Scilab/C2/Why-Scilab/Punjabi

From Script | Spoken-Tutorial
Revision as of 20:04, 25 September 2017 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Why Scilab ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਤੁਸੀਂ Scilab ਪੈਕੇਜ ਦੀ ਕੁੱਝ ਯੋਗਤਾਵਾਂ ਜਾਂ ਸਮੱਰਥਾ ਅਤੇ Scilab ਵਿੱਚ ਸ਼ਿਫਟ ਕਰਨ ਦੇ ਲਾਭ ਦੇ ਬਾਰੇ ਵਿੱਚ ਸਿੱਖਾਂਗੇ ।
00:16 Scilab ਮੁਫ਼ਤ ਅਤੇ ਓਪਨ ਸੋਰਸ ਹੈ, ਵਰਤਣ ਵਾਲਿਆਂ ਜਾਂ (ਯੂਜ਼ਰ) ਦੇ ਲਈ ਅਨੁਕੂਲ ਨਿਊਮੈਰੀਕਲ ਅਤੇ ਕੰਪਿਊਟੇਸ਼ਨਲ ਪੈਕੇਜ ਹੈ ।
00:23 ਇਹ ਇੰਜੀਨੀਅਰਿੰਗ ਅਤੇ ਵਿਗਿਆਨ ਦੇ ਵੱਖ-ਵੱਖ ਸਟਰੀਮ ਵਿੱਚ ਵਰਤਿਆ ਜਾਂਦਾ ਹੈ ।
00:28 ਇਹ Windows, Linux ਅਤੇ Mac OS/X ਨਾਂ ਵਾਲੇ ਵੱਖ-ਵੱਖ ਓਪਰੇਟਿੰਗ ਸਿਸਟਮਾਂ ਲਈ ਉਪਲੱਬਧ ਹੈ ।
00:35 Scilab ਨੂੰ Scientific ਦੇ “Sci” ਅਤੇ Laboratory ਦੇ “Lab” ਨੂੰ ਜੋੜਕੇ ਬਣਾਇਆ ਗਿਆ ਹੈ
00:43 ਕਿਉਂਕਿ Scilab ਇੱਕ ਮੁਫ਼ਤ ਅਤੇ ਓਪਨ ਸੋਰਸ ਸਾਫਟਵੇਅਰ ਹੈ, ਇਸ ਲਈ ਯੂਜ਼ਰ
00:48 ਸੋਰਸ ਕੋਡ ਨੂੰ ਵੇਖਕੇ ਜਾਂ ਸੋਧ ਕੇ ਕਰ ਸਕਦੇ ਹਨ ।
00:51 ਸੋਰਸ ਕੋਡ ਨੂੰ ਮੁੜ ਵੰਡ ਕੇ ਅਤੇ ਸੁਧਾਰ ਕਰਕੇ ਕਰ ਸਕਦੇ ਹਾਂ ।
00:55 ਕਿਸੇ ਵੀ ਉਦੇਸ਼ ਲਈ ਸਾਫਟਵੇਅਰ ਦੀ ਵਰਤੋਂ ਕਰ ਸਕਦੇ ਹਾਂ ।
00:59 ਇਹ ਨਿੱਜੀ ਉਦਯੋਗ, ਉਦਯੋਗਿਕ, ਸੁਰੱਖਿਆ ਸੰਸਥਾਵਾਂ
01:05 ਖੋਜ ਸੰਸਥਾਵਾਂ, ਵਿਦਿਅਕ ਸੰਸਥਾਵਾਂ ਅਤੇ ਨਿੱਜੀ ਉਪਭੋਗਤਾ ਲਈ ਇਹ ਸਪੱਸ਼ਟ ਤੌਰ ਤੇ ਲਾਭਦਾਇਕ ਹੈ ।
01:12 ਇੱਕ ਸੰਸਥਾ ਦੇ ਰੂਪ ਵਿੱਚ, FOSS ਟੂਲਸ ਨੂੰ ਅਪਣਾਉਣ ਦੇ ਬਾਅਦ ਵਪਾਰਕ ਪੈਕੇਜਾਂ ਦੀ ਚੋਰੀ ਨੂੰ ਪੂਰੀ ਤਰ੍ਹਾਂ ਨਾਲ ਰੋਕਿਆ ਜਾਂਦਾ ਹੈ ।
01:20 Scilab ਦੀ ਵਰਤੋਂ ਕਰਕੇ ਅਕਾਦਮਿਕ ਪੱਧਰ ‘ਤੇ ਸਿੱਖੀ ਗਈ ਸਕਿੱਲਜ਼ ਬਾਅਦ ਵਿੱਚ ਉਦਯੋਗ ਵਿੱਚ ਲਾਭਦਾਇਕ ਹੁੰਦੀ ਹੈ ਕਿਉਂਕਿ ਇਸ ਦੀ ਵਰਤੋਂ ਮੁਫ਼ਤ ਹੈ ।
01:29 ਵੱਖ-ਵੱਖ ਟੂਲਬੋਕਸਸ, ਜੋ ਮੁਫਤ ਵੀ ਹਨ, ਦੇ ਨਾਲ - ਨਾਲ Scilab, ਹੇਠਾਂ ਲਿਖੇ operations ਸੰਪਾਦਨ (ਐਡਿਟ) ਕਰ ਸਕਦਾ ਹੈ ਜਿਵੇਂ ਕਿ -
01:36 ਮੈਟ੍ਰਿਕਸ ਓਪਰੇਸ਼ਨ
01:38 ਕੰਟਰੋਲ ਸਿਸਟਮ
01:40 ਇਮੇਜ਼ ਅਤੇ ਵੀਡੀਓ ਪ੍ਰੋਸੈਸਿੰਗ
01:43 (ਸੀਰੀਅਲ ਟੂਲਬਾਕਸ) ਦੀ ਵਰਤੋਂ ਕਰਕੇ ਹਾਰਡਵੇਅਰ ਦਾ ਅਸਲੀ - ਸਮਾਂ ਕੰਟਰੋਲ ਕਰਨਾ
01:48 (HART ਟੂਲਬਾਕਸ) ਦੀ ਵਰਤੋਂ ਕਰਕੇ Data Acquisition Systems / Cards ਦੀ ਇੰਟਰਫੇਸਿੰਗ
01:54 (Xcos - Block Diagram Simulator) ਦੀ ਮਦਦ ਨਾਲ ਸਿਮੂਲੇਸ਼ਨ
01:59 ਪਲਾਟਿੰਗ
02:01 ਹਾਰਡਵੇਅਰ ਇੰਨ ਲੂਪ ਅਰਥ (ਐਚਆਈਐਲ) ਸਿਮੂਲੇਸ਼ਨ
02:06 ਹਾਰਡਵੇਅਰ ਇੰਨ ਲੂਪ, ਲੂਪ ਵਿੱਚ ਅਸਲੀ ਹਿੱਸਾ ਜੋੜਨ ਤੋਂ ਬਾਅਦ ਸ਼ੁੱਧ ਅਸਲੀ-ਸਮਾਂ ਸਿਮੂਲੇਸ਼ਨ (ਨਕਲ) ਤੋਂ ਵੱਖਰਾ ਹੁੰਦਾ ਹੈ ।
02:14 Single Board Heater System device ਦੇ ਨਾਲ ਰਚਨਾ ਵਿੱਚ Scilab ਨੂੰ ਕੰਟਰੋਲ ਸਿਸਟਮ ਨਾਲ ਸੰਬੰਧਿਤ ਵਰਤੋਂ ਕਰਨ ਲਈ HIL ਸੈੱਟਅੱਪ ਦੇ ਤੌਰ ਤੇ ਵਰਤਿਆ ਗਿਆ ਹੈ ।
02:26 Scilab ਲਈ ਰਚਨਾਕਰਮ ਜਾਂ ਢਾਂਚਾ ਬਹੁਤ ਸੌਖਾ ਹੈ ।
02:29 ਬਹੁਤ ਸਾਰੀਆਂ ਅੰਕਾਂ ਦੀਆਂ ਸਮੱਸਿਆਵਾਂ ਨੂੰ, ਰਵਾਇਤੀ ਭਾਸ਼ਾਵਾਂ ਜਿਵੇਂ-Fortran, C, ਜਾਂ C++ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਇੱਕੋ-ਜਿਹੇ ਹੱਲ਼ ਦੀ ਤੁਲਣਾ ਵਿੱਚ ਘੱਟ ਕੋਡ ਲਾਈਨਾਂ ਵਿੱਚ ਦਰਸਾਇਆ ਜਾ ਸਕਦਾ ਹੈ ।
02:42 ਕਈ ਪ੍ਰਸਿੱਧ ਪ੍ਰੋਪਰਾਈਟਰੀ ਪੈਕੇਜਾਂ ਦੀ ਤਰ੍ਹਾਂ Scilab ਵਿੱਚ ਅੰਕਾਂ ਦੀ ਗਿਣਤੀ ਲਈ ਆਧੁਨਿਕ ਲਾਇਬ੍ਰੇਰੀ ਜਿਵੇਂ – LAPACK ਦੀ ਵਰਤੋਂ ਕੀਤੀ ਜਾਂਦੀ ਹੈ ।
02:52 ਇੱਥੇ ਇੱਕ ਬਹੁਤ ਵੱਡਾ ਯੂਜ਼ਰ ਸਮੂਹ ਹੈ ਜੋ ਹੇਠਾਂ ਲਿਖੇ ਰੂਪਾਂ ਵਿੱਚ ਕਾਫ਼ੀ ਯੋਗਦਾਨ ਪਾ ਕੇ Scilab ਦੀ ਵਰਤੋਂ ਅਤੇ ਸਹਿਯੋਗ ਕਰਦਾ ਹੈ
03:00 ਮੇਲਿੰਗ ਸੂਚੀਆਂ,
03:02 Usenet ਗਰੁੱਪ ਜਿਵੇਂ- (ਇੰਟਰਨੈਟ ਡਿਸਕਸ਼ਨ ਫਾਰਮ), ਅਤੇ ਵੈੱਬਸਾਈਟਾਂ ।
03:07 scilab, ਇਸ ਦੇ ਟੂਲਬੋਕਸਸ ਅਤੇ ਮੇਲਿੰਗ ਲਿਸਟ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਦੇ ਲਈ, scilab:org ਜਾਂ scilab:in ਵੈੱਬਸਾਈਟ ‘ਤੇ ਜਾਓ
03:18 ਕੁੱਝ ਸੰਸਥਾਂਵਾਂ, ਜੋ Scilab ਦੀ ਬਹੁਤ ਸਫਲਤਾਪੂਰਵਕ ਨਾਲ ਵਰਤੋਂ ਕਰ ਰਹੇ ਹਨ, ਹੇਠ ਲਿਖੇ ਹਨ
03:23 ਸੀ.ਐਂਨ.ਈ.ਐਸ ਜੋ (ਫ੍ਰੈਂਚ ਸਪੇਸ ਸੈਟੇਲਾਈਟ ਏਜੰਸੀ) ਹੈ,
03:28 EQUALIS (ਇਕਵਾਲਿਸ)
03:31 ਟੇਕਪੈਸ਼ਨਟੇਕ (Techpassiontech) ਅਤੇ
03:33 ਖ਼ੋਜ ਅਤੇ ਸਿੱਖਿਆ ਦੇ ਉਦੇਸ਼ਾਂ ਲਈ ਆਈ.ਆਈ.ਟੀ ਬੰਬੇ
03:37 ਆਈ.ਆਈ.ਟੀ ਬੰਬੇ ਵਿੱਚ ਐਂਨਐਮਈਆਈਸੀਟੀ ਪ੍ਰੋਜੈਕਟ ਦੁਆਰਾ Scilab ਦੇ ਪ੍ਰਚਾਰ-ਪ੍ਰਸਾਰ ਜਾਂ (ਹੱਲਾਸ਼ੇਰੀ) ਲਈ ਕੀਤੀਆਂ ਗਈਆਂ ਕੁੱਝ ਗਤੀਵਿਧੀਆਂ ਹੇਠ ਲਿਖੀਆਂ ਹਨ
03:45 ਲੈਬ ਮਾਈਗਰੇਸ਼ਨ ਅਰਥ (Scilab ਦੀਆਂ ਸਾਰੀਆਂ computational ਲੇਬੋਰੇਟਰੀਜ਼ ਨੂੰ ਤਬਦੀਲ ਕਰਨਾ)
03:51 ਵਰਚੁਅਲ ਲੈਬਸ ਅਰਥ (Single Board Heater System ਲਈ ਰਿਮੋਟ ਪਹੁੰਚ:)
03:56 ਇਸਦੇ ਇਲਾਵਾ, ਭਾਰਤ ਸਰਕਾਰ ਦੇ ਐਮਐਚਆਰਡੀ, ਆਈਸੀਟੀ ਦੇ ਰਾਹੀਂ ਰਾਸ਼ਟਰੀ ਸਿੱਖਿਆ ਮਿਸ਼ਨ ਦੁਆਰਾ ਵਿੱਤ FOSSEE ਪ੍ਰੋਜੈਕਟ ਵਰਤਮਾਨ ਵਿੱਚ Python ਅਤੇ Scilab ‘ਤੇ ਧਿਆਨ ਦੇ ਰਹੇ ਹਨ ।
04:07 ਇਸ ਸਮੇਂ ਸਾਡੇ ਕੋਲ Scilab ਦੇ ਕਈ ਸਪੋਕਨ ਟਿਊਟੋਰਿਅਲ ਹਨ ।
04:12 ਭਾਰਤ ਵਿੱਚ Scilab ਦੀ ਕੋਸ਼ਿਸ਼, ਅਤੇ scilab:in ਵੈੱਬਸਾਈਟ ਦੁਆਰਾ ਤਾਲਮੇਲ ਕੀਤਾ ਜਾਂਦਾ ਹੈ ।
04:18 ਇੱਥੇ ਕੁੱਝ ਆਕਰਸ਼ਣ ਪ੍ਰੋਜੈਕਟ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਇੱਕ ਟੈਕਸਟਬੁੱਕ ਕੰਪੇਨੀਅਨ ਪ੍ਰੋਜੈਕਟ ਹੈ, ਜੋ Scilab ਦੀ ਵਰਤੋਂ ਕਰਕੇ ਸਟੈਂਡਰਡ ਟੈਕਸਟਬੁੱਕਸ ਦੀਆਂ ਹੱਲ ਕੀਤੀਆਂ ਹੋਈਆਂ ਉਦਾਹਰਣਾਂ ਦੀ ਕੋਡਿੰਗ ਕਰਦਾ ਹੈ ।
04:28 ਇਹ ਲਿੰਕ ਪ੍ਰੋਜੈਕਟ ਉਪਭੋਗਤਾਵਾਂ ਨੂੰ ਜਾਣੇ-ਪਛਾਣੇ Scilab ਦਸਤਾਵੇਜ਼ਾ ਨੂੰ ਜੋੜਨ ਅਤੇ ਉਨ੍ਹਾਂ ਨੂੰ ਰੈਂਕ ਦੇਣ ਦੀ ਆਗਿਆ ਦਿੰਦਾ ਹੈ ।
04:34 ਅਸੀਂ Scilab ਵਰਕਸ਼ਾਪ ਨੂੰ ਨਿਯਮਿਤ ਕਰਨ ਵਿੱਚ ਵੀ ਮਦਦ ਕਰਦੇ ਹਾਂ ।
04:38 ਸਾਡੇ ਕੋਲ ਦੋ ਮੇਲਿੰਗ ਸੂਚੀਆਂ ਹਨ, ਜਿਨ੍ਹਾਂ ਵਿਚੋਂ ਇੱਕ ਐਲਾਨ ਕਰਨ ਲਈ ਅਤੇ ਦੂਜੀ ਚਰਚਾ ਕਰਨ ਲਈ ਹੈ ।
04:43 ਅਸੀਂ ਆਪਣੇ ਸਾਰੇ ਅਭਿਆਸਾਂ ਵਿੱਚ ਤੁਹਾਨੂੰ ਹਿੱਸਾ ਲੈਣ ਲਈ ਸੱਦਾ ਦਿੰਦੇ ਹਾਂ ।
04:47 ਸਪੋਕਨ ਟਿਊਟੋਰਿਅਲ ‘ਤੇ ਦੁਬਾਰਾ ਜਾਂਦੇ ਹਾਂ
04:50 ਸਪੋਕਨ ਪਾਰਟ (ਭਾਗ) ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਵੀ ਉਪਲੱਬਧ ਹਨ ।
04:56 ਇਹ spoken-tutorial:org ਵੈੱਬਸਾਈਟ ‘ਤੇ ਉਪਲੱਬਧ ਹਨ ।
05:01 ਇਸ ਟਿਊਟੋਰਿਅਲਸ ਨੇ Scilab ਵਿੱਚ Level 0 ਸਿਖਲਾਈ ਦਾ ਇੱਕ ਭਾਗ ਬਣਾਇਆ ਹੈ ।
05:06 ਇਹ ਟਿਊਟੋਰਿਅਲਸ ਬਿਲਕੁੱਲ ਮੁਫਤ ਉਪਲੱਬਧ ਹਨ ।
05:10 ਅਸੀਂ ਇਸ ਤਰੀਕੇ ਨਾਲ ਕਈ FOSS ਸਿਸਟਮਸ ਨੂੰ ਕਵਰ ਕਰਨਾ ਚਾਹੁੰਦੇ ਹਾਂ ।
05:14 ਅਸੀਂ ਇਸ ‘ਤੇ ਤੁਹਾਡੇ ਫੀਡਬੈਕ ਦਾ ਸਵਾਗਤ ਕਰਦੇ ਹਾਂ ।
05:17 ਅਸੀਂ ਤੁਹਾਡੀ ਗੱਲਬਾਤ ਦਾ ਵੀ ਸਵਾਗਤ ਕਰਦੇ ਹਾਂ ।
05:19 ਇਸ ਸਾਫਟਵੇਅਰ ਲਈ ਰੂਪ ਰੇਖਾ ਜਾਂ ਪ੍ਰੋਫਾਈਲ ਲਿਖਣ ‘ਤੇ ।
05:22 ਮੂਲ ਸਕਰਿਪਟਸ ਨੂੰ ਲਿਖਣਾ
05:24 ਸਪੋਕਨ ਟਿਊਟੋਰਿਅਲ ਨੂੰ ਰਿਕਾਰਡ ਕਰਨਾ ।
05:27 ਸਕਰਿਪਟ ਦਾ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਜਾਂ ਟਰਾਂਸਲੇਸ਼ਨ ਕਰਨਾ ।
05:31 ਸਕਰਿਪਟ ਵਿੱਚ ਵਰਤੇ ਗਏ ਆਡੀਓ ਨੂੰ ਭਾਰਤੀ ਭਾਸ਼ਾਵਾਂ ਵਿੱਚ ਡਬ ਕਰਨਾ ।
05:35 ਸਮੀਖਿਆ ਕਰਨਾ ਅਤੇ ਉਪਰੋਕਤ ਸਾਰੇ ‘ਤੇ ਆਪਣਾ ਫੀਡਬੈਕ ਦੇਣਾ ।
05:39 ਅਸੀਂ ਇਸ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪ ਦਾ ਪ੍ਰਬੰਧ ਕਰਨ ਲਈ ਤੁਹਾਡਾ ਸਵਾਗਤ ਕਰਦੇ ਹਾਂ ।
05:44 ਅਸੀਂ ਸਪੋਕਨ ਟਿਊਟੋਰਿਅਲ ‘ਤੇ ਪ੍ਰਭਾਵਸ਼ਾਲੀ ਅਧਿਐਨ ਜਾਂ ਪੜਾਈ ਦਾ ਪ੍ਰਬੰਧ ਕਰਨ ਲਈ ਵੀ ਤੁਹਾਨੂੰ ਸੱਦਾ ਦਿੰਦੇ ਹਾਂ ।
05:49 ਅਸੀਂ ਅਜਿਹੇ ਮਾਹਿਰਾਂ ਦੀ ਭਾਲ ਵੀ ਕਰ ਰਹੇ ਹਾਂ, ਜੋ ਆਡੀਓ, ਵੀਡੀਓ, ਆਟੋਮੈਟਿਕ ਟਰਾਂਸਲੇਸ਼ਨ, ਆਦਿ ਵਿੱਚ ਤਕਨੀਕੀ ਸਹਾਇਤਾ ਨਾਲ ਯੋਗਦਾਨ ਦੇ ਸਕਣ ।
05:57 ਸਾਡੇ ਕੋਲ ਇਹਨਾਂ ਸਾਰੀਆਂ ਗਤੀਵਿਧੀਆਂ ਲਈ ਪੂੰਜੀ ਉਪਲੱਬਧ ਹੈ ।
06:00 ਇਹ ਸਪੋਕਨ ਟਿਊਟੋਰਿਅਲ ਫਰੀ ਐਂਡ ਓਪਨ ਸੋਰਸ ਸਾਫਟਵੇਅਰ ਇੰਨ ਸਾਇੰਸ ਐਂਡ ਇੰਜਨੀਅਰਿੰਗ ਐਜੂਕੇਸ਼ਨ (FOSSEE) ਦੁਆਰਾ ਬਣਾਇਆ ਗਿਆ ਹੈ ।
06:08 FOSSEE ਪ੍ਰੋਜੇਕਟ ‘ਤੇ ਜ਼ਿਆਦਾ ਜਾਣਕਾਰੀ fossee: in ਜਾਂ scilab: in ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।
06:16 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
06:22 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
06:31 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ ।
06:34 ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav