Advance-C/C2/Union-and-Typedef/Punjabi
From Script | Spoken-Tutorial
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, C ਵਿੱਚ ‘Typedef and Union’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਕੁੱਝ ਉਦਾਹਰਣਾਂ ਦੀ ਮਦਦ ਨਾਲ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ
‘typedef ਕੀਵਰਡ’ ‘union ਕੀਵਰਡ’ | |
00:17 | ਇਸ ਟਿਊਟੋਰਿਅਲ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ ‘ਉਬੰਟੁ ਓਪਰੇਟਿੰਗ ਸਿਸਟਮ ਵਰਜ਼ਨ 11.10’ ‘ਉਬੰਟੁ’ ‘ਤੇ ‘gcc compiler’ ਵਰਜ਼ਨ ‘4.6.1‘ | |
00:29 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ ਤੁਹਾਨੂੰ ‘C’ ਟਿਊਟੋਰਿਅਲਸ ਤੋਂ ਜਾਣੂ ਹੋਣਾ ਚਾਹੀਦਾ ਹੈ । | |
00:36 | ਜੇ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਦਰਸਾਈ ਗਈ ਵੈੱਬਸਾਈਟ ‘ਤੇ ਜਾਓ । | |
00:43 | ਮੈਂ ‘typedef keyword’ ਦੇ ਜਾਣ ਪਹਿਚਾਣ ਦੇ ਨਾਲ ਸ਼ੁਰੂ ਕਰਾਂਗਾ । | |
00:49 | ‘Typedef’ ਕੀਵਰਡ ਮੌਜੂਦਾ ‘type’ ਜਾਂ ‘user – defined ਡਾਟਾ ਟਾਇਪਸ’ ਨੂੰ ਪ੍ਰਤੀਕ ਵਜੋਂ ਜਾਂ ਸਿੰਬੋਲਿਕ ਨਾਮ ਦੇਣ ਵਿੱਚ ਵਰਤਿਆ ਜਾਂਦਾ ਹੈ । | |
00:58 | ਇਹ ਕਮਾਂਡ ਦੇ ਲਈ ‘alias ਭਾਵ ਕਿ ਉਪਨਾਮ’ ਪਰਿਭਾਸ਼ਿਤ ਕਰਨ ਦਾ ਇੱਕ ਤਰੀਕਾ ਹੈ । | |
01:03 | ਇਹ ਕੋਡ ਨੂੰ ਸਪੱਸ਼ਟਤਾ ਪ੍ਰਦਾਨ ਕਰਨ ਵਿੱਚ ਮੱਦਦ ਕਰਦਾ ਹੈ । | |
01:07 | ਇਹ ਕੋਡ ਨੂੰ ਸਮਝਣ ਅਤੇ ਬਦਲਣ ਵਿਚ ਆਸਾਨ ਬਣਾਉਂਦਾ ਹੈ । | |
01:12 | ਸਿੰਟੈਕਸ: ‘typedef existing_name alias_name.’ ਉਦਾਹਰਣ: ‘typedef unsigned int uint; ‘ | |
01:24 | ਹੁਣ ਇੱਕ ਉਦਾਹਰਣ ਕੋਡ ਨੂੰ ਵੇਖਦੇ ਹਾਂ । | |
01:28 | ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ‘pallindrome.c’ ਹੈ । | |
01:34 | ਇਸ ਪ੍ਰੋਗਰਾਮ ਵਿੱਚ, ਅਸੀਂ ਚੈੱਕ ਕਰਾਂਗੇ ਕਿ ਦਿੱਤਾ ਗਿਆ ਨੰਬਰ ‘pallindrome’ ਹੈ ਜਾਂ ਨਹੀਂ । | |
01:41 | ਅਸੀਂ typedef ਕੀਵਰਡ ਦੀ ਵਰਤੋਂ ਕਰਕੇ ‘unsigned int datatype’ ਨੂੰ ‘uint’ ਉਪਨਾਮ ਦਿੱਤਾ ਹੈ । | |
01:52 | ਇੱਥੇ ਅਸੀਂ ਵੈਰੀਏਬਲਸ ਨੂੰ ਐਲਾਨ ਜਾਂ ਡਿਕਲੇਅਰ ਕਰਨ ਦੇ ਲਈ uint ਦੀ ਵਰਤੋਂ ਕਰ ਰਹੇ ਹਾਂ । | |
01:59 | ਇਹ ‘pallindrome’ ਦੇ ਲਈ ਲਾਜਿਕ ਹੈ । | |
02:03 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
02:06 | ਹੁਣ ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl + Alt + T’ ਕੀਜ ਦਬਾਕੇ ਟਰਮੀਨਲ ਨੂੰ ਖੋਲੋ । | |
02:16 | ਟਾਈਪ ਕਰੋ: ‘gcc space pallindrome dot c space hyphen o space pallindrome’. ਐਂਟਰ ਦਬਾਓ । | |
02:29 | ਟਾਈਪ ਕਰੋ: ‘dot slash pallindrome’ | |
02:34 | ਅਸੀਂ ਵੇਖਦੇ ਹਾਂ: ‘Enter any three digit number’ | |
02:38 | ਮੈਂ ‘121’ ਦਰਜ ਕਰਾਂਗਾ । | |
02:42 | ਆਉਟਪੁਟ ਹੈ: ‘Given number is a palindrome number’ | |
02:47 | ਹੁਣ ਅਸੀਂ ‘union datatype’ ਦੇ ਬਾਰੇ ਵਿੱਚ ਸਿੱਖਾਂਗੇ । | |
02:52 | ‘Union’ ਨਾਲ ਮਿਲ ਕੇ ਵੱਖਰੇ ਡਾਟਾ ਟਾਇਪਸ ਦਾ ਇੱਕ ਕਲੈਕਸ਼ਨ ਹੈ । | |
02:57 | ‘Union’ ਆਪਣੇ ਸਾਰੇ ਮੈਂਬਰਸ ਦੇ ਲਈ ਇੱਕ ਸਮਾਨ ਸਟੋਰੇਜ ਸਪੇਸ ਨਿਰਧਾਰਤ ਕਰਦਾ ਹੈ । | |
03:03 | ਅਸੀਂ ਇੱਕ ਵਾਰ ਵਿੱਚ ਯੂਨੀਅਨ ਦੇ ਕੇਵਲ ਇੱਕ ਮੈਂਬਰ ਨੂੰ ਐਕਸੈੱਸ ਕਰ ਸਕਦੇ ਹਾਂ । | |
03:08 | ‘ਸਿੰਟੈਕਸ1:’
‘union union_name’ ਕਰਲੀ ਬਰੈਕੇਟ ਵਿੱਚ ‘members;’ ਕਰਲੀ ਬਰੈਕੇਟ ਦੇ ਬਾਅਦ ‘union_variable’ ਅਤੇ ਇੱਕ ਸੈਮੀ - ਕੋਲਨ | |
03:21 | ਸਾਡੇ ਕੋਲ ਇੱਕ ਵਿਕਲਪਿਕ ਸਿੰਟੈਕਸ ਵੀ ਹੈ ।
‘ਸਿੰਟੈਕਸ 2:’ ‘union union_name’ ਕਰਲੀ ਬਰੈਕੇਟ ਵਿੱਚ ‘members;’ ਕਰਲੀ ਬਰੈਕੇਟ ਦੇ ਬਾਅਦ ਸੈਮੀ - ਕੋਲਨ ‘union union_name union_variable;’ | |
03:39 | ਹੁਣ ਇੱਕ ਉਦਾਹਰਣ ਵੇਖਦੇ ਹਾਂ । | |
03:41 | ਮੇਰੇ ਕੋਲ ਇੱਕ ਕੋਡ ਫਾਇਲ ਹੈ; ਹੁਣ ਇਸਨੂੰ ਵੇਖਦੇ ਹਾਂ । | |
03:47 | ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ union dot c | |
03:52 | ਅਸੀਂ student ਨਾਂ ਵਾਲੀ ਯੂਨੀਅਨ ਨੂੰ ਐਲਾਨ ਕਰ ਚੁੱਕੇ ਹਾਂ । | |
03:56 | ਇੱਥੇ ਸਾਡੇ ਕੋਲ ਤਿੰਨ ਵੈਰੀਏਬਲਸ ਹਨ ‘english’, ‘maths’ ਅਤੇ ‘science’ | |
04:02 | ਮੇਨ ਫੰਕਸ਼ਨ ਵਿੱਚ, ਅਸੀਂ ਇੱਕ ‘ਯੂਨੀਅਨ’ ਵੈਰੀਏਬਲ ‘stud’ ਐਲਾਨ ਕੀਤਾ ਹੈ । | |
04:09 | ਇੱਥੇ ਅਸੀਂ ਹੇਠ ਦਿੱਤੇ ਯੂਨੀਅਨ ਵੈਰੀਏਬਲਸ ਦੀ ਵਰਤੋਂ ਕਰਕੇ ਯੂਨੀਅਨ ਮੈਂਬਰਸ ਨੂੰ ਐਕਸੈੱਸ ਕਰ ਸਕਦੇ ਹਾਂ:
‘stud dot english’ ‘stud dot maths’ ਅਤੇ ‘stud dot science’ | |
04:21 | ਫਿਰ ਅਸੀਂ ਕੁੱਲ ਅੰਕਾਂ ਦੀ ਗਿਣਤੀ ਕਰਦੇ ਹਾਂ ਅਤੇ ਇਸ ਨੂੰ ਦਿਖਾਉਂਦੇ ਹਾਂ । | |
04:26 | ਹੁਣ ਇਸ ਨੂੰ ਚਲਾਉਂਦੇ ਹਾਂ । ਟਰਮੀਨਲ ‘ਤੇ ਟਾਈਪ ਕਰੋ, ‘gcc space union dot c space hyphen o space union’
ਟਾਈਪ ਕਰੋ ‘dot slash union’ | |
04:44 | ਆਉਟਪੁਟ ਆਉਂਦੀ ਹੈ: ‘Total is 228’ | |
04:50 | ਹੁਣ ‘structure’ ਅਤੇ ‘union’ ਦੇ ਵਿੱਚ ਅੰਤਰ ਵੇਖਦੇ ਹਾਂ । | |
04:55 | ‘Union’ ਆਪਣੇ ਸਾਰੇ ਮੈਂਬਰਸ ਦੇ ਲਈ ਇੱਕ ਸਮਾਨ ਸਟੋਰੇਜ ਸਪੇਸ ਨਿਰਧਾਰਤ ਕਰਦਾ ਹੈ । | |
05:01 | ‘Structure’ ਆਪਣੇ ਸਾਰੇ ਮੈਂਬਰਸ ਦੇ ਲਈ ਇੱਕ ਵੱਖ ਸਟੋਰੇਜ ਸਪੇਸ ਨਿਰਧਾਰਤ ਕਰਦਾ ਹੈ । | |
05:07 | ‘Union’ ਘੱਟ ਮੈਮੋਰੀ ਸਪੇਸ ਲੈਂਦਾ ਹੈ । | |
05:11 | ‘Structure’ ਜ਼ਿਆਦਾ ਮੈਮੋਰੀ ਸਪੇਸ ਲੈਂਦਾ ਹੈ । | |
05:14 | ‘union’ ਦੇ ਲਈ ਉਦਾਹਰਣ:
‘union student {int marks; char name [6]; double average;};’ | |
05:27 | ‘ਯੂਨੀਅਨ’ ਵੈਰੀਏਬਲ ਦੇ ਲਈ ਮੈਮੋਰੀ ਐਲੋਕੇਸ਼ਨ ‘8 bytes’ ਹੋਵੇਗੀ । ਜਿਵੇਂ ਕਿ ‘double datatype’ ਵੱਧ ਤੋਂ ਵੱਧ ਮੈਮੋਰੀ ਸਪੇਸ ਲਵੇਗਾ । | |
05:39 | ‘structure’ ਦੇ ਲਈ ਉਦਾਹਰਣ:
‘struct student {int marks; char name [6]; double average;} ;’ | |
05:48 | ਸਟਰਕਚਰ ਵੈਰੀਏਬਲ ਦੇ ਲਈ ਮੈਮੋਰੀ ਐਲੋਕੇਸ਼ਨ ਹੋਵੇਗੀ: ‘2bytes + 6bytes + 8bytes = 16bytes’ | |
06:00 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । | |
06:04 | ਇਸ ਦਾ ਸਾਰ ਕਰਦੇ ਹਾਂ । | |
06:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, ‘typedef’ ‘union’ ‘union’ ਅਤੇ ‘structure’ ਦੇ ਵਿੱਚ ਅੰਤਰ । | |
06:14 | ਇੱਕ ਨਿਰਧਾਰਤ ਕੰਮ ਦੇ ਵਿੱਚ, | |
06:17 | ਇੱਕ ਐਂਮਪਲਾਈ ਦੇ ਰਿਕਾਰਡਸ ਨੂੰ ਦਰਸਾਉਣ ਦੇ ਲਈ ਇੱਕ ਪ੍ਰੋਗਰਾਮ ਲਿਖੋ । | |
06:21 | ਜਿਵੇਂ ‘name, address, salary’ | |
06:25 | ‘employee’ ਨਾਂ ਵਾਲੀ ਇੱਕ ਯੂਨੀਅਨ ਨੂੰ ਪਰਿਭਾਸ਼ਿਤ ਕਰੋ । | |
06:29 | ‘typedef’ ਦੀ ਵਰਤੋਂ ਕਰਕੇ emp ਉਪਨਾਮ ਦਿਓ । | |
06:35 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
06:39 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । | |
06:42 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
06:47 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
06:53 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
07:04 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
07:08 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
07:16 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
07:22 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |