PHP-and-MySQL/C2/If-Statement/Punjabi

From Script | Spoken-Tutorial
Revision as of 13:30, 10 March 2013 by Khoslak (Talk | contribs)

Jump to: navigation, search
Timing Narration
00:00 PHP ਦੇ ਇਸ ਬੇਸਿਕ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ । ਇਸ ਵਿੱਚ ਅਸੀਂ 'IF' ਸਟੇਟਮੈਂਟ ਦੇ ਬਾਰੇ ਜਾਨਾਂਗੇ ।
00:06 ਅਗਰ ਤੁਸੀਂ ਪਹਿਲੇ ਕਦੀ ਕੋਡ ਲਿਖਿਆ ਹੈ, ਤਾਂ ਤੁਸੀਂ 'IF' ਸਟੇਟਮੈਂਟ ਜ਼ਰੂਰ ਦੇਖਿਆ ਹੋਵੇਗਾ ।
00:11 PHP ਵਿੱਚ ਇਹ ਕੁਛ ਵਖਰਾ ਨਹੀ ਹੈ, ਜੋ ਮੈਂ ਤੁਹਾਨੂੰ ਅੱਗੇ ਐਗਜ਼ੀਕਯੂਟ (execute) ਕਰਕੇ ਦਿਖਾਵਾਂ ਗੀ ।
00:16 ਚਲੋ ਸ਼ੁਰੂ ਕਰਿਏ ।
00:18 ਚਲੋ 'IF' ਸਟੇਟਮੈਂਟ ਦੀ ਜਾਣਕਾਰੀ ਲੈਂਦੇ ਹਾਂ । ਇਹ ਇੱਕ ਕੰਡੀਸ਼ਨ(condition) ਦਾ ਮੁਆਇਨਾ ਕਰਦੀ ਹੈ ।
00:23 ਕੰਡੀਸ਼ਨ ਦੇ ਸਹੀ ਹੋਂਣ ਨਾਲ ਉਹ ਕੋਡ ਦੇ ਇੱਕ ਖੰਡ (path) ਨੂੰ ਸੰਚਾਲਿਤ ਕਰਦੀ ਹੈ ।
00:28 ਤੋ ਜੇ ਕੰਡੀਸ਼ਨ ਗਲਤ ਹੋਵੇ ਤਾਂ ਓਸੀ ਕੋਡ ਦੇ ਦੂਸਰੇ ਖੰਡ (path) ਨੂੰ ਸੰਚਾਲਿਤ ਕਰਦੀ ਹੈ ।।
00:32 ਉਦਾਰਨ ਲਈ—ਇਸਦੀ ਬਣਾਵਟ(structure) ਇਹ ਹੈ ।
00:36 IF,- ਬਰੈਕਿਟ(bracket) ਦੇ ਅੰਦਰ ਕਨਡਿਸ਼ਨ ਹੈ ਕੀ ਇੱਕ ਬਰਾਬਰ ਇੱਕ (1==1) ਹੈ ਕੀ ਨਹੀ ।
00:41 ਧਿਆਨ ਦਿੳ ਕੀ ਮੈਂ ਇੱਥੇ ਡਬਲ ਈਕਵਲ ਟੂ(double equal to) ਦੀ ਵਰਤੋਂ ਕੀਤੀ ਹੈ ਜੋ ਕੀ ਕਮਪੈਰਿਜ਼ਨ ਔਪਰੇਟਰ(comparison operator) ਹੈ ।
00:47 ਅੱਗੇ ਆਉਣ ਵਾਲੇ ਟਿਊਟੋਰਿਯਲ ਵਿੱਚ ਅਸੀਂ ਔਪਰੇਟਰਸ ਬਾਰੇ ਜਾਨਾਂਗੇ ।
00:50 ਇਸ ਨੂੰ ਇਜ਼ ਈਕੁਏਲ ਟੂ‘(is equal to)’ ਪੱੜਿਆ ਜਾਉਂਦਾ ਹੈ ਜੋ ਕੀ ਈਕੁਏਲਜ਼ (equals) ਤੋ ਵੱਖਰਾ ਹੈ ।
00:56 ਵੇਅਰਿਏਬਲਜ਼ ਨੂੰ ਕਮਪੇਅਰ ਕਰਦੇ ਸਮੇਂ ਅਸੀਂ ਡਬਲ ਈਕਵਲ ਟੂ ਦੀ ਵਰਤੋਂ ਕਰਦੇ ਹਾਂ।
01:02 ਕੰਡੀਸ਼ਨ ਦੇ ਸਹੀ ਪਾਥ(true path) ਲਈ ਅਸੀਂ ਦੋ (two)ਕਰਲੀ ਬ੍ਰੈਕਿਟਸ(curly brackets) ਦੀ ਵਰਤੋਂ ਕਰ ਸਕਦੇ ਹਾਂ ।
01:06 ਅਸੀਂ ਇੱਥੇ ਇੱਕ ਸੁਰੂ ਕਰਦੇ ਹਾਂ।
01:08 ਸਾਡਾ ਕੋਡ ਇਹਨਾ ਬ੍ਰੈਕਿਟਸ ਦੇ ਵਿੱਚਕਾਰ ਜਾਵੇਗਾ ।
01:12 ਅਗਰ ਕੰਡੀਸ਼ਨ ਸਹੀ ਨਹੀ ਹੋਵੇ ਤਾਂ, ਉਸਨੂੰ ਐਲ੍ਸ (else) ਕਹਾਂਗੇ ।
01:15 ਇਸਦਾ ਵੀ ਓਹੀ ਸਟ੍ਰੱਕ੍ਚਰ(structure) ਹੈ, ਯਾਨੀ- ਦੋ ਕਰਲੀ ਬ੍ਰੈਕਿਟਸ ।
01:17 ਉਦਾਹਰਨ ਲਿਖਦੇ ਹਾਂ । ਜੇ ਇਕ ਬਰਾਬਰ ਇਕ ਹੋਵੇ ਤਾਂ “True” ਐੱਕੋ (echo true) ਕਰਾਂ ਗੇ ।
01:23 ਅਗਰ 1 ਬਰਾਬਰ 1 ਨਾਂ ਹੋਵੇ ਤਾਂ ਸਾੱਨ੍ਹ ਫਾਇਲ ਨੂੰ ਰਨ (run, ਚਲਾਉਂਦੇ) ਕਰਦੇ ਸਮੇਂ ਫਾਲਸ (false, ਗਲਤ) ਮਿਲ਼ਦਾ ਹੈ ।
01:30 ਕਿਉਂ ਕੀ 1 ਬਰਾਬਰ 1 ਸਹੀ ਹੈ, ਇਸ ਲਈ ਫਾਇਲ ਨੂੰ ਰਨ (run) ਕਰਣ ਵੇਲੇ ਸਾਨੂੰ ਟਰੂ (True) ਮਿਲਦਾ ਹੈ।
01:36 ਚਲੋ ਇਸਨੂੰ 1 ਬਰਾਬਰ 2 ਵਿੱਚ ਬਦਲ ਦਿੰਦੇ ਹਾਂ, ਜੋ ਕੀ ਗਲਤ ਹੈ, ਅਤੇ ਹੁਣ ਸਾੱਨੂੰ ਫਾਲਸ (false) ਮਿਲੇਗਾ ।
01:42 ਇਸ ਤਰ੍ਹਾ ਅਸੀਂ ਇੱਕ ਪ੍ਰੋਗਰਾਮ(program) ਬਣਾ ਲਿਆ ਹੈ ਜੋ ਸਾਨੂੰ ਦਸੱਦਾ ਹੈ ਕੀ ਦੋ ਨੰਬਰ ਸਮਾਨ ਹੈ ਕੀ ਨਹੀ ।
01:49 ਲੇਕਿਨ ਇਹ ਪ੍ਰੋਗਰਾਮ ਦੀ ਬੜੀ ਬੇਤੁਕੀ ਐਪਲਿਕੇਸ਼ਨ(application) ਹੈ ।
01:52 ਇਸ ਲਈ ਮੈਂ ਇਸ ਨੂੰ ਥੋੜਾ ਬਦਲ ਕੇ ਪਾਸਵਰਡ ਅਕਸੈਸ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਵਾਂ ਗੀ ।
01:58 ਇੱਥੇ ਅਸੀਂ ਪਾਸਵਰਡ ਨੂੰ ਇਕ ਵੇਅਰਿਏਬਲ ਵਿੱਚ ਸਟੋਰ ਕਰਾਂਗੇ ।
02:03 ਮਨ ਲਵੋ ਕੀ ਪਾਸਵਰਡ abc ਹੈ ।
02:05 ਅਸੀ ਵੇਅਰਿਏਬਲ ਨੂੰ ਆਪਣੇ IF ਫੰਕਸ਼ਨ ਵਿੱਚ ਸਮਲਿਤ ਕਰਣ ਲਈ ਲਿੱਖਾਂ ਗੇ ।
02:11 ਇਫ ਪਾਸਵਰਡ, ਡਬਲ ਈਕਵਲਸ (==)”def” (if $password==”def”)
02:15 ਤਾਂ ਅਸੀ ਕਹਵਾਂਗੇ ਕੀ 'ਅਕਸੈਸ ਗਰਾਨਟੀਡ'(acess granted)
02:21 ਮਾਫ ਕਰੋ, ਮੇਰੇ ਤੋਂ ਇੱਕ ਗਲਤੀ ਹੋਈ ਹੈ। 'def' ਉਹ ਪਾਸਵਰਡ ਹੈ ਜੋ ਅਸੀਂ ਯੂਜ਼ਰ ਨੂੰ ਪੂਛਨਾ ਹੈ। 'abc' ਉਹ ਪਾਸਵਰਡ ਹੈ ਜੋ ਮੈਂ ਸਿਸਟਮ ਵਿੱਚ ਭਰਇਆ ਹੈ ।
02:32 ਤੇ ਅਗਰ ਉਹ ‘def’ ਦੇ ਬਰਾਬਰ ਨਾ ਹੋਵੇ ਤਾਂ, ਅਸੀ ਕਹਵਾਂਗੇ 'ਅਕਸੈਸ ਡਿਨਾਇਡ'(acess denied) ।
02:39 ਤੇ ਮੈਂ 'abc’ਪਾਸਵਰਡ ਭਰਿਆ ਹੈ ।
02:42 ਅਸੀ ਇਸ ਪਾਸਵਰਡ ਨੂੰ ਸਟੋਰਡ ਪਾਸਵਰਡ (stored password), 'def' ਦੇ ਨਾਲ ਮਿਲਾਵਾਂ ਗੇ।
02:50 ਅਗਰ ਇਹ 'def' ਦੇ ਬਿਲਕੁਲ ਸਮਾਨ ਹੈ, ਤਾਂ ਅਸੀ ਕਹਵਾਂਗੇ 'ਅਕਸੈਸ ਗਰਾਨਟੀਡ', ਵਰਨਾ 'ਅਕਸੈਸ ਡਿਨਾਇਡ' ।
02:57 ਚਲੋ ਇਸਨੂੰ ਚੈਕ ਕਰਿਏ ।
03:00 'ਅਕਸੈਸ ਡਿਨਾਇਡ'। ਇਹ ਇਸ ਲਈ, ਕਿੳਂ ਕਿ ਪਾਸਵਰਡ ਮੈਚ(match) ਨਹੀ ਹੋਇਆ ਸੀ ।
03:05 ਤੁਸੀਂ ਦੇਖਿਆ ਕਿ ਇਸ ਤਰਹ ਆਸੀ ਇੱਕ ਵੇਅਰਿਏਬਲ ਨੂੰ IF ਦੇ ਨਾਲ ਜੋੜਿਆ ।
03:10 ਜਿਸਨੂੰ 'def' ਵਿਚ ਬਦਲ ਦਿਆਂ ਗੇ ਤਾਂ ਸਾਨੂੰ 'ਅਕਸੈਸ ਗ੍ਰਾਂਨਟੀਡ' ਮਿਲ ਜਾਵੇਗਾ ।
03:18 ਕਿੳਂ ਕਿ ਮੇਰੇ ਕੋਲ ਕੋਡ ਦੀ ਇੱਕ ਲਾਇਨ ਇੱਥੇ ਅਤੇ ਹੋਰ ਦੂਜੀ ਲਾਇਨ ਇੱਥੇ ਹੈ ।
03:22 ਅਸੀ ਇਨ੍ਹਾ ਕਰਲੀ ਬ੍ਰੈਕਿਟਸ ਨੂੰ ਹਟਾ ਸਕਦੇ ਹਾਂ ।
03:25 ਹੁਣ ਇਹ ਹੋਰ ਸਾਫ-ਸੁਥਰਾ ਦਿਸ ਰਹਿਆ ਹੈ।
03:29 ਜਾਨ ਲਵੋ, ਅਗਰ ਤੁਹਾਡੇ ਕੋਲ ਕੋਡ ਦੀ ਸਿਰਫ ਇੱਕ ਲਾਇਨ ਹੀ ਹੈ, ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜ਼ਰੂਰਤ ਨਹੀ ਹੈ,
03:37 ਅਗਰ ਇਸ ਜਗਹ ਕੋਡ ਦੀ ਇੱਕ ਤੋਂ ਜ਼ਿਆਦਾ ਲਾਇਨਾਂ ਹਨ ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜਰੂਰਤ ਹੈ।
03:42 ਉਦਾਰਨ ਲਈ, ਇੱਥੇ ਇੱਕ ਨਵਾਂ ਵੇਅਰਿਏਬਲ ਸੈਟ ਕਰਾਂਗੇ ।
03:46 ਅਕਸੈਸ ਈਕਵਲਸ 'ਅਲਾੳਡ'(acess equals allowed)
03:52 ਬੁਨਿਆਦੀ ਤੌਰ ਤੇ ਇਹ ਕੋਡ ਦੀ ਇਕ ਨਵੀਂ ਲਾਇਨ ਹੈ ।
03:57 ਇਸ ਪ੍ਰੋਗਰਾਨ ਨੂੰ ਰਨ ਕਰਣ ਵੇਲੇ ਸਾਨੂੰ ਐਰਰ ਮਿਲਦੀ ਹੈ ।
04:02 ਜੋ ਦਸਦੀ ਹੈ ਕਿ ਲਾਇਨ 8 ਦੇ ਪਹਿਲੇ ਅੱਨਇਕਸਪੈੱਕਟਿਡ(unexcpected) T_else ਐਰਰ ਹੈ ।
04:08 ਚਲੋ ਲਾਇਨ 8 ਨੂੰ ਲਭਦੇ ਹਾਂ। ਇਹ ਲਾਇਨ ਇੱਥੇ ਹੈ। ਉਸ ਤੋਂ ਪਹਿਲੀ ਲਾਇਨ ਵਿੱਚ ਕੋਈ ਦਿਕੱਤ(problem) ਹੈ ।
04:13 ਇਹ ਵਜਹ ਹੈ ਕਿ, ਦੋਂ ਜਾਂ ਜ਼ਿਆਦਾ ਲਾਇਨਾਂ ਨੂੰ ਸਮਿਲਿਤ ਕਰਨ ਲਈ ਸਾੰਨ੍ਹੂ ਕਰਲੀ ਬਰੈਕਿਟਸ ਵਾਪਸ ਐਡ ਕਰਨ ਦੀ ਲੋੜ ਹੈ ।
04:22 ਅਸੀਂ ਇਸਨੂੰ ਰਿਫਰੈਸ਼(refresh) ਕਰਦੇ ਹਾਂ, ਅਤੇ 'ਅਕਸੈਸ ਗਰਾਨਟੀਡ' ਮਿਲ ਗਇਆ ਹੈ।
04:25 ਹੁਣ ਮੈਂ ਇੱਕ ਨਵਾਂ ਵੇਅਰਿਏਬਲ, “$access” ਨੂੰ “allowed” ਦੇ ਬਰਾਬਰ ਸੈਟ ਕੀਤਾ ਹੈ।
04:29 ਪਰ ਇਸ ਨਾਲ ਕੋਈ ਜ਼ਿਆਦਾ ਮਦਦ ਨਹੀ ਮਿਲੇਗੀ ।
04:32 ਮੈ ਸਿਰਫ ਤੁਹਾਨੂੰ ਇੱਕ ਉਦਾਰਨ ਦੇ ਰਹੀ ਸੀ ।
04:35 ਤੁਸੀ ਦੇਖ ਸਕਦੇ ਹੋਂ ਕੀ ਇਹ ਇੱਕ ਸਿੰਗਲ ਲਾਇਨ(single line) ਹੈ, ਅਤੇ ਇਹ ਡਬਲ ਲਾਇਨਸ(double lines) ਹਨ, ਤੇ ਤੁਸੀਂ ਇਹਨਾ ਨੂੰ ਮਿਕ੍ਸ(mix) ਨਹੀ ਕਰ ਸਕਦੇ ।
04:40 ਇਸ ਤਰਹ ਤੁਸੀ ਵੇਖਿਆ ਕਿਵੇਂ ਇਕ ਵੇਅਰਿਏਬਲ ਬਣਾਕੇ ਓਸਨੂੰ IF ਸਟੇਟਮੈਂਟ ਨਾਲ ਜੋੜਿਆ ਜਾਉਂਦਾ ਹੈ । ਆਸ਼ਾ ਕਰਦੀ ਹਾਂ ਕੀ ਤੁਹਾਨੂੰ ਇਹ ਲਾਭਦਾਇਕ ਲਗਿਆ ।
04:46 ਇਹ ਸਾਨੂੰ ਇਸ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ ।
04:50 ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।

Contributors and Content Editors

Khoslak, PoojaMoolya