Arduino/C2/Arduino-with-Tricolor-LED-and-Push-button/Punjabi

From Script | Spoken-Tutorial
Jump to: navigation, search
Time Narration
00:01 “Interfacing Arduino with Tricolor LED and Pushbutton” ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:09 ਇਸ ਟਿਊਟੋਰਿਅਲ ਵਿੱਚ ਅਸੀਂ “tricolor LED” ਨੂੰ “Arduino” ਬੋਰਡ ਵਿੱਚ ਜੋੜਨਾ ਸਿੱਖਾਂਗੇ।
00:17 ਤਿਰੰਗੇ “LED” ਨੂੰ ਚਮਕਣ ਦੇ ਲਈ ਪ੍ਰੋਗਰਾਮ ਲਿਖੋ ਅਤੇ ਚਮਕ ਨੂੰ ਕੰਟਰੋਲ ਕਰਨ ਦੇ ਲਈ “Push button” ਦੀ ਵਰਤੋਂ ਕਰੋ।
00:27 ਇੱਥੇ ਮੈਂ ਵਰਤੋਂ ਕਰ ਰਿਹਾ ਹਾਂ, “Arduino UNO Board”
00:31 “Ubuntu Linux 14.04 operating system” ਅਤੇ “Arduino IDE”.
00:39 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਇਲੈਕਟ੍ਰਾਨਿਕਸ ਦਾ ਮੁੱਢਲਾ ਗਿਆਨ ਅਤੇ “C” ਜਾਂ “C + +” ਪ੍ਰੋਗਰਾਮਿੰਗ ਭਾਸ਼ਾ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ।
00:52 ਸਾਨੂੰ “Tricolor LED”, “Resistor” ਜਿਵੇਂ ਕੁੱਝ ਬਾਹਰਲੀਆਂ ਡਿਵਾਇਸਾਂ ਦੀ ਵੀ ਲੋੜ ਹੁੰਦੀ ਹੈ
01:01 “Breadboard”, “Jumper Wires” ਅਤੇ “Pushbutton.”
01:08 ਉਨ੍ਹਾਂ ਬਾਹਰਲੀਆਂ ਡਿਵਾਇਸਾਂ ਦੀਆਂ ਇਮੇਜੇਸ ਨੂੰ ਵੇਖੋ, ਜੋ ਇਸ ਪ੍ਰਯੋਗ ਦੇ ਲਈ ਲੋੜੀਂਦੀਆਂ ਹਨ।
01:16 ਇਸਨੂੰ “Common Cathode Tricolor LED” ਵੀ ਕਿਹਾ ਜਾਂਦਾ ਹੈ।
01:22 ਇਸ ਵਿੱਚ ਚਾਰ “pins” ਹੁੰਦੀਆਂ ਹਨ। “Cathode” ਸਭ ਤੋਂ ਲੰਬੀ “pin” ਹੈ।
01:27 ਬਾਕੀ ਤਿੰਨ “pins” ਲਾਲ, ਹਰੇ ਅਤੇ ਨੀਲੇ ਰੰਗ ਦੀਆਂ “LEDs” ਦੇ ਲਈ ਹਨ।
01:34 “Cathode pin”, “ground pin” ਹਨ, ਜੋ ਲਾਲ, ਹਰੇ ਅਤੇ ਨੀਲੇ “LEDs” ਦੇ ਲਈ ਕਾਮਨ ਹਨ।
01:42 “Resistor” ਇੱਕ ਬਿਜਲਈ ਭਾਗ ਹੈ, ਜੋ ਇਲੈਕਟ੍ਰਾਨਿਕ ਸਰਕਿਟ ਵਿੱਚ ਧਾਰਾ ਦੇ ਪ੍ਰਵਾਹ ਨੂੰ ਸੀਮਿਤ ਕਰਦਾ ਹੈ।
01:50 “Resistors” ਦੀ ਵਰਤੋਂ ਸਰਗਰਮ ਡਿਵਾਇਸ ਨੂੰ ਵਿਸ਼ੇਸ਼ ਵੋਲਟੇਜ ਪ੍ਰਦਾਨ ਕਰਨ ਦੇ ਲਈ ਵੀ ਕੀਤੀ ਜਾ ਸਕਦੀ ਹੈ।
01:57 ਇਹ “breadboard” ਹੈ, ਜਿਸ ਦੀ ਵਰਤੋਂ ਆਮ ਤੌਰ ‘ਤੇ ਸਰਕਿਟ ਬਣਾਉਣ ਦੇ ਲਈ ਕੀਤੀ ਜਾਂਦੀ ਹੈ।
02:03 ਇਸ ਵਿੱਚ ਬਹੁਤ ਸਾਰੇ ਹੋਲਸ ਹੁੰਦੇ ਹਨ। ਇਲੈਕਟ੍ਰਾਨਿਕ ਭਾਗਾਂ ਨੂੰ ਇਸ ਹੋਲਸ ਵਿੱਚ ਪਾਇਆ ਜਾਂਦਾ ਹੈ ਅਤੇ ਤਾਰਾਂ ਦੀ ਵਰਤੋਂ ਕਰਕੇ ਜੋੜਿਆ ਜਾਂਦਾ ਹੈ।
02:12 “Jumper wires”, ਹਰੇਕ ਸਿਰੇ ‘ਤੇ ਮਜ਼ਬੂਤ ਟਿਪ ਵਾਲੀ ਸ਼ਾਰਟ ਕੀਤੀ ਹੋਈ ਬਿਜਲੀ ਦੀ ਤਾਰ ਹੁੰਦੀ ਹੈ।
02:19 “Jumper wires” ਦੀ ਵਰਤੋਂ “breadboard” ਵਿੱਚ ਭਾਗਾਂ ਨੂੰ ਆਪਸ ਵਿੱਚ ਜੋੜਨ ਦੇ ਲਈ ਕੀਤੀ ਜਾਂਦੀ ਹੈ।
02:25 ਹੁਣ ਕਨੈਕਸ਼ਨ ਸਰਕਿਟ ਦਾ ਵੇਰਵਾ ਵੇਖੋ।
02:30 ਇਹ ਸਰਕਿਟ ਬਹੁਤ ਹੀ ਸਧਾਰਣ ਹੈ। “Arduino” ਬੋਰਡ ਵਿੱਚ “Cathode pin” ਇਸ ਤਰ੍ਹਾਂ ਨਾਲ ਕਾਲੀ ਤਾਰ ਦੀ ਵਰਤੋਂ ਕਰਕੇ “ground pin” ਨਾਲ ਜੁੜਿਆ ਹੈ।
02:41 ਲਾਲ, ਹਰੇ ਅਤੇ ਨੀਲੇ ਰੰਗ ਦੇ “pins”, “resistors” ਦੀ ਵਰਤੋਂ ਕਰਦੇ ਹੋਏ 12, 11 ਅਤੇ 10 ਨੰਬਰ ਦੇ pin ਨਾਲ ਜੁੜੇ ਹਨ।
02:51 ਇੱਥੇ “resistors” ਦੀ ਲੋੜ ਕਿਉਂ ਹੁੰਦੀ ਹੈ?

ਇਹ “LEDs” ਦੇ ਲਈ “voltage” ਨੂੰ ਕੰਟਰੋਲ ਕਰਦਾ ਹੈ।

02:58 ਸਾਨੂੰ ਹਰੇਕ ਰੰਗ ਦੇ ਲਈ ਤਿੰਨ ਧਾਰਾ - ਸੀਮਿਤ “resistors” ਚਾਹੀਦੇ ਹਨ।

ਇੱਥੇ, ਮੈਂ “100 ohm” ਦੇ “resistors” ਦੀ ਵਰਤੋਂ ਕਰ ਰਿਹਾ ਹਾਂ।

03:08 ਮੈਂ ਤੁਹਾਨੂੰ ਲਾਇਵ “demo” ਦਿਖਾਉਂਦਾ ਹਾਂ।
03:11 ਇਹ ਛੋਟਾ “breadboard” ਹੈ, ਜਿੱਥੇ ਮੈਂ ਤਿਰੰਗੇ “LED” ਅਤੇ “resistors” ਨੂੰ ਜੋੜਿਆ ਹੈ।
03:18 ਇਹ ਸਹੀ ਉਸੇ ਤਰ੍ਹਾਂ ਹੀ ਹੈ ਜਿਵੇਂ ਕਿ ਅਸੀਂ “circuit diagram” ਵਿੱਚ ਵੇਖਿਆ ਹੈ।
03:23 ਹੁਣ ਸਾਨੂੰ “circuit” ਦੇ ਕੰਮ ਕਰਨ ਦੇ ਲਈ ਪ੍ਰੋਗਰਾਮ ਲਿਖਣਾ ਹੋਵੇਗਾ।
03:28 “Arduino IDE” ਖੋਲੋ।
03:32 ਅਸੀਂ ਜਾਣਦੇ ਹਾਂ ਕਿ ਕਿਸੇ ਵੀ “Arduino” ਪ੍ਰੋਗਰਾਮ ਵਿੱਚ ਦੋ ਬੇਸਿਕ “functions” ਹੁੰਦੇ ਹਨ:

“Void setup” ਅਤੇ “Void loop”

03:41 “Void setup function” “microcontroller” ਸਥਾਪਿਤ ਕਰਨ ਦੇ ਲਈ ਹੁੰਦਾ ਹੈ।
03:46 ਇੱਥੇ, ਸਾਨੂੰ “pins” ਸੈੱਟਅਪ ਕਰਨ ਦੀ ਲੋੜ ਹੈ, ਜੋ ਅਸੀਂ ਆਪਣੇ ਪ੍ਰਯੋਗ ਵਿੱਚ ਵਰਤੋਂ ਕਰ ਰਹੇ ਹਾਂ।
03:52 ਹੁਣ ਅਸੀਂ “Void setup function” ਦੇ ਲਈ code ਲਿਖਾਂਗੇ।
03:57 ਸਰਕਿਟ ਡਾਇਗਰਾਮ ਵਿੱਚ, ਧਿਆਨ ਦਿਓ ਕਿ “pin” ਨੰਬਰ 10 ਨੀਲੇ “LED” ਨਾਲ ਜੁੜਿਆ ਹੈ।
04:05 “Arduino IDE” ਵਿੱਚ, “pinMode open bracket 10 comma OUTPUT close bracket Semicolon” ਟਾਈਪ ਕਰੋ।
04:16 ਇਸ ਤਰ੍ਹਾਂ, ਹੋਰ pins ਦੇ ਲਈ code ਟਾਈਪ ਕਰੋ ਜਿਵੇਂ ਕਿ ਦਿਖਾਇਆ ਗਿਆ ਹੈ:
04:21 “Pin” ਨੰਬਰ 11 ਹਰੇ “LED” ਨੂੰ ਨਿਰਧਾਰਤ ਕਰਦਾ ਹੈ ਅਤੇ 12 ਲਾਲ “LED” ਨੂੰ ਨਿਰਧਾਰਤ ਕਰਦਾ ਹੈ।

ਹੁਣ ਅਸੀਂ pins ਨੂੰ ਕਾਂਫਿਗਰ ਕਰ ਦਿੱਤਾ ਹੈ।

04:32 ਅੱਗੇ ਅਸੀਂ “Void loop function” ਦੇ ਲਈ ਕੋਡ ਲਿਖਾਂਗੇ।

“Void loop function” ਅਨਿਸ਼ਚਿਤ “while loop” ਹੈ।

04:42 ਇਹ ਕੋਡ ਉਹੋ ਜਿਹਾ ਹੀ ਹੈ ਜਿਵੇਂ ਕਿ ਅਸੀਂ “Blink LED” ਪ੍ਰੋਗਰਾਮ ਦੇ ਲਈ ਲਿਖਿਆ ਸੀ।

ਪਰ ਸਾਨੂੰ ਤਿੰਨਾਂ “LEDs” ਦੇ ਲਈ ਕੋਡ ਦੀਆਂ ਸਮਾਨ ਲਾਈਨਾਂ ਨੂੰ ਲਿਖਣਾ ਹੋਵੇਗਾ।

04:54 ਕੋਡ ਦੀਆਂ ਇਹ ਚਾਰ ਲਾਈਨਾਂ ਨੀਲੇ LED ਨੂੰ 500 milliseconds ਦੀ ਦੇਰੀ ‘ਤੇ ਚਮਕਾਉਣਗੀਆਂ।
05:02 ਹੋਰ “pins” ਦੇ ਲਈ ਸਮਾਨ ਕੋਡ ਨੂੰ ਕਾਪੀ ਅਤੇ ਪੇਸਟ ਕਰੋ।
05:07 ਹਰੇ “LED” ਦੇ ਲਈ 11 ਅਤੇ ਲਾਲ “LED” ਦੇ ਲਈ 12 “pin” ਨੰਬਰ ਬਦਲੋ।
05:16 ਇਸ ਪ੍ਰੋਗਰਾਮ ਨੂੰ “save” ਕਰੋ।
05:19 “File” ਅਤੇ “Save” ‘ਤੇ ਕਲਿਕ ਕਰੋ।

ਫਾਇਲਨੇਮ “tricolor hyphen LED” ਦੇ ਰੂਪ ਵਿੱਚ ਦਰਜ ਕਰੋ।

05:28 ਹੁਣ “microcontroller”, ਪਿਨ 10, 11 ਅਤੇ 12 ਸੰਬੰਧੀ “HIGH” ਅਤੇ “LOW” ਵਿਕਲਪਿਕ ਸਿਗਨਲ ਭੇਜਣ ਦੇ ਲਈ ਵਿਉਂਤ ਬੱਧ ਹੈ।
05:40 ਅਗਲਾ ਕੰਮ ਪ੍ਰੋਗਰਾਮ ਨੂੰ ਕੰਪਾਇਲ ਕਰਨਾ ਅਤੇ ਅਪਲੋਡ ਕਰਨਾ ਹੈ।
05:44 “Sketch” ਮੀਨੂ ਵਿੱਚ, “Compile” ‘ਤੇ ਕਲਿਕ ਕਰੋ।
05:49 ਅਸੀਂ “IDE” ਦੇ ਹੇਠਾਂ ਕੰਪਾਇਲੇਸ਼ਨ ਸਟੇਟਸ ਨੂੰ ਵੇਖ ਸਕਦੇ ਹਾਂ।
05:56 ਪ੍ਰੋਗਰਾਮ ਨੂੰ “microcontroller” ‘ਤੇ ਅਪਲੋਡ ਕਰਨ ਦੇ ਲਈ, “Sketch” ਮੀਨੂ ‘ਤੇ ਅਤੇ ਫਿਰ “Upload” ‘ਤੇ ਕਲਿਕ ਕਰੋ।
06:04 ਅਸੀਂ ਵੇਖ ਸਕਦੇ ਹਾਂ ਕਿ ਲਾਲ, ਨੀਲੇ ਅਤੇ ਹਰੇ “LEDs” ਚਮਕ ਰਹੇ ਹਨ।
06:10 ਚਮਕ ਜਾਰੀ ਰਹਿੰਦੀ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਸਾਡਾ ਪ੍ਰੋਗਰਾਮ ਅਨਿਸ਼ਚਿਤ ਲੂਪ ਵਿੱਚ “void loop function” ਨੂੰ ਚਲਾਉਂਦਾ ਹੈ।

06:20 ਇਸਦੇ ਬਾਅਦ, ਅਸੀਂ ਵੇਖਾਂਗੇ ਕਿ ਚਮਕ ਨੂੰ ਕੰਟਰੋਲ ਕਰਨ ਦੇ ਲਈ ਸਮਾਨ ਸਰਕਿਟ ਵਿੱਚ “push button” ਨੂੰ ਇੰਟਰਫੇਸ ਕਿਵੇਂ ਕਰਦੇ ਹਨ।
06:28 Pushbutton ਇੱਕ ਭਾਗ ਹੈ, ਜੋ circuit ਵਿੱਚ ਦੋ ਬਿੰਦੂਆਂ ਨੂੰ ਜੋੜਦਾ ਹੈ ਜਦੋਂ ਤੁਸੀਂ ਇਸ ਨੂੰ ਦਬਾਉਂਦੇ ਹੋ।
06:35 ਤੁਸੀਂ ਸਿਖਰ ‘ਤੇ ਇੱਕ ਬਟਨ ਵੇਖ ਸਕਦੇ ਹੋ, ਜਿਸ ਨੂੰ ਦਬਾਇਆ ਜਾ ਸਕਦਾ ਹੈ।

ਆਪਣੇ ਪ੍ਰਯੋਗ ਵਿੱਚ, ਜਦੋਂ ਤੁਸੀਂ ਬਟਨ ਨੂੰ ਦਬਾਉਂਦੇ ਹੋ, ਤਾਂ ਇਹ ਤਿਰੰਗੇ LED ਨੂੰ ਟਰਨ ਆਨ ਕਰਦਾ ਹੈ।

06:48 ਅਸੀਂ ਇਸ ਪ੍ਰਯੋਗ ਦੇ ਲਈ ਸਮਾਨ ਸਰਕਿਟ ਦੀ ਵਰਤੋਂ pushbutton ਦੇ ਨਾਲ ਕਰ ਰਹੇ ਹਾਂ।
06:54 Pushbutton ਨੂੰ momentary switch ਵੀ ਕਿਹਾ ਜਾਂਦਾ ਹੈ। ਜਿਸ ਸਮੇਂ ਤੁਸੀਂ ਇਸ ਨੂੰ ਦਬਾਉਗੇ, ਤਿਰੰਗਾ LED ਚਮਕੇਗਾ।
07:03 ਜੇਕਰ ਤੁਸੀਂ ਸਵਿਚ ਨੂੰ ਛੱਡਦੇ ਹੋ, ਤਾਂ ਤਿਰੰਗਾ “LED” ਕੰਮ ਨਹੀਂ ਕਰੇਗਾ।

ਅਸੀਂ pushbutton ਨੂੰ board ਨਾਲ ਜੋੜ ਦਿੱਤਾ ਹੈ।

07:11 Pushbutton ਦਾ ਇੱਕ ਲੇਗ 5 ਵੋਲਟ ਨਾਲ ਜੁੜਿਆ ਹੈ।

ਇਸਨੂੰ ਇੱਥੇ ਭੂਰੇ ਰੰਗ ਦੀ ਤਾਰ ਵਿੱਚ ਦਿਖਾਇਆ ਗਿਆ ਹੈ।

07:20 ਅਤੇ ਦੂਜਾ ਲੇਗ 4 ਨੰਬਰ pin ਨਾਲ ਜੁੜਿਆ ਹੈ, ਜੋ ਇੱਥੇ ਪੀਲੇ ਰੰਗ ਦੀ ਤਾਰ ਵਿੱਚ ਦਿਖਾਈ ਦੇ ਰਿਹਾ ਹੈ।
07:27 ਇੱਥੇ, ਤੁਸੀਂ resistor ਨੂੰ pushbutton ਨਾਲ ਜੁੜਿਆ ਹੋਇਆ ਵੇਖ ਸਕਦੇ ਹੋ।
07:32 ਸਾਨੂੰ ਇੱਥੇ resistor ਦੀ ਲੋੜ ਕਿਉਂ ਹੁੰਦੀ ਹੈ ?

Pin 4, ਨੂੰ input ਦੇ ਰੂਪ ਵਿੱਚ ਕਾਂਫਿਗਰ ਕੀਤਾ ਗਿਆ ਹੈ। ਇਸਦਾ ਮਤਲੱਬ ਹੈ ਕਿ, ਇਸਨੂੰ ਕੁੱਝ input voltage ਦੀ ਲੋੜ ਹੁੰਦੀ ਹੈ।

07:42 ਜਦੋਂ pushbutton ਨੂੰ ਦਬਾਇਆ ਜਾਂਦਾ ਹੈ, ਤਾਂ ਇਹ pin 4 ਨੂੰ 5 ਵੋਲਟ ਨਾਲ ਜੋੜਦਾ ਹੈ ਅਤੇ ਅਸੀਂ HIGH ਰੀਡ ਕਰਦੇ ਹਾਂ।
07:50 ਇਸ ਬਿੰਦੂ ‘ਤੇ, resistor ਧਾਰਾ ਨੂੰ ground pin ਵਿੱਚ ਜਾਣ ਤੋਂ ਰੋਕਣ ਵਿੱਚ ਮੱਦਦ ਕਰਦਾ ਹੈ।
07:58 ਜੇਕਰ pushbutton ਨੂੰ ਦਬਾਇਆ ਨਹੀਂ ਜਾਂਦਾ ਹੈ, ਤਾਂ ਸਾਨੂੰ ਕੁੱਝ voltage ਵੀ ਪਾਸ ਕਰਨੇ ਹੋਣਗੇ।
08:05 ਉਹ resistor ਜੋ ground pin ਦੇ ਮਾਧਿਅਮ ਨਾਲ ਜੁੜਿਆ ਹੁੰਦਾ ਹੈ, ਉਸਤੋਂ zero volt ਪ੍ਰਦਾਨ ਹੋਵੇਗਾ।
08:12 ਇਹ microcontroller ਨੂੰ ਸਰਗਰਮ ਕਰੇਗਾ, ਕਿਉਂਕਿ ਇਹ ਕੁੱਝ ਇੰਨਪੁਟ ਪ੍ਰਾਪਤ ਕਰਦਾ ਹੈ।
08:18 ਕਨੈਕਸ਼ਨ ਲਈ ਸਾਡਾ ਲਾਇਵ ਵੀਡਿਓ ਵੇਖਦੇ ਹਾਂ।
08:22 push button ਇਸ ਤਰ੍ਹਾਂ ਦਿਸਦਾ ਹੈ।
08:25 ਤੁਸੀਂ ਹੋਰ ਕਨੈਕਸ਼ਨ ਵੇਖ ਸਕਦੇ ਹੋ, ਜਿਵੇਂ ਕਿ ਮੈਂ ਸਰਕਿਟ ਡਾਇਗਰਾਮ ਵਿੱਚ ਦੱਸਿਆ ਹੈ।
08:32 ਹੁਣ, ਇਸ circuit ਨੂੰ ਕੰਮ ਕਰਨ ਦੇ ਲਈ ਆਪਣੇ ਪ੍ਰੋਗਰਾਮ ਨੂੰ ਸੋਧ ਕੇ ਕਰਦੇ ਹਾਂ।
08:37 Arduino IDE ‘ਤੇ ਵਾਪਸ ਜਾਓ, ਇਹ ਸਾਡਾ ਪਿਛਲਾ ਪ੍ਰੋਗਰਾਮ ਹੈ।
08:44 ਮੈਂ 4 ਨੰਬਰ pin ਦੇ ਲਈ ਇੱਕ ਨਵਾਂ ਸੈੱਟਅਪ ਐਡ ਕਰਾਂਗਾ।
08:47 ਸਾਨੂੰ mode ਨੂੰ INPUT ਦੇ ਰੂਪ ਵਿੱਚ ਕਿਉਂ ਦੇਣਾ ਚਾਹੀਦਾ ਹੈ ? ਅਜਿਹਾ ਇਸਲਈ ਹੈ ਕਿਉਂਕਿ ਜਦੋਂ Pushbutton ਦਬਾਇਆ ਜਾਂਦਾ ਹੈ, ਤਾਂ ਸਰਕਿਟ ਪੂਰਾ ਹੋ ਜਾਂਦਾ ਹੈ ਅਤੇ 4 ਨੰਬਰ pin ਨੂੰ input ਪ੍ਰਾਪਤ ਹੁੰਦੀ ਹੈ।
09:02 switch ਦਬਾਇਆ ਗਿਆ ਹੈ ਜਾਂ ਨਹੀਂ, ਇਹ ਪਰਖਣ ਦੇ ਲਈ conditional statement ਲਿਖਣਾ ਹੋਵੇਗਾ।
09:09 void loop function ਵਿੱਚ, ਅਸੀਂ if statement ਲਿਖਾਂਗੇ।
09:15 ਇੱਥੇ ਦਿਖਾਏ ਅਨੁਸਾਰ code ਟਾਈਪ ਕਰੋ। ਮੈਂ ਸਮਝਾਉਂਦਾ ਹਾਂ ਕਿ ਇਸਦਾ ਮਤਲੱਬ ਕੀ ਹੈ।
09:22 ਜੇਕਰ 4 ਨੰਬਰ pin ਨੂੰ input ਪ੍ਰਾਪਤ ਹੁੰਦੀ ਹੈ, ਤਾਂ ਇਹ ਕਿਊਰਿਅਸ ਬਰੇਸੇਸ ਦੇ ਵਿਚਕਾਰ ਨਿਰਧਾਰਤ ਕੋਡ ਨੂੰ ਚਲਾਏਗਾ।
09:31 ਮੈਨੂੰ delay ਨੂੰ 100 milliseconds ਤੱਕ ਘੱਟ ਕਰਨ ਦਿਓ ਤਾਂਕਿ ਅਸੀਂ ਆਉਟਪੁਟ ਨੂੰ ਜਲਦੀ ਵੇਖ ਸਕੀਏ।
09:39 ਹੁਣ ਕੋਡਿੰਗ ਪੂਰੀ ਹੋ ਗਈ।
09:42 ਆਪਣੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਅਪਲੋਡ ਕਰੋ।
09:47 ਅੱਗੇ, ਅਸੀਂ pushbutton ਨੂੰ ਦਬਾਵਾਂਗੇ ਅਤੇ ਇਹ ਵੇਖਾਂਗੇ ਕਿ ਇਹ ਕੰਮ ਕਰਦਾ ਹੈ।
09:53 ਅਸੀਂ ਵੇਖ ਸਕਦੇ ਹਾਂ ਕਿ tricolor LED ON ਹੈ।
09:58 ਇੱਕ ਵਾਰ ਹੋਰ ਦਬਾਓ। ਇਹ ਕੰਮ ਕਰ ਰਿਹਾ ਹੈ।
10:02 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਆ ਗਏ ਹਾਂ। ਸੰਖੇਪ ਵਿੱਚ ਵਰਣਨ ਕਰੋ।
10:07 ਇਸ ਟਿਊਟੋਰਿਅਲ ਵਿੱਚ, ਅਸੀਂ tricolor LED ਨੂੰ Arduino ਨਾਲ ਜੋੜਨਾ ਸਿੱਖਿਆ।
10:13 tricolor LED ਨੂੰ ਚਮਕਾਉਣ ਲਈ ਪ੍ਰੋਗਰਾਮ ਲਿਖਿਆ ਅਤੇ ਚਮਕ ਨੂੰ ਕੰਟਰੋਲ ਕਰਨ ਦੇ ਲਈ Pushbutton ਦੀ ਵਰਤੋਂ ਕਰਨਾ ਸਿੱਖਿਆ।
10:22 ਹੇਠਾਂ ਦਿੱਤੇ ਨਿਰਧਾਰਤ ਕੰਮ ਨੂੰ ਕਰੋ। ਸਮਾਨ ਪ੍ਰੋਗਰਾਮ ਨੂੰ ਉਲਟੇ ਤਰੀਕੇ ਨਾਲ ਬਦਲੋ।
10:28 ਜੇਕਰ ਬਟਨ ਦਬਿਆ ਹੋਇਆ ਹੈ, ਤਾਂ ਇਨਪੁਟ ਨੂੰ LOW ਰੱਖੋ। ਪ੍ਰੋਗਰਾਮ ਨੂੰ ਕੰਪਾਇਲ ਅਤੇ ਅਪਲੋਡ ਕਰੋ।
10:35 tricolor LED ਵਿੱਚ ਚਮਕ ਨੂੰ ਵੇਖੋ।
10:39 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
10:46 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
10:55 ਕ੍ਰਿਪਾ ਕਰਕੇ ਇਸ ਫੋਰਮ ‘ਤੇ ਆਪਣੇ ਸਮੇਂ –ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ।
10:59 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
11:10 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav