BASH/C3/Here-document-and-Here-string/Punjabi
From Script | Spoken-Tutorial
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ‘HERE ਡਾਕਿਊਮੈਂਟ ਅਤੇ strings’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । | |
00:08 | ਇਸ ਟਿਊਟੋਰਿਅਲ ਵਿੱਚ ਅਸੀਂ | |
00:11 | ਕੁੱਝ ਉਦਾਹਰਣਾਂ ਦੀ ਮੱਦਦ ਨਾਲ ਵਿਸ਼ੇਸ਼ ਮੰਤਵ ਰੀਡਾਇਰੈਕਸ਼ਨ ਜਿਵੇਂ ਕਿ ‘Here ਡਾਕਿਊਮੈਂਟਸ’ ਅਤੇ ‘Here ਸਟਰਿੰਗਸ’ | |
00:17 | ਕਿਹਾ ਜਾਂਦਾ ਹੈ, ਇਸ ਦੇ ਬਾਰੇ ਵਿੱਚ ਸਿੱਖਾਂਗੇ । | |
00:20 | ਇਸ ਟਿਊਟੋਰਿਅਲ ਨੂੰ ਜਾਣਨ ਲਈ ਤੁਹਾਨੂੰ BASH ਵਿੱਚ ‘Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ । | |
00:26 | ਜੇਕਰ ਨਹੀਂ, ਤਾਂ ਕਿਰਪਾ ਕਰਕੇ ਸੰਬੰਧਿਤ ਟਿਊਟੋਰਿਅਲਸ ਲਈ ਵਿਖਾਈ ਗਈ ਸਾਡੀ ਵੈਬਸਾਈਟ ਉੱਤੇ ਜਾਓ । (http://www.spoken-tutorial.org) | |
00:32 | ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ | |
00:34 | ਉਬੰਟੁ ਲੀਨਕਸ ‘12.04’ ਓਪਰੇਟਿੰਗ ਸਿਸਟਮ | |
00:39 | ‘GNU BASH’ ਵਰਜਨ 4.2 | |
00:42 | ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਲਈ ‘GNU Bash’ ‘ਵਰਜਨ 4’ ਜਾਂ ਉਸਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
00:49 | ‘Here document’ ਦੇ ਬਾਰੇ ਵਿੱਚ ਸਿੱਖਦੇ ਹਾਂ । | |
00:52 | ਇਹ ਟੈਕਸਟ ਜਾਂ ਕੋਡ ਦਾ ਖ਼ਾਸ ਮੰਤਵ ਬਲਾਕ ਹੈ । | |
00:56 | ਇਹ I/O redirect ਦਾ ਫ਼ਾਰਮ ਹੈ । | |
01:00 | ਇਹ ਇੱਕ ਇੰਟਰੈਕਟਿਵ ਪ੍ਰੋਗਰਾਮ ਜਾਂ ਕਮਾਂਡ ਲਾਈਨ ਲਈ ਇੱਕ ਕਮਾਂਡ ਲਿਸਟ ਨੂੰ ਫੀਡ ਕਰਦਾ ਹੈ । | |
01:06 | ਇਸ ਨੂੰ ਵੱਖਰੀ ਫ਼ਾਇਲ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ । | |
01:10 | ਇਸ ਨੂੰ ਸ਼ੈਲ ਸਕਰਿਪਟ ਦੇ ਲਈ ਮਲਟੀਪਲ ਲਾਈਨ ਇਨਪੁਟ ਦੇ ਰੂਪ ਵਿੱਚ ਵੀ ਵਰਤਿਆ ਜਾ ਸਕਦਾ ਹੈ । | |
01:17 | ਸੰਟੈਕਸ ਹੈ ‘command space less than less than space HERE’ | |
01:24 | ਇਸ ਦੇ ਬਾਅਦ ਅਗਲੀ ਲਾਈਨ ਉੱਤੇ, ਅਸੀਂ ਟੈਕਸਟ ਇਨਪੁਟ ਦੇ ਸਕਦੇ ਹਾਂ । | |
01:29 | ਇਸ ਨੂੰ ਲਾਇੰਨਸ ਦੇ ਕਿਸੇ ਵੀ ਨੰਬਰਾਂ ਤੋਂ ਲਿਆ ਜਾ ਸਕਦਾ ਹੈ । | |
01:33 | ਇੱਥੇ ‘text1, text2, textN’ ਟੈਕਸਟ ਇਨਪੁਟਸ ਹਨ । | |
01:40 | ਟੈਕਸਟ ਇਨਪੁਟ ਦੇ ਬਾਅਦ, ਅਗਲੀ ਲਾਈਨ ਉੱਤੇ, ਅਸੀਂ ਫਿਰ ਤੋਂ ਕੀਵਰਡ HERE ਟਾਈਪ ਕਰਦੇ ਹਾਂ । | |
01:46 | ਇੱਥੇ ‘HERE’ ਡਾਕਿਊਮੈਂਟ ਦੇ ਅਖੀਰ ਵਿੱਚ ਵਿਖਾਉਂਦਾ ਹੈ । | |
01:50 | ਹੁਣ ਅਸੀਂ ਇਸ ਨੂੰ ਇੱਕ ਉਦਾਹਰਣ ਦੇ ਨਾਲ ਸਮਝਦੇ ਹਾਂ । | |
01:53 | ਅਸੀਂ ‘here dot sh’ ਨਾਮ ਵਾਲੀ ਇੱਕ ਫ਼ਾਇਲ ਖੋਲਾਂਗੇ । | |
01:59 | ਕੋਡ ਦੀ ਪਹਿਲੀ ਲਾਈਨ ‘shebang’ ਲਾਈਨ ਹੈ । | |
02:04 | ਅਸੀਂ ਇਸ ਲਾਈਨ ਦੇ ਬਾਅਦ ਕੋਡ ਦਾ ਇੱਕ ਬਲਾਕ ਰੱਖਦੇ ਹਾਂ । | |
02:09 | wc, word count ਦਾ ਪ੍ਰਤੀਨਿਧੀ ਕਰਦਾ ਹੈ । | |
02:12 | wc hyphen w ‘HERE’ ਡਾਕਿਊਮੈਂਟ ਵਿੱਚ ਸ਼ਬਦਾਂ ਦੀ ਗਿਣਤੀ ਨੂੰ ਗਿਣਦਾ ਹੈ । | |
02:20 | ਕੋਡ ਦਾ ਬਲਾਕ ਜਾਂ ਟੈਕਸਟ ‘HERE’ ਦੇ ਦੂਜੀ ਘਟਨਾ ਤੱਕ ਫ਼ਾਇਲ ਦੇ ਰੂਪ ਵਿੱਚ ਜਾਣਿਆ ਜਾਵੇਗਾ । | |
02:28 | ‘HERE’ ਡਾਕਿਊਮੈਂਟ ਵਿੱਚ ਮੌਜੂਦ ਕੰਟੈਂਟ ਕਮਾਂਡ ‘wc hyphen w’ ਲਈ ਇੱਕ ਇਨਪੁਟ ਹੈ । | |
02:36 | ‘HERE’, ‘wc hyphen w’ ਦੇ ਲਈ ਡੀਲਿਮਟਰ ਦੇ ਤੌਰ ਤੇ ਕੰਮ ਕਰਦਾ ਹੈ, ਜਦੋਂ ਮਲਟੀ-ਲਾਈਨ ਇਨਪੁਟ ਨੂੰ ਰੀਡ ਕਰਦੀ ਹੈ । | |
02:47 | ਜੇਕਰ ਅਸੀਂ ਇਸ ਕਮਾਂਡ ਨੂੰ ਟਰਮੀਨਲ ਉੱਤੇ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਆਉਟਪੁਟ ਦੇ ਰੂਪ ਵਿੱਚ 4 ਮਿਲਣਾ ਚਾਹੀਦਾ ਹੈ । | |
02:55 | ਇਹ ਇਸ ਲਈ ਕਿਉਂਕਿ, ਅਸੀਂ ਕਮਾਂਡ ‘wc hyphen w’ ਲਈ ਚਾਰ ਸ਼ਬਦ ਪਾਸ ਕੀਤੇ ਹਨ । | |
03:03 | ਹੁਣ ਫ਼ਾਇਲ ਨੂੰ ਸੇਵ ਕਰਨ ਦੇ ਲਈ ‘Save’ ਉੱਤੇ ਕਲਿੱਕ ਕਰੋ । | |
03:06 | ਆਪਣੇ ਕੀਬੋਰਡ ਉੱਤੇ ਇਕੱਠੇ ‘Ctrl, Alt ਅਤੇ ‘T’ ਕੀਜ ਦੀ ਵਰਤੋਂ ਕਰਕੇ ਟਰਮੀਨਲ ਉੱਤੇ ਜਾਓ । | |
03:15 | ਟਾਈਪ ਕਰੋ ‘chmod space plus x space here dot sh’ | |
03:22 | ਐਂਟਰ ਦਬਾਓ । | |
03:24 | ਟਾਈਪ ਕਰੋ ‘dot slash here dot sh’ | |
03:27 | ਐਂਟਰ ਦਬਾਓ । | |
03:30 | ਅਸੀਂ 4 ਦੇ ਰੂਪ ਵਿੱਚ ਆਉਟਪੁਟ ਵੇਖ ਸਕਦੇ ਹਾਂ । | |
03:33 | ਭਾਵ ‘Here’ ਡਾਕਿਊਮੈਂਟ ਵਿੱਚ ਸ਼ਬਦਾਂ ਦੀ ਗਿਣਤੀ 4 ਹੈ । | |
03:38 | ਪ੍ਰੋਗਰਾਮ ਉੱਤੇ ਦੁਬਾਰਾ ਆਓ । | |
03:41 | ਇੱਥੇ ਟੈਕਸਟ ਦੇ ਸ਼ੁਰੂਆਤ ਵਿੱਚ ਦੋ ਹੋਰ ਸ਼ਬਦ ਜੋੜਦੇ ਹਾਂ । | |
03:47 | ‘Hello and welcome to Bashlearning’ | |
03:52 | ‘Save’ ਉੱਤੇ ਕਲਿੱਕ ਕਰੋ । | |
03:54 | ਫਿਰ ਤੋਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
03:57 | ਟਰਮੀਨਲ ਉੱਤੇ ਟਾਈਪ ਕਰੋ ‘dot slash here dot sh’ | |
04:04 | ‘ਐਂਟਰ’ ਦਬਾਓ । | |
04:06 | ਹੁਣ ਆਉਟਪੁਟ 6 ਹੈ ਕਿਉਂਕਿ ਅਸੀਂ ਆਪਣੇ ਟੈਕਸਟ ਵਿੱਚ ਦੋ ਹੋਰ ਸ਼ਬਦ ਜੋੜੇ ਸਨ । | |
04:13 | ਅਸੀਂ ‘Here’ ਡਾਕਿਊਮੈਂਟ ਵਿੱਚ ਵੀ ਇੱਕ ਆਰਗੂਮੈਂਟ ਪਾਸ ਕਰ ਸਕਦੇ ਹਾਂ । | |
04:18 | ਅਸੀਂ ਵੇਖਦੇ ਹਾਂ ਕਿ ਇੱਕ ਉਦਾਹਰਣ ਦੇ ਨਾਲ ਇਹ ਕਿਵੇਂ ਕਰ ਸਕਦੇ ਹਾਂ । | |
04:22 | ਅਸੀਂ ਇੱਕ ਫ਼ਾਇਲ ‘hereoutput dot sh’ ਨੂੰ ਖੋਲ੍ਹਦੇ ਹਾਂ । | |
04:28 | ‘cat’ ਕਮਾਂਡ ਫ਼ਾਇਲਸ ਨੂੰ ਜੋੜਾਂਗੇ ਅਤੇ ਇਹ standard ਆਉਟਪੁਟ ਪ੍ਰਿੰਟ ਕਰੇਗਾ । | |
04:35 | ਧਿਆਨ ਦਿਓ, ਕਿ ਅਸੀਂ ‘HERE’ ਦੇ ਬਜਾਏ ‘this’ ਸਟਰਿੰਗ ਦੀ ਵਰਤੋਂ ਕੀਤੀ ਹੈ । | |
04:41 | ਇਹ ਜ਼ਰੂਰੀ ਨਹੀਂ ਹੈ, ਕਿ ਤੁਸੀਂ ਹਮੇਸ਼ਾ ਡੀਲਿਮਟਰ ‘HERE’ ਦੀ ਹੀ ਵਰਤੋਂ ਕਰੋ । | |
04:47 | ਤੁਸੀਂ ਕਿਸੇ ਵੀ ਹੋਰ ਡੀਲਿਮਟਰ ਦੀ ਵਰਤੋਂ ਕਰ ਸਕਦੇ ਹੋ । | |
04:51 | ਇਹ ਲਾਈਨ ‘0th (zeroeth) argument’ ਨੂੰ ਵਿਖਾਏਗੀ । | |
04:55 | ਡਿਫਾਲਟ ਰੂਪ ਤੋਂ ‘0th (zeroeth) argument’ ਫ਼ਾਇਲ ਦਾ ਨਾਮ ਹੈ । | |
05:00 | ਇਹ ਲਾਈਨ ਪ੍ਰੋਗਰਾਮ ਵਿੱਚ ਪਾਸ ਕੀਤੇ ‘1st argument’ ਨੂੰ ਵਿਖਾਏਗੀ । | |
05:05 | ਇਹ ਲਾਈਨ ਪ੍ਰੋਗਰਾਮ ਵਿੱਚ ਪਾਸ ਕੀਤੇ ‘2nd argument’ ਨੂੰ ਵਿਖਾਏਗੀ । | |
05:09 | ਇੱਥੇ ਅਸੀਂ ਉਸੇ ਡੀਲਿਮਟਰ ‘this’ ਦੀ ਵਰਤੋਂ ਕਰਕੇ ਡਾਕਿਊਮੈਂਟ ਨੂੰ ਬੰਦ ਕਰਦੇ ਹਾਂ । | |
05:17 | ਫ਼ਾਇਲ ਨੂੰ ਸੇਵ ਕਰੋ । ਹੁਣ ਪ੍ਰੋਗਰਾਮ ਨੂੰ ਚਲਾਓ । | |
05:21 | ਟਰਮੀਨਲ ਉੱਤੇ ਟਾਈਪ ਕਰੋ ‘chmod space plus x space hereoutput dot sh’ | |
05:29 | ‘ਐਂਟਰ’ ਦਬਾਓ । | |
05:32 | ਟਾਈਪ ਕਰੋ ‘dot slash hereoutput dot sh space Sunday space Monday’ | |
05:40 | ਆਉਟਪੁਟ ਵਿਖਾਈ ਦਿੰਦਾ ਹੈ: | |
05:43 | ‘0th argument is: ‘dot salsh hereoutput dot sh’ ਜੋ ਕਿ ਇੱਕ ਫ਼ਾਇਲ ਦਾ ਨਾਮ ਹੈ । | |
05:49 | ‘1st argument is: Sunday’ | |
05:51 | ‘2nd argument is: Monday’ | |
05:55 | ਹੁਣ ‘Here’ ਸਟਰਿੰਗ ਦੇ ਬਾਰੇ ਵਿੱਚ ਸਿੱਖਦੇ ਹਾਂ । | |
05:59 | ‘Here’ ਸਟਰਿੰਗ ਦੀ ਵਰਤੋਂ ਟੈਕਸਟ ਜਾਂ ਵੇਰੀਏਬਲ ਤੋਂ ਇਨਪੁਟ ਰੀਡਾਇਰੈਕਸ਼ਨ ਲਈ ਵਰਤੀ ਜਾਂਦੀ ਹੈ । | |
06:06 | ਇਨਪੁਟ ਇੱਕੋ ਲਾਈਨ ਵਿੱਚ ਸਿੰਗਲ ਕੋਟਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ । | |
06:12 | ਸੰਟੈਕਸ ਹੈ: ‘command space three less than ਸਿੰਬਲਸ space’ ਸਿੰਗਲ ਕੋਟਸ ਦੇ ਅੰਦਰ ‘string’ ਨੂੰ ਲਿਖੋ । | |
06:22 | ਹੁਣ ਅਸੀਂ ਇਸ ਨੂੰ ਇੱਕ ਉਦਾਹਰਣ ਦੇ ਨਾਲ ਸਮਝਦੇ ਹਾਂ । | |
06:25 | ਅਸੀਂ ਇੱਥੇ ਇੱਕ ਫ਼ਾਇਲ ‘here dot sh’ ਖੋਲਾਂਗੇ । | |
06:30 | ਇੱਥੇ ਅਖੀਰ ਵਿੱਚ, ਅਸੀਂ ਟਾਈਪ ਕਰਾਂਗੇ ‘wc space hyphen w three less than ਸਿੰਬਲਸ space’ ਸਿੰਗਲ ਕੋਟਸ ਵਿੱਚ ‘Welcome to Bash learning’ | |
06:44 | ਇਹ ਕਮਾਂਡ ‘wc hyphen w’ ਵਿੱਚ ਕੋਟਸ ਵਿੱਚ ਸਟਰਿੰਗ ਨੂੰ ਰੀਡਾਇਰੈਕਟ (ਪ੍ਰੇਰਿਤ ਕਰਨਾ) ਕਰੇਗਾ । | |
06:52 | ਹੁਣ ਅਸੀਂ ਇਹਨਾਂ ਪਰਿਵਰਤਨਾਂ ਨੂੰ ਸੇਵ ਕਰਨ ਲਈ ‘Save’ ਉੱਤੇ ਕਲਿੱਕ ਕਰਾਂਗੇ । | |
06:55 | ਹੁਣ ਅਸੀਂ ਟਰਮੀਨਲ ਉੱਤੇ ਦੁਬਾਰਾ ਜਾਂਦੇ ਹਾਂ । | |
06:58 | ਹੁਣ ਟਾਈਪ ਕਰੋ: ‘dot slash here dot sh’ | |
07:03 | ਅਸੀਂ ਆਉਟਪੁਟ ‘6’ ਅਤੇ ‘4’ ਵੇਖ ਸਕਦੇ ਹਾਂ । | |
07:08 | ‘here’ ਡਾਕਿਊਮੈਂਟ ਵਿੱਚ ਸ਼ਬਦਾਂ ਦੀ ਗਿਣਤੀ ‘6’ ਹੈ ਅਤੇ ‘here’ ਸਟਰਿਗ ਵਿੱਚ ਸ਼ਬਦਾਂ ਦੀ ਗਿਣਤੀ 4 ਹੈ । | |
07:15 | ਇਸ ਤਰ੍ਹਾਂ ਤੁਸੀਂ ਆਪਣਾ ‘Here’ ਸਟਰਿਗਸ ਲਿਖ ਸਕਦੇ ਹੋ । | |
07:20 | ਇਹ ਸਾਨੂੰ ਟਿਊਟੋਰਿਅਲ ਦੇ ਆਖੀਰ ਵਿੱਚ ਲੈ ਕੇ ਜਾਂਦਾ ਹੈ । | |
07:23 | ਸੰਖੇਪ ਵਿੱਚ, | |
07:25 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ | |
07:27 | * ‘HERE’ ਡਾਕਿਊਮੈਂਟ | |
07:29 | * ‘HERE’ ਸਟਰਿੰਗ | |
07:31 | ਨਿਰਧਾਰਤ ਕੰਮ ਦੇ ਰੂਪ ਵਿੱਚ, ਸਟਰਿੰਗ ਨੂੰ | |
07:36 | * ‘Here’ ਡਾਕਿਊਮੈਂਟ ,* ‘Here’ ਸਟਰਿੰਗ ਦੀ ਵਰਤੋਂ ਕਰਕੇ ਅਪਰਕੇਸ ਵਿੱਚ ਬਦਲੋ । | |
07:39 | ਹਿੰਟ: ‘tr space a hyphen z space capital A hyphen capital Z’. | |
07:47 | ਇਹ ਕਰੈਕਟਰ ਨੂੰ ਲੋਅਰ ਤੋਂ ਅਪਰ ਕੇਸ ਵਿੱਚ ਬਦਲਣ ਲਈ ਕਮਾਂਡ ਹੈ । | |
07:54 | ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ । | |
07:57 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਨਿਚੋੜ ਕੱਢਦਾ ਹੈ । | |
08:01 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ । | |
08:06 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਇਹ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀਆਂ ਹਨ । | |
08:12 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । | |
08:17 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕਿਰਪਾ ਕਰਕੇ contact @ spoken - tutorial.org ਉੱਤੇ ਲਿਖੋ । | |
08:25 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
08:29 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
08:38 | ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ । http://spoken-tutorial.org\NMEICT-Intro | |
08:44 | ਇਹ ਸਕਰਿਪਟ FOSSEE ਅਤੇ ਸਪੋਕਨ ਟਿਊਟੋਰਿਅਲ ਟੀਮਾਂ ਦੁਆਰਾ ਤਿਆਰ ਕੀਤੀ ਗਈ ਹੈ । | |
08:50 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । | |
08:54 | ਸਾਡੇ ਨਾਲ ਜੁੜਨ ਲਈ ਧੰਨਵਾਦ । | } |