ ਵੱਖ Event Website ਹੋ ਸਕਦੀ ਹੈ, ਜੋ ਇਸ Content type ਵਿੱਚ ਦਿਖਾਇਆ ਜਾਣ ਵਾਲਾ URL ਲਿੰਕ ਹੈ।
02:07 ਅਸੀ ਇਸ ਟਿਊਟੋਰੀਅਲ ਵਿੱਚ ਕੇਵਲ ਇਹਨਾਂ ਪੰਜ ਫੀਲਡਸ ਨੂੰ ਵੇਖਾਂਗੇ। ਬਾਅਦ ਵਿੱਚ ਅਸੀ ਇਹਨਾਂ ਦੋ ਫੀਲਡਸ ਦੇ ਬਾਰੇ ਵਿੱਚ ਸਿਖਾਂਗੇ।
02:17 ਹਰ ਇੱਕ ਇਵੈਂਟ ਇੱਕ User Group ਦੁਆਰਾ ਸਪੋਂਸਰ ਕੀਤਾ ਜਾਵੇਗਾ। User Group ਦੂਜਾ Content type ਹੈ, ਜਿਸਨੂੰ ਅਸੀ ਅਗਲੇ ਟਿਊਟੋਰੀਅਲ ਵਿੱਚ ਬਣਾਵਾਂਗੇ।
02:27 ਦੋ ਭਿੰਨ content types ਦੇ ਦੋ nodes, Entity Reference field ਦੀ ਵਰਤੋ ਕਰਕੇ drupal ਵਿੱਚ ਲਿੰਕਡ ਹਨ।
02:35 ਇੱਕ Event Topic Taxonomy field ਹੈ, ਜਿਸਦੀ ਵਰਤੋ ਵੱਖਰੇ keywords ਦੇ ਅਨੁਸਾਰ ਇਵੈਂਟਸ ਨੂੰ ਸ਼੍ਰੇਣੀਬੱਧ ਕਰਨ ਲਈ ਕੀਤੀ ਜਾਂਦੀ ਹੈ।
02:44 ਹੁਣ Structure ਉੱਤੇ ਕਲਿਕ ਕਰੋ ਅਤੇ ਫਿਰ Content types. ਉੱਤੇ ਕਲਿਕ ਕਰੋ ।
02:50 ਇਹ ਸਾਡੇ ਦੋ ਬੁਨਿਆਦੀ Content types. ਹਨ।
02:53 ਨੀਲੇ ਰੰਗ ਦੇ Add content type ਬਟਨ ਉੱਤੇ ਕਲਿਕ ਕਰੋ।
02:57 ਅਸੀ ਆਪਣੇ ਨਵੇਂ Content type ਨੂੰ Events ਦੇ ਰੂਪ ਵਿੱਚ ਬੁਲਾਵਾਂਗੇ।
03:02 ਅਤੇ Description ਵਿੱਚ, ਅਸੀ ਟਾਈਪ ਕਰਾਂਗੇ This is where we track all the Drupal events from around the world.
03:11 ਤੁਸੀ ਆਪਣੇ ਅਨੁਸਾਰ ਇੱਥੇ ਕੁੱਝ ਵੀ ਟਾਈਪ ਕਰ ਸਕਦੇ ਹੋ।
03:15 ਇਹ Description Content type ਪੇਜ ਵਿੱਚ ਦਿਖਾਇਆ ਹੋਵੇਗਾ।
03:20 ਤੁਸੀ ਵੇਖੋਗੇ ਕਿ Drupal ਇਸਨੂੰ Machine name ਦਿੰਦਾ ਹੈ। ਇੱਥੇ ਅਸੀ ਵੇਖ ਸਕਦੇ ਹਾਂ ਕਿ ਇਸਦਾ ਨਾਮ events ਹੈ।
03:28 Machine name ਮੂਲ ਰੂਪ ਵਲੋਂ ਡੇਟਾਬੇਸ ਵਿੱਚ ਟੇਬਲ ਦਾ ਨਾਮ ਹੈ, ਜਿਸਨੂੰ Drupal ਕੰਟੈਂਟ ਲਈ ਅਸਾਇਨ ਕਰਦਾ ਹੈ।
03:36 Submission form settings ਵਿੱਚ, Title ਦੇ ਸਥਾਨ ਉੱਤੇ Event Name ਲਿਖੋ।
03:43 Publishing options ਵਿੱਚ, Create new revision ਉੱਤੇ ਚੈਕਮਾਰਕ ਕਰੋ।
03:49 ਇਸਦਾ ਮਤਲਬ ਹੈ ਕਿ ਜਦੋਂ ਹਰ ਵਾਰ node ਐਡਿਟ ਕੀਤਾ ਜਾਂਦਾ ਹੈ, ਤਾਂ ਇੱਕ ਨਵਾਂ ਵਰਜਨ ਬਣਾਇਆ ਜਾਵੇਗਾ।
03:55 ਬਾਕੀ ਸੈਟਿੰਗਸ ਨੂੰ ਛੱਡ ਦਿਓ, ਜਿਵੇਂ ਉਹ ਹਨ। Display author and date information ਨੂੰ ਆਫ ਕਰ ਦਿਓ ।
04:02 ਇਹ ਇਸਦੇ ਲਈ ਮਤਵਪੂਰਣ ਨਹੀਂ ਹੈ। ਇੱਥੇ ਕੁੱਝ ਹੈ ਜੋ ਕਿ ਹਰ ਇੱਕ Content type ਲਈ ਸਿਫਾਰਿਸ਼ ਕੀਤਾ ਜਾਂਦਾ ਹੈ।
04:09 Menu settings ਉੱਤੇ ਕਲਿਕ ਕਰੋ। Available menus ਦੇ ਹੇਠਾਂ, ਸਾਰੇ ਚੈਕ ਮੈਨਿਊਜ ਨੂੰ ਅਨਚੈਕ ਕਰੋ।
04:17 ਇਹ ਕੰਟੈਂਟ ਐਡਿਟਰ ਨੂੰ ਸਾਡੇ menu structure ਵਿੱਚ ਕਈ ਇਵੈਂਟਸ ਨੂੰ ਜੋੜਨ ਤੋਂ ਰੋਕੇਗਾ।
04:24 ਇਹ ਯਕੀਨੀ ਬਣਾਉਂਦਾ ਹੈ ਕਿ, ਬਾਕੀਆਂ ਨੂੰ ਸਾਡੇ ਮੈਨਿਊ ਆਇਟਮ ਵਿੱਚ ਇਵੈਂਟਸ ਨੂੰ ਜੋੜਨ ਦੀ ਆਗਿਆ ਨਹੀਂ ਹੈ।
04:31 ਜੇਕਰ ਅਸੀ ਬਾਅਦ ਵਿੱਚ event ਨੂੰ ਜੋੜਨਾ ਚਾਹੁੰਦੇ ਹਾਂ ਤਾਂ, ਅਸੀ ਆਪ ਹੀ ਇਸਨੂੰ ਕਰ ਸਕਦੇ ਹਾਂ।
04:37 Save and manage fields. ਉੱਤੇ ਕਲਿਕ ਕਰੋ।
04:40 ਇੱਕ ਵਾਰ ਜਦੋਂ ਸਾਡਾ Events Content type ਸੇਵ ਹੋ ਜਾਂਦਾ ਹੈ, ਤਾਂ ਅਸੀ Body ਫੀਲਡ ਵੇਖਾਂਗੇ।
04:45 ਸੱਜੇ ਵੱਲ Edit ਉੱਤੇ ਕਲਿਕ ਕਰੋ। ਅਤੇ Label ਦੇ ਸਥਾਨ ਉੱਤੇ Event Description ਲਿਖੋ।
04:55 ਹੇਠਾਂ Save settings ਬਟਨ ਉੱਤੇ ਕਲਿਕ ਕਰੋ।
04:59 ਅਸੀਂ Drupal ਵਿੱਚ ਆਪਣਾ ਪਹਿਲਾ Custom Content type ਬਣਾ ਦਿੱਤਾ ਹੈ।
05:04 ਇਸ ਸਮੇਂ ਇਹ ਕਾਫ਼ੀ ਸੀਮਿਤ ਹੈ। ਮੂਲ ਰੂਪ ਵਲੋਂ Title ਅਤੇ Body, ਜੋ ਕਿ basic page ਦੇ ਸਮਾਨ ਹੈ।
05:13 ਅਸੀ ਆਪਣੇ ਪੇਪਰ ਡਿਜਾਇਨ ਦੇ ਆਧਾਰ ਉੱਤੇ ਹੋਰ ਕਈ ਫੀਲਡਸ ਜੋੜਾਂਗੇ ਅਤੇ ਇਸਨੂੰ ਬਹੁਤ ਹੀ ਲਾਭਦਾਇਕ ਬਣਾਵਾਂਗੇ।
05:23 ਉੱਤੇ Add field ਬਟਨ ਉੱਤੇ ਕਲਿਕ ਕਰੋ ।
05:27 Select a field type ਡਰਾਪਡਾਊਨ ਵਿੱਚ, Image ਚੁਣੋ। Label field ਵਿੱਚ Event Logo ਟਾਈਪ ਕਰੋ।
05:36 Save and continue. ਉੱਤੇ ਕਲਿਕ ਕਰੋ।
05:39 ਜੇਕਰ ਅਸੀ ਚਾਹੁੰਦੇ ਹਾਂ ਤਾਂ Choose file ਬਟਨ ਉੱਤੇ ਕਲਿਕ ਕਰਕੇ, ਇੱਥੇ ਡਿਫਾਲਟ ਇਮੇਜ ਅਪਲੋਡ ਕਰ ਸਕਦੇ ਹਾਂ।
05:48 ਜੇਕਰ ਅਸੀ ਚਾਹੁੰਦੇ ਹਾਂ ਤਾਂ ਡਿਫਾਲਟ Alternative text ਜੋੜ ਸਕਦੇ ਹਾਂ।
05:54 ਅਸੀ ਹਰ ਇੱਕ event ਲਈ ਇੱਕ logo ਰੱਖਾਂਗੇ। Save field settings ਉੱਤੇ ਕਲਿਕ ਕਰੋ।
06:02 ਹੁਣ, ਸਾਨੂੰ Event logo field ਲਈ ਸਾਰੀਆਂ ਸੈਟਿੰਗਸ ਨੂੰ ਸੈੱਟ ਕਰਨਾ ਹੈ।
06:07 ਇਹਨਾਂ ਵਿਚੋਂ ਜ਼ਿਆਦਾਤਰ ਪ੍ਰਸੰਗਿਕ ਹਨ ਅਤੇ field type ਉੱਤੇ ਆਧਾਰਿਤ ਹਨ।
06:11 ਅਸੀ ਆਪਣੇ content editors ਲਈ ਇੱਥੇ ਕੁੱਝ help text ਜਾਂ ਕੁੱਝ instructions ਜੋੜ ਸਕਦੇ ਹਾਂ।
06:18 ਅਸੀ Required field ਬਾਕਸ ਨੂੰ ਵੀ ਚੈਕ ਕਰ ਸਕਦੇ ਹਾਂ। ਜਿਸਦਾ ਮਤਲੱਬ ਹੈ ਕਿ content item ਜਾਂ node ਸੇਵ ਨਹੀਂ ਹੈ, ਜਦੋਂ ਤੱਕ ਕਿ ਇੱਕ event logo ਜੁੜਿਆ ਹੈ।
06:30 ਅਸੀ ਫਾਈਲ ਐਕਟੈਂਸ਼ੰਸ ਨੂੰ ਬਦਲ ਸਕਦੇ ਹਾਂ, ਜਿਨ੍ਹਾਂ ਦੀ ਇੱਥੇ ਆਗਿਆ ਹੈ। ਇੱਥੇ bitmap ਨਾ ਜੋੜਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
06:38 file directory ਡਿਫਾਲਟ ਰੂਪ ਵਲੋਂ year ਅਤੇ month ਵਿੱਚ ਭਰੀ ਜਾਂਦੀ ਹੈ। ਲੇਕਿਨ ਅਸੀ ਇਸਨੂੰ ਬਦਲ ਸਕਦੇ ਹਾਂ, ਜੇਕਰ ਲੋੜ ਹੋਵੇ।
06:47 ਉਦਾਹਰਣ ਦੇ ਲਈ, ਤੁਹਾਡੇ ਕੋਲ ਇਮੇਜ ਦੇ ਨਾਲ ਕਈ Content types ਹਨ।
06:53 ਫਿਰ, ਤੁਸੀ prefix events ਜੋੜ ਸਕਦੇ ਹੋ, ਤਾਂਕਿ Events Content type ਦੀਆਂ ਸਾਰੀਆਂ ਇਮੇਜਸ ਇੱਕ ਫਾਇਲ ਡਾਇਰੈਕਟਰੀ ਵਿੱਚ ਹੋਣ।
07:04 Drupal ਸਾਨੂੰ ਇਸਨੂੰ ਆਪਣੇ ਅਨੁਸਾਰ ਨਾਮ ਦੇਣ ਦੀ ਆਗਿਆ ਦਿੰਦਾ ਹੈ। ਲੇਕਿਨ ਇਸਤੋਂ ਸੁਚੇਤ ਰਹਿਨਾ ਹੋਵੇਗਾ ਕਿਉਂਕਿ ਅਸੀ ਇਸਨੂੰ ਬਾਅਦ ਵਿੱਚ ਆਸਾਨੀ ਨਾਲ ਬਦਲ ਨਹੀਂ ਸਕਦੇ।
07:14 ਅਸੀ Maximum ਅਤੇ Minimum image resolution ਅਤੇ Maximum upload size ਨੂੰ ਵੀ ਸੈੱਟ ਕਰ ਸਕਦੇ ਹਾਂ।
07:21 ਇਸ ਵਿੱਚ ਬਦਲਾਵ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚੋ। ਕਲਪਨਾ ਕਰੋ ਕਿ ਤੁਸੀ 2 ਜਾਂ 3 ਮੇਗਾਪਿਕਸਲ ਦੀ ਇਮੇਜ ਅਪਲੋਡ ਕਰ ਰਹੇ ਹੋ।
07:28 ਤੁਸੀ ਆਪਣੇ wysiwyg ਐਡਿਟਰ ਦੀ ਵਰਤੋ ਕਰੋ। ਇਸਨੂੰ ਕੁੱਝ ਸੌ ਪਿਕਸਲ ਨਾਲ ਛੋਟਾ ਕਰੋ।
07:35 Drupal ਅਜੇ ਵੀ 2 ਮੇਗਾਪਿਕਸਲ ਇਮੇਜ ਲੋਡ ਕਰ ਰਿਹਾ ਹੈ ਅਤੇ ਇਹ ਵਾਸਤਵ ਵਿੱਚ ਨਿਰਾਸ਼ਾਜਨਕ ਗੱਲ ਹੋ ਸਕਦੀ ਹੈ।
07:41 ਇਹ ਹੋਰ ਵੀ ਖ਼ਰਾਬ ਹੋਵੇਗਾ, ਜੇਕਰ ਤੁਸੀ ਆਪਣੇ ਮੋਬਾਇਲ ਦੀ ਵਰਤੋ ਕਰ ਰਹੇ ਹੋ। ਅਤੇ ਡੇਟਾ ਪਲਾਨ ਉੱਤੇ ਅਚਾਨਕ ਹੀ ਤੁਸੀਂ 2 ਮੇਗਾਬਾਈਟ ਡਾਉਨਲੋਡ ਕਰ ਦਿੱਤਾ ਹੈ, ਉਸਨੂੰ ਡਾਉਨਲੋਡ ਕਰਨ ਦੀ ਜ਼ਰੂਰਤ ਨਹੀਂ ਸੀ।
07:51 ਯਕੀਨੀ ਕਰੋ ਕਿ, ਇਮੇਜਸ ਅਪਲੋਡ ਕਰਨ ਤੋਂ ਪਹਿਲਾਂ ਅਸੀਂ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਸੈੱਟ ਕੀਤਾ ਹੈ।
07:57 ਇਮੇਜ ਦਾ ਸਭ ਤੋਂ ਵੱਡਾ ਆਕਾਰ ਕਿੰਨਾ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਛੋਟਾ ਆਕਾਰ ਕਿੰਨਾ ਹੋਣਾ ਚਾਹੀਦਾ ਹੈ।
08:03 ਵਿਸ਼ੇਸ਼ ਤੌਰ ਤੇ Minimum Image resolution ਬਹੁਤ ਹੀ ਮਹੱਤਵਪੂਰਣ ਹੁੰਦਾ ਹੈ।
08:08 ਇਹ ਫੀਲਡ ਸਭ ਤੋਂ ਵੱਡੇ ਇਮੇਜ ਆਕਾਰ ਤੋਂ ਛੋਟਾ ਨਹੀਂ ਹੋਣਾ ਚਾਹੀਦਾ ਹੈ ਜਿਸਨੂੰ ਤੁਸੀ ਦਿਖਾਉਣਾ ਚਾਹੁੰਦੇ ਹੋ।
08:14 ਇਹ Drupal ਨੂੰ ਮੂਲ ਇਮੇਜ ਨਾਲੋਂ ਜਿਆਦਾ ਸਕੇਲਿੰਗ ਕਰਨ ਅਤੇ ਉਨ੍ਹਾਂ ਨੂੰ pixilated ਕਰਨ ਤੋਂ ਬਚਾਵੇਗਾ।
08:21 ਆਪਣੇ Maximum Image resolution ਨੂੰ 1000 x 1000 ਸੈੱਟ ਕਰੋl
08:26 ਆਪਣੇ Minimum Image resolution ਨੂੰ 100 x 100 ਸੈੱਟ ਕਰੋ।
08:31 ਫਿਰ Maximum upload size 80 kb ਰੱਖੋ।
08:36 Drupal ਇਮੇਜ ਨੂੰ 1000 by 1000 ਸਾਇਜ ਵਿੱਚ ਸ਼ਰਿੰਕ ਕਰੇਗਾ ਅਤੇ ਇਸਨੂੰ 80 kilo bytes ਦੀ ਬਣਾਵੇਗਾ।
08:44 ਅਤੇ ਜੇਕਰ ਨਹੀਂ ਕਰ ਸਕਦਾ ਤਾਂ, Drupal ਇਮੇਜ ਨੂੰ ਅਸਵੀਕਾਰ ਕਰੇਗਾ।
08:48 ਇਹ ਵਧੀਆ ਰਹੇਗਾ ਕਿ ਅਸੀ ਇਸਨੂੰ 600 by 600 pixels ਕਰੀਏ, ਜੋ ਕਿ ਇੱਕ ਉਚਿਤ ਆਕਾਰ ਹੁੰਦਾ ਹੈ।
08:56 ਅਸੀ Enable Alt field ਅਤੇ Alt field required ਚੈਕਬਾਕਸ ਨੂੰ ਚੈਕ ਕਰਾਂਗੇ।
09:02 ਫਿਰ Save settings. ਉੱਤੇ ਕਲਿਕ ਕਰੋ।
09:05 ਹੁਣ ਸਾਡੇ ਕੋਲ ਆਪਣੇ Content type ਲਈ Event Logo ਫੀਲਡ ਹੈ।
09:09 Add field ਉੱਤੇ ਕਲਿਕ ਕਰਕੇ ਹੋਰ ਫੀਲਡ ਨੂੰ ਜੋੜੋ।
09:12 Add a new field ਡਰਾਪਡਾਊਨ ਵਿੱਚ, Link ਨੂੰ ਚੁਣੋ। Label field ਵਿੱਚ, Event Website ਟਾਈਪ ਕਰੋ।
09:22 Save and continue. ਉੱਤੇ ਕਲਿਕ ਕਰੋ।
09:25 ਤੁਰੰਤ ਹੀ, ਸਾਨੂੰ Allowed number of values ਨਿਰਧਾਰਿਤ ਕਰਨ ਦਾ ਸੰਕੇਤ ਦਿੱਤਾ ਜਾਂਦਾ ਹੈ। ਅਸੀ ਇਸਨੂੰ 1 ਵੈਲਿਊ ਦੇਵਾਂਗੇ ।
09:34 Save Field Setting ਉੱਤੇ ਕਲਿਕ ਕਰੋ। ਇੱਕ ਵਾਰ ਫਿਰ ਤੋਂ ਇਹ ਸਕਰੀਨ ਸਾਨੂੰ ਸਾਡੇ Link field ਲਈ contextual ਸੈਟਿੰਗਸ ਦੇਵੇਗਾ।
09:43 Allowed Link type, ਦੇ ਹੇਠਾਂ ਸਾਡੇ ਕੋਲ ਆਪਸ਼ੰਸ ਹਨ
*  Internal links only , 
*  External links only  ਅਤੇ  Both internal and external links
09:54 ਹੁਣ, ਅਸੀ ਨਿਰਧਾਰਤ ਕਰ ਸਕਦੇ ਹਾਂ ਕਿ ਕੀ ਅਸੀ Allow link text ਨੂੰ Disabled, Optional ਜਾਂ Required ਬਣਾ ਰਹੇ ਹਾਂ।
10:04 ਹੁਣ ਲਈ ਅਸੀ ਇਸਨੂੰ Optional ਹੀ ਰੱਖਦੇ ਹਾਂ ਅਤੇ ਵੇਖਦੇ ਹਾਂ ਕਿ ਇਹ ਕਿਵੇਂ ਕਾਰਜ ਕਰਦਾ ਹੈ।
10:09 ਅੱਗੇ ਵਧੋ ਅਤੇ Save settings ਉੱਤੇ ਕਲਿਕ ਕਰੋ। ਫਿਰ ਤੋਂ Add field ਉੱਤੇ ਕਲਿਕ ਕਰੋ।
10:15 ਇਸ ਵਾਰ ਅਸੀ Date field ਚੁਨਾਗੇ।
10:20 Label ਵਿੱਚ Event Date ਟਾਈਪ ਕਰੋ।
10:24 Save and continue ਉੱਤੇ ਕਲਿਕ ਕਰੋ।
10:26 ਹੁਣੇ ਲਈ ਅਸੀ value 1 ਹੀ ਰੱਖਾਂਗੇ। Date type ਡਰਾਪਡਾਊਨ ਵਿੱਚ Date only ਆਪਸ਼ਨ ਚੁਣੋ।
10:34 Save field settings ਉੱਤੇ ਕਲਿਕ ਕਰੋ। ਫਿਰ ਤੋਂ ਸਾਨੂੰ contextual ਸੈਟਿੰਗਸ ਪੇਜ ਮਿਲਦਾ ਹੈ।
10:43 ਇੱਥੇ, Default date ਨੂੰ Current date ਵਿੱਚ ਬਦਲੋ।
10:47 Save settings. ਉੱਤੇ ਕਲਿਕ ਕਰੋ ।
10:49 ਹੁਣ ਇੱਥੇ ਜੋੜਨ ਲਈ ਸਾਡੇ ਕੋਲ ਦੋ ਹੋਰ ਫੀਲਡਸ ਹਨ ਲੇਕਿਨ ਅਸੀ ਇਨ੍ਹਾਂ ਨੂੰ ਹੁਣੇ ਨਹੀਂ ਜੋੜ ਸਕਦੇ ਹਾਂ।
10:55 ਅਸੀ ਉਨ੍ਹਾਂ ਨੂੰ ਆਉਣ ਵਾਲੇ ਟਿਊਟੋਰੀਅਲਸ ਵਿੱਚ ਵੇਖਾਂਗੇ। ਇਸ ਦੇ ਨਾਲ ਅਸੀ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ।
11:03 ਸੰਖੇਪ ਵਿੱਚ, ਇਸ ਟਿਊਟੋਰੀਅਲ ਵਿੱਚ ਅਸੀਂ ਨਵੇਂ Content type ਨੂੰ ਬਣਾਉਣਾ ਅਤੇ Content type ਲਈ ਫੀਲਡਸ ਨੂੰ ਜੋੜਨ ਦੇ ਬਾਰੇ ਵਿੱਚ ਸਿੱਖਿਆ।
11:28 ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ, ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
11:39 ਇਸ ਲਿੰਕ ਉੱਤੇ ਉਪਲੱਬਧ ਵਿਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਉਨਲੋਡ ਕਰਕੇ ਵੇਖੋ ।
11:46 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
11:55 ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
12:09 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ...

Contributors and Content Editors

Harmeet