Digital-Divide/C2/Newborn-Child-Care/Punjabi

From Script | Spoken-Tutorial
Jump to: navigation, search
“Time” “Narration”
00:02 Newborn child care ਯਾਨੀ ਨਵਜੰਮੇ ਬੱਚੇ ਦੀ ਦੇਖਭਾਲ ਸੰਬੰਧੀ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਹੇਠ ਲਿਖੇ ਦੇ ਬਾਰੇ ਵਿੱਚ ਸਿੱਖਾਂਗੇ:-
00:09 ਨਵਜੰਮੇ ਬੱਚੇ ਦੀ ਦੇਖਭਾਲ ਕਿਵੇਂ ਕਰੀਏ
00:12 ਇੱਕ ਨਵੀਂ ਮਾਂ ਦੇ ਸਾਹਮਣੇ ਆਉਣ ਵਾਲੀਆਂ ਆਮ ਸਮੱਸਿਆਵਾਂ ਅਤੇ
00:15 ਉਨ੍ਹਾਂ ਦਾ ਹੱਲ ਕਿਵੇਂ ਕਰੀਏ
00:18 ਡਾਕਟਰ ਅੰਜਲੀ, ਅਨੀਤਾ ਦੇ ਘਰ ਵਿੱਚ ਦਾਖ਼ਲ ਜੋ ਜਾਂਦੀ ਹੈ ਅਤੇ ਉਸਦੇ ਨਵਜੰਮੇ ਬੱਚੇ ‘ਤੇ ਆਪਣੀ ਖੁਸ਼ੀ ਪ੍ਰਗਟ ਕਰਦੀ ਹੈ ।
00:25 ਡਾ.ਅੰਜਲੀ ਵੇਖਦੀ ਹੈ ਕਿ ਅਨੀਤਾ ਨੇ ਆਪਣੇ ਬੱਚੇ ਨੂੰ ਗਲਤ ਢੰਗ ਨਾਲ ਫੜਿਆ ਹੋਇਆ ਹੈ ।
00:30 ਉਹ ਅਨੀਤਾ ਨੂੰ ਬੱਚੇ ਨੂੰ ਫੜਦੇ ਸਮੇਂ ਸੁਚੇਤ ਰਹਿਣ ਨੂੰ ਕਹਿੰਦੀ ਹੈ ।
00:35 ਡਾ.ਅੰਜਲੀ ਵਿਖਾਉਂਦੀ ਹੈ ਕਿ ਬੱਚੇ ਦੇ ਸਿਰ ਨੂੰ ਕਿਵੇਂ ਸਹਾਰਾ ਦੇਣਾ ਚਾਹੀਦਾ ਹੈ ਅਤੇ ਕਿਵੇਂ ਫੜਨਾ ਚਾਹੀਦਾ ਹੈ
00:41 ਜਦੋਂ ਬੱਚੇ ਨੂੰ ਸਿੱਧਾ ਫੜਨਾ ਹੋਵੇ ਅਤੇ
00:43 ਜਦੋਂ ਹੇਠਾਂ ਮੰਜੇ ‘ਤੇ ਪਾਉਣਾ ਹੋਵੇ ।
00:45 ਡਾਕਟਰ, ਅਨੀਤਾ ਨੂੰ ਸਲਾਹ ਦਿੰਦੀ ਹੈ ਕਿ ਬੱਚੇ ਨੂੰ ਕਦੇ ਵੀ ਸਖ਼ਤੀ ਨਾਲ ਨਾ ਫੜੋ
00:51 ਅਨੀਤਾ ਡਾਕਟਰ ਨੂੰ ਕਹਿੰਦੀ ਹੈ ਕਿ ਉਸ ਲਈ ਇਹ ਸਭ ਕੁਝ ਨਵਾਂ ਹੈ ।
00:55 ਅਤੇ ਆਪਣੇ ਨਵਜੰਮੇ ਬੱਚੇ ਦੀ ਚੰਗੀ ਦੇਖਭਾਲ ਲਈ ਪੁੱਛਦੀ ਹੈ ।
01:02 ਡਾ.ਅੰਜਲੀ ਖੁਸ਼ੀ - ਖੁਸ਼ੀ ਸਹਿਮਤ ਹੋ ਜਾਂਦੀ ਹੈ ।
01:04 ਉਹ ਪਹਿਲੀ ਅਤੇ ਮਹੱਤਵਪੂਰਣ ਗੱਲ ਦੱਸਦੀ ਹੈ -
01:09 ਨਵਜੰਮੇ ਬੱਚਾ ਨੂੰ ਗੋਦ ਵਿਚ ਲੈਣ ਤੋਂ ਪਹਿਲਾਂ ਸਾਬਣ ਜਾਂ ਰਾਖ ਨਾਲ ਹੱਥ ਧੋਵੋ ।
01:15 ਛੋਟੇ ਬੱਚਿਆ ਵਿੱਚ ਅਜੇ ਵੀ ਸ਼ਕਤੀ ਦੀ ਸੁਰੱਖਿਆ ਪ੍ਰਣਾਲੀ ਦਾ ਨਿਰਮਾਣ ਨਹੀਂ ਹੋਇਆ ਹੈ ।
01:19 ਇਸ ਲਈ, ਉਹ ਲਾਗ ਲਈ ਸੰਵੇਦਨਸ਼ੀਲ ਹੁੰਦੇ ਹਨ।
01:24 ਅਨੀਤਾ ਡਾਕਟਰ ਨੂੰ ਪੁੱਛਦੀ ਹੈ, ”ਆਪਣੇ ਬੱਚੇ ਨੂੰ ਕਿੰਨੀ ਵਾਰ ਦੁੱਧ ਚੁੰਘਾਉਣਾ ਚਾਹੀਦਾ ਹੈ” ?
01:28 ਡਾਕਟਰ, ਅਨੀਤਾ ਨੂੰ ਦੱਸਦੀ ਹੈ ਕਿ ਨਵਜੰਮੇ ਬੱਚੇ ਨੂੰ ਹਰ 2 ਤੋਂ 3 ਘੰਟਿਆ ਵਿੱਚ ਦੁੱਧ ਚੁੰਘਾਉਣ ਦੀ ਲੋੜ ਹੁੰਦੀ ਹੈ ।
01:37 ਉਹ ਦੱਸਦੀ ਹੈ ਕਿ ਬੱਚੇ ਦੀ ਸਿਹਤ ਲਈ ਛਾਤੀ ਦਾ ਦੁੱਧ ਚੁੰਘਾਉਣਾ ਸਭ ਤੋਂ ਮਹੱਤਵਪੂਰਣ ਹੈ ।
01:43 ਅਤੇ ਬੱਚੇ ਦੇ ਪ੍ਰਤੀਰੋਧਕ ਸ਼ਕਤੀਆਂ ਦਾ ਵਿਕਾਸ ਲਈ ਮਹੱਤਵਪੂਰਣ ਹੈ ।
01:46 ਅਤੇ ਜੇ ਤੁਸੀਂ ਛਾਤੀ ਦਾ ਦੁੱਧ ਚੁੰਘਾ ਰਹੇ ਹੋ, ਤਾਂ ਬੱਚੇ ਨੂੰ ਹਰੇਕ ਛਾਤੀ 'ਤੇ 10-15 ਮਿੰਟ ਲਈ ਦੁੱਧ ਚੁੰਘਾਉਣ ਦਾ ਮੌਕਾ ਦਿਓ ।
01:56 ਫਿਰ, ਅਨੀਤਾ ਡਾਕਟਰ ਤੋਂ ਫਾਰਮੂਲਾ - ਫੀਡਿੰਗ ਭਾਵ ਮੂੰਹ ਤੋਂ ਖਿਲਾਉਣ ਦਾ ਤਰੀਕਾ ਪੁੱਛਦੀ ਹੈ ।
02:00 ਇਸਤਰੀ ਡਾਕਟਰ ਕਹਿੰਦੀ ਹੈ ਕਿ
02:02 ਜੇ ਤੁਸੀਂ ਆਪਣੇ ਬੱਚੇ ਨੂੰ ਉਦਾਹਰਣ ਲਈ ਦੁੱਧ ਦੀ ਚੋਣ ਦੇ ਰਹੀ ਹੋ ਤਾਂ ਬੱਚਾ ਇੱਕ ਸਮੇਂ ਵਿੱਚ ਲੱਗਭੱਗ 60 - 90 ਗਰਾਮ ਤੱਕ ਲੈ ਸਕਦਾ ਹੈ ।
02:14 ਫਿਰ ਅਨੀਤਾ ਡਾਕਟਰ ਤੋਂ ਪੁੱਛਦੀ ਹੈ ਕਿ ਉਹ ਆਪਣੇ ਬੱਚੇ ਨੂੰ ਕਦੋਂ ਅਤੇ ਕਿਵੇਂ ਨਹਾਈਏ ।
02:21 ਡਾਕਟਰ ਦੱਸਦੀ ਹੈ ਕਿ ਸ਼ੁਰੁਆਤੀ ਕੁੱਝ ਹਫਤਿਆਂ ਤੱਕ ਬੱਚਾ ਬਹੁਤ ਨਾਜ਼ੁਕ ਹੁੰਦਾ ਹੈ ।
02:28 ਉਹ ਕਹਿੰਦੀ ਹੈ ਕਿ ਉਹ ਬੱਚੇ ਨੂੰ ਉਸ ਸਮੇਂ ਤੱਕ ਗਿੱਲੇ ਕੱਪੜੇ ਨਾਲ ਪੂੰਝੋ ਜਦੋਂ ਤੱਕ
02:33 (a) ਗਰਭਨਾਲ ਜਾਂ ਨਾਡੁਆਂ ਨਾ ਨਿਕਲ ਜਾਵੇ
02:37 (b) ਕੱਟਿਆ ਹੋਇਆ ਜਖ਼ਮ ਨਾ ਭਰ ਜਾਵੇ
02:39 (c) ਪੂਰੀ ਤਰ੍ਹਾਂ ਨਾਲ ਧੁੰਨੀ ਨਾ ਭਰ ਜਾਵੇ ।
02:43 ਡਾਕਟਰ ਦੱਸਦੀ ਹੈ ਕਿ ਸ਼ੁਰੂਆਤੀ ਦਿਨਾਂ ਦੇ ਬਾਅਦ ਹਰ ਹਫਤੇ ਹਰ 2 ਤੋਂ 3 ਵਾਰ ਨਰਮ ਸਾਬਣ ਨਾਲ ਬੱਚੇ ਨੂੰ ਨਹਾਉਣਾ ਕਾਫੀ ਹੁੰਦਾ ਹੈ ।
02:53 ਇਹ ਬੱਚੇ ਦੇ ਪਹਿਲੇ ਸਾਲ ਦੇ ਦੌਰਾਨ ਜਾਰੀ ਰੱਖ ਸਕਦੇ ਹਾਂ ।
02:56 ਵਾਰ - ਵਾਰ ਨਹਾਉਣਾ ਚਮੜੀ ਨੂੰ ਖੁਸ਼ਕ ਬਣਾ ਸਕਦਾ ਹੈ ।
03:01 ਫਿਰ ਡਾ.ਅੰਜਲੀ ਵਿਖਾਉਂਦੀ ਹੈ ਕਿ ਬੱਚੇ ਦੇ ਕੁੱਝ ਨਿਸ਼ਾਨ ਹਨ ।
03:06 ਅਨੀਤਾ ਡਰ ਜਾਂਦੀ ਹੈ ।
03:08 ਉਹ ਡਾ.ਅੰਜਲੀ ਤੋਂ ਪੁੱਛਦੀ ਹੈ ਇਹਨਾਂ ਨਿਸ਼ਾਨਾਂ ਦੀ ਦੇਖਭਾਲ ਕਿਵੇਂ ਕਰੀਏ ।
03:13 ਡਾਕਟਰ ਦੱਸਦੀ ਹੈ ਕਿ ਇਹ ਨਿਸ਼ਾਨ ਗਿੱਲੇ ਡਾਇਪਰ ਦੇ ਕਾਰਨ ਹੁੰਦੇ ਹਨ ।
03:19 ਅੱਗੇ ਉਹ ਕਹਿੰਦੀ ਹੈ ਕਿ ਤੁਹਾਨੂੰ ਆਪਣੇ ਬੱਚੇ ਦਾ ਕੱਪੜੇ ਦਾ ਡਾਇਪਰ ਵਾਰ - ਵਾਰ ਅਤੇ ਮਲ ਤਿਆਗ ਦੇ ਬਾਅਦ ਜਿਨ੍ਹਾਂ ਜਲਦੀ ਹੋ ਸਕੇ ਬਦਲਣਾ ਚਾਹੀਦਾ ਹੈ ।
03:29 ਉਸ ਖੇਤਰ ਨੂੰ ਹਲਕੇ ਸਾਬਣ ਅਤੇ ਪਾਣੀ ਨਾਲ ਸਾਫ਼ ਕਰਕੇ, ਸੁੱਕਾ ਕਰੋ ।
03:34 ਫਿਰ ਨਮੀ ਰਹਿਤ ਰੱਖਣ ਲਈ ਬੱਚੇ ਨੂੰ ਥੋੜ੍ਹਾ ਪਾਊਡਰ ਲਗਾਓ ।
03:39 ਅੱਗੇ ਡਾਕਟਰ ਦੱਸਦੀ ਹੈ ਕਿ ਜੇ ਤੁਸੀਂ ਕੱਪੜੇ ਦਾ ਡਾਇਪਰ ਵਰਤ ਰਹੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਕੀਟਾਣੁਨਾਸ਼ਕ ਜਿਵੇਂ ਡੇਟਾਲ ਦੇ ਨਾਲ ਗਰਮ ਪਾਣੀ ਨਾਲ ਧੋਵੋ ।
03:49 ਇਹ ਵੀ ਚੰਗਾ ਵਿਚਾਰ ਹੈ ਕਿ ਦਿਨ ਵਿੱਚ ਕੁੱਝ ਸਮੇਂ ਲਈ ਬੱਚੇ ਨੂੰ ਬਿਨਾਂ ਡਾਇਪਰ ਦੇ ਰਹਿਣ ਦਿਓ ।
03:55 ਅਨੀਤਾ ਡਾ.ਅੰਜਲੀ ਦਾ ਧੰਨਵਾਦ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਹ ਇਸ ਗੱਲਾਂ ਦਾ ਧਿਆਨ ਰੱਖੇਗੀ ।
04:02 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
04:05 ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
04:09 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
04:12 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
04:18 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
04:25 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
04:29 ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ ।
04:39 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
04:44 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
04:53 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ ।
05:16 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
05:19 ਇਸ ਟਿਊਟੋਰਿਅਲ ਨੂੰ ਦੇਖਣ ਅਤੇ ਸੁਣਨ ਲਈ ਧੰਨਵਾਦ । }

Contributors and Content Editors

Navdeep.dav