PERL/C3/Downloading-CPAN-module/Punjabi

From Script | Spoken-Tutorial
Revision as of 16:11, 17 February 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, “Downloading CPAN modules” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ ‘ਉਬੰਟੁ ਲੀਨਕਸ ਓਪਰੇਟਿੰਗ ਸਿਸਟਮ’ ਅਤੇ ‘ਵਿੰਡੋਜ਼ ਓਪਰੇਟਿੰਗ ਸਿਸਟਮ’ ‘ਤੇ ਜ਼ਰੂਰੀ ‘CPAN modules’ ਕਿਵੇਂ ਡਾਊਂਨਲੋਡ ਕਰਦੇ ਹਾਂ ।
00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ:

‘Ubuntu Linux 12.04’ ਓਪਰੇਟਿੰਗ ਸਿਸਟਮ ‘Windows’ 7 ‘Perl’ 5.14.2 ਅਤੇ ‘gedit ਟੈਕਸਟ ਐਡੀਟਰ’

00:32 ਤੁਸੀਂ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ ।
00:36 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਲਈ ਤੁਹਾਨੂੰ ‘Perl’ ਪ੍ਰੋਗਰਾਮਿੰਗ ਦੀ ਕਾਰਜਕਾਰੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।
00:41 ਜੇ ਨਹੀਂ ਤਾਂ ਸੰਬੰਧਿਤ ‘ਪਰਲ’ ਸਪੋਕਨ ਟਿਊਟੋਰਿਅਲਸ ਲਈ ‘ਸਪੋਕਨ ਟਿਊਟੋਰਿਅਲ’ ਵੈੱਬਸਾਈਟ ‘ਤੇ ਜਾਓ ।
00:48 ਪਹਿਲਾਂ ਅਸੀਂ ਸਿੱਖਾਂਗੇ ਕਿ ‘Ubuntu Linux OS’ ਵਿੱਚ ‘CPAN modules’ ਕਿਵੇਂ ਡਾਊਂਨਲੋਡ ਕਰਦੇ ਹਾਂ ।
00:55 ਟਰਮੀਨਲ ‘ਤੇ ਜਾਓ ।
00:57 ਟਾਈਪ ਕਰੋ ‘sudo space cpan’ ਅਤੇ ਐਂਟਰ ਦਬਾਓ । ਜੇ ਲੋੜ ਹੋਵੇ ਤਾਂ ਪਾਸਵਰਡ ਐਂਟਰ ਕਰੋ ।
01:06 ਜੇ ਤੁਹਾਡੇ ਸਿਸਟਮ ਵਿੱਚ ‘cpan’ ਸੰਸਥਾਪਿਤ ਨਹੀਂ ਹੈ ਤਾਂ ਇਹ ਤੁਹਾਨੂੰ ਸੰਥਾਪਨਾ ਦੀ ਪ੍ਰਕਿਰਿਆ ਬਾਰੇ ਪੁੱਛੇਗਾ ।
01:13 ਆਓ ਸਟੈਪਸ ਦੇ ਨਾਲ ਅੱਗੇ ਵੱਧਦੇ ਹਾਂ । ਸੰਥਾਪਨਾ ਦੀ ਪ੍ਰਕਿਰਿਆ ਲਈ ਤੁਹਾਡਾ ਕੰਪਿਊਟਰ ਇੰਟਰਨੈੱਟ ਨਾਲ ਜੁੜਿਆ ਹੋਣਾ ਚਾਹੀਦਾ ਹੈ ।
01:21 ਅਸੀਂ ਵੇਖ ਸਕਦੇ ਹਾਂ ਕਿ ਪ੍ਰੌਮਪਟ ‘cpan’ ਵਿੱਚ ਬਦਲ ਜਾਂਦਾ ਹੈ ।
01:26 ਉਦਾਹਰਣ ਲਈ ਅਸੀਂ ‘CSV’ ਫਾਇਲ ਤੋਂ ਕੁੱਝ ਡਾਟਾ ਐਕਸਟਰੈਕਟ ਕਰਨਾ ਚਾਹੁੰਦੇ ਹਾਂ ਅਤੇ ਆਪਣੇ ‘ਪਰਲ’ ਪ੍ਰੋਗਰਾਮ ਵਿੱਚ ਵਰਤੋਂ ਕਰਨਾ ਚਾਹੁੰਦੇ ਹਾਂ ।
01:35 ਇਸਦੇ ਲਈ ਅਸੀਂ ‘Text colon colon CSV’ ਮਾਡਿਊਲ ਦੀ ਵਰਤੋਂ ਕਰਾਂਗੇ ।
01:40 ਵਰਤੋਂ ਕਰਨ ਤੋਂ ਪਹਿਲਾਂ ਸਾਨੂੰ ‘Text colon colon CSV’ ਮਾਡਿਊਲ ਦੀ ਸੰਥਾਪਨਾ ਕਰਨੀ ਪਵੇਗੀ ।
01:46 ਟਰਮੀਨਲ ‘ਤੇ ਜਾਓ ।
01:48 ਟਾਈਪ ਕਰੋ: “install Text colon colon CSV” ਅਤੇ ਐਂਟਰ ਦਬਾਓ ।
01:55 ਅਸੀਂ ਇਸ ਮਾਡਿਊਲ ਦੇ ਨਾਲ ਸੰਬੰਧਿਤ ਪੈਕੇਜਾਂ ਦੀ ਸੰਥਾਪਨਾ ਵੇਖ ਸਕਦੇ ਹਾਂ ।
02:00 ਤੁਹਾਡੇ ਇੰਟਰਨੈੱਟ ਦੀ ਸਪੀਡ ਦੇ ਆਧਾਰ ‘ਤੇ ਸੰਥਾਪਨਾ ਪੂਰੀ ਹੋਣ ਵਿੱਚ ਕੁੱਝ ਸਮਾਂ ਲਵੇਗੀ ।
02:06 ਹੁਣ ਵੇਖਦੇ ਹਾਂ ਕਿ ਮਾਡਿਊਲ ਸਫਲਤਾਪੂਰਵਕ ਇੰਸਟਾਲ ਹੋਏ ਹਨ ਜਾਂ ਨਹੀਂ ।
02:12 ‘cpan’ ਨਾਲ ਐਗਜਿਟ ਲਈ ‘q’ ਕੀ ਦਬਾਓ ।
02:16 ਟਾਈਪ ਕਰੋ: “instmodsh” ਅਤੇ ਐਂਟਰ ਦਬਾਓ ।
02:23 ਸਾਰੇ ਇੰਸਟਾਲ ਹੋਏ ਮਾਡਿਊਲਸ ਦੀ ਸੂਚੀ ਲਈ “l” ਟਾਈਪ ਕਰੋ ।
02:28 ਇੱਥੇ ਅਸੀਂ ‘Text colon colon CSV’ ਵੇਖ ਸਕਦੇ ਹਾਂ ਜੋ ਦਿਖਾਉਂਦਾ ਹੈ ਕਿ ਮਾਡਿਊਲ ਸਾਡੇ ਸਿਸਟਮ ਵਿੱਚ ਇੰਸਟਾਲ ਹੋ ਗਿਆ ਹੈ ।
02:38 ਐਗਜਿਟ ਲਈ ‘q’ ਟਾਈਪ ਕਰੋ ।
02:41 ਹੁਣ ਅਸੀਂ ‘candidates.csv’ ਖੋਲਾਂਗੇ ਜੋ ਅਸੀਂ ਪਹਿਲਾਂ ਹੀ ਸੇਵ ਕੀਤੀ ਸੀ ।
02:47 ਟਾਈਪ ਕਰੋ: “gedit candidates.csv” ਅਤੇ ਐਂਟਰ ਦਬਾਓ ।
02:53 ਇੱਥੇ ਅਸੀਂ ਇੱਕ ਕੋਮਾਂ ਵਿਭਾਜਨ ਦੇ ਨਾਲ ਉਮੀਦਵਾਰਾਂ ਦਾ ਨਾਮ, ਉਮਰ, ਜੇਂਡਰ ਅਤੇ ਈਮੇਲ ਆਈਡੀ ਵੇਖ ਸਕਦੇ ਹਾਂ ।
03:02 ਹੁਣ ਅਸੀਂ ‘csvtest.pl’ ਫਾਇਲ ਖੋਲਾਂਗੇ ਜਿਸ ਵਿੱਚ ਅਸੀਂ ਇੱਕ ‘ਪਰਲ’ ਪ੍ਰੋਗਰਾਮ ਲਿਖਿਆ ਹੈ ਜੋ ਇਸ ਮਾਡਿਊਲ ਨੂੰ ਵਰਤਦਾ ਹੈ ।
03:11 ਇਹ ਪ੍ਰੋਗਰਾਮ ‘name field’ ਵੈਲਿਊਜ਼ ਨੂੰ ਐਕਸਟਰੈਕਟ ਕਰਦਾ ਹੈ ਜੋ ‘csv’ ਫਾਇਲ ਵਿੱਚ ਇੱਕਠਾ ਕੀਤਾ ਜਾਂਦਾ ਹੈ ।
03:18 ‘use’ ਸਟੇਟਮੈਂਟ ‘Text colon colon CSV’ ਮਾਡਿਊਲ ਨੂੰ ਲੋਡ ਕਰਦਾ ਹੈ ।
03:23 ਅਸੀਂ ਲੋਕਲ ਵੈਰੀਏਬਲ ‘dollar file’ ‘ਤੇ ‘candidates.csv’ ਫਾਇਲ ਨੂੰ ਐਲਾਨਿਆ ਹੈ ।
03:29 ਅਗਲਾ ਸਟੇਟਮੈਂਟ ਫਾਇਲ ਨੂੰ ‘READ’ ਮੋਡ ਵਿੱਚ ਖੋਲੇਗਾ ।
03:34 “Text colon colon CSV” ਉਹ class ਹੈ ਅਤੇ ਅਸੀਂ ‘new’ ਦੇ ਨਾਲ ਉਸ ‘constructor’ ਨੂੰ ਕਾਲ ਕਰਕੇ ਇੱਕ ‘instance’ ਬਣਾ ਸਕਦੇ ਹਾਂ ।
03:42 ਇਹ ਲਾਈਨ ਵਿਭਾਜਕ ਕੈਰੇਕਟਰ ਨੂੰ ਕੋਮਾਂ (,) ਸੈੱਟ ਕਰਕੇ ਇੱਕ ‘object’ ਬਣਾਉਂਦੀ ਹੈ ।
03:48 ਇੱਥੇ ‘while’ ਲੂਪ ‘getline ()’ ਮੈਥਡ ਦੀ ਵਰਤੋਂ ਕਰਕੇ ਲਾਈਨ ਬਾਇ ਲਾਈਨ ਡਾਟੇ ਨੂੰ ਕੱਢਦਾ ਹੈ ।
03:54 “getline” ਮੈਥਡ ਇੱਕ ‘ਐਰੇ’ ‘ਤੇ ‘ਰੈਫਰੇਂਸ’ ਰਿਟਰਨ ਕਰਦਾ ਹੈ ।
03:58 ਸਾਨੂੰ ਵੈਲਿਊਜ਼ ਕੱਢਣ ਲਈ ਇਸ ਨੂੰ ‘ਡੀਰੈਫਰੇਂਸ’ ਕਰਨ ਦੀ ਲੋੜ ਹੈ ।
04:02 “Index” ਆਫ ਜ਼ੀਰੋ ਉਸ “csv” ਫਾਇਲ ਵਿੱਚ ‘name field’ ਦਿਖਾਉਂਦਾ ਹੈ ।
04:07 “Print” ਸਟੇਟਮੈਂਟ “csv” ਫਾਇਲ ਨਾਲ ਨਾਮਾਂ ਨੂੰ ਪ੍ਰਿੰਟ ਕਰਦਾ ਹੈ ।
04:11 ਫਾਇਲ ਸੇਵ ਕਰਨ ਲਈ ‘Ctrl + S’ ਦਬਾਓ ।
04:15 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
04:18 ਟਰਮੀਨਲ ‘ਤੇ ਵਾਪਸ ਜਾਓ ਅਤੇ ਟਾਈਪ ਕਰੋ: ‘perl csvtest.pl’ ਅਤੇ ਐਂਟਰ ਦਬਾਓ ।
04:27 ਇੱਥੇ ਆਉਟਪੁਟ ਵਿੱਚ ਅਸੀਂ ਨੇਮਸ ਫੀਲਡ ਵੇਖ ਸਕਦੇ ਹਾਂ ।
04:32 ਅੱਗੇ ਸਿੱਖਦੇ ਹਾਂ ਕਿ ‘ਵਿੰਡੋਜ਼ ਓਪਰੇਟਿੰਗ ਸਿਸਟਮ’ ਵਿੱਚ ਜ਼ਰੂਰੀ ‘CPAN’ ਮਾਡਿਊਲਸ ਕਿਵੇਂ ਡਾਊਂਨਲੋਡ ਕਰਦੇ ਹਾਂ ।
04:39 ਜਦੋਂ ਪਰਲ ਇੰਸਟਾਲ ਹੁੰਦਾ ਹੈ ਤਾਂ ‘PPM’ ਅਰਥ ‘Perl Package Module’ ਨਾਮ ਵਾਲੀ ਇੱਕ ਉਪਯੋਗਤਾ ਆਪਣੇ ਆਪ ਹੀ ਇੰਸਟਾਲ ਹੋ ਜਾਂਦੀ ਹੈ ।
04:48 ‘PPM’ ਦੀ ਵਰਤੋਂ ਕਰਨ ਲਈ ਤੁਹਾਡਾ ਕੰਪਿਊਟਰ ਇੰਟਰਨੈੱਟ ਨਾਲ ਜੁੜਿਆ ਹੋਣਾ ਚਾਹੀਦਾ ਹੈ ।
04:53 ਇਹ ਉਪਯੋਗਤਾ ਵਿੰਡੋਜ਼ ਓਪਰੇਟਿੰਗ ਸਿਸਟਮ ‘ਤੇ ਹੇਠ ਲਿਖੇ ਜ਼ਰੂਰੀ ਮਾਡਿਊਲਸ ਲਈ ਵਰਤਿਆ ਜਾ ਸਕਦਾ ਹੈ:

ਮਾਡਿਊਲ ਲੱਭਣ ਵਿੱਚ ਸੰਥਾਪਨਾ ਵਿੱਚ ਮਿਟਾਉਣ ਵਿੱਚ ਅਤੇ ਅਪਗਰੇਡ ਵਿੱਚ

05:04 ਹੁਣ ‘ਵਿੰਡੋਜ਼ OS’ ਵਿੱਚ ਕਮਾਂਡ ਵਿੰਡੋ ਖੋਲ੍ਹਦੇ ਹਾਂ ।
05:09 ‘ਕਮਾਂਡ ਵਿੰਡੋ’ ਖੋਲ੍ਹਣ ਲਈ ‘Start’ ‘ਤੇ ਕਲਿਕ ਕਰੋ ਅਤੇ ਟਾਈਪ ਕਰੋ ‘cmd’ ਅਤੇ ਐਂਟਰ ਦਬਾਓ ।
05:17 ਟਾਈਪ ਕਰੋ: ‘perl hyphen v’ ਇਹ ਦੇਖਣ ਲਈ ਕਿ ‘ਪਰਲ’ ਤੁਹਾਡੀ ‘ਵਿੰਡੋਜ਼ OS’ ਮਸ਼ੀਨ ‘ਤੇ ਇੰਸਟਾਲ ਹੋਇਆ ਹੈ ਜਾਂ ਨਹੀਂ ।
05:25 ਤੁਸੀਂ ‘ਪਰਲ’ ਵਰਜ਼ਨ ਨੰਬਰ ਵੇਖੋਗੇ ਜੋ ਤੁਹਾਡੀ ਮਸ਼ੀਨ ‘ਤੇ ਸੰਸਥਾਪਿਤ (ਇੰਸਟਾਲ) ਹੋਇਆ ਹੈ ।
05:30 ਜੇ ਪਰਲ ਸੰਸਥਾਪਿਤ ਨਹੀਂ ਹੋਇਆ ਹੈ ਤਾਂ ਇਸ ਵੈੱਬਸਾਈਟ ‘ਤੇ ‘Perl Installation’ ਟਿਊਟੋਰਿਅਲ ਨੂੰ ਵੇਖੋ ।
05:36 ਇਹ ਤੁਹਾਨੂੰ ਦੱਸੇਗਾ ਕਿ ‘ਵਿੰਡੋਜ਼ OS’ ‘ਤੇ ‘ਪਰਲ’ ਕਿਵੇਂ ਸੰਸਥਾਪਿਤ (ਇੰਸਟਾਲ) ਕੀਤਾ ਜਾਂਦਾ ਹੈ ।
05:41 ‘DOS’ ਪ੍ਰੌਮਪਟ ‘ਤੇ ਟਾਈਪ ਕਰੋ: ‘ppm install Text colon colon CSV’ ਅਤੇ ਐਂਟਰ ਦਬਾਓ ।
05:49 ਕ੍ਰਿਪਾ ਕਰਕੇ ਨੋਟ ਕਰੋ ਕਿ ‘ਮਾਡਿਊਲ’ ਨਾਮ ਕੇਸ ਸੈਂਸਿਟਿਵ ਹੁੰਦੇ ਹਨ ।
05:53 ਅਸੀਂ ਵੇਖ ਸਕਦੇ ਹਾਂ ਕਿ ਸੰਥਾਪਨਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਸੰਥਾਪਨਾ ਪੂਰੀ ਹੋਣ ਤੱਕ ਉਡੀਕ ਕਰੋ ।
06:00 ਅਸੀਂ ਮੌਜੂਦਾ ਕਾਰਜਕਾਰੀ ਡਾਇਰੈਕਟਰੀ ‘ਤੇ ‘candidates.csv’ ਅਤੇ ‘csvtest.pl’ ਫਾਇਲ ਕਾਪੀ ਕਰ ਲਈ ਹੈ ।
06:08 ਹੁਣ ‘ਪਰਲ’ ਪ੍ਰੋਗਰਾਮ ਚਲਾਉਂਦੇ ਹਾਂ ।
06:11 ‘ਕਮਾਂਡ ਵਿੰਡੋ’ ਵਿੱਚ ਟਾਈਪ ਕਰੋ: ‘perl csvtest.pl’ ਅਤੇ ਐਂਟਰ ਦਬਾਓ ।
06:18 ਆਉਟਪੁਟ ਇੱਥੇ ਹੈ ।
06:21 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । ਇਸ ਦਾ ਸੰਖੇਪ ਕਰਦੇ ਹਾਂ ।
06:26 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ‘ਲੀਨਕਸ’ ਅਤੇ ‘ਵਿੰਡੋਜ਼’ ਵਿੱਚ ਜ਼ਰੂਰੀ ‘CPAN modules’ ਕਿਵੇਂ ਡਾਊਂਨਲੋਡ ਕਰਦੇ ਹਨ ।
06:34 ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ ।
# ‘Date colon colon Calc’ ਮਾਡਿਊਲ ਸੰਸਥਾਪਿਤ (ਇੰਸਟਾਲ) ਕਰਨ ਦੀ ਕੋਸ਼ਿਸ਼ ਕਰੋ । 
# ਮਾਡਿਊਲ ਲੱਭਣ ਲਈ ਦਿੱਤੀ ਗਈ ਵੈੱਬਸਾਈਟ ਦੀ ਵਰਤੋਂ ਕਰੋ ।  
06:47 ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸੰਖੇਪ ਕਰਦੀ ਹੈ । ਕ੍ਰਿਪਾ ਕਰਕੇ ਇਸਨੂੰ ਡਾਊਂਨਲੋਡ ਕਰੋ ਅਤੇ ਵੇਖੋ ।
06:54 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:

ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।

07:03 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
07:06 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
07:18 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav