Advanced-Cpp/C2/More-On-Inheritance/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, C++ ਵਿੱਚ ‘Multiple’ ਅਤੇ ‘Hierarchical Inheritance’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ,
00:09 ‘Multiple Inheritance’
00:11 ‘Hierarchical Inheritance’
00:13 ਅਸੀਂ ਇਹ ਉਦਾਹਰਣਾਂ ਦੀ ਮੱਦਦ ਨਾਲ ਕਰਾਂਗੇ ।
00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
00:20 ਉਬੰਟੁ OS ਵਰਜ਼ਨ 11.10
00:24 g++ ਕੰਪਾਇਲਰ ਵਰਜ਼ਨ 4.6.1
00:29 ‘multiple inheritance’ ਵਿੱਚ, ਡਿਰਾਇਵਡ ਕਲਾਸ ਇੱਕ ਤੋਂ ਜ਼ਿਆਦਾ ਬੇਸ ਕਲਾਸ ਤੋਂ ਇੰਹੇਰਿਟ ਹੁੰਦੀ ਹੈ ।
00:36 ਹੁਣ, ਅਸੀਂ ‘multiple inheritance’ ‘ਤੇ ਇੱਕ ਉਦਾਹਰਣ ਵੇਖਦੇ ਹਾਂ ।
00:40 ਮੈਂ ਐਡੀਟਰ ‘ਤੇ ਕੋਡ ਪਹਿਲਾਂ ਹੀ ਟਾਈਪ ਕਰ ਲਿਆ ਹੈ ।
00:42 ਮੈਂ ਇਸ ਨੂੰ ਖੋਲ੍ਹਾਂਗਾ ।
00:45 ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘multiple.cpp’ ਹੈ ।
00:49 ਇਸ ਪ੍ਰੋਗਰਾਮ ਵਿੱਚ ਅਸੀਂ ਸਟੂਡੈਂਟ ਦਾ ਨੇਮ, ਰੋਲ ਨੰਬਰ, ਮਾਰਕਸ ਅਤੇ ਐਵਰੇਜ ਦਿਖਾਵਾਂਗੇ ।
00:56 ਮੈਂ ਕੋਡ ਸਮਝਾਉਂਦਾ ਹਾਂ ।
00:59 ਇਹ ‘iostream’ ਸਾਡੀ ਹੈਡਰ ਫਾਇਲ ਹੈ ।
01:01 ਇੱਥੇ ਅਸੀਂ ‘std namespace’ ਦੀ ਵਰਤੋਂ ਕਰ ਰਹੇ ਹਾਂ ।
01:05 ਫਿਰ ਸਾਡੇ ਕੋਲ ‘ਕਲਾਸ’ ਸਟੂਡੈਂਟ ਹੈ ।
01:07 ਇਹ ‘base class’ ਹੈ ।
01:09 ਇਸ ਵਿੱਚ ਸਾਡੇ ਕੋਲ ‘ਇੰਟੀਜਰ ਵੈਰੀਏਬਲ’ ‘roll_no’ ਅਤੇ ‘ਕੇਰੈਕਟਰ ਵੈਰੀਏਬਲ’ ‘name’ ਹੈ ।
01:16 ਇਹ ‘protected’ ਐਲਾਨ ਕੀਤੇ ਗਏ ਹਨ ।
01:19 ਫਿਰ ਸਾਡੇ ਕੋਲ ਇੱਕ ਹੋਰ ‘ਕਲਾਸ “exam_inherit”’ ਹੈ ।
01:24 ਇਹ ਵੀ ‘base class’ ਹੈ ।
01:26 ਇੱਥੇ ਸਾਡੇ ਕੋਲ ਦੋ ‘ਬੇਸ ਕਲਾਸਾਂ’ – ‘student’ ਅਤੇ ‘exam_inherit’ ਹਨ ।
01:32 ਇਸ ਵਿੱਚ ਸਾਡੇ ਕੋਲ ਤਿੰਨ ਵੈਰੀਏਬਲਸ – ‘sub1, sub2, sub3’ ‘protected’ ਦੀ ਤਰ੍ਹਾਂ ਹਨ
01:38 ਅਜਿਹਾ ਇਸ ਲਈ ਹੈ ਕਿਉਂਕਿ ‘protected variables derived class’ ਦੇ ਦੁਆਰਾ ਐਕਸੈੱਸ ਕੀਤੇ ਜਾ ਸਕਦੇ ਹਨ ।
01:44 ਹੁਣ ਇੱਥੇ ਸਾਡੇ ਕੋਲ ‘ਕਲਾਸ’ ‘grade’ ਹੈ ਜੋ ‘derived class’ ਹੈ ।
01:50 ਇਹ ‘base classes’ – ‘class student’ ਅਤੇ ‘class exam_inherit’ ਨੂੰ ਇੰਹੇਰਿਟ ਕਰਦਾ ਹੈ ।
01:56 ਇਸ ਵਿੱਚ ਅਸੀਂ ‘integer variable’ ‘avg’ ‘private’ ਦੀ ਤਰ੍ਹਾਂ ਐਲਾਨ ਕੀਤਾ ਹੈ ।
02:02 ਫਿਰ ਸਾਡੇ ਕੋਲ ‘public functions’ ਵਿੱਚ ‘ਫੰਕਸ਼ਨ’ ਹਨ :
02:04 ‘input ()’
02:05 ‘display ()’
02:06 ‘average ()’
02:07 ‘input_exam ()’
02:08 ਅਤੇ ‘display_exam ()’
02:11 ਇਸ ਵਿੱਚ ਅਸੀਂ ‘integer variable’ ‘total’ ‘public’ ਦੀ ਤਰ੍ਹਾਂ ਐਲਾਨ ਕੀਤਾ ਹੈ ।
02:17 ਫਿਰ ਅਸੀਂ ਸਟੂਡੈਂਟ ਦਾ ‘ਨੇਮ’ ਅਤੇ ‘ਰੋਲ – ਨੰਬਰ’ ਸਵੀਕਾਰ ਕਰਨ ਦੇ ਲਈ ‘input function’ ਦੀ ਵਰਤੋਂ ਕਰਦੇ ਹਾਂ ।
02:24 ‘display function’ ਵਿੱਚ ਅਸੀਂ ਸਟੂਡੈਂਟ ਦਾ ‘ਨੇਮ’ ਅਤੇ ‘ਰੋਲ – ਨੰਬਰ’ ਦਿਖਾਉਂਦੇ ਹਾਂ ।
02:28 ਇੱਥੇ ਸਾਡੇ ਕੋਲ ‘function input_exam’ ਹੈ ।
02:31 ਇਸ ਵਿੱਚ ਅਸੀਂ ਤਿੰਨ ਸਬਜੈਕਟਸ ਦੇ ਮਾਰਕਸ ‘sub1, sub2’ ਅਤੇ ‘sub3’ ਲਈ ਹਨ ।
02:37 ਫਿਰ ‘display_exam function’ ਵਿੱਚ, ਅਸੀਂ ਤਿੰਨੇ ਸਬਜੈਕਟਸ ਦੇ ਟੋਟਲ ਦੀ ਗਿਣਤੀ ਕਰਦੇ ਹਾਂ ਅਤੇ ਟੋਟਲ ਪ੍ਰਿੰਟ ਕਰਦੇ ਹਾਂ ।
02:44 ਅਤੇ ‘function average’ ਵਿੱਚ ਅਸੀਂ ਐਵਰੇਜ ਦੀ ਗਿਣਤੀ ਕਰਦੇ ਹਾਂ ।
02:48 ਇਹ ਸਾਡਾ ‘ਮੇਨ ਫੰਕਸ਼ਨ’ ਹੈ ।
02:51 ਇਸ ਵਿੱਚ ਅਸੀਂ ‘class grade’ ਦਾ ‘object’ ਬਣਾਉਂਦੇ ਹਾਂ ਜੋ ‘derived class’ ‘gd’ ਹੈ ।
02:57 ਫਿਰ ਅਸੀਂ ਉਪਰੋਕਤ ਸਾਰੇ ਫੰਕਸ਼ਨਸ ਨੂੰ ਕਾਲ ਕਰਦੇ ਹਾਂ ।
03:01 ਇਹ ‘return statement’ ਹੈ ।
03:03 ਹੁਣ ਇੱਕ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
03:05 ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਵਿੰਡੋ ਖੋਲੋ ।
03:14 ਕੰਪਾਇਲ ਕਰਨ ਦੇ ਲਈ, ਟਾਈਪ ਕਰੋ ‘g++ ਸਪੇਸ multiple ਡਾਟ cpp ਸਪੇਸ hyphen o ਸਪੇਸ mult’ ਐਂਟਰ ਦਬਾਓ।
03:24 ਟਾਈਪ ਕਰੋ, ‘dot slash mult’ ਐਂਟਰ ਦਬਾਓ।
03:29 ਇੱਥੇ ਅਸੀਂ ਵੇਖਦੇ ਹਾਂ: ‘Enter Roll no. :’
03:32 ਮੈਂ 3 ਐਂਟਰ ਕਰਾਂਗਾ ।
03:34 ‘Enter Name:’
03:36 ਮੈਂ ‘Pratham’ ਐਂਟਰ ਕਰਾਂਗਾ ।
03:39 ‘Enter marks of subject1’
03:41 ਮੈਂ 67 ਐਂਟਰ ਕਰਾਂਗਾ ।
03:43 ‘subject’2 ਵਿੱਚ 78 ਅਤੇ
03:46 ‘subject3’ ਵਿੱਚ 84
03:48 ਆਉਟਪੁਟ ਦਿਖਾਈ ਦਿੰਦੀ ਹੈ:
03:51 ‘Roll no is: 3’
03:52 ‘Name is: Pratham’
03:53 ‘Total is: 229’
03:55 ‘Average is: 76’
03:58 ਇਹ ‘multiple inheritance’ ਸੀ ।
04:00 ਹੁਣ ਅਸੀਂ ‘hierarchical inheritance’ ਵੇਖਾਂਗੇ ।
04:03 ਆਪਣੇ ਪ੍ਰੋਗਰਾਮ ‘ਤੇ ਵਾਪਸ ਆਉਂਦੇ ਹਾਂ ।
04:05 ‘hierarchical inheritance’ ਵਿੱਚ ‘multiple derived classes’ ਇੱਕ ਬੇਸ ਕਲਾਸ ਨੂੰ ਇੰਹੇਰਿਟ ਕਰਦੀਆਂ ਹਨ ।
04:12 ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘hierarchical dot cpp’ ਹੈ ।
04:16 ਹੁਣ ਮੈਂ ਕੋਡ ਸਮਝਾਉਂਦਾ ਹਾਂ ।
04:19 ਇਹ ‘iostream’ ਸਾਡੀ ਹੈਡਰ ਫਾਇਲ ਹੈ ।
04:22 ਇੱਥੇ ਅਸੀਂ ‘std namespace’ ਦੀ ਵਰਤੋਂ ਕੀਤੀ ਹੈ ।
04:25 ਫਿਰ ਸਾਡੇ ਕੋਲ ‘ਕਲਾਸ ਸਟੂਡੈਂਟ’ ਹੈ ਜੋ ਸਾਡੀ ‘ਬੇਸ ਕਲਾਸ’ ਹੈ ।
04:29 ਇਸ ਵਿੱਚ, ਸਾਡੇ ਕੋਲ ‘ਰੋਲ – ਨੰਬਰ’ ‘integer variable’ ਦੀ ਤਰ੍ਹਾਂ ਹੈ ।
04:34 ‘Sub1, sub2, sub3’ ਅਤੇ ‘total’ ‘integer variables’ ਦੀ ਤਰ੍ਹਾਂ ਹੈ ।
04:40 ਫਿਰ ‘name’ ‘character variable’ ਦੀ ਤਰ੍ਹਾਂ
04:43 ਇਹ ‘protected’ ਐਲਾਨੇ ਗਏ ਹਨ ।
04:46 ਇੱਥੇ ਸਾਡੇ ਕੋਲ ਇੱਕ ਹੋਰ ‘class’ ‘show’ ਹੈ ।
04:49 ਇਹ ‘derived class’ ਹੈ ।
04:51 ਇਹ ‘class student’ ਦੀ ਪ੍ਰਾਪਰਟੀਜ ਨੂੰ ਇੰਹੇਰਿਟ ਕਰਦੀ ਹੈ ।
04:54 ਇਸ ਵਿੱਚ ਸਾਡੇ ਕੋਲ ਦੋ ਫੰਕਸ਼ਨਸ: ‘input’ ਅਤੇ ‘display’ ਹਨ ।
04:59 ਇਹ ‘public functions’ ਦੀ ਤਰ੍ਹਾਂ ਐਲਾਨ ਹੋਏ ਹਨ ।
05:02 ‘function input’ ਵਿੱਚ ਅਸੀਂ ਸਟੂਡੈਂਟ ਦਾ ‘ਨੇਮ’ ਅਤੇ ‘ਰੋਲ – ਨੰਬਰ’ ਲੈਂਦੇ ਹਾਂ ।
05:07 ‘function display’ ਵਿੱਚ ਅਸੀਂ ਸਟੂਡੈਂਟ ਦਾ ‘ਨੇਮ’ ਅਤੇ ‘ਰੋਲ – ਨੰਬਰ’ ਦਿਖਾਉਂਦੇ ਹਾਂ ।
05:11 ਫਿਰ ਸਾਡੇ ਕੋਲ ਇੱਕ ਹੋਰ ‘derived class’ ਕਲਾਸ ‘exam’ ਹੈ ।
05:15 ਇਹ ਵੀ ‘class student’ ਨੂੰ ਇੰਹੇਰਿਟ ਕਰਦੀ ਹੈ ।
05:19 ਤੁਸੀਂ ਵੇਖ ਸਕਦੇ ਹੋ ਕਿ ਇੱਥੇ ਦੋ ‘derived class’ – ‘class exam’ ਅਤੇ ‘class show’ ਹਨ ।
05:26 ਦੋਵੇਂ ਕਲਾਸਾਂ ‘class student’ ਨੂੰ ਇੰਹੇਰਿਟ ਕਰਦੀਆਂ ਹਨ ।
05:30 ‘class exam’ ਵਿੱਚ ਸਾਡੇ ਕੋਲ ਦੋ ਫੰਕਸ਼ਨਸ ‘input_exam’ ਅਤੇ ‘total marks’ ਹਨ ਜੋ ‘public’ ਦੀ ਤਰ੍ਹਾਂ ਐਲਾਨੇ ਹਨ ।
05:38 ਇੱਥੇ ਅਸੀਂ ‘ਫੰਕਸ਼ਨ “input_exam”’ ਨੂੰ ਐਕਸੈੱਸ ਕਰਦੇ ਹਾਂ ।
05:41 ਇਹ ਤਿੰਨ ਵਿਸ਼ਿਆਂ – ‘sub1, sub2 ਅਤੇ sub3’ ਦੇ ਮਾਰਕਸ ਲੈਂਦਾ ਹੈ ।
05:46 ਫਿਰ ਸਾਡੇ ਕੋਲ ‘total_marks’ ਫੰਕਸ਼ਨ ਹੈ ।
05:49 ਇਹ ਤਿੰਨਾਂ ਵਿਸ਼ਿਆਂ ਦੇ ਟੋਟਲ ਦੀ ਗਿਣਤੀ ਕਰਦਾ ਹੈ ਅਤੇ ਟੋਟਲ ਪ੍ਰਿੰਟ ਕਰਦਾ ਹੈ ।
05:53 ਇਹ ਸਾਡਾ ‘ਮੇਨ ਫੰਕਸ਼ਨ’ ਹੈ ।
05:56 ਇਸ ਵਿੱਚ ਅਸੀਂ ਤਿੰਨ ਕਲਾਸਾਂ ਦੇ ਆਬਜੈਕਟਸ ‘st, sw ਅਤੇ em’ ਬਣਾਉਂਦੇ ਹਾਂ ।
06:03 ਫਿਰ ਅਸੀਂ ਹੇਠ ਲਿਖੇ ਆਬਜੈਕਟਸ ਦੀ ਵਰਤੋਂ ਕਰਕੇ ਉਪਰੋਕਤ ਸਾਰੇ ਫੰਕਸ਼ਨਸ ਨੂੰ ਕਾਲ ਕਰਦੇ ਹਾਂ

‘sw.input ();’

‘em.input_exam ();’ ‘sw.display ();’

‘em.total_marks ();’

06:15 ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ ।
06:17 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
06:19 ‘ਟਰਮੀਨਲ’ ‘ਤੇ ਵਾਪਸ ਆਉਂਦੇ ਹਾਂ ।
06:21 ਮੈਂ ‘prompt’ ਕਲੀਅਰ ਕਰਦਾ ਹਾਂ ।
06:24 ਹੁਣ ਕੰਪਾਇਲ ਕਰਦੇ ਹਾਂ, ਟਾਈਪ ਕਰੋ ‘g++ ਸਪੇਸ hierarchical ਡਾਟ cpp ਸਪੇਸ hyphen o hier’
06:36 ਐਂਟਰ ਦਬਾਓ । ਟਾਈਪ ਕਰੋ ‘./hier’
06:41 ਐਂਟਰ ਦਬਾਓ ।
06:43 ‘Enter Roll no .:’ ਮੈਂ 4 ਦੇਵਾਂਗਾ ।
06:46 ‘Enter Name:’ ਮੈਂ ‘Ashwini’ ਦੇਵਾਂਗਾ ।
06:50 “Enter marks of subject1”
06:52 ਮੈਂ 87 ਦੇਵਾਂਗਾ ।
06:54 ‘subject2’ ਵਿੱਚ ‘67’ ਅਤੇ ‘subject3’ ਵਿੱਚ ‘97’
07:00 ਆਉਟਪੁਟ ਦਿਖਾਈ ਦਿੰਦੀ ਹੈ
07:02 ‘Roll no is: 4’
07:04 ‘Name is: Ashwini’ ਅਤੇ
07:06 ‘Total is: 251’ ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
07:10 ਆਪਣੀ ਸਲਾਇਡਸ ‘ਤੇ ਵਾਪਸ ਆਉਂਦੇ ਹਾਂ ।
07:13 ਇਸ ਦਾ ਸਾਰ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
07:16 “Multiple Inheritance”
07:18 “Hierarchical Inheritance”
07:20 ਇੱਕ ਨਿਰਧਾਰਤ ਕੰਮ ਵਿੱਚ “area” ਅਤੇ “perimeter” ਦੀ ਕਲਾਸ ਬਣਾਓ ।
07:25 ਰੇਕਟੇਂਗਲ ਦਾ ਏਰੀਆ ਅਤੇ ਪੈਰੀਮੀਟਰ ਜਾਣੋ ।
07:29 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
07:32 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
07:35 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
07:40 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ :
07:42 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
07:45 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
07:49 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ
07:51 contact@spoken-tutorial.org ਨੂੰ ਲਿਖੋ ।
07:56 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।।
08:01 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:07 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
08:11 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav