Arduino/C2/Analog-to-Digital-Conversion/Punjabi

From Script | Spoken-Tutorial
Jump to: navigation, search
Time Narration
00:01 “Arduino” ਦੀ ਵਰਤੋਂ ਕਰਕੇ “Analog to Digital Conversion” ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ, “ADC i.e.Analog to Digital Conversion”
00:14 “Arduino” ਵਿੱਚ “ADC pins”

“ADC Resolution”

00:19 “DHT11 Temperature and Humidity” ਸੈਂਸਰ
00:23 “Serial Monitor” ਅਤੇ “Serial Plotter” ਦੇ ਬਾਰੇ ਵਿੱਚ ਸਿੱਖਾਂਗੇ।
00:27 ਇਸ ਟਿਊਟੋਰਿਅਲ ਦੀ ਪਾਲਣਾ ਦਾ ਕਰਨ ਦੇ ਲਈ, ਤੁਹਾਡੇ ਕੋਲ ਇਲੈਕਟ੍ਰਾਨਿਕਸ, ਅਤੇ “C or C + +” ਪ੍ਰੋਗਰਾਮਿੰਗ ਲੈਂਗਵੇਜ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ।
00:37 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ

“Arduino Uno board”

00:43 “Ubuntu Linux 16.04 OS”

ਅਤੇ “Arduino IDE” ਦੀ ਵਰਤੋਂ ਕਰ ਰਿਹਾ ਹਾਂ।

00:50 ਸਾਨੂੰ ਕੁੱਝ “external components” ਦੀ ਵੀ ਲੋੜ ਹੁੰਦੀ ਹੈ। ਜਿਵੇਂ

“DHT11 sensor”

00:57 “Breadboard” ਅਤੇ “Jumper wires”
01:02 ਇਸ ਟਿਊਟੋਰਿਅਲ ਵਿੱਚ, ਅਸੀਂ “DHT11 sensor” ਦੀ ਵਰਤੋਂ ਕਰਕੇ ਤਾਪਮਾਨ ਅਤੇ ਨਮੀ ਦਾ ਪਤਾ ਲਗਾਵਾਂਗੇ।
01:09 ਇਹ “sensor”, “analog” ਮੁੱਲਾਂ ਨੂੰ ਇਕੱਠਾ ਕਰਦਾ ਹੈ ਅਤੇ ਇਸਨੂੰ “Arduino Uno” ਨੂੰ ਪ੍ਰਦਾਨ ਕਰਦਾ ਹੈ।
01:15 “Arduino ADC” ਪਿਨ ਇਹਨਾਂ “analog” ਮੁੱਲਾਂ ਨੂੰ “digital” ਮੁੱਲਾਂ ਵਿੱਚ ਤਬਦੀਲ ਕਰਾਂਗੇ।
01:21 ਅੱਗੇ ਅਸੀਂ “resolution” ਦੇ ਕਾਂਸੇਪਟ ਨੂੰ ਸਮਝਾਂਗੇ।
01:25 “Arduino Uno” ਵਿੱਚ “10 - bit resolution” ਹੁੰਦਾ ਹੈ।
01:28 ਇਸਦਾ ਮਤਲੱਬ ਹੈ, ਇਹ (2 ਦੀ ਪਾਵਰ 10) ਯਾਨੀਕਿ “1024 discrete analog levels” ਦਾ ਪਤਾ ਲਗਾ ਸਕਦਾ ਹੈ।
01:37 “Resolution”, “smallest change” ਹੈ, ਜਿਸ ਨੂੰ ਮਾਪਿਆ ਜਾ ਸਕਦਾ ਹੈ।
01:42 “Arduino” 5 ਵੋਲਟ ਆਊਟਪੁਟ ਵੋਲਟੇਜ ਪ੍ਰਦਾਨ ਕਰਦਾ ਹੈ, ਇਸਲਈ 1024 ਲੇਵੇਲਸ ਨਾਲ ਵੰਡਿਆ 5 ਵੋਲਟ “4.89 miliVolts” ਪ੍ਰਦਾਨ ਕਰਦਾ ਹੈ।
01:56 ਇਸਦਾ ਮਤਲੱਬ ਹੈ ਕਿ, “Arduino Uno”, “4.8 9miliVolts” ਦੇ ਹੇਠਲੀ ਤਬਦੀਲੀ ਦੇ ਲਈ “sensitive” ਹੋ ਸਕਦਾ ਹੈ।
02:04 ਇਹ “Arduino” ਦੇ ਨਾਲ “DHT11” ਦੇ ਲਈ ਸਰਕਿਟ ਕਨੈਕਸ਼ਨ ਦਿਖਾਉਂਦਾ ਹੈ।
02:10 “Arduino Uno” ਵਿੱਚ “6” in - built ADC channels” (“A0 ਤੋਂ A5” ਤੱਕ) ਹੁੰਦੇ ਹਨ।
02:17 “ADC channels”, “0 - 5 Volts” ਦੇ ਰੇਂਜ ਵਿੱਚ “analog signal” ਨੂੰ ਰੀਡ ਕਰਦੇ ਹਨ।
02:23 “DHT11 sensor” ਦਾ “Pin 1”, “Arduino” ਦੇ 5 ਵੋਲਟ ਪਿਨ ਨਾਲ ਜੁੜਿਆ ਹੁੰਦਾ ਹੈ।
02:30 “DHT11 sensor” ਦਾ “Pin 2”, “Data” ਪਿਨ ਹੈ।
02:35 “sensor” ਦਾ ਇਹ “Data” ਪਿਨ, “Arduino” ਦੇ “analog” ਪਿਨ “A0” ਨਾਲ ਜੁੜਿਆ ਹੁੰਦਾ ਹੈ।
02:42 “DHT11 sensor” ਦਾ “Pin 3”, “Arduino” ਦੇ “ground” ਪਿਨ ਨਾਲ ਜੁੜਿਆ ਹੁੰਦਾ ਹੈ।
02:48 ਇਹ ਕਨੈਕਸ਼ਨ ਦਾ “live setup” ਹੈ, ਜਿਵੇਂ ਕਿ ਸਰਕਿਟ ਡਾਇਗਰਾਮ ਵਿੱਚ ਵਿਖਾਇਆ ਗਿਆ ਹੈ।
02:53 ਹੁਣ ਅਸੀਂ “Arduino IDE” ਵਿੱਚ ਪ੍ਰੋਗਰਾਮ ਲਿਖਾਂਗੇ।
02:57 “Arduino IDE” ਖੋਲੋ।
03:00 ਪਹਿਲਾਂ ਸਾਨੂੰ ਇਸ ਪ੍ਰੋਗਰਾਮ ਨੂੰ ਰਨ ਕਰਨ ਦੇ ਲਈ “DHT11 arduino library” ਡਾਊਂਨਲੋਡ ਕਰਨ ਦੀ ਲੋੜ ਹੁੰਦੀ ਹੈ।
03:06 ਮੀਨੂ ਬਾਰ ਵਿੱਚ “Sketch” ਮੀਨੂ ‘ਤੇ ਕਲਿੱਕ ਕਰੋ।
03:10 “Include Library” ਦੀ ਚੋਣ ਕਰੋ ਅਤੇ ਫਿਰ “Manage Libraries” ਵਿਕਲਪ ‘ਤੇ ਕਲਿੱਕ ਕਰੋ।
03:16 ਇੱਕ ਨਵੀਂ ਵਿੰਡੋ ਖੁੱਲੇਗੀ।
03:19 ਉੱਪਰ ਸੱਜੇ ਕੋਨੇ ਵਿੱਚ, ਅਸੀਂ “search” ਟੈਬ ਵੇਖ ਸਕਦੇ ਹਾਂ।

ਇੱਥੇ, “DHT11” ਟਾਈਪ ਕਰੋ ਅਤੇ “Enter” ਦਬਾਓ।

03:28 ਅਸੀਂ “DHT11 sensor” ਦੇ ਲਈ ਵੱਖ-ਵੱਖ libraries ਵੇਖ ਸਕਦੇ ਹਾਂ।
03:33 ਸਕਰੀਨ ਦੇ ਹੇਠਾਂ ਸਕਰਾਲ ਕਰੋ ਅਤੇ “Winlin” ਦੁਆਰਾ “SimpleDHT” ਨੂੰ ਚੁਣੋ।
03:39 “version” ਡਰਾਪ ਡਾਊਨ ਬਾਕਸ ਵਿੱਚ, ਅਸੀਂ “library” ਦੇ ਨਵੀਨਤਮ ਸੰਸਕਰਨ ਦੀ ਚੋਣ ਕਰ ਸਕਦੇ ਹਾਂ।
03:45 “library” ਨੂੰ ਇੰਸਟਾਲ ਕਰਨ ਦੇ ਲਈ “Install” ਬਟਨ ‘ਤੇ ਕਲਿੱਕ ਕਰੋ।
03:49 “DHT11 library” ਹੁਣ “Arduino IDE” ਵਿੱਚ ਇੰਸਟਾਲ ਹੋ ਗਿਆ ਹੈ।
03:54 ਵਿੰਡੋ ਦੇ ਸੱਜੇ ਬਾਟਮ ‘ਤੇ ਸਥਿਤ “Close” ਬਟਨ ‘ਤੇ ਕਲਿੱਕ ਕਰੋ।
03:59 ਇਸ “library” ਨੂੰ “program” ਨਾਲ ਜੋੜਦੇ ਹਾਂ।
04:02 “Sketch” ਮੀਨੂ ‘ਤੇ ਕਲਿੱਕ ਕਰੋ ਅਤੇ “Include Library” ਨੂੰ ਚੁਣੋ।
04:06 ਡਾਊਨਲੋਡ ਕੀਤੀ ਗਈ ਨਵੀਂ “library” ਆਮ ਤੌਰ ‘ਤੇ ਅੰਤ ਵਿੱਚ ਵਿਖਾਈ ਦਿੰਦੀ ਹੈ।
04:11 ਇਸਲਈ ਲਿਸਟ ਦੇ ਹੇਠਾਂ ਸਕਰਾਲ ਕਰੋ ਅਤੇ “SimpleDHT” ਨੂੰ ਚੁਣੋ।
04:17 ਅਸੀਂ ਕੋਡ ਵਿੰਡੋ ਵਿੱਚ ਕੰਪਾਇਲ ਹੇਡਰ ਫਾਇਲ “SimpleDHT.h” ਨੂੰ ਵੇਖ ਸਕਦੇ ਹਾਂ।
04:24 ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ।
04:27 ਇੱਥੇ ਅਸੀਂ “DHT11 sensor” ਦੇ ਡਾਟਾ ਪਿਨ ਨੂੰ ਇੰਸ਼ੀਅਲਾਇਜ ਕਰਦੇ ਹਾਂ, ਜੋ “A0” ਨਾਲ ਜੁੜਿਆ ਹੈ।
04:34 ਇਹ “command”, “DHT object” ਕ੍ਰੀਏਟ ਕਰਦਾ ਹੈ।
04:38 “void setup function” ਦੇ ਅੰਦਰ, ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ:
04:43 “Serial.begin () function”, “serial communication” ਸ਼ੁਰੂ ਕਰਦਾ ਹੈ।
04:48 ਇਹ “serial data transmission” ਦੇ ਲਈ “bits per second” ਵਿੱਚ “data rate” ਸੈੱਟ ਕਰਦਾ ਹੈ।
04:54 “9600”, “baud rate” ਨੂੰ ਨਿਰਧਾਰਤ ਕਰਦਾ ਹੈ।
04:58 “delay (500)”, “sensor” ਤੋਂ boot ਦੇ ਲਈ “delay time” ਹੈ।
05:03 “Serial.print command”, “header” ਨੂੰ ਇੱਥੇ ਨਿਰਧਾਰਤ ਕੀਤੇ ਗਏ ਅਨੁਸਾਰ ਪ੍ਰਿੰਟ ਕਰਦਾ ਹੈ।
05:08 ਹੁਣ, ਅਸੀਂ “void loop” ਦੇ ਲਈ ਕੋਡ ਲਿਖਾਂਗੇ।
05:12 ਅਸੀਂ “DHT sensor” ਆਊਟਪੁਟ ਦੇ ਲਈ ਦੋ “variables, temperature” ਅਤੇ “humidity” ਕ੍ਰੀਏਟ ਕੀਤੇ ਹਨ।
05:20 “dht11.read”, “sensor” ਨਾਲ data ਨੂੰ ਰੀਡ ਕਰਦਾ ਹੈ।
05:25 ਇਹ “microcontroller’s register” ਵਿੱਚ ਰਿਜਲਟ ਸਟੋਰ ਕਰਦਾ ਹੈ।
05:29 ਇਹ ਲਾਈਨਾਂ “degree Celsius” ਵਿੱਚ ਤਾਪਮਾਨ ਅਤੇ “percentage” ਵਿੱਚ ਨਮੀ ਨੂੰ ਪ੍ਰਿੰਟ ਕਰਦੀਆਂ ਹਨ।
05:36 “delay (2000)” ਮੌਜੂਦਾ ਨਮੀ ਅਤੇ ਤਾਪਮਾਨ ਰੀਡਿੰਗ ਨੂੰ ਹਰ “2 seconds” ਵਿੱਚ ਅਪਡੇਟ ਕਰਦਾ ਹੈ।
05:43 ਇਹ ਕੋਡ ਇਸ ਟਿਊਟੋਰਿਅਲ ਦੇ “Code Files” ਲਿੰਕ ਵਿੱਚ ਉਪਲੱਬਧ ਹੈ। ਤੁਸੀਂ ਇਸਨੂੰ ਡਾਊਂਨਲੋਡ ਅਤੇ ਵਰਤੋਂ ਕਰ ਸਕਦੇ ਹੋ।
05:51 ਆਪਣੇ “program” ਨੂੰ ਜਾਂਚਣ ਦੇ ਲਈ “compile” ਬਟਨ ‘ਤੇ ਕਲਿੱਕ ਕਰੋ।
05:55 ਮੌਜੂਦਾ “program” ਨੂੰ ਸੇਵ ਕਰਨ ਦੇ ਲਈ ਇੱਕ ਪੌਪ ਅੱਪ ਵਿੰਡੋ ਵਿਖਾਈ ਦੇਵੇਗੀ।

“program” ਨੂੰ “DHT11” ਰੂਪ ਵਿੱਚ ਸੇਵ ਕਰੋ।

06:05 ਹੁਣ “Arduino” ਵਿੱਚ ਮੌਜੂਦਾ “program” ਨੂੰ ਅਪਲੋਡ ਕਰਨ ਦੇ ਲਈ “upload” ਬਟਨ ‘ਤੇ ਕਲਿੱਕ ਕਰੋ।
06:11 ਅਸੀਂ “Serial monitor screen” ਵਿੱਚ ਆਊਟਪੁਟ ਵੇਖਾਂਗੇ।
06:15 ਇਸਦੇ ਲਈ, “Tools” ਮੀਨੂ ‘ਤੇ ਕਲਿੱਕ ਕਰੋ ਅਤੇ “Serial monitor” ਨੂੰ ਚੁਣੋ।
06:21 “serial monitor” ਵਿੰਡੋ ਖੁੱਲਦੀ ਹੈ।
06:25 ਮੌਜੂਦਾ ਸਥਾਨ ਦੇ ਤਾਪਮਾਨ ਅਤੇ ਨਮੀ, ਉਂਮੀਦ ਦੇ ਅਨੁਸਾਰ ਦਿਖਾਈ ਦਿੰਦੇ ਹਨ।

ਵਿੰਡੋ ਬੰਦ ਕਰੋ।

06:33 ਅੱਗੇ ਅਸੀਂ “serial plotter” ਵਿੱਚ ਆਊਟਪੁਟ ਵੇਖਾਂਗੇ।
06:37 ਆਓ ਜੀ ਅਸੀਂ “program” ਨੂੰ ਸੋਧ ਕੇ ਕਰਦੇ ਹਾਂ।
06:40 ਦਿਖਾਏ ਗਏ ਅਨੁਸਾਰ “Serial.print (“Temperature & Humidity:”) ; ਲਾਈਨ ਨੂੰ “Comment” ਕਰੋ।
06:47 ਇਹ “Temperature” ਅਤੇ “Humidity” ਟੈਕਸਟ ਨੂੰ ਪ੍ਰਿੰਟ ਨਹੀਂ ਕਰੇਗਾ।
06:52 ਪਲਾਟਿੰਗ ਦੇ ਲਈ, ਸਾਨੂੰ ਕੇਵਲ ਤਾਪਮਾਨ ਅਤੇ ਨਮੀ ਦੇ ਮੁੱਲਾਂ ਦੀ ਲੋੜ ਹੁੰਦੀ ਹੈ।
06:58 “serial plotter” ਵਿੱਚ ਰਿਜਲਟ ਦੇਖਣ ਦੇ ਲਈ ਮੌਜੂਦਾ “program” ਨੂੰ ਅਪਲੋਡ ਕਰੋ।
07:04 “tools menu” ‘ਤੇ ਕਲਿੱਕ ਕਰੋ ਅਤੇ “serial plotter” ਨੂੰ ਚੁਣੋ।

“serial plotter” ਵਿੰਡੋ ਖੁੱਲਦੀ ਹੈ।

07:12 ਅਸੀਂ ਦੋ ਲਾਈਨਾਂ ਨੂੰ ਇੱਕੋ ਸਮੇਂ ਬਿੰਦੂਆਂ ਨੂੰ ਪਲਾਟ ਕਰਦੇ ਹੋਏ ਵੇਖ ਸਕਦੇ ਹਾਂ।
07:18 ਨੀਲੀ ਲਾਈਨ, ਲੱਗਭੱਗ 28 ਤੋਂ 30 °C ਤੱਕ ਦੇ ਤਾਪਮਾਨ ਨੂੰ ਸੰਕੇਤ ਕਰਦੀ ਹੈ।
07:25 ਲਾਲ ਲਾਈਨ ਨਮੀ ਰੀਡਿੰਗ ਹੈ ਜੋ ਲੱਗਭੱਗ 45% ਹੈ।
07:31 ਜਿੱਥੇ ਪ੍ਰਯੋਗ ਪੂਰਾ ਹੁੰਦਾ ਹੈ, ਉਸਦੇ ਆਧਾਰ ‘ਤੇ ਰੀਡਿੰਗ ਵੱਖ - ਵੱਖ ਹੋਵੇਗੀ।
07:36 ਹੁਣ “sensor” ਨੂੰ ਆਪਣੇ ਹੱਥਾਂ ਨਾਲ ਕਵਰ ਕਰੋ ਅਤੇ ਤੁਹਾਨੂੰ ਰੀਡਿੰਗ ਵਿੱਚ ਤਬਦੀਲੀ ਦਿਖਾਈ ਦੇਵੇਗੀ।
07:43 ਵਿੰਡੋ ਨੂੰ ਬੰਦ ਕਰੋ।
07:45 ਇਹ ∓5 % RH ਯਾਨੀਕਿ “(Relative Humidity)” ਦੇ ਨਾਲ “20%” ਏ 80%” ਦੇ ਵਿਚਕਾਰ ਦੇ “humidity” ਰੀਡਿੰਗ ਦੇ ਲਈ ਲਾਭਦਾਇਕ ਹੈ।
07:56 ਇਹ “∓2 °C” ਦੇ ਨਾਲ “0 ਤੋਂ 50 °C” ਦੇ ਵਿਚਕਾਰਲੇ ਤਾਪਮਾਨ ਰੀਡਿੰਗ ਦੇ ਲਈ ਲਾਭਦਾਇਕ ਹੈ।
08:06 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। ਸੰਖੇਪ ਵਿੱਚ।
08:12 ਇਸ ਟਿਊਟੋਰਿਅਲ ਵਿੱਚ, ਅਸੀਂ

“ADC i.e.Analog to Digital Conversion”

08:19 “Arduino” ਵਿੱਚ “ADC pins”

“ADC Resolution”

08:25 “DHT11 Temperature” ਅਤੇ “Humidity sensor”

“Serial Monitor” ਅਤੇ “Serial Plotter” ਦੇ ਬਾਰੇ ਵਿੱਚ ਸਿੱਖਿਆ।

08:33 ਨਿਰਧਾਰਤ ਰੂਪ ਵਿੱਚ -

“Arduino” ਦੇ “LED” “pin 13” ਵਿੱਚ ਨਿਰਧਾਰਤ ਚਮਕ ਦੁਆਰਾ ਅਲਾਰਮ ਰੇਂਜ ਕਰੋ।

08:41 ਉਪਰੋਕਤ ਮੌਜੂਦਾ ਕੋਡ ਨੂੰ ਸੋਧ ਕੇ ਕਰੋ।

ਸੰਕੇਤ: “If - else statement” ਦਾ ਪ੍ਰਯੋਗ ਕਰੋ।

08:48 ਤੁਹਾਨੂੰ “serial monitor” ‘ਤੇ ਪ੍ਰਾਪਤ ਤਾਪਮਾਨ ਮੁੱਲ ਵਿੱਚ 1 ਜਾਂ 2°C ਜੋੜੋ।
08:55 ਤਾਪਮਾਨ ਰੀਡਿੰਗ ਵਧਾਉਣ ਦੇ ਲਈ, ਆਪਣੇ ਹੱਥਾਂ ਨਾਲ “DHT11 sensor” ਨੂੰ ਕਵਰ ਕਰੋ।
09:02 ਸੋਰਸ ਕੋਡ ਦੇ ਲਈ ਇਸ ਟਿਊਟੋਰਿਅਲ ਦੇ “Assignment” ਲਿੰਕ ਨੂੰ ਵੇਖੋ।
09:07 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
09:15 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
09:21 ਕ੍ਰਿਪਾ ਕਰਕੇ ਇਸ ਫੋਰਮ ‘ਤੇ ਆਪਣੇ ਸਮੇਂ - ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ।
09:27 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ।
09:34 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav