Digital-Divide/C2/Model-Village-Hiware-Bazar/Punjabi
From Script | Spoken-Tutorial
“Time” | “Narration” | |
00:01 | ਮਾਡਲ ਵਿਲੇਜ਼ ਭਾਵ ਕਿ ਆਦਰਸ਼ ਪਿੰਡ: Hiware Bazar ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਦੇ ਬਾਰੇ ਵਿੱਚ ਸਿੱਖਾਂਗੇ | |
00:09 | 1. ‘Hiware Bazar’ ਦੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ | |
00:13 | 2. ‘Hiware Bazar’ ਦੀ ਅਸਲੀ ਜਾਂ ਰੀਅਲ ਹਾਲਤ ਅਤੇ | |
00:16 | 3. ਇਹਨਾਂ ਤਬਦੀਲੀਆਂ ਨੂੰ ਲਿਆਉਣ ਵਾਲੀ ਕਾਰਜ-ਪ੍ਰਣਾਲੀ | |
00:20 | ‘Hiware Bazar’ ਦੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ | |
00:24 | ‘Hiware Bazar’ ਦੇ ਲੋਕ ਖੇਤੀਬਾੜੀ ਲਈ ਵਰਖਾ ‘ਤੇ ਨਿਰਭਰ ਸਨ । | |
00:29 | ਮਿੱਟੀ ਦੇ ਭਾਰੀ ਨੁਕਸਾਨ ਨੇ ਜ਼ਮੀਨ ਦੀ ਗੁਣਵੱਤਾ ਨੂੰ ਖ਼ਰਾਬ ਕਰ ਦਿੱਤਾ ਸੀ । | |
00:35 | ਪੀਣ ਦਾ ਪਾਣੀ ਮੁਸ਼ਕਲ ਨਾਲ ਉਪਲੱਬਧ ਸੀ । | |
00:40 | ਉਨ੍ਹਾਂ ਦੇ ਕੋਲ ਸਮਰੱਥ ਚਾਰਾ ਨਹੀਂ ਸੀ । | |
00:44 | ਲੱਕੜਾਂ ਦਾ ਬਾਲਣ ਵੀ ਉਪਲੱਬਧ ਨਹੀਂ ਸੀ । | |
00:49 | ਇਹ ਬਹੁਤ ਸਾਰੀਆਂ ਸਾਮਜਿਕ ਸਮੱਸਿਆਵਾਂ ਦੀ ਅਗਵਾਈ ਕਰਦਾ ਹੈ ਜਿਵੇਂ ਕਿ:- | |
00:53 | ਬੇਰੁਜ਼ਗਾਰੀ । | |
00:55 | ਲੋਕਾਂ ਨੂੰ ਨੌਕਰੀ ਮਿਲਣਾ ਮੁਸ਼ਕਿਲ ਹੋ ਗਿਆ ਸੀ । | |
00:58 | ਤਬਾਦਲਾ | |
01:00 | ਲੋਕਾਂ ਨੇ ਪਿੰਡਾਂ ਤੋਂ ਤਬਾਦਲਾ ਕਰਨਾ ਸ਼ੁਰੂ ਕਰ ਦਿੱਤਾ ਸੀ । | |
01:03 | ਅਤੇ ਅਪਰਾਧ ਦਰ ਵਿੱਚ ਵਾਧਾ ਹੋਇਆ ਹੈ । | |
01:06 | ‘Hiware Bazar’ ਦੀ ਮੌਜੂਦਾ ਸਥਿਤੀ । | |
01:09 | ਪ੍ਰਤੀ ਵਿਅਕਤੀ ਦੀ ਆਮਦਨ 1995 ਵਿੱਚ 830 ਰੁਪਏ ਤੋਂ ਵੱਧ ਕੇ 2012 ਵਿੱਚ 30, 000 ਰੁਪਏ ਹੋ ਗਈ । | |
01:19 | ਪਿੰਡਾਂ ਵਿੱਚ 60 ਲੱਖਪਤੀ ਹਨ । | |
01:23 | ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਦੀ ਗਿਣਤੀ 1995 ਵਿੱਚ 168 ਤੋਂ 2012 ਵਿੱਚ ਕੇਵਲ 3 ਰਹਿ ਗਈ । | |
01:34 | ਉਸੀ ਦੌਰਾਨ, ਦੁੱਧ ਦਾ ਉਤਪਾਦਨ 150 ਲੀਟਰ ਤੋਂ ਵੱਧ ਕੇ 4000 ਲੀਟਰ ਹੋ ਗਿਆ । | |
01:43 | ਸਾਖਰਤਾ ਦਰ 30 % ਤੋਂ ਵੱਧ ਕੇ 95 % ਹੋ ਗਈ ਹੈ । | |
01:51 | ਅਪਰਾਧ ਦਰ ਕਾਫ਼ੀ ਹੇਠਾਂ ਆ ਗਿਆ ਹੈ । | |
01:54 | ਅਤੇ ਰੋਜ਼ਗਾਰ ਵਿੱਚ ਵਾਧਾ ਹੋਇਆ ਹੈ । | |
01:57 | ਉਹ ਕਾਰਜ-ਪ੍ਰਣਾਲੀ ਜਿਸਦੇ ਨਾਲ ਹਾਲਤ ਵਿੱਚ ਸੁਧਾਰ ਹੋਇਆ । | |
02:00 | ਪੰਜ ਧਾਰੀ ਪਹੁੰਚ ਜਾਂ ‘ਪੰਚਸੂਤਰੀ’ | |
02:05 | 1. ਮੁਫ਼ਤ ਸਵੈ-ਇੱਛਤ ਮਿਹਨਤ ਜਾਂ ‘ਸ਼ਰਮਦਾਨ’ | |
02:09 | 2. ਚਾਰਾਗਾਹ ‘ਤੇ ਪਾਬੰਦੀ ਜਾਂ ‘ਚਰਾਈ ਬੰਦੀ’ | |
02:14 | 3. ਦਰੱਖਤ-ਕੱਟਣ ‘ਤੇ ਪਾਬੰਦੀ ਜਾਂ ‘ਕੁਰਹੜ ਬੰਦੀ’ | |
02:19 | 4. ਸ਼ਰਾਬ ‘ਤੇ ਪ੍ਰਤੀਬੰਧ ਜਾਂ ‘ਨਸ਼ਾ ਬੰਦੀ’ | |
02:25 | 5. ਪਰਿਵਾਰ ਨਿਯੋਜਨ ਜਾਂ ‘ਕੁਟੁੰਬ ਨਿਯੋਜਨ’ | |
02:30 | ‘ਸ਼ਰਮਦਾਨ’ | |
02:32 | ਲੋਕਾਂ ਨੇ ਭਾਈਚਾਰੇ ਦੇ ਕਲਿਆਣ ਲਈ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ । | |
02:38 | ਪਿੰਡਾਂ ਦੇ ਲੋਕਾਂ ਨੇ ਇੱਕ ਕੰਮ ਦੀ ਰਣਨੀਤੀ ਤਿਆਰ ਕੀਤੀ । | |
02:42 | ਉਹ ਪਾਣੀ ਦੇ ਵਹਾਅ ਨੂੰ ਘੱਟ ਕਰਨ ਦੇ ਲਈ, ਪਹਾੜਾਂ ਦੇ ਨੇੜੇ ਚੈਕ ਡੈਮ ਬਣਾਉਣ ਦੇ ਲਈ ਇਕੱਠੇ ਹੁੰਦੇ ਹਨ । | |
02:50 | ਚੈਕ ਡੈਮ ਨੇ ਜ਼ਮੀਨ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕੀਤੀ ਅਤੇ ਮਿੱਟੀ ਦੀ ਕਮੀ ਨੂੰ ਘੱਟ ਕੀਤਾ । | |
02:58 | ‘ਚਰਾਈ ਬੰਦੀ’ | |
03:00 | ਪਸ਼ੂਆਂ ਦੀ ਜ਼ਿਆਦਾ ਚਰਾਈ ‘ਤੇ ਪਾਬੰਦੀ ਲਾਈ ਗਈ । | |
03:05 | ਜ਼ਿਆਦਾ ਚਰਾਈ ਰੇਗਿਸਤਾਨ ਅਤੇ ਮਿੱਟੀ ਦੀ ਕਮੀ ਦਾ ਕਾਰਨ ਬਣਦੀ ਹੈ । | |
03:12 | ਚਰਾਈ ‘ਤੇ ਪਾਬੰਦੀ - | |
03:14 | ਘਾਹ ਦਾ ਉਤਪਾਦਨ 1994 - 95 ਵਿੱਚ 200 ਟਨ ਤੋਂ 2001 - 2002 ਵਿੱਚ 5000 - 6000 ਟਨ ਤੋਂ ਵੀ ਜ਼ਿਆਦਾ ਹੋ ਗਿਆ । | |
03:30 | ‘ਕੁਰਹੜ ਬੰਦੀ’ | |
03:32 | ਦਰੱਖਤਾਂ ਦੇ ਕੱਟਣ ‘ਤੇ ਪਾਬੰਦੀ ਲਗਾਈ ਗਈ । | |
03:35 | ਦਰੱਖਤ, ਮਿੱਟੀ ਦੀ ਘਾਟ ਦੀ ਰੋਕਥਾਮ ਵਿੱਚ ਮੱਦਦ ਕਰਦੇ ਹਨ । | |
03:40 | ਮਿੱਟੀ ਦੀ ਘਾਟ ਜ਼ਮੀਨ ਨੂੰ ਖ਼ਰਾਬ ਕਰਦੀ ਹੈ ਅਤੇ ਇਸ ਲਈ ਖੇਤੀਬਾੜੀ ਕਰਨ ਲਈ ਜ਼ਮੀਨ ਘੱਟ ਰਹਿ ਜਾਂਦੀ ਹੈ । | |
03:47 | ਦਰੱਖਤ ਮੀਂਹ ਦੇ ਪਾਣੀ ਨੂੰ ਹੌਲੀ ਕਰਦੇ ਹਨ ਅਤੇ ਜ਼ਮੀਨ ਦੇ ਪੱਧਰ ਨੂੰ ਵਧਾਉਂਦੇ ਹਨ । | |
03:54 | ਦਰੱਖਤਾਂ ਦੀ ਰਹਿੰਦ-ਖੂਹੰਦ ਮਿੱਟੀ ਨੂੰ ਉਪਜਾਊ ਬਣਾਉਣ ਵਿੱਚ ਲਾਭਦਾਇਕ ਹੁੰਦੀ ਹੈ । | |
04:00 | ‘ਨਸ਼ਾ ਬੰਦੀ’ | |
04:02 | 22 ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਾ ਦਿੱਤਾ ਗਿਆ । | |
04:05 | ਤੰਬਾਕੂ ਅਤੇ ਸ਼ਰਾਬ ਦੇ ਸੇਵਨ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ । | |
04:10 | ਗ੍ਰਾਮ ਸਭਾ ਨੇ ਬੈਂਕਾਂ ਨਾਲ ਸਮਝੌਤਾ ਕਰ ਕੇ ਉਨ੍ਹਾਂ ਨੂੰ ਕਰਜ਼ਾ ਦਿਵਾਇਆ ਜਿਨ੍ਹਾਂ ਦੀਆਂ ਸ਼ਰਾਬ ਦੀਆਂ ਦੁਕਾਨਾਂ ਸੀ । | |
04:17 | ਅਪਰਾਧ ਦੀ ਦਰ ਘੱਟ ਹੋਈ । | |
04:20 | ਲੋਕ ਜ਼ਿਆਦਾ ਲਾਭਦਾਇਕ ਕੰਮਾਂ ਵਿੱਚ ਲੱਗੇ, ਜਿਸਦੇ ਨਾਲ ਭਾਈਚਾਰੇ ਦੀ ਬਹੁਤ ਮੱਦਦ ਹੋਈ । | |
04:26 | ‘ਕੁਟੁੰਬ ਨਿਯੋਜਨ’ | |
04:28 | ਪ੍ਰਤੀ ਪਰਿਵਾਰ ਇੱਕ ਬੱਚੇ ਦਾ ਸਖ਼ਤ ਨਿਯਮ ਲਾਗੂ ਕੀਤਾ ਗਿਆ ਸੀ । | |
04:33 | ਜਨਮ ਦਰ ਪ੍ਰਤੀ ਹਜ਼ਾਰ 11 ਘੱਟ ਹੋਈ । | |
04:39 | ਇਹ ਔਰਤਾਂ ਨੂੰ ਗਰਭ ਅਵਸਥਾ ਨਾਲ ਸਬੰਧਿਤ ਸਿਹਤ ਦੇ ਖਤਰਿਆ ਤੋਂ ਬਚਾਉਂਦਾ ਹੈ । | |
04:44 | ਪਰਿਵਾਰ ਨਿਯੋਜਨ ਨਾਲ ਬਾਲ ਮੌਤ ਦਰ ਵੀ ਘੱਟ ਹੁੰਦੀ ਹੈ । | |
04:49 | ਇਹ ਲੋਕਾਂ ਨੂੰ ਸਮਰੱਥ ਬਣਾਉਣ ਅਤੇ ਪਰਿਵਾਰ ਦੀ ਸਿੱਖਿਆ ਨੂੰ ਵਧਾਉਣ ਵਿੱਚ ਮੱਦਦ ਕਰਦਾ ਹੈ । | |
04:55 | ਪਰਿਵਾਰ ਨਿਯੋਜਨ ਇੱਕ ਸਥਾਈ ਭਾਈਚਾਰੇ ਬਣਾਉਣ ਦੀ ਕੁੰਜੀ ਹੈ । | |
05:01 | ਇਸ ਟਿਊਟੋਰਿਅਲ ਤੋਂ ਇਹ ਸਿੱਟਾ ਕੱਢ ਸਕਦੇ ਹਾਂ ਕਿ | |
05:04 | ਪਿੰਡ ਦੀ ਇੱਕ ਸਮੂਹਿਕ ਕੋਸ਼ਿਸ਼ ਇੱਕ ਵੱਡੀ ਤਬਦੀਲੀ ਲਿਆ ਸਕਦੀ ਹੈ । | |
05:09 | ਪੰਚਸੂਤਰੀ ਸਿੱਧਾਂਤ ਬਹੁਤ ਅਸਰਦਾਰ ਸਾਬਤ ਹੋਏ ਹਨ । | |
05:15 | ਇਹਨਾਂ ਕਾਰਜਪ੍ਰਣਾਲੀਆਂ ਦੀ ਪਾਲਣਾ ਕਰਕੇ ਅਜਿਹੇ ਕਈ ਆਦਰਸ਼ ਪਿੰਡਾਂ ਦੀ ਉਸਾਰੀ ਹੋ ਸਕਦੀ ਹੈ । | |
05:21 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । | |
05:24 | ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
05:28 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
05:32 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
05:37 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
05:44 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
05:48 | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । | |
05:55 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
06:01 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
06:09 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ । | |
06:28 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । | |
06:31 | ਸਾਡੇ ਨਾਲ ਜੁੜਨ ਲਈ ਧੰਨਵਾਦ । | } |