Advanced-Cpp/C2/Friend-Function/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, ‘C++’ ਵਿੱਚ ‘friend’ ‘ਫੰਕਸ਼ਨ’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ,
00:08 ‘Friend ਫੰਕਸ਼ਨ’
00:10 ਅਸੀਂ ਇਹ ਇੱਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ ।
00:13 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ,
00:15 ‘ਉਬੰਟੂ OS’ ਵਰਜ਼ਨ 11.10
00:19 ‘g++’ ਕੰਪਾਇਲਰ ਵਰਜ਼ਨ 4.6.1
00:24 ਹੁਣ ‘friend ਫੰਕਸ਼ਨ’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ ।
00:27 ਅਸੀਂ ਜਾਣਦੇ ਹਾਂ, ਪ੍ਰਾਇਵੇਟ ਡਾਟਾ ਕਲਾਸ ਦੇ ਬਾਹਰ ਐਕਸੇਸੇਬਲ ਨਹੀਂ ਹੁੰਦਾ ਹੈ ।
00:33 ਪ੍ਰਾਇਵੇਟ ਡਾਟਾ ਐਕਸੈੱਸ ਕਰਨ ਦੇ ਲਈ ਅਸੀਂ ‘friend ਫੰਕਸ਼ਨ’ ਦੀ ਵਰਤੋਂ ਕਰਦੇ ਹਾਂ ।
00:37 ‘friend ਫੰਕਸ਼ਨ’ ਕਲਾਸ ਦਾ ਮੈਂਬਰ ਫੰਕਸ਼ਨ ਨਹੀਂ ਹੁੰਦਾ ਹੈ ।
00:42 ‘friend ਫੰਕਸ਼ਨ’ ਆਬਜੈਕਟ ਦੀ ਵਰਤੋਂ ਦੇ ਬਿਨ੍ਹਾਂ ਇੰਵੋਕ ਕੀਤਾ ਜਾ ਸਕਦਾ ਹੈ ।
00:46 ‘friend ਫੰਕਸ਼ਨ’ ਵਿੱਚ ਪਾਸ ਹੋਇਆ ਆਰਗਿਊਮੈਂਟ ਇਸਦੇ ਆਬਜੈਕਟ ਦੀ ਤਰ੍ਹਾਂ ਹੀ ਵਰਤਿਆ ਜਾਂਦਾ ਹੈ ।
00:51 ਹੁਣ ‘friend ਫੰਕਸ਼ਨ’ ਦਾ ਐਲਾਨ ਵੇਖਦੇ ਹਾਂ ।
00:55 ‘friend ਫੰਕਸ਼ਨ’ ਦੇ ਐਲਾਨ ਲਈ ‘friend’ ਕੀਵਰਡ ਦੀ ਵਰਤੋਂ ਹੁੰਦੀ ਹੈ ।
00:59 ਫਿਰ ਅਸੀਂ ‘return_type’ ਦਿੰਦੇ ਹਾਂ ।
01:02 ‘function_name’ ਫੰਕਸ਼ਨ ਦਾ ਨਾਮ ਹੈ ।
01:05 ਫਿਰ ਅਸੀਂ ਕਲਾਸ ਦੇ ਆਰਗਿਊਮੈਂਟਸ ‘class_name’ ਅਤੇ ‘object’ ਪਾਸ ਕਰਦੇ ਹਾਂ ।
01:11 ਹੁਣ ਇੱਕ ਉਦਾਹਰਣ ਵੇਖਦੇ ਹਾਂ ।
01:13 ਮੈਂ ਐਡੀਟਰ ‘ਤੇ ਪਹਿਲਾਂ ਹੀ ਇੱਕ ਕੋਡ ਟਾਈਪ ਕਰ ਲਿਆ ਹੈ ।
01:16 ਮੈਂ ਇਸ ਨੂੰ ਖੋਲ੍ਹਾਂਗਾ ।
01:18 ਇਸ ਪ੍ਰੋਗਰਾਮ ਵਿੱਚ ਅਸੀਂ ਐਡੀਸ਼ਨ ਓਪਰੇਸ਼ਨ ਲਾਗੂ ਕਰਾਂਗੇ ।
01:22 ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘frnd.cpp’ ਹੈ ।
01:27 ਹੁਣ ਮੈਂ ਕੋਡ ਸਮਝਾਉਂਦਾ ਹਾਂ ।
01:30 ਇਹ ‘iostream’ ਸਾਡੀ ‘ਹੈਡਰ ਫਾਇਲ’ ਹੈ ।
01:34 ਇੱਥੇ ਅਸੀਂ ‘std namespace’ ਦੀ ਵਰਤੋਂ ਕਰ ਰਹੇ ਹਾਂ ।
01:37 ਫਿਰ ਅਸੀਂ ‘ਕਲਾਸ frnd’ ਐਲਾਨ ਕੀਤੀ ਹੈ ।
01:41 ਇਸ ਵਿੱਚ ਅਸੀਂ ਪ੍ਰਾਇਵੇਟ ਦੀ ਤਰ੍ਹਾਂ ਵੈਰੀਏਬਲਸ ‘a’ ਅਤੇ ‘b’ ਐਲਾਨ ਕੀਤੇ ਹਨ ।
01:46 ਇੱਥੇ ਅਸੀਂ ‘ਫੰਕਸ਼ਨ input’ ਨੂੰ ‘public’ ਦੀ ਤਰ੍ਹਾਂ ਐਲਾਨ ਕੀਤਾ ਹੈ ।
01:52 ਇਸ ਵਿੱਚ ਅਸੀਂ ਯੂਜਰ ਤੋਂ ਇਨਪੁਟ ਲੈਂਦੇ ਹਾਂ ।
01:55 ਇਹ ‘compute’ ਦੀ ਤਰ੍ਹਾਂ ਸਾਡਾ ‘friend ਫੰਕਸ਼ਨ’ ਹੈ ।
01:58 ਇੱਥੇ, ਅਸੀਂ ‘class f1’ ਦੇ ਆਰਗਿਊਮੈਂਟਸ ‘class_name’, ‘frnd’ ਅਤੇ ‘object’ ਪਾਸ ਕੀਤੇ ਹਨ ।
02:06 ਫਿਰ ਅਸੀਂ ‘ਕਲਾਸ’ ਨੂੰ ਬੰਦ ਕਰਦੇ ਹਾਂ ।
02:08 ਹੁਣ ਅਸੀਂ ‘friend ਫੰਕਸ਼ਨ’ ਦੀ ਵਰਤੋਂ ਕਰਕੇ ਕਲਾਸ ਦੇ ਪ੍ਰਾਇਵੇਟ ਮੈਂਬਰਸ ‘frnd’ ਨੂੰ ਐਕਸੈੱਸ ਕਰ ਸਕਦੇ ਹਾਂ ।
02:16 ਇੱਥੇ ਅਸੀਂ ‘compute’ ਫੰਕਸ਼ਨ ਦੀ ਵਰਤੋਂ ਕੀਤੀ ਹੈ ।
02:19 ਉਸ ਵਿੱਚ ਐਡੀਸ਼ਨ ਓਪਰੇਸ਼ਨ ਲਾਗੂ ਕਰਾਂਗੇ ।
02:23 ਅਸੀਂ ਵੈਰੀਏਬਲਸ ‘a’ ਅਤੇ ‘b’ ਜੋੜਦੇ ਹਾਂ ।
02:26 ਅਤੇ ਫਿਰ ਵੈਲਿਊਜ਼ ਰਿਟਰਨ ਕਰਦੇ ਹਾਂ ।
02:28 ਇੱਥੇ ਅਸੀਂ ‘object f1’ ਦੀ ਵਰਤੋਂ ਕਰਕੇ ਨਾਨ-ਮੈਂਬਰ ਫੰਕਸ਼ਨ ਵਿੱਚ ਪ੍ਰਾਇਵੇਟ ਵੈਰੀਏਬਲਸ ਐਕਸੈੱਸ ਕਰਦੇ ਹਾਂ ।
02:35 ਇਹ ਸਾਡਾ ‘ਮੇਨ’ ਫੰਕਸ਼ਨ ਹੈ ।
02:38 ਇਸ ਵਿੱਚ ਅਸੀਂ ਕਲਾਸ ‘frnd’ ਦਾ ਇੱਕ ਆਬਜੈਕਟ ‘f’ ਬਣਾਉਂਦੇ ਹਾਂ ।
02:44 ਫਿਰ ਅਸੀਂ ‘object f’ ਦੀ ਵਰਤੋਂ ਕਰਕੇ ‘ਫੰਕਸ਼ਨ input’ ਨੂੰ ਕਾਲ ਕਰਦੇ ਹਾਂ ।
02:48 ਅਤੇ ਇੱਥੇ ਅਸੀਂ ਫੰਕਸ਼ਨ ‘compute’ ਨੂੰ ਕਾਲ ਕਰਦੇ ਹਾਂ ਅਤੇ ‘f’ ਨੂੰ ਆਰਗਿਊਮੈਂਟ ਦੀ ਤਰ੍ਹਾਂ ਪਾਸ ਕਰਦੇ ਹਾਂ ।
02:54 ਤੁਸੀਂ ਵੇਖ ਸਕਦੇ ਹੋ, ਕਿ ਅਸੀਂ ‘ਫੰਕਸ਼ਨ compute’ ਵਿੱਚ ਆਰਗਿਊਮੈਂਟ ‘f’ ਨੂੰ ਪਾਸ ਕੀਤਾ ਹੈ ।
02:58 ਇਹ ‘pass by value’ਮੈਥਡ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ ।
03:03 ‘f’ ‘f1’ ਦੀ ਵੈਲਿਊ ਵਿੱਚ ਪਾਸ ਕੀਤਾ ਜਾਂਦਾ ਹੈ ।
03:06 ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ ।
03:09 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
03:11 ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਵਿੰਡੋ ਖੋਲੋ ।
03:20 ਹੁਣ ਟਾਈਪ ਕਰੋ:
03:21 ‘g++ ਸਪੇਸ frnd ਡਾਟ cpp ਸਪੇਸ hyphen o ਸਪੇਸ frnd’ ਐਂਟਰ ਦਬਾਓ ।
03:32 ਟਾਈਪ ਕਰੋ:
‘ਡਾਟ ਸਲੈਸ਼ frnd’
03:36 ਐਂਟਰ ਦਬਾਓ ।
03:38 ਇੱਥੇ ਦਿਖਾਈ ਦਿੰਦਾ ਹੈ: ‘Enter the value of a and b’
03:41 ਮੈਂ 8 ਅਤੇ 4 ਐਂਟਰ ਕਰਾਂਗੇ ।
03:46 ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ:
03:48 ‘The result is: 12’
03:51 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
03:54 ਆਪਣੀ ਸਲਾਇਡਸ ‘ਤੇ ਵਾਪਸ ਆਉਂਦੇ ਹਾਂ ।
03:56 ਹੁਣ ਇਸ ਦਾ ਸਾਰ ਕਰਦੇ ਹਾਂ :
03:57 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ

‘Friend ਫੰਕਸ਼ਨ’ ਉਦਾਹਰਣ friend int compute ਕਲਾਸ ਨੇਮ ‘frnd’ ਅਤੇ ਆਬਜੈਕਟ ‘f1’

04:08 ਇੱਕ ਨਿਰਧਾਰਤ ਕੰਮ ਵਿੱਚ,

ਇੱਕ ਨੰਬਰ ਦਾ ਵਰਗ ਅਤੇ ਘਣ ਨੂੰ ਜਾਣਨ ਦੇ ਲਈ ਇੱਕ ਪ੍ਰੋਗਰਾਮ ਲਿਖੋ ।

04:14 ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
04:17 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
04:20 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
04:24 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
04:30 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
04:33 ਜ਼ਿਆਦਾ ਜਾਣਕਾਰੀ ਲੈਣ ਦੇ ਲਈ ਕ੍ਰਿਪਾ ਕਰਕੇ, contact@spoken-tutorial.org ਨੂੰ ਲਿਖੋ ।
04:40 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
04:43 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
04:51 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
04:56 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav