BASH/C3/Advance-topics-in-a-function/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Advance topics in a function ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ
00:11 ਕੁੱਝ ਉਦਾਹਰਣਾਂ ਦੀ ਮੱਦਦ ਨਾਲ, ’’Source’’ ਕਮਾਂਡ,
00:14 ”background” ਵਿੱਚ ਫੰਕਸ਼ਨ ਰੱਖਣਾ,
00:18 ਇਸ ਟਿਊਟੋਰਿਅਲ ਨੂੰ ਜਾਣਨ ਲਈ ਤੁਹਾਨੂੰ BASH ਵਿੱਚ ’Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ ।
00:24 ਜੇਕਰ ਨਹੀਂ, ਤਾਂ ਕਿਰਪਾ ਕਰਕੇ ਸੰਬੰਧਿਤ ਟਿਊਟੋਰਿਅਲਸ ਲਈ ਵਿਖਾਈ ਗਈ ਵੈੱਬਸਾਈਟ ਉੱਤੇ ਜਾਓ । (http://www.spoken-tutorial.org)/What\_is\ _a\ _Spoken\ _Tutorial
00:30 ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ,
00:32 ਉਬੰਟੁ ਲੀਨਕਸ 12.04 ਓਪਰੇਟਿੰਗ ਸਿਸਟਮ ਅਤੇ
00:36 ’GNU BASH’ ਵਰਜਨ 4.2
00:40 ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਲਈ ’GNU Bash’ ਵਰਜਨ 4 ਜਾਂ ਉੱਪਰ ਦਿੱਤੇ ਗਏ ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:46 Source ਕਮਾਂਡ ਦੀ ਵਰਤੋਂ ’Shell’ ਸਕਰਿਪਟ ਵਿੱਚ ਇੱਕ ਫ਼ਾਈਲ ਲੋਡ ਕਰਨ ਲਈ ਕੀਤੀ ਜਾਂਦੀ ਹੈ ।
00:53 ਇਹ ਉਸ ਫ਼ਾਈਲ ਦੀ ਕਮਾਂਡ ਨੂੰ ਰੀਡ ਕਰਦਾ ਅਤੇ ਚਲਾਉਂਦਾ ਹੈ ।
00:58 ਇਹ ਸਕਰਿਪਟ ਵਿੱਚ ਕੋਡ ਨੂੰ ਵੀ ਇਮਪੋਰਟ (import) ਕਰਦਾ ਹੈ
01:01 ਇਹ ਫਾਇਦੇਮੰਦ ਹੈ ਜਦੋਂ ਮਲਟੀਪਲ ਸਕਰਿਪਟਸ ਇੱਕ ਕਾਮਨ ਡੇਟਾ ਜਾਂ ਇੱਕ ਫੰਕਸ਼ਨ ਲਾਇਬ੍ਰੇਰੀ ਦੀ ਵਰਤੋਂ ਕਰਦਾ ਹੈ ।
01:09 ਸੋਰਸ ਕਮਾਂਡ ਲਈ ਸੰਟੈਕਸ ਹੇਠਾਂ ਦਿੱਤੇ ਹਨ ।
01:12 ‘source filename’
01:15 ‘source Path_to_file’
01:18 ‘souce filename arguments’
01:22 ਅਸੀਂ ‘function dot sh’ ਫ਼ਾਈਲ ਖੋਲ੍ਹਦੇ ਹਾਂ ।
01:26 ਇਹ shebang ਲਾਈਨ ਹੈ ।
01:29 ‘Source detail dot sh’ ‘function dot sh’ ਵਿੱਚ ‘detail dot sh’ ਫ਼ਾਈਲ ਲੋਡ ਕਰਦਾ ਹੈ ।
01:37 ਅਸੀਂ ‘detail dot sh’ ਫ਼ਾਈਲ ਖੋਲ੍ਹਦੇ ਹਾਂ ।
01:41 ਮੇਰੇ ਕੋਲ ਫੰਕਸ਼ਨ ‘machine’ ਹੈ ।
01:44 ਹੁਣ ਫੰਕਸ਼ਨ ਦੇ ਅੰਦਰ ਟਾਈਪ ਕਰੋ,
01:47 ‘echo’ function machine is called in ‘function dot sh file’
01:52 ’Save’ ਉੱਤੇ ਕਲਿੱਕ ਕਰੋ ।
01:54 ਹੁਣ ‘function dot sh’ ਫ਼ਾਈਲ ਉੱਤੇ ਦੁਬਾਰਾ ਜਾਓ ।
01:59 ਇੱਥੇ ਟਾਈਪ ਕਰੋ: ‘echo’ “Beginning of program”
02:04 ‘Save’ ਉੱਤੇ ਕਲਿੱਕ ਕਰੋ ।
02:06 ਫਿਰ ਟਾਈਪ ਕਰੋ:‘machine’ ‘echo’ “End of program”
02:12 ਇਹ ਮੈਸੇਜ ‘“Beginning of program”’ ਪ੍ਰਿੰਟ ਕਰੇਗਾ ।
02:16 ‘machine’ ਫੰਕਸ਼ਨ ਕਾਲ ਹੈ ।
02:19 ਅਤੇ ਇਹ ਮੈਸੇਜ ‘End of program’ ਪ੍ਰਿੰਟ ਕਰੇਗਾ ।
02:23 ਧਿਆਨ ਦਿਓ, ‘machine’ ਫੰਕਸ਼ਨ ਹੈ ਜਿਸਨੂੰ ਅਸੀਂ ‘detail dot sh’ ਫ਼ਾਈਲ ਵਿੱਚ ਬਣਾਇਆ ਹੈ ।
02:29 ਅਤੇ ਅਸੀਂ ਇੱਥੇ ਫੰਕਸ਼ਨ ਨੂੰ ‘function dot sh’ ਫ਼ਾਈਲ ਵਿੱਚ ਕਾਲ ਕਰ ਰਹੇ ਹਾਂ ।
02:34 ‘Save’ ਉੱਤੇ ਕਲਿੱਕ ਕਰੋ ।
02:36 ਪ੍ਰੋਗਰਾਮ ਨੂੰ ਚਲਾਓ ।
02:41 ਟਰਮੀਨਲ ਉੱਤੇ ਟਾਈਪ ਕਰੋ: ‘chmod space plus (+) x space function dot sh’
02:51 ‘ਐਂਟਰ’ ਦਬਾਓ ।
02:53 ਟਾਈਪ ਕਰੋ: ‘dot slash function dot sh’
02:56 ‘ਐਂਟਰ’ ਦਬਾਓ ।
02:59 ਆਉਟਪੁਟ ਦਿਖਾਈ ਦਿੰਦੀ ਹੈ
03:02 ਹੁਣ background ਫੰਕਸ਼ਨ ਉੱਤੇ ਜਾਂਦੇ ਹਾਂ ।
03:06 background ਵਿੱਚ ਪ੍ਰੋਸੈਸ ਰਨ ਕਰਨ ਦੇ ਲਈ, ਅਸੀਂ ਫੰਕਸ਼ਨ ਕਾਲ ਦੇ ਅਖੀਰ ਵਿੱਚ ‘&’ (ampersand)’ ਵਰਤੋਂ ਕਰਦੇ ਹਾਂ ।
03:13 ’shell’, ਕਮਾਂਡ ਨੂੰ ਰਨ ਕਰਨ ਲਈ child ਪ੍ਰੋਸੈਸ ਨੂੰ ਵੰਡਦਾ ਹੈ ।
03:19 ਵੰਡਣ ਪਰਿਕ੍ਰੀਆ ਵਿੱਚ ‘job number’ ਅਤੇ ‘PID (Process Identifier)’ ਹੋਵੇਗਾ ।
03:27 ਇਸਨੂੰ ਇੱਕ ਉਦਾਹਰਣ ਦੇ ਦੁਆਰਾ ਸਮਝਦੇ ਹਾਂ । ਅਸੀਂ ‘background dot sh’ ਫ਼ਾਈਲ ਖੋਲਾਂਗੇ ।
03:35 ਇਹ ਇੱਕ shebang ਲਾਈਨ ਹੈ ।
03:38 ‘bg underscore function’ ਫੰਕਸ਼ਨ ਦੀ ਸ਼ੁਰੂਆਤ ਨੂੰ ਬੁੱਕਮਾਰਕ ਕਰਦਾ ਹੈ ।
03:44 echo ਸਟੇਟਮੈਂਟ ਇੱਥੇ ’’’Inside bg_function’’’ ਮੈਸੇਜ ਦਿਖਾਉਂਦੀ ਹੈ ।
03:50 ਅੱਗੇ, ਅਸੀਂ ਸਾਰੇ dot ‘mp3’ ਫ਼ਾਈਲਾਂ ਨੂੰ ਲੱਭਣ ਲਈ find ਕਮਾਂਡ ਦੀ ਵਰਤੋਂ ਕਰਾਂਗੇ ।
03:57 ਇਹ ਸਟੇਟਮੈਂਟ ਐਕਸਟੇਂਸ਼ਨ ‘dot mp3’ ਦੇ ਨਾਲ ਸਾਰੀਆਂ ਫ਼ਾਈਲਾਂ ਨੂੰ ਲੱਭੇਗਾ ।
04:03 ਇਹ ਵਰਤਮਾਨ ਵਰਕਿੰਗ ਡਾਇਰੈਕਟਰੀ ਵਿੱਚ ਅਜਿਹਾ ਕਰੇਗਾ ।
04:07 ‘Hyphen iname’ ਦੀ ਵਰਤੋਂ ਕੇਸ ਨੂੰ ਅਣਡਿੱਠਾ ਕਰਨ ਲਈ ਕੀਤੀ ਜਾਂਦੀ ਹੈ ।
04:11 ਅਤੇ ਨਤੀਜਾ ‘myplaylist.txt’ ਵਿੱਚ ਇੱਕਠਾ ਹੁੰਦਾ ਹੈ ।
04:16 ਹੁਣ ਟਾਈਪ ਕਰੋ:‘bg underscore function ampersand (&)’ ਇਹ ਫੰਕਸ਼ਨ ਕਾਲ ਹੈ । ‘& (Ampersand) bg_function’ ਨੂੰ background ਵਿੱਚ ਰੱਖਦਾ ਹੈ ।
04:28 ਹੁਣ ‘Save’ ਉੱਤੇ ਕਲਿੱਕ ਕਰੋ ।
04:31 ਪ੍ਰੋਗਰਾਮ ਨੂੰ ਚਲਾਓ ।
04:34 ਟਰਮੀਨਲ ਉੱਤੇ ਦੁਬਾਰਾ ਆਓ ।
04:37 ਟਾਈਪ ਕਰੋ:‘chmod space plus x space background dot sh’
04:45 ‘ਐਂਟਰ’ ਦਬਾਓ । ਹੁਣ ਟਾਈਪ ਕਰੋ:‘dot slash background dot sh’
04:51 ‘ਐਂਟਰ’ ਦਬਾਓ ।
04:53 ਖਾਲੀ ਆਉਟਪੁਟ ਦਿਖਾਉਂਦਾ ਹੈ ਕਿ ‘dot mp3’ ਫ਼ਾਈਲ ਵਰਤਮਾਨ ਡਾਇਰੈਕਟਰੀ ਵਿੱਚ ਮੌਜੂਦ ਨਹੀਂ ਹੈ ।
05:02 ਹੁਣ, ਆਪਣੇ ਪ੍ਰੋਗਰਾਮ ਉੱਤੇ ਦੁਬਾਰਾ ਆਓ ।
05:05 ਟਾਈਪ ਕਰੋ:‘echo (hyphen) –e’ ‘Process runing in background are slash n’ ਅਤੇ ‘jobs space hyphen l’
05:19 ‘Save’ ਉੱਤੇ ਕਲਿੱਕ ਕਰੋ ।
05:21 ਇਹ echo ਸਟੇਟਮੈਂਟ ‘“Process runing in background are”’ ਮੈਸੇਜ ਦਿਖਾਉਂਦਾ ਹੈ ।
05:28 ‘Jobs space hyphen l’ ਸਾਰੇ ‘background jobs’ ਦੇ ਸਟੇਟਸ ਦੀ ਸੂਚੀ ਬਣਾਉਂਦਾ ਹੈ ।
05:34 ਹੁਣ ਆਪਣੇ ਟਰਮੀਨਲ ਉੱਤੇ ਦੁਬਾਰਾ ਆਓ ।
05:38 ਹੁਣ ਟਾਈਪ ਕਰੋ:‘dot slash background.sh’
05:42 ‘ਐਂਟਰ’ ਦਬਾਓ ।
05:44 ਆਉਟਪੁਟ ਵਿਖਾਇਆ ਗਿਆ ਹੈ ।
05:48 ਇੱਥੇ ਓਪਨਿੰਗ ਅਤੇ ਕਲੋਜਿੰਗ ਸਕਵੈਰ ਬਰੈਕਟ ਵਿੱਚ 1 ‘job number’ ਹੈ ।
05:53 3962 ‘PID’ ਹੈ ।
05:57 ‘PID’ ਅਨੁਸਾਰ ਵੱਖ-ਵੱਖ ਹੋਣਗੇ ।
06:01 ਜੇਕਰ ਫੰਕਸ਼ਨ ਚੱਲਣ ਵਿੱਚ ਸਮਾਂ ਲੈਂਦਾ ਹੈ, ਤਾਂ ਇਹ background ਵਿੱਚ ਰਨ ਹੋਵੇਗਾ ।
06:06 ਅਤੇ ਅਸੀਂ ‘Running’ ਸਟੇਟਸ ਵੇਖਾਂਗੇ ।
06:11 ਜੇਕਰ ਫੰਕਸ਼ਨ ਸਕਰਿਪਟ ਤੋਂ ਪਹਿਲਾਂ ਚੱਲਦਾ ਹੈ, ਤਾਂ ਅਸੀਂ ‘Done’ ਸਟੇਟਸ ਵੇਖਾਂਗੇ ।
06:20 ਆਉਟਪੁਟ ਮਸ਼ੀਨ-ਦਰ-ਮਸ਼ੀਨ ਲਈ ਵੱਖ-ਵੱਖ ਹੋਣਗੇ ।
06:23 ਇਹ ਸਾਨੂੰ ਟਿਊਟੋਰਿਅਲ ਦੇ ਆਖੀਰ ਵਿੱਚ ਲੈ ਕੇ ਜਾਂਦਾ ਹੈ ।
06:28 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
06:32 ਕੁੱਝ ਉਦਾਹਰਣਾਂ ਦੀ ਮੱਦਦ ਨਾਲ
06:34 ‘Source’ ਕਮਾਂਡ,
06:36 ‘background’ ਵਿੱਚ ਫੰਕਸ਼ਨ ਨੂੰ ਰੱਖਣਾ ।
06:39 ਨਿਰਧਾਰਤ ਕੰਮ ਦੇ ਰੂਪ ਵਿੱਚ, ਦੋ ਅੰਕਾਂ ਨੂੰ ਜੋੜਨ ਲਈ ਇੱਕ ਫੰਕਸ਼ਨ ‘add’ ਲਿਖੋ ਅਤੇ ਫੰਕਸ਼ਨ ਨੂੰ ਹੋਰ ਫ਼ਾਈਲ ਵਿੱਚ ਕਾਲ ਕਰੋ ।
06:47 ਹੇਠਾਂ ਵਿਖਾਏ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਨੂੰ ਵੇਖੋ http://spoken-tutorial.org/What\_is\_a\_Spoken\_Tutorial
06:51 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਨਿਚੋੜ ਕਰਦਾ ਹੈ ।
06:55 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
07:00 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ ।
07:10 ਜ਼ਿਆਦਾ ਜਾਣਕਾਰੀ ਲਈ contact @spoken HYPHEN tutorial DOT org ਉੱਤੇ ਲਿਖੋ ।
07:18 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
07:22 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
07:30 ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਲਿਖੇ ਗਏ ਲਿੰਕ ਉੱਤੇ ਉਪਲੱਬਧ ਹੈ http://spoken-tutorial.org\NMEICT-Intro
07:42 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਧੰਨਵਾਦ ।

Contributors and Content Editors

Harmeet, PoojaMoolya