Digital-Divide/C2/How-to-buy-the-train-ticket/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, ‘Online train booking’ ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ irctc ‘ਤੇ ਇੱਕ ਟਿਕਟ ਕਿਵੇਂ ਚੁਣੀਏ ।
00:13 ਯਾਤਰਾ ਦੇ ਲਈ ਸੈਕਟਰ ਦੀ ਚੋਣ ਕਰਨਾ ।
00:16 ਟ੍ਰੇਨ ਅਤੇ ਯਾਤਰਾ ਦੀ ਸ਼੍ਰੇਣੀ ਦੀ ਚੋਣ ਕਰਨਾ ।
00:19 ਯੂਜ਼ਰ ਦੀ ਜਾਣਕਾਰੀ ਦਰਜ ਕਰਨਾ ਅਤੇ E - ਟਿਕਟ ਜਾਂ I - ਟਿਕਟ ਦਾ ਫ਼ੈਸਲਾ ਲੈਣਾ ।
00:24 ਮੈਂ ਇਹ ਵੀ ਦਰਸਾਉਂਗਾ ਕਿ ਪਹਿਲੀ ਵਾਰ ਡੈਬਿਟ ਕਾਰਡ ਦੀ ਵਰਤੋਂ ਕਿਵੇਂ ਕਰੀਏ ਅਤੇ ਆਨਲਾਈਨ ਟਿਕਟ ਖਰੀਦਣ ਲਈ ਇਸ ਦੀ ਵਰਤੋਂ ਕਿਵੇਂ ਕਰੀਏ ।
00:32 ਟਿਕਟ ਖਰੀਦਣ ਦੇ ਸਮੇਂ ਭੁਗਤਾਨ ਲਈ ਹੇਠ ਲਿਖਿਆ ਵਿੱਚੋਂ ਕਿਸੇ ਇੱਕ ਦੀ ਲੋੜ ਹੁੰਦੀ ਹੈ;
00:36 ਬੈਂਕ ਦਾ ਖਾਤਾ ਜਿਸ ਦੇ ਨਾਲ ATM ਕਾਰਡ ਹੋਵੇ ।
00:39 ਆਨਲਾਈਨ ਟ੍ਰਾਂਜੈਕਸ਼ਨ ਦੀ ਸਮਰੱਥਾ ਜਾਂ ਯੋਗਤਾ ਦੇ ਨਾਲ ਬੈਂਕ ਖਾਤਾ
00:43 ਕਰੈਡਿਟ ਕਾਰਡ
00:44 ਅਤੇ ਇੰਟਰਨੈੱਟ ਕਨੈਕਸ਼ਨ ਦੇ ਨਾਲ ਕੰਪਿਊਟਰ
00:48 ਮੈਂ ਹੇਠ ਲਿਖਿਆ ਵਿੱਚੋਂ ਕੋਈ ਇੱਕ ਤਰੀਕਾ ਚੁਣਾਂਗਾ;
00:50 ਮੇਰੇ ਕੋਲ ਇੱਕ ICICI ATM ਕਾਰਡ ਹੈ
00:53 ਇਹ ਵੀਜ਼ਾ ਡੈਬਿਟ ਕਾਰਡ ਵੀ ਹੈ ।
00:56 ਇਸ ਲਈ ਹੁਣ ਇੱਕ ਟਿਕਟ ਖਰੀਦਦੇ ਹਾਂ ।
00:59 ਯੂਜ਼ਰਨੇਮ ਵਿੱਚ ਮੈਂ kannan ਅੰਡਰਸਕੋਰ Mou ਟਾਈਪ ਕਰਾਂਗਾ, ਪਾਸਵਰਡ, ਮੈਂ ਇੱਥੇ ਲਾਗਿਨ ਕਰਦਾ ਹਾਂ ।
01:12 ਮੰਨ ਲਓ ਕਿ ਮੈਂ ਮੁੰਬਈ ਤੋਂ ਜਾਣਾ ਚਾਹੁੰਦਾ ਹਾਂ । ਇਸ ਲਈ ਜਿਵੇਂ ਹੀ ਮੈਂ ਚਾਰ ਕੈਰੇਕਟਰ ਟਾਈਪ ਕਰਦਾ ਹਾਂ ਇਹ ਸੁਝਾਅ ਦਿੰਦਾ ਹੈ, ਇਸ ਲਈ ਮੈਂ ਮੁੰਬਈ ਸੈਂਟਰਲ ਚੁਣਦਾ ਹਾਂ । ‘SURA’ ਮੈਂ ਚਾਰ ਕੈਰੇਕਟਰ ਟਾਈਪ ਕਰਦਾ ਹਾਂ ਅਤੇ ਉਡੀਕ ਕਰਦਾ ਹਾਂ ।
01:26 ਇਸ ਲਈ ਅਸਲ ਵਿੱਚ ਮੈਂ ਸੂਰਤ ਜਾਣਾ ਚਾਹੁੰਦਾ ਹਾਂ ।
01:28 ਨੋਟ ਕਰੋ ਕਿ ਬੰਬੇ ਸੈਂਟਰਲ ਲਈ ਸਟੇਸ਼ਨ ਕੋਡ BCT ਅਤੇ ਸੂਰਤ ਲਈ ST ਹੈ ।
01:35 ਭਵਿੱਖ ਵਿੱਚ ਮੈਂ ਸਿੱਧਾ BCT ਅਤੇ ST ਟਾਈਪ ਕਰ ਸਕਦਾ ਹਾਂ । ਉਦਾਹਰਣ ਦੇ ਲਈ: ਇਸ ਨੂੰ ਮਿਟਾਓ ਅਤੇ BCT ਟਾਈਪ ਕਰੋ । ਇਸ ਨੂੰ ਇਸੇ ਤਰ੍ਹਾਂ ਹੀ ਛੱਡ ਦਿਓ ।
01:47 ਡੇਟ ਵਿੱਚ ਮੈਂ 23 ਦਿਸੰਬਰ ਚੁਣਦਾ ਹਾਂ, ਅਤੇ ਮੈਂ ਬਾਕੀ ਬਚੇ ਦੀ ਵੀ ਚੋਣ ਕਰਦਾ ਹਾਂ ਜੋ ਕਿ E - ਟਿਕਟ ਅਤੇ ਜਨਰਲ ਹੈ ।
01:55 ਮੈਂ E - ਟਿਕਟ ਅਤੇ I - ਟਿਕਟ ਦੇ ਬਾਰੇ ਵਿੱਚ ਗੱਲ ਕਰਾਂਗਾ ਅਤੇ ਉਹ ਕਿਹੜੇ ਵਿਕਲਪ ਜਾਂ ਓਪਸ਼ਨ ਹਨ
01:59 ਉਨ੍ਹਾਂ ਵਿੱਚ ਕੀ ਅੰਤਰ ਹੈ, ਇਹ ਮੈਂ ਬਾਅਦ ਵਿੱਚ ਸਮਝਾਊਂਗਾ;
02:02 ਹੁਣ ਮੈਂ ਟਰੇਨਾਂ ਲੱਭਦਾ ਹਾਂ, ਮੈਂ ਸੱਜੇ ਪਾਸੇ ਵੱਲ ਖਿਸਕਾਉਂਦਾ ਹਾਂ ਅਤੇ ਵੇਖਦਾ ਹਾਂ ।
02:08 ਮੈਨੂੰ ਬਹੁਤ ਸਾਰੀਆਂ ਟਰੇਨਾਂ ਪ੍ਰਾਪਤ ਹੋਈਆਂ ਹਨ । ਹੁਣ ਮੈਂ ਫੌਂਟ ਦਾ ਸਾਈਜ਼ ਥੋੜ੍ਹਾ ਜਿਹਾ ਛੋਟਾ ਕਰਦਾ ਹਾਂ ।
02:11 ਜਿਸਦੇ ਨਾਲ ਕਿ ਅਸੀਂ ਇਹਨਾਂ ਸਾਰਿਆ ਨੂੰ ਆਸਾਨੀ ਨਾਲ ਵੇਖ ਸਕਾਂਗੇ,
02:15 ਮੰਨ ਲਓ ਕਿ ਮੈਂ ਟ੍ਰੇਨ ਨੰਬਰ ‘12935’ ਤੋਂ ਜਾਣਾ ਚਾਹੁੰਦਾ ਹਾਂ ।
02:19 ਇਸ ਲਈ ਹੁਣ ਮੈਂ ਸੈਕੰਡ ਸਿਟਿੰਗ ‘2 s’ ਵਿੱਚ ਟਿਕਟ ਦੀ ਉਪਲਬਧਤਾ ਵੇਖਦਾ ਹਾਂ ।
02:24 ਮੈਂ ਥੋੜ੍ਹਾ ਹੇਠਾਂ ਜਾਂਦਾ ਹਾਂ, ਇਹ ਤੁਰੰਤ ਦੱਸਦਾ ਹੈ ਕਿ ਇਹ ਵੇਟ ਲਿਸਟ ਯਾਨੀ ਕਿ ਉਡੀਕ ਸੂਚੀ ਵਿੱਚ ਹੈ ।
02:29 ਹਾਲਾਂਕਿ ਇਹ ਉਡੀਕਣ ਵਾਲਾ ਸੂਚੀ ਵਿੱਚ ਹੈ ਫਿਰ ਵੀ ਮੈਂ ਇਸਨੂੰ ਬੁੱਕ ਕਰਵਾਉਣਾ ਚਾਹੁੰਦਾ ਹਾਂ ।
02:33 ਇਸ ਲਈ ਮੈਂ ਇਸ ‘ਤੇ ਕਲਿਕ ਕਰਦਾ ਹਾਂ ਮੈਨੂੰ ਇੱਕ ਮੈਸੇਜ ਮਿਲਦਾ ਹੈ ‘ਜੋ ਸਟੇਸ਼ਨ ਮੈਂ ਚੁਣਿਆ ਹੈ ਉਹ ਇਸ ਰਸਤੇ ‘ਤੇ ਨਹੀਂ ਹੈ’ ।
02:44 ਮੰਨ ਲਓ ਕਿ ਮੈਂ ‘ਬਾਂਦਰਾ ਟਰਮਿਨਸ’ ਚੁਣਨਾ ਚਾਹੁੰਦਾ ਹਾਂ । ਹੁਣ ਉਸ ‘ਤੇ ਜਾਂਦਾ ਹਾਂ ਅਤੇ ਬੁੱਕ ਕਰਦਾ ਹਾਂ ।
02:57 ਹੁਣ ਨਾਮ ਵਿੱਚ Kannan Moudgalya ਟਾਈਪ ਕਰਦਾ ਹਾਂ, ਏਜ਼ ਵਿੱਚ 53, ਮੇਲ, ਬਰਥ ਪ੍ਰੇਫਰੇਂਸ ਵਿੱਚ ਵਿੰਡੋ ਸੀਟ ਚੁਣਦਾ ਹਾਂ ।
03:12 ਇੱਥੇ ਸੀਨੀਅਰ ਸਿਟੀਜ਼ਨ ਯਾਨੀ ਉੱਤਮ ਨਾਗਰਿਕ ਲਈ ਬਟਨ ਹੈ ਅਤੇ ਮੈਨੂੰ ਇੱਕ ਮੈਸੇਜ ਮਿਲਦਾ ਹੈ ਕਿ ‘ਯਾਤਰੀ ਦੀ ਉਮਰ 60 ਸਾਲ ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ’ ‘ok’ ‘ਤੇ ਕਲਿੱਕ ਕਰਦੇ ਹਾਂ ।
03:22 ਅਤੇ ਜੇਕਰ ਮੈਂ ਇਸਤਰੀ ਉੱਤਮ ਨਾਗਰਿਕ ਹਾਂ ਤਾਂ ਇਹ ਕਹਿੰਦਾ ਹੈ ਯਾਤਰੀ ਦੀ ਉਮਰ 58 ਸਾਲ ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ।
03:31 ਇਸ ਲਈ ਉੱਤਮ ਨਾਗਰਿਕ ਵਜੋਂ ਜਾਣਨ ਦੇ ਲਈ ਇਸਤਰੀ ਦੇ ਲਈ ਉਮਰ 58 ਅਤੇ ਮਰਦ ਦੇ ਲਈ ਉਮਰ 60 ਸਾਲ ਹੈ ।
03:39 ਉੱਤਮ ਨਾਗਰਿਕਾਂ ਲਈ ਇੱਥੇ ਛੂਟ ਹੈ ।
03:41 ਇਸ ਲਈ ਮੈਂ ਵਾਪਸ ‘ਮੇਲ’, ‘ਵਿੰਡੋ ਸੀਟ’ ‘ਤੇ ਜਾਂਦਾ ਹਾਂ ।
03:45 ਮੈਨੂੰ ਇਹਨਾਂ ਸਾਰਿਆ ‘ਤੇ ਧਿਆਨ ਨਹੀਂ ਦੇਣਾ ਹੈ । ਮੈਨੂੰ ਇਹ ਇਮੇਜ਼ ਦਰਜ ਕਰਨੀ ਹੈ ‘E37745A ‘
03:58 ਹੁਣ ‘go’ ‘ਤੇ ਕਲਿਕ ਕਰਦੇ ਹਾਂ ।
04:03 ਇਹ ਵੇਰਵਾ ਦਿੰਦਾ ਹੈ, ਅਤੇ ਦੱਸਦਾ ਹੈ ਕੁੱਲ ਰਕਮ 99 ਹੈ ।
04:11 ਹੁਣ ਮੈਨੂੰ ਭੁਗਤਾਨ ਕਰਨਾ ਪਵੇਗਾ । ‘make payment’ ‘ਤੇ ਕਲਿੱਕ ਕਰਦੇ ਹਾਂ ।
04:20 ਮੇਰੇ ਕੋਲ ਇਹਨਾਂ ਸਾਰਿਆ ਵਿੱਚੋਂ ਕੁੱਝ ਵੀ ਹੋ ਸਕਦਾ ਹੈ,
04:22 ਮੈਂ ਇੱਕ ਕਰੈਡਿਟ ਕਾਰਡ, ਨੈੱਟ ਬੈਂਕਿੰਗ ਸਹੂਲਤ, ਡੈਬਿਟ ਕਾਰਡ, ਕੈਸ਼ ਕਾਰਡ ਅਤੇ ਕੁੱਝ ਵੀ ਵਰਤੋਂ ਕਰ ਸਕਦਾ ਹਾਂ ।
04:29 ਜ਼ਿਆਦਾਤਰ ਲੋਕਾਂ ਲਈ ਆਸਾਨ ਬਣਾਉਣ ਦੇ ਲਈ, ਮੈਂ ਡੈਬਿਟ ਕਾਰਡ ਦੀ ਵਰਤੋਂ ਨੂੰ ਦਿਖਾ ਰਿਹਾ ਹਾਂ ।
04:38 ਮੈਂਨੂੰ ਇਹਨਾਂ ਵਿੱਚੋਂ ਕੋਈ ਇੱਕ ਚੁਣਨਾ ਹੈ, ਬਦਕਿੱਸਮਤੀ ਨਾਲ ਮੇਰੇ ਕੋਲ ਜੋ ICICI ਬੈਂਕ ਦਾ ਕਾਰਡ ਹੈ ਉਹ ਇੱਥੇ ਉਪਲੱਬਧ ਨਹੀਂ ਹੈ ।
04:46 ਪ੍ਰੰਤੂ ਇਹ ਕਹਿੰਦਾ ਹੈ, ਹੋਰ ਕਾਰਡ ਜੋ ਇੱਥੇ ਸੂਚੀਬੱਧ ਨਹੀਂ ਹਨ ਜੇ ਇਹ ‘ਮਾਸਟਰ ਜਾਂ ਵੀਜ਼ਾ ਡੈਬਿਟ ਕਾਰਡ’ ਹੋਵੇ, ਤਾਂ ਇੱਥੇ ਕਲਿੱਕ ਕਰੋ ।
04:55 ਇਸ ਲਈ ਮੈਂ ਇੱਥੇ ਕਲਿਕ ਕਰਦਾ ਹਾਂ ਅਤੇ ਮੈਨੂੰ ਮੈਸੇਜ ਮਿਲਦਾ ਹੈ ਕਿ ਹੇਠਾਂ ਲਿਖੇ ਬੈਂਕਾਂ ਦੇ ਵੀਜ਼ਾ/ਮਾਸਟਰ ਕਾਰਡਾਂ ਨੂੰ ਉਸ ਤਾਰੀਖ ‘ਤੇ ਆਨਲਾਈਨ ਭੁਗਤਾਨ ਦੇ ਲਈ ਵਰਤੋਂ ਕਰ ਸਕਦੇ ਹਾਂ’ ।
05:09 ਇਸ ਲਈ ICICI ਬੈਂਕ ਸੂਚੀ ਵਿੱਚ ਹੈ । ਹੁਣ ਮੈਂ ਇਸਨੂੰ ਬੰਦ ਕਰਦਾ ਹਾਂ । ਮੈਂ ਇਹਨਾਂ ਵਿਚੋਂ ਕੋਈ ਇੱਕ ਚੁਣਦਾ ਹਾਂ ।
05:16 ਮੈਂ ਵੀਜ਼ਾ (Visa) ਕਾਰਡ ਚੁਣਾਂਗਾ, ਇਸ ਲਈ ਕਾਰਡ ਦੀ ਕਿਸਮ ਵੀਜ਼ਾ (Visa) ਹੈ ।
05:23 ਮੇਰੇ ਕੋਲ ਜੋ ATM ਕਾਰਡ ਹੈ ਮੈਂ ਉਸਦਾ ਨੰਬਰ ਨਹੀਂ ਦਿਖਾਵਾਂਗਾ ।
05:27 ਤੁਹਾਨੂੰ ‘16 ਡਿਜਿਟ ਦਾ ਨੰਬਰ’ ਦਰਜ ਕਰਨਾ ਹੈ ਜੋ ਤੁਹਾਡੇ ਡੈਬਿਟ ਕਾਰਡ ‘ਤੇ ਹੈ ਅਤੇ ਫਿਰ ‘ਕਰੈਡਿਟ ਕਾਰਡ ਦੀ ਐਕਸਪਾਇਰੀ ਭਾਵ ਕਿ ਆਖਰੀ ਡੇਟ’ ਅਤੇ ਫਿਰ ‘CVV ਨੰਬਰ’,
05:39 ਜੋ 3 ਡਿਜਿਟ ਦਾ ਨੰਬਰ ਹੈ ਤੁਹਾਡੇ ਕਾਰਡ ਦੇ ਪਿੱਛੇ ਆਖਰੀ ਤਿੰਨ ਡਿਜਿਟਸ, ਤੁਹਾਡੇ ਹਸਤਾਖਰ ਦੇ ਅੱਗੇ ।
05:44 ਇਸ ਜਾਣਕਾਰੀ ਨੂੰ ਦਰਜ ਕਰਨ ਦੇ ਬਾਅਦ ਮੈਨੂੰ ‘buy’ ਬਟਨ ਦਬਾਉਣਾ ਹੈ ।
05:52 ਮੈਂ ਹੁਣ ਇਹ ਕਰਦਾ ਹਾਂ । ਮੈਨੂੰ ICICI ਬੈਂਕ ਤੋਂ ਇਹ ਮੈਸੇਜ ਮਿਲਦਾ ਹੈ ।
05:57 ਮੈਨੂੰ ‘ਵੈਲਿਡਿਟੀ ਡੇਟ’, ‘ਡੇਟ ਆਫ ਬਰਥ’ ਅਤੇ ‘ATM ਦਾ ਪਿਨ ਨੰਬਰ’ ਦਰਜ ਕਰਣਾ ਹੈ ।
06:04 ਇਸ ਕਾਰਡ ਨੂੰ ਆਨਲਾਈਨ ਭੁਗਤਾਨ ਵਿੱਚ ਰਜਿਸਟਰ ਕਰਨ ਦੇ ਲਈ,
06:09 ਮੈਂ ਇਸਨੂੰ ਥੋੜ੍ਹਾ ਵੱਡਾ ਕਰਦਾ ਹਾਂ ਜਿਸਦੇ ਨਾਲ ਤੁਸੀਂ ਵੇਖ ਸਕੋ ਕਿ ਇਹ ਕੀ ਹੈ
06:14 ਮੈਂ ਇਹਨਾਂ ਸਾਰਿਆ ਨੂੰ ਦਰਜ ਕਰਾਂਗਾ ਪ੍ਰੰਤੂ ਮੈਂ ਤੁਹਾਨੂੰ ਨਹੀਂ ਦਿਖਾਵਾਂਗਾ ।
06:21 ਜਿਵੇਂ ਹੀ ਮੈਂ ਇਹ ਕਰਦਾ ਹਾਂ ਮੈਨੂੰ ਇੱਥੇ ਦਿੱਤਾ ਹੋਇਆ ਇੱਕ ਮੈਸੇਜ ਮਿਲਦਾ ਹੈ ।
06:26 ਹੁਣ ਮੈਂ ਇੱਕ 6 ਡਿਜਿਟ ਦਾ ਨੰਬਰ ਦਰਜ ਕਰ ਰਿਹਾ ਹਾਂ, ਮੈਨੂੰ ਇਹ ਸਹੀ ਤਰੀਕੇ ਨਾਲ ਚੁਣਨਾ ਪਵੇਗਾ, ਇਹ ਆਸਾਨ ਹੋਣਾ ਚਾਹੀਦਾ ਹੈ ਜਿਹੜਾ ਮੈਨੂੰ ਯਾਦ ਰਹੇ ਅਤੇ ਦੂਸਰਿਆ ਲਈ ਔਖਾ ਹੋਣਾ ਚਾਹੀਦਾ ਹੈ ।
06:36 ਮੈਨੂੰ ਇਹ ਦੋ ਵਾਰ ਟਾਈਪ ਕਰਨਾ ਪਵੇਗਾ। ਇਹ ਸੁਨਿਸ਼ਚਿਤ ਕਰਨ ਲਈ ਕਿ ਮੈਂ ਪਾਸਵਰਡ ਸਹੀ ਤਰੀਕੇ ਨਾਲ ਬਣਾਇਆ ਹੈ । ਇਹ ਟਾਈਪ ਕਰਨ ਵਿੱਚ ਹੋਈਆਂ ਗਲਤੀਆਂ ਨੂੰ ਰੋਕੇਗਾ ।
06:45 ਯਾਦ ਰੱਖੋ ਇਹ ਪਾਸਵਰਡ ਤੁਹਾਨੂੰ ਸਿਰਫ ਇੱਕ ਵਾਰ ਹੀ ਬਣਾਉਣਾ ਹੈ ।
06:48 ਹੁਣ ਤੋਂ ਤੁਸੀਂ ਇਸਨੂੰ ਸੁਨਿਸ਼ਚਿਤ ਕਰਨ ਲਈ ਆਪਣੇ ਡੈਬਿਟ ਕਾਰਡ ਦੇ ਨਾਲ ਇਸ ਪਾਸਵਰਡ ਦੀ ਵਰਤੋਂ ਕਰੋਂਗੇ, ਹੁਣ submit ‘ਤੇ ਕਲਿੱਕ ਕਰਦੇ ਹਾਂ ।
07:00 ਮੈਨੂੰ ਮੈਸੇਜ ਮਿਲਦਾ ਹੈ ਵਧਾਈ ਹੋਵੇ! ‘ਟਿਕਟ ਬੁੱਕ ਹੋ ਗਈ ਹੈ’ ।
07:06 ਨੋਟ ਕਰੋ ਕਿ PNR ਨੰਬਰ ਦੇ ਨਾਲ ਟਿਕਟ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਵੀ ਦਿੱਤੀ ਗਈ ਹੈ ।
07:13 ਜੋ ਸਾਨੂੰ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਲਗਾਤਾਰ ਚੈੱਕ ਕਰਨਾ ਪਵੇਗਾ ਕਿ ਕੀ ਸਾਡਾ ਉਡੀਕ ਸੂਚੀਬੱਧ (wait listed) ਟਿਕਟ ਕੰਫਰਮ ਯਾਨੀ ਨਿਸ਼ਚਿਤ ਹੋਈ ਹੈ ਜਾਂ ਨਹੀਂ ।
07:21 ਇੱਥੇ ਅਸੀਂ IRCTC ਦੁਆਰਾ ਭੇਜਿਆ ਗਿਆ ਆਟੋਮੈਟਿਕ (automated) ਈਮੇਲ ਵੇਖ ਰਹੇ ਹਾਂ । ਇੱਥੇ ਟਿਕਟ ਦਾ ਵੇਰਵਾ ਹੈ ।
07:29 ਜੇ ਤੁਸੀਂ ਚਾਹੋਂ ਤਾਂ ਇਸਦਾ ਪ੍ਰਿੰਟ ਲੈ ਸਕਦੇ ਹੋ। ਹੁਣ ਸਲਾਇਡਸ ‘ਤੇ ਵਾਪਸ ਜਾਂਦੇ ਹਾਂ ।
07:36 ਮੈਂ ਆਪਣੀ ਸਲਾਇਡਸ ਤੇ ਵਾਪਸ ਆ ਗਿਆ ਹਾਂ । ਅੱਗੇ ਕੀ ਕਰਨਾ ਹੈ?
07:39 ਤੁਸੀਂ ਇਸ ਟਿਕਟ ਦਾ ਪ੍ਰਿੰਟ ਲੈ ਸਕਦੇ ਹੋ ।
07:42 ਤੁਹਾਡੀ ਯਾਤਰਾ ਤੋਂ ਪਹਿਲਾਂ ਉਡੀਕ ਸੂਚੀਬੱਧ (Wait listed) ਟਿਕਟ ਕੰਫਰਮ ਹੋਣੀ ਚਾਹੀਦੀ ਹੈ ।
07:47 ਉਡੀਕ ਸੂਚੀਬੱਧ ਟਿਕਟ ਦਾ ਪ੍ਰਿੰਟ ਲੈਣ ਲਈ ਇਹ ਕਾਫ਼ੀ ਹੈ ।
07:51 ਹੁਣ ਤੁਹਾਨੂੰ ਦੁਬਾਰਾ ਪ੍ਰਿੰਟ ਲੈਣ ਦੀ ਲੋੜ ਨਹੀਂ ਹੈ ।
07:53 ਜੇ ਟਿਕਟ ਪਹਿਲਾਂ ਹੀ ਕੰਫਰਮ ਹੋ ਗਈ ਹੈ ਤਾਂ ਕੋਈ ਸਮੱਸਿਆ ਨਹੀਂ ਹੈ ।
07:58 ਇਸ ਟਿਊਟੋਰਿਅਲ ਵਿੱਚ ਮੈਂ ਵਿਖਾਇਆ ਕਿ ਇਹ ਪਰਿਕ੍ਰੀਆ ਕਿੰਨੀ ਸਰਲ ਹੈ ।
08:03 ਵੱਖ-ਵੱਖ ATM ਕਾਰਡਾਂ ਲਈ ਕੁੱਝ ਮਾਮੂਲੀ ਬਦਲਾਓ ਹੋ ਸਕਦੇ ਹਨ ।
08:07 ਕਰੈਡਿਟ ਕਾਰਡ ਅਤੇ ਆਨਲਾਈਨ ਬੈਂਕ ਟਰਾਂਜੈਕਸ਼ਨ ਲਈ ਤਰੀਕਾ ਸਾਮਾਨ ਹੈ ।
08:14 ਪਰ ਕੁੱਲ ਮਿਲਾਕੇ ਪਰਿਕ੍ਰੀਆਂ ਸਾਰੇ ਤਰੀਕਿਆਂ ਵਿੱਚ ਸਮਾਨ ਹੁੰਦੀਆਂ ਹਨ ।
08:20 ਕਾਰਡ ਜਾਂ ਅਕਾਉਂਟ ਦੀ ਜਾਣਕਾਰੀ ਦਰਜ ਕਰਨਾ ।
08:23 ਪਾਸਵਰਡ ਦਰਜ ਕਰਨਾ, ਕੁੱਝ ਵਿੱਚ ਮੋਬਾਇਲ ਫੋਨ ‘ਤੇ ਭੇਜੇ ਗਏ ਅਸਥਾਈ ਕੋਡ ਦੀ ਲੋੜ ਹੁੰਦੀ ਹੈ ।
08:31 ਅਗਲਾ ਪ੍ਰਸ਼ਨ ਇਹ ਹੈ ਕਿ ਵਿਅਕਤੀ ਨੂੰ ‘E - ਟਿਕਟ ਖਰੀਦਣਾ ਚਾਹੀਦਾ ਹੈ ਜਾਂ I – ਟਿਕਟ’ ।
08:36 ਪਹਿਲਾਂ ਅਸੀਂ E - ਟਿਕਟ ਦੇ ਨਾਲ ਸ਼ੁਰੂ ਕਰਦੇ ਹਾਂ ਕੋਈ ਵਿਅਕਤੀ ਇਹ ਬਿਲਕੁਲ ਆਖਰੀ ਸਮੇਂ ਵਿੱਚ ਵੀ ਖਰੀਦ ਸਕਦਾ ਹੈ ।
08:41 ਕੇਵਲ ਪ੍ਰਿੰਟਰ ਦੀ ਜਾਂ ਸਮਾਰਟ ਫੋਨ ਦੀ ਲੋੜ ਹੈ ਅਤੇ ਇਸ ਦੇ ਗੁੰਮ ਜਾਣ ਦਾ ਵੀ ਕੋਈ ਡਰ ਨਹੀਂ ਹੈ ।
08:48 ਜੇ ਤੁਸੀਂ ਇਸਨੂੰ ਗੁਆ ਦਿੰਦੇ ਹੋ ਤਾਂ ਇਸ ਦਾ ਤੁਸੀਂ ਦੁਬਾਰਾ ਪ੍ਰਿੰਟ ਵੀ ਲੈ ਸਕਦੇ ਹੋ ।
08:51 ਯਾਤਰਾ ਕਰਨ ਦੇ ਸਮੇਂ ਤੁਹਾਨੂੰ 'ਅਡੈਂਟਿਟੀ ਪ੍ਰੂਫ ਯਾਨੀ ਪਹਿਚਾਣ ਪ੍ਰਮਾਣ’ ਦੀ ਲੋੜ ਹੁੰਦੀ ਹੈ ।
08:55 ਇਸਦੇ ਉਲਟ I - ਟਿਕਟ ਦੇ ਮਾਮਲੇ ਵਿੱਚ, ਇਹ ਤੁਹਾਨੂੰ ‘courier’ ਦੁਆਰਾ ਭੇਜਿਆ ਜਾਵੇਗਾ, ਜਿਸਦੇ ਲਈ ਤੁਹਾਨੂੰ ਲੱਗਭੱਗ 50 ਰੁਪਏ ਅਦਾ ਕਰਨੇ ਪੈਣਗੇ ।
09:03 ਡਾਕ-ਵੰਡ ਲਈ ਤੁਹਾਡੇ ਕੋਲ 2 - 3 ਦਿਨ ਹੋਣੇ ਚਾਹੀਦੇ ਹਨ ।
09:07 ਡਾਕ-ਵੰਡ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਉਪਲੱਬਧ ਨਹੀਂ ਹੈ ।
09:11 ਕੈਂਸਿਲੇਸ਼ਨ ਸਿਰਫ ਟਿਕਟ ਕਾਊਂਟਰ ‘ਤੇ ਹੀ ਹੋ ਸਕਦਾ ਹੈ ।
09:15 ਜੇ ਤੁਸੀਂ ਇੱਕ I - ਟਿਕਟ ਦੇ ਨਾਲ ਯਾਤਰਾ ਕਰ ਰਹੇ ਹੋ ਤਾਂ ਤੁਹਾਨੂੰ ਪਹਿਚਾਣ ਪ੍ਰਮਾਣ ਦੀ ਕੋਈ ਲੋੜ ਨਹੀਂ ਹੈ ।
09:21 ਅਡੈਂਟਿਟੀ ਪ੍ਰੌਫ ਯਾਨੀ ਪਹਿਚਾਣ ਪ੍ਰਮਾਣ ਕੀ ਹੁੰਦਾ ਹੈ ? ਸਰਕਾਰ ਦੁਆਰਾ ਜਾਰੀ ਕੀਤਾ ਗਿਆ ਫੋਟੋ ਦੇ ਨਾਲ
09:26 PAN ਕਾਰਡ ਚੋਣ ਕਾਰਡ
09:28 ਡ੍ਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ, ਇਹ ਇਹਨਾਂ ਵਿੱਚੋਂ ਕੋਈ ਵੀ ਹੋ ਸਕਦਾ ਹੈ ।
09:33 ਹੁਣ ਮੈਂ ਇੱਕ ਵੈੱਬਸਾਈਟ ਖੋਲੀ ਹੈ ਜੋ ਦੱਸਦੀ ਹੈ ਕਿ, ਇਹਨਾਂ ਵਿੱਚੋਂ ਇੱਕ ਨੂੰ ਤੁਹਾਡੀ ਫੋਟੋ ਦੇ ਨਾਲ ਰੱਖਿਆ ਜਾਣਾ ਚਾਹੀਦਾ ਹੈ ।
09:41 ਹੁਣ ਆਪਣੀ ਸਲਾਇਡਸ ‘ਤੇ ਵਾਪਸ ਜਾਂਦੇ ਹਾਂ ।
09:43 ਇੱਥੇ ਛੋਟ ਵਾਲੀਆਂ ਕੀਮਤਾਂ ਉਪਲੱਬਧ ਹਨ ।
09:46 ਇੱਥੇ ਇੱਕ ਉਪਯੋਗੀ ਸਾਇਟ ਦਿੱਤੀ ਗਈ ਹੈ । ਹੁਣ ਇਸ ਸਾਇਟ ‘ਤੇ ਜਾਂਦੇ ਹਾਂ ।
09:55 ਮੈਂ ਸਲਾਇਡਸ ‘ਤੇ ਵਾਪਸ ਆ ਗਿਆ ਹਾਂ । ਉੱਤਮ ਨਾਗਰਿਕਾਂ ਨੂੰ ਲੱਗਭੱਗ 40% ਦੀ ਛੂਟ ਮਿਲਦੀ ਹੈ ।
10:01 ਉੱਤਮ ਨਾਗਰਿਕ ਕੌਣ ਹੁੰਦਾ ਹੈ ? ਇੱਕ ਮਰਦ ਜੋ 60 ਸਾਲ ਜਾਂ ਉਸ ਤੋਂ ਜ਼ਿਆਦਾ ਹੋਵੇ ਅਤੇ ਇੱਕ ਇਸਤਰੀ ਜੋ 58 ਸਾਲ ਜਾਂ ਉਸ ਤੋਂ ਜ਼ਿਆਦਾ ਹੋਵੇ ।
10:09 ਕਿਸੇ ਵੀ ਛੂਟ ਲਈ ਇੱਕ ਵਿਅਕਤੀ ਨੂੰ ਯਾਤਰਾ ਦੇ ਸਮੇਂ ਪ੍ਰਮਾਣ ਦੀ ਲੋੜ ਹੁੰਦੀ ਹੈ ।
10:15 ਯਾਤਰਾ ਦੇ ਸਮੇਂ ਕੀ - ਕੀ ਨਾਲ ਰੱਖਣਾ ਚਾਹੀਦਾ ਹੈ, ਜੇ ਤੁਸੀਂ ਇੱਕ E - ਟਿਕਟ ਬੁੱਕ ਕੀਤੀ ਹੈ ਤਾਂ ਆਪਣੇ ਟਿਕਟ ਦਾ ਕੋਈ ਇੱਕ ਪ੍ਰਮਾਣ, ਸਮਾਰਟ ਫੋਨ ਵਿੱਚ E - ਕਾਪੀ ਜਾਂ ਟਿਕਟ ਦਾ ਪ੍ਰਿੰਟ ਅਤੇ ਇੱਕ ਪਹਿਚਾਣ ਪ੍ਰਮਾਣ
10:29 ਜਾਂ I - ਟਿਕਟ ਰੱਖੋ ।
10:32 ਜਿਵੇਂ ਕਿ: ਪਹਿਲਾਂ ਦੱਸਿਆ ਗਿਆ ਹੈ i - ਟਿਕਟ ਦੇ ਮਾਮਲੇ ਵਿੱਚ, ਪਹਿਚਾਣ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਹੈ ।
10:37 ਮੇਰੇ ਕੋਲ ਤੁਹਾਡੇ ਲਈ ਕੁੱਝ ਲਾਭਦਾਇਕ ਟਿਪਸ ਹਨ
10:40 ਕ੍ਰਿਪਾ ਕਰਕੇ ਟਿਕਟ ਪਹਿਲਾਂ ਤੋਂ ਬੁੱਕ ਕਰੋ ।
10:42 ਜੇ ਯਾਤਰਾ ਕਰਨ ਦੀ ਸੰਭਾਵਨਾ ਘੱਟ ਹੋਵੇ ਤਾਂ ਫਿਰ ਵੀ ਬੁੱਕ ਕਰਾ ਲਵੋਂ ।
10:46 ਤੁਸੀਂ ਟਿਕਟ ਕੈਂਸਿਲ ਵੀ ਕਰਾ ਸਕਦੇ ਹੋ, ਜੇ ਤੁਸੀਂ ਟਿਕਟ ਕੈਂਸਿਲ ਕਰਵਾਉਂਦੇ ਹੋ ਤਾਂ ਤੁਹਾਨੂੰ ਕੁੱਝ ਰੁਪਇਆ ਦਾ ਨੁਕਸਾਨ ਹੋਵੇਗਾ ।
10:51 ਟਿਕਟ ਨਾ ਹੋਣ ਨਾਲੋਂ ਤਾਂ ਇਹ ਬਿਹਤਰ ਹੈ ।
10:55 ਆਖਰੀ ਸਮੇਂ ਤੇ ਤੁਸੀਂ ਟਿਕਟ ਨਹੀਂ ਖਰੀਦ ਸਕਦੇ ਹੋ ।
10:57 ਬੁੱਕ ਕਰੋ ਜਦੋਂ IRCTC ਵੈੱਬਸਾਈਟ ਤੇਜ਼ ਚੱਲੇ ।
11:01 ਆਮਤੌਰ ‘ਤੇ ਇਹ ਦੁਪਹਿਰ ਜਾਂ ਅੱਧੀ ਰਾਤ ਨੂੰ ਤੇਜ਼ ਹੋ ਸਕਦੀ ਹੈ ।
11:06 ਜੇ ਸੰਭਵ ਹੋਵੇ ਤਾਂ ਸਵੇਰੇ 8 ਵਜੇ ਤੋਂ 10 ਵਜੇ ਤੱਕ ਟਿਕਟ ਬੁੱਕ ਨਾ ਕਰੋ ।
11:10 ਅਗਲੇ ਟਿਊਟੋਰਿਅਲ ਵਿੱਚ ਅਸੀਂ ਇਸ ਗੱਲ ਤੇ ਵਿਚਾਰ ਕਰਾਂਗੇ ਕਿ IRCTC ਨਾਲ ਬੁੱਕ ਕੀਤੀਆਂ ਗਈਆਂ ਟਿਕਟਾਂ ਦਾ ਪ੍ਰਬੰਧ ਕਿਵੇਂ ਕਰੀਏ ।
11:18 ਪਿੱਛਲੀ ਬੁਕਿੰਗ ਨੂੰ ਕਿਵੇਂ ਵੇਖੀਏ
11:20 PNR ਦੀ ਹਾਲਤ ਨੂੰ ਕਿਵੇਂ ਚੈੱਕ ਕਰੀਏ
11:23 ਅਤੇ ਟਿਕਟ ਕੈਂਸਿਲ ਕਿਵੇਂ ਕਰੀਏ ।
11:25 ਹੁਣ ਮੈਂ ਸਪੋਕਨ ਟਿਊਟੋਰਿਅਲ ਪ੍ਰੋਜੇਕਟ ‘ਤੇ ਕੁੱਝ ਕਹਾਂਗੇ ।
11:28 http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
11:35 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
11:38 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
11:43 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
11:45 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
11:48 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
11:51 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਡੇ ਨਾਲ ਸੰਪਰਕ ਕਰੋ ।
11:54 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
11:58 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
12:03 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
12:12 ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
12:15 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Navdeep.dav