BASH/C2/Basics-of-Shell-Scripting/Punjabi

From Script | Spoken-Tutorial
Jump to: navigation, search
Time Narration
00:01 Basics of Shell Scripting ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ:
00:09 ਸਿਸਟਮ ਵੇਰੀਏਬਲਸ
00:11 ਯੂਜਰ ਡਿਫਾਇੰਡ ਵੇਰੀਏਬਲਸ ਅਤੇ
00:13 ਕੀਬੋਰਡ ਦੇ ਜਰੀਏ ਯੂਜਰ ਇਨਪੁੱਟ ਸਵੀਕਾਰ ਕਰਨਾ ।
00:16 ਇਸ ਟਿਊਟੋਰਿਅਲ ਦੀ ਨਕਲ ਲਈ ਤੁਹਾਨੂੰ ਲਿਨਕਸ ਆਪਰੇਟਿੰਗ ਸਿਸਟਮ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ।
00:23 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਦਿਖਾਈ ਗਈ ਵੈੱਬਸਾਈਟ ਉੱਤੇ ਜਾਓ ।
00:29 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ
00:32 ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ
00:35 GNU ਬੈਸ਼ ਵਰਜਨ 4.1.10
00:40 ਧਿਆਨ ਦਿਓ ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਜਿਆਦਾ ਦੀ ਸਲਾਹ ਦਿੱਤੀ ਜਾਂਦੀ ਹੈ।
00:46 ਹੁਣ ਵੇਰੀਏਬਲਸ ਦੀ ਜਾਣ ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ।
00:49 ਬੈਸ਼ ਵੇਰੀਏਬਲਸ ਜਾਣਕਾਰੀ ਲਈ ਅਸਥਾਈ ਸਟੋਰੇਜ ਪ੍ਰਦਾਨ ਕਰਦਾ ਹੈ।
00:55 * ਇਹ ਵੇਰੀਏਬਲਸ ਪ੍ਰੋਗਰਾਮ ਦੇ ਜੀਵਨਕਾਲ ਵਿੱਚ ਪ੍ਰਯੋਗ ਕੀਤੇ ਜਾ ਸਕਦੇ ਹਨ।
01:01 ਵੇਰੀਏਬਲਸ ਦੋ ਪ੍ਰਕਾਰ ਦੇ ਹੁੰਦੇ ਹਨ ਸਿਸਟਮ ਵੇਰੀਏਬਲਸ ਯੂਜਰ ਡਿਫਾਇੰਡ ਵੇਰੀਏਬਲਸ
01:07 ਸਿਸਟਮ ਵੇਰੀਏਬਲਸ, ਇਹ ਆਪ ਲਿਨਕਸ ਬੈਸ਼ ਸ਼ੈਲ ਦੇ ਦੁਆਰਾ ਬਣਾਏ ਅਤੇ ਰੱਖੇ ਜਾਂਦੇ ਹਨ।
01:14 ਇਹ ਕੈਪਿਟਲ ਲੈਟਰਸ ਯਾਨੀ ਵੱਡੇ ਅੱਖਰਾਂ ਨਾਲ ਪਰਿਭਾਸ਼ਿਤ ਹੁੰਦੇ ਹਨ ।
01:17 ਆਮ ਤੌਰ ਉੱਤੇ ਵਰਤੋ ਕੀਤੇ ਜਾਂਦੇ ਸਿਸਟਮ ਵੇਰੀਏਬਲਸ ਹਨ:
01:20 BASH_VERSION, HOSTNAME
01:23 HOME ਆਦਿ
01:25 ਹੁਣ ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl Alt ਅਤੇ T ਕੀਜ ਦਬਾਕੇ ਟਰਮੀਨਲ ਖੋਲਾਂ ।
01:33 ਹੁਣ ਟਾਈਪ ਕਰੋ set ਅਤੇ ਐਂਟਰ ਦਬਾਓ ।
01:38 ਇਹ ਸਾਰੇ ਸਿਸਟਮ ਵੇਰੀਏਬਲਸ ਨੂੰ ਦਿਖਾਵੇਗਾ ।
01:42 ਵਿਕਲਪਿਕ ਰੂਪ ਵਜੋਂ, ਸਾਰੇ ਸਿਸਟਮ ਵੇਰੀਏਬਲਸ ਨੂੰ ਦੇਖਣ ਲਈ ਤੁਸੀ env ਜਾਂ printenv ਟਾਈਪ ਕਰ ਸਕਦੇ ਹੋ।
01:53 ਹੁਣ ਮੈਂ ਪਰੌਂਪਟ ਨੂੰ ਸਾਫ਼ ਕਰਦਾ ਹਾਂ ।
01:55 ਹੁਣ, ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ ਡਾਲਰ ਸਾਇਨ HOSTNAME
02:01 ਅਤੇ ਐਂਟਰ ਦਬਾਓ ।
02:04 ਸਿਸਟਮ ਦਾ hostname ਦਿਖਾਇਆ ਜਾਵੇਗਾ ।
02:07 ਹੁਣ ਅਸੀ ਹੋਮ ਡਾਇਰੈਕਟਰੀ ਦੇ ਪੂਰੇ ਪਾਥ ਦਾ ਪਤਾ ਲਗਾਵਾਂਗੇ।
02:11 ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ ਡਾਲਰ ਸਾਇਨ HOME (ਵੱਡੇ ਅੱਖਰਾਂ ਵਿੱਚ)
02:18 ਐਂਟਰ ਦਬਾਓ।
02:21 ਯੂਜਰ ਦੀ ਹੋਮ ਡਿਰੇਕਟਰੀ ਦਾ ਪੂਰਾ ਪਾਥ ਦਿਖਾਇਆ ਜਾਵੇਗਾ।
02:26 ਹੁਣ, ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ HOME (ਵੱਡੇ ਅੱਖਰਾਂ ਵਿੱਚ)
02:32 ਐਂਟਰ ਦਬਾਓ ।
02:34 ਇਹ ਸਿਰਫ HOME ਦਿਖਾਵੇਗਾ HOME ਵੇਰੀਏਬਲ ਦੀ ਵੈਲਿਊ ਨਹੀਂ ਦਿਖਾਵੇਗਾ।
02:39 ਸੋ ਵੇਰੀਏਬਲ ਦੀ ਵੈਲਿਊ ਵਿਖਾਉਣ ਲਈ ਹਰ ਇੱਕ ਵੇਰੀਏਬਲ ਦੀ ਸ਼ੁਰੁਆਤ ਵਿੱਚ ਡਾਲਰ ਸਾਇਨ ($) ਪ੍ਰਯੋਗ ਕਰਨਾ ਜਰੂਰੀ ਹੁੰਦਾ ਹੈ।
02:48 ਹੁਣ ਸਲਾਇਡਸ ਉੱਤੇ ਵਾਪਸ ਆਉਂਦੇ ਹਾਂ ।
02:51 ਯੂਜਰ ਡਿਫਾਇੰਡ ਵੇਰੀਏਬਲਸ
02:53 ਇਹ ਵੇਰੀਏਬਲਸ ਯੂਜਰ ਦੇ ਦੁਆਰਾ ਬਣਾਏ ਅਤੇ ਸੰਭਾਲੇ ਜਾਂਦੇ ਹਨ ।
02:57 ਯੂਜਰ ਡਿਫਾਇੰਡ ਵੇਰੀਏਬਲਸ ਦੇ ਨਵਾਂ ਲਈ ਅੱਪਰਕੇਸ ਯਾਨੀ ਵੱਡੇ ਅੱਖਰਾਂ ਤੋਂ ਪਰਹੇਜ਼ ਕਰਨਾ ਹਮੇਸ਼ਾ ਵਧੀਆ ਵਿਚਾਰ ਹੁੰਦਾ ਹੈ ।
03:05 ਇਹ ਯੂਜਰ ਡਿਫਾਇੰਡ ਅਤੇ ਸਿਸਟਮ ਵੇਰੀਏਬਲਸ ਦੇ ਵਿੱਚ ਵਿੱਚ ਅੰਤਰ ਕਰਨਾ ਆਸਾਨ ਬਣਾਉਂਦਾ ਹੈ ।
03:12 ਆਪਣੇ ਟਰਮੀਨਲ ਉੱਤੇ ਵਾਪਸ ਆਉਂਦੇ ਹਾਂ ।
03:14 ਟਾਈਪ ਕਰੋ username (ਯੂਜਰਨੇਮ) ਇਕਵਲ ਟੂ ਸਾਇਨ sunita
03:20 ਧਿਆਨ ਦਿਓ ਕਿ username ਇਕਵਲ ਟੂ ਸਾਇਨ ਅਤੇ sunita ਦੇ ਵਿੱਚ ਕੋਈ ਵੀ ਖਾਲੀ ਸਥਾਨ ਨਹੀਂ ਹੋਣਾ ਚਾਹੀਦਾ ਹੈ ।
03:29 ਹੁਣ ਐਂਟਰ ਦਬਾਓ।
03:30 ਯੂਜਰਨੇਮ ਵੇਰੀਏਬਲ ਦੀ ਵੈਲਿਊ ਵਿਖਾਉਣ ਲਈ
03:33 ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ ਡਾਲਰ ਸਾਇਨ username (ਯੂਜਰਨੇਮ)
03:40 ਐਂਟਰ ਦਬਾਓ।
03:42 ਇਹ ਤੁਹਾਡੇ ਟਰਮੀਨਲ ਉੱਤੇ sunita ਦਿਖਾਵੇਗਾ।
03:46 ਵੇਰੀਏਬਲ ਦੀ ਵੈਲਿਊ ਅਨਸੈੱਟ ਕੀਤੀ ਜਾ ਸਕਦੀ ਹੈ ।
03:50 ਆਪਣੇ ਟਰਮੀਨਲ ਉੱਤੇ ਵਾਪਸ ਆਉਂਦੇ ਹਾਂ।
03:52 ਅਨਸੈੱਟ- unset ਕਮਾਂਡ ਪ੍ਰਯੋਗ ਕਰਕੇ ਵੇਰੀਏਬਲ ਦੀ ਵੈਲਿਊ ਅਨਸੈੱਟ ਕੀਤੀ ਜਾ ਸਕਦੀ ਹੈ ।
03:59 ਇਸਦੇ ਲਈ ਰਚਨਾਕਰਮ ਹੈ- unset variablename ।
04:03 ਹੁਣ ਪਿੱਛਲੇ ਉਦਾਹਰਣ ਦਾ ਪ੍ਰਯੋਗ ਕਰਦੇ ਹਾਂ ਜਿੱਥੇ ਸਾਡਾ ਵੇਰੀਏਬਲ username ਹੈ ।
04:08 ਟਰਮੀਨਲ ਉੱਤੇ ਜਾਂਦੇ ਹਾਂ । ਹੁਣ ਟਾਈਪ ਕਰੋ unset space username, ਐਂਟਰ ਦਬਾਓ ।
04:18 ਹੁਣ ਜਾਂਚਦੇ ਹਾਂ, ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ ਡਾਲਰ ਸਾਇਨ username ਐਂਟਰ ਦਬਾਓ ।
04:28 ਟਰਮੀਨਲ ਉੱਤੇ ਕੁੱਝ ਵੀ ਦਿਖਾਇਆ ਨਹੀਂ ਜਾਵੇਗਾ।
04:30 ਇਸਦਾ ਮਤਲਬ ਹੈ ਕਿ ਵੇਰੀਏਬਲ ਯੂਜਰਨੇਮ ਦੀ ਵੈਲਿਊ ਹਟਾਈ ਜਾ ਚੁੱਕੀ ਹੈ।
04:36 ਹੁਣ ਆਪਣੀ ਸਲਾਇਡਸ ਉੱਤੇ ਵਾਪਸ ਆਉਂਦੇ ਹਾਂ।
04:39 ਗਲੋਬਲ ਅਤੇ ਲੋਕਲ ਵੇਰੀਏਬਲਸ
04:42 shell script ਵਿੱਚ, ਯੂਜਰ ਡਿਫਾਇੰਡ ਵੇਰੀਏਬਲਸ ਗਲੋਬਲੀ ਜਾਂ ਲੋਕਲੀ ਘੋਸ਼ਿਤ ਕੀਤੇ ਜਾ ਸਕਦੇ ਹਨ ।
04:49 ਡਿਫਾਲਟ ਰੂਪ ਵਜੋਂ, ਸਾਰੇ ਵੇਰੀਏਬਲਸ ਗਲੋਬਲ ਹਨ।
04:52 ਇਸਦਾ ਮਤਲਬ, ਫੰਕਸ਼ਨ ਦੇ ਬਾਹਰ ਅਤੇ ਅੰਦਰ ਉਨ੍ਹਾਂ ਦੀਆਂ ਵੈਲਿਊਜ ਸਮਾਨ ਬਣੀਆਂ ਰਹਿੰਦੀਆਂ ਹਨ ।
04:59 ਹੁਣ ਸਿਖਦੇ ਹਾਂ ਕਿ ਵੇਰੀਏਬਲਸ ਨੂੰ ਗਲੋਬਲੀ ਅਤੇ ਲੋਕਲੀ ਕਿਵੇਂ ਘੋਸ਼ਿਤ ਕਰਦੇ ਹਨ।
05:04 ਟਰਮੀਨਲ ਖੋਲੋ ਅਤੇ ਟਾਈਪ ਕਰੋ।
05:07 gedit ਸਪੇਸ g_ (ਅੰਡਰਸਕੋਰ) ਵੇਰੀਏਬਲ.sh ਸਪੇਸ & (ampersand sign)
05:16 gedit ਟੈਕਸਟ ਐਡੀਟਰ ਹੈ g_ ( ਅੰਡਰਸਕੋਰ) ਵੇਰੀਏਬਲ.sh ਸਾਡੀ ਫਾਇਲ ਦਾ ਨਾਮ ਹੈ।
05:23 ਅਤੇ & (ampersand) ਪਰੌਂਪਟ ਨੂੰ ਖਾਲੀ ਕਰਨ ਵਿੱਚ ਪ੍ਰਯੋਗ ਹੁੰਦਾ ਹੈ।
05:28 ਐਂਟਰ ਦਬਾਓ।
05:30 ਇੱਥੇ ਆਪਣੇ g_ (ਅੰਡਰਸਕੋਰ) ਵੇਰੀਏਬਲ.sh ਫਾਇਲ ਵਿੱਚ ਦਿਖਾਏ ਗਏ ਦੀ ਤਰ੍ਹਾਂ ਕੋਡ ਟਾਈਪ ਕਰੋ।
05:35 ਹੁਣ ਮੈਂ ਕੋਡ ਸਮਝਾਉਂਦਾ ਹਾਂ।
05:38 ਹੈਸ਼ ਅਤੇ ਐਕਸਕਲਾਮੇਸ਼ਨ ਚਿੰਨ੍ਹ ਦੇ ਨਾਲ ਪਹਿਲੀ ਲਕੀਰ, shebang (ਸ਼ੀਬੈਂਗ) ਜਾਂ bang ਲਕੀਰ ਹੈ ।
05:44 username = sunita ਯੂਜਰਡਿਫਾਇੰਡ ਵੇਰੀਏਬਲ ਹੈ ਅਤੇ ਇਹ ਗਲੋਬਲੀ ਘੋਸ਼ਿਤ ਕੀਤਾ ਗਿਆ ਹੈ।
05:51 echo ‘ਆਊਟਸਾਇਡ ਫੰਕਸ਼ਨ’ ਸਟਰਿੰਗ ਨੂੰ ਦਿਖਾਵੇਗਾ ਅਤੇ
05:55 ਡਾਲਰ username ਵੇਰੀਏਬਲ ਯੂਜਰਨੇਮ ਦੀ ਵੈਲਿਊ ਪ੍ਰਿੰਟ ਕਰੇਗਾ ।
06:00 ਇਸ ਤਰ੍ਹਾਂ ਅਸੀਂ BASH ਸਕਰਿਪਟ ਵਿੱਚ ਫੰਕਸ਼ਨ ਪਰਿਭਾਸ਼ਿਤ ਕੀਤਾ ਹੈ।
06:04 ਫੰਕਸ਼ੰਸ ਦੇ ਬਾਰੇ ਵਿੱਚ ਵਿਸਥਾਰ ਵਿੱਚ ਚਰਚਾ ਅਸੀ ਅੱਗਲੇ ਟਿਊਟੋਰਿਅਲਸ ਵਿੱਚ ਕਰਾਂਗੇ।
06:09 ਇਹ ਫੰਕਸ਼ਨ ਦਾ ਢਾਂਚਾ ਹੈ ।
06:12 ਇੱਥੇ username ਦੀ ਵੈਲਿਊ ਦੇ ਨਾਲ ਇੱਕ ਹੋਰ ਮੈਸੇਜ inside function ਦਿਖਾਇਆ ਜਾਵੇਗਾ।
06:19 ਇੱਥੇ, ਅਸੀ ਫੰਕਸ਼ਨ ਨੂੰ ਕਾਲ ਕਰਦੇ ਹਾਂ।
06:21 ਇਹ ਸਾਡਾ ਕੋਡ ਹੈ। ਹੁਣ ਇਸਨੂੰ ਨਿਸ਼ਪਾਦਿਤ ਕਰਦੇ ਹਾਂ।
06:23 ਟਰਮੀਨਲ ਉੱਤੇ ਵਾਪਸ ਆਉਂਦੇ ਹਾਂ।
06:26 ਹੁਣ ਪਰੌਂਪਟ ਨੂੰ ਕਲਿਅਰ ਕਰਦੇ ਹਾਂ।
06:28 ਸਭ ਤੋਂ ਪਹਿਲਾਂ ਆਪਣੀ ਫਾਇਲ ਨੂੰ ਨਿਸ਼ਪਾਦਨ ਲਾਇਕ ਬਣਾਉਣ ਦੀ ਲੋੜ ਹੈ।
06:31 ਟਾਈਪ ਕਰੋ chmod ਸਪੇਸ ਪਲਸ x ਸਪੇਸ g_ ( ਅੰਡਰਸਕੋਰ ) ਵੇਰੀਏਬਲ.sh ਐਂਟਰ ਦਬਾਓ।
06:39 ਹੁਣ ਟਾਈਪ ਕਰੋ ਡਾਟ ਸਲੈਸ਼ g_ ( ਅੰਡਰਸਕੋਰ ) ਵੇਰੀਏਬਲ.sh
06:45 ਐਂਟਰ ਦਬਾਓ ।
06:47 ਆਊਟਪੁੱਟ ਵੇਖੋ। ਫੰਕਸ਼ਨ ਦੇ ਬਾਹਰ, ਯੂਜਰਨੇਮ ਵੈਲਿਊ sunita ਲੈਂਦਾ ਹੈ।
06:53 ਫੰਕਸ਼ਨ ਦੇ ਅੰਦਰ ਵੀ, ਯੂਜਰਨੇਮ ਸਮਾਨ ਵੈਲਿਊ sunita ਲੈਂਦਾ ਹੈ।
06:59 ਅਜਿਹਾ ਇਸਲਈ ਹੈ ਕਿਉਂਕਿ ਫੰਕਸ਼ਨ ਦੇ ਬਾਹਰ ਯੂਜਰਨੇਮ ਨੂੰ ਗਲੋਬਲੀ ਘੋਸ਼ਿਤ ਕੀਤਾ ਗਿਆ ਸੀ ।
07:04 ਅੱਗੇ, ਸਿਖਦੇ ਹਾਂ ਕਿ ਵੇਰੀਏਬਲ ਨੂੰ ਲੋਕਲੀ (locally) ਕਿਵੇਂ ਘੋਸ਼ਿਤ ਕਰਦੇ ਹਨ ।
07:09 ਟਾਈਪ ਕਰੋ gedit ਸਪੇਸ l_ ( ਅੰਡਰਸਕੋਰ ) ਵੇਰੀਏਬਲ.sh ਸਪੇਸ & ( ampersand sign )
07:18 ਐਂਟਰ ਦਬਾਓ ।
07:20 ਇੱਥੇ ਆਪਣੇ l_ (ਐੱਲ ਅੰਡਰਸਕੋਰ ) ਵੇਰੀਏਬਲ.sh ਫਾਇਲ ਵਿੱਚ ਦਿਖਾਏ ਗਏ ਦੀ ਤਰ੍ਹਾਂ ਕੋਡ ਟਾਈਪ ਕਰੋ ।
07:25 ਹੁਣ ਮੈਂ ਕੋਡ ਸਮਝਾਉਂਦਾ ਹਾਂ ।
07:28 ਫੰਕਸ਼ਨ ਦੇ ਅੰਦਰ ਇੱਕ ਹੋਰ ਕੋਡ ਦੀ ਲਕੀਰ ਨੂੰ ਛੱਡਕੇ, ਕੋਡ ਪਹਿਲਾਂ ਦੀ ਤਰ੍ਹਾਂ ਸਮਾਨ ਹੈ।
07:36 ਫੰਕਸ਼ਨ ਬਲਾਕ ਦੇ ਅੰਦਰ ਸਾਡੇ ਕੋਲ ਇੱਕ ਲਕੀਰ ਹੈ local ਸਪੇਸ username ਇਕਵਲ ਟੂ jack
07:41 ਇਹ, ਵੇਰੀਏਬਲ ਯੂਜਰਨੇਮ ਲੋਕਲੀ ਲਈ ਇੱਕ ਨਵੀਂ ਵੈਲਿਊ ਨਿਰਧਾਰਤ ਨਿਯੁਕਤ ਕਰਦਾ ਹੈ।
07:48 ਹੁਣ ਟਰਮੀਨਲ ਉੱਤੇ ਜਾਂਦੇ ਹਾਂ ।
07:50 ਹੁਣ ਫਾਇਲ ਨੂੰ ਨਿਸ਼ਪਾਦਨ ਲਾਇਕ ਬਣਾਉਂਦੇ ਹਾਂ।
07:52 ਟਾਈਪ ਕਰੋ chmod ਸਪੇਸ ਪਲਸ x ਸਪੇਸ l_ਵੇਰੀਏਬਲ.sh
08:00 ਐਂਟਰ ਦਬਾਓ।
08:02 ਟਾਈਪ ਕਰੋ ਡਾਟ ਸਲੈਸ਼ l_ਵੇਰੀਏਬਲ.sh
08:07 ਐਂਟਰ ਦਬਾਓ । ਆਊਟਪੁੱਟ ਦਿਖਾਇਆ ਹੋਇਆ ਹੈl
08:10 ਫੰਕਸ਼ਨ ਦੇ ਬਾਹਰ, ਯੂਜਰਨੇਮ ਵੈਲਿਊ sunita ਲੈਂਦਾ ਹੈ ।
08:15 ਜਦੋਂ ਕਿ ਫੰਕਸ਼ਨ ਦੇ ਅੰਦਰ, ਯੂਜਰਨੇਮ ਵੈਲਿਊ jack ਲੈਂਦਾ ਹੈ ।
08:20 ਅਜਿਹਾ ਇਸਲਈ ਹੈ ਕਿਉਂਕਿ ਫੰਕਸ਼ਨ ਦੇ ਅੰਦਰ ਯੂਜਰਨੇਮ ਨੂੰ ਇਹ ਵੈਲਿਊ ਲੋਕਲੀ ਨਿਰਧਾਰਤ ਕੀਤੀ ਗਈ ਹੈ।
08:26 ਹੁਣ ਜਲਦੀ ਨਾਲ ਵੇਖਦੇ ਹਾਂ ਕਿ ਕੀਬੋਰਡ ਦੁਆਰਾ ਯੂਜਰ ਇਨਪੁੱਟ ਕਿਵੇਂ ਪ੍ਰਾਪਤ ਹੁੰਦਾ ਹੈ ।
08:31 read ਕਮਾਂਡ ਕੀਬੋਰਡ ਦੁਆਰਾ ਇਨਪੁੱਟ ਸਵੀਕਾਰ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ।
08:36 ਇਹ ਯੂਜਰ ਡਿਫਾਇੰਡ ਵੇਰੀਏਬਲ ਨੂੰ ਇੱਕ ਇਨਪੁੱਟ ਵੈਲਿਊ ਨਿਰਧਾਰਤ ਕਰਨ ਲਈ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ ।
08:41 read ਕਮਾਂਡ ਦਾ ਰਚਨਾਕਰਮ ਹੈ..
08:44 read ਸਪੇਸ ਹਾਇਫਨ p ਸਪੇਸ ਡਬਲ ਕੋਟਸ ਵਿੱਚ PROMPT
08:50 ਧਿਆਨ ਦਿਓ, ਕਿ PROMPT ਬਸ ਇੱਕ ਸਟਰਿੰਗ ਹੈ, ਜੋ ਯੂਜਰ ਇਨਪੁੱਟ ਲਈ ਉਡੀਕ ਕਰਦਾ ਹੈ ।
08:55 ਤੁਸੀ ਆਪਣੀ ਸਟਰਿੰਗ ਨਾਲ ਇਸਨੂੰ ਬਦਲ ਸਕਦੇ ਹੋ ।
08:58 ਹੁਣ ਟਰਮੀਨਲ ਖੋਲ੍ਹਦੇ ਹਾਂ।
09:00 ਟਾਈਪ ਕਰੋ gedit ਸਪੇਸ read.sh ਸਪੇਸ & (ampersand sign )
09:08 ਐਂਟਰ ਦਬਾਓ । ਆਪਣੀ read.sh ਫਾਇਲ ਵਿੱਚ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ।
09:14 ਹੁਣ ਮੈਂ ਕੋਡ ਸਮਝਾਉਂਦਾ ਹਾਂ।
09:16 ਇਸ ਉਦਾਹਰਣ ਵਿੱਚ, ਯੂਜਰ ਦੁਆਰਾ ਕੀਬੋਰਡ ਰਾਹੀਂ ਇਨਪੁੱਟ ਦਿੱਤਾ ਗਿਆ ਹੈ ।
09:21 ਇਹ bang ਲਕੀਰ ਹੈ।
09:23 ਇੱਥੇ -p ਇੱਕ ਨਵੀਂ ਲਕੀਰ ਦੇ ਬਿਨਾਂ ਪਰੌਂਪਟ ਦਿਖਾਉਂਦਾ ਹੈ ਅਤੇ ਕੀਬੋਰਡ ਰਾਹੀਂ ਇਨਪੁੱਟ ਲੈਂਦਾ ਹੈ ।
09:31 ਯੂਜਰ ਇਨਪੁੱਟ, ਵੇਰੀਏਬਲ ਯੂਜਰਨੇਮ ਵਿੱਚ ਸਟੋਰ ਕੀਤਾ ਜਾਵੇਗਾ ।
09:36 echo ਕਮਾਂਡ ਮੈਸੇਜ ਦਿਖਾਉਂਦਾ ਹੈl
09:38 Hello ਅਤੇ ਕੀਬੋਰਡ ਰਾਹੀਂ ਯੂਜਰ ਦੁਆਰਾ ਭਰਿਆ ਗਿਆ ਨਾਮ।
09:43 ਹੁਣ ਅਸੀ ਪ੍ਰੋਗਰਾਮ ਨਿਸ਼ਪਾਦਿਤ ਕਰਦੇ ਹਾਂ।
09:45 ਆਪਣੇ ਟਰਮੀਨਲ ਉੱਤੇ ਵਾਪਸ ਆਉਂਦੇ ਹਾਂ।
09:49 ਟਾਈਪ ਕਰੋ chmod ਸਪੇਸ ਪਲਸ x ਸਪੇਸ read.sh
09:55 ਐਂਟਰ ਦਬਾਓ । ਟਾਈਪ ਕਰੋ ਡਾਟ ਸਲੈਸ਼ read.sh ਐਂਟਰ ਦਬਾਓ ।
10:01 ਇੱਥੇ ਦਿਖਾਇਆ ਹੋਇਆ ਹੈ Enter username
10:04 ਮੈਂ ashwini ਟਾਈਪ ਕਰਾਂਗਾ। ਐਂਟਰ ਦਬਾਓ।
10:08 ਮੈਸੇਜ Hello ashwini ਦਿਖਾਇਆ ਹੋਇਆ ਹੈ।
10:13 ashwini ਇਨਪੁੱਟ ਵੈਲਿਊ ਦੀ ਤਰ੍ਹਾਂ ਯੂਜਰ ਡਿਫਾਇੰਡ ਵੇਰੀਏਬਲ ਯੂਜਰਨੇਮ ਨੂੰ ਨਿਰਧਾਰਤ ਕੀਤਾ ਗਿਆ ਸੀ।
10:20 ਹੁਣ ਆਪਣੀ ਸਲਾਇਡਸ ਉੱਤੇ ਜਾਂਦੇ ਹਾਂ ਅਤੇ ਸਾਰ ਕਰਦੇ ਹਾਂ।
10:23 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
10:26 ਸਿਸਟਮ ਵੇਰੀਏਬਲਸ, ਯੂਜਰ ਡਿਫਾਇੰਡ ਵੇਰੀਏਬਲਸ
10:29 ਕੀਬੋਰਡ ਰਾਹੀਂ ਯੂਜਰ ਇਨਪੁੱਟ ਸਵੀਕਾਰ ਕਰਨਾ।
10:33 ਇੱਕ ਅਸਾਈਨਮੈਂਟ ਵਿੱਚ, ਹੇਠਾਂ ਦਿੱਤੇ ਸਿਸਟਮ ਵੇਰੀਏਬਲਸ ਪ੍ਰਾਪਤ ਕਰਨ ਲਈ ਇੱਕ ਸਰਲ Bash ਪ੍ਰੋਗਰਾਮ ਲਿਖੋ।
10:38 pwd ਅਤੇ * logname
10:41 ਇੱਕ ਸਰਲ Bash ਪ੍ਰੋਗਰਾਮ ਲਿਖੋ
10:43 ਯੂਜਰ ਤੋਂ username ਪੁੱਛਣ ਲਈl
10:46 ਜੇਕਰ ਯੂਜਰ 10 ਸੈਕੰਡ ਦੇ ਅੰਦਰ ਕੁੱਝ ਵੀ ਐਂਟਰ ਨਹੀਂ ਕਰਦਾ, ਤਾਂ ਪ੍ਰੋਗਰਾਮ ਬੰਦ ਕਰਨਾ।
10:51 {ਨੋਟ: read - ( ਹਾਇਫਨ )t 10 - (ਹਾਇਫਨ)p}
10:56 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
10:59 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਰ ਕਰਦੀ ਹੈ।
11:02 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
11:07 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
11:16 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ।
11:23 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
11:27 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰੈੰ ਸੁਪੋਰਟ ਕੀਤਾ ਗਿਆ ਹੈ।
11:34 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ http://spoken-tutorial.org/NMEICT-Intro ਉੱਤੇ ਉਪਲੱਬਧ ਹੈ।
11:44 ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya