Blender/C2/Types-of-Windows-Properties-Part-4/Punjabi

From Script | Spoken-Tutorial
Jump to: navigation, search
Time Narration
00:04 ਬਲੈਂਡਰ ਟਿਊਟੋਰਿਅਲਸ ਦੀ ਲੜੀ ਵਿੱਚ ਤੁਹਾਡਾ ਸਵਾਗਤ ਹੈ ।
00:07 ਇਹ ਟਿਊਟੋਰਿਅਲ ਬਲੈਂਡਰ 2.59 ਵਿੱਚ ਪ੍ਰੋਪਰਟੀਜ਼ ਵਿੰਡੋ ਦੇ ਬਾਰੇ ਵਿੱਚ ਹੈ ।
00:15 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਦੁਆਰਾ ਦਿੱਤੀ ਗਈ ਹੈ।
00:28 ਇਸ ਟਿਊਟੋਰਿਅਲ ਨੂੰ ਦੇਖਣ ਤੋਂ ਬਾਅਦ, ਅਸੀ ਸਿਖਾਂਗੇ ਕਿ ਪ੍ਰੋਪਰਟੀਜ਼ ਵਿੰਡੋ ਕੀ ਹੈ;
00:33 ਪ੍ਰੋਪਰਟੀਜ ਵਿੰਡੋ ਵਿੱਚ Material ਪੈਨਲ ਕੀ ਹੁੰਦਾ ਹੈ;
00:37 ਪ੍ਰੋਪਰਟੀਜ ਵਿੰਡੋ ਦੇ Material ਪੈਨਲ ਵਿੱਚ ਵੱਖ-ਵੱਖ ਸੈਟਿੰਗਾ ਕੀ ਹਨ ।
00:44 ਮੈਂ ਮੰਨਦਾ ਹਾਂ, ਕਿ ਤੁਸੀ ਬਲੈਂਡਰ ਇੰਟਰਫੇਸ ਦੇ ਬੁਨਿਆਦੀ ਤੱਤਾਂ ਦੇ ਬਾਰੇ ਵਿੱਚ ਜਾਣਦੇ ਹੋ ।
00:49 ਜੇਕਰ ਨਹੀਂ ਤਾਂ ਕਿਰਪਾ ਕਰਕੇ ਸਾਡੇ ਪਿਛਲੇ ਟਿਊਟੋਰਿਅਲ-“ਬਲੈਂਡਰ ਇੰਟਰਫੇਸ ਦਾ ਬੁਨਿਆਦੀ ਵਰਣਨ” ਨੂੰ ਦੇਖੋ।
00:57 ਪ੍ਰੋਪਰਟੀਜ਼ ਵਿੰਡੋ ਸਾਡੀ ਸਕਰੀਨ ਦੇ ਸੱਜੇ ਭਾਗ ਉੱਤੇ ਸਥਿਤ ਹੈ ।
01:03 ਅਸੀ ਪ੍ਰੋਪਰਟੀਜ਼ ਵਿੰਡੋ ਦੇ ਪਹਿਲੇ ਪੈਨਲਸ ਅਤੇ ਸੈਟਿੰਗਾਂ ਨੂੰ ਪਿਛਲੇ ਟਿਊਟੋਰਿਅਲ ਵਿੱਚ ਪਹਿਲਾਂ ਹੀ ਵੇਖ ਚੁੱਕੇ ਹਾਂ ।
01:10 ਪ੍ਰੋਪਰਟੀਜ਼ ਵਿੰਡੋ ਵਿੱਚ ਅਗਲੇ ਪੈਨਲਸ ਨੂੰ ਵੇਖਦੇ ਹਾਂ।
01:14 ਪਹਿਲਾਂ, ਸਾਨੂੰ ਬਿਹਤਰ ਦੇਖਣ ਅਤੇ ਸਮਝਣ ਲਈ ਆਪਣੀ ਪ੍ਰੋਪਰਟੀਜ਼ ਵਿੰਡੋ ਦਾ ਆਕਾਰ ਬਦਲਨਾ ਚਾਹੀਦਾ ਹੈ ।
01:20 ਪ੍ਰੋਪਰਟੀਜ਼ ਵਿੰਡੋ ਦੇ ਖੱਬੇ ਪਾਸੇ ਭਾਗ ਉੱਤੇ ਖੱਬਾ ਬਟਨ ਦਬਾਕੇ ਰੱਖੋ ਅਤੇ ਖੱਬੇ ਪਾਸੇ ਡਰੈਗ ਕਰੋ।
01:28 ਹੁਣ ਅਸੀ ਪ੍ਰੋਪਰਟੀਜ਼ ਵਿੰਡੋ ਵਿੱਚ ਆਪਸ਼ੰਸ ਜਿਆਦਾ ਸਪਸ਼ਟ ਰੂਪ ਨਾਲ ਵੇਖ ਸਕਦੇ ਹਾਂ।
01:33 ਬਲੈਂਡਰ ਵਿੰਡੋ ਦਾ ਆਕਾਰ ਕਿਵੇਂ ਬਦਲਦੇ ਹਨ, ਇਹ ਸਿੱਖਣ ਲਈ ਸਾਡਾ ਟਿਊਟੋਰਿਅਲ–“ਬਲੈਂਡਰ ਵਿੱਚ ਵਿੰਡੋ ਦੇ ਪ੍ਰਕਾਰ ਕਿਵੇਂ ਬਦਲਦੇ ਹਨ” ਵੇਖੋ।
01:43 ਪ੍ਰੋਪਰਟੀਜ ਵਿੰਡੋ ਦੀ ਸਭ ਤੋਂ ਊਪਰੀ ਰੋ ਉੱਤੇ ਜਾਓ ।
01:51 ਪ੍ਰੋਪਰਟੀਜ ਵਿੰਡੋ ਦੀ ਸਭ ਤੋਂ ਊਪਰੀ ਰੋ ਵਿੱਚ sphere ਉੱਤੇ ਖੱਬਾ ਬਟਨ ਕਲਿਕ ਕਰੋ ।
01:58 ਇਹ Material ਪੈਨਲ ਹੈ। ਇੱਥੇ ਅਸੀ ਸਰਗਰਮ ਆਬਜੈਕਟ ਵਿੱਚ ਇੱਕ ਮਟੀਰੀਅਲ ਜੋੜ ਸਕਦੇ ਹਾਂ।
02:05 ਡਿਫਾਲਟ ਰੂਪ ਵਲੋਂ, ਕਿਊਬ ਵਿੱਚ ਇੱਕ ਸਟੈਂਡਰਡ ਮਟੀਰੀਅਲ ਜੁੜ ਗਿਆ ਹੈ ।
02:10 ਇਹ ਮਟੀਰੀਅਲ ਨੀਲੇ-ਰੰਗ ਨਾਲ ਹਾਈਲਾਇਟ ਕੀਤੇ ਮਟੀਰੀਅਲ ਸਲੌਟ ਦਾ ਹਿੱਸਾ ਹੈ।
02:15 ਇੱਕ ਨਵਾਂ ਮਟੀਰੀਅਲ ਸਲੌਟ ਜੋੜਨ ਲਈ ਊਪਰੀ ਸੱਜੇ ਪਾਸੇ ਕੋਨੇ ਉੱਤੇ plus sign ਉੱਤੇ ਖੱਬਾ ਬਟਨ ਕਲਿਕ ਕਰੋ ।
02:24 ਇੱਕ ਨਵਾਂ ਮਟੀਰੀਅਲ ਜੋੜਨ ਲਈ new ਉੱਤੇ ਖੱਬਾ ਬਟਨ ਕਲਿਕ ਕਰੋ। ਡਿਫਾਲਟ ਰੂਪ ਵਲੋਂ, ਸਾਰੇ ਨਵੇਂ ਮਟੀਰੀਅਲਸ ਬੁਨਿਆਦੀ ਸੈਟਿੰਗਾਂ ਦੇ ਨਾਲ ਜੁੜ ਗਏ ਹਨ ।
02:34 ਨਵੇਂ ਮਟੀਰੀਅਲ ਸਲੌਟ ਨੂੰ ਮਿਟਾਉਣ ਲਈ plus sign ਦੇ ਹੇਠਾਂ minus sign ਉੱਤੇ ਖੱਬਾ ਬਟਨ ਕਲਿਕ ਕਰੋ ।
02:41 ਅਸੀ ਆਪਣੇ ਮੂਲ ਮਟੀਰੀਅਲ ਉੱਤੇ ਵਾਪਸ ਆ ਗਏ ਹਾਂ। ਇਸਨੂੰ ਨਵਾਂ ਨਾਮ White ਦਿਓ ।
02:46 ਮਟੀਰੀਅਲ ਸਲੌਟ ਬਾਕਸ ਅਤੇ ਪ੍ਰੀਵਿਊ ਵਿੰਡੋ ਦੇ ਵਿੱਚ ID ਨੇਮ ਬਾਰ ਵਿੱਚ Material ਉੱਤੇ ਖੱਬਾ ਬਟਨ ਕਲਿਕ ਕਰੋ ।
02:55 ਆਪਣੇ ਕੀਬੋਰਡ ਉੱਤੇ White ਟਾਈਪ ਕਰੋ ਅਤੇ ਐਂਟਰ ਦਬਾਓ।
03:01 ਮਟੀਰੀਅਲ ਅਤੇ ਮਟੀਰੀਅਲ ਸਲੌਟ ਦੋਨੋ ਹੀ ਸਫੇਦ ਵਿੱਚ ਬਦਲ ਗਏ ਹਨ ।
03:06 ਅਸੀ ਬਿਨਾਂ ਨਵਾਂ ਮਟੀਰੀਅਲ ਸਲੌਟ ਜੋੜੇ, ਇੱਕ ਨਵਾਂ ਮਟੀਰੀਅਲ ਜੋੜ ਸਕਦੇ ਹਾਂ।
03:12 ਮਟੀਰੀਅਲ ਆਈ.ਡੀ ਨੇਮ ਬਾਰ ਦੇ ਸੱਜੇ ਵੱਲ plus sign ਉੱਤੇ ਖੱਬਾ ਬਟਨ ਕਲਿਕ ਕਰੋ ।
03:18 ਮਟੀਰੀਅਲ ਸਲੌਟ ਵਿੱਚ ਇੱਕ ਨਵਾਂ ਮਟੀਰੀਅਲ ਜੁੜ ਗਿਆ ਹੈ । ਇਸਨੂੰ ਨਵਾਂ ਨਾਮ red ਦਿਓ ।
03:27 ਅਸੀ ਇਸ ਮਟੀਰੀਅਲ ਦਾ ਰੰਗ ਸਫੇਦ ਤੋਂ ਲਾਲ ਵਿੱਚ ਬਦਲਨ ਜਾ ਰਹੇ ਹਾਂ ।
03:31 ਪਰ, ਸਭ ਤੋਂ ਪਹਿਲਾਂ ਮਟੀਰੀਅਲ ਆਈ.ਡੀ ਨੇਮ ਬਾਰ ਦੇ ਹੇਠਾਂ ਬਟਨਾਂ ਦੇ ਰੋ ਉੱਤੇ ਇੱਕ ਨਜ਼ਰ ਪਾਓ।
03:37 Surface ਸਰਗਰਮ ਆਬਜੈਕਟ ਦੇ ਮਟੀਰੀਅਲ ਨੂੰ ਉਸਦੇ ਸਤਹ ਦੇ ਰੂਪ ਵਿੱਚ ਰੈਂਡਰ ਕਰਦਾ ਹੈ ।
03:44 ਬਲੈਂਡਰ ਵਿੱਚ ਇਹ ਡਿਫਾਲਟ ਰੈਂਡਰ ਮਟੀਰੀਅਲ ਹੈ ।
03:48 Wire ਮਟੀਰੀਅਲ ਨੂੰ ਇੱਕ wired mesh ਵਿੱਚ ਰੈਂਡਰ ਕਰਦਾ ਹੈ, ਜੋ ਆਬਜੈਕਟ ਦੇ ਬਹੁਭੁਜ ਦੇ ਕੇਵਲ ਕੋਨੇ ਦਿਖਾਉਂਦਾ ਹੈ।
03:55 ਇਹ ਇੱਕ ਲਾਭਦਾਇਕ ਟੂਲ ਹੈ, ਜੋ ਮਾਡਲਿੰਗ ਅਤੇ ਰੇਂਡਰਿੰਗ ਉੱਤੇ ਸਮਾਂ ਬਚਾਉਂਦਾ ਹੈ।
04:00 ਅਸੀ ਬਲੈਂਡਰ ਵਿੱਚ “ਮਾਡਲਿੰਗ ਦੇ ਬਾਰੇ ਵਿੱਚ ਜਿਆਦਾ ਐਡਵਾਂਸਡ ਟਿਊਟੋਰਿਅਲਸ” ਵਿੱਚ, wired mesh, edges ਅਤੇ polygons ਦੇ ਬਾਰੇ ਵਿੱਚ ਵਿਸਥਾਰ ਨਾਲ ਸਿਖਾਂਗੇ।
04:09 Volume ਮਟੀਰੀਅਲ ਨੂੰ ਸਰਗਰਮ ਆਬਜੈਕਟ ਦੇ ਪੂਰੇ ਆਇਤਨ ਦੇ ਰੂਪ ਵਿੱਚ ਦਿਖਾਉਂਦਾ ਹੈ ।
04:15 surface ਅਤੇ wire ਲਈ ਮਟੀਰੀਅਲ ਸੈਟਿੰਗਾਂ ਵੱਖ- ਵੱਖ ਹਨ ।
04:20 ਅਸੀ ਇਹਨਾਂ ਸੈਟਿੰਗਾਂ ਨੂੰ ਵਿਸਥਾਰ ਵਿੱਚ ਵੇਖਾਂਗੇ, ਜਦੋਂ ਅਸੀ ਅਗਲੇ ਟਿਊਟੋਰਿਅਲਸ ਵਿੱਚ Volume Material ਇਸਤੇਮਾਲ ਕਰਾਂਗੇ ।
04:26 Halo ਮਟੀਰੀਅਲ ਨੂੰ ਸਰਗਰਮ ਆਬਜੈਕਟ ਦੇ ਚਾਰੇ ਪਾਸੇ ਹੈਲੋ (Halo) ਕਣਾਂ ਦੇ ਰੂਪ ਵਿੱਚ ਦਿਖਾਉਂਦਾ ਹੈ ।
04:32 ਫਿਰ ਦੁਬਾਰਾ, ਮਟੀਰੀਅਲ ਸੈਟਿੰਗਾਂ ਬਦਲ ਗਈਆਂ ਹਨ ।
04:36 ਜਦੋਂ ਅਸੀ ਅਗਲੇ ਟਿਊਟੋਰਿਅਲਸ ਵਿੱਚ ਹੈਲੋ ਮਟੀਰੀਅਲ ਇਸਤੇਮਾਲ ਕਰਾਂਗੇ, ਉਦੋਂ ਅਸੀ ਇਹਨਾਂ ਸੈਟਿੰਗਾਂ ਨੂੰ ਵਿਸਥਾਰ ਨਾਲ ਵੇਖਾਂਗੇ ।
04:42 ਧਿਆਨ ਦਿਓ, ਕਿ ਇਹਨਾਂ ਵਿਚੋਂ ਕੋਈ ਵੀ ਆਪਸ਼ੰਸ 3D ਵਿਊ ਵਿੱਚ ਨਹੀਂ ਦਿਖਾਏ ਹੋਏ ਹਨ।
04:47 ਅਜਿਹਾ ਇਸਲਈ, ਕਿਉਂਕਿ ਇਨ੍ਹਾਂ ਨੂੰ ਕੇਵਲ ਰੈਂਡਰ ਡਿਸਪਲੇ ਵਿੱਚ ਵੇਖ ਸਕਦੇ ਹਾਂ।
04:52 ਰੈਂਡਰ ਡਿਸਪਲੇ ਦੇ ਬਾਰੇ ਵਿੱਚ ਸਿੱਖਣ ਦੇ ਲਈ, ਟਿਊਟੋਰਿਅਲ ਪ੍ਰੋਪਰਟੀਜ਼ ਵਿੰਡੋਜ ਦੇ ਪ੍ਰਕਾਰ ਭਾਗ 1 ਵੇਖੋ ।
05:02 Surface ਉੱਤੇ ਵਾਪਸ ਜਾਓ। ਅਸੀ ਸਰਫੇਸ ਮਟੀਰੀਅਲ ਦੀਆਂ ਸੈਟਿੰਗਾਂ ਨੂੰ ਵੇਖਾਂਗੇ ।
05:05 ਹੇਠਾਂ ਪ੍ਰਿਵਿਊ ਵਿੰਡੋ ਹੈ, ਜੋ ਰੈਂਡਰਡ ਮਟੀਰੀਅਲ ਦਾ ਪ੍ਰਿਵਿਊ ਦਰਸਾਉਂਦੀ ਹੈ।
05:17 ਸੱਜੇ ਪਾਸੇ ਵੱਲ ਵੱਖ-ਵੱਖ ਪ੍ਰਿਵਿਊ ਆਪਸ਼ੰਸ ਲਈ ਬਟਨਾਂ ਦਾ ਕਾਲਮ ਹੈ ।
05:22 Plane
05:24 Sphere
05:26 Cube
05:29 Monkey
05:32 Hair
05:34 ਅਤੇ Sky l ਹੁਣ ਆਪਣੇ ਮਟੀਰੀਅਲ ਦਾ ਰੰਗ ਸਫੇਦ ਤੋਂ ਲਾਲ ਵਿੱਚ ਬਦਲਦੇ ਹਾਂ।
05:42 Diffuse ਉੱਤੇ ਜਾਓ । diffuse ਦੇ ਹੇਠਾਂ white bar ਉੱਤੇ ਖੱਬਾ ਬਟਨ ਕਲਿਕ ਕਰੋ ।
05:49 ਇੱਕ ਕਲਰ ਮੈਨਿਊ ਦਿਖਾਉਂਦਾ ਹੈ। ਅਸੀ ਇਸ ਮੈਨਿਊ ਵਿਚੋਂ ਆਪਣੀ ਇੱਛਾ ਅਨੁਸਾਰ ਕੋਈ ਵੀ ਰੰਗ ਚੁਣ ਸਕਦੇ ਹਾਂ। ਮੈਂ ਲਾਲ ਚੁਣ ਰਿਹਾ ਹਾਂ ।
05:59 ਖੱਬਾ ਬਟਨ ਕਲਿਕ ਕਰੋ ਅਤੇ ਸਫੇਦ ਡਾਟ ਨੂੰ ਰੰਗ ਚੱਕਰ ਦੇ ਕੇਂਦਰ ਵਿੱਚ ਨਿਅੰਤਰਿਤ ਕਰੋ ।
06:05 ਆਪਣੇ ਮਾਊਸ ਨੂੰ ਚੱਕਰ ਦੇ ਲਾਲ ਖੇਤਰ ਦੇ ਵੱਲ ਡਰੈਗ ਕਰੋ ।
06:11 ਮਟੀਰੀਅਲ ਪੈਨਲ ਵਿੱਚ 3D ਵਿਊ ਅਤੇ ਪ੍ਰਿਵਿਊ ਵਿੰਡੋ ਵਿੱਚ ਕਿਊਬ ਦਾ ਰੰਗ ਸਫੇਦ ਤੋਂ ਲਾਲ ਵਿੱਚ ਬਦਲਦਾ ਹੈ ।
06:22 ਦੂਜਾ ਤਰੀਕਾ ਹੈ- diffuse ਦੇ ਹੇਠਾਂ ਦੁਬਾਰਾ ਤੋਂ red bar ਉੱਤੇ ਖੱਬਾ ਬਟਨ ਕਲਿਕ ਕਰੋ ।
06:28 ਕੀ ਤੁਸੀ ਰੰਗ-ਚੱਕਰ ਦੇ ਹੇਠਾਂ R G ਅਤੇ B ਨਾਮਕ ਤਿੰਨ ਬਾਰ ਵੇਖਦੇ ਹੋ?
06:35 R ਉੱਤੇ ਖੱਬਾ ਬਟਨ ਕਲਿਕ ਕਰੋ । ਆਪਣੇ ਕੀਬੋਰਡ ਉੱਤੇ 1 ਟਾਈਪ ਕਰੋ ਅਤੇ ਐਂਟਰ ਦਬਾਓ ।
06:43 G ਉੱਤੇ ਖੱਬਾ ਬਟਨ ਕਲਿਕ ਕਰੋ । ਆਪਣੇ ਕੀਬੋਰਡ ਉੱਤੇ “0” ਦਬਾਓ ਅਤੇ ਐਂਟਰ ਦਬਾਓ ।
06:52 B ਉੱਤੇ ਖੱਬਾ ਬਟਨ ਕਲਿਕ ਕਰੋ। ਆਪਣੇ ਕੀਬੋਰਡ ਉੱਤੇ “0” ਟਾਈਪ ਕਰੋ ਅਤੇ ਐਂਟਰ ਦਬਾਓ। ਹੁਣ ਕਿਊਬ ਦਾ ਰੰਗ ਪੂਰਾ ਲਾਲ ਹੈ।
07:05 ਉਸੀ ਪ੍ਰਕਾਰ ਨਾਲ, specular ਦੇ ਹੇਠਾਂ white bar ਉੱਤੇ ਖੱਬਾ ਬਟਨ ਕਲਿਕ ਕਰੋ। colour ਮੈਨਿਊ ਵਿੱਚ ਕੋਈ ਵੀ ਰੰਗ ਚੁਣੋ।
07:14 ਮੈਂ ਹਰਾ ਚੁਣ ਰਿਹਾ ਹਾਂ।
07:17 ਸੋ, ਵੇਖੋ, ਕਿਊਬ ਦੀ ਚਮਕ ਸਫੇਦ ਤੋਂ ਹਲਕੇ ਹਰੇ ਵਿੱਚ ਬਦਲ ਗਈ ਹੈ ।
07:22 ਹੁਣ, ਜੇਕਰ ਮੈਂ ਦੁਬਾਰਾ ਸਫੇਦ ਮਟੀਰੀਅਲ ਇਸਤੇਮਾਲ ਕਰਨਾ ਚਾਹੁੰਦਾ ਹਾਂ ਤਾਂ ਕੀ ਹੋਵੇਗਾ? ਮੈਂ ਇਹ ਵਾਪਸ ਕਿਵੇਂ ਪਾਵਾਂਗਾ?
07:29 Material ID name bar ਉੱਤੇ ਜਾਓ। ਇੱਥੇ ਨੇਮ ਬਾਰ ਦੇ ਖੱਬੇ ਵੱਲ ਇੱਕ ਹੋਰ ਗੋਲ ਆਇਕਨ ਹੈ ।
07:37 sphere ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ। ਇਹ Material ਮੈਨਿਊ ਹੈ ।
07:43 ਸਾਰੇ ਮਟੀਰੀਅਲਸ ਜੋ ਸੀਨ ਵਿੱਚ ਇਸਤੇਮਾਲ ਕੀਤੇ ਗਏ ਹਨ ਉਹ ਸਭ ਇੱਥੇ ਸੂਚੀਬੱਧ ਹਨ। ਹੁਣੇ ਇੱਥੇ ਕੇਵਲ ਦੋ ਮਟੀਰੀਅਲਸ ਦਿਖਾਏ ਹੋਏ ਹਨ- red ਅਤੇ White l
07:53 White ਉੱਤੇ ਖੱਬਾ ਬਟਨ ਕਲਿਕ ਕਰੋ। ਇੱਕ ਵਾਰ ਫੇਰ ਕਿਊਬ ਲਾਲ ਤੋਂ ਸਫੇਦ ਵਿੱਚ ਬਦਲ ਗਿਆ ਹੈ ।
08:00 Diffuse ਅਤੇ specular ਦੋਨਾਂ ਦੇ ਹੇਠਾਂ Intensity ਬਾਰ ਹਨ।
08:05 ਡਿਫਾਲਟ ਰੂਪ ਵਲੋਂ, ਡਿਫਿਊਜ ਲਈ ਇੰਟੈਂਸਿਟੀ 0.8 ਅਤੇ ਸਪੈਕਿਉਲਰ ਲਈ 0.5 ਹੈ ।
08:15 ਇਹ ਮਟੀਰੀਅਲ ਫਿਨਿਸ਼ ਦੇ ਪ੍ਰਕਾਰ ਦੀ ਲੋੜ ਦੇ ਅਨੁਸਾਰ ਬਦਲਿਆ ਜਾ ਸਕਦਾ ਹੈ ।
08:21 ਮੈਟ ਫਿਨਿਸ਼ ਦਾ ਮਤਲਬ ਡਿਫਿਊਜ ਅਤੇ ਸਪੈਕਿਉਲਰ ਦੋਨਾਂ ਲਈ ਘੱਟ ਇੰਟੈਂਸਿਟੀ।
08:27 ਉਦਾਹਰਣ ਦੇ ਲਈ, ਕੁਦਰਤੀ ਲੱਕੜੀ ਦੇ ਮਟੀਰੀਅਲ ਵਿੱਚ ਮੈਟ ਫਿਨਿਸ਼ ਹੋਵੇਗਾ ।
08:33 ਗਲੋਸੀ ਫਿਨਿਸ਼ ਦਾ ਮਤਲਬ ਡਿਫਿਊਜ ਅਤੇ ਸਪੈਕਿਉਲਰ ਲਈ ਜਿਆਦਾ ਇੰਟੈਂਸਿਟੀ।
08:39 ਉਦਹਾਰਣ ਦੇ ਲਈ, ਇੱਕ ਕਾਰ ਪੇਂਟ ਮਟੀਰੀਅਲ ਵਿੱਚ ਗਲੋਸੀ ਫਿਨਿਸ਼ ਹੋਵੇਗਾ ।
08:46 ਬਲੈਂਡਰ ਵਿੱਚ ਡਿਫਿਊਜ ਲਈ Lambert ਡਿਫਾਲਟ ਸ਼ੇਡਰ ਹੈ ।
08:52 Lambert ਉੱਤੇ ਖੱਬਾ ਬਟਨ ਕਲਿਕ ਕਰੋ । ਇਹ ਡਿਫਿਊਜ ਸ਼ੇਡਰ ਮੈਨਿਊ ਹੈ।
08:57 ਇੱਥੇ ਅਸੀ ਆਪਣੀ ਜ਼ਰੂਰਤ ਦਾ ਸ਼ੇਡਰ ਜਿਵੇਂ Fresnel, Minnaert, Toon, Oren-Nayar ਅਤੇ Lambert ਚੁਣ ਸਕਦੇ ਹਾਂ।
09:08 ਇੰਟੈਂਸਿਟੀ ਦੀ ਤਰ੍ਹਾਂ, ਵੱਖ-ਵੱਖ ਮਟੀਰੀਅਲਸ ਲਈ ਸ਼ੇਡਰਸ ਵੀ ਵੱਖ ਹੁੰਦੇ ਹਨ। ਉਦਾਹਰਣ ਦੇ ਲਈ, ਇੱਕ ਗਲੋਸ ਮਟੀਰੀਅਲ Fresnel ਸ਼ੇਡਰ ਇਸਤੇਮਾਲ ਕਰੇਗਾ ।
09:19 ਉਸੀ ਪ੍ਰਕਾਰ ਨਾਲ, ਬਲੈਂਡਰ ਵਿੱਚ ਸਪੈਕਿਉਲਰ ਦੇ ਲਈ, Cooktorr ਡਿਫਾਲਟ ਸ਼ੇਡਰ ਹੈ।
09:25 Cooktorr ਉੱਤੇ ਖੱਬਾ ਬਟਨ ਕਲਿਕ ਕਰੋ। ਇਹ Specular Shader ਮੈਨਿਊ ਹੈ।
09:32 Blinn ਅਤੇ phong ਸਭ ਤੋਂ ਜ਼ਿਆਦਾ ਸਧਾਰਣ ਸ਼ੇਡਰਸ ਹਨ ਜੋਕਿ 90% ਮਟੀਰੀਅਲਸ ਲਈ ਇਸਤੇਮਾਲ ਹੁੰਦੇ ਹਨ ।
09:40 Hardness ਆਬਜੈਕਟ ਦੀ ਸਪੈਕਿਉਲਰਿਟੀ ਜਾਂ ਚਮਕ ਦੀ ਤੀਵਰਤਾ ਨੂੰ ਨਿਰਧਾਰਤ ਕਰਦਾ ਹੈ ।
09:48 Hardness 50 ਉੱਤੇ ਖੱਬਾ ਬਟਨ ਕਲਿਕ ਕਰੋ । ਆਪਣੇ ਕੀਬੋਰਡ ਉੱਤੇ 100 ਟਾਈਪ ਕਰੋ ਅਤੇ ਐਂਟਰ ਦਬਾਓ ।
09:57 ਪ੍ਰਿਵਿਊ ਸਫ਼ੀਅਰ ਉੱਤੇ ਸਪੈਕਿਉਲਰ ਖੇਤਰ ਛੂਟਾ ਹੋ ਕੇ ਇੱਕ ਛੋਟੇ ਚੱਕਰ ਵਿੱਚ ਬਦਲ ਗਿਆ ਹੈ।
10:04 ਫਿਰ ਦੁਬਾਰਾ Hardness 100 ਉੱਤੇ ਖੱਬਾ ਬਟਨ ਕਲਿਕ ਕਰੋ। ਆਪਣੇ ਕੀਬੋਰਡ ਉੱਤੇ 10 ਟਾਈਪ ਕਰੋ ਅਤੇ ਐਂਟਰ ਦਬਾਓ ।
10:13 ਹੁਣ ਸਪੈਕਿਉਲਰ ਖੇਤਰ ਵੱਧ ਗਿਆ ਹੈ ਅਤੇ ਪ੍ਰਿਵਿਊ ਸਫ਼ੀਅਰ ਉੱਤੇ ਫੈਲ ਗਿਆ ਹੈ ।
10:20 ਸੋ ਇਹ ਮਟੀਰੀਅਲ ਪੈਨਲ ਦੀਆਂ ਬੁਨਿਆਦੀ ਸੈਟਿੰਗਾਂ ਹਨ।
10:25 ਬਾਕੀ ਸੈਟਿੰਗਾਂ ਅਗਲੇ ਟਿਊਟੋਰਿਅਲਸ ਵਿੱਚ ਵੇਖਾਂਗੇ।
10:29 ਹੁਣ ਤੁਸੀ ਅੱਗੇ ਜਾ ਸਕਦੇ ਹੋ ਅਤੇ ਇੱਕ ਨਵੀਂ ਫਾਇਲ ਬਣਾ ਸਕਦੇ ਹੋ।
10:33 ਕਿਊਬ ਵਿੱਚ ਇੱਕ ਨਵਾਂ ਮਟੀਰੀਅਲ ਜੋੜ ਸਕਦੇ ਹੋ, ਅਤੇ ਇਸਦਾ ਰੰਗ ਬਦਲ ਸਕਦੇ ਹੋ ਅਤੇ Blue ਨਾਮ ਦੇ ਸਕਦੇ ਹੋ।
10:39 ਇਹ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
10:48 ਇਸ ਉੱਤੇ ਜਿਆਦਾ ਜਾਣਕਾਰੀ ਇਹਨਾਂ ਵੈੱਬਸਾਈਟਾਂ ਉੱਤੇ ਉਬਲਬਧ ਹੈ। oscar.iitb.ac.in ਅਤੇ spoken-tutorial.org/NMEICT-Intro.
11:08 ਸਪੋਕਨ ਟਿਊਟੋਰਿਅਲ ਪ੍ਰੋਜੈਕਟ –
11:11 ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦਾ ਹੈ।
11:14 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ।
11:19 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਇਸ ਲਿੰਕ ਉੱਤੇ ਸੰਪਰਕ ਕਰੋ contact@spoken-tutorial.org.
11:25 ਸਾਡੇ ਨਾਲ ਜੁੜਨ ਲਈ ਧੰਨਵਾਦl
11:27 ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।

Contributors and Content Editors

Harmeet