PERL/C3/Including-files-or-modules/Punjabi

From Script | Spoken-Tutorial
Revision as of 08:17, 10 September 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 PERL ਪ੍ਰੋਗਰਾਮ ਵਿੱਚ Including files or modules ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਪਰਲ ਪ੍ਰੋਗਰਾਮਿੰਗ ਵਿੱਚ ਹੇਠਾਂ ਦਿੱਤੇ ਮੈਥਡਸ ਦਾ ਪ੍ਰਯੋਗ ਕਰਨਾ ਸਿਖਾਂਗੇ:
* do
* use ਅਤੇ 
* require
00:16 ਇਸ ਟਿਊਟੋਰਿਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ:
* ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ 
* Perl 5.14.2 ਅਤੇ 
* gedit ਟੈਕਸਟ ਐਡੀਟਰ 
00:28 ਤੁਸੀਂ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਵਰਤੋਂ ਕਰ ਸਕਦੇ ਹੋ ।
00:32 ਇਸ ਟਿਊਟੋਰਿਅਲ ਦੀ ਪਾਲਣ ਲਈ ਤੁਹਾਨੂੰ ਪਰਲ ਪ੍ਰੋਗਰਾਮਿੰਗ ਦੀ ਕਾਰਜਕਾਰੀ ਜਾਣਕਾਰੀ ਹੋਣੀ ਚਾਹੀਦੀ ਹੈ।
00:37 ਜੇਕਰ ਨਹੀਂ ਤਾਂ ਸੰਬੰਧਿਤ ਪਰਲ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਵੈਬਸਾਈਟ ‘ਤੇ ਜਾਓ।
00:44 do method ( ): ਇਹ ਵਤਰਮਾਨ ਸਕਰਿਪਟ ਫਾਈਲ ਵਿੱਚ ਹੋਰ ਫਾਈਲਸ ਵਿਚੋਂ ਸੋਰਸ ਕੋਡ ਨੂੰ ਸ਼ਾਮਿਲ ਕਰਨ ਦੇ ਸਰਲ ਤਰੀਕੇ ਹਨ।
00:53 ਹੁਣ ਸਮਝਦੇ ਹਾਂ ਕਿ do ( ) ਮੈਥਡ ਨੂੰ ਕਿਵੇਂ ਪ੍ਰਯੋਗ ਕਰਦੇ ਹਨ।
00:57 ਆਪਣੇ ਟੈਕਸਟ ਐਡੀਟਰ ਵਿੱਚ ਨਵੀਂ ਫਾਈਲ ਖੋਲੋ ਅਤੇ ਇਸਨੂੰ datetime dot pl ਨਾਮ ਦਿਓ।
01:03 datetime dot pl ਫਾਈਲ ਵਿੱਚ, ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ।
01:09 ਇੱਥੋਂ ਅੱਗੇ, ਟਰਮੀਨਲ ਉੱਤੇ ਹਰ ਇੱਕ ਕਮਾਂਡ ਤੋਂ ਬਾਅਦ ਐਂਟਰ ਬਟਨ ਦਬਾਉਨਾ ਯਾਦ ਰੱਖੋ।
01:15 ਹੁਣ ਕੋਡ ਸਮਝਦੇ ਹਾਂ।
01:18 ਵਰਤਮਾਨ ਡੇਟ ਅਤੇ ਟਾਇਮ dollar datestring ਵੇਰੀਏਬਲ ਵਿੱਚ ਸਟੋਰ ਕੀਤਾ ਜਾਂਦਾ ਹੈ।
01:23 ਇੱਥੇ, ਮੇਰੇ ਕੋਲ msgThanks ਨਾਮਕ ਇੱਕ ਫੰਕਸ਼ਨ ਹੈ ਜੋ ਇੱਕ Thank you ਮੈਸੇਜ ਰਿਟਰਨ ਕਰਦਾ ਹੈ।
01:31 ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ।
01:35 ਅੱਗੇ, ਇੱਕ ਹੋਰ ਪਰਲ ਪ੍ਰੋਗਰਾਮ ਵੇਖਦੇ ਹਾਂ ਜੋ ਇਸ ਫਾਈਲ datetime dot pl ਦੀ ਵਰਤੋਂ ਕਰੇਗਾ।
01:43 ਆਪਣੇ ਟੈਕਸਟ ਐਡੀਟਰ ਵਿੱਚ ਇੱਕ ਨਵੀਂ ਫਾਈਲ ਖੋਲੋ ਅਤੇ ਇਸਨੂੰ main dot pl ਨਾਮ ਦਿਓ।
01:49 main dot pl ਫਾਈਲ ਵਿੱਚ, ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ।
01:55 ਹੁਣ ਮੈਂ ਕੋਡ ਸਮਝਾਉਂਦਾ ਹਾਂ।
01:58 ਇੱਥੇ, ਪਹਿਲੀ ਲਾਈਨ ਵੈਲਕਮ ਮੈਸੇਜ ਪ੍ਰਿੰਟ ਕਰਦੀ ਹੈ।
02:03 do ( ) ਮੈਥਡ ਉਸ ਫਾਈਲ ਦੇ ਨਾਮ ਦੇ ਨਾਲ ਕਾਲ ਹੁੰਦਾ ਹੈ ਜਿੱਥੋਂ ਅਸੀ ਕੋਡ ਇਸਤੇਮਾਲ ਕਰਨਾ ਚਾਹੁੰਦੇ ਹਾਂ।
02:09 ਮੌਜੂਦਾ ਡੇਟ ਅਤੇ ਟਾਈਮ datetime dot pl file ਦੇ $ datestring ਵੇਰੀਏਬਲ ਵਿੱਚ ਸਟੋਰ ਕੀਤਾ ਜਾਂਦਾ ਹੈ।
02:16 ਅਤੇ ਅੰਤ ਵਿੱਚ, ਅਸੀ msgThanks ( ) ਫੰਕਸ਼ਨ ਨੂੰ ਉਸੀ ਫਾਈਲ ਵਿਚੋਂ ਕਾਲ ਕਰਦੇ ਹਾਂ ।
02:21 ਹੁਣ, ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ।
02:25 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ।
02:27 ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl main dot pl ਅਤੇ ਐਂਟਰ ਦਬਾਓ ।
02:34 ਟਰਮੀਨਲ ਉੱਤੇ ਆਉਟਪੁੱਟ ਨੂੰ ਵੇਖੋ ।
02:37 ਅੱਗੇ, ਅਸੀ ਸਿਖਾਂਗੇ ਕਿ ਪਰਲ ਪ੍ਰੋਗਰਾਮ ਵਿੱਚ require ( ) ਮੈਥਡ ਅਤੇ use ( ) ਮੈਥਡ ਦੀ ਕਿਵੇਂ ਵਰਤੋਂ ਕਰਦੇ ਹਨ।
02:44 ਇਹ ਮੈਥਡਸ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਸਾਡੇ ਕੋਲ ਸਬਰੂਟੀਨਸ ਦਾ ਸੰਗ੍ਰਿਹ ਹੁੰਦਾ ਹੈ ਜੋ ਮਲਟੀਪਲ ਪਰਲ ਪ੍ਰੋਗਰਾੰਸ ਵਿੱਚ ਵਰਤੇ ਜਾ ਸਕਦੇ ਹਨ।
02:52 use ( ) ਮੈਥਡ ਕੇਵਲ ਮਾਡਿਊਲਸ ਲਈ ਵਰਤੋਂ ਕੀਤਾ ਜਾਂਦਾ ਹੈ।
02:56 ਇਹ ਕੰਪਾਈਲੇਸ਼ਨ ਦੇ ਸਮੇਂ ਤਸਦੀਕੀ ਹੁੰਦਾ ਹੈ।
02:59 ਫਾਈਲ ਐਕਸਟੈਂਸ਼ਨ ਦੇਣ ਦੀ ਕੋਈ ਜਰੁਰਤ ਨਹੀਂ ਹੈ।
03:03 require ( ) ਮੈਥਡ ਪਰਲ ਪ੍ਰੋਗਰਾੰਸ ਅਤੇ ਮਾਡਿਊਲਸ ਦੋਨਾਂ ਦੇ ਲਈ ਵਰਤਿਆ ਜਾਂਦਾ ਹੈ ।
03:08 ਇਹ ਰਣ ਟਾਈਮ ਦੇ ਸਮੇਂ ਤਸਦੀਕੀ ਹੁੰਦਾ ਹੈ।
03:10 ਫਾਈਲ ਐਕਸਟੈਂਸ਼ਨ ਦੇਣ ਦੀ ਜਰੁਰਤ ਹੈ।
03:14 use ( ) ਮੈਥਡ ਦਾ ਸਿੰਟੈਕਸ ਹੈ: use module name ਸਿਮੀਕੋਲਨ
03:20 Perl modules ਉਹ ਫਾਈਲਸ ਹਨ ਜੋ .pm ਐਕਸਟੈਂਸ਼ਨ ਨਾਲ ਖ਼ਤਮ ਹੁੰਦੀਆਂ ਹਨ।
03:25 ਕੋਡ ਦੀ ਪੁਨਰਉਪਯੋਗਿਤਾ ਮਾਡਿਊਲਸ ਦੁਆਰਾ ਪੂਰੀ ਕੀਤੀ ਜਾਂਦੀ ਹੈ।
03:30 ਹੋਰ (ਕੰਪਿਊਟਰ) ਭਾਸ਼ਾਵਾਂ ਵਿੱਚ ਇਹ libraries ਦੇ ਸਮਾਨ ਹੁੰਦੀਆਂ ਹਨ।
03:35 ਹੁਣ, ਮੈਂ ਪਰਲ ਕੋਡ ਵਿੱਚ ਮਾਡਿਊਲ ਨੂੰ ਸ਼ਾਮਿਲ ਕਰਨ ਲਈ use ਮੈਥਡ ਦੇ ਨਾਲ ਸਰਲ ਪ੍ਰੋਗਰਾਮ ਦਿਖਾਵਾਂਗਾ।
03:43 ਆਪਣੇ ਟੈਕਸਟ ਐਡੀਟਰ ਵਿੱਚ ਇੱਕ ਨਵੀਂ ਫਾਈਲ ਖੋਲੋ ਅਤੇ ਇਸਨੂੰ sum dot pm ਨਾਮ ਦਿਓ।
03:49 sum dot pm ਫਾਈਲ ਵਿੱਚ, ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ।
03:55 ਇੱਥੇ, ਮੇਰੇ ਕੋਲ ਇੱਕ ਸਰਲ ਪ੍ਰੋਗਰਾਮ ਹੈ ਜੋ ਦਿੱਤੇ ਗਏ ਨੰਬਰਸ ਦੇ ਸੇਟ ਦੇ ਜੋੜ ਦੀ ਗਿਣਤੀ ਕਰੇਗਾ।
04:01 ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ।
04:05 ਅਸੀ ਇੱਕ ਹੋਰ ਪਰਲ ਸਕਰਿਪਟ ਲਿਖਾਂਗੇ ਜਿੱਥੇ ਅਸੀ ਇਹ sum dot pm ਫਾਈਲ ਦਾ ਪ੍ਰਯੋਗ ਕਰਾਂਗੇ।
04:11 ਹੁਣ ਮੈਂ ਸੈਂਪਲ ਪ੍ਰੋਗਰਾਮ app dot pl ਖੋਲ੍ਹਦਾ ਹਾਂ ਜੋ ਮੈਂ ਪਹਿਲਾਂ ਹੀ ਸੇਵ ਕਰ ਲਿਆ ਹੈ।
04:17 app dot pl ਫਾਈਲ ਵਿੱਚ, ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ।
04:22 ਹੁਣ ਮੈਂ ਕੋਡ ਸਮਝਾਉਂਦਾ ਹਾਂ।
04:25 ਪਹਿਲੀ ਲਾਈਨ ਮਾਡਿਊਲ ਨਾਮ ਦੇ ਨਾਲ use ਮੈਥਡ ਦਿਖਾਉਂਦੀ ਹੈ।
04:29 ਸਾਡੇ ਮਾਮਲੇ ਵਿੱਚ, ਮਾਡਿਊਲ ਦਾ ਨਾਮ sum ਹੈ।
04:33 ਅਸੀ sum dot pm ਫਾਈਲ ਵਿੱਚ total ( ) ਫੰਕਸ਼ਨ ਉੱਤੇ ਇਨਪੁਟ ਪੈਰਾਮੀਟਰਸ ਦੀ ਤਰ੍ਹਾਂ 1, 7, 5, 4, 9 ਕਾਲ ਕਰ ਰਹੇ ਹਾਂ।
04:44 ਦੁਬਾਰਾ, ਅਗਲੀ ਲਾਈਨ ਵਿੱਚ, ਅਸੀ ਉਸੀ ਫੰਕਸ਼ਨ ਉੱਤੇ 1 ਤੋਂ 10 ਤੱਕ ਇਨਪੁੱਟ ਪੈਰਾਮੀਟਰਸ ਕਾਲ ਕਰ ਰਹੇ ਹਾਂ।
04:52 ਹੁਣ ਫਾਈਲ ਨੂੰ ਸੇਵ ਕਰਨ ਲਈ Ctrl+S ਦਬਾਓ।
04:56 ਹੁਣ ਪ੍ਰੋਗਰਾਮ ਨੂੰ ਚਲਾਓ।
04:59 ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl app dot pl ਅਤੇ ਐਂਟਰ ਦਬਾਓ।
05:06 ਟਰਮੀਨਲ ਉੱਤੇ ਦਿਖਾਏ ਹੋਏ ਆਉਟਪੁਟ ਨੂੰ ਵੇਖੋ।
05:10 ਹੁਣ use ਮੈਥਡ ਵਿੱਚ ਕੁੱਝ ਜਿਆਦਾ ਵਿਕਲਪ ਵੇਖਦੇ ਹਨ। ਟੈਕਸਟ ਐਡੀਟਰ ਵਿੱਚ sum dot pm ਉੱਤੇ ਵਾਪਸ ਜਾਓ।
05:18 ਸੋਰਸ ਕੋਡ ਦੀ ਸ਼ੁਰੁਆਤ ਵਿੱਚ ਹੇਠਾਂ ਦਿੱਤੀਆਂ ਲਾਈਨਾਂ ਜੋੜੇ use strict ਸੈਮੀਕਾਲਨ, use warnings ਸੈਮੀਕਾਲਨ
05:27 use strict ਅਤੇ use warnings ਕੰਪਾਈਲਰ ਫਲੈਗਸ ਹੁੰਦੇ ਹਨ ਜੋ ਪਰਲ ਨੂੰ ਜ਼ਿਆਦਾ ਸਖਤ ਤਰੀਕੇ ਨਾਲ ਵਿਵਹਾਰ ਕਰਨ ਲਈ ਨਿਰਦੇਸ਼ ਦਿੰਦੇ ਹਨ।
05:35 ਇਹ ਆਮ ਪ੍ਰੋਗਰਾਮਿੰਗ ਗਲਤੀਆਂ ਨੂੰ ਰੋਕਣ ਲਈ ਪ੍ਰਯੋਗ ਹੁੰਦੇ ਹਨ।
05:39 use strict ਪ੍ਰੋਗਰਾਮ ਵਿੱਚ ਵਰਤੇ ਜਾਂਦੇ ਸਾਰੇ ਵੇਰੀਏਬਲਸ ਨੂੰ ਘੋਸ਼ਿਤ ਕਰਨ ਲਈ ਯੂਜਰ ਨੂੰ ਮਜਬੂਰ ਕਰਦਾ ਹੈ।
05:45 ਜੇਕਰ ਐਰਰਸ ਹੁੰਦੀਆਂ ਹਨ ਤਾਂ use strict ਨਿਸ਼ਪਾਦਨ ਨੂੰ ਨਿਸਫਲ ਕਰੇਗਾ।
05:50 use warnings ਕੇਵਲ ਚੇਤਾਵਨੀਆਂ ਦੇਵੇਗਾ ਲੇਕਿਨ ਨਿਸ਼ਪਾਦਨ ਜਾਰੀ ਰੱਖੇਗਾ।
05:56 ਮੰਨੋ ਕਿ ਅਸੀ ਵੇਰੀਏਬਲ $ sum ਨੂੰ my ਦੀ ਤਰ੍ਹਾਂ ਘੋਸ਼ਿਤ ਕਰਨਾ ਭੁੱਲ ਗਏ।
06:02 ਹੁਣ ਵੇਖਦੇ ਹਾਂ ਕਿ ਸਮਾਨ ਪ੍ਰੋਗਰਾਮ ਕਿਵੇਂ ਨਿਸ਼ਪਾਦਿਤ ਹੁੰਦਾ ਹੈ।
06:06 ਫਾਈਲ ਨੂੰ ਸੇਵ ਕਰਨ ਲਈ Ctrl+S ਦਬਾਓ।
06:09 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl app dot pl
06:15 ਅਸੀ ਵੇਖ ਸਕਦੇ ਹਾਂ ਕਿ ਨਤੀਜੇ ਦੇ ਨਿਸ਼ਪਾਦਨ ਦੇ ਬਿਨਾਂ ਹੀ ਪ੍ਰੋਗਰਾਮ ਅਸਫਲ ਹੋ ਜਾਂਦਾ ਹੈ।
06:21 ਟਰਮੀਨਲ ਉੱਤੇ ਦਿਖਾਈਆਂ ਹੋਈਆਂ ਲਾਇਨਾਂ ਦਾ ਪਹਿਲਾ ਸੈੱਟ use strict ਦੁਆਰਾ ਪੈਦਾ error messages ਹਨ।
06:29 ਆਖਰੀ ਦੋ abort ਮੈਸੇਜੇਸ ਹਨ।
06:32 ਸੋ ਇਸ ਪ੍ਰਕਾਰ use method ਵਿਕਲਪ ਕਾਰਜ ਕਰਦਾ ਹੈ।
06:36 ਅੱਗੇ ਹੁਣ ਅਸੀ ਇੱਕ ਪਰਲ ਪ੍ਰੋਗਰਾਮ ਵੇਖਦੇ ਹਾਂ ਜਿੱਥੇ ਅਸੀ require ਮੈਥਡ ਦਾ ਪ੍ਰਯੋਗ ਕਰਦੇ ਹਾਂ।
06:41 ਹੁਣ ਮੈਂ ਇੱਕ ਸੈਂਪਲ ਪ੍ਰੋਗਰਾਮ common functions dot pl ਖੋਲ੍ਹਦਾ ਹਾਂ ਜੋ ਮੈਂ ਪਹਿਲਾਂ ਹੀ ਸੇਵ ਕਰ ਲਿਆ ਹੈ।
06:48 ਤੁਹਾਡੇ common functions dot pl ਫਾਈਲ ਵਿੱਚ ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ । ਹੁਣ ਕੋਡ ਸਮਝਦੇ ਹਾਂ।
06:57 ਇੱਥੇ, ਅਸੀ ਆਮ ਤੌਰ ਤੇ ਪ੍ਰਯੋਗ ਹੋਏ ਫੰਕਸ਼ੰਸ ਦਾ ਸੰਗ੍ਰਿਹ ਵੇਖ ਸਕਦੇ ਹਾਂ।
07:01 ਪਹਿਲਾ ਫੰਕਸ਼ਨ square ( ), ਨੰਬਰ ਦਾ ਵਰਗ (ਸਕਵਾਇਰ) ਰਿਟਰਨ ਕਰਦਾ ਹੈ।
07:06 ਦੂਜਾ ਫੰਕਸ਼ਨ square underscore root ( ), ਦਿੱਤੇ ਹੋਏ ਨੰਬਰ ਦਾ ਵਰਗਮੂਲ (ਸਕਵਾਇਰਰੂਟ) ਰਿਟਰਨ ਕਰਦਾ ਹੈ।
07:12 ਅਗਲਾ ਫੰਕਸ਼ਨ random underscore number ( ) ਇੱਕ ਰੈਂਡਮ ਨੰਬਰ ਪੈਦਾ ਕਰਦਾ ਹੈ।
07:18 ਆਖਰੀ ਫੰਕਸ਼ਨ random underscore range ( ), ਨੰਬਰਸ ਦੀ ਲੋਅਰ ਰੇਂਜ ਅਤੇ ਅਪਰ ਰੇਂਜ ਦੇ ਵਿੱਚ ਇੱਕ ਰੈਂਡਮ ਨੰਬਰ ਪੈਦਾ ਕਰਦਾ ਹੈ।
07:26 ਧਿਆਨ ਦਿਓ ਕਿ ਸਾਨੂੰ ਫਾਈਲ ਦੇ ਅੰਤ ਵਿੱਚ 1 ਸੈਮੀਕਾਲਨ ਦੀ ਜਰੂਰਤ ਹੈ।
07:31 ਇਹ ਇਸਲਈ ਹੈ ਕਿਉਂਕਿ ਪਰਲ ਨੂੰ ਇੱਕ ਟਰੂ ਵੈਲਿਊ ਰਿਟਰਨ ਕਰਨ ਲਈ ਫਾਈਲ ਵਿੱਚ ਆਖਰੀ ਐਕਸਪ੍ਰੈਸ਼ਨ ਦੀ ਜਰੁਰਤ ਹੈ।
07:37 ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ ।
07:41 ਅੱਗੇ, ਅਸੀ ਇੱਕ ਪਰਲ ਪ੍ਰੋਗਰਾਮ ਲਿਖਾਂਗੇ ਜਿਸ ਵਿੱਚ ਅਸੀ require ਮੈਥਡ ਪ੍ਰਯੋਗ ਕਰਕੇ ਇਸ ਸਬਰੂਟੀਨਸ ਨੂੰ ਕਾਲ ਕਰਾਂਗੇ।
07:48 ਹੁਣ ਮੈਂ ਉਹ ਸੈਂਪਲ ਪ੍ਰੋਗਰਾਮ call program dot pl ਖੋਲ੍ਹਦਾ ਹਾਂ ਜੋ ਮੈਂ ਪਹਿਲਾਂ ਹੀ ਸੇਵ ਕੀਤਾ ਹੈ।
07:54 ਆਪਣੀ ਫਾਈਲ ਵਿੱਚ ਸਕਰੀਨ ਉੱਤੇ ਦਿਖਾਇਆ ਹੋਇਆ ਹੇਠਾਂ ਦਿੱਤਾ ਕੋਡ ਟਾਈਪ ਕਰੋ। ਹੁਣ ਮੈਂ ਕੋਡ ਸਮਝਾਉਂਦਾ ਹਾਂ।
08:02 require, ਪਰਲ ਕੋਡ ਰੱਖਣ ਵਾਲੀ common functions dot pl ਫਾਈਲ ਪੜ੍ਹਦਾ ਹੈ ਅਤੇ ਇਸਨੂੰ ਕੰਪਾਇਲ ਕਰਦਾ ਹੈ।
08:09 ਇਹ ਪ੍ਰੋਗਰਾਮ ਯੂਜਰ ਨੂੰ 4 ਵਿਕਲਪ ਦਿੰਦਾ ਹੈ। ਯੂਜਰ ਨੂੰ ਇੱਕ ਵਾਰ ਵਿੱਚ ਇੱਕ ਵਿਕਲਪ ਹੀ ਚੁਣਨਾ ਹੈ।
08:17 1: ਇੱਕ ਨੰਬਰ ਦਾ ਵਰਗ ਗਿਆਤ ਕਰਨ ਲਈ ਹੁੰਦਾ ਹੈ।
08:20 2: ਦੋ, ਨੰਬਰ ਦੇ ਵਰਗਮੂਲ ਲਈ ਹੁੰਦਾ ਹੈ ।
08:23 3: ਤਿੰਨ, ਦਿੱਤੀ ਗਈ ਰੇਂਜ ਵਿੱਚ ਰੈਂਡਮ ਗਿਣਤੀ ਲਈ ਹੁੰਦਾ ਹੈ। 4: ਚਾਰ, ਪ੍ਰੋਗਰਾਮ ਨੂੰ ਬੰਦ ਕਰਨ ਲਈ ਹੁੰਦਾ ਹੈ।
08:29 ਜੇਕਰ ਵਿਕਲਪ 1 ਟਾਈਪ ਕੀਤਾ ਜਾਂਦਾ ਹੈ ਤਾਂ ਇਹ ਯੂਜਰ ਤੋਂ ਇੱਕ ਨੰਬਰ ਐਂਟਰ ਕਰਨ ਲਈ ਕਹੇਗਾ।
08:34 ਵੈਲਿਊ $ number ਵਿੱਚ ਸਟੋਰ ਹੁੰਦੀ ਹੈ। ਵੈਲਿਊ commonfunctions dot pl ਫਾਈਲ ਵਿੱਚ square ( ) ਫੰਕਸ਼ਨ ਉੱਤੇ ਕਾਲ ਕੀਤੀ ਜਾਂਦੀ ਹੈ।
08:44 ਫੰਕਸ਼ਨ ਨੰਬਰ ਦੇ ਵਰਗ ਨੂੰ ਰਿਟਰਨ ਕਰਦਾ ਹੈ ।
08:47 ਪ੍ਰਿੰਟ ਸਟੇਟਮੈਂਟ ਆਊਟਪੁੱਟ ਦੀ ਤਰ੍ਹਾਂ ਨੰਬਰ ਦੇ ਵਰਗ ਨੂੰ ਪ੍ਰਿੰਟ ਕਰਦਾ ਹੈ ।
08:52 ਜੇਕਰ ਵਿਕਲਪ 2 ਟਾਈਪ ਕੀਤਾ ਜਾਂਦਾ ਹੈ ਤਾਂ ਆਊਟਪੁੱਟ ਵਿੱਚ ਨੰਬਰ ਦਾ ਵਰਗਮੂਲ ਦਿਖਾਇਆ ਹੁੰਦਾ ਹੈ।
08:58 ਪਿਛਲੇ ਫੰਕਸ਼ਨ square ( ) ਵਿੱਚ ਸਮਝਾਏ ਗਏ ਦੀ ਤਰ੍ਹਾਂ ਨਿਸ਼ਪਾਦਨ ਦਾ ਪਾਲਨ ਕੀਤਾ ਜਾਂਦਾ ਹੈ।
09:03 ਜੇਕਰ ਵਿਕਲਪ 3 ਟਾਈਪ ਕੀਤਾ ਜਾਂਦਾ ਹੈ ਤਾਂ ਦਿੱਤੀ ਗਈ ਰੇਂਜ ਵਿੱਚ ਆਊਟਪੁੱਟ ਦੀ ਤਰ੍ਹਾਂ ਇੱਕ ਰੈਂਡਮ ਨੰਬਰ ਦਿੱਸਦਾ ਹੈ।
09:09 ਨਹੀਂ ਤਾਂ ਜੇਕਰ ਵਿਕਲਪ 4 ਹੁੰਦਾ ਹੈ ਤਾਂ ਪ੍ਰੋਗਰਾਮ ਐਗਜਿਟ ਹੋ ਜਾਂਦਾ ਹੈ। ਜੇਕਰ ਨਿਰਧਾਰਿਤ ਕੀਤੇ ਤੋਂ ਇਲਾਵਾ ਕੋਈ ਹੋਰ ਵਿਕਲਪ ਦਿੱਤਾ ਜਾਂਦਾ ਹੈ ਤਾਂ ਪ੍ਰਿੰਟ ਸਟੇਟਮੈਂਟ ਦਿਖਾਉਂਦਾ ਹੈ Incorrect option.
09:20 ਧਿਆਨ ਦਿਓ ਇਸ ਪ੍ਰੋਗਰਾਮ ਵਿੱਚ ਅਸੀਂ commonfunctions dot pl ਵਲੋਂ ਚਾਰ ਵਿੱਚੋਂ ਕੇਵਲ ਤਿੰਨ ਫੰਕਸ਼ੰਸ ਕਾਲ ਕੀਤੇ ਹਨ।
09:28 ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ ।
09:31 ਪ੍ਰੋਗਰਾਮ ਨੂੰ ਚਲਾਓ।
09:34 ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl callprogram dot pl
09:41 ਆਊਟਪੁੱਟ ਵੇਖੋ।
09:44 ਮੈਂ ਇੱਕ ਵਾਰ ਫਿਰ ਵੱਖ- ਵੱਖ ਵਿਕਲਪ ਦੇ ਨਾਲ ਪ੍ਰੋਗਰਾਮ ਨੂੰ ਚਲਾਵਾਂਗਾ।
09:49 ਟਾਈਪ ਕਰੋ: perl callprogram dot pl.
09:53 ਹੁਣ ਵਿਕਲਪ ਵਿੱਚ ਐਂਟਰ ਕਰੋ 3
09:56 ਲੋਅਰ ਰੇਂਜ ਵਿੱਚ ਐਂਟਰ ਕਰੋ 50
09:59 ਅਪਰ ਰੇਂਜ ਵਿੱਚ ਐਂਟਰ ਕਰੋ 99
10:02 ਅਸੀ ਵੇਖ ਸਕਦੇ ਹਾਂ ਕਿ ਨੰਬਰਸ ਦੀ ਦਿੱਤੀ ਗਈ ਰੇਂਜ ਵਿੱਚ ਰੈਂਡਮ ਨੰਬਰ ਪੈਦਾ ਹੁੰਦਾ ਹੈ।
10:08 ਆਪਣੇ ਤੁਸੀਂ ਹੋਰ ਵਿਕਲਪਾਂ ਦੀ ਕੋਸ਼ਿਸ਼ ਕਰੋ।
10:11 ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। ਚਲੋ ਇਸਦਾ ਸਾਰ ਕਰਦੇ ਹਾਂ
10:16 ਇਸ ਟਿਊਟੋਰਿਅਲ ਵਿੱਚ ਅਸੀਂ ਪਰਲ ਪ੍ਰੋਗਰਾਮਿੰਗ ਵਿੱਚ ਹੇਠਾਂ ਦਿੱਤੇ ਮੈਥਡਸ ਦਾ ਵਰਤੋਂ ਬਾਰੇ ਸਿੱਖਿਆ:
* do
* use
* require 
10:24 ਨੋਟ: require ਮਾਡਿਊਲ ਦੀ ਜਗ੍ਹਾ use ਮਾਡਿਊਲ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਕੰਪਾਇਲ ਦੇ ਸਮੇਂ ਮਾਡਿਊਲ ਦੀ ਉਲੱਬਧਤਾ ਨੂੰ ਨਿਰਧਾਰਤ ਕਰਦਾ ਹੈ।
10:33 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਕਾਰਜ ਹੈ। ਇੱਕ ਪਰਲ ਪ੍ਰੋਗਰਾਮ reminder.pl ਲਿਖੋ, ਜਿੱਥੇ ਤੁਸੀਂ ਭਾਗੀਦਾਰਾਂ ਨੂੰ ਇੱਕ ਪੱਤਰ ਲਿਖੋਗੇ।
10:41 ਯੂਜਰ ਨੂੰ To ਅਤੇ From ਨਾਮ ਨੂੰ ਐਂਟਰ ਕਰਨ ਲਈ ਕਹੋ।
10:45 use ਮੈਥਡ ਪ੍ਰਯੋਗ ਕਰਕੇ Letter dot pm ਵਿਚੋਂ ਸਬਰੂਟੀਨਸ ਨੂੰ ਕਾਲ ਕਰੋ ।
10:50 Letter dot pm ਫਾਈਲ ਵਿੱਚ ਹੇਠਾਂ ਵਾਲੇ ਫੰਕਸ਼ੰਸ ਲਿਖੋ।
10:54 LetterDate ( ) ਫੰਕਸ਼ਨ ਮੌਜੂਦਾ ਡੇਟ ਅਤੇ ਟਾਈਮ ਨੂੰ ਰਿਟਰਨ ਕਰਦਾ ਹੈ ।
10:58 To ( ) ਫੰਕਸ਼ਨ ਭਾਗੀਦਾਰਾਂ ਦੇ ਨਾਮ ਰਿਟਰਨ ਕਰਦਾ ਹੈ।
11:02 From ( ) ਫੰਕਸ਼ਨ ਭੇਜਣ ਵਾਲੇ ਦਾ ਨਾਮ ਰਿਟਰਨ ਕਰਦਾ ਹੈ।
11:05 Lettermsg ( ) ਫੰਕਸ਼ਨ ਪੱਤਰ ਦੇ ਕੰਟੈਂਟਸ ਨੂੰ ਰਿਟਰਨ ਕਰਦਾ ਹੈ ।
11:09 Thanksmsg ( ) ਫੰਕਸ਼ਨ thanks ਅਤੇ regards ਰਿਟਰਨ ਕਰਦਾ ਹੈ।
11:13 ਆਊਟਪੁੱਟ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਦਿਖਨਾ ਚਾਹੀਦਾ ਹੈ।
11:20 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਉਨਲੋਡ ਕਰੋ ਅਤੇ ਵੇਖੋ।
11:27 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
* ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ 
* ਆਨਲਾਇਨ ਟੈਸਟ ਕਾਲ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।  
11:36 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
11:40 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ ।
11:51 ਆਈ.ਆਈ.ਟੀ.ਬੰਬੇ ਤੋਂ ਮੈਂ ਅਮਰਜੀਤ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya