Advanced-Cpp/C2/Constructor-And-Destructor/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, C + + ਵਿੱਚ Constructors (ਕੰਸਟਰਕਟਰਸ) ਅਤੇ Destructors (ਡਿਸਟਰਕਟਰਸ) ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ,
00:09 Constructors (ਕੰਸਟਰਕਟਰਸ)
00:10 ਕੰਸਟਰਕਟਰਸ ਦੀਆਂ ਕਿਸਮਾਂ
00:12 Destructors (ਡਿਸਟਰਕਟਰਸ)
00:13 ਅਸੀਂ ਕੁੱਝ ਉਦਾਹਰਣਾਂ ਦੀ ਮੱਦਦ ਨਾਲ ਇਹ ਕਰਾਂਗੇ ।
00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
00:20 ਉਬੰਟੁ ‘ਓਪਰੇਟਿੰਗ ਸਿਸਟਮ’ ਵਰਜ਼ਨ 11.10,
00:23 ‘g++’ ‘Compiler’ ਵਰਜ਼ਨ 4.6.1
00:28 ਹੁਣ ‘Constructors’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ ।
00:31 ‘Constructor’ ਇੱਕ ਮੈਂਬਰ ਫੰਕਸ਼ਨ ਹੈ ।
00:33 ਇਸ ਦਾ ਨਾਮ ‘class name’ ਦੇ ਵਰਗਾ ਹੀ ਹੈ ।
00:37 ‘Constructors’ ਵੈਲਿਊਜ਼ ਰਿਟਰਨ ਨਹੀਂ ਕਰ ਸਕਦੇ ।
00:40 ਜਦੋਂ ਆਬਜੈਕਟ ਬਣਦਾ ਹੈ ਤਾਂ ਇਹ ਆਪਣੇ ਆਪ ਕਾਲ ਹੁੰਦਾ ਹੈ ।
00:44 ‘Constructors’ ਦੀਆਂ ਕਿਸਮਾਂ :
00:46 ‘Parameterized Constructors‘
00:49 ‘Copy Constructors‘
00:50 ਅਤੇ ‘Default Constructors’
00:53 ਹੁਣ ‘Destructors’ ‘ਤੇ ਜਾਂਦੇ ਹਾਂ ।
00:56 ‘Destructors’, ਮੈਮਰੀ (memory) ਨੂੰ ਡੀਐਲੋਕੇਟ (deallocate) ਕਰਨ ਵਿੱਚ ਵਰਤੇ ਜਾਂਦੇ ਹਨ ।
00:59 ਉਹ ਕਾਲ ਹੁੰਦੇ ਹਨ ਜਦੋਂ ਇੱਕ ‘object’ ਖ਼ਤਮ ਹੁੰਦਾ ਹੈ ।
01:02 ਇੱਕ ‘destructor’ ਕੋਈ ਆਰਗਿਊਮੈਂਟਸ ਨਹੀਂ ਲੈਂਦਾ ਅਤੇ ਨਾ ਹੀ ਕੋਈ ‘return types’ ਰੱਖਦਾ ਹੈ ।
01:07 ਹੁਣ ‘Constructors and Destructors’ ‘ਤੇ ਇੱਕ ਉਦਾਹਰਣ ਵੇਖਦੇ ਹਾਂ,
01:11 ਮੈਂ ਐਡੀਟਰ ‘ਤੇ ਪਹਿਲਾਂ ਹੀ ਇੱਕ ਕੋਡ ਟਾਈਪ ਕਰ ਲਿਆ ਹੈ, ਮੈਂ ਇਸ ਨੂੰ ਖੋਲ੍ਹਾਂਗਾ ।
01:15 ਨੋਟ ਕਰੋ, ਕਿ ਸਾਡੀ ਫਾਇਲ ਦਾ ਨੇਮ ‘cons hyphen dest dot cpp’ ਹੈ ।
01:20 ਇਸ ਪ੍ਰੋਗਰਾਮ ਵਿੱਚ ਅਸੀਂ constructors ਦੀ ਵਰਤੋਂ ਕਰਕੇ ਦੋ ਨੰਬਰਸ ਦਾ ਐਡੀਸ਼ਨ ਦਿਖਾਵਾਂਗੇ ।
01:25 ਮੈਂ ਹੁਣ ਕੋਡ ਸਮਝਾਉਂਦਾ ਹਾਂ ।
01:27 ਇਹ ‘iostream’ ਸਾਡੀ ‘header file’ ਹੈ ।
01:30 ਇੱਥੇ ਅਸੀਂ ‘std’ ਨੇਮਸਪੇਸ ਦੀ ਵਰਤੋਂ ਕੀਤੀ ਹੈ ।
01:33 ਫਿਰ ਸਾਡੇ ਕੋਲ ‘Addition’ ਕਲਾਸ ਹੈ । ‘a’ ਅਤੇ ‘b’ ਇੰਟੀਜਰ ਵੈਰੀਏਬਲਸ ਹਨ ।
01:38 ਇਹ ਕਲਾਸ ‘Addition’ ਦੇ ਪ੍ਰਾਇਵੇਟ ਮੈਂਬਰਸ ਹਨ ।
01:42 ਇੱਥੇ ਸਾਡੇ ਕੋਲ ‘public’ specifier ਹੈ ।
01:44 ਫਿਰ ਸਾਡੇ ਕੋਲ ਕੰਸਟਰਕਟਰ ‘Addition’ ਹੈ ।
01:47 ‘constructor’ ਦਾ ਨਾਮ ਉਹੀ ਹੈ ਜੋ ਕਲਾਸ ਦਾ ਹੈ ।
01:52 ਇੱਥੇ ਮੈਂ ਦੋ ਆਰਗਿਊਮੈਂਟਸ ਪਾਸ ਕੀਤੇ ਹਨ ।
01:54 ਹੁਣ ਅਸੀਂ ਇੱਕ Destructor ਪਰਿਭਾਸ਼ਿਤ ਕੀਤਾ ।
01:57 ਇਸ ਦੇ ਲਈ ਅਸੀਂ ‘tilde’ ਚਿੰਨ੍ਹ ਦੇ ਅੱਗੇ ਡਿਸਟਰਕਟਰ ਨੇਮ ਦੀ ਵਰਤੋਂ ਕੀਤੀ ਹੈ ।
02:02 ਇਹ ਪਬਲਿਕ ਫੰਕਸ਼ਨ ਐਡ ਹੈ ।
02:05 ਇਹ a ਅਤੇ b ਦਾ ਸਮ ਰਿਟਰਨ ਕਰਦਾ ਹੈ ।
02:08 ਇੱਥੇ ਅਸੀਂ ਸਕੋਪ ਰੇਜੋਲਿਊਸ਼ਨ ਓਪਰੇਟਰ ਦੀ ਵਰਤੋਂ ਕਰਕੇ ਕੰਸਟਰਕਟਰ ਐਕਸੈੱਸ ਕਰਦੇ ਹਾਂ ।
02:12 a ਅਤੇ b ਪ੍ਰਾਇਵੇਟ ਮੈਂਬਰਸ ਹਨ ।
02:15 ਪ੍ਰਾਇਵੇਟ ਮੈਂਬਰਸ ਨੂੰ ਐਕਸੈੱਸ ਕਰਨ ਦੇ ਲਈ ਅਸੀਂ x ਅਤੇ y ਦੀ ਵਰਤੋਂ ਕਰਦੇ ਹਾਂ ।
02:19 ਫਿਰ ਅਸੀਂ ‘destructor’ ਐਕਸੈੱਸ ਕਰਦੇ ਹਾਂ ।
02:21 ਇਸ ਵਿੱਚ ਅਸੀਂ ‘Memory Deallocation’ ਪ੍ਰਿੰਟ ਕਰਦੇ ਹਾਂ ।
02:25 ਇਹ ਸਾਡਾ ‘main function’ ਹੈ ।
02:28 ਇੱਥੇ ਅਸੀਂ ‘Addition’ ਕਲਾਸ ਦਾ ਆਬਜੈਕਟ ‘obj’ ਬਣਾਉਂਦੇ ਹਾਂ ।
02:32 ਫਿਰ ਅਸੀਂ ਦੋ ਆਰਗਿਊਮੈਂਟਸ 3 ਅਤੇ 4 ਪਾਸ ਕਰਦੇ ਹਾਂ ।
02:36 ‘3’ ‘x’ ਵਿੱਚ ਇੱਕਠਾ ਹੋਵੇਗਾ ਅਤੇ ‘4’ ‘y’ ਵਿੱਚ ਇੱਕਠਾ ਹੋਵੇਗਾ ।
02:40 ਇਸ ਦਾ ਮਤਲੱਬ ‘a’ ਦੀ ਵੈਲਿਊ 3 ਅਤੇ ‘b’ ਦੀ ਵੈਲਿਊ 4 ਹੈ ।
02:45 ਕੰਸਟਰਕਟਰ ਜੋ ਆਰਗਿਊਮੈਂਟਸ ਰੱਖਦਾ ਹੈ ‘parameterized constructor’ ਕਹਾਉਂਦਾ ਹੈ ।
02:50 ਇਸ ਲਈ ਇਹ ‘parameterized constructor’ ਹੈ ।
02:53 ਇੱਥੇ ਅਸੀਂ ਆਬਜੈਕਟ ‘obj’ ਦੀ ਵਰਤੋਂ ਕਰਕੇ ਫੰਕਸ਼ਨ ‘add’ ਕਾਲ ਕਰਦੇ ਹਾਂ ।
02:58 ਅਤੇ ਅਸੀਂ ਸਮ ਪ੍ਰਿੰਟ ਕਰਦੇ ਹਾਂ ।
03:00 ਇਹ ਸਾਡੀ ‘return’ ਸਟੇਟਮੈਂਟ ਹੈ ।
03:02 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
03:05 ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਵਿੰਡੋ ਖੋਲੋ ।
03:12 ਕੰਪਾਇਲ ਕਰਨ ਦੇ ਲਈ ਟਾਈਪ ਕਰੋ, ‘g++ ਸਪੇਸ cons hyphen dest ਡਾਟ cpp ਸਪੇਸ hyphen o ਸਪੇਸ cons‘
03:21 ਐਂਟਰ ਦਬਾਓ ।
03:23 ਟਾਈਪ ਕਰੋ ‘dot slash cons’
03:25 ਐਂਟਰ ਦਬਾਓ ।
03:27 ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ
03:29 ‘Sum is 7’ ਅਤੇ ‘Memory Deallocation’
03:33 ਹੁਣ ‘ਡਿਫਾਲਟ constructors’ ‘ਤੇ ਇੱਕ ਉਦਾਹਰਣ ਵੇਖਦੇ ਹਾਂ ।
03:37 ਆਪਣੇ ਪ੍ਰੋਗਰਾਮ ‘ਤੇ ਵਾਪਸ ਆਉਂਦੇ ਹਾਂ ।
03:39 ਮੈਂ ਪਹਿਲਾਂ ਹੀ ਕੋਡ ਟਾਈਪ ਕਰ ਲਿਆ ਹੈ ।
03:41 ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘default dot cpp’ ਹੈ ।
03:45 ਜੇ ‘constructor’ ‘class’ ਵਿੱਚ ਐਲਾਨ ਨਹੀਂ ਹੋਇਆ ਹੈ,
03:48 ਤਾਂ ‘compiler’ ਕਲਾਸ ਦੇ ਲਈ ਇੱਕ ‘ਡਿਫਾਲਟ constructor’ ਲੈਂਦਾ ਹੈ ।
03:53 ਹੁਣ ਮੈਂ ਕੋਡ ਸਮਝਾਉਂਦਾ ਹਾਂ ।
03:55 ਇਹ ‘iostream’ ਸਾਡੀ ਹੈਡਰ ਫਾਇਲ ਹੈ ।
03:58 ਇੱਥੇ ਅਸੀਂ ‘std namespace’ ਦੀ ਵਰਤੋਂ ਕੀਤੀ ਹੈ ।
04:02 ਫਿਰ ਸਾਡੇ ਕੋਲ ‘class Subtraction’ ਹੈ ।
04:04 ਫਿਰ ਅਸੀਂ ‘public’ ਵਿੱਚ a ਅਤੇ b ਐਲਾਨ ਕੀਤੇ ਹਨ ।
04:08 ਇੱਥੇ ਸਾਡੇ ਕੋਲ ‘sub’ ਫੰਕਸ਼ਨ ਹੈ ।
04:10 ਅਸੀਂ ਦੋ ਆਰਗਿਊਮੈਂਟਸ ‘int a’ ਅਤੇ ‘int b’ ਪਾਸ ਕੀਤੇ ਹਨ ।
04:15 ਇਹ ਦੋ ਨੰਬਰਸ ‘a’ ਅਤੇ ‘b’ ਦਾ ਸਬਟਰੈਕਸ਼ਨ ਰਿਟਰਨ ਕਰਦਾ ਹੈ ।
04:19 ਇਹ ‘ਡਿਫਾਲਟ constructor’ ਹੈ ।
04:22 ਇੱਥੇ ਅਸੀਂ ‘scope resolution operator’ ਦੀ ਵਰਤੋਂ ਕਰਕੇ ਡਿਫਾਲਟ ਕੰਸਟਰਕਟਰ ਨੂੰ ਐਕਸੈੱਸ ਕਰਦੇ ਹਾਂ ।
04:27 ਇਹ ਸਾਡਾ ‘main’ ਫੰਕਸ਼ਨ ਹੈ ।
04:29 ਇਸ ਵਿੱਚ ਅਸੀਂ ਵੈਰੀਏਬਲ ‘x’ ਪਰਿਭਾਸ਼ਿਤ ਕੀਤਾ ।
04:34 ਇੱਥੇ ਅਸੀਂ ਕਲਾਸ ‘subtraction’ ਦਾ ਇੱਕ ‘object’ ‘s’ ਬਣਾਉਂਦੇ ਹਾਂ ।
04:39 ਫਿਰ ਅਸੀਂ ‘object’ ‘s’ ਦੀ ਵਰਤੋਂ ਕਰਕੇ ਫੰਕਸ਼ਨ ‘sub’ਨੂੰ ਕਾਲ ਕਰਦੇ ਹਾਂ ।
04:42 ਅਤੇ ਦੋ ਆਰਗਿਊਮੈਂਟਸ 8 ਅਤੇ 4 ਪਾਸ ਕਰਦੇ ਹਾਂ ।
04:47 ਫਿਰ ਨਤੀਜਾ ਵੈਰੀਏਬਲ x ਵਿੱਚ ਇੱਕਠਾ ਹੁੰਦਾ ਹੈ ।
04:51 ਅਤੇ ਇੱਥੇ ਅਸੀਂ ‘difference’ ਪ੍ਰਿੰਟ ਕਰਦੇ ਹਾਂ ।
04:54 ਇਹ ਸਾਡੀ ਰਿਟਰਨ ਸਟੇਟਮੈਂਟ ਹੈ ।
04:56 ਹੁਣ ਪ੍ਰੋਗਰਾਮ ਚਲਾਉਂਦੇ ਹਾਂ ।
04:58 ਆਪਣੇ ਟਰਮੀਨਲ ‘ਤੇ ਵਾਪਸ ਆਉਂਦੇ ਹਾਂ ।
05:01 ਹੁਣ ਕੰਪਾਇਲ ਕਰਦੇ ਹਾਂ ਟਾਈਪ ਕਰੋ ‘g++ ਸਪੇਸ default ਡਾਟ cpp ਸਪੇਸ hyphen o ਸਪੇਸ def’
05:09 ਐਂਟਰ ਦਬਾਓ ।
05:10 ਟਾਈਪ ਕਰੋ ‘dot slash def’
05:12 ਐਂਟਰ ਦਬਾਓ ।
05:14 ਆਉਟਪੁਟ ਇਸ ਤਰ੍ਹਾਂ ਨਾਲ ਰਿਟਰਨ ਹੁੰਦੀ ਹੈ,
05:16 ‘Difference is 4’
05:18 ਆਪਣੇ ਪ੍ਰੋਗਰਾਮ ‘ਤੇ ਵਾਪਸ ਆਉਂਦੇ ਹਾਂ ।
05:20 ਇੱਥੇ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਫੰਕਸ਼ਨ ਵਿੱਚ ਆਰਗਿਊਮੈਂਟਸ ਪਾਸ ਕੀਤੇ ਹਨ ।
05:25 ਅਤੇ ਸਾਡੀ ਪਿਛਲੀ ਉਦਾਹਰਣ ਵਿੱਚ ਅਸੀਂ ‘Object’ ਵਿੱਚ ਆਰਗਿਊਮੈਂਟਸ ਪਾਸ ਕੀਤੇ ।
05:30 ਅਤੇ ਇੱਥੇ ‘objects’ ਦੀ ਵਰਤੋਂ ਕਰਕੇ ਅਸੀਂ ਆਰਗਿਊਮੈਂਟਸ ਪਾਸ ਕੀਤੇ ।
05:34 ਹੁਣ ਆਪਣੀ ਸਲਾਇਡਸ ‘ਤੇ ਵਾਪਸ ਆਉਂਦੇ ਹਾਂ ।
05:38 ਸਾਰ ਕਰਦੇ ਹਾਂ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
05:41 ‘Constructors’ ਉਦਾਹਰਣ ‘Addition’
05:43 ‘Parameterized Constructor’ ਉਦਾਹਰਣ ‘Addition obj (3, 4);’
05:48 ‘Destructors’ ਉਦਾਹਰਣ ‘~ Addition’
05:52 ‘ਡਿਫਾਲਟ Constructor’ ਉਦਾਹਰਣ ‘Subtraction’
05:55 ਨਿਰਧਾਰਤ ਕੰਮ ਵਿੱਚ, ‘Division’ ਨਾਂ ਵਾਲੀ ਕਲਾਸ ਬਣਾਓ ।
05:59 ਉਸ ਕਲਾਸ ਲਈ ਕੰਸਟਰਕਟਰ ਬਣਾਓ ।
06:01 ਅਤੇ ਇੱਕ ਫੰਕਸ਼ਨ ‘divide ਬਣਾਓ ਜੋ ਦੋ ਦਿੱਤੇ ਨੰਬਰਸ ਨੂੰ ਡਿਵਾਇਡ ਕਰੇ ।
06:06 http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
06:09 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
06:11 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
06:16 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
06:21 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
06:25 ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ ।
06:31 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
06:36 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
06:42 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
06:47 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav