Arduino/C2/Electronic-components-and-connections/Punjabi

From Script | Spoken-Tutorial
Jump to: navigation, search
Time Narration
00:01 “Electronic components and connections” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ “Breadboard” ਅਤੇ ਅੰਦਰੂਨੀ ਕਨੈਕਸ਼ਨ
00:14 breadboard ‘ਤੇ “LED”, “PushButton” ਅਤੇ “breadboard” ‘ਤੇ “Seven Segment Display” ਦੀ ਵਰਤੋਂ ਕਿਵੇਂ ਕਰੀਏ।
00:23 ਇਸ ਲੜੀ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ ਹੇਠ ਦਿੱਤੇ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ:

ਇਲੈਕਟ੍ਰਾਨਿਕ ਭਾਗ ਜਿਵੇਂ “resistors, push - button, LED” ਆਦਿ।

00:34 ਓਪਨ ਸਰਕਿਟ,

ਕਲੋਜ਼ਡ ਸਰਕਿਟ,

00:38 ਸੀਰੀਅਲ ਅਤੇ ਸਮਾਨ ਕਨੈਕਸ਼ਨ,
00:41 ਬੈਟਰੀ, ਸਕਾਰਾਤਮਕ ਅਤੇ ਨਕਾਰਾਤਮਕ ਵਾਲਟੇਜ
00:47

ਇਹ ਟਿਊਟੋਰਿਅਲ ਹੇਠ ਲਿਖੇ ਭਾਗਾਂ ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ: “Breadboard”,

00:54 “LED ਜਾਂ Tri Colour LED”, “Push Button”,
01:00 “Resistor” ਅਤੇ “Seven Segment Display”.
01:06 “breadboard” ਇਸ ਤਰ੍ਹਾਂ ਦਿਸਦਾ ਹੈ।
01:11 “breadboard” ਇੱਕ ਸਰਕਿਟ ਦੇ ਭਾਗਾਂ ਨੂੰ ਫੜਨ ਅਤੇ ਉਨ੍ਹਾਂ ਨੂੰ ਇਕੱਠੇ ਜੋੜਨ ਦੇ ਲਈ ਇੱਕ ਸਮੱਗਰੀ ਹੈ।
01:18 ਅਸੀਂ ਬਿਨਾਂ ਕਿਸੇ ਸੋਲਡਰਿੰਗ ਦੇ “breadboard” ‘ਤੇ ਇੱਕ ਇਲੈਕਟ੍ਰਾਨਿਕ ਸਰਕਿਟ ਬਣਾ ਸਕਦੇ ਹਾਂ।
01:25 ਸਿਖਰ ਦੋ ਰੇਲ ਅਤੇ ਹੇਠਾਂ ਦੋ ਰੇਲ ਨੂੰ “power rails” ਕਿਹਾ ਜਾਂਦਾ ਹੈ।
01:31 ਸੁਰਾਖ਼ ਦੀ ਸਿਖਰ ਲਾਈਨ ਸਾਰੀਆਂ ਇਕੱਠੀਆਂ ਜੁੜੀਆਂ ਹੋਈਆਂ ਹਨ ਅਤੇ ਇੱਥੇ ਲਾਲ ਡਾਟਸ ਅਤੇ ਨੀਲੇ ਡਾਟਸ ਦੇ ਨਾਲ ਚੁਣੀਆਂ ਹੋਈਆਂ ਹਨ।
01:41 ਧਿਆਨ ਦਿਓ ਕਿ ਕਨੈਕਸ਼ਨ “breadboard” ਦੇ ਵਿਚਕਾਰ ਟੁੱਟ ਜਾਂਦਾ ਹੈ।
01:46 ਵਿਚਕਾਰ ਵਿੱਚ, ਤਾਰਾਂ ਦੇ ਕਾਲਮਸ ਇਕੱਠੇ ਜੁੜੇ ਹੋਏ ਹਨ।
01:51 ਉਦਾਹਰਣ ਵਜੋਂ, ਚੁਣੇ ਹੋਏ ਸਾਰੇ ਹਰੇ ਸੁਰਾਖ਼ ਇਕੱਠੇ ਜੁੜੇ ਹੋਏ ਹਨ।

ਪਰ, ਉਹ ਪੀਲੇ ਸੁਰਾਖਾਂ ਨਾਲ ਨਹੀਂ ਜੁੜੇ ਹੁੰਦੇ ਹਨ।

02:02 ਹੁਣ ਅਸੀਂ “LED” ਦੇ ਬਾਰੇ ਵਿੱਚ ਸਿੱਖਾਂਗੇ

“LED” ਦਾ ਪੂਰਣ ਰੂਪ “light emitting diode” ਹੈ।

02:11 ਜਦੋਂ ਇਸ ਵਿੱਚ ਕਰੰਟ ਪ੍ਰਵਾਹਿਤ ਹੁੰਦਾ ਹੈ ਤਾਂ ਇਹ ਇੱਕ ਰੰਗੀਨ ਪ੍ਰਕਾਸ਼ ਪੈਦਾ ਕਰਦਾ ਹੈ।
02:16 ਇੱਕ “LED” ਵਿੱਚ ਦੋ ਲੀਡਸ ਹੁੰਦੇ ਹਨ, ਜਿਨ੍ਹਾਂ ਦਾ ਨਾਮ “anode” ਅਤੇ “cathode” ਹੈ।
02:22 ਹੁਣ ਲੰਬੀ ਲੀਡ ਐਨੋਡ ਹੈ। ਇਸਨੂੰ ਸਕਾਰਾਤਮਕ ਵਾਲਟੇਜ ਨਾਲ ਜੋੜਿਆ ਜਾਣਾ ਚਾਹੀਦਾ ਹੈ।
02:29 ਛੋਟਾ ਲੀਡ ਕੈਥੋਡ ਹੈ। ਇਸਨੂੰ “ground” ਨਾਲ ਜੋੜਿਆ ਜਾਣਾ ਚਾਹੀਦਾ ਹੈ।
02:35 “Tri - color LED”, “LED” ਦਾ ਆਧੁਨਿਕ ਵਰਜਨ ਹੈ, ਜੋ ਤਿੰਨ ਵੱਖ –ਵੱਖ ਰੰਗ ਪੈਦਾ ਕਰਦਾ ਹੈ।
02:43 ਇਸ ਵਿੱਚ 4 “pin” ਹੁੰਦੇ ਹਨ। ਸਭ ਤੋਂ ਲੰਬੇ “lead” ਨੂੰ “common lead” ਕਿਹਾ ਜਾਂਦਾ ਹੈ।
02:50 ਬਾਕੀ ਤਿੰਨ “pin” ਲਾਲ, ਹਰੇ ਅਤੇ ਨੀਲੇ ਰੰਗ “LEDs” ਲਈ ਹਨ।
02:57 ਦੋ ਪ੍ਰਕਾਰ ਦੇ “tri - color LEDs” ਹੁੰਦੇ ਹਨ: “common anode” ਅਤੇ “common cathode”
03:07 “common anode” ਵਰਜਨ ਵਿੱਚ, “common lead” ਨੂੰ ਸਕਾਰਾਤਮਕ ਵਾਲਟੇਜ ਨਾਲ ਜੋੜਿਆ ਜਾਣਾ ਚਾਹੀਦਾ ਹੈ।
03:14 “common cathode” ਵਰਜਨ ਵਿੱਚ “common lead” ਨੂੰ ground ਨਾਲ ਜੋੜਿਆ ਜਾਣਾ ਚਾਹੀਦਾ ਹੈ।
03:21 ਹੁਣ ਅਸੀਂ “Resistor” ਦੇ ਬਾਰੇ ਵਿੱਚ ਸਿੱਖਾਂਗੇ।
03:25 ਸਰਕਿਟ ਵਿੱਚ ਪ੍ਰਵਾਹਿਤ ਧਾਰਾ ਨੂੰ ਸੀਮਿਤ ਕਰਨ ਦੇ ਲਈ “resistor” ਦੀ ਵਰਤੋਂ ਕੀਤੀ ਜਾਂਦੀ ਹੈ।
03:30 ਹੁਣ, “LED”, “resistor” ਅਤੇ “breadboard” ਦੀ ਵਰਤੋਂ ਕਰਕੇ ਇੱਕ ਸਧਾਰਣ ਸਰਕਿਟ ਬਣਾਓ।
03:37 ਇਮੇਜ ਸਹੀ ਕਨੈਕਸ਼ਨ ਦਰਸਾਉਦੀਂ ਹੈ।
03:41 9 ਵੋਲਟ ਬੈਟਰੀ ਦਾ ਸਕਾਰਾਤਮਕ ਦੂਜੇ “rail” ਨਾਲ ਜੁੜਿਆ ਹੈ।
03:46 9 ਵੋਲਟ ਬੈਟਰੀ ਦਾ ਨਕਾਰਾਤਮਕ ਪਹਿਲੇ “rail” ਨਾਲ ਜੁੜਿਆ ਹੈ।
03:51 “LED” ਦਾ “Anode” (ਯਾਨੀ ਕਿ ਸੱਜਾ ਲੀਡ) “resistor” ਦੇ ਮਾਧਿਅਮ ਨਾਲ “breadboard” ਦੇ ਦੂਜੇ ਰੇਲ ਨਾਲ ਜੁੜਿਆ ਹੈ।
04:00 “LED” ਦਾ “Cathode” (ਯਾਨੀ ਕਿ ਖੱਬਾ ਲੀਡ) “breadboard” ਦੇ ਦੂਜੇ ਰੇਲ ਨਾਲ ਜੁੜਿਆ ਹੈ।
04:08 ਇਹ “LED” ਕਨੈਕਸ਼ਨ ਦਾ ਲਾਇਵ ਸੈੱਟਅਪ ਹੈ।
04:13 ਤੁਸੀਂ ਵੇਖ ਸਕਦੇ ਹੋ ਕਿ “LED” ਚਮਕ ਰਿਹਾ ਹੈ, ਕਿਉਂਕਿ ਸਾਡੇ ਦੁਆਰਾ ਵਰਤੋਂ ਕੀਤੇ ਗਏ ਕਨੈਕਸ਼ਨ ਉਚਿਤ ਹਨ।
04:21 ਹੁਣ, ਅਸੀਂ ਕਨੈਕਸ਼ਨ ਬਣਾਉਣ ਦੇ ਲਈ “breadboard” ਦੀ ਵਰਤੋਂ ਕਰਦੇ ਸਮੇਂ ਲੋਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਆਮ ਗਲਤੀਆਂ ਨੂੰ ਵੇਖਾਂਗੇ।
04:29 ਇਸ ਕਨੈਕਸ਼ਨ ਵਿੱਚ, “LED” ਚਮਕਦਾ ਨਹੀਂ ਹੈ ਕਿਉਂਕਿ ਕਨੈਕਸ਼ਨ ਉਚਿਤ ਨਹੀਂ ਹਨ।
04:36 “resistor” ਅਤੇ “LED” ਨੂੰ ਇੱਕ ਦੂਜੇ ਦੇ ਨੇੜੇ ਰੱਖਿਆ ਗਿਆ ਹੈ।
04:41 “power rails” ਨੂੰ ਛੱਡਕੇ “breadboard” ਵਿੱਚ ਸੁਰਾਖ਼ ਕਾਲਮ – ਬਾਰ ਜੁੜੇ ਹੋਏ ਹਨ।
04:47 ਇਸ ਲਈ: “LED” ਦੇ “anode” ਅਤੇ “resistor lead” ਦੇ ਵਿਚਕਾਰ ਕੋਈ ਸੰਬੰਧ ਨਹੀਂ ਹੈ।

ਇਹ “LED” ਨੂੰ ਵੱਖ – ਵੱਖ ਕਰ ਦਿੰਦਾ ਹੈ।

04:57 ਅਗਲੇ ਕਨੈਕਸ਼ਨ ਵਿੱਚ, “LED” ਦਾ “cathode” ਦੂਜੇ “rail” ਨਾਲ ਜੁੜਿਆ ਹੈ।
05:04 “LED” ਦਾ “anode”, “resistor” ਦੇ ਮਾਧਿਅਮ ਨਾਲ ਪਹਿਲਾਂ ਰੇਲ ਨਾਲ ਜੁੜਿਆ ਹੈ।
05:10 ਇਸ ਸਰਕਿਟ ਵਿੱਚ ਕਨੈਕਸ਼ਨ ਇਸਦੇ ਉਲਟ ਹੋਣਾ ਚਾਹੀਦਾ ਹੈ, ਜੋ ਇਹ ਹਨ।

ਇਹੀ ਕਾਰਨ ਹੈ ਕਿ “LED” ਚਮਕਦਾ ਨਹੀਂ ਹੈ।

05:18 ਹੁਣ ਅਸੀਂ “push button” ਦੇ ਬਾਰੇ ਵਿੱਚ ਸਿੱਖਾਂਗੇ।
05:23 ਇੱਕ “push button” ਇੱਕ ਸਧਾਰਣ “switch” ਯੰਤਰ ਹੈ, ਜੋ ਦਬਾਉਣ ‘ਤੇ ਇੱਕ ਸਰਕਿਟ ਵਿੱਚ ਦੋ ਬਿੰਦੂਆਂ ਨੂੰ ਜੋੜਦਾ ਹੈ।
05:31 “Push button” ਆਮਤੌਰ ‘ਤੇ ਚਾਰ ਲੇਗਸ ਵਾਲਾ ਹੁੰਦਾ ਹੈ।
05:35 “switch” ਦੀ ਸਥਿਤੀ ਨਾਲ ਵੱਖਰਾ, ਲੇਗ A ਅਤੇ C ਹਮੇਸ਼ਾ ਜੁੜੇ ਰਹਿੰਦੇ ਹਨ।
05:43 ਉਸੀ ਤਰ੍ਹਾਂ ਲੇਗ B ਅਤੇ D ਹਮੇਸ਼ਾ ਜੁੜੇ ਰਹਿੰਦੇ ਹਨ।
05:48 ਜਦੋਂ “switch” ਦਬਾਇਆ ਜਾਂਦਾ ਹੈ ਤਾਂ ਚਾਰੇ ਲੇਗ ਇੱਕ - ਦੂਜੇ ਨਾਲ ਜੁੜ ਜਾਂਦੇ ਹਨ।
05:53 ਹੁਣ, ਅਸੀਂ ਪਿਛਲੇ ਸਰਕਿਟ ਵਿੱਚ ਇੱਕ “pushbutton” ਜੋੜਦੇ ਹਾਂ ਅਤੇ ਇਸ ਦੀ ਵਰਤੋਂ “LED” ਦੀ ਸਥਿਤੀ ਨੂੰ ਬਦਲਣ ਲਈ ਕਰਦੇ ਹਾਂ।
06:02 ਇਮੇਜ ਉਚਿਤ ਕਨੈਕਸ਼ਨ ਦਰਸਾਉਂਦਾ ਹੈ।

“LED anode” ਦੂਜੇ power rail ਨਾਲ ਜੁੜਿਆ ਹੈ, ਉਹ ਹੈ “resistor” ਅਤੇ “pushbutton” ਦੇ ਮਾਧਿਅਮ ਨਾਲ ਸਕਾਰਾਤਮਕ ਵਾਲਟੇਜ।

06:15 ਲਾਇਵ ਸੈੱਟਅਪ ਕਨੈਕਸ਼ਨ ਵੇਖੋ।
06:19 ਜਦੋਂ “push button” ਦਬਾਇਆ ਜਾਂਦਾ ਹੈ, “LED” ਉਮੀਦ ਅਨੁਸਾਰ ਚਮਕਦਾ ਹੈ।
06:25 ਹਾਲਾਂਕਿ “push button” ਵਿੱਚ 4 ਲੇਗ ਹੁੰਦੇ ਹਨ, ਇਸਲਈ ਸਰਕਿਟ ਨੂੰ ਦੂਜੇ ਤਰੀਕੇ ਨਾਲ ਵੀ ਬਣਾਇਆ ਜਾ ਸਕਦਾ ਹੈ।
06:32 “push button” ਦੇ “B” ਦੀ ਵਰਤੋਂ ਕਰਨ ਦੇ ਬਜਾਏ, ਅਸੀਂ D ਲੇਗ ਦੀ ਵਰਤੋਂ ਕਰ ਰਹੇ ਹਾਂ।
06:38 ਹਾਲਾਂਕਿ ਉਹ ਅੰਦਰੂਨੀ ਰੂਪ ਨਾਲ ਇੱਕ - ਦੂਜੇ ਨਾਲ ਜੁੜੇ ਹੁੰਦੇ ਹਨ, ਇਸ ਲਈ LED ਚਮਕਦਾ ਹੈ ਜਦੋਂ “push button” ਦਬਾਇਆ ਜਾਂਦਾ ਹੈ।
06:45 ਹੁਣ, ਅਸੀਂ “push buttons” ਦੀ ਵਰਤੋਂ ਕਰਦੇ ਸਮੇਂ ਲੋਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਆਮ ਗਲਤੀਆਂ ਵੇਖਾਂਗੇ।
06:52 ਇਸ ਇਮੇਜ ਨੂੰ ਵੇਖੋ

“LED” ਦਾ “anode” “push button” ਦੇ ਲੇਗ “A” ਅਤੇ “C” ਦੇ ਮਾਧਿਅਮ ਨਾਲ ਦੂਜੇ “power rail” ਨਾਲ ਜੁੜਿਆ ਹੈ।

07:03 ਯਾਦ ਰੱਖੋ ਕਿ “push button” ਦੇ ਲੇਗ “A” ਅਤੇ “C” ਅੰਦਰੂਨੀ ਰੂਪ ਨਾਲ ਜੁੜੇ ਹੋਏ ਹਨ।
07:10 ਇਸ ਲਈ, “LED” ਦਾ “anode” ਹਮੇਸ਼ਾ “push button” ਦੇ ਬਾਵਜੂਦ, ਦੂਜੇ “power rail” ਨਾਲ ਜੁੜਿਆ ਹੁੰਦਾ ਹੈ।
07:19 “LED” ਹਮੇਸ਼ਾ ਇਸ ਸਰਕਿਟ ਵਿੱਚ ਚਮਕਦਾ ਹੈ, ਉਸ ਸਮੇਂ ਵੀ ਜਦੋਂ “push button” “OFF” ਹੁੰਦਾ ਹੈ।
07:26 ਹੁਣ “seven - segment display” ਨੂੰ ਵੇਖਦੇ ਹਾਂ।
07:31 “seven - segment display” ਵਿੱਚ “LEDs” ਹੁੰਦੇ ਹਨ, ਜੋ ਗਿਣਤੀ ਅੱਠ ਦੇ ਆਕਾਰ ਵਿੱਚ ਵਿਵਸਥਿਤ ਹੁੰਦੇ ਹਨ।
07:38 ਇੱਥੇ ਦੋ ਪ੍ਰਕਾਰ ਦੇ “seven - segment displays” ਹਨ “common anode” ਅਤੇ “common cathode seven segment display”
07:49 “common cathode seven - segment display” ਵਿੱਚ, “pins a, b, c, d, e, f, g” ਅਤੇ “dot”, “+5Volts” ਨਾਲ ਜੁੜੇ ਹੋਣੇ ਚਾਹੀਦੇ ਹਨ।
08:02 The two ਦੋ “COM pins”, ground (GND) ਨਾਲ ਜੁੜੇ ਹੋਣੇ ਚਾਹੀਦੇ ਹਨ।
08:07 “common anode display” ਇੱਕਦਮ ਉਲਟ ਹੁੰਦਾ ਹੈ।
08:11 “pins a, b, c, d, e, f, g” ਅਤੇ “dot”, “ground” ਨਾਲ ਜੁੜੇ ਹੋਣੇ ਚਾਹੀਦੇ ਹਨ।

And, the two ਅਤੇ ਦੋ “COM pins”, “+ 5Volts” ਨਾਲ ਜੁੜੇ ਹੋਣੇ ਚਾਹੀਦੇ ਹਨ।

08:26 ਹੁਣ, ਵੇਖਦੇ ਹਾਂ ਕਿ “breadboard” ‘ਤੇ “seven - segment display” ਨੂੰ ਕਿਵੇਂ ਜੋੜਿਆ ਜਾਵੇ ਅਤੇ ਸਾਰੇ “LEDs” ਨੂੰ ਕਿਵੇਂ ਚਮਕਾਈਏ।
08:35 ਇੱਥੇ ਇਮੇਜ ਵਿੱਚ ਉਪਯੋਗਿਤ “seven - segment display”, “common anode” ਹੈ।
08:41 ਇਸ ਲਈ: “common anode” ਨੂੰ “resistor” ਦੇ ਮਾਧਿਅਮ ਨਾਲ ਦੂਜੇ power rail ਨਾਲ ਜੋੜਿਆ ਜਾਂਦਾ ਹੈ।
08:48 “LED pins a, b, c, d, e, f, g, dot” ਪਹਿਲਾਂ power rail ਨਾਲ ਜੁੜੇ ਹੁੰਦੇ ਹਨ।
08:56 ਜੇਕਰ ਕਨੈਕਸ਼ਨ ਉਚਿਤ ਹੈ, ਤਾਂ ਅਸੀਂ ਵੇਖਾਂਗੇ ਕਿ ਸਾਰੇ LEDs ਚਮਕ ਰਹੇ ਹਨ।
09:02 ਲਾਇਵ ਸੈੱਟਅਪ ਕਨੈਕਸ਼ਨ ਵੇਖੋ।
09:05 ਅਸੀਂ ਵੇਖ ਸਕਦੇ ਹਾਂ ਕਿ “seven segment display” ਵਿੱਚ ਸਾਰੇ ਸਿਗਮੇਂਟ ਚਮਕ ਰਹੇ ਹਨ।
09:11 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆਉਂਦੇ ਹਾਂ। ਸਾਨੂੰ ਵਿਸਥਾਰ ਵਿੱਚ ਦੱਸੋ।
09:17 ਇਸ ਟਿਊਟੋਰਿਅਲ ਵਿੱਚ, ਅਸੀਂ “Breadboard” ਅਤੇ ਇਸਦੇ ਅੰਦਰੂਨੀ ਕਨੈਕਸ਼ਨਾਂ,
09:24 breadboard ‘ਤੇ “LED”, breadboard ‘ਤੇ “PushButton” ਅਤੇ “Seven Segment Display” ਦੇ ਬਾਰੇ ਵਿੱਚ ਸਿੱਖਿਆ।
09:33 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
09:41 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
09:51 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹੈ ?

ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ।

09:57 ਮਿੰਟ ਅਤੇ ਸੈਕਿੰਡ ਚੁਣੋ ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ।
10:04 ਸਾਡੀ ਟੀਮ ਵਿੱਚੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ।
10:07 ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ਦੇ ਵਿਸ਼ੇਸ਼ ਪ੍ਰਸ਼ਨਾਂ ਲਈ ਹੈ। ਕ੍ਰਿਪਾ ਕਰਕੇ ਉਨ੍ਹਾਂ ‘ਤੇ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ।
10:17 ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਘੱਟ ਅਵਿਵਸਥਾ ਦੇ ਨਾਲ, ਅਸੀਂ ਇਹਨਾਂ ਵਿਚਾਰਾਂ ਨੂੰ ਨਿਰਦੇਸ਼ਾਤਮਕ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ।
10:26 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
10:37 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav