Digital-Divide/C2/Oral-Dental-Hygiene-and-Care/Punjabi
From Script | Spoken-Tutorial
Time | Narration | |
00:02 | ਰਾਮੂ ਸਵੇਰੇ ਉੱਠਦਾ ਹੈ ਅਤੇ ਸਕੂਲ ਜਾਣ ਲਈ ਤਿਆਰ ਹੁੰਦਾ ਹੈ । | |
00:08 | ਉਹ ਨੀਂਦ ਵਿੱਚ ਹੁੰਦਾ ਹੈ ‘ਤੇ ਫਿਰ ਵੀ ਉਹ ਆਪਣਾ ਬੁਰਸ਼ ਲੈਂਦਾ ਹੈ, ਪੇਸਟ ਲਗਾਉਂਦਾ ਹੈ ਅਤੇ ਬੁਰਸ਼ ਕਰਨਾ ਸ਼ੁਰੂ ਕਰਦਾ ਹੈ । | |
00:15 | ਉਹ ਜਲਦੀ ਨਾਲ ਬੁਰਸ਼ ਕਰਦਾ ਹੈ ਕਿਉਂਕਿ ਉਸਨੂੰ ਸਕੂਲ ਜਾਣ ਦੀ ਜਲਦੀ ਹੁੰਦੀ ਹੈ । | |
00:20 | ਉਹ ਕੁੱਰਲਾ ਕਰਦਾ ਹੈ ਅਤੇ ਨਹਾਉਣ ਲਈ ਭੱਜਦਾ ਹੈ, ਅਤੇ ਤਿਆਰ ਹੋ ਜਾਂਦਾ ਹੈ । | |
00:25 | ਰਾਮੂ ਦੀ ਮਾਂ ਉਸਨੂੰ ਨਾਸ਼ਤੇ ਲਈ ਬੁਲਾਉਂਦੀ ਹੈ । | |
00:28 | ਰਾਮੂ ਨਾਸ਼ਤਾ ਕਰਦਾ ਹੈ । | |
00:31 | ਖਾਣਾ ਉਸਦੇ ਦੰਦਾਂ ਦੇ ਵਿੱਚ ਫਸ ਜਾਂਦਾ ਹੈ ਅਤੇ ਉਹ ਜ਼ੋਰ ਨਾਲ ਚੀਕਦਾ ਹੈ । | |
00:36 | ਮਾਂ ਉਸਨੂੰ ਪਾਣੀ ਦਿੰਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਸਕੂਲ ਜਲਦੀ ਜਾਓ ਕਿਉਂਕਿ ਉਸਨੂੰ ਪਹਿਲਾਂ ਹੀ ਦੇਰ ਹੋ ਗਈ ਹੈ । | |
00:43 | ਰਾਮੂ ਨੂੰ ਅਜੇ ਵੀ ਦਰਦ ਹੈ ਫਿਰ ਵੀ ਉਹ ਬੈਗ ਚੁੱਕ ਕੇ ਸਕੂਲ ਚਲਾ ਜਾਂਦਾ ਹੈ । | |
00:48 | ਉਹ ਰਸਤੇ ਵਿੱਚ ਆਪਣੇ ਦੋਸਤ ਨਾਲ ਮਿਲਦਾ ਹੈ । | |
00:51 | ਉਸ ਨੂੰ ਦਰਦ ਵਿੱਚ ਵੇਖਕੇ, ਉਸਦਾ ਦੋਸਤ ਸੁਰੇਸ਼, ਪੁੱਛਦਾ ਹੈ ਕੀ ਹੋਇਆ ? | |
00:56 | ਰਾਮੂ ਪੂਰੀ ਕਹਾਣੀ ਦੱਸਦਾ ਹੈ । | |
00:59 | ਸੁਰੇਸ਼, ਰਾਮੂ ਦੀ ਗੱਲ ਨੂੰ ਧੀਰਜ ਨਾਲ ਸੁਣਦਾ ਹੈ । | |
01:02 | ਫਿਰ ਉਹ ਉਸ ਨੂੰ ਇੱਕ ਦੰਦਾਂ ਦੇ ਡਾਕਟਰ ਅੰਕਲ ਦੇ ਬਾਰੇ ਵਿੱਚ ਦੱਸਦਾ ਹੈ ਜੋ ਉਸਦੇ ਗੁਆਂਢ ਵਿੱਚ ਰਹਿੰਦਾ ਹੈ । | |
01:07 | ਸੁਰੇਸ਼ ਰਾਮੂ ਨੂੰ ਸਕੂਲ ਦੇ ਬਾਅਦ ਉਸ ਨੂੰ ਦੰਦਾਂ ਦੇ ਡਾਕਟਰ ਅੰਕਲ ਦੇ ਕੋਲ ਲੈ ਜਾਣ ਦਾ ਵਾਅਦਾ ਕਰਦਾ ਹੈ । | |
01:13 | Digital divide ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
01:18 | ਇੱਥੇ ਅਸੀਂ ਦੰਦਾਂ ਨੂੰ ਤੰਦੁਰੁਸਤ ਰੱਖਣ ਦਾ ਇਲਾਜ, ਮੁਢਲੀ ਦੇਖਭਾਲ ਅਤੇ ਦੰਦਾਂ ਦੇ ਡਾਕਟਰ ਨਾਲ ਸਲਾਹ ਦੇ ਬਾਰੇ ਵਿੱਚ ਗੱਲ ਕਰਾਂਗੇ । | |
01:27 | ਸਕੂਲ ਤੋਂ ਵਾਪਸ ਆਕੇ ਸੁਰੇਸ਼ ਅਤੇ ਰਾਮੂ, ਦੰਦਾਂ ਦੇ ਇਲਾਜ ਵਾਲੇ ਇਸ ਟਿਊਟੋਰਿਅਲ ਨੂੰ ਦੇਖਣ ਲਈ ਧੰਨਵਾਦ । ਤਸਕ ਨਾਲ ਮਿਲਦੇ ਹਨ । | |
01:33 | ਦੰਦਾਂ ਦਾ ਡਾਕਟਰ ਰਾਮੂ ਦੇ ਦੰਦਾਂ ਦੀ ਜਾਂਚ ਕਰਦਾ ਹੈ ਅਤੇ ਉਸਨੂੰ ਦੱਸਦਾ ਹੈ ਕਿ ਉਸਦੇ ਦੰਦਾਂ ਵਿੱਚ ਇੱਕ ਛੋਟੀ ਸੀ ਕੈਵਿਟੀ ਹੈ । | |
01:39 | ਫਿਰ ਉਹ ਬੱਚਿਆ ਨੂੰ ਕੈਵਿਟੀ ਦੇ ਕਾਰਨ ਦੱਸਦਾ ਹੈ । | |
01:45 | * ਦੰਦਾਂ ਦੇ ਵਿੱਚ ਖਾਣਾ ਫਸ ਜਾਣਾ । | |
01:48 | * ਠੀਕ ਨਾਲ ਬੁਰਸ਼ ਨਾ ਕਰਨਾ । | |
01:52 | * ਕੋਲਡ ਡਰਿੰਕਸ ਜਿਨ੍ਹਾਂ ਵਿੱਚ ਸਿਟਰਿਕ ਐਸਿਡ ਦੀ % ਜ਼ਿਆਦਾ ਹੁੰਦੀ ਹੈ । | |
01:57 | ਫਿਰ ਦੰਦਾਂ ਦਾ ਡਾਕਟਰ ਇਸ ਤਰ੍ਹਾਂ ਦੇ ਦਰਦ ਤੋਂ ਬਚਣ ਲਈ ਸਾਵਧਾਨੀਆਂ ਦੱਸਦਾ ਹੈ । | |
02:04 | * ਮਿਨਰਲ ਅਤੇ ਕੈਲਸ਼ੀਅਮ ਨਾਲ ਭਰਪੂਰ ਖਾਣਾ ਖਾਓ । | |
02:08 | * ਆਪਣੇ ਦੰਦਾਂ ਨੂੰ ਠੀਕ ਨਾਲ ਬੁਰਸ਼ ਕਰੋ । | |
02:11 | * ਦਿਨ ਵਿੱਚ ਦੋ ਵਾਰ ਬੁਰਸ਼ ਕਰੋ । | |
02:14 | * ਹਰੇਕ ਵਾਰ ਖਾਣਾ ਖਾਣ ਦੇ ਬਾਅਦ ਕੁੱਰਲਾ ਕਰੋ । | |
02:17 | ਹਰ ਉਮਰ ਦੇ ਲੋਕਾਂ ਨੂੰ ਹਰ ਛੇ ਮਹੀਨੇ ਵਿੱਚ ਦੰਦਾਂ ਦੇ ਡਾਕਟਰ ਦੇ ਕੋਲ ਜਾਣਾ ਠੀਕ ਮੰਨਿਆ ਜਾਂਦਾ ਹੈ । | |
02:24 | ਦੰਦਾਂ ਦੇ ਡਾਕਟਰ ਦੇ ਕੋਲ ਜਾਓ । | |
02:25 | * ਜੇ ਦੰਦ ਇੱਕੋ-ਜਿਹੇ ਨਾ ਹੋਣ, ਮਿਲੇ ਹੋਏ ਜਾਂ ਅਗੜੇ-ਦੁਗੜੇ ਹੋਣ । | |
02:31 | * ਜੇ ਦੰਦਾਂ ਵਿੱਚ ਕੈਵਿਟੀਜ਼ ਦਾ ਪਤਾ ਲੱਗੇ । | |
02:34 | * ਜੇ ਦੰਦਾਂ ਵਿੱਚ ਗਰਮ ਜਾਂ ਠੰਡਾ ਲੱਗੇ | |
02:38 | * ਚਬਾਉਣ ਵਾਲੇ ਖੇਤਰ ਦੇ ਅੰਦਰ ਅਤੇ ਬਾਹਰ ਚੰਗੀ ਤਰ੍ਹਾਂ ਨਾਲ ਬੁਰਸ਼ ਕਰੋ | |
02:45 | * ਚੰਗਾ ਸਾਹ ਪਾਉਣ ਲਈ ਅਤੇ ਜੀਵਾਣੂਆਂ ਤੋਂ ਛੁਟਕਾਰਾ ਪਾਉਣ ਲਈ ਜੀਭ ਨੂੰ ਵੀ ਚੰਗੀ ਤਰ੍ਹਾਂ ਬੁਰਸ਼ ਕਰੋ । | |
02:53 | ਕੁਦਰਤੀ ਚੋਣ, ਮਿਸਵਾਕ (miswak) ਦਾਤਣ ਹੈ ਜੋ ਪੀਲੂ ਰੁੱਖ ਦੀ ਟਾਹਣੀ ਤੋਂ ਬਣਦੀ ਹੈ । | |
02:58 | * ਦਾਤਣ ਨੂੰ ਚਬਾਉਂਦੇ ਰਹਿਣ ਦੀ ਲੋੜ ਹੈ । | |
03:01 | * ਫਿਰ ਇਸ ਦਾਤਣ ਨੂੰ ਕੁਦਰਤੀ ਬੁਰਸ਼ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ । | |
03:06 | ਯਾਦ ਰੱਖੋ, ਆਪਣੇ ਦੰਦਾਂ ਦੀ ਦੇਖਭਾਲ ਕਰੋ, ਅਤੇ ਸਮੇਂ-ਸਮੇਂ ‘ਤੇ ਦੰਦਾਂ ਦੇ ਡਾਕਟਰ ਦੇ ਕੋਲ ਜਾਣਾ ਮੂੰਹ ਦੀ ਸਫਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ । | |
03:14 | ਸੁਣਨ ਲਈ ਧੰਨਵਾਦ ਅਤੇ ਸੁਰੱਖਿਅਤ ਰਹੋ । | |
03:17 | ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
03:21 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
03:24 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
03:29 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
03:35 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
03:38 | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । | |
03:46 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
03:51 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
03:57 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ । | |
04:21 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਇਸ ਟਿਊਟੋਰਿਅਲ ਨੂੰ ਦੇਖਣ ਲਈ ਧੰਨਵਾਦ । | } |