Arduino/C2/Pulse-Width-Modulation/Punjabi

From Script | Spoken-Tutorial
Jump to: navigation, search
“Time” “Narration”
00:01 “Pulse Width Modulation” ਦੇ “Spoken Tutorial” ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ, “PWM i.e Pulse Width modulation”
00:13 “PWM Duty Cycle”
00:16 “PWM Frequency”

“L293D Motor Driver IC” ਦੇ ਬਾਰੇ ਵਿੱਚ ਸਿੱਖਾਂਗੇ।

00:24 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ

“Electronics” ਅਤੇ “C or C + +” ਪ੍ਰੋਗਰਾਮਿੰਗ ਲੈਂਗਵੇਜ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ।

00:35 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ

“Arduino Uno board”

00:40 “Ubuntu Linux 16.04 OS”

“Arduino IDE” ਦੀ ਵਰਤੋਂ ਕਰ ਰਿਹਾ ਹਾਂ।

00:46 ਸਾਨੂੰ

“Breadboard”

00:53 “10K Ohm Potentiometer”

“LED”

00:58 “220 ohm Resistor”
01:01 “Jumper Wires”

“Push Button”

01:05 “DC Motor”
01:08 ਅਤੇ “L293D Motor Driver IC” ਜਿਵੇਂ ਬਾਹਰਲੇ components ਦੀ ਵੀ ਲੋੜ ਹੋਵੇਗੀ।
01:14 “PWM signal” ਵਰਗਾਕਾਰ ਤਰੰਗ ਸਿਗਨਲ ਹੈ ਜਿਸ ਵਿੱਚ “1KHz” ਵਰਗੀ ਉੱਚ ਆਵ੍ਰੱਤੀ ਹੁੰਦੀ ਹੈ।
01:22 “PWM” ਇੱਕ ਅਜਿਹੀ ਤਕਨੀਕ ਹੈ ਜਿਸਦੇ ਦੁਆਰਾ “pulse” ਦਾ ਮਾਪ ਤਬਦੀਲ ਹੁੰਦਾ ਹੈ।
01:28 ਇਹ ਤਰੰਗ ਦੀ ਆਵ੍ਰੱਤੀ ਨੂੰ ਸਥਿਰ ਰੱਖਦੇ ਹੋਏ ਕੀਤਾ ਜਾਂਦਾ ਹੈ।
01:33 “PWM signal” ਵਿੱਚ ਦੋ ਮੁੱਖ ਗੁਣ ਹੁੰਦੇ ਹਨ ਜੋ ਇਸ ਦੀ ਗਤੀਵਿਧੀ ਨੂੰ ਪਰਿਭਾਸ਼ਿਤ ਕਰਦੇ ਹਨ।
01:40 ਉਹ “Duty Cycle” ਅਤੇ “Frequency” ਹਨ।
01:44 ਇਹ ਸਮੇਂ ਦਾ ਪ੍ਰਤੀਸ਼ਤ ਹੈ, “digital signal” ਪੂਰੇ ਸਮੇਂ ਦੀ ਮਿਆਦ ਦੇ ਦੌਰਾਨ ਆਨ ਹੁੰਦਾ ਹੈ।
01:50 “Duty cycle” 0 % ਤੋਂ 100 % ਤੱਕ ਤਬਦੀਲ ਹੋ ਸਕਦਾ ਹੈ।
01:55 “duty cycle” ਦੀ ਪ੍ਰਤੀਸ਼ਤ ਗਿਣਤੀ ਕਰਨ ਵਾਲਾ ਨਿਯਮ ਇੱਥੇ ਵਿਖਾਇਆ ਗਿਆ ਹੈ।
02:01 “tON” ਉਸ ਸਮੇਂ ਮਿਆਦ ਦੇ ਬਰਾਬਰ ਹੁੰਦਾ ਹੈ ਜਦੋਂ “signal” ਹਾਈ ਹੁੰਦਾ ਹੈ।
02:06 “tOFF” ਉਸ ਸਮੇਂ ਮਿਆਦ ਦੇ ਬਰਾਬਰ ਹੁੰਦਾ ਹੈ ਜਦੋਂ “signal” ਲੋਅ ਹੁੰਦਾ ਹੈ।
02:11 “Time Period”, “tON + tOFF” ਹੈ।

ਯਾਨੀਕਿ ਇਹ “PWM signal” ਦੇ “on” ਸਮੇਂ ਅਤੇ “off” ਸਮੇਂ ਦੇ ਜੋੜ ਦੇ ਬਰਾਬਰ ਹੁੰਦਾ ਹੈ।

02:24 ਆਵ੍ਰੱਤੀ ਇਹ ਨਿਰਧਾਰਤ ਕਰਦੀ ਹੈ ਕਿ “PWM”, “cycle” ਨੂੰ ਕਿੰਨਾ ਤੇਜ਼ ਪੂਰਾ ਕਰਦਾ ਹੈ।
02:29 ਯਾਨੀਕਿ ਇਹ ਕਿੰਨੀ ਤੇਜ਼ੀ ਨਾਲ “HIGH” ਤੋਂ “LOW” ਸਟੇਟ ਵਿੱਚ ਬਦਲਦਾ ਹੈ।
02:34 ਅਸੀਂ “duty cycle” ਨੂੰ ਤਬਦੀਲ ਕਰਕੇ ਇੱਕ ਸਰਲ ਪ੍ਰਯੋਗ ਕਰਾਂਗੇ।
02:39 ਇਹ “LED” ਦੀ ਚਮਕ ਨੂੰ ਕੰਟਰੋਲ ਕਰੇਗਾ।
02:43 “Arduino Uno” ਵਿੱਚ 6 “PWM channels” ਹੁੰਦੇ ਹਨ।
02:48 “Arduino Uno” ਦੇ 3, 5, 6, 9, 10, 11 ਪਿਨ “PWM channels” ਹਨ।
02:58 “PWM channels”, “tilde” ਸੰਕੇਤਾਂ ਦੁਆਰਾ ਦਰਸਾਏ ਜਾਂਦੇ ਹਨ।
03:02 ਆਓ ਸਰਕਿਟ ਕਨੈਕਸ਼ਨ ਵੇਖਦੇ ਹਾਂ।
03:05 “220 ohm resistor” ਦੇ ਮਾਧਿਅਮ ਨਾਲ “LED” ਦੇ “anode” ਲੇਗ ਨੂੰ “Arduino” ਦੇ ਪਿਨ 9 ਨਾਲ ਜੋੜੋ।
03:13 “LED” ਦੇ “cathode” ਲੇਗ ਨੂੰ “ground” ਨਾਲ ਜੋੜੋ।
03:17 ਇਹ ਕਨੈਕਸ਼ਨ ਦਾ “live setup” ਹੈ।
03:20 ਚਿੱਤਰ ਵਿੱਚ ਦਿਖਾਏ ਗਏ ਅਨੁਸਾਰ ਕਨੈਕਸ਼ਨ ਕਰੋ।
03:23 “Arduino IDE” ਖੋਲੋ।

ਅਸੀਂ “PWM” ਪਿਨ ਦੀ ਵਰਤੋਂ ਕਰਕੇ “LED” ਦੀ ਚਮਕ ਨੂੰ ਬਦਲਣ ਦੇ ਲਈ ਇੱਕ “program” ਲਿਖਾਂਗੇ।

03:32 ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ।
03:35 ਅਸੀਂ “PWM pin 9” ਨੂੰ “variable LED_Pin” ਦੇ ਲਈ ਨਿਰਧਾਰਤ ਕੀਤਾ ਹੈ।
03:42 ਅਸੀਂ “LED” ਨੂੰ ਟਰਨ “ON” ਕਰਨ ਦੇ ਲਈ “duty_cycle value” ਨੂੰ 1 ਦੇ ਰੂਪ ਵਿੱਚ ਇੰਸ਼ੀਲਾਈਜਡ ਕੀਤਾ ਹੈ।
03:51 “void setup” ਦੇ ਅੰਦਰ, ਅਸੀਂ “pinMode function” ਲਿਖਾਂਗੇ।
03:56 ਅਸੀਂ “Arduino” ਦੇ “pin 9” ਨੂੰ “OUTPUT” ਦੇ ਰੂਪ ਵਿੱਚ ਸਪੱਸ਼ਟ ਕੀਤਾ ਹੈ।
04:01 “void loop function” ਦੇ ਅੰਦਰ ਅਸੀਂ ਇਸ ਕੋਡ ਨੂੰ ਲਿਖਾਂਗੇ।

ਕੋਡ ਨੂੰ ਸਪੱਸ਼ਟ ਕਰੋ।

04:08 ਉਸ ਸਮੇਂ ਤੱਕ ਲੂਪ ਕੋਡ ਨੂੰ ਚਲਾਉਂਦਾ ਹੈ ਜਦੋਂ ਤੱਕ ਕਿ “duty_cycle_value” 255 ਤੋਂ ਘੱਟ ਨਹੀਂ ਹੋ ਜਾਂਦੀ ਹੈ।
04:17 “analogWrite () function” ਦੀ ਵਰਤੋਂ “PWM signal” ਜੇਨਰੇਟ ਕਰਨ ਦੇ ਲਈ ਕੀਤਾ ਜਾਂਦਾ ਹੈ।
04:22 ਅਸੀਂ ਦੋ “parameters” ਪਾਸ ਕਰ ਰਹੇ ਹਾਂ। ਯਾਨੀਕਿ “PWM” ਪਿਨ ਨੰਬਰ ਅਤੇ “duty cycle” ਵੈਲਿਊ।
04:30 “duty cycle” ਦਾ ਮੁੱਲ 0 ਮਾਨ 255 ਅਰਥਾਤ 0 ਵੋਲਟ ਅਤੇ 5 ਵੋਲਟ ਦੇ ਵਿੱਚ ਹੋਣਾ ਚਾਹੀਦਾ ਹੈ।
04:40 ਅਸੀਂ 3000 ਮਿਲੀਸੈਕਿੰਡ ਅਰਥਾਤ 3 ਸੈਕਿੰਡ ਦਾ “delay” ਰੱਖਾਂਗੇ।
04:46 ਆਪਣੇ “program” ਨੂੰ ਵੈਰੀਫਾਈ ਕਰਨ ਦੇ ਲਈ “compile” ਬਟਨ ‘ਤੇ ਕਲਿੱਕ ਕਰੋ।
04:51 ਮੌਜੂਦਾ “program” ਨੂੰ ਸੇਵ ਕਰਨ ਦੇ ਲਈ ਇੱਕ ਪੌਪ ਅੱਪ ਵਿੰਡੋ ਵਿਖਾਈ ਦੇਵੇਗੀ।
04:55 “program” ਨੂੰ “LED_Brightness” ਦੇ ਰੂਪ ਵਿੱਚ ਸੇਵ ਕਰੋ ਅਤੇ “Save” ਬਟਨ ‘ਤੇ ਕਲਿੱਕ ਕਰੋ।
05:03 ਹੁਣ “Arduino” ਬੋਰਡ ਵਿੱਚ ਮੌਜੂਦਾ “program” ਨੂੰ ਅੱਪਲੋਡ ਕਰਨ ਦੇ ਲਈ “upload” ਬਟਨ ‘ਤੇ ਕਲਿੱਕ ਕਰੋ।
05:09 ਅਸੀਂ “LED” ਦੀ ਚਮਕ ਨੂੰ ਕ੍ਰਮਵਾਰ ਵੱਧਦੇ ਹੋਏ ਵੇਖ ਸਕਦੇ ਹਾਂ।
05:15 ਇਸਦੇ ਬਾਅਦ, ਅਸੀਂ “DC motor” ਦੀ ਗਤੀ ਅਤੇ ਦਿਸ਼ਾ ਨੂੰ ਕੰਟਰੋਲ ਕਰਨ ਦੇ ਲਈ ਇੱਕ ਪ੍ਰਯੋਗ ਕਰਾਂਗੇ।
05:22 ਇਹ “L293D motor driver IC” ਦਾ “pinout” ਡਾਇਗ੍ਰਾਮ ਹੈ।
05:28 “motor” ਦੀ ਗਤੀ “IC” ਦੇ “EN 1” ਅਤੇ “EN 2” ਦੁਆਰਾ ਕੰਟਰੋਲ ਹੁੰਦੀ ਹੈ।
05:36 “motor” ਦੀ ਦਿਸ਼ਾ “IC” ਦੇ “IN1, IN2, IN3, IN4” ਦੁਆਰਾ ਕੰਟਰੋਲ ਹੁੰਦੀ ਹੈ।
05:45 ਅਸੀਂ ਇਸ “IC” ਦੀ ਵਰਤੋਂ ਕਰਕੇ ਇੱਕ ਸਮੇਂ ਵਿੱਚ 2 “motors” ਨੂੰ ਕੰਟਰੋਲ ਕਰ ਸਕਦੇ ਹਾਂ।
05:50 ਆਪਣੇ ਪ੍ਰਯੋਗ ਵਿੱਚ, ਅਸੀਂ ਕੇਵਲ ਇੱਕ “DC motor” ਨੂੰ ਜੋੜਾਂਗੇ।
05:55 ਹੁਣ ਅਸੀਂ ਸਰਕਿਟ ਕਨੈਕਸ਼ਨ ਵੇਖਦੇ ਹਾਂ।
05:58 “driver IC” ਦੇ ਪਿਨ 1, ਪਿਨ 8 ਅਤੇ ਪਿਨ 16 “5V’ ਨਾਲ ਜੁੜੇ ਹਨ।
06:05 “driver IC’ ਦੇ ਪਿਨ 4 ਅਤੇ ਪਿਨ 5 “ground” ਨਾਲ ਜੁੜੇ ਹਨ।
06:11 “driver IC” ਦੇ ਪਿਨ 2 ਅਤੇ ਪਿਨ 7 “Arduino” ਦੇ ਪਿਨ 11 ਅਤੇ ਪਿਨ 10 ਨਾਲ ਜੁੜੇ ਹਨ।
06:20 2 “push buttons”, “Arduino” ਦੇ ਪਿਨ 12 ਅਤੇ ਪਿਨ 13 ਨਾਲ ਜੁੜੇ ਹੋਏ ਹਨ।
06:27 ਇਹਨਾਂ “push buttons” ਦੀ ਵਰਤੋਂ “DC motor” ਦੀ ਦਿਸ਼ਾ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ।
06:33 “10Kohm potentiometer”, “DC motor” ਦੀ ਗਤੀ ਨੂੰ ਕੰਟਰੋਲ ਕਰਨ ਦੇ ਲਈ ਜੁੜਿਆ ਹੋਇਆ ਹੈ।
06:39 “potentiometer” ਦਾ ਵਿਚਕਾਰਲਾ ਪਿਨ “analog” ਪਿਨ A0 ਨਾਲ ਜੁੜਿਆ ਹੋਇਆ ਹੈ।
06:45 “driver IC” ਦੇ ਪਿਨ 3 ਅਤੇ ਪਿਨ 6 “DC motor” ਨਾਲ ਜੁੜੇ ਹੋਏ ਹਨ।
06:51 ਚਿੱਤਰ ਵਿੱਚ ਦਿਖਾਏ ਗਏ ਅਨੁਸਾਰ ਕਨੈਕਸ਼ਨ ਕਰੋ।
06:55 ਇਹ ਕਨੈਕਸ਼ਨ ਦਾ “live setup” ਹੈ, ਜਿਵੇਂ ਕਿਕ ਚਿੱਤਰ ਵਿੱਚ ਵਿਖਾਇਆ ਗਿਆ ਹੈ।
07:00 ਮੈਂ “motor” ਦੇ ਸ਼ਾਫਟ ‘ਤੇ ਵਹੀਲ ਫਿਕਸ ਕੀਤਾ ਹੈ।
07:04 ਇਹ “motor” ਦੇ ਰੋਟੇਸ਼ਨ ਅਤੇ ਗਤੀ ਦੀ ਤਬਦੀਲੀ ਨੂੰ ਸਪੱਸ਼ਟ ਰੂਪ ਨਾਲ ਦੇਖਣ ਵਿੱਚ ਮਦਦ ਕਰੇਗਾ।
07:10 ਹੁਣ ਅਸੀਂ ਇਸ ਸਰਕਿਟ ਨੂੰ ਚਾਲੂ ਕਰਨ ਦੇ ਲਈ “program” ਲਿਖਾਂਗੇ।
07:14 “Arduino IDE” ‘ਤੇ ਜਾਓ।
07:18 ਇੱਥੇ ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ।

ਅਸੀਂ “Arduino” ਅਤੇ “driver IC” ਦੇ ਵਿਚਕਾਰ ਕਨੈਕਸ਼ਨ ਇੰਸ਼ੀਅਲਾਈਜ ਕੀਤਾ ਹੈ।

07:28 “Potentiometer” ਪਿਨ “analog” ਨਾਲ ਜੁੜਿਆ ਹੋਇਆ ਹੈ।
07:33 “fwdbuttonPin”, “Arduino” ਦੇ ਪਿਨ 13 ਨਾਲ ਜੁੜੇ “push button” ਦੇ ਲਈ “variable” ਹੈ।
07:40 “bckbuttonPin”, “Arduino” ਦੇ ਪਿਨ 12 ਨਾਲ ਜੁੜੇ “push button” ਦੇ ਲਈ “variable” ਹੈ।
07:47 “ICpin2” ਅਤੇ “ICpin7”, “variables” ਹਨ ਜੋ “IC” ਦੇ ਪਿਨ 2 ਅਤੇ ਪਿਨ 7 ਨੂੰ ਦਰਸਾਉਂਦੇ ਹਨ।
07:57 ਉਹ ਕ੍ਰਮਵਾਰ “Arduino” ਦੇ ਪਿਨ 11 ਅਤੇ ਪਿਨ 10 ਨਾਲ ਜੁੜੇ ਹੋਏ ਹਨ।
08:04 ਪਹਿਲਾਂ ਅਸੀਂ ਇਹ ਸੁਨਿਸਚਿਤ ਕਰਦੇ ਹਾਂ ਕਿ “potentiometer, motor” ਅਤੇ “push buttons”, “LOW” ਦਿਸ਼ਾ ਵਿੱਚ ਹੈ।
ਇਸਦੇ ਲਈ ਅਸੀਂ ਇਸਨੂੰ 0 ‘ਤੇ ਇੰਸ਼ੀਅਲਾਈਜ ਕੀਤਾ ਹੈ। 
08:15 “void setup function” ਵਿੱਚ, ਅਸੀਂ ਇਸ ਕੋਡ ਨੂੰ ਲਿਖਾਂਗੇ।
08:20 “pinMode function” ਪਿੰਸ ਨੂੰ “INPUT” ਜਾਂ “OUTPUT” ਦੇ ਰੂਪ ਵਿੱਚ ਨਿਰਧਾਰਤ ਕਰਦਾ ਹੈ।
08:25 “fwdbuttonPin” ਅਤੇ “bckbuttonPin” “INPUT_PULLUP” ਮੋਡ ‘ਤੇ ਸੈੱਟ ਹਨ।
08:32 ਇਸ ਮੋਡ ਵਿੱਚ ਅਸੀਂ “Arduino” ਦੇ ਅੰਦਰੂਨੀ “pull - up resistors” ਦੀ ਵਰਤੋਂ ਕਰ ਰਹੇ ਹਾਂ।
08:38 “INPUT_PULLUP” ਮੋਡ ਦੇ ਬਾਰੇ ਵਿੱਚ ਜਾਣਨ ਦੇ ਲਈ, ਮੈਨੁਅਲ ਨੂੰ ਵੇਖੋ।
08:44 “Arduino IDE” ਵਿੱਚ “Help menu” ‘ਤੇ ਕਲਿੱਕ ਕਰੋ।

ਫਿਰ “Reference” ‘ਤੇ ਕਲਿੱਕ ਕਰੋ।

08:50 ਇਹ ਤੁਹਾਡੇ ਬਰਾਊਜਰ ਵਿੱਚ ਇੱਕ ਆਫਲਾਈਨ ਪੇਜ਼ ਖੋਲ੍ਹਦਾ ਹੈ।

ਹੇਠਾਂ ਸਕਰਾਲ ਕਰੋ।

08:55 “INPUT_PULLUP” ‘ਤੇ ਕਲਿੱਕ ਕਰੋ।
09:00 “Arduino IDE” ‘ਤੇ ਵਾਪਸ ਜਾਓ।
09:03 “ICpin2” ਅਤੇ “ICpin7”, “motor” ਨੂੰ ਚਲਾਉਣ ਦੇ ਲਈ “OUTPUT” ਮੋਡ ‘ਤੇ ਸੈੱਟ ਹਨ।
09:10 ਇਸਦੇ ਬਾਅਦ ਅਸੀਂ ਕੋਡ ਨੂੰ “void loop function” ਵਿੱਚ ਲਿਖਾਂਗੇ।
09:14 “analogRead command”, “potentiometer” ਤੋਂ “analog” ਮੁੱਲ ਨੂੰ ਰੀਡ ਕਰੇਗਾ।
09:20 ਇਹ ਮੁੱਲ “analog” ਪਿਨ A0 ਨੂੰ ਦਿੱਤਾ ਜਾਵੇਗਾ।
09:24 ”potentiometer” ਮੁੱਲ ਦੇ ਆਧਾਰ ‘ਤੇ “motor” ਦੀ ਗਤੀ ਤਬਦੀਲ ਹੋਵੇਗੀ।
09:30 “map command”, “analog” ਮੁੱਲ ਨੂੰ “digital” ਵਿੱਚ ਤਬਦੀਲ ਕਰੇਗਾ।
09:35 ਜੇਕਰ “push button” ਦਬਿਆ ਹੋਇਆ ਹੈ, ਤਾਂ “fwdbuttonState” ਅਤੇ “bckbuttonState”, “signal” ਨੂੰ ਫੇਚ ਕਰਾਂਗੇ।
09:43 ਜੇਕਰ “push button”, ਪਿਨ 12 ਨਾਲ ਜੁੜਿਆ ਹੈ ਜਾਂ ਪਿਨ 13 ਦਬਿਆ ਹੋਇਆ ਹੈ, ਤਾਂ “IF command” ਚੈੱਕ ਕਰਦਾ ਹੈ।
09:50 ਇਹ “motor” ਨੂੰ ਘੜੀ ਦੇ ਦੁਆਲੇ ਜਾਂ ਉਲਟ ਘੜੀ ਦੇ ਦੁਆਲੇ ਦਿਸ਼ਾ ਵਿੱਚ ਘੁੰਮਾਉਣ ਵਿੱਚ ਸਮਰੱਥਾਵਾਨ ਬਣਾਉਂਦਾ ਹੈ।
09:56 ਮੰਨ ਲਓ ਕਿ ਅਸੀਂ ਦੋ “buttons” ਵਿੱਚੋਂ ਕਿਸੇ ਨੂੰ ਨਹੀਂ ਦਬਾਉਂਦੇ ਹਾਂ।
10:00 ਤਾਂ “else command” ਸੁਨਿਸ਼ਚਿਤ ਕਰਦਾ ਹੈ ਕਿ “motor”, “OFF” ਸਥਿਤੀ ਵਿੱਚ ਹੈ।
10:05 ਇਹ ਕੋਡ ਇਸ ਟਿਊਟੋਰਿਅਲ ਦੇ “Code Files” ਲਿੰਕ ਵਿੱਚ ਉਪਲੱਬਧ ਹੈ। ਤੁਸੀਂ ਇਸਨੂੰ ਡਾਊਂਨਲੋਡ ਅਤੇ ਵਰਤੋਂ ਕਰ ਸਕਦੇ ਹੋ।
10:13 “program” ਨੂੰ ਜਾਂਚਣ ਦੇ ਲਈ “compile” ਬਟਨ ‘ਤੇ ਕਲਿੱਕ ਕਰੋ।
10:17 ਪ੍ਰੋਗਰਾਮ ਨੂੰ “PWM_Motor” ਦੇ ਰੂਪ ਵਿੱਚ ਸੇਵ ਕਰੋ ਅਤੇ “Save” ਬਟਨ ‘ਤੇ ਕਲਿੱਕ ਕਰੋ।
10:25 ਹੁਣ “Arduino” ਵਿੱਚ ਮੌਜੂਦਾ “program” ਨੂੰ ਅੱਪਲੋਡ ਕਰਨ ਦੇ ਲਈ “upload” ਬਟਨ ‘ਤੇ ਕਲਿੱਕ ਕਰੋ।
10:31 ਹੁਣ ਅਸੀਂ ਉਪਰੋਕਤ “program” ਦੇ ਆਊਟਪੁਟ ਨੂੰ ਵੇਖਾਂਗੇ।
10:35 ਮੈਂ “push button” ਨੂੰ ਦਬਾਊਂਗਾ ਜੋ “pin 13” ਨਾਲ ਜੁੜਿਆ ਹੈ।
10:39 ਅਸੀਂ “motor” ਨੂੰ ਘੜੀ ਦੀ ਦਿਸ਼ਾ ਵਿੱਚ ਰੋਟੇਟ ਕਰਦੇ ਹੋਏ ਵੇਖ ਸਕਦੇ ਹਾਂ।
10:43 ਹੁਣ ਮੈਂ “push button” ਨੂੰ ਰਿਲੀਜ ਕਰਾਂਗਾ।
10:47 “motor” ਰੋਟੇਟ ਕਰਨਾ ਬੰਦ ਕਰ ਦੇਵੇਗਾ ਅਤੇ ਇਹ OFF ਦਿਸ਼ਾ ਵਿੱਚ ਹੋਵੇਗਾ।
10:52 ਹੁਣ ਫਿਰ ਤੋਂ, ਮੈਂ “pin 12” ਨਾਲ ਜੁੜੇ “push button” ਨੂੰ ਦਬਾਊਂਗਾ।
10:57 ਅਸੀਂ “motor” ਨੂੰ ਘੜੀ ਦੀ ਉਲਟ ਦਿਸ਼ਾ ਵਿੱਚ ਰੋਟੇਟ ਕਰਦੇ ਹੋਏ ਵੇਖ ਸਕਦੇ ਹਾਂ।
11:02 ਅਸੀਂ A0 ਨਾਲ ਜੁੜੇ “potentiometer” ਨੂੰ ਵਿਵਸਥਾ ਕਰਕੇ “motor” ਦੀ ਗਤੀ ਨੂੰ ਬਦਲ ਸਕਦੇ ਹਾਂ।
11:14 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲਿਆਉਂਦਾ ਹੈ। ਸੰਖੇਪ ਵਿੱਚ ਵਰਣਨ ਕਰੋ।
11:20 ਇਸ ਟਿਊਟੋਰਿਅਲ ਵਿੱਚ, ਅਸੀਂ

“Pulse Width modulation”

11:26 “PWM Duty Cycle”
11:29 “PWM Frequency” ਅਤੇ “DC motor” ਦੀ ਗਤੀ ਅਤੇ ਦਿਸ਼ਾ ਨੂੰ ਕਿਸ ਤਰ੍ਹਾਂ ਨਾਲ ਕਰਨਾ ਹੈ ਦੇ ਬਾਰੇ ਵਿੱਚ ਸਿੱਖਿਆ।
11:38 “assignment” ਦੇ ਰੂਪ ਵਿੱਚ -

ਉਪਰੋਕਤ ਸਰਕਿਟ ਕਨੈਕਸ਼ਨ ਵਿੱਚ “LED” ਦੇ ਬਜਾਏ “Buzzer” ਨੂੰ ਜੋੜੋ।

11:45 ਉਸੀ “program” ਨੂੰ ਅਪਲੋਡ ਕਰੋ ਅਤੇ ਆਊਟਪੁਟ ਚੈੱਕ ਕਰੋ।
11:49 ਤੁਹਾਨੂੰ ਵੱਖ-ਵੱਖ ਆਵਰਤੀਆਂ ਦੇ ਨਾਲ ਆਵਾਜ਼ ਸੁਣਾਈ ਦੇਵੇਗੀ।
11:53 ਇੱਥੇ ਅਸਾਈਨਮੈਂਟ ਦੀ ਆਊਟਪੁਟ ਹੈ।
12:01 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
12:09 Spoken Tutorial Project ਟੀਮ ਵਰਕਸ਼ਾਪਸ ਚਲਾਉਂਦੀਆਂ ਹਨ ਅਤੇ ਸਰਟੀਫਿਕੇਟ ਦਿੰਦੀਆਂ ਹਨ।

ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।

12:19 ਕ੍ਰਿਪਾ ਕਰਕੇ ਇਸ ਮੰਚ ‘ਤੇ ਆਪਣੇ ਸਮੇਂ - ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ।
12:23 Spoken Tutorial Project, NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ।
12:29 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav