PERL/C2/Arrays/Punjabi

From Script | Spoken-Tutorial
Revision as of 17:46, 7 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਪਰਲ ਵਿੱਚ ਐਰੇਜ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ , ਅਸੀ ਸਿਖਾਂਗੇ:
00:09 ਐਰੇ ਦਾ ਇੰਡੈਕਸ ।
00:11 ਐਰੇ ਦੀ ਲੰਬਾਈ।
00:13 ਐਰੇ ਦੇ ਐਲੀਮੈਂਟਸ ਨੂੰ ਐਕਸੇਸ ਕਰਨਾ।
00:16 ਐਰੇ ਉੱਤੇ ਲੂਪਿੰਗ ਕਰਨਾ ।
00:18 Sequential ਐਰੇ ।
00:20 ਅਤੇ ਐਰੇ ਨੂੰ ਨਿਵੇਕਲਾ ਕਰਨਾ ।
00:22 ਇੱਥੇ ਮੈਂ ਵਰਤੋ ਕਰ ਰਿਹਾ ਹਾਂ ਉਬੰਟੂ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ ਪਰਲ 5.14.2
00:30 ਮੈਂ gedit ਟੈਕਸਟ ਐਡੀਟਰ ਦੀ ਵਰਤੋ ਵੀ ਕਰਾਂਗਾ ।
00:34 ਤੁਸੀ ਆਪਣੇ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋ ਕਰ ਸਕਦੇ ਹੋ ।
00:37 ਤੁਹਾਨੂੰ ਪਰਲ ਵਿੱਚ ਵੇਰਿਏਬਲਸ,ਕਮੈਂਟਸ ਅਤੇ ਡੇਟਾ ਸਟਰਕਚਰਸ ਦਾ ਬੁਨਿਆਦੀ ਗਿਆਨ ਹੋਣਾ ਚਾਹੀਦਾ ਹੈ ।
00:43 ਲੂਪਸ ਅਤੇ ਕੰਡੀਸ਼ਨਲ ਸਟੇਟਮੈਂਟਸ ਦਾ ਗਿਆਨ ਵਧੇਰੇ ਲਾਭਦਾਇਕ ਹੋਵੇਗਾ ।
00:48 ਕਿਰਪਾ ਕਰਕੇ ਸੰਬੰਧਤ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ ।
00:54 ਐਰੇ ਇੱਕ ਸਰਲ ਡੇਟਾ ਸਟਰਕਟਰ ਹੈ,ਜਿਸ ਵਿੱਚ ਕਿਸੇ ਵੀ ਡੇਟਾ ਟਾਈਪ ਦੇ ਐਲੀਮੈਂਟਸ ਸ਼ਾਮਿਲ ਹੁੰਦੇ ਹਨ ।
00:59 ਐਰੇ ਇੰਡੈਕਸ ਹਮੇਸ਼ਾ 0 ਤੋਂ ਸ਼ੁਰੂ ਹੁੰਦਾ ਹੈ ।
01:03 ਪਰਲ ਵਿੱਚ , ਐਰੇ ਦੀ ਲੰਬਾਈ ਘੋਸ਼ਿਤ ਕਰਨਾ ਜ਼ਰੂਰੀ ਨਹੀਂ ਹੈ ।
01:08 ਐਰੇ ਦੀ ਲੰਬਾਈ ਜ਼ਿਆਦਾ ਅਤੇ ਘੱਟ ਹੁੰਦੀ ਹੈ, ਜਦੋਂ ਇਸ ਵਿੱਚ ਐਲੀਮੈਂਟਸ ਜੋੜੇ ਅਤੇ ਹਟਾਏ ਜਾਂਦੇ ਹਨ ।
01:15 ਐਰੇ ਨੂੰ ਘੋਸ਼ਿਤ ਕਰਨ ਲਈ ਸਿੰਟੈਕਸ ਹੈ . .
01:18 @ myArray equal to ਓਪਨ ਬਰੈਕੇਟ 1 ਕੌਮਾ 2 ਕੌਮਾ 3 ਕੌਮਾ ਸਿੰਗਲ ਕੋਟ abc ਸਿੰਗਲ ਕੋਟ ਕੌਮਾ 10.3 ਕਲੋਜ ਬਰੈਕੇਟ ਸੈਮੀਕੋਲਨ
01:31 ਐਰੇ ਦਾ ਆਖਰੀ ਇੰਡੈਕਸ ਇਸ ਕਮਾਂਡ ਦੇ ਨਾਲ ਪਤਾ ਕੀਤਾ ਜਾ ਸਕਦਾ ਹੈ -
01:35 $ # myArray
01:38 ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਸਮਝਦੇ ਹਾਂ ।
01:42 ਟਰਮੀਨਲ ਖੋਲੋ ਅਤੇ ਟਾਈਪ ਕਰੋ
01:44 gedit arrayIndex dot pl space ਐਂਪਰਸੈਂਡ
01:50 ਅਤੇ ਐਂਟਰ ਦਬਾਓ ।
01:52 ਇਹ geditor ਵਿੱਚ arrayIndex dot pl ਫਾਇਲ ਖੋਲੇਗਾ ।
01:57 ਕੋਡ ਦਾ ਭਾਗ ਟਾਈਪ ਕਰੋ , ਜੋ ਸਕਰੀਨ ਉੱਤੇ ਦਿਖਾਇਆ ਹੋਇਆ ਹੈ ।
02:02 ਇੱਥੇ ਅਸੀਂ ਇੱਕ ਐਰੇ ਘੋਸ਼ਿਤ ਅਤੇ ਪਰਿਭਾਸ਼ਿਤ ਕੀਤਾ , ਜਿਸ ਵਿੱਚ 5 ਐਲੀਮੈਂਟਸ ਸ਼ਾਮਿਲ ਹਨ ।
02:07 ਜਿਵੇਂ ਕਿ ਐਰੇ ਇੰਡੈਕਸ 0 ਤੋਂ ਸ਼ੁਰੂ ਹੁੰਦਾ ਹੈ , ਆਖਰੀ ਇੰਡੈਕਸ ਵੈਲਿਊ 4 ਹੋਵੇਗੀ ।
02:14 ਅਰਥਾਤ ਐਲੀਮੈਂਟਸ ਦੀ ਗਿਣਤੀ , ਜੋ 5 ਹੈ , ਮਾਇਨਸ 1 .
02:18 ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ ।
02:22 ਹੁਣ ਟਰਮੀਨਲ ਉੱਤੇ ਜਾਓ ਅਤੇ ਪਰਲ ਸਕਰਿਪਟ ਨੂੰ ਚਲਾਓ ।
02:26 ਟਾਈਪ ਕਰੋ perl arrayIndex dot pl
02:30 ਅਤੇ ਐਂਟਰ ਦਬਾਓ ।
02:32 ਆਊਟਪੁਟ ਟਰਮੀਨਲ ਉੱਤੇ ਦਿਖਾਇਆ ਹੋਵੇਗਾ ।
02:37 ਹੁਣ ਵੇਖਦੇ ਹਾਂ ਕਿ ਪਰਲ ਵਿੱਚ ਐਰੇ ਦੀ ਲੰਬਾਈ ਕਿਵੇਂ ਪ੍ਰਾਪਤ ਕਰਦੇ ਹਨ।
02:41 ਇੱਥੇ ਕਈ ਤਰੀਕੇ ਹਨ ਜਿਨ੍ਹਾਂ ਤੋਂ ਅਸੀ ਐਰੇ ਦੀ ਲੰਬਾਈ ਪ੍ਰਾਪਤ ਕਰ ਸਕਦੇ ਹਾਂ ।
02:46 ਐਰੇ ਦਾ ਇੰਡੈਕਸ +1 ਅਰਥਾਤ $ # array +1
02:53 PERL ਇਨਬਿਲਟ ਸਕੇਲਰ ਫੰਕਸ਼ਨ ਦੀ ਵਰਤੋ ਕਰਕੇ , ਅਰਥਾਤ scalar ਓਪਨ ਬਰੈਕੇਟ @ array ਕਲੋਜ ਬਰੈਕੇਟ ।
03:02 ਸਕੇਲਰ ਵੇਰਿਏਬਲ ਲਈ ਐਰੇ ਨਿਰਧਾਰਤ ਕਰਕੇ ਅਰਥਾਤ $ arrayLength = @ array
03:09 ਸੈਂਪਲ ਪ੍ਰੋਗਰਾਮ ਦਾ ਵਰਤੋ ਕਰਕੇ ਐਰੇ ਦੀ ਲੰਬਾਈ ਦਾ ਇੱਕ ਉਦਾਹਰਣ ਵੇਖਦੇ ਹਾਂ ।
03:14 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ . .
03:18 gedit arrayLength dot pl space ਐਂਪਰਸੈਂਡ
03:24 ਐਂਟਰ ਦਬਾਓ ।
03:27 ਹੇਠਾਂ ਦਿੱਤੇ ਕੋਡ ਦੇ ਭਾਗ ਨੂੰ ਟਾਈਪ ਕਰੋ , ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ ।
03:32 ਇੱਥੇ ਅਸੀਂ ਇੱਕ ਐਰੇ ਘੋਸ਼ਿਤ ਅਤੇ ਪਰਿਭਾਸ਼ਿਤ ਕੀਤਾ , ਜਿਸ ਵਿੱਚ 5 ਐਲੀਮੈਂਟਸ ਸ਼ਾਮਿਲ ਹਨ ।
03:38 ਸੋ, ਆਊਟਪੁਟ 5 ਨੂੰ ਦਿਖਾਵੇਗਾ ।
03:41 ਹਾਈਲਾਈਟ ਕੀਤੇ ਪਰਲ ਵਿੱਚ ਐਰੇ ਦੀ ਲੰਬਾਈ ਪ੍ਰਾਪਤ ਕਰਨ ਦੇ ਵੱਖਰੇ ਤਰੀਕੇ ਹਨ ।
03:47 ਕਿਰਪਾ ਕਰਕੇ ਧਿਆਨ ਦਿਓ , ਅਸੀਂ ਕੌਮਾ ਦੀ ਵਰਤੋ ਕਰਕੇ ਪ੍ਰਿੰਟ ਸਟੇਟਮੈਂਟ ਵਿੱਚ ਆਊਟਪੁਟ ਨੂੰ ਸ਼੍ਰੇਣੀਬੱਧ ਕੀਤਾ ਹੈ ।
03:53 ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ ।
03:57 ਹੁਣ ਸਕਰਿਪਟ ਚਲਾਓ।
03:59 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ . .
04:02 perl arrayLength dot pl ਅਤੇ ਐਂਟਰ ਦਬਾਓ ।
04:07 ਟਰਮੀਨਲ ਉੱਤੇ ਇਸ ਤਰ੍ਹਾਂ ਆਊਟਪੁਟ ਵਿਖੇਗਾ ।
04:12 ਹੁਣ , ਸਮਝਦੇ ਹਾਂ ਕਿ ਐਰੇ ਵਿੱਚ ਵਿਅਕਤੀਗਤ ਐਲੀਮੈਂਟਸ ਕਿਵੇਂ ਐਕਸੇਸ ਕਰੋ ।
04:18 Indexing ਦੀ ਵਰਤੋ ਐਰੇ ਦੇ ਐਲੀਮੈਂਟਸ ਨੂੰ ਐਕਸੇਸ ਕਰਨ ਲਈ ਕੀਤੀ ਜਾਂਦੀ ਹੈ।
04:22 ਐਰੇ ਦੇ ਐਲੀਮੈਂਟਸ ਨੂੰ ਐਕਸੇਸ ਕਰਨ ਲਈ ਇੱਕ ਉਦਾਹਰਣ ਵੇਖਦੇ ਹਾਂ ।
04:27 ਪਹਿਲਾਂ ਸਥਾਨ ਉੱਤੇ, ਅੰਤਮ ਸਥਾਨ ਉੱਤੇ
04:29 ਕਿਸੇ ਵੀ ਸਥਾਨ ਉੱਤੇ
04:32 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ
04:35 gedit perlArray dot pl space ਐਂਪਰਸੈਂਡ
04:42 ਅਤੇ ਐਂਟਰ ਦਬਾਓ ।
04:45 ਹੇਠਾਂ ਦਿੱਤੇ ਕੋਡ ਦੇ ਭਾਗ ਨੂੰ ਟਾਈਪ ਕਰੋ , ਜਿਵੇਂ ਵਖਾਇਆ ਗਿਆ ਹੈ ।
04:49 ਕਿਰਪਾ ਕਰਕੇ ਧਿਆਨ ਦਿਓ । myArray @ ਚਿੰਨ੍ਹ ਦੇ ਨਾਲ ਘੋਸ਼ਿਤ ਹੁੰਦਾ ਹੈ ।
04:54 ਲੇਕਿਨ , ਐਰੇ ਐਲੀਮੈਂਟ ਨੂੰ ਐਕਸੇਸ ਕਰਨ ਲਈ ਸਾਨੂੰ $ ( dollar ) ਚਿੰਨ੍ਹ ਦੀ ਵਰਤੋ ਦੀ ਲੋੜ ਹੈ ।
04:59 ਕਿਸੇ ਵੀ ਸਥਾਨ ਉੱਤੇ ਐਲੀਮੈਂਟ ਨੂੰ ਐਕਸੇਸ ਕਰਨ ਦੇ ਲਈ , ਸਾਨੂੰ ਐਰੇ ਵਿੱਚ index ਪਾਸ ਕਰਨ ਦੀ ਲੋੜ ਹੈ ।
05:07 ਇੱਥੇ , myArray ਦੇ ਪਹਿਲੇ ਐਲੀਮੈਂਟ ਨੂੰ ਐਕਸੇਸ ਕਰਨ ਲਈ
05:11 ਇੰਡੈਕਸ ਦੇ ਰੂਪ ਵਿੱਚ 0 ਪਾਸ ਕੀਤਾ ਜਾਂਦਾ ਹੈ ।
05:16 myArray ਦੇ ਅੰਤਮ ਐਲੀਮੈਂਟ ਨੂੰ ਐਕਸੇਸ ਕਰਨ ਲਈ , ਅਸੀਂ myArray ਦੇ ਅੰਤਮ ਇੰਡੈਕਸ ਨੂੰ ਪਾਸ ਕੀਤਾ ਹੈ ।
05:24 ਯਾਦ ਕਰੋ, ਅਸੀਂ ਇਸਦੇ ਬਾਰੇ ਵਿੱਚ ਪਹਿਲਾਂ ਹੀ ਸਿੱਖਿਆ ਹੈ ।
05:28 ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ ।
05:30 ਟਰਮੀਨਲ ਉੱਤੇ ਜਾਓ ਅਤੇ perl perlArray dot pl
05:36 ਦੇ ਰੁਪ ਵਿੱਚ ਸਕਰਿਪਟ ਨੂੰ ਚਲਾਓ।
05:41 ਅਤੇ ਐਂਟਰ ਦਬਾਓ ।
05:43 ਆਊਟਪੁਟ ਇਸ ਤਰ੍ਹਾਂ ਹੋਵੇਗਾ ਜਿਵੇਂ ਟਰਮੀਨਲ ਉੱਤੇ ਵਖਾਇਆ ਗਿਆ ਹੈ ।
05:47 ਹੁਣ ਸਮਝਦੇ ਹਾਂ ਕਿ ਐਰੇ ਦੇ ਹਰ ਇੱਕ ਐਲੀਮੈਂਟ ਉੱਤੇ ਲੂਪ ਕਿਵੇਂ ਕਰਦੇ ਹਨ ।
05:52 ਇੱਥੇ ਐਰੇ ਉੱਤੇ ਲੂਪ ਕਰਨ ਦੇ ਦੋ ਤਰੀਕੇ ਹਨ ।
05:56 for ਲੂਪ ਦੀ ਵਰਤੋ ਕਰਕੇ ,
05:58 foreach ਲੂਪ ਦੀ ਵਰਤੋ ਕਰਕੇ ,
06:01 ਚਲੋ ਸਿਖਦੇ ਹਾਂ ਕਿ ਇੱਕ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਐਰੇ ਉੱਤੇ ਦੁਰਾਉਣ ਲਈ ਲਈ ਇਹਨਾ ਲੂਪਸ ਦੀ ਵਰਤੋ ਕਿਵੇਂ ਕਰਦੇ ਹਨ ।
06:07 ਇਸਦੇ ਲਈ , ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ
06:11 gedit loopingOverArray dot pl space ਐਂਪਰਸੈਂਡ
06:17 ਅਤੇ ਐਂਟਰ ਦਬਾਓ ।
06:20 ਕੋਡ ਦੇ ਭਾਗ ਨੂੰ ਟਾਈਪ ਕਰੋ ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ ।
06:24 ਇੱਥੇ , ਅਸੀ ਇੰਡੈਕਸ ਨੂੰ ਦੁਹਰਾ ਕੇ ਐਰੇ ਦੇ ਹਰ ਇੱਕ ਐਲੀਮੈਂਟ ਨੂੰ ਪ੍ਰਿੰਟ ਕਰ ਰਹੇ ਹਾਂ ।
06:31 i ਵੇਰੀਏਬਲ ਦੀ ਵੈਲਿਊ ਦੇ ਐਰੇ ਦੇ ਅੰਤਮ ਇੰਡੈਕਸ ਉੱਤੇ ਪਹੁੰਚਣ ਤੱਕ For ਲੂਪ ਚੱਲੇਗੀ ।
06:38 ਇੱਥੇ foreach ਲੂਪ ਐਰੇ ਦੇ ਹਰ ਇੱਕ ਐਲੀਮੈਂਟ ਲਈ ਚੱਲੇਗੀ ।
06:46 ਇੱਕ ਵਾਰ ਐਰੇ ਇਸਦੇ ਅੰਤਮ ਐਲੀਮੈਂਟ ਉੱਤੇ ਪਹੁੰਚ ਜਾਂਦਾ ਹੈ ਤਾਂ ਇਹ foreach ਲੂਪ ਵਿਚੋਂ ਬਾਹਰ ਆ ਜਾਵੇਗਾ।
06:53 ਕਿਰਪਾ ਕਰਕੇ ਧਿਆਨ ਦਿਓ , ਜੇਕਰ ਤੁਸੀ for ਅਤੇ foreach ਲੂਪਸ ਦੇ ਬਾਰੇ ਵਿੱਚ ਨਹੀਂ ਜਾਣਦੇ ਹੋ
06:58 ਤਾਂ ਕਿਰਪਾ ਕਰਕੇ ਸੰਬੰਧਤ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ ।
07:04 ਹੁਣ , ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ ।
07:07 ਫਿਰ ਟਰਮਿਲਨ ਉੱਤੇ ਜਾਓ ਅਤੇ perl loopingOverArray dot pl
07:12 ਦੇ ਰੁਪ ਵਿੱਚ ਸਕਰਿਪਟ ਨੂੰ ਚਲਾਓ ।
07:15 ਅਤੇ ਐਂਟਰ ਦਬਾਓ ।
07:19 ਆਊਟਪੁਟ ਟਰਮੀਨਲ ਉੱਤੇ ਦਿਖਾਇਆ ਹੋਇਆ ਹੋਵੇਗਾ ।
07:24 ਪਰਲ ਵਿੱਚ , ਅਸੀ sequential ਐਰੇ ਘੋਸ਼ਿਤ ਕਰ ਸਕਦੇ ਹਾਂ । ਜਿਵੇਂ -
07:28 @ alphaArray = ਓਪਨ ਬਰੈਕੇਟ a dot dot d ਕਲੋਜ ਬਰੈਕੇਟ ਸੈਮੀਕਾਲਨ ।
07:37 ਅਰਥਾਤ alphaArray ਐਲੀਮੈਂਟਸ a , b , c ਅਤੇ d ਨੂੰ ਸ਼ਾਮਿਲ ਕਰੇਗਾ ।
07:44 ਇਸ ਪ੍ਰਕਾਰ , @ numericArray equal to ਓਪਨ ਬਰੈਕੇਟ 1 dot dot 5 ਕਲੋਜ ਬਰੈਕੇਟ ਸੈਮੀਕਾਲਨ , @ numericArray equal to ਓਪਨ ਬਰੈਕੇਟ 1 ਕੌਮਾ 2 ਕੌਮਾ 3 ਕੌਮਾ 4 ਕੌਮਾ 5 ਦੇ ਸਮਾਨ ਹੈ ।
08:03 Perl ਐਰੇ ਦੇ ਭਾਗ ਕਰਨ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ ।
08:06 ਇਹ ਹੈ , ਐਰੇ ਦੇ ਭਾਗ ਨੂੰ ਐਕਸਟਰੈਕਟ ਕਰਨਾ ਅਤੇ ਇਸਨੂੰ ਇੱਕ ਨਵੇਂ ਐਰੇ ਵਿੱਚ ਪਾਉਣਾ ।
08:13 @ array = 19 ਕੌਮਾ 23 ਕੌਮਾ 56 ਕੌਮਾ 45 ਕੌਮਾ 87 ਕੌਮਾ 89 ਕਲੋਜ ਬਰੈਕੇਟ ਸੈਮੀਕਾਲਨ ।
08:27 @ newArray = @ array ਓਪਨ ਸਕਵੈਰ ਬਰੈਕੇਟ 1 ਕੌਮਾ 4 ਕਲੋਜ ਸਕਵੈਰ ਬਰੈਕੇਟ ਸੈਮੀਕਾਲਨ ।
08:38 ਵਿਭਾਜਨ ਦੇ ਬਾਅਦ , newArray ਇਸ ਤਰ੍ਹਾਂ ਵਿਖੇਗਾ
08:42 @ newArray = ਓਪਨ ਬਰੈਕੇਟ 23 ਕੌਮਾ 87 ਕਲੋਜ ਬਰੈਕੇਟ ਸੈਮੀਕਾਲਨ ।
08:51 ਚਲੋ ਇਸਦਾ ਸਾਰ ਕਰਦੇ ਹਾਂ , ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ।
08:55 ਐਰੇ ਦਾ ਇੰਡੈਕਸ ਪ੍ਰਾਪਤ ਕਰਨਾ ।
08:57 ਐਰੇ ਦੀ ਲੰਬਾਈ ਦਾ ਪਤਾ ਕਰਨਾ ।
08:59 ਐਰੇ ਦੇ ਐਲੀਮੈਂਟਸ ਨੂੰ ਐਕਸੇਸ ਕਰਨਾ।
09:01 ਐਰੇ ਉੱਤੇ ਲੂਪ ।
09:03 Sequenial ਐਰੇ ।
09:05 ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਐਰੇ ਦਾ ਵਿਭਾਜਨ ।
09:07 ਇੱਥੇ ਤੁਹਾਡੇ ਲਈ ਨਿਅਤ ਕਾਰਜ ਹੈ ।
09:10 rainbow ਦੇ ਰੰਗ ਦਾ ਇੱਕ ਐਰੇ ਘੋਸ਼ਿਤ ਕਰੋ ।
09:13 ਇਸ ਐਰੇ ਦੇ 4th ਐਲੀਮੈਂਟ ਨੂੰ ਪ੍ਰਿੰਟ ਕਰੋ ।
09:16 ਇਸ ਐਰੇ ਦੀ ਲੰਬਾਈ ਅਤੇ ਅੰਤਮ ਇੰਡੈਕਸ ਨੂੰ ਪ੍ਰਿੰਟ ਕਰੋ ।
09:19 for & foreach ਲੂਪ ਦੀ ਵਰਤੋ ਕਰਕੇ ਐਰੇ ਦੇ ਹਰ ਇੱਕ ਐਲੀਮੈਂਟ ਉੱਤੇ ਲੂਪ ਕਰੋ ।
09:25 ਐਰੇ ਨੂੰ ਘੋਸ਼ਿਤ ਕਰੋ ਜਿਵੇਂ @ myArray = ਓਪਨ ਬਰੈਕੇਟ 1. . 9 ਕਲੋਜ ਬਰੈਕੇਟ ਸੈਮੀਕਾਲਨ ਅਤੇ ਫਿਰ ਐਰੇ ਵਿਭਾਜਨ ਦੀ ਵਰਤੋ ਕਰਕੇ ਉੱਤੇ ਦਿੱਤੇ ਗਏ ਐਰੇ ਤੋਂ ਔਖੀ ਗਿਣਤੀ ਦਾ ਇੱਕ ਐਰੇ ਬਣਾਓ ।
09:41 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
09:44 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
09:48 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ ।
09:53 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
09:58 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
10:02 ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ ।
10:09 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
10:13 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ ।
10:20 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro
10:31 ਆਸ ਕਰਦੇ ਹਾਂ ਕਿ ਤੁਸੀਂ ਇਸ ਪਰਲ ਦੇ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ ।
10:35 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
10:37 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya