Digital-Divide/C2/Pre-Natal-Health-Care/Punjabi
From Script | Spoken-Tutorial
“Time” | “Narration” | |
00:06 | ਵਧਾਈ ਹੋਵੇ । ਕ੍ਰਿਪਾ ਕਰਕੇ ਬੈਠ ਜਾਓ । | |
00:10 | ਅਨੀਤਾ, ਤੁਹਾਡਾ ਪਿਛਲਾ ਓਪੋਇਮੈਂਟ ਕਦੋਂ ਸੀ ? | |
00:12 | ਲੱਗਭੱਗ 2 ਮਹੀਨੇ ਪਹਿਲਾਂ । | |
00:15 | ਹੁਣ, ਮੈਂ ਗਰਭ ਅਵਸਥਾ ਦੇ ਚੌਥੇ ਮਹੀਨੇ ਵਿੱਚ ਹਾਂ । | |
00:19 | ਗਰਭ ਅਵਸਥਾ ਦੀ ਹਾਲਤ ਵਿੱਚ ਨਿਯਮਤ ਜਾਂਚ ਕਰਵਾਉਣੀ ਜ਼ਰੂਰੀ ਹੈ । | |
00:23 | ਗਰਭ ਅਵਸਥਾ ਦੇ ਦੌਰਾਨ ਟੈਸਟ ਸੰਭਾਵਿਕ ਸਿਹਤ ਸਮੱਸਿਆਵਾਂ ਲਈ ਇੱਕ ਸੁਰੱਖਿਆ ਸੰਭਾਲ ਹੈ । | |
00:29 | ਇਹ ਟੈਸਟ ਗਰਭ ਅਵਸਥਾ ਦੇ ਦੌਰਾਨ ਹੋਣ ਵਾਲੀ ਪਰੇਸ਼ਾਨੀਆਂ ਨੂੰ ਘੱਟ ਕਰਨ ਵਿੱਚ ਸਹਾਇਕ ਹੋਣਗੇ । | |
00:33 | ਟੈਸਟਾਂ ਦੀ ਆਵ੍ਰੱਤੀ ਹਰ 3 ਮਹੀਨੇ ਵਿੱਚ ਹੋਣੀ ਚਾਹੀਦੀ ਹੈ ਅਤੇ ਇਹ ਗਰਭ ਅਵਸਥਾ ਦੇ ਆਖਰੀ ਮਹੀਨੇ ਵਿੱਚ ਹਫ਼ਤੇ ਦਰ ਹਫ਼ਤੇ ਹੋਣੀ ਚਾਹੀਦੀ ਹੈ । | |
00:41 | ਟੈਸਟ ਹੇਠ ਲਿਖੇ ਦੀ ਤਰ੍ਹਾਂ ਜਾਣਕਾਰੀ ਦਿੰਦੇ ਹਨ | |
00:43 | ਮਾਤਾ ਦੀਆਂ ਮਨੋਵਿਗਿਆਨਕ ਤਬਦੀਲੀਆਂ | |
00:46 | ਜਨਮ ਤੋਂ ਪਹਿਲਾਂ ਖ਼ੁਰਾਕ ਅਤੇ ਆਹਾਰ | |
00:48 | ਵਿਟਾਮਿਨਸ ਅਤੇ | |
00:50 | ਜੈਵਿਕ ਤਬਦੀਲੀ । | |
00:52 | ਇਹ ਮੇਰੇ ਲਈ ਪਹਿਲੀ ਵਾਰ ਹੈ ਅਤੇ ਮੈਂ ਇਸ ਸਭ ਦੇ ਲਈ ਨਵੀਂ ਹਾਂ । | |
00:55 | ਮੇਰੀ ਅਤੇ ਬੱਚੇ ਦੀ ਬਿਹਤਰ ਦੇਖਭਾਲ ਲਈ ਕ੍ਰਿਪਾ ਕਰਕੇ ਮੈਨੂੰ ਸਲਾਹ ਦਿਓ । | |
01:00 | Prenatal health care ਭਾਵ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਸਿਹਤ ਦੀ ਦੇਖਭਾਲ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
01:04 | ਇੱਥੇ, ਅਸੀਂ ਗਰਭ ਅਵਸਥਾ ਦੇ ਦੌਰਾਨ ਗਰਭਵਤੀ ਮਾਂ ਦੀ ਸਿਹਤ ਸੰਬੰਧੀ ਦੇਖਭਾਲ ਦੇ ਬਾਰੇ ਵਿੱਚ ਗੱਲ ਕਰਾਂਗੇ । | |
01:10 | ਮਾਂ ਦੀ ਸਿਹਤ ਪਹਿਲੀ ਅਤੇ ਸਭ ਤੋਂ ਮਹੱਤਵਪੂਰਣ ਗੱਲ ਹੈ । | |
01:14 | ਇਸ ਲਈ ਆਇਰਨ ਦੀ ਘਾਟ ਨੂੰ ਰੋਕਣਾ ਸਭ ਤੋਂ ਮਹੱਤਵਪੂਰਣ ਹੈ । | |
01:18 | ਗਰਭ ਅਵਸਥਾ ਦੇ ਦੌਰਾਨ ਗਰਭਵਤੀ ਮਾਂ ਨੂੰ ਆਇਰਨ ਨਾਲ ਭਰਪੂਰ ਭੋਜਨ ਲੈਣਾ ਚਾਹੀਦਾ ਹੈ । | |
01:23 | ਗਰਭ ਅਵਸਥਾ ਦੇ ਦੌਰਾਨ, ਸਰੀਰ ਵਿੱਚ ਜ਼ਿਆਦਾ ਖੂਨ ਦੀ ਲੋੜ ਹੁੰਦੀ ਹੈ । | |
01:27 | ਆਪਣੇ ਬੱਚੇ ਦੀ ਵਾਧੂ ਲੋੜ ਦੇ ਅਨੁਸਾਰ ਹੀਮੋਗਲੋਬਿਨ ਬਣਨ ਲਈ ਤੁਹਾਨੂੰ ਜ਼ਿਆਦਾ ਆਇਰਨ ਲੈਣ ਦੀ ਲੋੜ ਹੁੰਦੀ ਹੈ, | |
01:34 | ਇਸਲਈ ਤੁਹਾਨੂੰ ਆਇਰਨ ਨਾਲ ਭਰਪੂਰ ਭੋਜਨ ਲੈਣਾ ਚਾਹੀਦਾ ਹੈ ਜਿਵੇਂ | |
01:38 | ਹਰੀ ਸਬਜ਼ੀਆਂ, | |
01:40 | ਆਂਡੇ ਦੀ ਯੋਕ, | |
01:41 | ਸੁੱਕਾ ਮੇਵਾ, | |
01:42 | ਫਲੀਆਂ ਅਤੇ | |
01:43 | ਆਇਰਨ ਨਾਲ ਭਰਪੂਰ ਅਨਾਜ | |
01:46 | ਸੀਜ਼ੇਰੀਅਨ ਡਿਲਿਵਰੀ ਵਿੱਚ ਬਹੁਤ ਖਤਰੇ ਹੁੰਦੇ ਹਨ ਜਿਵੇਂ | |
01:50 | ਚੀਰੇ ਦੇ ਸਥਾਨ ‘ਤੇ ਲਾਗ ਲੱਗਣਾ ਅਤੇ | |
01:52 | ਖੂਨ ਦੀ ਕਮੀ, ਜੋ ਅਨੀਮਿਆ ਦਾ ਕਾਰਨ ਹੋ ਸਕਦਾ ਹੈ । | |
01:56 | ਗਰਭਵਤੀ ਔਰਤਾਂ ਦੇ ਲਈ ਨਾਰਮਲ ਡਿਲਿਵਰੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । | |
01:59 | ਇਹ ਸਹੀ ਡਿਲਿਵਰੀ ਤੋਂ ਪਹਿਲਾਂ ਦੀ ਦੇਖਭਾਲ ਅਤੇ ਸਿਹਤਮੰਦ ਭੋਜਨ ਲੈਣ ਨਾਲ ਹੀ ਸੰਭਵ ਹੈ । | |
02:04 | ਆਪਣੀ ਊਰਜਾ ਦਾ ਪੱਧਰ ਵਧਾਉਣ ਲਈ ਠੀਕ ਨਾਲ ਕਸਰਤ ਕਰਨਾ ਬਹੁਤ ਮਹੱਤਵਪੂਰਣ ਹੈ । | |
02:09 | ਕਸਰਤ ਨਾਲ ਪਿੱਠ ਦੀ ਸਮੱਸਿਆ ਵਿੱਚ ਆਰਾਮ ਮਿਲਦਾ ਹੈ, ਕਬਜ਼ ਘੱਟ ਹੁੰਦੀ ਹੈ ਅਤੇ ਤਣਾਅ ਤੋਂ ਵੀ ਛੁਟਕਾਰਾ ਮਿਲਦਾ ਹੈ । | |
02:16 | ਇਹ ਮਸ਼ੀਨ ਕੀ ਕਰਦੀ ਹੈ ? | |
02:18 | ਇਹ ਸੋਨੋਗਰਾਫੀ ਮਸ਼ੀਨ ਹੈ । | |
02:20 | ਇਹ ਬੱਚੇ ਦੀ ਸਿਹਤ ਅਤੇ ਵਿਕਾਸ ਨੂੰ ਜਾਂਚਣ ਲਈ ਵਰਤੀ ਜਾਂਦੀ ਹੈ । | |
02:25 | ਅਨੀਤਾ, ਲੇਟ ਜਾਓ ਤਾਂਕਿ ਮੈਂ ਤੁਹਾਨੂੰ ਸੋਨੋਗਰਾਫੀ ਦੀ ਮਹੱਤਤਾ ਦਿਖਾ ਸਕਾਂ । | |
02:30 | ਆਮਤੌਰ ‘ਤੇ ਸੋਨੋਗਰਾਫੀ ਗਰਭ ਅਵਸਥਾ ਦੇ 20 ਹਫ਼ਤਿਆ ਬਾਅਦ ਕੀਤੀ ਜਾਂਦੀ ਹੈ । | |
02:36 | ਸੋਨੋਗਰਾਫੀ ਦੀ ਵਰਤੋਂ ਹੇਠ ਲਿਖੇ ਦਾ ਪਤਾ ਲਗਾਉਣ ਵਿੱਚ ਹੁੰਦੀ ਹੈ - | |
02:37 | ਜੇਕਰ ਗਰਭਨਾਲ ਜਾਂ ਔਲ ਤੰਦੁਰੁਸਤ ਹੈ ਅਤੇ | |
02:40 | ਬੱਚਾ ਬੱਚੇਦਾਨੀ ਵਿੱਚ ਠੀਕ ਤਰ੍ਹਾਂ ਨਾਲ ਵੱਧ ਰਿਹਾ ਹੈ ਜਾਂ ਨਹੀਂ । | |
02:43 | ਇਹ ਬੱਚੇ ਦੇ ਜਨਮ ਦੇ ਸਮੇਂ ਘੱਟ ਭਾਰ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਪਤਾ ਲਗਾਉਣ ਵਿੱਚ ਮੱਦਦ ਕਰਦੀ ਹੈ । | |
02:48 | ਇਹ ਇੱਕ ਹੱਦ ਤੱਕ ਗਰਭਪਾਤ ਅਤੇ ਗਰਭਪਾਤ ਤੋਂ ਬਚਾਉਣ ਵਿੱਚ ਵੀ ਮੱਦਦ ਕਰਦੀ ਹੈ । | |
02:54 | ਗਰਭ ਅਵਸਥਾ ਦੇ ਦੌਰਾਨ ਉਚਿਤ ਦੇਖਭਾਲ ਲਈ ਹੇਠ ਲਿਖੀਆਂ ਗੱਲਾਂ ਮਹੱਤਵਪੂਰਣ ਹਨ - | |
02:58 | ਨਿਯਮਤ ਤੌਰ ਤੇ ਟੈਸਟ | |
03:00 | ਸੋਨੋਗਰਾਫੀ ਦੀ ਮਹੱਤਤਾ | |
03:02 | ਆਇਰਨ ਦੀ ਘਾਟ ਨੂੰ ਰੋਕਣਾ ਅਤੇ ਚੰਗਾ ਪੋਸ਼ਣ | |
03:05 | ਸੀਜ਼ੇਰੀਅਨ ਜਨਮ ‘ਤੇ ਜਾਣਕਾਰੀ | |
03:07 | ਕਸਰਤ ਦੀ ਮਹੱਤਤਾ | |
03:09 | ਧੰਨਵਾਦ ਡਾਕਟਰ ਐਨੀ ਜਾਣਕਾਰੀ ਦੇਣ ਦੇ ਲਈ । ਅਸੀਂ ਤੁਹਾਡੇ ਨਿਰਦੇਸ਼ਾਂ ਦਾ ਪਾਲਣ ਕਰਨ ਦਾ ਵਾਅਦਾ ਕਰਦੇ ਹਾਂ । | |
03:16 | ਗਰਭ ਅਵਸਥਾ ਦੇ ਦੌਰਾਨ ਚੰਗੀ ਦੇਖਭਾਲ ਦੇ ਲਈ, ਮੈਂ ਤੁਹਾਡੇ ਦੋਨਾਂ ‘ਤੇ ਮਾਨ ਕਰਦੀ ਹਾਂ । | |
03:20 | ਇਸਦੀ ਵਜ੍ਹਾਂ ਨਾਲ ਮਾਂ ਅਤੇ ਬੱਚਾ ਦੋਵੇਂ ਤੰਦੁਰੁਸਤ ਅਤੇ ਖੁਸ਼ ਹਨ । | |
03:24 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । ਗਰਭ ਅਵਸਥਾ ਦੇ ਦੌਰਾਨ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਨਾ ਅਤੇ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ ਯਾਦ ਰੱਖੋ । | |
03:32 | ਸੁਣਨ ਲਈ ਧੰਨਵਾਦ ਅਤੇ ਸੁਰੱਖਿਅਤ ਰਹੋ । | |
03:35 | ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
03:38 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
03:40 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
03:45 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
03:49 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
03:53 | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । | |
04:00 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
04:05 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
04:11 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ । | |
04:21 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । | |
04:25 | ਇਸ ਟਿਊਟੋਰਿਅਲ ਨੂੰ ਦੇਖਣ ਲਈ ਧੰਨਵਾਦ । | } |