Blender/C2/Types-of-Windows-File-Browser-Info-Panel/Punjabi

From Script | Spoken-Tutorial
Jump to: navigation, search
Time Narration
00:01 ਬਲੈਂਡਰ ਟਿਊਟੋਰਿਅਲਸ ਦੀ ਲੜੀ ਵਿੱਚ ਤੁਹਾਡਾ ਸਵਾਗਤ ਹੈ ।
00:05 ਇਹ ਟਿਊਟੋਰਿਅਲ ਬਲੈਂਡਰ 2.59 ਵਿੱਚ ਫਾਈਲ ਬਰਾਊਜਰ ਅਤੇ ਇੰਫੋ ਪੈਨਲ ਦੇ ਬਾਰੇ ਵਿੱਚ ਹੈ ।
00:15 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਦੁਆਰਾ ਦਿੱਤੀ ਗਈ ਹੈ।
00:24 ਇਸ ਟਿਊਟੋਰਿਅਲ ਨੂੰ ਦੇਖਣ ਤੋਂ ਬਾਅਦ, ਅਸੀਂ ਸਿਖਾਂਗੇ ਕਿ ਫਾਈਲ ਬਰਾਊਜਰ ਅਤੇ ਇੰਫੋ ਪੈਨਲ ਅਤੇ ਦੋਨਾਂ ਵਿੱਚ ਉਪਲੱਬਧ ਵੱਖ-ਵੱਖ ਆਪਸ਼ੰਸ ਕੀ ਹਨ।
00:40 ਮੈਂ ਮੰਨਦਾ ਹਾਂ, ਕਿ ਤੁਸੀ ਬਲੈਂਡਰ ਇੰਟਰਫੇਸ ਦੇ ਬੁਨਿਆਦੀ ਤੱਤਾਂ ਦੇ ਬਾਰੇ ਵਿੱਚ ਜਾਣਦੇ ਹੋ।
00:45 ਜੇਕਰ ਨਹੀਂ ਤਾਂ ਕਿਰਪਾ ਕਰਕੇ ਸਾਡੇ ਪਿਛਲੇ ਟਿਊਟੋਰਿਅਲ - “ਬਲੈਂਡਰ ਇੰਟਰਫੇਸ ਦਾ ਬੁਨਿਆਦੀ ਵਰਣਨ” ( Basic Description of the Blender Interface ) ਦੀ ਨਕਲ ਕਰੋ।
00:55 3D view ਦੇ ਹੇਠਾਂ ਖੱਬੇ ਪਾਸੇ ਕੋਨੇ ਉੱਤੇ editor type ਮੈਨਿਊ ਉੱਤੇ ਜਾਓ ।
01:02 ਮੈਨਿਊ ਨੂੰ ਖੋਲ੍ਹਣ ਲਈ ਖੱਬਾ ਬਟਨ ਕਲਿਕ ਕਰੋ । ਇਸ ਵਿੱਚ ਬਲੈਂਡਰ ਵਿੱਚ ਉਪਲੱਬਧ ਵੱਖ-ਵੱਖ ਪ੍ਰਕਾਰ ਦੇ ਵਿੰਡੋਜ ਦੀ ਸੂਚੀ ਹੈ।
01:14 File Browser ਉੱਤੇ ਖੱਬਾ ਬਟਨ ਕਲਿਕ ਕਰੋ।
01:18 ਇਹ File browser ਹੈ ।
01:21 ਇੱਥੇ ਅਸੀ ਆਪਣੀਆਂ ਸਾਰੀਆਂ ਬਲੈਂਡਰ ਫਾਈਲਾਂ ਪਾ ਸਕਦੇ ਹਾਂ, ਜੋ ਸਾਡੇ ਸਿਸਟਮ ਵਿੱਚ ਸੇਵ ਹਨ।
01:29 ਇਹ ਚਾਰ ਐਰੋ ਬਟਨ ਸਾਨੂੰ ਆਪਣੀ ਡਾਇਰੈਕਟਰੀ ਦੇ ਅੰਦਰ ਚਾਰੇ ਪਾਸੇ ਮੂਵ ਹੋਣ ਵਿੱਚ ਮਦਦ ਕਰਦੇ ਹਨ ।
01:37 ਬੈਕ ਐਰੋ ਸਾਨੂੰ ਪਿਛਲੇ ਫੋਲਡਰ ਉੱਤੇ ਲੈ ਜਾਵੇਗਾ ।
01:41 ਕੀਬੋਰਡ ਸ਼ਾਰਟਕਟ ਦੇ ਲਈ , back space ਦਬਾਵਾਂ ।
01:48 ਫਾਰਵਰਡ ਐਰੋ ਸਾਨੂੰ ਅਗਲੇ ਫੋਲਡਰ ਉੱਤੇ ਲੈ ਜਾਵੇਗਾ।
01:52 ਕੀਬੋਰਡ ਸ਼ਾਰਟਕਟ ਦੇ ਲਈ , shift ਅਤੇ backspace ਦਬਾਓ।
01:59 ਅਪ ਐਰੋ ਤੁਹਾਨੂੰ ਮੌਜੂਦਾ ਡਾਇਰੈਕਟਰੀ ਉੱਤੇ ਲੈ ਜਾਵੇਗਾ।
02:05 ਕੀਬੋਰਡ ਸ਼ਾਰਟਕਟ ਦੇ ਲਈ , P ਦਬਾਓ।
02:10 ‘Refresh’ ਬਟਨ ਤੁਹਾਡੀ ਮੌਜੂਦਾ ਡਾਇਰੈਕਟਰੀ ਉੱਤੇ ਫਾਈਲ ਦੀ ਸੂਚੀ ਨੂੰ ਰਿਫਰੈਸ਼ ਕਰੇਗਾ।
02:19 ‘Create new directory’ ਤੁਹਾਡੀ ਮੌਜੂਦਾ ਡਾਇਰੈਕਟਰੀ ਦੇ ਅੰਦਰ ਨਵਾਂ ਫੋਲਡਰ ਜਾਂ ਡਾਇਰੈਕਟਰੀ ਬਣਾਵੇਗਾ।
02:29 ਇਹ ਬਟਨ ਤੁਹਾਨੂੰ ਤੁਹਾਡੀਆਂ ਫਾਈਲਾਂ ਅਤੇ ਫੋਲਡਰਾਂ ਨੂੰ ਕ੍ਰਮ ਅਨੁਸਾਰ ਵਿਵਸਥਿਤ ਕਰਨ ਵਿੱਚ ਮਦਦ ਕਰਨਗੇ।
02:39 Filter ਬਟਨ ਤੁਹਾਡੀ ਡਾਇਰੈਕਟਰੀ ਵਿੱਚ ਫਾਈਲਾਂ ਨੂੰ ਫਿਲਟਰ ਕਰਨ ਦੇ ਯੋਗ ਬਣਾਵੇਗਾ।
02:46 ਕੇਵਲ ਫਿਲਟਰ ਟੈਬ ਦੇ ਅੱਗੇ ਮੌਜੂਦ ਸਰਗਰਮ ਆਇਕੰਸ ਹੀ ਡਾਇਰੈਕਟਰੀ ਵਿੱਚ ਵਿਖਾਈ ਦੇਣਗੇ।
02:57 ਤਾਂ ਇਹ ਬਲੈਂਡਰ ਵਿੱਚ ‘File browser’ ਵਿੰਡੋ ਦੇ ਬਾਰੇ ਵਿੱਚ ਸੀ ।
03:03 editor ਉੱਤੇ ਜਾਓ, ਫਾਈਲ ਬਰਾਊਜਰ ਦੇ ਊਪਰੀ ਖੱਬੇ ਪਾਸੇ ਕੋਨੇ ਉੱਤੇ menu ਟਾਈਪ ਕਰੋ ।
03:10 ਮੈਨਿਊ ਨੂੰ ਖੋਲ੍ਹਣ ਲਈ ਖੱਬਾ ਬਟਨ ਕਲਿਕ ਕਰੋ ।
03:15 3D view ਉੱਤੇ ਖੱਬਾ ਬਟਨ ਕਲਿਕ ਕਰੋ ।
03:19 ਅਸੀ ਵਾਪਸ ਡਿਫਾਲਟ ਬਲੈਂਡਰ ਕਾਰਜ ਖੇਤਰ ਉੱਤੇ ਆ ਗਏ ਹਾਂ।
03:24 ਹੁਣ , ‘info’ ਪੈਨਲ ਵੇਖਦੇ ਹਾਂ।
03:30 ਬਲੈਂਡਰ ਇੰਟਰਫੇਸ ਵਿੱਚ ਸਭ ਤੋਂ ਊਪਰੀ ਪੈਨਲ ‘Info’ ਪੈਨਲ ਹੈ - ਮੁੱਖ ਮੈਨਿਊ ਪੈਨਲ।
03:40 ‘file’ ਉੱਤੇ ਖੱਬਾ ਬਟਨ ਕਲਿਕ ਕਰੋ।
03:42 ਇੱਥੇ ਸਾਡੇ ਕੋਲ ਹਨ– open a new ਜਾਂ an existing file , save the file , user preferences window , ਅਤੇ import ਅਤੇ export ਆਪਸ਼ੰਸ ।
03:58 open ਉੱਤੇ ਖੱਬਾ ਬਟਨ ਕਲਿਕ ਕਰੋ ।
04:02 ਇਹ ਫਾਈਲ ਬਰਾਊਜਰ ਦੇ ਸਮਾਨ ਬਰਾਊਜਰ ਖੋਲੇਗਾ ।
04:07 ਤੁਸੀ ਇੱਥੋਂ ਬਲੈਂਡਰ ਫਾਈਲ ਖੋਲ ਸਕਦੇ ਹੋ, ਜਿਸਨੂੰ ਤੁਸੀਂ ਪਹਿਲਾਂ ਤੋਂ ਹੀ ਆਪਣੇ ਸਿਸਟਮ ਉੱਤੇ ਸੇਵ ਕੀਤਾ ਹੋਇਆ ਹੈ।
04:14 ਫਾਈਲ ਖੋਲ੍ਹਣ ਤੋਂ ਪਹਿਲਾਂ ‘load UI’ ਐਕਟੀਵੇਟ ਕਰਨਾ , ਤੁਹਾਨੂੰ User Interface ਜਾਂ UI ਦੇ ਨਾਲ ਬਲੈਂਡਰ ਫਾਈਲ ਖੋਲ੍ਹਣ ਲਈ ਮਦਦ ਕਰੇਗਾ। ਜਿਸਨੂੰ ਤੁਸੀਂ ਉਸੇ ਦੇ ਲਈ ਸੇਵ ਕੀਤਾ ਹੈ।
04:26 ਓਪਨ ਫਾਈਲ ਵਿੰਡੋ ਤੋਂ ਬਾਹਰ ਆਉਣ ਲਈ Back to Previous ਉੱਤੇ ਖੱਬਾ ਬਟਨ ਕਲਿਕ ਕਰੋ ।
04:35 Add ਵਿੱਚ ਵੱਖ-ਵੱਖ ਆਬਜੈਕਟਸ ਦੀ ਰਿਪੋਜਿਟਰੀ ਸ਼ਾਮਿਲ ਹੈ , ਜਿੰਨ੍ਹਾਂ ਨੂੰ ਤੁਸੀ ਆਪਣੇ ਸੀਨ ਵਿੱਚ ਜੋੜ ਸਕਦੇ ਹੋ।
04:42 Add ਉੱਤੇ ਖੱਬਾ ਬਟਨ ਕਲਿਕ ਕਰੋ ।
04:46 ਇੱਥੇ ਆਬਜੈਕਟ ਰਿਪੋਜਿਟਰੀ ਹੈ ।
04:50 ਅਸੀ ਇਸ ਮੈਨਿਊ ਦੀ ਵਰਤੋ ਕਰਕੇ 3D view ਵਿੱਚ ਨਵੇਂ ਆਬਜੈਕਟਸ ਜੋੜ ਸਕਦੇ ਹਾਂ।
04:56 ਕੀਬੋਰਡ ਸ਼ਾਰਟਕਟ ਦੇ ਲਈ , Shift ਅਤੇ A ਦਬਾਓ।
05:04 ਹੁਣ, 3D view ਵਿੱਚ ਇੱਕ ਪਲੇਨ ਜੋੜਦੇ ਹਾਂ।
05:09 3D ਕਰਸਰ ਨੂੰ ਮੂਵ ਕਰਨ ਲਈ ਸਕਰੀਨ ਉੱਤੇ ਕਿਤੇ ਵੀ ਖੱਬਾ ਬਟਨ ਕਲਿਕ ਕਰੋ।
05:15 ਮੈਂ ਇਹ ਸਥਾਨ ਚੁਣ ਰਿਹਾ ਹਾਂ।
05:20 ADD ਮੈਨਿਊ ਲਈ Shift ਅਤੇ A ਦਬਾਓ।
05:25 Mesh. plane ਉੱਤੇ ਖੱਬਾ ਬਟਨ ਕਲਿਕ ਕਰੋ।
05:30 3D ਕਰਸਰ ਦੇ ਸਥਾਨ ਉੱਤੇ 3D view ਵਿੱਚ ਇੱਕ ਨਵਾਂ ਪਲੇਨ ਜੁੜ ਗਿਆ ਹੈ।
05:37 3D ਕਰਸਰ ਦੇ ਬਾਰੇ ਵਿੱਚ ਜਾਣਨ ਦੇ ਲਈ, ਕਿਰਪਾ ਕਰਕੇ ਟਿਊਟੋਰਿਅਲ Navigation – 3D cursor ਵੇਖੋ।
05:46 ਇਸ ਤਰ੍ਹਾਂ, ਤੁਸੀ 3D view ਵਿੱਚ ਕੁੱਝ ਹੋਰ ਆਬਜੈਕਟਸ ਨੂੰ ਜੋੜਨ ਦੀ ਕੋਸ਼ਿਸ਼ ਕਰ ਸਕਦੇ ਹੋ।
05:53 ਹੁਣ, ਵਾਪਸ Info ਪੈਨਲ ਉੱਤੇ ਜਾਓ।
05:56 Render ਮੈਨਿਊ ਖੋਲ੍ਹਣ ਦੇ ਲਈ, Render ਉੱਤੇ ਖੱਬਾ ਬਟਨ ਕਲਿਕ ਕਰੋ।
06:00 ਰੈਂਡਰ ਵਿੱਚ ਇਮੇਜ ਜਾਂ ਵਿਡੀਓ ਰੈਂਡਰ ਆਪਸ਼ੰਸ ਹਨ ਜਿਵੇਂ render image , render animation , show ਜਾਂ hide render view ਆਦਿ ।
06:14 ਰੈਂਕ ਸੈਟਿੰਗਾਂ ਅਸੀਂ ਬਾਅਦ ਦੇ ਟਿਊਟੋਰਿਅਲਸ ਵਿੱਚ ਵਿਸਥਾਰ ਨਾਲ ਸਿਖਾਂਗੇ।
06:19 Info ਪੈਨਲ ਵਿੱਚ help ਦੇ ਅੱਗੇ square ਆਇਕਨ ਉੱਤੇ ਜਾਓ।
06:26 ਇਹ ਹੈ - “Choose Screen layout”
06:31 ਇਹ ਸਾਨੂੰ ਡਿਫਾਲਟ ਬਲੈਂਡਰ ਇੰਟਰਫੇਸ ਦਿਖਾਉਂਦਾ ਹੈ, ਜਿਸ ਉੱਤੇ ਅਸੀ ਕਾਰਜ ਕਰ ਰਹੇ ਹਾਂ।
06:37 Choose Screen Layout ਉੱਤੇ ਖੱਬਾ ਬਟਨ ਕਲਿਕ ਕਰੋ।
06:41 ਇਹ ਸੂਚੀ ਤੁਹਾਨੂੰ ਵੱਖ-ਵੱਖ ਲੇਆਊਟ ਆਪਸ਼ੰਸ ਦਿੰਦੀ ਹੈ।
06:48 Animation , Compositing , Game logic , Video editing .
06:55 ਤੁਸੀ ਆਪਣੀ ਲੋੜ ਮੁਤਾਬਿਕ ਕਿਸੇ ਨੂੰ ਵੀ ਚੁਣ ਸਕਦੇ ਹੋ।
07:04 Choose Screen Layout ਤੋਂ ਬਾਹਰ ਆਉਣ ਦੇ ਲਈ, ਬਲੈਂਡਰ ਸਕਰੀਨ ਉੱਤੇ ਕਿਤੇ ਵੀ ਖੱਬਾ ਬਟਨ ਕਲਿਕ ਕਰੋ ਜਾਂ ਆਪਣੇ ਕੀਬੋਰਡ ਉੱਤੇ Esc ਦਬਾਓ।
07:15 ਸੀਨ, ਮੌਜੂਦਾ ਸੀਨ ਦਰਸਾਉਂਦਾ ਹੈ, ਜਿਸ ਉੱਤੇ ਅਸੀ ਕਾਰਜ ਕਰ ਰਹੇ ਹਾਂ।
07:22 ਤਾਂ ਇਹ ‘info’ ਪੈਨਲ ਦੇ ਬਾਰੇ ਵਿੱਚ ਸੀ।
07:25 ਹੁਣ, ਬਲੈਂਡਰ ਵਿੱਚ ਫਾਈਲ ਬਰਾਊਜਰ ਦੀ ਵਰਤੋ ਕਰਕੇ ਆਪਣੇ ਸਿਸਟਮ ਉੱਤੇ ਇੱਕ ਨਵੀਂ ਡਾਇਰੈਕਟਰੀ ਬਣਾਉਣ ਦੀ ਕੋਸ਼ਿਸ਼ ਕਰੋ।
07:32 ਫਿਰ, ਸਕਰੀਨ ਲੇਆਊਟ ਨੂੰ default ਵਲੋਂ Animation ਵਿੱਚ ਬਦਲੋ।
07:39 ਅਤੇ ਇਹ ਫਾਈਲ ਬਰਾਊਜਰ ਅਤੇ ਇੰਫੋ ਪੈਨਲ ਉੱਤੇ ਟਿਊਟੋਰਿਅਲ ਨੂੰ ਪੂਰਾ ਕਰਦਾ ਹੈ।
07:47 ਇਹ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਥਰੂ ICT ਰਹੀ ਸੁਪੋਰਟ ਕੀਤਾ ਗਿਆ ਹੈ।
07:55 ਇਸ ਉੱਤੇ ਜਿਆਦਾ ਜਾਣਕਾਰੀ ਇਹਨਾਂ ਵੈੱਬਸਾਈਟਾਂ ਉੱਤੇ ਉਬਲਬਧ ਹੈ ।
08:00 oscar . iitb . ac . in , and spoken - tutorial . org / NMEICT - Intro .
08:14 ਸਪੋਕਨ ਟਿਊਟੋਰਿਅਲ ਪ੍ਰੋਜੈਕਟ –
08:16 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦਾ ਹੈ।
08:20 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ।
08:25 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਇਸ ਲਿੰਕ ਉੱਤੇ ਸੰਪਰਕ ਕਰੋ contact @ spoken - tutorial . org .
08:32 ਸਾਡੇ ਨਾਲ ਜੁੜਨ ਲਈ ਧੰਨਵਾਦl . ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।

Contributors and Content Editors

Harmeet, PoojaMoolya