BASH/C3/Using-File-Descriptors/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Using file descriptors ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ
00:11 ਕੁੱਝ ਉਦਾਹਰਣਾਂ ਦੀ ਮੱਦਦ ਨਾਲ
00:14 ਇੱਕ ’ਆਉਟਪੁਟ ਫ਼ਾਈਲ ਡੈੱਸਕਿਰਪਟਰ’ ਅਸਾਈਨ ਕਰਨਾ
00:17 ਇੱਕ ਇਨਪੁਟ ਫ਼ਾਈਲ ਡੈੱਸਕਿਰਪਟਰ ਅਸਾਈਨ ਕਰਨਾ
00:19 ਫ਼ਾਈਲ ਡੈੱਸਕਿਰਪਟਰ (fd) ਖ਼ਤਮ ਕਰਨਾ ਵੀ ਸਿੱਖਾਂਗੇ ।
00:23 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ BASH ਵਿੱਚ ’Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ ।
00:29 ਜੇਕਰ ਨਹੀਂ, ਤਾਂ ਕਿਰਪਾ ਕਰਕੇ ਸੰਬੰਧਿਤ ਟਿਊਟੋਰਿਅਲਸ ਦੇ ਲਈ ਵਿਖਾਈ ਗਈ ਵੈੱਬਸਾਈਟ ਉੱਤੇ ਜਾਓ ।‘http: // www:spoken-tutorial:org’
00:35 ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ
00:38 ਉਬੰਟੁ ਲੀਨਕਸ 12.04 ਓਪਰੇਟਿੰਗ ਸਿਸਟਮ
00:43 * ‘GNU BASH’ ਵਰਜਨ 4.2
00:46 ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਲਈ ’GNU Bash’ ਵਰਜਨ 4 ਜਾਂ ਉੱਪਰ ਦਿੱਤੇ ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:54 ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ ।
00:56 ਅਸੀਂ ਪਹਿਲਾਂ ਤੋਂ ਹੀ ਪਿਛਲੇ ਟਿਊਟੋਰਿਅਲ ਵਿੱਚ ਫ਼ਾਈਲ ਡੈੱਸਕਿਰਪਟਰਜ ਦੇ ਬਾਰੇ ਵਿੱਚ ਪੜ੍ਹਾਈ ਕੀਤੀ ਹੈ ।
01:02 0, 1 ਅਤੇ 2, ’stdin ,’ ’stdout’ ਅਤੇ ’stderr’ ਲਈ ਸੰਟੈਡਰਡ ’file descriptors’ ਹਨ ।
01:15 ਫ਼ਾਈਲ ਡੈੱਸਕਿਰਪਟਰਜ ਦੀ ਵਰਤੋਂ ’i/o redirection’ ਲਈ ਹੁੰਦੀ ਹੈ ।
01:20 ਇੱਕ ਆਉਟਪੁਟ ਫ਼ਾਈਲ ਲਈ ‘ਫ਼ਾਈਲ ਡੈੱਸਕਿਰਪਟਰ’ ਅਸਾਈਨ ਕਰਨ ਲਈ ਸੰਟੈਕਸ ਹੈ:
01:25 ‘exec [File descriptor] greater than symbol filename’
01:31 ਇੱਕ ਉਦਾਹਰਣ ਦੇਖਦੇ ਹਾਂ ।
01:33 ਮੇਰੇ ਕੋਲ ‘fdassign dot sh’ ਨਾਮ ਦੀ ਇੱਕ ਕੋਡ ਫ਼ਾਈਲ ਹੈ ।
01:43 ਪਹਿਲੀ ਲਾਈਨ shebang ਲਾਈਨ ਹੈ ।
01:49 ‘exec’ ਕਮਾਂਡ ਮੌਜੂਦਾ ’shell’ ਪਰਿਕ੍ਰੀਆ ਨੂੰ ਬਦਲਦਾ ਹੈ ।
01:56 ਇਹ ਮੌਜੂਦਾ ’shell’ ਦੇ ਸਥਾਨ ਉੱਤੇ ਬਿਨ੍ਹਾਂ ਨਵੀਂਆਂ ਪਰਿਕ੍ਰੀਆਂ ਨੂੰ ਬਣਾਏ ਚੱਲਦਾ ਹੈ ।
02:04 ਅਸੀਂ ਜਾਣਦੇ ਹਾਂ ਕਿ 0, 1, ਅਤੇ 2 ਸੰਟੈਡਰਡ ’ਫ਼ਾਈਲ ਡੈੱਸਕਿਰਪਟਰਜ’ ਹਨ ।
02:09 ਕਿਸੇ ਵੀ ਖੋਲੀ ਗਈ ਫ਼ਾਈਲ ਦੇ ਲਈ, ਸਾਡੇ ਕੋਲ 3 ਤੋਂ 9 ਤੱਕ ‘ਫ਼ਾਈਲ ਡੈੱਸਕਿਰਪਟਰਜ’ ਹਨ ।
02:19 ਇੱਥੇ, ’3’ ਫ਼ਾਈਲ ਡੈੱਸਕਿਰਪਟਰ’ ਹਨ ।
02:22 ਇਹ ‘output dot txt’ ਫ਼ਾਈਲ ਵਿੱਚ ਆਉਟਪੁਟ ਲਿਖਦਾ ਹੈ ।
02:30 ਸਟਰਿੰਗ ’Welcome to BASH learning’, ’output dot txt’ ਫ਼ਾਈਲ ਵਿੱਚ ਭੇਜੀ ਜਾ ਚੁੱਕੀ ਹੈ ।
02:36 ਇਸਨੂੰ ‘ਫ਼ਾਈਲ ਡੈੱਸਕਿਰਪਟਰ 3’ ਦੇ ਮੱਧਮ ਨਾਲ ਕੀਤਾ ਗਿਆ ਹੈ ।
02:42 ਇਹ ਇੱਕ ਫ਼ਾਈਲ ਵਿੱਚ ਸਟਰਿੰਗ ਨੂੰ ਫੇਰ ਤੋਂ ਨਿਰਦੇਸ਼ ਕਰਨ ਦੇ ਸਮਾਨ ਹੈ ।
02:49 ਹਰ ਇੱਕ ਨਵੀਂ ਸਟਰਿੰਗ ਨੂੰ ਫ਼ਾਈਲ ਦੇ ਨਾਲ ਅਟੈਚ ਕੀਤਾ ਜਾਵੇਗਾ ।
02:52 ਉਦਾਹਰਣ ਦੇ ਲਈ:
02:54 ਅਸੀਂ ’output dot txt’ ਫ਼ਾਈਲ ਵਿੱਚ ਮੌਜੂਦਾ ਸਿਸਟਮ ਡੇਟ ਅਟੈਚ ਕਰਾਂਗੇ ।
03:00 ਸੰਟੈਕਸ ਹੈ: ‘date SPACE greater-than symbol ampersand sign 3’
03:13 ਇੱਥੇ ਅਸੀਂ ‘ਫ਼ਾਈਲ ਡੈੱਸਕਿਰਪਟਰ’ ਨੂੰ ਖ਼ਤਮ ਕਰਦੇ ਹਾਂ ।
03:16 ਇਸ ਲਾਈਨ ਦੇ ਬਾਅਦ, ਡੈੱਸਕਿਰਪਟਰ ‘output dot txt’ ਫ਼ਾਈਲ ਵਿੱਚ ਕੁੱਝ ਵੀ ਨਹੀਂ ਲਿਖ ਸਕਦਾ ਹੈ ।
03:23 ਕੋਡ ਨੂੰ ਚਲਾਓ ਅਤੇ ਆਉਟਪੁਟ ਦੇਖੋ ।
03:26 CTRL+ALT+T ਕੀਜ ਦੀ ਵਰਤੋਂ ਕਰਕੇ ਟਰਮੀਨਲ ਖੋਲੋ ।
03:34 ਟਾਈਪ ਕਰੋ: ‘chmod space plus x space fdassign dot sh’
03:41 ਟਾਈਪ ਕਰੋ: ‘dot slash fdassign dot sh’
03:46 ਹੁਣ ‘cat space output dot txt’ ਟਾਈਪ ਕਰਕੇ ਆਉਟਪੁਟ ਦੇਖੋ ।
03:56 ਅਸੀਂ ਦੇਖ ਸਕਦੇ ਹਾਂ ਕਿ ਸਟਰਿੰਗ ‘Welcome to BASH learning’ ਅਤੇ ਸਿਸਟਮ ਦੀ ਵਰਤਮਾਨ ਡੇਟ ਦਿਖਾਈ ਦਿੰਦੀ ਹੈ ।
04:05 ਐਡੀਟਰ ਉੱਤੇ ਦੁਬਾਰਾ ਜਾਓ ।
04:11 ’ਡੈੱਸਕਿਰਪਟਰ’ ਦੇ ਖ਼ਤਮ ਹੋਣ ਦੇ ਬਾਅਦ, ਹੁਣ ਅਸੀਂ ਅਖੀਰ ਵਿੱਚ ‘echo’ ਟਾਈਪ ਕਰਾਂਗੇ ।
04:17 ਟਾਈਪ ਕਰੋ: ‘echo space’ ਕੋਟਸ ਵਿੱਚ Hi ਕੋਟਸ ਦੇ ਬਾਅਦ ’space greater than symbol ampersand sign 3’
04:31 ’Save’ ਉੱਤੇ ਕਲਿੱਕ ਕਰੋ ।
04:35 ਇੱਕ ਵਾਰ ਫਿਰ ਸਕਰਿਪਟ ਨੂੰ ਚਲਾਉਂਦੇ ਹਾਂ ਅਤੇ ਵੇਖਦੇ ਹਾਂ ਕਿ ਕੀ ਹੁੰਦਾ ਹੈ ।
04:38 ਟਰਮੀਨਲ ਉੱਤੇ, ਪਿਛਲੀ ਕਮਾਂਡ ‘dot slash fdassign dot sh’ ਨੂੰ ਰੀਕਾਲ ਕਰਨ ਲਈ uparrow ਕੀ ਦੋ ਵਾਰ ਦਬਾਓ
04:50 ’ਐਂਟਰ’ ਦਬਾਓ ।
04:52 ਅਸੀਂ ਇੱਕ ਐਰਰ ਦੇਖਦੇ ਹਾਂ ।
04:55 Bad file descriptor
04:58 ਇਸ ਐਰਰ ਨੂੰ ਠੀਕ ਕਰਦੇ ਹਾਂ ।
05:00 ਐਡੀਟਰ ਉੱਤੇ ਦੁਬਾਰਾ ਆਓ ।
05:03 ਅਸੀਂ ਕੋਡ ਦੀ ਆਖਿਰੀ ਲਾਈਨ ਕਟ ਕਰਾਂਗੇ ਅਤੇ ਇਸਨੂੰ date ਕਮਾਂਡ ਦੇ ਹੇਠਾਂ ਪੇਸਟ ਕਰਾਂਗੇ ।
05:11 ’Save’ ਉੱਤੇ ਕਲਿੱਕ ਕਰੋ ।
05:13 ਕੋਡ ਨੂੰ ਇੱਕ ਵਾਰ ਫਿਰ ਤੋਂ ਚਲਾਉਂਦੇ ਹਾਂ । ਟਰਮੀਨਲ ਉੱਤੇ
05:19 ਪਿਛਲੀ ਕਮਾਂਡ ‘dot slash fdassign.sh’ ਨੂੰ ਰੀਕਾਲ ਕਰੋ ।
05:24 ਐਂਟਰ ਦਬਾਓ ।
05:26 ਹੁਣ ‘output dot txt’ ਫ਼ਾਈਲ ਨੂੰ ਖੋਲੋ ।
05:29 ਟਾਈਪ ਕਰੋ: ‘cat space output dot txt’
05:41 ਅਸੀਂ ਆਉਟਪੁਟ ਦੇਖ ਸਕਦੇ ਹਾਂ ।
05:43 ਸਟਰਿੰਗ ’Hi’ ਆਖੀਰ ਵਿੱਚ ਦਿਖਾਈ ਦਿੰਦੀ ਹੈ ।
05:49 ਹੁਣ ਅਸੀਂ ਇਨਪੁਟ ਫ਼ਾਈਲ ਲਈ ’ਫ਼ਾਈਲ ਡੈੱਸਕਿਰਪਟਰ’ ਅਸਾਈਨ ਕਰਾਂਗੇ ।
05:54 ਇੱਕ ਉਦਾਹਰਣ ਦੇਖਦੇ ਹਾਂ ।
05:56 ਮੇਰੇ ਕੋਲ ’fdread dot sh’ ਨਾਮ ਵਾਲੀ ਫ਼ਾਈਲ ਹੈ ।
06:03 ਇਸ ਨੂੰ ਦੇਖਦੇ ਹਾਂ ।
06:07 ਇਹ exec ਕਮਾਂਡ ਹੈ ।
06:13 ਇੱਥੇ ਅਸੀਂ ’output dot txt’ ਫ਼ਾਈਲ ਰੀਡ ਕਰਾਂਗੇ ।
06:19 ਲਾਈਨ ’exec 3 less than symbol output dot txt’ ਫ਼ਾਈਲ ਨੂੰ ਪੜ੍ਹਣ ਲਈ ਖੋਲ੍ਹੇਗੀ ।
06:30 cat ਕਮਾਂਡ ਫ਼ਾਈਲ ਦੇ ਕੰਟੇਂਟ ਨੂੰ ਦਿਖਾਉਂਦਾ ਹੈ ।
06:35 ਅਤੇ ਆਖੀਰ ਵਿੱਚ ਅਸੀਂ ਫ਼ਾਈਲ ਡੈੱਸਕਿਰਪਟਰ ਨੂੰ ਖ਼ਤਮ ਕਰਦੇ ਹਾਂ ।
06:39 ਹੁਣ ਇਸ ’ਸ਼ੈਲੀ ਸਕਰਿਪਟ’ ਨੂੰ ਚਲਾਉਂਦੇ ਹਾਂ ।
06:42 ਟਰਮੀਨਲ ਉੱਤੇ, ਅਸੀਂ promt ਨੂੰ ਕਲੀਅਰ ਕਰਦੇ ਹਾਂ ।
06:47 ਟਾਈਪ ਕਰੋ: ’chmod space plus x space fdread dot sh’
06:55 ਟਾਈਪ ਕਰੋ: ’dot slash fdread dot sh’
07:01 ਅਸੀਂ ਟਰਮੀਨਲ ਉੱਤੇ ਆਉਟਪੁਟ ਦੇਖ ਸਕਦੇ ਹਾਂ ।
07:05 ’output dot txt’ ਫ਼ਾਈਲ ਦਾ ਕੰਟੇਂਟ ਦਿਖਾਉਂਦਾ ਹੈ ।
07:10 ਇਹ ਸਾਨੂੰ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
07:13 ਸਲਾਈਡ ਉੱਤੇ ਦੁਬਾਰਾ ਆਓ ।
07:16 ਸੰਖੇਪ ਵਿੱਚ,
07:17 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
07:19 ਆਉਟਪੁਟ ਫ਼ਾਈਲ ਡੈੱਸਕਿਰਪਟਰ ਨੂੰ ਅਸਾਈਨ ਕਰਨਾ
07:22 ਇਨਪੁਟ ਫ਼ਾਈਲ ਡੈੱਸਕਿਰਪਟਰ ਨੂੰ ਅਸਾਈਨ ਕਰਨਾ
07:26 ਫ਼ਾਈਲ ਡੈੱਸਕਿਰਪਟਰ ਨੂੰ ਖ਼ਤਮ ਕਰਨਾ
07:28 ਨਿਰਧਾਰਤ ਕੰਮ ਦੇ ਰੂਪ ਵਿੱਚ,
07:30 ਫ਼ਾਈਲ ਡੈੱਸਕਿਰਪਟਰਜ ਦੀ ਵਰਤੋਂ ਕਰਕੇ ’test dot txt’ ਫ਼ਾਈਲ ਵਿੱਚ ਕੁੱਝ ਲਾਈਨਾਂ ਨੂੰ ਅਟੈਚ ਕਰਨ ਦੀ ਕੋਸ਼ਿਸ਼ ਕਰੋ ।
07:36 ਫ਼ਾਈਲ ਡੈੱਸਕਿਰਪਟਰਜ ਦੀ ਵਰਤੋਂ ਕਰਕੇ ਫ਼ਾਈਲ ਦੇ ਕੰਟੇਂਟ ਨੂੰ ਦਿਖਾਓ ।
07:41 ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਨੂੰ ਦੇਖੋ ।
07:45 ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਕਰਦਾ ਹੈ ।
07:48 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ ।
07:53 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਚੱਲਦੀਆਂ ਹਨ ।
07:58 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ।
08:02 ਜ਼ਿਆਦਾ ਜਾਣਕਾਰੀ ਲਈ contact @ spoken HYPHEN tutorial DOT org ਉੱਤੇ ਜਾਓ ।
08:10 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
08:14 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:22 ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । http://spoken-tutorial:org\NMEICT-Intro
08:33 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ ।
08:37 ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Harmeet, PoojaMoolya