C-and-C++/C2/Arithmetic-Operators/Punjabi

From Script | Spoken-Tutorial
Jump to: navigation, search
Time Narration
00:02 ਅਰਥਮੈਟਿਕ ਅੋਪਰੇਟਰਸ (Arithmetic Operators) in) C 'C++' ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:08 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ
00:10 ਅਰਥਮੈਟਿਕ ਅੋਪਰੇਟਰਸ (Arithmetic operators) ਜਿਵੇਂ ਕਿ

+ ਜੋੜ (ਐਡੀਸ਼ਨ) : eg. a+b, - ਘਟਾਨਾ (ਸਬਟਰੇਕਸ਼ਨ Subtraction): eg. a-b. / ਵਿਭਾਜਨ: eg. a/b (ਡਿਵੀਜ਼ਨ Division) eg. a/b.

ਗੁਨਾ (ਮਲਟੀਪਲੀਕੇਸ਼ਨ Multiplication): eg. a*b. % ਮੋਡਯੂਲਸ (Modulus) : eg. a%b.

00:28 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10)
00:33 gcc ਅਤੇ g++ ਕੰਪਾਇਲਰ ਵਰਜ਼ਨ 4.6.1 (gcc and g++ Compiler version 4.6.1) .
00:39 ਮੈਂ ਹੁਣ C ਪ੍ਰੋਗਰਾਮ ਦੀ ਮੱਦਦ ਨਾਲ ਅਰਥਮੈਟਿਕ ਅੋਪਰੇਸ਼ਨਸ ਦਾ ਇਸਤੇਮਾਲ ਕਰਕੇ ਦਿਖਾਵਾਂਗੀ।
00:45 ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਲਿਖਿਆ ਹੋਇਆ ਹੈ।
00:47 ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ।
00:50 ਇਹ ਅਰਥਮੈਟਿਕ ਅੋਪਰੇਟਰਸ ਲਈ C ਪ੍ਰੋਗਰਾਮ ਹੈ।
00:57 ਪਹਿਲਾਂ ਦੋ ਸਟੇਟਮੈਂਟਸ ਵਿਚ ਵੈਰੀਏਬਲਸ ਘੋਸ਼ਿਤ ਅਤੇ ਡਿਫਾਈਨ ਕੀਤੇ ਗਏ ਹਨ।
01:03 ਅਗਲੀਆਂ ਦੋ ਸਟੇਟਮੈਂਟਸ ਵਿਚ,
01:05 a ਦੀ ਵੈਲਯੂ 5 ਦਿੱਤੀ ਗਈ ਹੈ।
01:07 b ਦੀ ਵੈਲਯੂ 2 ਦਿੱਤੀ ਗਈ ਹੈ।
01:11 ਆਉ ਹੁਣ ਵੇਖੀਏ ਐਡੀਸ਼ਨ ਅੋਪਰੇਟਰ ਕਿਵੇਂ ਕੰਮ ਕਰਦਾ ਹੈ।
01:15 c ਵਿਚ a ਅਤੇ b ਦਾ ਸਮ ਹੈ।
01:19 ਇਹ printf ਸਟੇਟਮੈਂਟ, ਸਕਰੀਨ ਤੇ a ਅਤੇ b ਦਾ ਸਮ (sum) ਦਰਸਾਂਦੀ ਹੈ।
01:29  %.2f ਇਥੇ ਡੈਸੀਮਲ ਪੋਆਇੰਟ ਤੋਂ ਬਾਅਦ ਨਿਸ਼ਚਿਤ ਦੋ ਡਿਜਿਟ ਪ੍ਰੋਵਾਇਡ ਕਰਦਾ ਹੈ।
01:37 ਅਗਲੀ ਸਟੇਟਮੈਂਟ ਵਿਚ, c ਵਿਚ a ਅਤੇ b ਦਾ ਗੁਣਨਫਲ (Product) ਹੈ।
01:43 ਇਹ printf ਸਟੇਟਮੈਂਟਸ , ਸਕਰੀਨ ਤੇ a ਅਤੇ b ਦਾ ਗੁਣਨਫਲ ਦਰਸਾਂਦੀ ਹੈ।
01:49 ਆਉ ਅਸੀਂ ਵੇਖੀਏ ਇਹ ਦੋਵੇਂ ਅੋਪਰੇਟਰਸ ਕਿਵੇਂ ਕੰਮ ਕਰਦਾ ਹੈ।
01:53 ਅਸੀਂ ਨੀਚੇ ਦਿੱਤੀਆਂ ਲਾਈਨਾਂ, ਕੋਮੈਂਟ ਵਿਚ ਪਾਵਾਂਗੇ।
01:56 /* */ ਟਾਈਪ ਕਰੋ
02:05 ਸੇਵ ਤੇ ਕਲਿਕ ਕਰੋ
02:08 ਫਾਈਲ ਐਕਸਟੈਨਸ਼ਨ .ਸੀ (extension .c) ਨਾਲ ਸੇਵ ਕਰੋ।
02:11 ਮੈਂ ਫਾਈਲ ਅਰਥਮੈਟਿਕ.ਸੀ (arithmetic.c) ਦੇ ਨਾਮ ਨਾਲ ਸੇਵ ਕੀਤੀ ਹੈ।
02:15 ਟਰਮਿਨਲ ਵਿੰਡੋ ਖੋਲ੍ਹਣ ਲਈ Ctrl, Alt ਅਤੇ T ਬਟਨ ਇੱਕਠੇ ਦਬਾਉ।
02:23 ਕੰਪਾਇਲ ਕਰਨ ਲਈ ਟਰਮਿਨਲ ਤੇ ਟਾਈਪ ਕਰੋ,
02:27 ਜੀਸੀਸੀ ਅਰਥਮੈਟਿਕ .ਸੀ -o ਅਰਥ(gcc arithmetic.c -o arith)
02:38 ਐਂਟਰ ਦਬਾਉ ।
02:41 ਕੋਡ ਐਕਜ਼ੀਕਿਯੂਟ ਕਰਨ ਲਈ ./arith ਟਾਈਪ ਕਰੋ,
02:48 ਐਂਟਰ ਦਬਾਉ ।
02:50 ਸਕਰੀਨ ਤੇ ਆਉਟਪੁਟ ਨਜ਼ਰ ਆਏਗੀ।
02:53 ਇਹ ਦਰਸਾਂਦਾ ਹੈ,5 ਅਤੇ 2 ਦਾ ਸਮ 7.00 ਹੈ ਅਤੇ Sum of 5 and 2 is 7.00 and
02:59 5 ਅਤੇ 2 ਦਾ ਗੁਣਨਫਲ 10.00 ਹੈ। Product of 5and 2 is 10.00
03:05 ਹੁਣ ਸਬਟਰੇਕਸ਼ਨ ਅੋਪਰੇਟਰਸ ਤੁਹਾਨੂੰ ਆਪਣੇ-ਆਪ ਟਰਾਈ ਕਰਨਾ ਚਾਹੀਦਾ ਹੈ।
03:09 ਐਡੀਸ਼ਨ ਅੋਪਰੇਟਰਸ ਦੀ ਥਾਂ ਸਬਟਰੇਕਸ਼ਨ ਅੋਪਰੇਟਰਸ ਰਿਪਲੇਸ ਕਰਦਿਆਂ ਟਰਾਈ ਕਰੋ।
03:14 ਤੁਹਾਡਾ ਨਤੀਜਾ 3 ਹੋਣਾ ਚਾਹੀਦਾ ਹੈ।
03:19 ਪ੍ਰੋਗਰਾਮ ਤੇ ਸਟੇਟਮੈਂਟਸ ਦੇ ਲ਼ਾਸਟ ਸੈਟ ਤੇ ਵਾਪਸ ਆਉ।
03:23 ਹੁਣ ਮੈਂ ਵਿਭਾਜਨ ਲਈ ਕੋਡ ਦਸਾਂਗੀ।
03:26 ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ।
03:35 ਇਹਨਾਂ ਸਟੇਟਮੈਂਟਸ ਵਿਚ a ਨਾਲ b ਦੀ ਇੰਟੀਜ਼ਰ ਵਿਭਾਜਨ ਦੀ ਵੈਲਯੂ, c ਵਿਚ ਹੈ।
03:41 ਧਿਆਨ ਰਖੋ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ (fractional part) ਕੱਟ ਜਾਂਦਾ ਹੈ।
03:47 printf ਸਟੇਟਮੈਂਟ ਸਕਰੀਨ ਤੇ ਵਿਭਾਜਨ ਆਉਟਪੁਟ ਦਰਸਾਂਦੀ ਹੈ।
03:58 ਇਸ ਸਟੇਟਮੈਂਟਸ ਵਿਚ ਅਸੀਂ ਮੂਲ ਵਿਭਾਜਨ (real division) ਕਰ ਰਹੇ ਹਾਂ।
04:02 ਇਥੇ ਇਕ ਅੋਪਰੈਂਡਸ ਨੂੰ ਫਲੋਟ ਵਜੋਂ ਕਾਸਟ ਕਰਾਂਗੇ।
04:10 ਸਾਡੇ ਕੋਲ ਟਾਈਪ ਕਾਸਟ ਵੈਰੀਏਬਲ a ਹੈ।
04:14 ਹੁਣ ਇਕ ਸਿਰਫ ਇਕ ਅੋਪਰੇਸ਼ਨ ਲਈ a ਇਕ ਫਲੋਟ ਵੈਰੀਏਬਲ (float variable) ਵਜੋਂ ਕੰਮ ਕਰੇਗਾ।
04:24 printf ਸਟੇਟਮੈਂਟ , ਸਕਰੀਨ ਤੇ ਮੂਲ ਵਿਭਾਜਨ (real division) ਦੀ ਆਉਟਪੁਟ ਦਰਸਾਂਦੀ ਹੈ।
04:31 ਰਿਟਰਨ 0; (return 0;) ਟਾਈਪ ਕਰੋ ਅਤੇ ਐਂਡਿੰਗ ਕਰਲੀ ਬਰੈਕਟ ਕਲੋਜ਼ ਕਰੋ।
04:37 ਸੇਵ ਤੇ ਕਲਿਕ ਕਰੋ
04:40 ਕੋਡ ਨੂੰ ਕੰਪਾਇਲ ਅਤੇ ਐਕਜ਼ੀਕਿਯੂਟ ਕਰਨ ਲਈ ਟਰਮਿਨਲ ਤੇ ਵਾਪਸ ਆਉ।
04:45 ਕੰਪਾਇਲ ਕਰਨ ਲਈ gcc arithmetic.c -o arith ਟਾਈਪ ਕਰੋ। ਐਂਟਰ ਦਬਾਉ ।
04:59 ਕੋਡ ਐਕਜ਼ੀਕਿਯੂਟ ਕਰਨ ਲਈ ./arith ਟਾਈਪ ਕਰੋ, ਐਂਟਰ ਦਬਾਉ ।
05:05 ਸਕਰੀਨ ਤੇ ਆਉਟਪੁਟ ਨਜ਼ਰ ਆਏਗੀ।
05:08 ਸਾਡੇ ਕੋਲ ਪਹਿਲਾਂ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਅੋਪਰੇਟਰਸ ਦੇ ਆਉਟਪੁਟ ਹਨ।
05:17 ਸਾਡੇ ਕੋਲ 5 ਨੂੰ 2 ਨਾਲ ਇੰਟੀਜ਼ਰ ਵਿਭਾਜਨ (Division) ਕਰਨ ਨਾਲ ਨਤੀਜਾ 2 ਹੈ ।
05:22 ਅਸੀਂ ਦੇਖ ਸਕਦੇ ਹਾਂ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ (fractional part) ਕੱਟ ਜਾਂਦਾ ਹੈ।
05:29 ਫੇਰ ਸਾਡੇ ਕੋਲ 5 ਨੂੰ 2 ਨਾਲ ਮੂਲ ਵਿਭਾਜਨ (real division) ਕਰਕੇ ਨਤੀਜਾ 2.50 ਹੈ।
05:35 ਮੂਲ ਵਿਭਾਜਨ (real division) ਵਿਚ ਨਤੀਜਾ ਉਹ ਹੀ ਹੈ ਜੋ ਅਸੀਂ ਐਕਸਪੈਕਟ ਕੀਤਾ ਹੈ।
05:38 ਇਹ ਨਤੀਜਾ ਹਾਸਲ ਕਰਨ ਲਈ ਅਸੀਂ ਟਾਈਪ ਕਾਸਟਿੰਗ ਇਸਤੇਮਾਲ ਕੀਤਾ ਹੈ।
05:45 ਹੁਣ ਮੰਨ ਲਉ ਕਿ ਮੈਂ ਇਹੀ ਪ੍ਰੋਗਰਾਮ , C++ ਵਿਚ ਲਿਖਣਾ ਚਾਹੁੰਦੀ ਹਾਂ,
05:50 ਆਉ ਵੇਖੀਏ ਕੀ ਅਸੀਂ ਇਹੀ ਕੋਡ, C++ ਵਿਚ ਵੀ ਇਸਤੇਮਾਲ ਕਰ ਸਕਦੇ ਹਾਂ?
05:55 ਆਉ ਵੇਖੀਏ। ਮੈਨੂੰ ਐਡੀਟਰ ਤੇ ਵਾਪਸ ਜਾਣ ਦਿਉ।
06:01 ਇਥੇ C++ ਕੋਡ ਹੈ।
06:05 ਧਿਆਨ ਦੇਣਾ ਕਿ ਇਹ ਹੈਡਰ, ਫਾਈਲ C ਦੇ ਹੈਡਰ (header) ਨਾਲੋਂ ਅੱਲਗ ਹੈ।
06:13 ਇਥੇ ਨੇਮਸਪੇਸ ਵੀ ਇਸਤੇਮਾਲ ਕੀਤਾ ਗਿਆ ਹੈ।
06:19 ਇਹ ਵੀ ਧਿਆਨ ਦਿਉ ਕਿ C++ ਵਿਚ ਆਉਟਪੁਟ ਸਟੇਟਮੈਂਟ, ਸੀਆਉਟ (cout) ਹੈ।
06:25 ਇਹਨਾਂ ਵੱਖਰੇਵਿਆਂ (differences) ਤੋਂ ਇਲਾਵਾ, ਦੋਨੋ ਕੋਡਸ ਕਾਫੀ ਸਿਮੀਲਰ (similar) ਹਨ।
06:32 ਸੇਵ ਤੇ ਕਲਿਕ ਕਰੋ ।,ਯਕੀਨੀ ਬਣਾਉ ਕਿ ਫਾਈਲ, ਐਕਸਟੈਨਸ਼ਨ .cpp ਨਾਲ ਸੇਵ ਹੋਈ ਹੇ।
06:37 ਮੈਂ ਆਪਣੀ ਫਾਈਲ, arithmetic.cpp ਨਾਮ ਨਾਲ ਸੇਵ ਕੀਤੀ ਹੈ।
06:42 ਆਉ ਕੋਡ ਨੂੰ ਐਕਜ਼ੀਕਿਯੂਟ ਕਰੀਏ ਅਤੇ ਵੇਖੀਏ ਕੀ ਨਤੀਜੇ ਹਨ।
06:49 ਟਰਮਿਨਲ ਖੋਲ੍ਹੋ ਅਤੇ g++ arithmetic.cpp -o arith ਟਾਈਪ ਕਰੋ। ਐਂਟਰ ਦਬਾਉ
07:09 ਕੋਡ ਨੂੰ ਐਕਜ਼ੀਕਿਯੂਟ ਕਰਨ ਲਈ ./ arith ਟਾਈਪ ਕਰੋ, ਐਂਟਰ ਦਬਾਉ
07:17 ਇਥੇ ਆਉਟਪੁਟ ਦਰਸਾਉਂਦਾ ਹੈ :
07:19 ਅਸੀਂ ਵੇਖਦੇ ਹਾਂ ਕਿ ਨਤੀਜੇ ਉਹੀ ਹਨ ਜੋ C ਪ੍ਰੋਗਰਾਮ ਵਿਚ ਸੀ।
07:23 ਅੰਤਰ (difference) ਸਿਰਫ ਸਹੀ ਆਉਟਪੁਟ ਦਾ ਹੈ।
07:30 ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ।
07:32 ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਕਿ ਅਰਥਮੈਟਿਕ ਅੋਪਰੇਟਰਸ ਕਿਵੇਂ ਇਸਤੇਮਾਲ ਕਰਨੇ ਹਨ।
07:37 ਇਕ ਅਸਾਈਨਮੈਂਟ ਵਜੋਂ:,ਇਕ ਪ੍ਰੋਗਰਾਮ ਲਿਖੋ ਜੋ ਮੋਡਯੂਲਸ ਅੋਪਰੇਟਰ ਦਾ ਇਸਤੇਮਾਲ ਦਰਸਾਏ।
07:43 ਧਿਆਨ ਰਖਣਾ ਕਿ ਮੋਡਯੂਲਸ ਅੋਪਰੇਟਰ ਵਿਭਾਜਨ ਦਾ ਸ਼ੇਸ਼ (remainder) ਦੱਸਦਾ ਹੈ। eg. c = a % b;
07:51 ਤੁਹਾਡਾ ਨਤੀਜਾ 1 ਹੋਣਾ ਚਾਹੀਦਾ ਹੈ 1
07:55 ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ ।
07:58 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ ।
08:01 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
08:05 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ ।
08:10 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ ।
08:14 ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ।
08:21 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
08:25 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
08:31 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ :
08:33 ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro)
08:41 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ ।

Contributors and Content Editors

Gaurav, Khoslak, PoojaMoolya, Pratik kamble