BASH/C2/Globbing-and-Export-statement/Punjabi

From Script | Spoken-Tutorial
Jump to: navigation, search
Time Narration
00:01 Globbing ਅਤੇ Export ਕਮਾਂਡ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਏਥਨ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ:
00:08 * Globbing (ਗਲੋਬਿੰਗ), export command (ਐਕਸਪੋਰਟ ਕਮਾਂਡ)
00:11 ਇਸ ਟਿਊਟੋਰਿਅਲ ਦਾ ਪਾਲਣ ਕਰਨ ਦੇ ਲਈ, ਤੁਹਾਨੂੰ ਲਿਨਕਸ ਆਪਰੇਟਿੰਗ ਸਿਸਟਮ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ।
00:18 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਦਿਖਾਈ ਗਈ ਵੈਬਸਾਈਟ ਉੱਤੇ ਜਾਓ।
00:24 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ
00:27 * ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ
00:31 * GNU ਬੈਸ਼ ਵਰਜਨ 4.1.10
00:35 ਕਿਰਪਾ ਕਰਕੇ ਧਿਆਨ ਦਿਓ ਕਿ ਇਸ ਟਿਊਟੋਰਿਅਲ ਦੇ ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਨਵੇਂ ਦੀ ਸਲਾਹ ਦਿੱਤੀ ਜਾਂਦੀ ਹੈ।
00:43 ਹੁਣ ਗਲੋਬਿੰਗ ਦੀ ਜਾਣ ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ।
00:46 * ਬੈਸ਼ ਦੁਆਰਾ ਫਾਈਲਨੇਮ ਜਾਂ ਪਾਥਨੇਮ ਦਾ ਵਿਸਥਾਰ ਰੱਖਣ ਨੂੰ ਗਲੋਬਿੰਗ ਕਹਿੰਦੇ ਹਨ।
00:52 * ਗਲੋਬਿੰਗ ਵਾਇਲਡ ਕਾਰਡਸ ਦੀ ਪਛਾਣ ਕਰਦਾ ਹੈ ਅਤੇ ਉਹਨਾਂ ਨੂੰ ਵਿਸਥਾਰਿਤ ਕਰਦਾ ਹੈ।
00:57 * ਇਹ ਕੁੱਝ ਮਿਆਰੀ ਵਾਇਲਡ ਕਾਰਡਸ ਕੈਰੇਕਟਰਸ ਜਿਵੇਂ
01:02 # * (ਐਸਟਰਿਕ) ਅਤੇ
01:04 #  ? (ਕਵੇਸ਼ਚਨ ਮਾਰਕ) ਦੀ ਵਿਆਖਿਆ ਵੀ ਕਰਦਾ ਹੈ। ਹੁਣ ਇਸਨੂੰ ਇੱਕ ਉਦਾਹਰਣ ਦੀ ਮਦਦ ਨਾਲ ਸਮਝਾਉਂਦੇ ਹਾਂ।
01:09 ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl + Alt ਅਤੇ T ਕੀਜ ਦਬਾਕੇ ਟਰਮੀਨਲ ਵਿੰਡੋ ਖੋਲੋ।
01:18 ਟਰਮੀਨਲ ਉੱਤੇ ਟਾਈਪ ਕਰੋ, ls ਸਪੇਸ ਐਸਟਰਿਕ ਡਾਟ sh ਐਂਟਰ ਦਬਾਓ ।
01:27 ਇਹ ਮੌਜੂਦਾ ਡਾਇਰੈਕਟਰੀ ਵਿੱਚ ਸਾਰੀ .sh ਐਕਸਟੈਂਸ਼ਨ ਵਾਲੀਆਂ ਫਾਈਲਾਂ ਦਾ ਮਿਲਾਨ ਕਰਦਾ ਹੈ।
01:34 ਇੱਥੇ ਅਸੀ ਵੇਖ ਸਕਦੇ ਹਾਂਕਿ ਸਾਰੀਆਂ sh ਫਾਈਲਾਂ ਸੂਚੀਬੱਧ ਹੋਈਆਂ ਹਨ।
01:40 ਹੁਣ ਮੈਂ ਪਰੌਂਪਟ ਨੂੰ ਕਲੀਅਰ ਕਰਦਾ ਹਾਂ, ਹੁਣ ਟਾਈਪ ਕਰੋ, ls ਸਪੇਸ s ਐਸਟਰਿਕ ਡਾਟ sh ਐਂਟਰ ਦਬਾਓ।
01:51 ਅਸੀ ਵੇਖ ਸਕਦੇ ਹਾਂ ਕਿ s ਐਸਟਰਿਕ ਡਾਟ sh ਉਨ੍ਹਾਂ ਸਾਰੀਆਂ ਫਾਈਲਾਂ ਦਾ ਮਿਲਾਨ ਕਰਦਾ ਹੈ ਜੋ ਕੈਰੇਕਟਰ s ਨਾਲ ਸ਼ੁਰੂ ਹੁੰਦੀਆਂ ਹਨ ਅਤੇ sh ਐਕਸਟੈਂਸ਼ਨ ਰੱਖਦੀਆਂ ਹਨ।
02:02 ਹੁਣ ਅੱਗੇ ਵੱਧਦੇ ਹਾਂ,
02:04 ਹੁਣ ਟਾਈਪ ਕਰੋ, ls ਸਪੇਸ ਸਕਵਾਇਰ ਬਰੈਕੇਟ ਖੋਲੋ a ਹਾਈਫਨ c ਸਕਵਾਇਰ ਬਰੈਕੇਟ ਬੰਦ ਕਰੋ ਕਰੋ ਐਸਟਰਿਕ ਡਾਟ sh ਐਂਟਰ ਦਬਾਓ ।
02:19 ਇਹ ਉਨ੍ਹਾਂ ਫਾਈਲਾਂ ਨੂੰ ਮਿਲਾਵੇਗਾ ਅਤੇ ਦਿਖਾਵੇਗਾ ਜਿਨ੍ਹਾਂ ਦਾ ਸ਼ੁਰੁਆਤੀ ਅੱਖਰ a ਜਾਂ b ਜਾਂ c ਹੈ।
02:26 ਆਊਟਪੁੱਟ ਵੇਖਦੇ ਹਾਂ।
02:28 ਅਸੀ ਕੈਰੇਕਟਰ a ਜਾਂ b ਜਾਂ c ਨਾਲ ਸ਼ੁਰੂ ਹੋਣ ਵਾਲੀਆਂ ਸਾਰੀਆਂ ਫਾਈਲਾਂ ਦੀ ਸੂਚੀ ਵੇਖਦੇ ਹਾਂ।
02:35 ਅਤੇ ਇਹ ਫਾਈਲਾਂ ਦੀ sh ਐਕਸਟੈਂਸ਼ਨ ਹੈ।
02:39 ਹੁਣ ਅੱਗੇ ਵੱਧਦੇ ਹਾਂ ਅਤੇ ਟਾਈਪ ਕਰੋ ls ਸਪੇਸ ਸਕਵਾਇਰ ਬਰੈਕੇਟ ਖੋਲੋ caret (ਕੈਰੇਟ)ਸਾਇਨ a ਹਾਇਫਨ c ਸਕਵਾਇਰ ਬਰੈਕੇਟ ਬੰਦ ਕਰੋ ਐਸਟਰਿਕ ਡਾਟ sh ਐਂਟਰ ਦਬਾਓ।
02:55 ਇਹ sh ਐਕਸਟੈਂਸ਼ਨ ਦੇ ਨਾਲ ਸਾਰੀਆਂ ਫਾਈਲਾਂ ਦੇ ਨਾਵਾਂ ਦਾ ਮਿਲਾਨ ਕਰੇਗਾ।
03:00 ਲੇਕਿਨ ਉਨ੍ਹਾਂ ਨੂੰ ਛੱਡ ਦੇਵੇਗਾ ਜੋ ਕੈਰੇਕਟਰ a ਜਾਂ b ਜਾਂ c ਨਾਲ ਸ਼ੁਰੂ ਹੁੰਦੇ ਹਨ।
03:07 ਆਊਟਪੁੱਟ ਵੇਖਦੇ ਹਾਂ। ਤੁਸੀ ਵੇਖੋਗੇ ਕਿ ਫਾਈਲਾਂ ਦੇ ਨਾਮ ਕੈਰੇਕਟਰ a ਜਾਂ b ਜਾਂ c ਨਾਲ ਸ਼ੁਰੂ ਨਹੀਂ ਹੋ ਰਹੇ ਹਨ।
03:16 ਹੁਣ ਮੈਂ ਪਰੌਂਪਟ ਨੂੰ ਕਲੀਅਰ ਕਰਦਾ ਹਾਂ।
03:19 ਹੁਣ ਟਾਈਪ ਕਰੋ, ls ਸਪੇਸ ਸਕਵਾਇਰ ਬਰੈਕੇਟ ਖੋਲੋ ਕੈਪੀਟਲ A ਸਮਾਲ a ਸਕਵਾਇਰ ਬਰੈਕੇਟ ਬੰਦ ਕਰੋ ਐਸਟਰਿਕ ਸਾਇਨ ਡਾਟ sh, ਐਂਟਰ ਦਬਾਓ ।
03:34 ਇਹ ਅੱਪਰਕੇਸ ਅਤੇ ਲੋਅਰਕੇਸ A ਨਾਲ ਸ਼ੁਰੂ ਹੋਣ ਵਾਲੀਆਂ ਫਾਈਲਾਂ ਦੇ ਨਾਵਾਂ ਨੂੰ ਮਿਲਾਵੇਗਾ।
03:40 ਆਊਟਪੁੱਟ ਵੇਖੋ। ਅੱਪਰਕੇਸ ਅਤੇ ਲੋਅਰਕੇਸ A ਨਾਲ ਸ਼ੁਰੂ ਹੋਣ ਵਾਲੇ ਅਤੇ ਐਕਸਟੈਂਸ਼ਨ sh ਵਾਲੀਆਂ ਸਾਰੀਆਂ ਫਾਈਲਾਂ ਦੇ ਨਾਮ ਸੂਚੀਬੱਧ ਹੋਏ ਹਨ।
03:49 ਹੁਣ ਬੈਸ਼ ਵਿੱਚ ਐਕਸਪੋਰਟ ਕਮਾਂਡ ਵੇਖਦੇ ਹਾਂ।
03:53 ਸਲਾਇਡਸ ਉੱਤੇ ਆਉਂਦੇ ਹਾਂ।
03:55 ਬੈਸ਼ ਵਿੱਚ, ਵੇਰੀਏਬਲਸ ਆਪਣੇ ਆਪ ਦੇ ਸ਼ੈਲ ਲਈ ਲੋਕਲ ਹਨ।
04:00 * ਲੋਕਲ ਵੇਰੀਏਬਲਸ ਉਸੀ ਸ਼ੈਲ ਜਾਂ ਮੌਜੂਦਾ ਸ਼ੈਲ ਦੇ ਦੁਆਰਾ ਪ੍ਰਯੋਗ ਕੀਤੇ ਜਾ ਸਕਦੇ ਹਨ।
04:06 ਐਕਸਪੋਰਟ ਕਮਾਂਡ ਵੇਰੀਏਬਲ ਜਾਂ ਫੰਕਸ਼ਨ ਨੂੰ ਸਾਰੇ ਚਾਇਲਡ ਪ੍ਰੋਸੈਸਸ ਦੇ ਵਾਤਾਵਰਨ ਨੂੰ ਐਕਸਪੋਰਟ ਕਰਦਾ ਹੈ।
04:15 * ਇਹ ਇੱਕ ਲੋਕਲ ਵੇਰੀਏਬਲ ਨੂੰ ਇੱਕ ਗਲੋਬਲ ਵੇਰੀਏਬਲ ਵਿੱਚ ਵੀ ਬਦਲ ਸਕਦਾ ਹੈ ।
04:20 ਹੁਣ ਅਸੀ ਇੱਕ ਉਦਾਹਰਣ ਨਾਲ ਸੱਮਝਣ ਦੀ ਕੋਸ਼ਿਸ਼ ਕਰਾਂਗੇ।
04:24 ਟਰਮੀਨਲ ਉੱਤੇ ਜਾਓ, ਟਾਈਪ ਕਰੋ, myvar ਇਕਵਲ ਟੂ ਸਾਇਨ lion ਐਂਟਰ ਦਬਾਓ।
04:34 ਹੁਣ ਟਾਈਪ ਕਰੋ, echo ਸਪੇਸ ਡਾਲਰ ਸਾਇਨ myvar ਐਂਟਰ ਦਬਾਓ।
04:41 lion ਪ੍ਰਿੰਟ ਹੁੰਦਾ ਹੈ।
04:44 ਇਹ ਉਹ ਵੈਲਿਊ ਹੈ ਜੋ ਵੇਰੀਏਬਲ myvar ਨੂੰ ਨਿਰਧਾਰਤ ਕੀਤੀ ਗਈ ਹੈ।
04:48 ਹੁਣ, ਇੱਕ ਨਵੇਂ ਸ਼ੈਲ ਉੱਤੇ ਜਾਂਦੇ ਹਾਂ।
04:51 ਨਵੇਂ ਸ਼ੈਲ ਉੱਤੇ ਜਾਣ ਦੇ ਲਈ, ਅਸੀ ਜਾਂ ਤਾਂ ਇੱਕ ਨਵਾਂ ਟਰਮੀਨਲ ਖੋਲ ਸਕਦੇ ਹਾਂ ਜਾਂ ਟਾਈਪ ਕਰ ਸਕਦੇ ਹਾਂ ਸਲੈਸ਼ ਬਿਨ ਸਲੈਸ਼ ਬੈਸ਼ ਐਂਟਰ ਦਬਾਓ।
05:03 ਹੁਣ ਵੇਰੀਏਬਲ myvar ਵਿੱਚ ਵੈਲਿਊ ਦੀ ਜਾਂਚ ਕਰਦੇ ਹਾਂ।
05:07 ਟਾਈਪ ਕਰੋ, echo ਸਪੇਸ ਡਾਲਰ ਸਾਇਨ myvar ਐਂਟਰ ਦਬਾਓ।
05:15 ਇੱਕ ਖਾਲੀ ਲਾਈਨ ਪ੍ਰਿੰਟ ਕੀਤੀ ਗਈ ਹੈ।
05:17 ਇਸਦਾ ਮਤਲਬ ਹੈ ਕਿ ਵੇਰੀਏਬਲ myvar ਨੂੰ ਨਿਰਧਾਰਤ ਕੀਤੀ ਗਈ ਵੈਲਿਊ ਇਸ ਸ਼ੈਲ ਨੂੰ ਟ੍ਰਾਂਸਫਰ ਨਹੀਂ ਹੋਈ ਸੀ ।
05:24 ਕੇਵਲ ਪਿਛਲੇ ਸ਼ੈਲ ਲਈ ਵੇਰੀਏਬਲ myvar ਲੋਕਲ ਹੈ ਅਤੇ ਮੌਜੂਦਾ ਸ਼ੈਲ ਲਈ ਨਹੀਂ।
05:32 ਆਪਣੇ ਪਿਛਲੇ ਸ਼ੈਲ ਉੱਤੇ ਵਾਪਸ ਆਉਣ ਲਈ ਅਸੀ exit ਟਾਈਪ ਕਰਾਂਗੇ।
05:36 ਸੋ, ਵੇਰੀਏਬਲਸ ਨੂੰ ਗਲੋਬਲੀ ਘੋਸ਼ਿਤ ਕਰਨ ਦੇ ਲਈ, ਅਸੀਂ ਐਕਸਪੋਰਟ ਕਮਾਂਡ ਪ੍ਰਯੋਗ ਕਰਨੀ ਹੈ।
05:43 ਸਿਖਦੇ ਹਾਂ ਕਿ ਕਿਵੇਂ:
05:46 ਟਾਈਪ ਕਰੋ, export ਸਪੇਸ myvar ਇਕਵਲ ਟੂ ਸਾਇਨ lion ਐਂਟਰ ਦਬਾਓ।
05:55 ਹੁਣ ਟਾਈਪ ਕਰੋ, echo ਸਪੇਸ ਡਾਲਰ ਸਾਇਨ myvar ਐਂਟਰ ਦਬਾਓ।
06:02 lion ਦਿਖਾਇਆ ਹੋਇਆ ਹੈ।
06:05 ਹੁਣ ਦੂੱਜੇ ਸ਼ੈਲ ਉੱਤੇ ਜਾਂਦੇ ਹਾਂ, ਟਾਈਪ ਕਰੋ, ਸਲੈਸ਼ bin ਸਲੈਸ਼ bash ਐਂਟਰ ਦਬਾਓ।
06:13 ਹੁਣ ਮੈਂ ਪਰੌਂਪਟ ਕਲੀਅਰ ਕਰਦਾ ਹਾਂ।
06:15 ਹੁਣ ਟਾਈਪ ਕਰੋ, echo ਸਪੇਸ ਡਾਲਰ ਸਾਇਨ myvar.
06:22 lion ਦਿਖਾਇਆ ਹੋਇਆ ਹੈ ।
06:25 ਅਜਿਹਾ ਇਸਲਈ ਕਿਉਂਕਿ ਅਸੀਂ ਐਕਸਪੋਰਟ ਕਮਾਂਡ ਪ੍ਰਯੋਗ ਕਰਕੇ ਵੇਰੀਏਬਲ myvar ਨੂੰ ਗਲੋਬਲੀ ਘੋਸ਼ਿਤ ਕੀਤਾ ਹੈ।
06:33 ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
06:36 ਚਲੋ ਇਸਦਾ ਸਾਰ ਕਰਦੇ ਹਾਂ। ਆਪਣੀਆਂ ਸਲਾਈਡਸ ਉੱਤੇ ਵਾਪਸ ਆਉਂਦੇ ਹਾਂ।
06:39 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
06:41 * Globbing (ਗਲੋਬਿੰਗ) ,* Export command (ਐਕਸਪੋਰਟ ਕਮਾਂਡ)
06:44 ਅਸਾਈਨਮੈਂਟ ਵਿੱਚ ਗਲੋਬਿੰਗ ਦੇ ਅਧੀਨ ਚਰਚਿਤ ਸਾਰੇ ਆਪਰੇਸ਼ੰਸ ਨੂੰ ਕਰਨ ਲਈ ਇੱਕ ਬੈਸ਼ ਸਕਰਿਪਟ ਲਿਖੋ।
06:51 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਵੇਖੋ ।
06:54 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
06:57 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਨਾ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
07:02 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
07:05 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
07:08 ਔਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
07:12 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ।
07:20 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
07:24 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
07:31 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿਖਾਏ ਲਿੰਕ ਉੱਤੇ ਉਪਲੱਬਧ ਹੈ।
07:37 ਇਸ ਸਕਰਿਪਟ ਨੂੰ FOSSEE ਅਤੇ ਸਪੋਕਨ ਟਿਊਟੋਰਿਅਲ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ।
07:42 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।
07:47 ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya