Arduino/C2/Introduction-to-Arduino/Punjabi
From Script | Spoken-Tutorial
Time | Narration |
00:01 | “Introduction to Arduino” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ: “Arduino” ਡਿਵਾਇਸ, |
00:12 | “Arduino” ਦੀਆਂ ਵਿਸ਼ੇਸ਼ਤਾਵਾਂ, “Arduino board” ਦੇ ਭਾਗ |
00:18 | “microcontrollers” ਅਤੇ “Ubuntu Linux OS” ‘ਤੇ “Arduino IDE” ਦਾ ਇੰਸਟਾਲੇਸ਼ਨ |
00:26 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ: “Arduino UNO Board”, |
00:31 | “Ubuntu Linux 14.04 operating system” |
00:36 | ਅਤੇ “Arduino IDE” |
00:39 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਇਲੈਕਟ੍ਰਾਨਿਕਸ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ। |
00:45 | ਇਹ “Arduino board” ਹੈ।
“Arduino UNO board Arduino” ਪ੍ਰੋਜੈਕਟ ਦੇ ਪ੍ਰਸਿੱਧ ਵੈਰੀਏਂਟ ਵਿੱਚੋਂ ਇੱਕ ਹੈ। |
00:53 | ਇਸ ਵਿੱਚ ਸ਼ਾਮਿਲ ਹੁੰਦਾ ਹੈ “ATMEGA328 microcontroller”, “Digital input / output pins,” |
01:02 | “Analog input pins” ਅਤੇ “USB power adapter.” |
01:08 | “USB power adapter” ਦੀ ਵਰਤੋਂ “board” ਦੀ ਪ੍ਰੋਗਰਾਮਿੰਗ ਦੇ ਲਈ ਕੀਤੀ ਜਾ ਸਕਦੀ ਹੈ। |
01:13 | ਇਹ “microcontroller” ਹੈ।
ਇਹ ਪੋਰਟੇਬਲ ਸੰਗੀਤ ਡਿਵਾਇਸ ਤੋਂ ਲੈ ਕੇ ਵਾਸ਼ਿੰਗ ਮਸ਼ੀਨ ਅਤੇ ਕਾਰ ਤੱਕ ਕਈ ਇਲੈਕਟ੍ਰਾਨਿਕ ਸਮੱਗਰੀਆਂ ਵਿੱਚ ਪਾਇਆ ਜਾ ਸਕਦਾ ਹੈ। |
01:25 | ਤਾਂ “micro – controller” ਕੀ ਹੈ? “micro – controller” ਇੱਕ “mini computer” ਹੈ। |
01:31 | ਇਸ ਵਿੱਚ ਇੱਕ “CPU” ਯਾਨੀ ਸੈਂਟਰਲ ਪ੍ਰੋਸੈਸਿੰਗ ਯੂਨਿਟ, ਮੈਮੋਰੀ, ਸਿਸਟਮ ਕਲਾਕ ਅਤੇ ਪੈਰੀਫੇਰਲਸ ਸ਼ਾਮਿਲ ਹਨ। |
01:41 | “Micro – controller” ਇੱਕ ਸਮੇਂ ਵਿੱਚ ਕੇਵਲ ਇੱਕ ਕੰਮ ਕਰਨ ਅਤੇ ਇੱਕ ਵਿਸ਼ੇਸ਼ “application” ਚਲਾਉਣ ਦੇ ਲਈ ਸਮਰਪਿਤ ਹੈ। |
01:51 | ਅਸੀਂ ਕੁੱਝ ਉਦਾਹਰਣਾਂ ਵੇਖਾਂਗੇ ਜਿੱਥੇ ਇੱਕ “Micro – controller” ਦੀ ਵਰਤੋਂ ਕੀਤੀ ਜਾਂਦੀ ਹੈ। |
01:56 | ਇਸ ਦੀ ਵਰਤੋਂ ਕੀਤੀ ਜਾਂਦੀ ਹੈ: ਪ੍ਰਿੰਟਰ, ਕਾਰ, ਟਰੈਫਿਕ ਸਿਗਨਲ ਅਤੇ ਮੋਸ਼ਨ ਡਿਟੈਕਟਰ ਵਿੱਚ। |
02:04 | ਹੁਣ, ਅਸੀਂ “Arduino” ਦੀਆਂ ਕੁੱਝ ਵਿਸ਼ੇਸ਼ਤਾਵਾਂ ਨੂੰ ਵੇਖਾਂਗੇ। |
02:09 | “Arduino IDE” ਇੱਕ “open – source” ਸਾਫਟਵੇਅਰ ਹੈ। |
02:13 | ਇਹ “code” ਲਿਖਣ ਅਤੇ ਇਸਨੂੰ ਫਿਜ਼ੀਕਲ “board” ‘ਤੇ “upload” ਕਰਨ ਦੇ ਲਈ ਆਸਾਨ ਹੁੰਦਾ ਹੈ। |
02:19 | ਪ੍ਰੋਗਰਾਮਿੰਗ ਭਾਸ਼ਾ ਨੂੰ ਇਸਦੇ “inbuilt functions” ਦੇ ਨਾਲ ਸਿੱਖਣ ਲਈ ਇਹ ਬਹੁਤ ਆਸਾਨ ਹੈ। |
02:25 | ਇਹ “Windows”, “Mac OSX” ਅਤੇ “Linux” ‘ਤੇ ਚੱਲਦਾ ਹੈ।
ਇਸ ਸਾਫਟਵੇਅਰ ਦੀ ਵਰਤੋਂ ਕਿਸੇ ਵੀ “Arduino board” ਦੇ ਨਾਲ ਕੀਤੀ ਜਾ ਸਕਦੀ ਹੈ। |
02:35 | ਅੱਗੇ, ਅਸੀਂ ਵੇਖਾਂਗੇ ਕਿ “Arduino IDE” ਕਿਵੇਂ ਸਥਾਪਿਤ ਕਰੀਏ। |
02:40 | ਇੰਸਟਾਲੇਸ਼ਨ ਕਰਨ ਦੇ ਲਈ, ਵੈੱਬਸਾਈਟ ‘ਤੇ ਜਾਓ: www.arduino.cc |
02:48 | “Download” ਲਿੰਕ ‘ਤੇ ਕਲਿਕ ਕਰੋ। |
02:51 | ਇੱਥੇ “Windows”, “Mac operating systems” ਅਤੇ “Linux” ਦੇ ਲਈ “Arduino” ਨੂੰ ਡਾਊਂਨਲੋਡ ਕਰਨ ਲਈ ਕਈ ਲਿੰਕ ਹਨ। |
03:00 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਦੇ ਸਮੇਂ, ਸਾਡੇ ਕੋਲ Arduino ਵਰਜਨ ਹੈ 1.6.9
ਵਰਜਨ ਭਵਿੱਖ ਵਿੱਚ ਵੱਖਰਾ ਹੋ ਸਕਦਾ ਹੈ। |
03:10 | ਮੈਂ “Windows Operating System” ਦੇ ਲਈ “Windows for non admin install” ਇੰਸਟਾਲ ਕਰਨ ਦੀ ਸਲਾਹ ਦੇਵਾਂਗਾ। |
03:18 | ਹੁਣ, ਮੈਂ “Linux Operating System” ‘ਤੇ “Arduino” ਇੰਸਟਾਲ ਕਰਨ ਦੇ ਤਰੀਕੇ ਨੂੰ ਦਿਖਾਵਾਂਗਾ। |
03:24 | ਮੈਂ “Linux 64bit” ਲਿੰਕ ‘ਤੇ ਕਲਿਕ ਕਰਾਂਗਾ ਕਿਉਂਕਿ ਮੇਰੀ ਮਸ਼ੀਨ ਦਾ ਆਰਕੀਟੈਕਚਰ “64 – bit” ਹੈ। |
03:32 | ਆਪਣੇ ਸਿਸਟਮ ਦੇ ਆਰਕੀਟੈਕਚਰ ਦੇ ਆਧਾਰ ‘ਤੇ “Linux 32 – bit” ਜਾਂ “64 – bit” ‘ਤੇ ਕਲਿਕ ਕਰੋ। |
03:39 | “Just Download” ‘ਤੇ ਕਲਿਕ ਕਰੋ।
ਇੱਕ ਡਾਇਲਾਗ ਬਾਕਸ ਖੁੱਲਦਾ ਹੈ। “Save File” ‘ਤੇ ਕਲਿਕ ਕਰੋ। |
03:47 | ਇਸਨੂੰ ਡਾਊਂਨਲੋਡ ਹੋਣ ਵਿੱਚ ਕੁੱਝ ਸਮਾਂ ਲੱਗੇਗਾ। ਪੂਰਾ ਹੋਣ ਤੱਕ ਉਡੀਕ ਕਰੋ। |
03:52 | ਮੇਰੇ “Downloads” ਫੋਲਡਰ ਵਿੱਚ, ਡਾਊਂਨਲੋਡ ਕੀਤੀ ਹੋਈ “zip file” ਉਪਲੱਬਧ ਹੈ।
“Zip” ਫੋਲਡਰ ਤੋਂ ਫਾਇਲ ਕੱਢੋ। |
04:02 | ਹੁਣ, ਅਸੀਂ “Terminal” ਤੋਂ Arduino IDE ਨੂੰ ਲਾਂਚ ਕਰਦੇ ਹਾਂ। |
04:07 | “Terminal” ਖੋਲ੍ਹਣ ਦੇ ਲਈ “CTRL + ALT + T” ਕੀ ਦਬਾਓ। |
04:12 | “cd Downloads” ਟਾਈਪ ਕਰਕੇ “Downloads directory” ‘ਤੇ ਜਾਓ। |
04:19 | “Arduino” ਫੋਲਡਰ ਦਾ ਨਾਮ ਦੇਖਣ ਦੇ ਲਈ “ls” ਟਾਈਪ ਕਰੋ। |
04:23 | ਇੱਥੇ ਇਹ ਮੇਰੇ ਸਿਸਟਮ ਵਿੱਚ “Arduino 1.6.9” ਦਿਖਾਈ ਦੇ ਰਿਹਾ ਹੈ। |
04:29 | ਹੁਣ ਡਾਇਰੈਕਟਰੀ ਨੂੰ “Arduino 1.6.9” ਵਿੱਚ ਬਦਲੋ।
ਟਾਈਪ ਕਰੋ “cd arduino 1.6.9” |
04:40 | ਉਪਲੱਬਧ ਫਾਇਲਾਂ ਦੀ ਸੂਚੀ ਦੇਖਣ ਦੇ ਲਈ “ls” ਟਾਈਪ ਕਰੋ। |
04:46 | ਇਸ ਫੋਲਡਰ ਵਿੱਚ, ਸਾਡੇ ਕੋਲ “Arduino IDE” ਕੰਪਾਇਲਰਸ ਨਾਲ ਸੰਬੰਧਿਤ ਵੱਖ-ਵੱਖ ਫਾਇਲਾਂ ਹਨ ਜਿਵੇਂ ਕਿ: “Arduino backend files” ਅਤੇ “configuration files”। |
05:00 | ਹੁਣ, “arduino” ਚਲਾਉਣ ਯੋਗ ਫਾਇਲ ਰਨ ਕਰਦੇ ਹਾਂ। ਇਸਦੇ ਲਈ ਟਾਈਪ ਕਰੋ: “dot slash arduino” ਅਤੇ “Arduino IDE” ਲਾਂਚ ਕਰਨ ਦੇ ਲਈ ਐਂਟਰ ਦਬਾਓ। |
05:16 | ਅਸੀਂ “Arduino IDE” ਵਿੰਡੋ ਵੇਖ ਸਕਦੇ ਹਾਂ। |
05:20 | ਮੈਂ ਆਪਣੇ ਕੰਪਿਊਟਰ ਦੇ “USB port” ਤੋਂ “Arduino” ਨੂੰ ਕਨੈਕਟ ਕੀਤਾ ਹੈ। ਕਨੈਕਸ਼ਨ ਦੀ ਜਾਂਚ ਕਰੋ। |
05:27 | “Tools” ਮੀਨੂ ‘ਤੇ ਕਲਿਕ ਕਰੋ। ਇਹ ਦਰਸਾਉਂਦਾ ਹੈ ਕਿ “Arduino UNO” ਬੋਰਡ ਪਹਿਲਾਂ ਤੋਂ ਹੀ ਚੁਣਿਆ ਹੋਇਆ ਹੈ। |
05:36 | “Port” ਮੀਨੂ ਵਿੱਚ, ਅਸੀਂ “port” ਨੰਬਰ ਵੇਖ ਸਕਦੇ ਹਾਂ। |
05:41 | ਹੁਣ ਮੈਂ “Arduino IDE” ਬੰਦ ਕਰਦਾ ਹਾਂ। |
05:45 | “File” ਅਤੇ “Close” ‘ਤੇ ਕਲਿਕ ਕਰੋ। |
05:49 | “Linux Operating System” ਵਿੱਚ Arduino ਨੂੰ ਇੰਸਟਾਲ ਕਰਨ ਦਾ ਇੱਕ ਹੋਰ ਤਰੀਕਾ “Terminal” ਵਿੱਚ “apt hyphen get” ਕਮਾਂਡ ਦੀ ਵਰਤੋਂ ਕਰਕੇ ਹੈ। |
05:59 | ਪ੍ਰੋਮਪਟ ਹੋਣ ‘ਤੇ “sudo” ਪਾਸਵਰਡ ਦਰਜ ਕਰੋ। |
06:03 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹੈ। ਸੰਖੇਪ ਵਿੱਚ। |
06:08 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਿਆ: Arduino ਡਿਵਾਇਸ, Arduino ਦੀਆਂ ਵਿਸ਼ੇਸ਼ਤਾਵਾਂ, Arduino board ਦੇ ਭਾਗ, |
06:17 | Micro - controllers ਅਤੇ Arduino IDE Ubuntu Linux’ਤੇ Arduino IDE ਦਾ ਇੰਸਟਾਲੇਸ਼ਨ। |
06:25 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
06:34 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
06:49 | ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ?
ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ। |
06:55 | ਮਿੰਟ ਅਤੇ ਸੈਕਿੰਡ ਚੁਣੋ ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ। |
07:03 | ਸਾਡੀ ਟੀਮ ਵਿੱਚੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ। |
07:07 | ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ਦੇ ਵਿਸ਼ੇਸ਼ ਪ੍ਰਸ਼ਨਾਂ ਲਈ ਹੈ। |
07:12 | ਕ੍ਰਿਪਾ ਉਨ੍ਹਾਂ ‘ਤੇ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ।
ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮੱਦਦ ਕਰੇਗਾ। |
07:20 | ਘੱਟ ਅਵਿਵਸਥਾ ਦੇ ਨਾਲ, ਅਸੀਂ ਇਹਨਾਂ ਵਿਚਾਰਾਂ ਨੂੰ ਨਿਰਦੇਸ਼ਾਤਮਕ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ। |
07:27 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
07:38 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |