Arduino/C2/Wireless-Connectivity-to-Arduino/Punjabi

From Script | Spoken-Tutorial
Jump to: navigation, search
“ESP8266 - 01 Wi – Fi” ਮਾਡਿਊਲ,
”Time” “Narration”
00:01 “Wireless Connectivity to Arduino” ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ, “ESP8266 – 01” ਮਾਡਿਊਲ ‘ਤੇ ਕੋਡ ਨੂੰ ਕਾਂਫਿਗਰ ਅਤੇ ਅਪਲੋਡ ਕਰਨਾ,
00:17 “ESP” ਅਤੇ ਹੋਰ ਡਿਵਾਇਸਾਂ ਦੇ ਵਿਚਕਾਰ “Wireless Communication” ਸਥਾਪਿਤ ਕਰਨਾ ਸਿੱਖਾਂਗੇ।
00:23 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ

“Electronics”

00:29 “C ਜਾਂ C + +” ਪ੍ਰੋਗਰਾਮਿੰਗ ਲੈਂਗਵੇਜ ਅਤੇ
00:33 “Wireless Communication” ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ।
00:36 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ

“Arduino Uno” ਬੋਰਡ

00:41 “Ubuntu Linux 16.04 OS” ਅਤੇ “Arduino IDE” ਦੀ ਵਰਤੋਂ ਕਰ ਰਿਹਾ ਹਾਂ।
00:48 ਸਾਨੂੰ ਕੁੱਝ “external components” ਦੀ ਵੀ ਲੋੜ ਹੋਵੇਗੀ। ਜਿਵੇਂ
00:59 “Breadboard”,
01:01 “Jumper Wires” ਅਤੇ “Push Button”
01:05 ਇਸ ਟਿਊਟੋਰਿਅਲ ਵਿੱਚ ਅਸੀਂ “ESP8266 - 01 WiFi” ਮਾਡਿਊਲ ਦੀ ਵਰਤੋਂ ਕਰਾਂਗੇ।
01:13 “VCC, RST, CH_PD, Tx, Ground, GPIO2, GPIO0, Rx”, “Wi - Fi module” ਦੇ ਪਿਨ ਹਨ।
01:27 “Power LED” ਸੰਕੇਤ ਕਰਦਾ ਹੈ ਕਿ ਮਾਡਿਊਲ “ON” ਜਾਂ “OFF” ਹੈ।
01:32 “COMM LED”, “WiFi” ਮਾਡਿਊਲ ਦੇ “blue” “LED” ਵਿੱਚ ਬਿਲਟ – ਇੰਨ ਹੁੰਦਾ ਹੈ।
01:37 ਇਸ ਟਿਊਟੋਰਿਅਲ ਵਿੱਚ, ਅਸੀਂ ਵੇਖਾਂਗੇ ਕਿ WiFi ਦੀ ਵਰਤੋਂ ਕਰਕੇ ਇਸ ਬਿਲਟ – ਇੰਨ LED ਨੂੰ ਕਿਸ ਤਰ੍ਹਾਂ ਨਾਲ ਕੰਟਰੋਲ ਕੀਤਾ ਜਾਂਦਾ ਹੈ।
01:43 ਇਸ WiFi ਮਾਡਿਊਲ ਵਿੱਚ ਏਕੀਕ੍ਰਿਤ “TCP / IP stack” ਦੇ ਨਾਲ ਬਿਲਟ – ਇੰਨ “System on Chip” ਹੁੰਦਾ ਹੈ।
01:51 ਇਸ ਵਿੱਚ UART ਅਤੇ “2 GPIO pins (General Purpose Input / Output)” ਹੁੰਦੇ ਹਨ।
01:57 ਵਿਆਪਕ ਤੌਰ ‘ਤੇ ਇਸ ਦੀ ਵਰਤੋਂ “IoT (ਅਰਥਾਤ Internet of Things) applications” ਦੇ ਵਿਕਾਸ ਲਈ ਕੀਤਾ ਜਾਂਦਾ ਹੈ।
02:04 ਇਹ “Arduino” ਦੇ ਨਾਲ “ESP8266 - 01 module” ਦਾ ਸਰਕਿਟ ਕਨੈਕਸ਼ਨ ਹੈ।
02:12 ਧਿਆਨ ਦਿਓ: “ESP8266 - 01 module”, ਕੇਵਲ “3.3 Volts” ‘ਤੇ ਹੀ ਕੰਮ ਕਰਦਾ ਹੈ।
02:20 ਇਸਨੂੰ “5 Volts” ਨਾਲ ਜੋੜਨ ‘ਤੇ “Wi - Fi module”, “damage” ਹੋ ਸਕਦਾ ਹੈ।
02:24 “Wi - Fi module” ਦੇ “ground” ਪਿਨ ਨੂੰ “Arduino” ਦੇ “ground” ਪਿਨ ਨਾਲ ਜੋੜੋ।
02:29 “Wi - Fi module” ਦੇ “GPIO 0” ਪਿਨ ਨੂੰ “Arduino” ਦੇ “ground” ਨਾਲ ਜੋੜੋ।
02:35 “Wi - Fi module” ਦੇ “Rx” ਪਿਨ ਨੂੰ “Arduino” ਦੇ “Rx” ਪਿਨ ਨਾਲ ਜੋੜੋ।
02:41 “Wi - Fi module” ਦੇ “Tx” ਪਿਨ ਨੂੰ “Arduino” ਦੇ “Tx” ਪਿਨ ਨਾਲ ਜੋੜੋ।
02:47 “Wi - Fi module” ਦੇ “VCC” ਅਤੇ “CH_PD” ਪਿਨ ਨੂੰ “Arduino” ਦੇ “3.3V” ਨਾਲ ਜੋੜੋ।
02:57 “Wi - Fi module” ਦੇ “RST” ਪਿਨ ਅਤੇ “Arduino” ਦੇ “ground” ਪਿਨ ਦੇ ਵਿਚਕਾਰ “push button” ਨੂੰ ਜੋੜੋ।
03:05 ਇਹ ਕਨੈਕਸ਼ਨ ਦਾ ਲਾਈਵ ਸੈੱਟਅੱਪ ਹੈ, ਜਿਵੇਂ ਕਿA ਸਰਕਿਟ ਡਾਇਗਰਾਮ ਵਿੱਚ ਵਿਖਾਇਆ ਗਿਆ ਹੈ।
03:10 ਇੱਥੇ ਦਿਖਾਏ ਗਏ ਅਨੁਸਾਰ ਕਨੈਕਸ਼ਨ ਕਰੋ।
03:13 ਅਸੀਂ “WiFi module” ਅਤੇ “laptop” ਜਾਂ “mobile phone” ਦੇ ਵਿਚਕਾਰ ਕਨੈਕਸ਼ਨ ਸਥਾਪਿਤ ਕਰਾਂਗੇ।
03:20 ਹੁਣ ਅਸੀਂ “Arduino IDE” ਵਿੱਚ ਪ੍ਰੋਗਰਾਮ ਲਿਖਾਂਗੇ। “Arduino IDE” ਖੋਲੋ।
03:27 ਆਪਣੇ “Arduino board” ਨੂੰ ਆਪਣੇ PC ਨਾਲ ਜੋੜੋ।
03:30 ਸਭ ਤੋਂ ਪਹਿਲਾਂ, ਸਾਨੂੰ “port” ਦਾ ਨਾਮ ਪਤਾ ਹੋਣਾ ਚਾਹੀਦਾ ਹੈ, ਜਿਸਦੇ ਨਾਲ “Arduino” ਜੁੜਿਆ ਹੈ।
03:35 “Tools” ਮੀਨੂ ‘ਤੇ ਜਾਓ। “Port” ਵਿਕਲਪ ਨੂੰ ਚੁਣੋ।
03:40 ਮੇਰੇ ਕੇਸ ਵਿੱਚ, “ttyUSB0”, “port” ਹੈ। ਆਪਣਾ “port” ਨਾਮ ਨੋਟ ਕਰੋ।
03:49 “Windows” ਯੂਜਰਸ ਹੇਠਾਂ ਦਿੱਤੇ ਗਏ ਸਟੇਪਸ ਨੂੰ ਛੱਡ ਸਕਦੇ ਹਨ ਕਿਉਂਕਿ “port” ਆਪਣੇ ਆਪ ਹੀ ਪਤਾ ਚੱਲ ਜਾਂਦਾ ਹੈ।
03:56 “Ctrl + Alt + T” ਕੀਜ ਨੂੰ ਇੱਕੋ ਸਮੇਂ ਦਬਾਕੇ “terminal” ਖੋਲੋ।
04:03 “sudo space chmod space a + rw space slash dev slash ttyUSB0” ਟਾਈਪ ਕਰੋ।
04:18 ਮੇਰੇ ਕੇਸ ਵਿੱਚ, “port” ਦਾ ਨਾਮ “ttyUSB0” ਹੈ।
04:25 ਤੁਹਾਨੂੰ ਆਪਣਾ “port” ਨਾਮ ਨਿਰਧਾਰਤ ਕਰਨਾ ਹੋਵੇਗਾ। ਐਂਟਰ ਦਬਾਓ।
04:30 “system” ਦੇ ਲਈ ਆਪਣਾ “password” ਦਰਜ ਕਰੋ ਅਤੇ ਐਂਟਰ ਦਬਾਓ।
04:35 ਉਪਰੋਕਤ “command”, “usb port” ਦੇ ਲਈ “read - write permission” ਪ੍ਰਦਾਨ ਕਰਦਾ ਹੈ।
04:40 “Arduino IDE” ‘ਤੇ ਵਾਪਸ ਜਾਓ।
04:43 ਅੱਗੇ ਅਸੀਂ ਕੰਮਿਊਨੀਕੇਟ ਕਰਨ ਦੇ ਲਈ “ESP8266 module” ਨੂੰ ਕਾਂਫਿਗਰ ਕਰਾਂਗੇ।
04:49 ਮੀਨੂ ਬਾਰ ਵਿੱਚ, “File” ਮੀਨੂ ‘ਤੇ ਕਲਿੱਕ ਕਰੋ। “Preferences” ਨੂੰ ਚੁਣੋ।
04:56 ਇੱਕ ਨਵੀਂ ਵਿੰਡੋ ਖੁਲੇਗੀ।
04:58 “Settings” ਟੈਬ ਵਿੱਚ, “Additional Boards Manager URLs” ਸੈਕਸ਼ਨ ‘ਤੇ ਜਾਓ। ਇਸ “json URL” ਨੂੰ ਜੋੜੋ।
05:09 ਇਹ “Arduino IDE” ਵਿੱਚ “ESP8266 WiFi module” ਨੂੰ ਡਾਊਂਨਲੋਡ ਕਰਨ ਵਿੱਚ ਮਦਦ ਕਰੇਗਾ।
05:16 ਵਿੰਡੋ ਦੇ ਹੇਠਾਂ “OK” ਬਟਨ ‘ਤੇ ਕਲਿੱਕ ਕਰੋ।
05:20 ਮੀਨੂ ਬਾਰ ਵਿੱਚ, “Tools” ਮੀਨੂ ‘ਤੇ ਕਲਿੱਕ ਕਰੋ ਅਤੇ “Board” ਨੂੰ ਚੁਣੋ।
05:25 ਫਿਰ “Boards Manager” ਵਿਕਲਪ ਨੂੰ ਚੁਣੋ। ਇੱਕ ਨਵੀਂ ਵਿੰਡੋ ਖੁਲੇਗੀ।
05:31 ਉੱਪਰ ਦਿੱਤੇ ਸੱਜੇ ਕੋਨੇ ਵਿੱਚ, ਅਸੀਂ “search” ਟੈਬ ਵੇਖ ਸਕਦੇ ਹਾਂ।
05:35 ਇੱਥੇ “ESP8266” ਟਾਈਪ ਕਰੋ ਅਤੇ ਐਂਟਰ ਦਬਾਓ।
05:41 “ESP8266 by ESP8266 Community” ਨੂੰ ਚੁਣੋ।
05:48 ਵਰਜਨ ਡਰਾਪ ਡਾਊਂਨ ਬਾਕਸ ਵਿੱਚ, “module” ਦੇ ਲੇਟੇਸਟ ਵਰਜਨ ਦੀ ਚੋਣ ਕਰੋ।
05:53 “module” ਨੂੰ ਸੰਸਥਾਪਿਤ ਕਰਨ ਦੇ ਲਈ “Install” ਬਟਨ ‘ਤੇ ਕਲਿੱਕ ਕਰੋ।
05:57 ਇੰਸਟਾਲੇਸ਼ਨ ਨੂੰ ਪੂਰਾ ਹੋਣ ਵਿੱਚ ਕੁੱਝ ਮਿੰਟ ਲੱਗਣਗੇ।
06:01 ਜਦੋਂ ਤੱਕ ਇਹ ਸਫਲਤਾਪੂਰਵਕ ਸੰਸਥਾਪਿਤ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਉਡੀਕ ਕਰੋ।
06:05 “ESP8266 module” ਹੁਣ “Arduino IDE” ਵਿੱਚ ਇੰਸਟਾਲ ਹੋ ਗਿਆ ਹੈ।
06:09 ਵਿੰਡੋ ਦੇ ਸੱਜੇ ਪਾਸੇ ਵੱਲ ਹੇਠਾਂ “Close” ਬਟਨ ‘ਤੇ ਕਲਿੱਕ ਕਰੋ।
06:14 ਹੁਣ “program” ਨੂੰ ਅਪਲੋਡ ਕਰਨ ਤੋਂ ਪਹਿਲਾਂ ਸਾਨੂੰ “ESP8266 module” ਦੀ ਚੋਣ ਕਰਨੀ ਹੋਵੇਗੀ।
06:20 “Tools” ਵਿਕਲਪ ‘ਤੇ ਕਲਿੱਕ ਕਰੋ ਅਤੇ “Board” ਨੂੰ ਚੁਣੋ।
06:25 ਹੇਠਾਂ ਸਕਰਾਲ ਕਰੋ ਅਤੇ “Generic ESP8266 Module” ਨੂੰ ਚੁਣੋ।
06:32 ਇਸਦੇ ਬਾਅਦ, ਸਾਨੂੰ “ESP8266 Module” ਦੇ “built - in LED” ਨੂੰ ਸੈੱਟ ਕਰਨ ਦੀ ਲੋੜ ਹੈ। ਫਿਰ ਤੋਂ “Tools” ਨੂੰ ਚੁਣੋ।
06:41 “Builtin LED” ਵਿਕਲਪ ‘ਤੇ ਜਾਓ। “Builtin LED” ਨੂੰ “1” ‘ਤੇ “Set” ਕਰੋ।
06:48 ਇਸਦੇ ਬਾਅਦ ਅਸੀਂ “Reset” ਵਿਕਲਪ ਨੂੰ “set” ਕਰਾਂਗੇ।
06:52 ਮੀਨੂ ਬਾਰ ਵਿੱਚ, “Tools” ਨੂੰ ਚੁਣੋ। “Reset Method” ‘ਤੇ ਜਾਓ।
06:58 “no dtr in bracket aka ck” ਨਾਲ “Reset” ਮੈਥਡ ਨੂੰ ਚੁਣੋ।
07:06 ਇਹ ਮੈਨਿਉਅਲ ਰੂਪ ਨਾਲ “wifi module” ਨੂੰ ਰੀਸੈਟ ਕਰਨ ਵਿੱਚ ਮਦਦ ਕਰੇਗਾ।
07:10 ਹੁਣ ਅਸੀਂ ਕੋਡ ਲਿਖਾਂਗੇ। ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ।
07:16 ਅਸੀਂ “ESP8266 library” ਨੂੰ ਸ਼ਾਮਿਲ ਕੀਤਾ ਹੈ।
07:20 “SSID”, “Wi - Fi module” ਦਾ “name” ਹੈ।
07:24 ਇੱਥੇ, ਮੈਂ “wifi network” ਦਾ ਨਾਮ “WIFI_ESP8266_Pratik” ਰੱਖਿਆ ਹੈ।
07:34 “Wi - Fi network” ਦੇ ਨਾਲ ਜੁੜਨ ਦੇ ਲਈ “Password”, “passcode” ਹੈ

ਅਤੇ “12345678”, “module” ਦੇ ਲਈ “password” ਹੈ।

07:47 ਤੁਹਾਨੂੰ ਆਪਣਾ ਵਿਸ਼ੇਸ਼ “ssid” ਅਤੇ “password” ਦੇਣਾ ਹੋਵੇਗਾ।
07:52 “Password parameter” ਲਾਜ਼ਮੀ ਨਹੀਂ ਹੈ।
07:56 ਜੇਕਰ ਤੁਸੀਂ “password parameter” ਨਹੀਂ ਦਿੰਦੇ ਹੋ, ਤਾਂ “Wi - Fi network” ਖੁੱਲਿਆ ਰਹੇਗਾ।
08:01 ਇਹ ਆਸਪਾਸ ਦੇ ਸਾਰੇ ਲੋਕਾਂ ਦੇ ਲਈ ਐਕਸੈੱਸ ਕਰਨ ਯੋਗ ਹੋਵੇਗਾ।
08:05 ਇਹ “command”, “module” ਦੇ ਡਿਫਾਲਟ “IP address” ਨੂੰ ਇਨੇਬਲ ਕਰੇਗਾ।
08:10 “module” ਦਾ ਡਿਫਾਲਟ “IP address”, “192.168.4.1” ਹੈ।
08:20 “setup function” ਦੇ ਅੰਦਰ, ਦਿਖਾਏ ਗਏ ਅਨੁਸਾਰ ਕੋਡ ਲਿਖੋ।
08:25 ਇਹ “command”, “ESP8266 module” ਦੇ ਲਈ “SSID” ਅਤੇ “Password” ਨੂੰ ਇਨੇਬਲ ਕਰੇਗਾ।
08:33 “server.begin”, ਦਿੱਤੇ ਗਏ “SSID” ਅਤੇ “Password” ਦੇ ਲਈ “Wi - Fi network” ਨੂੰ ਇਨੇਬਲ ਕਰੇਗਾ।
08:40 2 ਸੈਕਿੰਡ ਦਾ “delay”, “module” ਨੂੰ “boot” ਕਰਨ ਦੇ ਲਈ ਦਿੱਤਾ ਜਾਂਦਾ ਹੈ।
08:44 “ESP8266 module” ਦਾ “Built - in LED”, “OUTPUT mode” ਦੇ ਲਈ “Set” ਹੈ।
08:51 ਕੋਡ ਨੂੰ “void loop function” ਦੇ ਅੰਦਰ ਕਾਪੀ ਅਤੇ ਪੇਸਟ ਕਰੋ।
08:56 ਇਹ ਕੋਡ ਇਸ ਟਿਊਟੋਰਿਅਲ ਦੇ “Code Files” ਲਿੰਕ ਵਿੱਚ ਉਪਲੱਬਧ ਹੈ। ਤੁਸੀਂ ਇਸਨੂੰ ਡਾਊਂਨਲੋਡ ਅਤੇ ਵਰਤੋਂ ਕਰ ਸਕਦੇ ਹੋ।
09:04 ਇਹ “HTML code” ਇੱਥੇ ਦਿਖਾਏ ਗਏ ਅਨੁਸਾਰ “web page” ਜੇਨਰੇਟ ਕਰੇਗਾ।
09:10 ਜਦੋਂ LED ON ਜਾਂ LED OFF ਬਟਨ ਦਬਾਇਆ ਜਾਂਦਾ ਹੈ, ਮਾਨ program ਵਿੱਚ ਕੋਲ ਹੁੰਦਾ ਹੈ।
09:17 “program” ਮੁੱਲ ਨੂੰ ਚੈੱਕ ਕਰਦਾ ਹੈ ਅਤੇ “ESP8266 - 01 module” ਦੇ “built - in LED” ਨੂੰ ਕੰਟਰੋਲ ਕਰਦਾ ਹੈ।
09:27 “program” ਨੂੰ ਵੈਰੀਫਾਈ ਕਰਨ ਦੇ ਲਈ “compile” ਬਟਨ ‘ਤੇ “Click” ਕਰੋ।
09:31 ਮੌਜੂਦਾ “program” ਨੂੰ ਸੇਵ ਕਰਨ ਦੇ ਲਈ ਇੱਕ ਪੌਪ – ਅਪ ਵਿੰਡੋ ਵਿਖਾਈ ਦੇਵੇਗੀ।
09:35 “program” ਨੂੰ “WiFi”_”ESP8266” ਦੇ ਰੂਪ ਵਿੱਚ ਸੇਵ ਕਰੋ।
09:43 ਅਤੇ “program” ਨੂੰ ਸੇਵ ਕਰਨ ਦੇ ਲਈ “save” ਬਟਨ ‘ਤੇ ਕਲਿੱਕ ਕਰੋ।
09:48 ਹੁਣ “ESP8266 – 01” ਵਿੱਚ ਮੌਜੂਦਾ “program” ਨੂੰ ਅਪਲੋਡ ਕਰਨ ਦੇ ਲਈ “upload” ਬਟਨ ‘ਤੇ ਕਲਿੱਕ ਕਰੋ।
09:58 ਅਸੀਂ ਸਕਰੀਨ ਦੇ ਹੇਠਾਂ “program” ਨੂੰ ਅਪਲੋਡ ਹੁੰਦੇ ਹੋਏ ਵੇਖ ਸਕਦੇ ਹਾਂ।
10:03 ਜਦੋਂ ਸਟੇਟ “Connecting” ਵਿੱਚ ਬਦਲਦਾ ਹੈ, ਤਾਂ “breadboard” ‘ਤੇ “push button” ਦਬਾਓ। 2 ਤੋਂ 3 ਸੈਕਿੰਡ ਦੇ ਬਾਅਦ ਇਸਨੂੰ ਛੱਡ ਦਿਓ।
10:13 ਅਸੀਂ “Leaving….Soft resetting” ਦੇ ਰੂਪ ਵਿੱਚ ਸੁਨੇਹਾ ਵੇਖਾਂਗੇ, ਜਿਵੇਂ ਕਿ ਵਿਖਾਇਆ ਗਿਆ ਹੈ।
10:20 ਇਹ ਦਰਸਾਉਂਦਾ ਹੈ ਕਿ “program” ਸਫਲਤਾਪੂਰਵਕ ਅਪਲੋਡ ਹੋ ਗਿਆ ਹੈ।
10:25 ਆਪਣੇ “mobile internet” ਨੂੰ ਬੰਦ ਕਰੋ।
10:28 ਆਪਣੇ “mobile phone” ਦੇ “Wi - Fi option” ਨੂੰ ਖੋਲੋ।
10:32 ਕਨੈਕਟ ਕਰਨ ਦੇ ਲਈ ਨੇੜੇ “network” ਨੂੰ ਸਰਚ ਕਰੋ।
10:35 ਮੇਰੇ ਕੇਸ ਵਿੱਚ, ਮੈਨੂੰ “WIFI_ESP8266_Pratik” ਮਿਲ ਰਿਹਾ ਹੈ ਕਿਉਂਕਿ ਮੈਂ ਕੋਡ ਵਿੱਚ ਇਹ ਨਾਮ ਦਿੱਤਾ ਹੈ। “WiFi” ਚੁਣੋ।
10:52 “password” ਦਰਜ ਕਰੋ ਅਤੇ ਚੈੱਕ ਕਰੋ ਜੇਕਰ ਇਹ “WiFi” ਨਾਲ ਕਨੈਕਟ ਹੋ ਗਿਆ ਹੈ।
10:57 ਆਪਣੇ “mobile phone” ਵਿੱਚ “Web Browser” ਖੋਲੋ। “IP address 192.168.4.1” ਦਰਜ ਕਰੋ।
11:11 ਇਹ ਨਿਰਮਾਤਾ ਦੁਆਰਾ “ESP8266 - 01 Wi - Fi module” ਦਾ “default IP address” ਹੈ।
11:22 “web page”, “HTML code” ਦੇ ਅਨੁਸਾਰ ਖੁੱਲਦਾ ਹੈ।
11:26 ਅਸੀਂ ਵੇਖ ਸਕਦੇ ਹਾਂ ਕਿ “ESP8266 - 01 module” ਦਾ “LED”, “OFF” ਹੈ।
11:34 “LED ON” ਬਟਨ ‘ਤੇ ਕਲਿੱਕ ਕਰੋ ਜੋ “Wi - Fi module” ਦੇ ਨੀਲੇ “LED” ਨੂੰ ਟਰਨ ਆਨ ਕਰੇਗਾ।
11:41 ਇਹ ਸਾਡੇ “LED OFF” ਬਟਨ ਦਬਾਉਣ ਤੱਕ “ON” ਰਹੇਗਾ।
11:46 “LED OFF“ ਬਟਨ ‘ਤੇ ਕਲਿੱਕ ਕਰੋ, ਜੋ “Wi - Fi module” ਦੇ ਨੀਲੇ “LED” ਨੂੰ ਟਰਨ ਆਫ ਕਰੇਗਾ।
11:52 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। ਸੰਖੇਪ ਵਿੱਚ।
11:58 ਇਸ ਟਿਊਟੋਰਿਅਲ ਵਿੱਚ, ਅਸੀਂ “ESP8266 – 01” ਮਾਡਿਊਲ ‘ਤੇ ਕੋਡ ਨੂੰ ਕਾਂਫਿਗਰ ਅਤੇ ਅਪਲੋਡ ਕਰਨਾ
12:09 “ESP” ਅਤੇ ਹੋਰ ਡਿਵਾਇਸਾਂ ਦੇ ਵਿਚਕਾਰ “Wireless Communication” ਸਥਾਪਿਤ ਕਰਨਾ ਸਿੱਖਿਆ।
12:15 ਨਿਰਧਾਰਤ ਕੰਮ ਦੇ ਰੂਪ ਵਿੱਚ, ਚੈੱਕ ਕਰੋ ਕਿ ਕੀ ਤੁਹਾਡੇ PC ਜਾਂ ਲੈਪਟਾਪ ਵਿੱਚ “wireless connectivity” ਹੈ ਅਤੇ ਹੇਠਾਂ ਦਿੱਤੇ ਗਏ ਸਟੇਪਸ ਨੂੰ ਕਰੋ।
12:23 ਉੱਪਰ ਸੱਜੇ ਕੋਨੇ ‘ਤੇ, “WiFi” ਆਇਕਨ ‘ਤੇ ਕਲਿੱਕ ਕਰੋ।
12:28 ਆਪਣੇ “WiFi” ਦਾ ਨਾਮ ਚੁਣੋ ਅਤੇ “password” ਦਰਜ ਕਰੋ।
12:32 “browser” ਖੋਲੋ ਅਤੇ “192.168.4.1” ‘ਤੇ ਜਾਓ।
12:41 ਬਟਨ ਦੀ ਚੋਣ ਕਰੋ ਅਤੇ “ESP8266 - 01 module” ‘ਤੇ ਆਉਟਪੁਟ ਵੇਖੋ।
12:49 ਤੁਹਾਨੂੰ ਇੱਥੇ ਦਿਖਾਏ ਗਏ ਅਨੁਸਾਰ ਅਸਾਈਨਮੈਂਟ ਦੀ ਆਉਟਪੁਟ ਵੇਖਣੀ ਚਾਹੀਦੀ ਹੈ।
13:03 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
13:11 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
13:18 ਕ੍ਰਿਪਾ ਕਰਕੇ ਇਸ ਫੋਰਮ ‘ਤੇ ਆਪਣੇ ਸਮੇਂ - ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ।
13:22 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ।
13:29 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav