Blender/C2/How-to-Change-Window-types-in-Blender/Punjabi

From Script | Spoken-Tutorial
Jump to: navigation, search
Time Narration
00:03 ਬਲੈਂਡਰ ਟਿਊਟੋਰਿਅਲਸ ਦੀ ਲੜੀ ਵਿੱਚ ਤੁਹਾਡਾ ਸਵਾਗਤ ਹੈ ।
00:07 ਇਹ ਟਿਊਟੋਰਿਅਲ ਇਸ ਬਾਰੇ ਵਿੱਚ ਹੈ ਕਿ ਬਲੈਂਡਰ 2.59 ਵਿੱਚ ਵਿੰਡੋ ਦੇ ਪ੍ਰਕਾਰ ਕਿਵੇਂ ਬਦਲਦੇ ਹਨ।
00:16 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਦੁਆਰਾ ਦਿੱਤੀ ਗਈ ਹੈ।
00:26 ਇਸ ਟਿਊਟੋਰਿਅਲ ਨੂੰ ਦੇਖਣ ਤੋਂ ਬਾਅਦ, ਅਸੀ ਸਿਖਾਂਗੇ ਕਿ ਬਲੈਂਡਰ ਇੰਟਰਫੇਸ ਵਿੱਚ ਕਿਸੇ ਵੀ ਵਿੰਡੋ ਦਾ ਆਕਾਰ ਕਿਵੇਂ ਬਦਲਦੇ ਹਨ।
00:36 ਵੱਖ-ਵੱਖ ਵਿੰਡੋ ਦੇ ਵਿਚਕਾਰ ਟੌਗਲ ਕਿਵੇਂ ਕਰਦੇ ਹਨ।
00:40 ਵਿੰਡੋ ਨੂੰ ਕਿਵੇਂ ਵੱਖ-ਵੱਖ ਕਰਨਾ ਅਤੇ ਦੁਬਾਰਾ ਇਕੱਠੀਆਂ ਕਿਵੇਂ ਕਰਨਾ।
00:46 ਅਤੇ ਕਿਸੇ ਵਿੰਡੋ ਨੂੰ ਪੂਰੇ ਸਕਰੀਨ ਮੋਡ ਵਿੱਚ ਕਿਵੇਂ ‘Maximize’ ਕਰਦੇ ਹਨ।
00:55 ਮੈਂ ਮੰਨਦਾ ਹਾਂ ਕਿ ਤੁਸੀ ਬਲੈਂਡਰ ਇੰਟਰਫੇਸ ਦੇ ਬੁਨਿਆਦੀ ਤੱਤਾਂ ਦੇ ਬਾਰੇ ਵਿੱਚ ਜਾਣਦੇ ਹੋ।
01:01 ਜੇਕਰ ਨਹੀਂ ਤਾਂ ਕਿਰਪਾ ਕਰਕੇ ਸਾਡੇ ਪਿਛਲੇ ਟਿਊਟੋਰਿਅਲ ਦੀ ਨਕਲ ਕਰੋ।
01:05 ”Basic Description of the Blender Interface”l .
01:10 ਅਸੀ ਪਹਿਲਾਂ ਹੀ ਵਿੰਡੋਜ ਦੇ ਵੱਖ- ਵੱਖ ਪ੍ਰਕਾਰ ਵੇਖ ਚੁੱਕੇ ਹਾਂ। ਜੋ ਬਲੈਂਡਰ ਇੰਟਰਫੇਸ ਵਿੱਚ ਮੌਜੂਦ ਹਨ।
01:17 ਇਹਨਾਂ ਵਿੰਡੋਜ ਦਾ ਆਕਾਰ ਬਦਲਿਆ ਜਾ ਸਕਦਾ ਹੈ।
01:21 ਆਉਟਲਾਇਨਰ ਵਿੰਡੋ ਦੇ ਖੱਬੇ ਪਾਸੇ ਉੱਤੇ ਕਰਸਰ ਲੈ ਜਾਓ।
01:28 ਅਸੀ ਇੱਕ ਦੋ ਸਿਰਾਂ ਵਾਲੇ ਐਰੋ ਨੂੰ ਵੇਖਦੇ ਹਾਂ।
01:32 ਹੁਣ ਖੱਬਾ ਬਟਨ ਕਲਿਕ ਕਰੋ ਅਤੇ ਮਾਊਸ ਨੂੰ ਡਰੈਗ ਕਰੋ ।
01:37 ਆਉਟਲਾਇਨਰ ਵਿੰਡੋ ਦਾ ਆਕਾਰ ਬਦਲਦਾ ਹੈ, ਜਿਵੇਂ ਹੀ ਮਾਊਸ ਮੂਵ ਕੀਤਾ ਜਾਂਦਾ ਹੈ।
01:45 ਹੁਣ, ਮਾਊਸ ਕਰਸਰ ਨੂੰ ਆਉਟਲਾਇਨਰ ਵਿੰਡੋ ਦੇ ਸਭ ਤੋਂ ਹੇਠਾਂ ਵਾਲੇ ਭਾਗ ਉੱਤੇ ਲੈ ਜਾਓ।
01:51 ਫਿਰ ਦੁਬਾਰਾ ਅਸੀ ਇੱਕ ਦੋ ਸਿਰਾਂ ਵਾਲੇ ਐਰੋ ਨੂੰ ਵੇਖਦੇ ਹਾਂ ।
01:55 ਹੁਣ ਖੱਬਾ ਕਲਿਕ ਕਰੋ ਅਤੇ ਮਾਊਸ ਨੂੰ ਡਰੈਗ ਕਰੋ।
01:59 ਆਉਟਲਾਇਨਰ ਵਿੰਡੋ ਦਾ ਆਕਾਰ ਬਦਲਦਾ ਹੈ , ਜਿਵੇਂ ਹੀ ਮਾਊਸ ਮੂਵ ਕੀਤਾ ਜਾਂਦਾ ਹੈ।
02:07 ਇਸ ਤਰ੍ਹਾਂ ਨਾਲ ਅਸੀ ਬਲੈਂਡਰ ਇੰਟਰਫੇਸ ਵਿੱਚ ਕਿਸੇ ਵੀ ਵਿੰਡੋ ਦਾ ਆਕਾਰ ਬਦਲ ਸਕਦੇ ਹਾਂ ।
02:14 ਹੁਣ ਵੇਖਦੇ ਹਾਂ ਕਿ ਬਲੈਂਡਰ ਇੰਟਰਫੇਸ ਦੀਆਂ ਵੱਖ-ਵੱਖ ਵਿੰਡੋਜ ਦੇ ਵਿਚਕਾਰ ਟੌਗਲ ਕਿਵੇਂ ਕਰਦੇ ਹਨ।
02:22 3D ਵਿਊ ਦੇ ਖੱਬੇ ਪਾਸੇ ਕੋਨੇ ਉੱਤੇ ਜਾਓ ।
02:27 ਇੱਥੇ ਅੱਪ ਅਤੇ ਡਾਊਨ ਐਰੋ ਦਾ ਬਟਨ ਹੈ ਜੋ ਮੌਜੂਦਾ ਐਡੀਟਰ ਪ੍ਰਕਾਰ ਦਿਖਾ ਰਿਹਾ ਹੈ ।
02:35 ਖੱਬਾ ਬਟਨ ਕਲਿਕ ਕਰੋ ।
02:38 ਵੱਖ- ਵੱਖ ਵਿੰਡੋ ਆਪਸ਼ੰਸ ਦੇ ਨਾਲ ਇੱਕ ਮੈਨਿਊ ਖੁਲਦਾ ਹੈ ।
02:42 ਇਹ Editor type ਮੈਨਿਊ ਹੈ ।
02:46 ਇਹ ਮੈਨਿਊ ਬਲੈਂਡਰ ਇੰਟਰਫੇਸ ਵਿੱਚ ਹਰ ਇੱਕ ਵਿੰਡੋ ਦੇ ਖੱਬੇ ਪਾਸੇ ਉੱਤੇ ਮੌਜੂਦ ਹੁੰਦਾ ਹੈ ।
02:52 ਅਤੇ ਵੱਖ-ਵੱਖ ਵਿੰਡੋਜ ਦੇ ਵਿਚਕਾਰ ਟੌਗਲ ਕਰਨ ਲਈ ਵਰਤਿਆ ਜਾਂਦਾ ਹੈ।
02:59 ਆਪਣੇ ਮਾਊਸ ਨੂੰ ਮੈਨਿਊ ਆਪਸ਼ੰਸ ਉੱਤੇ ਲੈ ਜਾਓ ।
03:04 ਸ਼ਾਰਟਕਟ ਦੇ ਲਈ , ਤੁਸੀ ਆਪਣੇ ਕੀਬੋਰਡ ਉੱਤੇ ਅੱਪ ਅਤੇ ਡਾਊਨ ਐਰੋ ਦੀ ਵਰਤੋ ਕਰ ਸਕਦੇ ਹੋ ।
03:12 UV / Image Editor ਉੱਤੇ ਖੱਬਾ ਬਟਨ ਕਲਿਕ ਕਰੋ।
03:16 3D ਵਿਊ UV / Image editor ਵਿੱਚ ਬਦਲ ਜਾਂਦਾ ਹੈ ।
03:25 ਦੁਆਬਰ editor type ਮੈਨਿਊ ਉੱਤੇ ਖੱਬਾ ਬਟਨ ਕਲਿਕ ਕਰੋ ਅਤੇ 3D view ਚੁਣੋ।
03:31 ਹੁਣ, ਅਸੀ ਵਾਪਸ 3D view ਉੱਤੇ ਹਾਂ ।
03:36 ਸੋ, ਇਸ ਤਰ੍ਹਾਂ ਨਾਲ ਤੁਸੀ editor type ਮੈਨਿਊ ਦੀ ਵਰਤੋ ਕਰਕੇ ਵੱਖ- ਵੱਖ ਵਿੰਡੋਜ ਦੇ ਵਿਚਕਾਰ ਟੌਗਲ ਕਰ ਸਕਦੀਆਂ ਹਨ।
03:47 ਡਿਫਾਲਟ 3D ਵਿਊ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।
03:53 ਇੱਥੇ 3D ਵਿਊ ਨੂੰ ਵੰਡਣ ਲਈ ਦੋ ਤਰੀਕੇ ਹਨ।
03:57 ਪਹਿਲਾਂ , editor type ਮੈਨਿਊ ਦੇ ਅੱਗੇ 3D ਵਿਊ ਦੇ ਹੇਠਾਂ ਖੱਬੇ ਪਾਸੇ ਕੋਨੇ ਉੱਤੇ View ਉੱਤੇ ਖੱਬਾ ਬਟਨ ਕਲਿਕ ਕਰੋ ।
04:07 ਸਭ ਤੋਂ ਉੱਪਰੋਂ ਦੂਜਾ ਆਪਸ਼ਨ ਚੁਣੋ, ਜੋ ‘Toggle Quad view’ਹੈ ।
04:13 ਸ਼ਾਰਟਕਟ ਦੇ ਲਈ , Ctrl , Alt & Q ਦਬਾਓ।
04:20 3D ਵਿਊ 4 ਵੱਖ-ਵੱਖ ਵਿਊਜ ਵਿੱਚ ਵੰਡਿਆ ਹੁੰਦਾ ਹੈ ।
04:26 Top view , Front view , Right view ਅਤੇ Camera view .
04:38 ਤੁਸੀ ਇਸਨੂੰ ਹੀ ਬਹੁਤ ਲਾਭਦਾਇਕ ਪਾਓਗੇ, ਜਦੋਂ ਬਲੈਂਡਰ ਵਿੱਚ ਮਾਡਲਿੰਗ ਅਤੇ ਐਨੀਮੇਟਿੰਗ ਕਰਦੇ ਹਾਂ।
04:47 Quad view ਨੂੰ ਅਯੋਗ ਕਰਨ ਲਈ Ctrl , Alt & Q ਦਬਾਓ।
04:55 space bar ਨੂੰ ਦਬਾਓ ਅਤੇ ਸਰਚ ਖੇਤਰ ਵਿੱਚ ‘Toggle’ਟਾਈਪ ਕਰੋ ।
05:05 ਸੂਚੀ ਵਿਚੋਂ Toggle Quad view ਆਪਸ਼ਨ ਚੁਣੋ।
05:12 ਇਹ Quad view ਨੂੰ ਯੋਗ ਬਣਾਉਣ ਲਈ ਦੂਜੀ ਵਿਧੀ ਹੈ।
05:18 Quad view ਨੂੰ ਦੁਬਾਰਾ ਅਯੋਗ ਕਰਨ ਲਈ Ctrl , Alt & Q ਦਬਾਓ।
05:27 ਅਸੀ ਵਾਪਸ ਬਲੈਂਡਰ ਦੇ ਡਿਫਾਲਟ Camera view ਉੱਤੇ ਹਾਂ ।
05:33 ਪੰਜ ਵੱਖ-ਵੱਖ ਵਿੰਡੋਜ ਤੋਂ ਇਲਾਵਾ ਜੋ ਡਿਫਾਲਟ ਰੂਪ ਵਲੋਂ ਬਲੈਂਡਰ ਇੰਟਰਫੇਸ ਵਿੱਚ ਮੌਜੂਦ ਹਨ,
05:39 ਤੁਸੀ ਖੇਤਰ ਨੂੰ ਵੰਡ ਕੇ ਬਲੈਂਡਰ ਇੰਟਰਫੇਸ ਉੱਤੇ ਨਵੀਂ ਵਿੰਡੋਜ ਵੀ ਜੋੜ ਸਕਦੇ ਹੋ।
05:46 ਦੁਬਾਰਾ ਤੋਂ, ਇੱਥੇ ਇਸਨੂੰ ਕਰਨ ਦੇ ਦੋ ਤਰੀਕੇ ਹਨ।
05:50 ਮੈਂ ਇਸਨੂੰ ਆਉਟਲਾਇਨਰ ਵਿੰਡੋ ਵਿੱਚ ਦਿਖਾਉਂਦਾ ਹਾਂ।
05:55 ਆਪਣੇ ਮਾਊਸ ਕਰਸਰ ਨੂੰ ਆਉਟਲਾਇਨਰ ਵਿੰਡੋ ਦੇ ਹੇਠਾਂ ਖੱਬੇ ਪਾਸੇ ਕੋਨੇ ਉੱਤੇ ਤਿੰਨ ਤਿਰਛੀਆਂ ਰੇਖਾਵਾਂ ਜਾਂ (ਹੈਚਡ) ਰੇਖਾ ਉੱਤੇ ਲੈ ਜਾਓ ਜਦੋਂ ਤੱਕ ਇੱਕ ‘ਪਲੱਸ’ ਨਹੀਂ ਦਿਖਦਾ।
06:07 ਖੱਬਾ ਬਟਨ ਦਬਾ ਕੇ ਰੱਖੋ ਅਤੇ ਆਪਣੇ ਮਾਊਸ ਨੂੰ ਸੱਜੇ ਪਾਸੇ ਡਰੈਗ ਕਰੋ ।
06:12 ਆਉਟਲਾਇਨਰ ਵਿੰਡੋ ਹੁਣ ਦੋ ਨਵੇਂ ਪੈਨਲਸ ਵਿੱਚ ਵੰਡਿਆ ਹੁੰਦਾ ਹੈ ।
06:19 ਹਰ ਇੱਕ ਨਵੇਂ ਪੈਨਲ ਕੋਲ ਆਪਣਾ ਹੀ ਟੂਲਸ ਦਾ ਸੈੱਟ ਹੁੰਦਾ ਹੈ।
06:26 ਹੁਣ, ਦੋ ਨਵੇਂ ਪੈਨਲਸ ਨੂੰ ਇਕੱਠੇ ਜੋੜਨ ਦੇ ਲਈ, ਅਸੀ ਸਮਾਨ ਵਿਧੀ ਦੀ ਵਰਤੋ ਕਰਦੇ ਹਾਂ।
06:33 ਸੱਜਾ ਪੈਨਲ ਨੂੰ ਵਾਪਸ ਖੱਬੇ ਪਾਸੇ ਵਿੱਚ ਜੋੜਨ ਦੀ ਲੋੜ ਹੈ।
06:39 ਆਪਣੇ ਮਾਊਸ ਕਰਸਰ ਨੂੰ ਸੱਜੇ ਆਉਟਲਾਇਨਰ ਪੈਨਲ ਦੇ ਤਲ ਦੇ ਖੱਬੇ ਪਾਸੇ ਵਿੱਚ ਤਿੰਨ ਤਿਰਛੀਆਂ ਰੇਖਾਵਾਂ ਉੱਤੇ ਲੈ ਜਾਓ, ਜਦੋਂ ਤੱਕ ਪਲੱਸ ਚਿੰਨ੍ਹ ਨਹੀਂ ਦਿਖਦਾ।
06:50 ਖੱਬਾ ਬਟਨ ਦਬਾ ਕੇ ਰੱਖੋ ਅਤੇ ਆਪਣੇ ਮਾਊਸ ਨੂੰ ਖੱਬੇ ਪਾਸੇ ਦੇ ਪੈਨਲ ਵੱਲ ਡਰੈਗ ਕਰੋ ।
06:56 ਪੈਨਲ ਛੇਡਡ ਹੁੰਦਾ ਹੈ ਅਤੇ ਇਸ ਦੇ ਉੱਤੇ ਇੱਕ ਸਪੱਸ਼ਟ ਐਰੋ ਚਿੰਨ੍ਹ ਦਿਖਦਾ ਹੈ।
07:02 ਖੱਬਾ ਕਲਿਕ ਛੱਡ ਦਿਓ ।
07:05 ਦੋ ਵਿੰਡੋ ਜੁੜ ਗਈਆਂ ਹਨ।
07:10 ਹੁਣ , ਵਿੰਡੋ ਖੇਤਰ ਨੂੰ ਵੰਡਣ ਲਈ ਦੂੱਜੇ ਤਰੀਕੇ ਨੂੰ ਵੇਖਦੇ ਹਾਂ।
07:15 ਪਹਿਲਾਂ ਅਸੀ ਆਉਟਲਾਇਨਰ ਵਿੰਡੋ ਨੂੰ ਹੌਰੀਜੌਂਟਲ ਰੂਪ ਵਿੱਚ ਵੰਡਦੇ ਹਾਂ।
07:21 ਆਪਣੇ ਮਾਊਸ ਕਰਸਰ ਨੂੰ ਆਉਟਲਾਇਨਰ ਵਿੰਡੋ ਦੇ ਖੱਬੇ ਪਾਸੇ ਭਾਗ ਉੱਤੇ ਲੈ ਜਾਓ, ਜਦੋਂ ਤੱਕ ਦੋ ਸਿਰਾਂ ਵਾਲੇ ਐਰੋ ਨਹੀਂ ਦਿਖਦੇ।
07:29 ਐਰੋ ਚਿੰਨ੍ਹ ਉੱਤੇ ਸੱਜਾ ਬਟਨ ਕਲਿਕ ਕਰੋ।
07:32 ‘Split area’ ਉੱਤੇ ਖੱਬਾ ਬਟਨ ਕਲਿਕ ਕਰੋ ।
07:37 ਆਪਣੇ ਮਾਊਸ ਨੂੰ ਆਉਟਲਾਇਨਰ ਵਿੰਡੋ ਦੇ ਵਿਚਕਾਰ ਵਿੱਚ ਡਰੈਗ ਕਰੋ ।
07:43 ਦੋ ਸਿਰਾਂ ਵਾਲੇ ਐਰੋ ਦੇ ਨਾਲ ਇੱਕ ਹੌਰੀਜੌਂਟਲ ਲਕੀਰ ਦਿਖਦੀ ਹੈ।
07:48 ਸਥਾਨ ਨੂੰ ਲੌਕ ਕਰਨ ਲਈ ਖੱਬਾ ਬਟਨ ਦਬਾਓ।
07:54 ਆਉਟਲਾਇਨਰ ਵਿੰਡੋ ਹੁਣ ਦੋ ਹੌਰੀਜੌਂਟਲ ਪੈਨਲਸ ਵਿੱਚ ਵੰਡੀ ਗਈ ਹੈ।
08:01 ਪਹਿਲਾਂ ਦੀ ਤਰ੍ਹਾਂ ਹੀ, ਹਰ ਇੱਕ ਪੈਨਲਸ ਵਿੱਚ ਇਸਦੇ ਆਪਣੇ ਹੀ ਟੂਲਸ ਦੇ ਸੈੱਟ ਹਨ।
08:07 ਹੁਣ , ਇਸੇ ਤਰ੍ਹਾਂ ਨਾਲ ਨਵੇਂ ਪੈਨਲਸ ਨੂੰ ਵਾਪਸ ਜੋੜਦੇ ਹਾਂ।
08:14 ਆਪਣੇ ਮਾਊਸ ਕਰਸਰ ਨੂੰ ਦੋ ਨਵੇਂ ਪੈਨਲਸ ਦੇ ਵਿਚਕਾਰ ਹੌਰੀਜੌਂਟਲ ਕੋਨੇ ਉੱਤੇ ਲੈ ਜਾਓ, ਜਦੋਂ ਤੱਕ ਦੋ ਸਿਰਾਂ ਵਾਲੇ ਐਰੋ ਨਹੀਂ ਦਿਖਦੇl
08:26 ਸੱਜਾ ਬਟਨ ਕਲਿਕ ਕਰੋ ਅਤੇ Join area ਚੁਣੋ।
08:31 ਆਪਣੇ ਮਾਊਸ ਨੂੰ ਕਿਸੇ ਵੀ ਇੱਕ ਪੈਨਲ ਉੱਤੇ ਜਾਂ ਹੇਠਾਂ ਉੱਤੇ ਲੈ ਜਾਓ ।
08:35 ਮੈਂ ਹੇਠਾਂ ਵਾਲਾ ਪੈਨਲ ਚੁਣ ਰਿਹਾ ਹਾਂ ।
08:40 ਚੁਣਿਆ ਹੋਇਆ ਪੈਨਲ ਛੇਡਡ (shaded) ਹੈ ਅਤੇ ਇਸ ਉੱਤੇ ਇੱਕ ਸਪੱਸ਼ਟ ਐਰੋ ਚਿੰਨ੍ਹ ਦਿਖਦਾ ਹੈ।
08:47 ਛੇਡਡ ਪੈਨਲ ਉੱਤੇ ਖੱਬਾ ਬਟਨ ਕਲਿਕ ਕਰੋ।
08:50 ਦੋ ਪੈਨਲਸ ਵਾਪਸ ਇਕੱਠੇ ਜੁੜ ਗਏ ਹਨ।
08:54 ਹੁਣ, ਆਉਟਲਾਇਨਰ ਵਿੰਡੋ ਨੂੰ ਵਰਟੀਕਲ ਰੂਪ ਵਿੱਚ ਵੰਡਣ ਦੀ ਕੋਸ਼ਿਸ਼ ਕਰੋ ਅਤੇ ਦੁਬਾਰਾ ਨਵੇਂ ਪੈਨਲਸ ਨੂੰ ਵਾਪਸ ਇਕੱਠੇ ਜੋੜੋ।
09:03 ਆਪਣੇ ਮਾਊਸ ਕਰਸਰ ਨੂੰ ਆਉਟਲਾਇਨਰ ਵਿੰਡੋ ਦੇ ਬਿਲਕੁਲ ਹੇਠਲੇ ਕੋਨੇ ਉੱਤੇ ਲੈ ਜਾਓ, ਜਦੋਂ ਤੱਕ ਦੋ ਸਿਰਾਂ ਵਾਲੇ ਐਰੋ ਨਹੀ ਦਿਖਦੇ।
09:12 ਐਰੋ ਚਿੰਨ੍ਹ ਉੱਤੇ ਕਲਿਕ ਕਰੋ ।
09:16 ‘Split area’ਉੱਤੇ ਖੱਬਾ ਬਟਨ ਕਲਿਕ ਕਰੋ।
09:21 ਆਪਣੇ ਮਾਊਸ ਨੂੰ ਆਉਟਲਾਇਨਰ ਵਿੰਡੋ ਦੇ ਵਿੱਚ ਵਿੱਚ ਡਰੈਗ ਕਰੋ ।
09:26 ਦੋਹਰੇ-ਸਿਰ ਵਾਲੇ ਐਰੋ ਦੇ ਨਾਲ ਇੱਕ ਵਰਟੀਕਲ ਲਕੀਰ ਦਿਖਦੀ ਹੈ।
09:33 ਸਥਾਨ ਨੂੰ ਲੌਕ ਕਰਨ ਲਈ ਖੱਬਾ ਬਟਨ ਦਬਾਓ।
09:36 ਆਉਟਲਾਇਨਰ ਵਿੰਡੋ ਹੁਣ ਦੋ ਨਵੇਂ ਵਰਟੀਕਲ ਪੈਨਲਸ ਵਿੱਚ ਵੰਡੀ ਗਈ ਹੈ।
09:45 ਆਪਣੇ ਮਾਊਸ ਕਰਸਰ ਨੂੰ ਦੋ ਨਵੇਂ ਪੈਨਲਸ ਦੇ ਵਿਚਕਾਰ ਵਰਟੀਕਲ ਭਾਗ ਉੱਤੇ ਲੈ ਜਾਓ, ਜਦੋਂ ਤਕ ਦੋਹਰੇ ਸਿਰ ਵਾਲਾ ਐਰੋ ਨਹੀਂ ਦਿਖਦਾ।
09:55 ਸੱਜਾ ਬਟਨ ਕਲਿਕ ਕਰੋ ਅਤੇ Join area ਚੁਣੋ।
10:01 ਆਪਣੇ ਮਾਊਸ ਨੂੰ ਕਿਸੇ ਇੱਕ ਪੈਨਲ ਉੱਤੇ ਲੈ ਜਾਓ-ਖੱਬੇ ਜਾਂ ਸੱਜੇ ।
10:05 ਮੈਂ ਸੱਜਾ ਪੈਨਲ ਚੁਣ ਰਿਹਾ ਹਾਂ ।
10:10 ਚੁਣਿਆ ਗਿਆ ਪੈਨਲ ਛੇਡਡ ਹੈ ਅਤੇ ਇਸ ਉੱਤੇ ਇੱਕ ਸਪੱਸ਼ਟ ਐਰੋ ਚਿੰਨ੍ਹ ਦਿਖਾਇਆ ਹੋਇਆ ਹੈ ।
10:16 ਛੇਡਡ ਪੈਨਲ ਉੱਤੇ ਖੱਬਾ ਬਟਨ ਕਲਿਕ ਕਰੋ ।
10:19 ਦੋ ਪੈਨਲਸ ਵਾਪਸ ਇਕੱਠੇ ਜੁੜ ਗਏ ਹਨ ।
10:24 ਹੁਣ , ਵੇਖਦੇ ਹਾਂ ਕਿ ਅਸੀ ਪ੍ਰੋਪਰਟਿਜ ਵਿੰਡੋ ਵਿੱਚ ਵੱਖ-ਵੱਖ ਪੈਨਲਸ ਦਾ ਸਥਾਨ ਦੁਬਾਰਾ ਵਿਵਸਥਿਤ ਕਿਵੇਂ ਕਰ ਸਕਦੇ ਹਾਂ ।
10:32 ਉਦਾਹਰਣ ਦੇ ਲਈ, ਅਸੀ layers ਪੈਨਲ ਨੂੰ render ਪੈਨਲ ਦੇ ਸਭ ਤੋਂ ਊਪਰੀ ਭਾਗ ਉੱਤੇ ਚਾਹੁੰਦੇ ਹਾਂ ।
10:40 ਮਾਊਸ ਕਰਸਰ ਨੂੰ layers ਪੈਨਲ ਦੇ ਸਭ ਤੋਂ ਊਪਰੀ ਸੱਜੇ ਕੋਨੇ ਉੱਤੇ ਤਿੰਨ ਤਿਰਛੀਆਂ ਲਕੀਰਾਂ ਉੱਤੇ ਲੈ ਜਾਓ ।
10:50 ਖੱਬਾ ਬਟਨ ਦਬਾ ਕੇ ਰੱਖੋ ਅਤੇ ਆਪਣੇ ਮਾਊਸ ਨੂੰ ਉੱਪਰ ਨੂੰ ਡਰੈਗ ਕਰੋ ।
11:00 layers ਪੈਨਲ render ਪੈਨਲ ਦੇ ਊਪਰੀ ਭਾਗ ਉੱਤੇ ਮੂਵ ਹੁੰਦਾ ਹੈ ।
11:07 ਹੁਣ, ਵੇਖਦੇ ਹਾਂ ਕਿ, ਬਲੈਂਡਰ ਵਿੱਚ ਕਿਸੇ ਵਿਸ਼ੇਸ਼ ਵਿੰਡੋ ਨੂੰ ਮੈਕਸੀਮਾਇਜ ਜਾਂ ਪੂਰੇ ਸਕਰੀਨ ਮੋਡ ਵਿੱਚ ਕਿਵੇਂ ਬਦਲਦੇ ਹਨ।
11:20 ਆਪਣੇ ਮਾਊਸ ਕਰਸਰ ਨੂੰ ਕਿਸੇ ਵੀ ਵਿੰਡੋ ਉੱਤੇ ਲੈ ਜਾਓ ।
11:23 ਮੈਂ 3D view ਚੁਣ ਰਿਹਾ ਹਾਂ ।
11:28 ਆਪਣੇ ਕੀਬੋਰਡ ਉੱਤੇ Ctrl & up arrow ਬਟਨ ਦਬਾਓ।
11:33 3D view ਹੁਣ ਪੂਰੀ ਸਕਰੀਨ ਮੋਡ ਵਿੱਚ ਮੈਕਸੀਮਾਇਜ ਹੋ ਗਿਆ ਹੈ ।
11:40 ਪੂਰ ਸਕਰੀਨ ਮੋਡ ਵਿਚੋਂ ਬਾਹਰ ਆਉਣ ਦੇ ਲਈ, ਆਪਣੇ ਕੀਬੋਰਡ ਉੱਤੇ Ctrl & down arrow ਬਟਨ ਦਬਾਓ ।
11:48 ਅਸੀ ਵਾਪਸ ਬਲੈਂਡਰ ਦੇ ਡਿਫਾਲਟ ਵਿਊ ਵਿੱਚ ਆ ਗਏ ਹਾਂ ।
11:51 ਇਹ ਕਿਸੇ ਵੀ ਵਿੰਡੋ ਲਈ ਕੀਤਾ ਜਾ ਸਕਦਾ ਹੈ ।
11:59 ਸੋ ਇਸ ਤਰ੍ਹਾਂ ਨਾਲ ਅਸੀ ਬਲੈਂਡਰ ਵਿੱਚ ਕਿਸੇ ਵੀ ਵਿੰਡੋ ਦਾ ਆਕਾਰ ਬਦਲ ਸਕਦੇ ਹਾਂ, ਵੱਖ-ਵੱਖ ਵਿੰਡੋਜ ਦੇ ਵਿਚਕਾਰ ਟੌਗਲ ਕਰ ਸਕਦੇ ਹਾਂ, ਵਿੰਡੋਜ ਨੂੰ ਵੰਡ ਸਕਦੇ ਹਾਂ ਅਤੇ ਦੁਬਾਰਾ ਇਕੱਠੇ ਜੋੜ ਸਕਦੇ ਹਾਂ।
12:11 ਹੁਣ, ਇੱਕ ਨਵੀਂ ਫਾਇਲ ਬਣਾਓ ਅਤੇ Quad view ਵਿੱਚ 3D view ਨੂੰ ਟੌਗਲ ਕਰਨ ਦੀ ਕੋਸ਼ਿਸ਼ ਕਰੋ ।
12:19 ਆਉਟਲਾਇਨਰ ਵਿੰਡੋ ਨੂੰ ਵੰਡੋ ਅਤੇ ਵਾਪਸ ਨਵੇਂ ਪੈਨਲਸ ਨੂੰ ਜੋੜੋ।
12:27 ਪ੍ਰੋਪਰਟਿਜ ਵਿੰਡੋ ਵਿੱਚ , Output ਪੈਨਲ ਨੂੰ Render ਪੈਨਲ ਦੇ ਊਪਰੀ ਭਾਗ ਉੱਤੇ ਲੈ ਜਾਓ ।
12:35 ਅਤੇ 3D view ਨੂੰ ਪੂਰੇ ਸਕਰੀਨ ਮੋਡ ਵਿੱਚ ਮੈਕਸੀਮਾਇਜ ਕਰੋ।
12:44 ਇਹ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ ਮਾਧਿਅਮ ਤੋਂ ਰਾਸ਼ਟਰੀ ਸਕਰਟਾ ਮਿਸ਼ਨ ਥਰੂ ICT ਦੁਆਰਾ ਸੁਪੋਰਟ ਕੀਤਾ ਗਿਆ ਹੈ।
12:52 ਇਸ ਉੱਤੇ ਜਿਆਦਾ ਜਾਣਕਾਰੀ ਇਹਨਾਂ ਲਿੰਕਾਂ ਉੱਤੇ ਉਬਲਬਧ ਹੈ ।
12:57 oscar.iitb.ac.in , ਅਤੇ spoken - tutorial . org / NMEICT - Intro .
13:10 ਸਪੋਕਨ ਟਿਊਟੋਰਿਅਲ ਪ੍ਰੋਜੇਕਟ , -
13:13 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦਾ ਹੈ।
13:17 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ।
13:21 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਇਸ ਈ-ਮੇਲ ਐਡਰੈਸ ਉੱਤੇ ਸੰਪਰਕ ਕਰੋ sptutemail @ gmail . com .
13:29 ਸਾਡੇ ਨਾਲ ਜੁੜਨ ਦੇ ਲਈ ਧੰਨਵਾਦl
13:31 ਮੈਂ ਹਰਪ੍ਰੀਤ ਜਟਾਣਾ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹੈ।

Contributors and Content Editors

Harmeet